Wednesday, January 20, 2016

13(a) ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਤੇ ਕਾਲ਼ੇ ਕਾਨੂੰਨਾਂ ਦੀ ਚਰਚਾ



ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ 

ਕਾਲ਼ੇ ਕਾਨੂੰਨ ਤੇ ਚਰਚਾ

ਸੁਨਾਮ ਕੌਮੀ ਮੁਕਤੀ ਲਹਿਰ ਦੇ ਜਾਣੇ ਪਹਿਚਾਣੇ ਸ਼ਹੀਦ ਊਧਮ ਸਿੰਘ ਦੇ 26 ਦਸੰਬਰ ਨੂੰ ਜਨਮ ਦਿਵਸ ਮੌਕੇ ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਸੁਨਾਮ ਵਿਚਲੀਆਂ ਇਕਾਈਆਂ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਚ ਤਾਜ਼ਾ ਕਾਲ਼ੇ ਕਾਨੂੰਨ ਦੇ ਮੁੱਦੇ ਤੇ ਵਿਸਥਾਰੀ ਚਰਚਾ ਕੀਤੀ ਗਈ। ਦੋਹਾਂ ਜਥੇਬੰਦੀਆਂ ਦੇ ਸੱਦੇ ਤੇ ਬੀ. ਕੇ. ਯੂ. (ਏਕਤਾ) ਉਗਰਾਹਾਂ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਸ਼ਹੀਦ ਊਧਮ ਸਿੰਘ ਯਾਦਗਾਰ ਦਿਵਸ ਕਮੇਟੀ ਵਰਗੀਆਂ ਕਈ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਵਿਸਥਾਰੀ ਭਾਸ਼ਣ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਤੇ ਉੱਘੇ ਵਕੀਲ ਸ਼੍ਰੀ ਐਨ. ਕੇ. ਜੀਤ ਨੇ ਦਿੱਤਾ। ਉਹਨਾਂ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ-2014 ਦੇ ਵੱਖ ਵੱਖ ਪੱਖਾਂ ਦਾ ਜ਼ਿਕਰ ਕਰਦਿਆਂ, ਇਸਨੂੰ ਲੋਕਾਂ ਦੇ ਜਮਹੂਰੀ ਹੱਕਾਂ ਦਾ ਦਮਨ ਕਰਨ ਵਾਲਾ ਕਾਨੂੰਨ ਦੱਸਿਆ ਤੇ ਭਾਰਤੀ ਰਾਜ ਵੱਲੋਂ ਘੜੇ ਗਏ ਕਾਲ਼ੇ ਕਾਨੂੰਨਾਂ ਦੇ ਲੰਮੇ ਇਤਿਹਾਸ ਤੇ ਇਹਨਾਂ ਖਿਲਾਫ਼ ਚੱਲਦੇ ਸੰਘਰਸ਼ਾਂ ਤੇ ਰੌਸ਼ਨੀ ਪਾਈ ਅਤੇ ਭਾਰਤੀ ਰਾਜ ਦੇ ਅਸਲ ਜਾਬਰ ਤੇ ਧੱਕੜ ਖਾਸੇ ਨੂੰ ਉਘਾੜਿਆ। ਉਹਨਾਂ ਭਾਰਤੀ ਰਾਜ ਚ ਘੜੇ ਜਾ ਰਹੇ ਧੱਕੜ ਤੇ ਜਾਬਰ ਕਾਨੂੰਨਾਂ ਨੂੰ ਅੰਗਰੇਜ਼ਾਂ ਦੀ ਬਸਤੀਵਾਦੀ ਵਿਰਾਸਤ ਤੇ ਭਾਰਤੀ ਹਾਕਮਾਂ ਵੱਲੋਂ ਪਹਿਰਾ ਦੇਣਾ ਕਰਾਰ ਦਿੱਤਾ। ਇਸ ਮੌਕੇ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਮੰਚ ਸੰਚਾਲਨ ਮਾਸਟਰ ਵਿਸ਼ਵਕਾਂਤ ਨੇ ਕੀਤਾ। ਇਸ ਮੌਕੇ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਸੀ।

No comments:

Post a Comment