ਦਿਨ ਰਾਤ ਮੋਰਚੇ ਦਾ ਐਲਾਨ
ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਅੱਠ ਜਥੇਬੰਦੀਆਂ ਵੱਲੋਂ ਮਜ਼ਦੂਰ ਮੰਗਾਂ ਨੂੰ ਲੈ ਕੇ 15 ਮਾਰਚ ਤੋਂ ਚੰਡੀਗੜ੍ਹ ਵਿਖੇ ਲਗਾਤਾਰ ਦਿਨ ਰਾਤ ਦੇ
ਮੋਰਚੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੋਕਾਂ ਨੂੰ ਲਾਮਬੰਦ ਕਰਦਿਆਂ ਹਕੂਮਤ ਨੂੰ
ਸੁਣਵਾਈ ਲਈ 15 ਤੋਂ 17 ਫਰਵਰੀ ਤੱਕ ਇੱਕ ਰੋਜ਼ਾ ਤਹਿਸੀਲ ਪੱਧਰੇ ਧਰਨੇ ਤੇ ਮੁਜ਼ਾਹਰੇ ਜਥੇਬੰਦ ਕੀਤੇ ਜਾਣਗੇ। ਇਹ
ਸੰਘਰਸ਼ ਪ੍ਰੋਗਰਾਮ ਕਾਲ਼ੇ ਕਾਨੂੰਨ ਰੱਦ ਕਰਨ, ਮਨਰੇਗਾ ਤਹਿਤ ਸਾਰੇ ਪਰਿਵਾਰ ਨੂੰ
ਪੂਰੇ ਸਾਲ ਦਾ ਰੁਜ਼ਗਾਰ ਤੇ ਦਿਹਾੜੀ 500 ਰੁ. ਦੇਣ, ਚਿੱਟੀ ਮੱਖੀ ਨਾਲ ਤਬਾਹ ਹੋਏ ਨਰਮੇ ਕਾਰਨ ਮਜ਼ਦੂਰਾਂ ਨੂੰ ਵੀਹ ਹਜ਼ਾਰ ਰੁਪਏ ਪ੍ਰਤੀ ਪਰਿਵਾਰ
ਮੁਆਵਜ਼ਾ ਦੇਣ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ, ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਨ, ਖੁਦਕੁਸ਼ੀ ਪੀੜਤਾਂ ਨੂੰ 5 ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ, ਬਿਜਲੀ ਬਿਲਾਂ ਦੇ ਬਕਾਏ ਖ਼ਤਮ ਕਰਨ, ਸਮਾਜਿਕ ਤੇ ਪੁਲਸ ਜਬਰ ਬੰਦ ਕਰਨ, ਕਿਰਤ ਕਾਨੂੰਨਾਂ ’ਚ ਮਜ਼ਦੂਰ ਦੋਖੀ ਸੋਧਾਂ ਵਾਪਸ ਕਰਵਾਉਣ ਆਦਿ ਮੰਗਾਂ ਲਈ ਉਲੀਕਿਆ ਗਿਆ ਹੈ।
ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਵੀ 22 ਜਨਵਰੀ ਨੂੰ ਬਾਦਲ ਪਿੰਡ ’ਚ ਤਿੰਨ ਰੋਜ਼ਾ ਧਰਨੇ ਦਾ ਸੱਦਾ ਦਿੱਤਾ ਹੋਇਆ ਹੈ। ਜਿਸਦੀਆਂ
ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇਹਨਾਂ ਸੰਘਰਸ਼ ਐਕਸ਼ਨਾਂ ਨਾਲ ਆਉਣ ਵਾਲੇ ਦਿਨਾਂ ’ਚ ਲੋਕ ਘੋਲ ਦਾ ਅਖਾੜਾ ਮਘਿਆ ਰਹੇਗਾ।
No comments:
Post a Comment