Showing posts with label ਚਿੱਟਾ ਮੱਛਰ. Show all posts
Showing posts with label ਚਿੱਟਾ ਮੱਛਰ. Show all posts

Sunday, October 4, 2015

8.4 ਤਾਲਮੇਲਵੀਂ ਕਿਸਾਨ ਸਰਗਰਮੀ

ਉਭਰਵੇਂ ਖੇਤਰੀ ਮੁੱਦਿਆਂ 'ਤੇ ਤਾਲਮੇਲਵੀਂ ਕਿਸਾਨ ਸਰਗਰਮੀਂ

ਪੰਜਾਬ ਦੀਆਂ 8 ਕਿਸਾਨ ਜਥੇਬੰਦੀਆਂ ਵੱਲੋਂ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਖੇਤਰਾਂ 'ਚ ਉਭਰੇ ਹੋਏ ਕਿਸਾਨ ਮੁੱਦਿਆਂ ਨੂੰ ਲੈ ਕੇ ਸਾਂਝੇ ਐਕਸ਼ਨ ਕੀਤੇ ਗਏ ਹਨ।ਹਰ ਐਕਸ਼ਨ 'ਚ ਉਸ ਖੇਤਰ ਦੀਆਂ ਉਭਰਵੀਆਂ ਮੰਗਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ।
10 ਸਤੰਬਰ ਨੂੰ ਨਰਮੇ ਦੇ ਮੁੱਦੇ 'ਚੋਂ ਨਿਕਲਦੀਆਂ ਮੰਗਾਂ ਨੂੰ ਲੈ ਕੇ ਬਠਿੰਡੇ, 15 ਸਤੰਬਰ ਨੂੰ ਹਰਿਆਊਂ ਖੁਰਦ ਦੇ ਆਬਾਦਕਾਰਾਂ ਦੇ ਮੁੱਦੇ 'ਤੇ, ਪਟਿਆਲੇ 21 ਸਤੰਬਰ ਨੂੰ ਬਾਸਮਤੀ ਝੋਨੇ ਅਤੇ ਮੀਂਹਾਂ ਨਾਲ ਤਬਾਹ ਹੋਈ ਤਬਾਹੀ ਦੇ ਮੁੱਦੇ ਨੂੰ ਪੂਮੁੱਖਤਾ ਦੇ ਕੇ ਅੰਮ੍ਰਿਤਸਰ ਅਤੇ ਗੰਨੇ ਦੇ ਬਕਾਏ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਦੇ ਕੇ 24 ਨੂੰ ਜਲੰਧਰ 'ਚ ਵਿਸ਼ਾਲ ਰੋਸ ਧਰਨੇ ਲਗਾਏ ਗਏ ਹਨ।ਇਹਨਾਂ ਧਰਨਿਆਂ 'ਚ ਸਥਾਨਕ ਮੁੱਦਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਤੇ ਨਾਲ ਹੀ ਕਰਜ਼ਾ, ਖੁਦਕੁਸ਼ੀਆਂ”ਵਰਗੇ ਮਸਲੇ ਵੀ ਰੱਖੇ ਗਏ ਹਨ।ਇਹਨਾਂ ਧਰਨਿਆਂ 'ਚ ਭਾਰੀ ਗਿਣਤੀ 'ਚ ਕਿਸਾਨ ਜਨਤਾ ਪੁੱਜੀ ਹੈ। ਇਸ ਤੋਂ ਬਾਅਦ 1 ਅਕਤੂਬਰ ਤੋਂ ਸਾਰੇ ਪੰਜਾਬ ਦੇ ਜਿਲਿ•ਆਂ 'ਚ ਹੀ ਪੱਕੇ ਧਰਨੇ ਸ਼ੁਰੂ ਕੀਤੇ ਜਾ ਰਹੇ ਹਨ ਤੇ ਅਗਾਂਹ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ।ਰੇਲਾਂ ਤੇ ਸੜਕਾਂ ਰੋਕਣ ਦਾ ਐਲਾਨ ਹੋ ਚੁੱਕਿਆ ਹੈ।
ਏਸੇ ਦੌਰਾਨ ਹੀ ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪੰਨੂ) ਵੱਲੋਂ ਬਾਸਮਤੀ ਦੀ ਸਰਕਾਰੀ ਖਰੀਦ ਕਰਵਾਉਣ, ਵਾਜਬ ਭਾਅ ਤੈਅ ਕਰਵਾਉਣ, ਜ਼ਮੀਨ ਐਕਵਾਇਰ ਕਾਨੂੰਨ 'ਚ 100 ਫੀਸਦੀ ਕਿਸਾਨਾਂ ਦੀ ਸਹਿਮਤੀ ਜਰੂਰੀ ਕਰਨ ਤੇ ਆਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਰਗੀਆਂ ਮੰਗਾਂ 'ਤੇ 24 ਸਤੰਬਰ ਨੂੰ ਅੰਮ੍ਰਿਤਸਰ ਤੇ ਤਰਨਤਾਰਨ 'ਚ ਮੁੱਖ ਮਾਰਗ ਜਾਮ ਕਰਕੇ ਰੋਸ ਪ੍ਰਗਟਾਵੇ ਕੀਤੇ ਹਨ।ਅੰਮ੍ਰਿਤਸਰ ਨੇੜੇ ਮਾਨਾਂਵਾਲਾ 'ਚ ਜਾਮ ਰਾਤ ਨੂੰ 8.30 ਵਜੇ ਤੱਕ ਚੱਲਿਆ।ਇਹ ਤੋਂ ਬਿਨਾਂ ਗੁਰਦਾਸਪੁਰ, ਫਿਰੋਜਪੁਰ, ਹੁਸ਼ਿਆਰਪੁਰ ਤੇ ਜਲੰਧਰ ਆਦਿ ਥਾਵਾਂ 'ਤੇ ਵੀ ਰੋਸ ਧਰਨੇ ਦਿੱਤੇ ਗਏ। ਇਹਨਾਂ ਐਕਸ਼ਨਾਂ ਤੋਂ ਬਾਅਦ ਭਾਵੇਂ ਸਰਕਾਰ ਨੇ ਝੋਨੇ ਦੀ ਸਰਕਾਰੀ ਖਰੀਦ ਕਰਨ ਦਾ ਭਰੋਸਾ ਦੁਆ ਦਿੱਤਾ ਹੈ। ਪਰ ਭਾਅ ਦੀ ਮੰਗ ਅਜੇ ਵੀ ਖੜ੍ਹੀ ਹੈ।ਬਾਸਮਤੀ ਦੀਆਂ 1509 ਅਤੇ 1121  ਕਿਸਮਾਂ ਦਾ ਬਹੁਤ ਨਿਗੂਣਾ ਭਾਅ 1500-1600 ਰੁ: ਕੁਇੰਟਲ ਨਾਲ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਜਦ ਕਿ ਕਿਸਾਨਾਂ ਦੀ ਮੰਗ ਹੈ ਕਿ ਇਹ ਭਾਅ ਕ੍ਰਮਵਾਰ 4500 ਤੇ 5000 ਤੱਕ ਮਿਲਣਾ ਚਾਹੀਦਾ ਹੈ। ਇਹਤੋਂ ਬਿਨਾਂ ਬੇਮੌਸਮੀ ਬਾਰਸ਼ ਕਾਰਨ ਨੁਕਸਾਨੀ ਝੋਨੇ ਦੀ ਫਸਲ ਦਾ ਮੁਆਵਜ਼ਾ 40000/- ਪ੍ਰਤੀ ਏਕੜ ਦੇਣ ਅਤੇ ਖਰੀਦ ਮੌਕੇ ਬੇਲੋੜੀਆਂ ਸ਼ਰਤਾਂ ਖਤਮ ਕਰਵਾਉਣ ਦੀ ਮੰਗ ਨੂੰ ਵਿੱਚ ਸ਼ਾਮਲ ਕਰਕੇ ਪਹਿਲੀ ਅਕਤੂਬਰ ਤੋਂ ਜਿਲ•ਾ ਕੇਂਦਰਾਂ 'ਤੇ ਅਣਮਿੱਥੇ ਸਮੇਂ ਦੇ ਧਰਨਿਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

9) ਚੁੱਘਿਆਂ ਦਾ ਕੁਲਦੀਪ



ਚੁੱਘਿਆਂ ਦੇ ਕੁਲਦੀਪ ਦੇ ਸੱਥਰ ਤੋਂ...

ਪਾਵੇਲ

23-24 ਦੀ ਵਿਚਕਾਰਲੀ ਰਾਤ ਨੂੰ ਪਿੰਡ ਚੁੱਘੇ ਕਲ਼”ਾਂ ਦਾ ਨੌਜਵਾਨ ਕਿਸਾਨ ਕੁਲਦੀਪ ਸਿੰਘ (27 ਸਾਲ) ਬਠਿੰਡੇ ਦੇ ਕਿਸਾਨ ਮੋਰਚੇ 'ਚ ਸਲਫਾਸ ਨਿਗਲ ਕੇ ਮੌਤ ਗਲ਼ ਲਾ ਗਿਆ।ਜਥੇਬੰਦੀਆਂ ਦੇ ਕਾਰਕੁੰਨਾਂ ਨੇ ਬਚਾਉਣ ਲਈ ਵਾਹ ਲਾਈ, ਫਰੀਦਕੋਟ ਮੈਡੀਕਲ ਕਾਲਜ 'ਚ ਜਾ ਦਾਖਲ ਕਰਵਾਇਆ। ਪਰ ਸਵੇਰ ਤੱਕ ਜ਼ਿੰਦਗੀ ਮੌਤ ਮੂਹਰੇ ਹਾਰ ਗਈ। ਚਿੱਟੇ ਮੱਛਰ ਕਾਰਨ ਨਰਮੇ ਦੀ ਬਰਬਾਦ ਹੋ ਚੁਕੀ ਫਸਲ ਦਾ ਮੁਆਵਜ਼ਾ ਲੈਣ ਲਈ ਲੱਗੇ ਮਜ਼ਦੂਰਾਂ ਕਿਸਾਨਾਂ ਦੇ ਪੱਕੇ ਮੋਰਚੇ ਦੌਰਾਨ ਦੂਜੀ ਜ਼ਿੰਦਗੀ ਭੇਂਟ ਹੋ ਚੁੱਕੀ ਹੈ।ਮੋਰਚੇ ਦੇ ਪਹਿਲੇ ਦਿਨ ਹੀ ਕਿੱਲਿਆਂਵਾਲੀ ਪਿੰਡ ਦੇ ਖੇਤ ਮਜ਼ਦੂਰ ਮੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਪਹਿਲ ਮਜ਼ਦੂਰ ਨੇ ਕੀਤੀ ਸੀ ਤੇ ਹੁਣ ਵਾਰੀ ਕਿਸਾਨ ਦੀ ਸੀ ਅਤੇ ਕੁਲਦੀਪ ਨੇ ਜੱਟ-ਸੀਰੀ ਦੀ ਸਾਂਝ ਤੋਂ ਮੁੱਖ ਨਹੀਂ ਵੱਟਿਆ! ਉਹਦਾ 5 ਵਰਿ•ਆਂ ਦਾ ਮਾਸੂਮ ਬੇਟਾ ਹੁਣ ਸ਼ਾਇਦ ਹੀ ਪਿਤਾ ਦੀ ਕੋਈ ਯਾਦ ਸਾਂਭ ਸਕੇ।
ਖੇਤੀ ਖੁਦਕਸ਼ੀਆਂ ਦੇ ਝੰਬੇ ਪੂਰੇ ਪੰਜਾਬ ਦੇ ਪਿੰਡ ਸਿਵੇ ਠਢੇ ਨਾ ਹੋਣ ਦਾ ਦਰਦ ਹੰਢਾ ਰਹੇ ਹਨ।ਇਉਂ ਕੁਲਦੀਪ ਦੀ ਖੁਦਕਸ਼ੀ ਪਹਿਲਾਂ ਹੀ ਲੰਮੀ ਹੋ ਚੁੱਕੀ ਸੂਚੀ 'ਚ ਇੱਕ ਹੋਰ ਵਾਧਾ ਹੈ।ਪਰ ਕੁਲਦੀਪ ਦੀ ਖੁਦਕਸ਼ੀ ਸੰਘਰਸ਼ ਦੇ ਮੈਦਾਨ 'ਚ ਵਾਪਰੀ ਹੈ।ਇਹ ਉਹਦੀ ਸੁਚੇਤ ਚੋਣ ਸੀ।ਉਹ ਪਹਿਲੇ ਦਿਨ ਹੀ ਧਰਨੇ 'ਚ ਰਾਤ ਰੁਕਿਆ ਸੀ, ਇਕੱਲਾ, ਉਹਦਾ ਕੋਈ ਹੋਰ ਸਾਥੀ ਉਥੇ ਨਹੀਂ ਸੀ।ਉਹਨੇ ਖੁਦਕਸ਼ੀ ਤਾਂ ਕੀਤੀ, ਪਰ ਤੂੜੀ ਵਾਲ਼ੇ ਕੋਠੇ 'ਚ ਵੜ ਕੇ ਨਹੀਂ, ਉਹ ਜ਼ਿੰਦਗੀ ਹੱਥੋਂ ਹਾਰਿਆ ਤਾਂ ਜ਼ਰੂਰ ਹੈ ਪਰ ਹਾਰ ਦੇ ਦੋਸ਼ੀ ਟਿੱਕ ਕੇ ਗਿਆ ਹੈ।ਮਗਰ ਰਹਿ ਗਿਆਂ ਲਈ ਜ਼ਿੰਦਗੀ ਦੇ ਦੋਸ਼ੀਆਂ ਦੀ ਸ਼ਨਾਖਤ ਹੋਰ ਗੂੜੀ• ਕਰ ਗਿਆ ਹੈ।  ਉਹ ਹਕੂਮਤ ਦੇ ਸਿਰ ਚੜ੍ਹ ਕੇ ਮਰਿਆ ਹੈ। ਉਹਦਾ ਧਰਨੇ 'ਚ ਆਉਣਾ ਹਕੂਮਤੀ ਗਰੂਰ ਮੂਹਰੇ ਅਣਗੌਲਿਆ ਸੀ। ਪਰ ਹੁਣ ਫਰੀਦਕੋਟ ਦੇ ਹਸਪਤਾਲ 'ਚ ਪਈ ਉਹਦੀ ਲਾਸ਼ ਬਾਦਲ ਹਕੂਮਤ ਲਈ ਚਿੰਤਾ ਦਾ ਕਾਰਣ ਬਣ ਰਹੀ ਹੈ।
ਕੁਲਦੀਪ ਦਾ ਖੁਦਕਸ਼ੀ ਨੋਟ ਪੰਜਾਬ ਦੀ ਸਰਕਾਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਕਹਿੰਦਾ ਹੈ। ਭਾਰਤੀ ਕਾਨੂੰਨ ਅਨੁਸਾਰ ਤਾਂ ਪੰਜਾਬ ਸਰਕਾਰ ਕਦੇ ਵੀ ਦੋਸ਼ੀ ਸਾਬਤ ਨਹੀਂ ਹੋਵੇਗੀ। ਪਰ ਅਜਿਹੇ ਨੋਟ”ਾਂ ਦੀ ਵਧ ਰਹੀ ਗਿਣਤੀ ਨੇ ਹਕੂਮਤ ਨੂੰ ਲੋਕ ਕਚਿਹਰੀ 'ਚ ਸਜ਼ਾ ਸੁਣਾਏ ਜਾਣ ਦੀ ਰੁੱਤ ਜ਼ਰੂਰ ਲੈ ਆਉਣੀ ਹੈ।
ਸਭ ਉਮੀਦਾਂ ਮੁੱਕ ਜਾਣ ਤੇ ਸਭ ਰਾਹ ਬੰਦ ਹੋ ਜਾਣ ਤੋਂ ਪਸਰੇ ਹਨ•ੇਰੇ ਦਾ ਅੰਤ ਖੁਦਕਸ਼ੀ ਹੀ ਹੁੰਦਾ ਹੈ।ਸਭ ਰਾਹ ਬੰਦ ਹੋ ਕੇ ਵੀ ਕੁਲਦੀਪ ਲਈ ਆਸ ਦੀ ਕੋਈ ਕਿਰਨ ਬਾਕੀ ਸੀ। ਇਹ ਆਸ ਪਿੱਛੇ ਜਿਉਂਦਿਆਂ ਦਾ ਕੁੱਝ ਸੰਵਰ ਜਾਣ ਦੀ ਆਸ ਸੀ। ਹੱਕ ਮੰਗਦਿਆਂ ਦੀ ਸੁਣਵਾਈ ਹੋ ਸਕਣ ਦੀ ਆਸ ਸੀ। ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਆਪਣੀ ਚਿੱਠੀ ਜਥੇਬੰਦੀ ਦੇ ਸਿਖਰਲੇ ਆਗੂ ਨੂੰ ਸੌਂਪ ਕੇ ਜਾਣਾ ਇੱਕ ਸੰਕੇਤ ਹੈ ਕਿ ਉਹ ਮੌਤ ਤੋਂ ਅਗ”ਾਂਹ ਵੀ ਆਪਣੀ ਗੱਲ ਤੋਰਨੀ ਚਾਹੁੰਦਾ ਸੀ।ਕੋਈ ਕਹਿ ਸਕਦਾ ਹੈ ਕਿ ਖੁਦਕਸ਼ੀ ਤਾਂ ਖੁਦਕਸ਼ੀ ਹੀ ਹੈ। ਪਰ ਕਿਸੇ ਲਈ ਇਹ ਖੁਦਕਸ਼ੀਆਂ ਦੀ ਰੁੱਤ ਤੋਂ ਬਾਅਦ ਕੁਰਬਾਨੀਆਂ ਦੇ ਦੌਰ ਦੀ ਆਹਟ ਵੀ ਹੋ ਸਕਦੀ ਹੈ।
ਕੁਲਦੀਪ ਦੀ ਮੌਤ ਦੀ ਖਬਰ ਉਹਦੇ ਘਰ ਪੁੱਜਣ ਤੋਂ ਕੁੱਝ ਸਮਾਂ ਬਾਅਦ ਮੈਂ ਪਹੁੰਚਿਆ।ਉਹਦੇ ਘਰ ਪੈ ਰਹੇ ਵੈਣ ਦੂਰੋਂ ਸੁਣ ਰਹੇ ਸਨ। ਚੁੱਘੇ ਕਲ਼”ਾਂ ਦੀ ਹਵਾ ਸੋਗੀ ਸੀ । ਕੁਲਦੀਪ ਦਾ ਘਰ ਵੀ ਪੰਜਾਬ ਦੀ ਗਰੀਬ ਕਿਸਾਨੀ ਦੇ ਹਜ਼ਾਰਾਂ ਲੱਖ”ਾਂ ਘਰਾਂ ਵਰਗਾ ਹੀ ਹੈ। ਜਿਹੜੇ ਹਰੇ ਇਨਕਲਾਬ ਵਾਂਗ ਆਪਣੀ ਚਮਕ ਗੁਆ ਚੁੱਕੇ ਹਨ।'ਹਰੇ ਇਨਕਲਾਬ' ਦੇ ਦੌਰ 'ਚ ਬਣੇ ਇਹਨਾਂ ਘਰਾਂ ਦੀ ਬਣਤਰ ਤੇ ਇਹਨਾਂ ਉਪਰਲਾ ਟੀਪ ਪਲਸਤਰ ਹੋ ਚੁੱਕੀ 'ਤਰੱਕੀ' ਦੀ ਯਾਦ ਦਿਵਾਉਂਦੇ ਹਨ।ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਖੇਤਾਂ 'ਚ ਮੈਕਸੀਕਨ ਕਣਕ ਆਈ ਸੀ ਤੇ ਕੁਝ ਸਮਾਂ ਬਾਅਦ ਹੀ ਬਨੇਰਿਆਂ ਦੀ ਥ”ਾਂ ਜੰਗਲੇ ਬਣ ਗਏ ਸਨ।ਲੋਕਾਂ ਨੇ ਚਾਵਾਂ ਨਾਲ ਉੱਪਰ ਫੁੱਲ ਪੱਤੀਆਂ ਪਾਈਆਂ ਸਨ।ਪਰ ਹਰੇ ਇਨਕਲਾਬ ਦੇ ਪੀਲੇ ਪੈਣ ਨਾਲ ਹੀ ਘਰਾਂ ਦੇ ਬਾਸ਼ਿੰਦਿਆਂ ਦੀ ਉਦਾਸੀ ਦਾ ਪ੍ਰਛਾਵਾਂ ਹੁਣ ਇਹਨਾਂ ਜੰਗਲਿਆਂ 'ਤੇ ਉੱਕਰਿਆ ਗਿਆ ਹੈ।ਇਹ ਉਦਾਸੀ ਹੁਣ ਪਿੰਡ ਦੀ ਫਿਰਨੀ ਤੋਂ ਹੀ ਨਜ਼ਰ ਪੈ ਜਾਂਦੀ ਹੈ।ਦਿਨੋਂ ਦਿਨ ਗਹਿਰੀ ਹੋ ਰਹੀ ਇਸ ਉਦਾਸੀ ਨੇ ਕਿਸਾਨੀ ਵੱਲੋਂ ਵਿਆਹ”ਾਂ ਮਰਨਿਆਂ 'ਤੇ ਕੀਤੀ ਜਾਂਦੀ ਫਜ਼ੂਲ ਖਰਚੀ ਦੇ ਚਰਚੇ ਨੂੰ ਢਕ ਲਿਆ ਹੈ।ਉਦਾਸੀ ਤੋਂ ਮੌਤਾਂ ਦੇ ਸਫਰ ਦੀ ਸ਼ੁਰੂਆਤ ਨੇ ਇਹ ਚਰਚਾ  ਉੱਕਾ ਹੀ ਬੰਦ ਕਰਵਾ ਦਿੱਤੀ ਹੈ। ਉਹ ਵੀ ਦਿਨ ਸਨ, ਜਦ ਕੁਲਦੀਪ ਵਰਗਿਆਂ ਸਿਰ ਸੰਸਾਰ ਦੀ ਕੁੱਲ ਐਸ਼ ਅਰਾਮ ਮਾਨਣ ਵਾਲਿਆਂ ਵੱਲੋਂ ਅਜਿਹੇ ਇਲਜ਼ਾਮ ਧਰੇ ਜਾਂਦੇ ਸਨ।
ਕੁਲਦੀਪ ਦੇ ਹਾਣੀ ਦੱਸਦੇ ਹਨ ਕਿ ਉਹ ਬੇਹੱਦ ਮਿਹਨਤੀ ਸੀ।ਕਿਸੇ ਜਣੇ ਦੀ ਮੌਤ ਬਾਅਦ ਹੋਣ ਵਾਲੀ ਚਰਚਾ ਵਾਂਗ ਨਹੀਂ , ਉਹ ਸੱਚਮੁੱਚ ਹੀ ਮਿਹਨਤੀ ਸੀ। ਇੱਕ ਅਣਥੱਕ ਕਾਮਾ ਸੀ। ਉਹ ਮਿਹਨਤ ਦੇ ਜ਼ੋਰ ਘਰ ਦੀ ਹਾਲਤ ਬਦਲ ਦੇਣੀ ਚਾਹੁੰਦਾ ਸੀ। ਥੁੜ੍ਹ”ਾਂ ਮਾਰੀ ਪੰਜਾਬ ਦੀ ਕਿਸਾਨੀ ਵਾਂਗ ਸੰਜਮ ਉਹਦੇ ਅੰਦਰ ਰਚਿਆ ਹੋਇਆ ਸੀ। ਪੰਜਾਬ ਦੇ ਬਹੁਤੇ  ਨੌਜਵਾਨਾਂ ਸਿਰ ਆਉਂਦ”ਾ ਉਲਾਂਭਾ ਕੁਲਦੀਪ ਸਿਰ ਨਹੀਂ ਹੋ ਸਕਦਾ ਸੀ । ਉਹ ਤਾਂ ਮੋਟਰ ਸਾਇਕਲ ਦੀ ਥ”ਾਂ ਸਾਈਕਲ ਹੀ ਵਰਤਦਾ ਸੀ, ਕਦੇ ਵਿਹਲਾ ਨਾ ਬੈਠਦਾ। ਸਿਆਲ਼”ਾਂ ਦੇ ਦਿਨਾਂ 'ਚ ਖੇਤੀ ਕੰਮਾਂ ਤੋਂ ਵਿਹਲ ਦੀ ਰੁੱਤੇ ਸੱਥ 'ਚ ਬੈਠ ਕੇ ਧੁੱਪ ਸੇਕਣਾ ਉਹਦੇ ਸੁਭਾਅ 'ਚ ਨਹੀਂ ਸੀ।ਉਹਦਾ ਇੱਕ ਹਾਣੀ ਯਾਦ ਕਰਦਿਆਂ ਦੱਸਦਾ ਹ,ੈ ਜੇਕਰ ਕੋਈ ਹੋਰ ਕੰਮ ਨਾ ਹੁੰਦਾ ਤਾਂ ਉਹ  ਨੀਰਾ ਕੁਤਰਨ ਵਾਲ਼ਾ ਟੋਕਾ ਹੀ ਦੁਬਾਰਾ ਠੀਕ ਕਰਕੇ ਜੜ ਦਿੰਦਾ ਸੀ, ਉਹ ਕੋਈ ਨਾ ਕੋਈ ਕੰਮ ਕੱਢੀ ਰੱਖਦਾ ਸੀ।ਪਰਿਵਾਰ ਹਾਲ਼ੇ ਸੁੱਤਾ ਉੰੱਠ ਰਿਹਾ ਹੁੰਦਾ, ਕੁਲਦੀਪ ਖੇਤੋਂ ਨੀਰਾ ਲਈ ਆਉਂਦਾ। ਘਰ ਦੀ ਕਬੀਲਦਾਰੀ ਉਹੀ ਵਿਉਂਤਦਾ, ਸ਼ਹਿਰ ਬਜ਼ਾਰੋਂ ਚੀਜ਼ ਵਸਤ ਕੁਲਦੀਪ ਹੀ ਲੈ ਕੇ ਆਉਂਦਾ।
ਚੁੱਘੇ ਕਲ਼”ਾਂ ਦੇ ਠਾਣਾ ਸਿੰਘ ਕੋਲ਼ ਮਸਾਂ 4 ਕੁ ਕਿੱਲੇ ਜ਼ਮੀਨ ਹੈ। ਉਹ ਦੋਹੇਂ ਪੁੱਤਰਾਂ ਕੁਲਦੀਪ ਤੇ ਹਰਪ੍ਰੀਤ ਨਾਲ ਖੇਤੀ ਕਰਦਾ ਆ ਰਿਹਾ ਹੈ।ਪੰਜਾਬ ਦੇ ਸਭਨਾਂ ਨਿਮਨ ਕਿਸਾਨਾਂ ਵਾਂਗ ਘਰ ਦੀ ਕਬੀਲਦਾਰੀ ਤੋਰਨ ਲਈ ਇਹ ਜ਼ਮੀਨ ਊਣੀ ਨਿਬੜਦੀ ਹੈ, ਨਾਲ ਠੇਕੇ 'ਤੇ ਲੈਣੀ ਪੈਂਦੀ ਹੈ।ਹੁਣ ਪਰਿਵਾਰ ਨੇ ਲਗਭਗ 14 ਕਿੱਲੇ ਠੇਕੇ 'ਤੇ ਲਏ ਹੋਏ ਹਨ।ਪੰਜਾਬ ਦੀ ਬਾਕੀ ਕਿਸਾਨੀ ਵਾਂਗ ਹੀ ਇਹ ਕਾਮਾ ਪਰਿਵਾਰ ਵੀ ਕਰਜ਼ਈ ਹੈ। 85 ਹਜ਼ਾਰ ਬੈਂਕ , 40 ਹਜ਼ਾਰ ਸੁਸਾਇਟੀ ਤੇ 3 ਲੱਖ ਆੜ੍ਹਤੀਏ ਦਾ ਦੇਣਾ ਹੈ। ਠੇਕੇ ਵਾਲ਼ੀ ਜ਼ਮੀਨ ਦਾ 3 ਲੱਖ ਖੜ੍ਹਾ ਹੈ ਜੀਹਦਾ ਵਿਆਜ 'ਤਾਰਨਾ ਪੈ ਰਿਹਾ ਹੈ। ਪੰਜਾਬ ਦੀ ਖੁੰਗਲ ਹੋ ਰਹੀ ਕਿਸਾਨੀ ਦੀ ਤਸਵੀਰ ਉਂਝ ਤਾਂ ਇਸ ਪਰਿਵਾਰ ਤੋਂ ਵੀ ਮੰਦੀ ਹੈ, ਮਾਲਕ ਕਿਸਾਨੀ ਕਹੇ ਜਾਂਦੇ ਪਰਿਵਾਰਾਂ 'ਚੋ ਹੁਣ 18% ਪਰਿਵਾਰ ਪੂਰੀ ਤਰ•ਾਂ ਬੇਜ਼ਮੀਨੇ ਹੋ ਚੁੱਕੇ ਹਨ। ਅਗ”ਾਂਹ 16% ਹੋਰ ਪਰਿਵਾਰ ਢਾਈ ਏਕੜ ਤੋਂ ਘੱਟ ਪੈਲ਼ੀ ਵਾਲੇ ਹਨ।
ਪਿਛਲੇ ਕਈ ਦਿਨਾਂ ਤੋਂ ਕੁਲਦੀਪ ਚਿੰਤਾਂ 'ਚ ਰਹਿ ਰਿਹਾ ਸੀ, ਉਹਦੀਆਂ ਸੋਚਾਂ 'ਚ ਮਰ ਗਈ ਫਸਲ ਘੁੰਮਦੀ ਸੀ।ਜਿੰਨ•”ਾਂ ਕਰਜ਼ਿਆਂ ਦੇ ਵਿਆਜ ਨੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੂੰ ਨਿਗਲਿਆ ਹੈ, ਉਹੀ ਕਰਜ਼ਾ ਕੁਲਦੀਪ ਲਈ ਸਲਫਾਸ ਬਣ ਕੇ ਆਇਆ ਹੈ। ਸੱਥਰ 'ਤੇ ਬੈਠੇ ਉਹਦੇ ਗਰਾਈਆਂ ਲਈ ਜਿੱਥੇ ਉਹਦੇ ਜਾਣ ਦਾ ਗਮ ਹੈ, ਉਥੇ ਉਹਦੀ ਮੌਤ ਨਾਲ ਸਭਨਾਂ ਦੇ ਸਾਂਝੇ ਦਰਦ ਦੀ ਸੁਣਵਾਈ ਹੋ ਜਾਣ ਦੀ ਇੱਕ ਆਸ ਵੀ ਝਲਕਦੀ ਹੈ। ਉਹਨਾਂ ਨੂੰ ਲਗਦਾ ਹੈ ਕਿ ਉਹਦੇ ਘਰ ਦੇ ਬਿਲਕੁਲ ਨਾਲ ਖੜ੍ਹਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਨਰਮਾ ਹੁਣ ਸਿਰਫ ਉਹਦੇ ਪਰਿਵਾਰ ਦੀ ਚਿੰਤਾ ਦਾ ਮਸਲਾ ਨਹੀਂ ਰਿਹਾ ਸਗੋਂ ਇਹ ਹੁਣ ਮੀਡੀਏ 'ਚ ਚਰਚਾ ਦਾ ਮੁੱਦਾ ਬਣੇਗਾ ਕਿਉਂ ਜੁ ਹੁਣ ਚੈਨਲਾਂ ਵਾਲੇ ਧੜਾਧੜ ਪੁੱਜ ਰਹੇ ਹਨ। ਏਸੇ ਆਸ ਨਾਲ ਇੱਕ ਗਰਾਈਂ ਆਖਦਾ ਹੈ, ''ਕਿਉਂ ਬਈ ਹੁਣ ਤਾਂ ਸਰਕਾਰ ਹਿੱਲੂ, ਕਿ ਨਹੀਂ!'' ਉਹ ਇਹ ਤਾਂ ਜਾਣਦੇ ਹਨ ਕਿ ਸਾਡੇ ਘਰ•”ਾਂ 'ਚ ਰੋਜ਼ ਹੀ ਸੱਥਰ ਵਿਛ ਰਹੇ ਹਨ ਪਰ ਕੋਈ ਸੱਥਰ ਮੀਡੀਏ, ਸਰਕਾਰ ਤੇ ਲੋਕਾਂ ਲਈ ਧਿਆਨ ਦਾ ਕੇਂਦਰ ਬਣਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਇਉਂ ਵੀ ਉਭਾਰ ਸਕਦਾ ਹੈ, ਉਹਨਾਂ ਲਈ ਇਹ ਨਵਾਂ ਹੈ। ਇਸੇ ਲਈ ਉਹ ਪਿੰਡ 'ਚ ਵਿਛੇ ਸੱਥਰ ਤੋਂ ਬਠਿੰਡੇ 'ਚ ਮਘੇ ਸੰਘਰਸ਼ ਦੇ ਅਖਾੜੇ ਤੱਕ ਦਾ ਸਫਰ ਤੈਅ ਕਰਨ ਲਈ ਤੁਰ ਰਹੇ ਹਨ।ਕੱਲ• ਨੂੰ ਸੈਂਕੜਿਆਂ ਦੀ ਗਿਣਤੀ 'ਚ ਪਿੰਡ ਵਾਸੀਆਂ ਦਾ ਕਾਫਲਾ ਬਠਿੰਡੇ ਮੋਰਚੇ 'ਚ ਸ਼ਾਮਲ ਹੋ ਰਿਹਾ ਹੈ। ਪਿੰਡ ਵਾਸੀਆਂ ਦੇ ਚਿਹਰਿਆਂ ਤੋਂ ਗਮ ਤੇ ਆਸ ਦੇ ਮਿਲੇ-ਜੁਲੇ ਭਾਵ ਪੜ੍ਹੇ ਜਾ ਸਕਦੇ ਹਨ।
ਕੁਲਦੀਪ ਦੀ ਮੌਤ ਹਾਕਮਾਂ ਲਈ ਸਰੋਕਾਰ ਦਾ ਮੁੱਦਾ ਨਹੀਂ ਹੈ ਉਹਨਾਂ ਦਾ ਜਾਗਣਾ ਤਾਂ ਦੂਰ ਦੀ ਗੱਲ ਹੈ। ਰਾਜ ਕਰਨ ਦਾ ਉਹਨਾਂ ਦਾ ਵਿਹਾਰ ਦਹਾਕਿਆਂ ਤੋਂ ਅਜਿਹੇ ਹਜ਼ਾਰਾਂ ਸੱਥਰ ਵਿਛਾਉਂਦਾ ਆ ਰਿਹਾ ਹੈ। ਕੁਲਦੀਪ ਦੀ ਮੌਤ ਮੋਰਚੇ 'ਚ ਡਟੇ ਜੁਝਾਰਾਂ ਦੇ ਰੋਹ ਨੂੰ ਪਰਚੰਡ ਕਰਨ 'ਚ ਆਪਣਾ ਹਿੱਸਾ ਪਾ ਰਹੀ ਹੈ। ਉਹਨਾਂ ਦੇ ਤਣੇ ਮੁੱਕਿਆਂ 'ਚੋ ਦੇਖਿਆ ਜਾ ਸਕਦਾ ਹੈ ਕਿ ਕੁਲਦੀਪ ਦੇ ਬਲਦੇ ਸਿਵੇ ਦਾ ਸੇਕ ਹਾਕਮਾਂ ਦੇ ਚਿਹਰਿਆਂ ਨੂੰ ਲੂਹ ਸੁੱਟੇਗਾ ਕਿਉਂਕਿ ਇਸ ਸੇਕ 'ਚ ਹੁਣ ਲੋਕਾਈ ਦੇ ਰੋਹ ਦਾ ਸੇਕ ਵੀ ਸਮਾ ਚੁੱਕਿਆ ਹੈ।

ਬਦਨਾਮੀ ਦਾ ਇੱਕ ਹੋਰ ਦਾਗ

ਬਠਿੰਡਾ ਧਰਨੇ ਦੇ ਪਹਿਲੇ ਦਿਨ ਹੀ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋਏ ਮਜ਼ਦੂਰ ਕਾਰਕੁੰਨ ਮੰਦਰ ਸਿੰਘ ਦਾ ਸ਼ਰਧਾਂਜਲੀ ਸਮਾਗਮ ਕਿੱਲਿਆਂਵਾਲੀ ਪਿੰਡ 'ਚ ਕੀਤਾ ਗਿਆ। ਇਸ ਮੌਕੇ 1500 ਦੇ ਲਗਭਗ ਮਜ਼ਦੂਰਾਂ-ਕਿਸਾਨਾਂ ਦਾ ਇਕੱਠ ਹੋਇਆ ਤੇ ਲਗਭਗ ਦਰਜਨ ਭਰ ਬੁਲਾਰਿਆਂ ਨੇ ਮੰਦਰ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸੰਘਰਸ਼ ਨੂੰ ਜਿੱਤ ਤੱਕ ਜਾਰੀ ਰੱਖਣ ਦੇ ਐਲਾਨ ਹੋਏ ਅਤੇ ਸਰਕਾਰ ਨੂੰ ਭਾਰੀ ਫਿਟਕਾਰਾਂ ਪਈਆਂ।
ਪਰ ਕੁਲਦੀਪ ਵੱਲੋਂ ਮੋਰਚੇ ਦੌਰਾਨ ਕੀਤੀ ਖੁਦਕੁਸ਼ੀ ਨੇ ਤਾਂ ਲੋਕਾਂ ਦੇ ਰੋਹ ਨੂੰ ਪਲੀਤੇ ਹੀ ਲਾ ਦਿੱਤੇ। ਲੋਕ ਰੋਹ ਦੇ ਸੇਕ ਤੋਂ ਝੁਲਸੇ ਜਾਣ ਦੇ ਡਰੋਂ ਕਿਸੇ ਮੰਤਰੀ-ਸੰਤਰੀ ਨੇ ਉਹਦੇ ਘਰ ਅਫ਼ਸੋਸ ਕਰਨ ਜਾਣ ਦੀ ਜੁਰੱਅਤ ਵੀ ਨਹੀਂ ਕੀਤੀ। ਨੌਜਵਾਨ ਕਿਸਾਨ ਦੀ ਲਾਸ਼ ਫ਼ਰੀਦਕੋਟ ਹਸਪਤਾਲ 'ਚ ਰੱਖੀ ਹੋਈ ਸੀ। ਪਰਿਵਾਰ ਅਤੇ ਜਥੇਬੰਦੀਆਂ ਵੱਲੋਂ 10 ਲੱਖ ਦੇ ਮੁਆਵਜ਼ੇ ਦੀ ਮੰਗ, ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਪਰਿਵਾਰ ਸਿਰ ਚੜਿ•ਆ ਕਰਜ਼ਾ ਮਨਸੂਖ ਕਰਨ ਦੀਆਂ ਮੰਗਾਂ ਮੰਨਣ 'ਤੇ ਹੀ ਸਸਕਾਰ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰਿਵਾਰ ਨੂੰ ਰਾਤੋ ਰਾਤ ਫ਼ਰੀਦਕੋਟ ਲਿਜਾ ਕੇ ਲਾਸ਼ ਲਿਆਂਦੀ ਗਈ ਤੇ ਅੱਧੀ ਰਾਤ ਨੂੰ ਹੀ ਪੋਸਟ ਮਾਰਟਮ ਕਰਵਾ ਕੇ ਸਵੇਰੇ 8 ਵਜੇ ਨੂੰ ਪੁਲਸ ਪਹਿਰੇ ਹੇਠ ਸਸਕਾਰ ਕਰ ਦਿੱਤਾ। ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਦੱਸਿਆ ਨਾ ਗਿਆ।
ਬਾਦਲ ਸਰਕਾਰ ਦੀ ਇਸ ਕਰਤੂਤ ਖਿਲਾਫ਼ ਜ਼ੋਰਦਾਰ ਪ੍ਰਤੀਕਰਮ ਹੋਏ ਤੇ ਲੋਕਾਂ 'ਚ ਤਿੱਖਾ ਰੋਸ ਪੈਦਾ ਹੋਇਆ। ਹਕੂਮਤ ਦੀ ਥੂਹ-ਥੂਹ ਹੋਈ। ਪਰਿਵਾਰ ਨੂੰ ਦਿੱਤਾ 5 ਲੱਖ ਦਾ ਚੈੱਕ ਵੀ ਬਦਨਾਮੀ ਦੇ ਇਸ ਦਾਗ਼ ਨੂੰ ਧੋ ਨਾ ਸਕਿਆ।