Wednesday, June 3, 2026

ਕਵਿਤਾ- ਅਸੀਂ ਕਾਕਰੋਚ ਹਾਂ

 ਅਸੀਂ ਕਾਕਰੋਚ ਹਾਂ

                         - ਸਵਰਾਜਬੀਰ

ਅਸੀਂ ਕਾਕਰੋਚ ਹਾਂ

 ਨੌਜਵਾਨ ਹਾਂ, ਮਚਲਦੀ ਹੋਈ ਸੋਚ ਹਾਂ

ਨਿਜ਼ਾਮ ਦੇ ਪੈਰਾਂ 'ਚ ਆ ਗਈ ਮੋਚ ਹਾਂ

 ਅਸੀਂ ਕਾਕਰੋਚ ਹਾਂ


 ਬੇਰੁਜ਼ਗਾਰ ਹਾਂ

 ਦਿਸ਼ਾਹੀਣ ਹਾਂ, ਉਲਾਰ ਹਾਂ

 ਟੁੱਟੇ ਹੋਏ ਕਰਾਰ ਹਾਂ

 ਘਰਾਂ, ਪਰਿਵਾਰਾਂ ਦੀ ਹਾਰ ਹਾਂ

 ਜੀਵਨ ਲੋਚਦੀ ਲੋਚ ਹਾਂ

 ਅਸੀਂ ਕਾਕਰੋਚ ਹਾਂ


 ਗਰੈਗਰ ਸਮਸਾ1

 ਕਦੇ ਤੂੰ ਵੀ ਕਾਕਰੋਚ ਬਣਿਆ ਸੀ

 ਤੇ ਸਾਰਿਆਂ ਤੈਨੂੰ ਨਕਾਰ ਦਿੱਤਾ

 ਪਿਉ ਨੇ, ਭੈਣ ਨੇ, ਭਰਾ ਨੇ

 ਪੂਰੇ ਸਮਾਜ ਨੇ

 ਸਰਮਾਏ ਦੇ ਰਾਜ ਨੇ

 ਅਸੀਂ ਵੀ ਨਕਾਰੇ ਗਏ ਹਾਂ


 ਕੌਣ ਕਹਿੰਦਾ ਹੈ ਇਹ?

 ਕੌਣ ਨਿਆਂਧੀਸ਼

 ਕੌਣ ਸਿਆਸਤਦਾਨ

 ਕੌਣ ਦਿੰਦਾ ਏ ਸ਼ਬਦਾਂ ਦਾ ਇਹ 'ਵਰਦਾਨ'


 ਇਹ ਵੱਖਰੀ ਗੱਲ ਹੈ

 ਲੋਰਕਾ2 ਨੇ ਕਦੇ ਸ਼ਾਇਰ-ਕਾਕਰੋਚ ਚਿਤਵਿਆ ਸੀ

 ਜਾਂ ਕਾਕਰੋਚ-ਸ਼ਾਇਰ

 ਕਾਕਰੋਚ ਬ੍ਰਹਿਮੰਡ-

ਜੀਵਨ ਦਾ ਹਿੱਸਾ ਏ

 ਮਨੁੱਖ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦਾ ਏ

 ਮਿਟਾ ਦੇਣਾ ਚਾਹੁੰਦਾ ਏ ਉਨ੍ਹਾਂ ਦੀ ਹਸਤੀ


  ਨਿਜ਼ਾਮ ਵੀ ਏਹੀ ਚਾਹੇ

 ਬੇਰੁਜ਼ਗਾਰੀ ਨਹੀਂ

 ਬੇਰੁਜ਼ਗਾਰਾਂ ਦੀ ਹਸਤੀ ਮਿਟਾਉਣਾ

 ਉਨ੍ਹਾਂ ਨੂੰ ਕਾਕਰੋਚ ਕਹਿਣਾ

 ਲੋਰਕਾ ਜਾ ਕਾਫ਼ਕਾ ਵਾਂਗ ਨਹੀਂ

 ਇਸ਼ਤਿਹਾਰਾਂ ਵਿੱਚ

 ਉੱਬਲਦੀਆਂ ਨਜ਼ਰਾਂ ਵਾਂਗ

 ਜੋ ਰਸੋਈਆਂ ਵਿੱਚ ਚੀਖਦੀਆਂ

 ਤੇ ਰਸਾਇਣਾਂ ਨਾਲ ਕਾਕਰੋਚ ਮਾਰਦੀਆਂ


 ਹਾਂ, ਜੱਜ ਸਾਹਿਬ

 ਅਸੀਂ ਕਾਕਰੋਚ ਹਾਂ

 ਸਮਾਜ ਦੇ ਹਨ੍ਹੇਰੇ ਕੋਨਿਆਂ ਵਿੱਚ

 ਆਪਣੀ ਹੋਂਦ ਲੁਕਾਉਂਦੇ, ਬਚਾਉਂਦੇ

 ਡਿਗਦੇ, ਲੜਦੇ, ਡਰਦੇ

 ਪਲ ਪਲ ਸਮਝੌਤੇ ਕਰਦੇ

 ਖਲ੍ਹੋਂਦੇ ਤੇ ਤੁਰਦੇ

 ਨ੍ਹੇਰੇ ਮੋੜ ਮੁੜਦੇ

 ਮਧੋਲੇ ਜਾਂਦੇ, ਗਵਾਚਦੇ

 ਖ਼ੁਦਕਸ਼ੀ ਕਰਦੇ

 ਅਸੀਂ ਕਾਕਰੋਚ ਹਾਂ


 ਅਸੀਂ ਕਾਕਰੋਚ ਹਾਂ ਤੇ ਮਨੁੱਖ ਹਾਂ

 'ਬਲਦੇ ਰੁੱਖ'3 ਹਾਂ

 ਭਵਿੱਖ ਦੀ ਸੁਲਗਦੀ ਕੁੱਖ ਹਾਂ

 ਤੇ ਅਸੀਂ ਜੀਉਣਾ ਏ

 ਜੱਜ ਸਾਹਿਬ

 ਤੁਹਾਡੇ ਬੋਲਾਂ ਵਿੱਚ ਨਹੀਂ

 ਇਨ੍ਹਾਂ ਬੋਲਾਂ ਦੀ ਬੇਹੂਦਗੀ ਵਿਰੁੱਧ

 ਅੱਗ ਬਣਕੇ

 ਲੋਅ ਬਣਕੇ

 ਜੀਊਣ ਦੀ ਸੋਅ ਬਣਕੇ


 ਤੁਹਾਡੇ ਸ਼ਬਦਾਂ ਨੇ

 ਤੁਅਸੀਂ ਕਾਕਰੋਚ ਹਾਂ

 ਨੌਜਵਾਨ ਹਾਂ, ਮਚਲਦੀ ਹੋਈ ਸੋਚ ਹਾਂ

ਨਿਜ਼ਾਮ ਦੇ ਪੈਰਾਂ 'ਚ ਆ ਗਈ ਮੋਚ ਹਾਂ

 ਅਸੀਂ ਕਾਕਰੋਚ ਹਾਂ


 ਬੇਰੁਜ਼ਗਾਰ ਹਾਂ

 ਦਿਸ਼ਾਹੀਣ ਹਾਂ, ਉਲਾਰ ਹਾਂ

 ਟੁੱਟੇ ਹੋਏ ਕਰਾਰ ਹਾਂ

 ਘਰਾਂ, ਪਰਿਵਾਰਾਂ ਦੀ ਹਾਰ ਹਾਂ

 ਜੀਵਨ ਲੋਚਦੀ ਲੋਚ ਹਾਂ

 ਅਸੀਂ ਕਾਕਰੋਚ ਹਾਂ


 ਗਰੈਗਰ ਸਮਸਾ1

 ਕਦੇ ਤੂੰ ਵੀ ਕਾਕਰੋਚ ਬਣਿਆ ਸੀ

 ਤੇ ਸਾਰਿਆਂ ਤੈਨੂੰ ਨਕਾਰ ਦਿੱਤਾ

 ਪਿਉ ਨੇ, ਭੈਣ ਨੇ, ਭਰਾ ਨੇ

 ਪੂਰੇ ਸਮਾਜ ਨੇ

 ਸਰਮਾਏ ਦੇ ਰਾਜ ਨੇ

 ਅਸੀਂ ਵੀ ਨਕਾਰੇ ਗਏ ਹਾਂ


 ਕੌਣ ਕਹਿੰਦਾ ਹੈ ਇਹ?

 ਕੌਣ ਨਿਆਂਧੀਸ਼

 ਕੌਣ ਸਿਆਸਤਦਾਨ

 ਕੌਣ ਦਿੰਦਾ ਏ ਸ਼ਬਦਾਂ ਦਾ ਇਹ 'ਵਰਦਾਨ'


 ਇਹ ਵੱਖਰੀ ਗੱਲ ਹੈ

 ਲੋਰਕਾ2 ਨੇ ਕਦੇ ਸ਼ਾਇਰ-ਕਾਕਰੋਚ ਚਿਤਵਿਆ ਸੀ

 ਜਾਂ ਕਾਕਰੋਚ-ਸ਼ਾਇਰ

 ਕਾਕਰੋਚ ਬ੍ਰਹਿਮੰਡ-

ਜੀਵਨ ਦਾ ਹਿੱਸਾ ਏ

 ਮਨੁੱਖ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦਾ ਏ

 ਮਿਟਾ ਦੇਣਾ ਚਾਹੁੰਦਾ ਏ ਉਨ੍ਹਾਂ ਦੀ ਹਸਤੀ


  ਨਿਜ਼ਾਮ ਵੀ ਏਹੀ ਚਾਹੇ

 ਬੇਰੁਜ਼ਗਾਰੀ ਨਹੀਂ

 ਬੇਰੁਜ਼ਗਾਰਾਂ ਦੀ ਹਸਤੀ ਮਿਟਾਉਣਾ

 ਉਨ੍ਹਾਂ ਨੂੰ ਕਾਕਰੋਚ ਕਹਿਣਾ

 ਲੋਰਕਾ ਜਾ ਕਾਫ਼ਕਾ ਵਾਂਗ ਨਹੀਂ

 ਇਸ਼ਤਿਹਾਰਾਂ ਵਿੱਚ

 ਉੱਬਲਦੀਆਂ ਨਜ਼ਰਾਂ ਵਾਂਗ

 ਜੋ ਰਸੋਈਆਂ ਵਿੱਚ ਚੀਖਦੀਆਂ

 ਤੇ ਰਸਾਇਣਾਂ ਨਾਲ ਕਾਕਰੋਚ ਮਾਰਦੀਆਂ


 ਹਾਂ, ਜੱਜ ਸਾਹਿਬ

 ਅਸੀਂ ਕਾਕਰੋਚ ਹਾਂ

 ਸਮਾਜ ਦੇ ਹਨ੍ਹੇਰੇ ਕੋਨਿਆਂ ਵਿੱਚ

 ਆਪਣੀ ਹੋਂਦ ਲੁਕਾਉਂਦੇ, ਬਚਾਉਂਦੇ

 ਡਿਗਦੇ, ਲੜਦੇ, ਡਰਦੇ

 ਪਲ ਪਲ ਸਮਝੌਤੇ ਕਰਦੇ

 ਖਲ੍ਹੋਂਦੇ ਤੇ ਤੁਰਦੇ

 ਨ੍ਹੇਰੇ ਮੋੜ ਮੁੜਦੇ

 ਮਧੋਲੇ ਜਾਂਦੇ, ਗਵਾਚਦੇ

 ਖ਼ੁਦਕਸ਼ੀ ਕਰਦੇ

 ਅਸੀਂ ਕਾਕਰੋਚ ਹਾਂ


 ਅਸੀਂ ਕਾਕਰੋਚ ਹਾਂ ਤੇ ਮਨੁੱਖ ਹਾਂ

 'ਬਲਦੇ ਰੁੱਖ'3 ਹਾਂ

 ਭਵਿੱਖ ਦੀ ਸੁਲਗਦੀ ਕੁੱਖ ਹਾਂ

 ਤੇ ਅਸੀਂ ਜੀਉਣਾ ਏ

 ਜੱਜ ਸਾਹਿਬ

 ਤੁਹਾਡੇ ਬੋਲਾਂ ਵਿੱਚ ਨਹੀਂ

 ਇਨ੍ਹਾਂ ਬੋਲਾਂ ਦੀ ਬੇਹੂਦਗੀ ਵਿਰੁੱਧ

 ਅੱਗ ਬਣਕੇ

 ਲੋਅ ਬਣਕੇ

 ਜੀਊਣ ਦੀ ਸੋਅ ਬਣਕੇ


 ਤੁਹਾਡੇ ਸ਼ਬਦਾਂ ਨੇ

 ਤੁਹਾਡੇ ਹੋਠਾਂ 'ਤੇ ਰਿੱਝਦੇ ਰਹਿਣਾ ਏ

 ਇਨ੍ਹਾਂ ਸ਼ਬਦਾਂ ਨੇ

 ਵਾਰ ਵਾਰ ਤੁਹਾਨੂੰ ਇਹ ਕਹਿਣਾ ਏ

 ਤੁਸੀਂ ਮਨੁੱਖ ਨਹੀਂ ਕੁਝ ਹੋਰ ਹੋ

 ਮਨੁੱਖ ਨਾ ਹੋ ਸਕਣ ਦੀ ਤਾਸੀਰ ਹੋ

 ਅਣਮਨੁੱਖਤਾ ਦੀ ਤਸਵੀਰ ਹੋ।


1. ਫਰਾਂਜ ਕਾਫ਼ਕਾ ਦੇ ਨਾਵਲ 'ਦਿ ਮੈਟਾਮਾਰਫੋਸਿਸ' ਦਾ ਨਾਇਕ ਗਰੈਗਰ ਸਮਸਾ ਜੋ ਇੱਕ ਸਵੇਰ ਅਚਨਚੇਤ ਆਪਣੇ ਆਪ ਨੂੰ ਕਾਕਰੋਚ ਵਿੱਚ ਬਦਲ ਲੈਂਦਾ ਹੈ। 

2. ਫਰੈਡਰਿਕੋ ਲੋਰਕਾ ਦੇ ਨਾਟਕ 'ਦਿ ਬਟਰਫਲਾਈ' ਵਿੱਚ ਇੱਕ ਜ਼ਖਮੀ ਤਿਤਲੀ ਤੇ ਨੌਜਵਾਨ ਕਾਕਰੋਚ ਸ਼ਾਇਰ ਦੀ ਅਸੰਭਵ ਪ੍ਰੇਮ-ਕਹਾਣੀ ਦੱਸੀ ਗਈ ਹੈ।

3. ਇਹ ਸ਼ਬਦ ਸੁਰਜੀਤ ਪਾਤਰ ਦੇ ਹਨ, 'ਬਲਦਾ ਰੁੱਖ ਹਾਂ'।ਹਾਡੇ ਹੋਠਾਂ 'ਤੇ ਰਿੱਝਦੇ ਰਹਿਣਾ ਏ

 

ਇਨਕਲਾਬੀ ਲਹਿਰਾਂ ਦੇ ਇਤਹਾਸ ਦੇ ਖੋਜੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨਹੀਂ ਰਹੇ

  ਇਨਕਲਾਬੀ ਲਹਿਰਾਂ ਦੇ ਇਤਹਾਸ ਦੇ ਖੋਜੀ 

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨਹੀਂ ਰਹੇ  

ਉਹਨਾਂ ਦਾ ਕੀਤਾ ਕੰਮ ਸਦਾ ਰਹੇਗਾ



ੌਮੀ ਮੁਕਤੀ ਸੰਗਰਾਮ ਦੀ ਇਨਕਲਾਬੀ ਤਹਿਰੀਕ ਦੇ ਪੰਨਿਆਂ ਨੂੰ ਖੋਜ ਕੇ ਅਗਲੀਆਂ ਪੀੜ੍ਹੀਆਂ ਸਨਮੁੱਖ ਪੇਸ਼ ਕਰਨ ਵਾਲੇ ਪ੍ਰੋ ਮਲਵਿੰਦਰਜੀਤ ਸਿੰਘ ਵੜੈਚ ਦਾ ਵਿਛੋੜਾ ਇਨਕਲਾਬੀ ਸੰਗਰਾਮਾਂ ਦੀ ਇਤਿਹਾਸਕਾਰੀ ਲਈ ਵੱਡਾ ਘਾਟਾ ਹੈ। ਉਹਨਾਂ ਨੇ ਕੂਕਾ ਲਹਿਰ,ਗਦਰ ਲਹਿਰ, ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਲਹਿਰ ਸਮੇਤ ਇਨਕਲਾਬੀ ਲਹਿਰਾਂ ਦੇ ਇਤਿਹਾਸ ਨੂੰ ਤੇ ਲੋਕ ਸੰਗਰਾਮੀਆਂ ਦੀਆਂ ਜੀਵਨੀਆਂ ਨੂੰ ਕਲਮਬੱਧ ਕਰਕੇ ਲੋਕਾਂ ਤੱਕ ਪਹੁੰਚਾਇਆ। ਸਾਮਰਾਜਵਾਦੀ ਗ਼ੁਲਾਮੀ ਖਿਲਾਫ਼ ਲੋਕ ਸੰਗਰਾਮ ਦੇ ਇਤਿਹਾਸ ਨੂੰ ਘੋਖਣ ਤੇ ਦਸਤਾਵੇਜੀ ਰੂਪ 'ਚ ਸਾਂਭਣ ਤੇ ਲੋਕਾਂ ਤੱਕ ਪਹੁੰਚਾਉਣ ਦਾ ਉਹਨਾਂ ਵੱਲੋਂ ਕੀਤਾ ਕਾਰਜ ਬਹੁਤ ਮੁੱਲਵਾਨ ਹੈ ਤੇ ਅਗਲੀਆਂ ਪੀੜੀਆਂ ਦਾ ਸਰਮਾਇਆ ਹੈ। ਅਜਿਹੇ ਮੁੱਲਵਾਨ ਕਾਰਜ ਲਈ ਉਹ ਲੋਕਾਂ ਨੂੰ ਸਦਾ ਯਾਦ ਰਹਿਣਗੇ।

1947 ਦੀ ਸੱਤਾ ਤਬਦੀਲੀ ਮਗਰੋਂ ਵੀ ਮੁਲਕ 'ਤੇ ਸਾਮਰਾਜੀ ਦਾਬੇ ਤੇ ਲੁੱਟ ਦੀ ਜਾਰੀ ਰਹਿ ਰਹੀ ਹਕੀਕਤ ਕਾਰਨ ਕੌਮੀ ਮੁਕਤੀ ਸੰਗਰਾਮ ਹੁਣ ਵੀ ਜਾਰੀ ਹੈ। ਸਾਮਰਾਜ ਖਿਲਾਫ਼ ਅਜੋਕੀ ਜੱਦੋਜਹਿਦ 1947 ਤੋਂ ਪਹਿਲਾਂ ਹੁੰਦੀ ਆਈ ਜੱਦੋਜਹਿਦ ਦੀ ਹੀ ਅਗਲੀ ਕੜੀ ਹੈ। 47 ਤੋਂ ਪਹਿਲਾਂ ਦੇ ਦੌਰ ਦੀ ਜੱਦੋਜਹਿਦ ਦਾ ਇਤਿਹਾਸ ਕੋਈ ਹੋਇਆ ਬੀਤਿਆ ਇਤਿਹਾਸਿਕ ਕਾਂਡ ਹੀ ਨਹੀਂ ਹੈ ਤੇ ਇਸ ਦੇ ਇਤਿਹਾਸ ਦੀ ਡੂੰਘੀ ਖੋਜ ਪੜਤਾਲ ਦਾ ਕਾਰਜ ਵੀ ਨਿਪਟ ਚੁੱਕਿਆ ਕਾਰਜ ਨਹੀਂ ਹੈ ਸਗੋਂ ਅਜੇ ਬਹੁਤ ਜ਼ਿਆਦਾ ਕੀਤਾ ਜਾਣ ਵਾਲਾ ਕਾਰਜ ਬਾਕੀ ਹੈ। ਅੱਜ ਦੇ ਦੌਰ 'ਚ ਸਾਮਰਾਜਵਾਦ ਖਿਲਾਫ਼ ਜੂਝਣ ਲਈ ਉਸ ਦੌਰ ਦੇ ਸੰਘਰਸ਼ਾਂ ਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਮਹੱਤਵ ਹੋਰ ਵੀ ਜਿਆਦਾ ਬਣਿਆ ਹੋਇਆ ਹੈ। ਬਸਤੀਵਾਦੀ ਅੰਗਰੇਜ਼ਾਂ ਦੀਆਂ ਵਾਰਿਸ ਹਾਕਮ ਜਮਾਤਾਂ ਵੱਲੋਂ ਕੌਮੀ ਮੁਕਤੀ ਸੰਗਰਾਮ ਦੇ ਇਤਿਹਾਸ ਨੂੰ ਹਮੇਸ਼ਾ ਹੀ ਤੋੜ ਮਰੋੜ ਕੇ ਆਪਣੀਆਂ ਮੌਜੂਦਾ ਰਾਜਸੀ ਲੋੜਾਂ ਅਨੁਸਾਰ ਪੇਸ਼ ਕੀਤਾ ਜਾਂਦਾ ਰਿਹਾ ਹੈ। ਕੌਮੀ ਮੁਕਤੀ ਸੰਗਰਾਮ ਦੀ ਇਸ ਇਨਕਲਾਬੀ ਧਾਰਾ ਨੂੰ ਛੁਟਿਆਇਆ ਜਾਂਦਾ ਰਿਹਾ ਹੈ ਜਾਂ ਵਿਗੜੇ ਸਰੂਪ ਨਾਲ ਪੇਸ਼ ਕੀਤਾ ਜਾਂਦਾ ਰਿਹਾ ਹੈ ਜਦਕਿ ਬਸਤੀਵਾਦੀਆਂ ਦੀ ਸੇਵਾ 'ਚ ਜੁਟੀਆਂ ਦਲਾਲ ਜਮਾਤਾਂ ਵੱਲੋਂ ਕਾਂਗਰਸ ਦੀ ਅਗਵਾਈ ਹੇਠ ਆਪਣੇ ਜਮਾਤੀ ਹਿਤਾਂ ਦੀ ਕੀਤੀ ਜਾਂਦੀ ਪੈਰਵਾਈ ਤੇ ਰਖਵਾਲੀ ਨੂੰ ਕੌਮੀ ਮੁਕਤੀ ਲਹਿਰ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਭਾਜਪਾ ਤੇ ਆਰਐਸਐਸ ਦੇ ਹਿੰਦੂਤਵਾ ਫ਼ਿਰਕੂ ਫਾਸ਼ੀ ਹਮਲੇ ਦੇ ਇਸ ਦੌਰ 'ਚ ਹੋਰ ਵੀ ਜ਼ਿਆਦਾ ਵਿਆਪਕ ਪੱਧਰ 'ਤੇ ਅਤੇ ਡੂੰਘੀ ਤਰ੍ਹਾਂ ਇਸ ਇਤਿਹਾਸ ਦੀ ਤੋੜ ਮਰੋੜ ਕੀਤੀ ਜਾ ਰਹੀ ਹੈ ਤੇ ਇਸ ਨੂੰ ਫ਼ਿਰਕੂ ਰੰਗਤ ਦੇ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਿੱਧੇ ਤੌਰ 'ਤੇ ਅੰਗਰੇਜ਼ ਸਾਮਰਾਜੀਆਂ ਦੀ ਚਾਕਰੀ ਵਿੱਚ ਵਿਛ ਜਾਣ ਵਾਲੇ ਹਿੰਦੂਤਵੀ ਫ਼ਿਰਕੂ ਆਗੂਆਂ ਨੂੰ ਹੁਣ ਕੌਮੀ ਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਾਲਤ ਵਿੱਚ ਕੌਮੀ ਮੁਕਤੀ ਸੰਗਰਾਮ ਦੇ ਇਤਿਹਾਸ ਦੀ ਅਸਲ ਹਕੀਕਤ ਨੂੰ ਸਾਹਮਣੇ ਲਿਆਉਣ, ਸਾਂਭਣ ਤੇ ਲੋਕਾਂ ਸਾਹਮਣੇ ਪੇਸ਼ ਕਰਨ ਦਾ ਕਾਰਜ ਹੋਰ ਵੀ ਅਹਿਮ ਬਣਿਆ ਹੋਇਆ ਹੈ। ਇਹਨਾਂ ਚਣੌਤੀਆਂ ਸਨਮੁਖ ਸ੍ਰੀ ਵੜੈਚ ਹੋਰਾਂ ਵੱਲੋਂ ਓਟੇ ਹੋਏ ਕਾਰਜ ਨੂੰ ਜਾਰੀ ਰੱਖਣ ਦੀ ਜ਼ਰੂਰਤ ਖੜ੍ਹੀ ਹੈ। ਵਿਸ਼ੇਸ਼ ਕਰਕੇ ਕੌਮੀ ਮੁਕਤੀ ਸੰਗਰਾਮ ਦੀਆਂ ਵੱਖ ਵੱਖ ਇਨਕਲਾਬੀ ਲਹਿਰਾਂ ਦੇ ਅਕੀਦਿਆਂ ਨਿਸ਼ਾਨਿਆਂ ਤੇ ਅਮਲਾਂ ਬਾਰੇ ਸਪਸ਼ਟਤਾ ਨਾਲ ਅਸਲ ਤਸਵੀਰ ਲੋਕਾਂ ਸਾਹਮਣੇ ਪੇਸ਼ ਕਰਨ ਦੀ ਜ਼ਰੂਰਤ ਖੜ੍ਹੀ ਹੈ। ਗ਼ਦਰ ਲਹਿਰ ਦੇ ਸੰਗਰਾਮੀ ਗ਼ਦਰੀ ਬਾਬਿਆਂ ਨੂੰ ਫਿਰਕੂ ਸਿੱਖ ਨਜ਼ਰੀਏ ਤੋਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਸ੍ਰੀ ਵੜੈਚ ਵਰਗੇ ਇਤਿਹਾਸਕਾਰਾਂ ਦੀ ਜ਼ਰੂਰਤ ਹੋਰ ਵੀ ਜ਼ਿਆਦਾ ਪੇਸ਼ ਕਰ ਰਹੀਆਂ ਹਨ।

ਇਸ ਪ੍ਰਸੰਗ 'ਚ ਕੌਮੀ ਮੁਕਤੀ ਸੰਗਰਾਮ ਦਾ ਉਹ ਇਤਿਹਾਸਕ ਦੌਰ ਬਸਤੀਵਾਦੀ ਹਾਕਮਾਂ ਵੱਲੋਂ ਫਿਰਕੂ ਇਲਾਕਾਈ ਤੇ ਹੋਰ ਵੰਨਗੀਆਂ ਦੀਆਂ ਵੰਡਾਂ ਖਿਲਾਫ਼ ਕੌਮੀ ਏਕਤਾ ਨੂੰ ਬੁਲੰਦ ਕਰਨ ਦਾ ਦੌਰ ਹੈ। ਉਸ ਸੰਗਰਾਮੀ ਇਤਿਹਾਸ ਦੇ ਦਸਤਾਵੇਜਾਂ, ਕਹਾਣੀਆਂ ਤੇ ਘਟਨਾਵਾਂ 'ਚ ਸਾਡੀ ਕੌਮੀ ਮੁਕਤੀ ਲਹਿਰ ਦੇ ਧਰਮ ਨਿਰਪੱਖ, ਜਮਹੂਰੀ ਤੇ ਇਨਕਲਾਬੀ ਕਿਰਦਾਰ ਦੀ ਬੁਲੰਦੀ ਹਰ ਕਿਤੋਂ ਪ੍ਰਗਟ ਹੁੰਦੀ ਹੈ। ਅੱਜ ਵੀ ਸਾਮਰਾਜਵਾਦ ਖ਼ਿਲਾਫ਼ ਜੂਝਣ ਲਈ ਮੁਲਕ ਦੀ ਕੌਮੀ ਲਹਿਰ ਨੂੰ ਇਹਨਾਂ ਗੁਣਾਂ ਦੀ ਜ਼ਰੂਰਤ ਹੈ। ਕੌਮੀ ਮੁਕਤੀ ਸੰਗਰਾਮ ਦੀ ਅਸਲ ਇਨਕਲਾਬੀ ਤਹਿਰੀਕ ਨੂੰ ਖੋਜਣਾ ਪੜਤਾਲਣਾ ਸਾਂਭਣਾ ਤੇ ਲੋਕਾਂ ਮੂਹਰੇ ਪੇਸ਼ ਕਰਨ ਦੇ ਕੰਮ ਨੂੰ ਜਾਰੀ ਰੱਖਣਾ ਹੀ ਸ੍ਰੀ ਵੜੈਚ ਨੂੰ ਅਸਲ ਸ਼ਰਧਾਂਜਲੀ ਬਣਦੀ ਹੈ। 

ਇਤਿਹਾਸ ਦੇ ਖੋਜੀਆਂ ਨੂੰ ਸ੍ਰੀ ਵੜੈਚ ਵੱਲੋਂ ਇਨਕਲਾਬੀਆਂ ਦੀ ਸ਼ਾਨਾਮੱਤੀ ਕਰਨੀ ਨਾਲ ਲਗਾਅ ਦੀ ਭਾਵਨਾ ਅਤੇ ਇਹਨਾਂ ਅਮਲਾਂ ਦੇ ਇਤਿਹਾਸ ਨੂੰ ਖੋਜਣ ਲਈ ਡੂੰਘੀ ਸਮਰਪਣ ਭਾਵਨਾ ਨਾਲ ਕੀਤੇ ਕੰਮ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਉਸਨੂੰ ਅੱਗੇ ਵੀ ਤੋਰਨਾ ਚਾਹੀਦਾ ਹੈ। ਅਦਾਰਾ ਸੁਰਖ ਲੀਹ ਸ੍ਰੀ ਵੜੈਚ ਵੱਲੋਂ ਇਨਕਲਾਬੀ ਲਹਿਰਾਂ ਦੇ ਇਤਿਹਾਸ ਨੂੰ ਖੋਜਣ ਲਈ ਘਾਲੀ ਘਾਲਣਾ ਨੂੰ ਸਿਜਦਾ ਕਰਦਾ ਹੈ।

-0-


23 ਮਈ ਯਾਦ ਸਮਾਗਮ ਮੌਕੇ ਵਿਸ਼ੇਸ਼

 23 ਮਈ ਯਾਦ ਸਮਾਗਮ ਮੌਕੇ ਵਿਸ਼ੇਸ਼  

       ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਘਾਲਣਾ 
ਲੋਕ ਲਹਿਰਾਂ ਦੀ ਇਤਿਹਾਸਕ ਖੋਜ ਦਾ ਪ੍ਰੇਰਨਾਮਈ ਕੰਮ 

 ਅਮੋਲਕ ਸਿੰਘ


 

ਜ਼ਿੰਦਗੀ ਦੇ ਸਫ਼ਰ ਤੇ ਚੱਲਦਿਆਂ ਅਜਿਹੇ ਮੋੜ ਵੀ ਆਉਂਦੇ ਨੇ ਜਦੋਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਵਰਗੇ ਇਨਸਾਨ ਆਪਣੇ ਇਰਦ ਗਿਰਦ ਵਾਪਰਦੀਆਂ ਘਟਨਾਵਾਂ ਤੋਂ ਐਨੇ ਹਲੂਣੇ ਜਾਂਦੇ ਹਨ ਕਿ ਉਹ ਅਰੁੱਕ ਅਤੇ ਅਮੁੱਕ ਸਫ਼ਰ ਦੇ ਪਾਂਧੀ ਹੋ ਜਾਂਦੇ ਹਨ। ਉਹ ਆਪਣੀ ਅਕਾਦਮਿਕ ਵਿੱਦਿਆ ਤੋਂ ਅਗਲੇ ਵਿਸ਼ਾਲ ਖੋਜ ਖੇਤਰਾਂ ਵੱਲ ਨਿੱਕਲ ਤੁਰਦੇ ਹਨ। ਉਹ ਭਾਵੇਂ ਪਹਿਲਾਂ ਹੀ  ਇਤਿਹਾਸ ਦੀਆਂ ਪੈੜਾਂ ਨੱਪਣ ਲਈ ਸਫ਼ਰ ਤੇ ਸਨ ਪਰ ਕਈ ਹਲੂਣਵੀਆਂ ਘਟਨਾਵਾਂ ਨੇ ਉਹਨਾਂ ਦੀ ਜ਼ਿੰਦਗੀ ਨੂੰ ਨਵੇਂ ਅਰਥ ਅਤੇ ਖੋਜ ਭਰਪੂਰ ਮਾਰਗ ਦਿੱਤੇ। 

     ਹੋਇਆ ਇਹ ਕਿ ਉਹ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪ੍ਰੋਫ਼ੈਸਰ ਸਨ। ਇਸ  ਕਾਲਜ ਦਾ ਹੋਣਹਾਰ ਵਿਦਿਆਰਥੀ ਸੀ ਬਖ਼ਸ਼ੀਸ਼ ਸਿੰਘ ਮੋਰ ਕਰੀਮਾਂ। ਜਿਸਦੀ ਮਾਂ ਖੇਤਾਂ ਦੇ ਵੱਟਾਂ ਬੰਨਿਆਂ, ਰਾਹਾਂ ਤੋਂ ਘਾਹ ਖੋਤ ਕੇ ਲਵੇਰਾ ਪਾਲਕੇ ਗੁਜ਼ਾਰਾ ਕਰਦੀ ਅਤੇ ਮਜ਼ਦੂਰ ਪੁੱਤ ਨੂੰ ਇੰਜਨੀਅਰ ਬਣਾਉਣ ਲਈ ਸਖ਼ਤ ਮੁਸ਼ੱਕਤ ਕਰਦੀ ਸੀ। ਇਸ ਮਾਂ ਜਾਇਆ ਬਖਸ਼ੀਸ਼, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੀਆਂ ਕਲਾਸਾਂ ਛੱਡ ਕੇ ਲੋਕ ਮੁਕਤੀ ਲਹਿਰ ਦੀ ਯੂਨੀਵਰਸਿਟੀ ਵਿੱਚ ਜਾ ਦਾਖ਼ਲ ਹੋਇਆ। ਅਜੇਹੀ ਅੱਖ,  ਵਹਿਸ਼ੀ ਨਿਜ਼ਾਮ ਦੇ ਰਖੇਲਾਂ ਦੀਆਂ ਅੱਖਾਂ 'ਚ ਰੜਕਣ ਲੱਗੀ।

 ਉਹਨਾਂ ਦਿਨਾਂ 'ਚ ਹਰ ਚੜ੍ਹਦੇ ਸੂਰਜ, ਕੰਮੀਆਂ ਦੇ ਵਿਹੜੇ ਦੇ ਸੂਰਜ ਕਤਲ ਕੀਤੇ ਜਾ ਰਹੇ ਸਨ। ਹਰ ਰਾਤ, ਲੋਕਾਂ ਦੇ ਮਨਾਂ ਅੰਦਰ ਚੇਤਨਾ  ਦੀ ਰੌਸ਼ਨੀ ਕਰਨ ਵਾਲੇ ਚੰਨ ਕਤਲ ਕਰਨ ਦੇ ਹੁਕਮ ਲੈ ਕੇ ਆਉਂਦੀ। ਇਸ ਲੜੀ ਵਿੱਚ ਹੀ ਵਿਦਿਆਰਥੀ ਬਖਸ਼ੀਸ਼ ਮੋਰਕਰੀਮਾਂ ਚੰਦਰੀ ਹਨੇਰੀ ਨੇ ਖੋਹ  ਲਿਆ। ਬਖਸ਼ੀਸ਼ ਨੂੰ ਨਵਾਂ ਸ਼ਹਿਰ ਰੇਲਵੇ ਸਟੇਸ਼ਨ 'ਤੇ ਜੱਫਾ ਮਾਰਕੇ ਜਦੋਂ ਪੁਲਸ ਫੜ੍ਹਨ ਲੱਗੀ ਤਾਂ ਉਸਨੇ ਅੱਖ ਝਪਕਣ ਜਿੰਨੇ ਪਲਾਂ 'ਚ ਹੀ ਆਪਣੇ ਲੱਕ ਨਾਲ ਬੰਨ੍ਹੇ ਬੰਬ ਦੀ ਪਿੰਨ ਖਿੱਚ ਦਿੱਤੀ। ਅੱਧੀ ਦਰਜਣ ਦੇ ਕਰੀਬ ਪੁਲਸ ਮੁਲਾਜ਼ਮ ਥਾਏਂ ਮਾਰੇ ਗਏ। ਬਖਸ਼ੀਸ਼ ਦੇ ਜਿਸਮ ਦੇ ਚੀਥੜੇ ਉੱਡ ਗਏ। ਇਉਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਵਿਦਿਆਰਥੀ ਬਖਸ਼ੀਸ਼ ਨੇ ਬੱਬਰ ਅਕਾਲੀ ਲਹਿਰ ਦੇ ਸ਼ਹੀਦ ਧੰਨਾ ਸਿੰਘ ਬਹਿਬਲਪੁਰ (ਹੁਸ਼ਿਆਰਪੁਰ) ਵੱਲੋਂ ਵੀਹਵੀਂ ਸਦੀ ਦੇ ਮੁਢਲੇ ਦੌਰ ਵਿੱਚ ਅਜੇਹੀ ਹੀ ਲਾਸਾਨੀ ਸ਼ਹਾਦਤ  ਦੇ ਵਰਕੇ ਤਾਜ਼ਾ ਕਰ ਦਿੱਤੇ।

        ਬਖਸ਼ੀਸ਼ ਨੇ ਬਬਰ ਅਕਾਲੀ ਲਹਿਰ ਦੇ ਇਤਿਹਾਸ ਨੂੰ  ਤਾਜ਼ਾ ਕਰਦਿਆਂ ਪ੍ਰੋ.ਮਲਵਿੰਦਰਜੀਤ ਸਿੰਘ ਵੜੈਚ ਵਰਗੇ ਬੁੱਧੀਮਾਨ ਚਿੰਤਕਾਂ ਅਤੇ ਲੋਕ ਦਰਦੀਆਂ ਨੂੰ ਗਹਿਰ ਗੰਭੀਰ ਵਿਚਾਰਾਂ ਵਿੱਚ ਪਾ ਦਿੱਤਾ ਕਿ ਇਹ ਮਹਿਜ਼ ਸੂਰਮਗਤੀ ਭਰੀ ਘਟਨਾ ਨਹੀਂ ਸੀ ਸਗੋਂ ਇਹ ਦਰਸਾਉਣਾ ਸੀ ਕਿ ਪੰਜਾਬ ਅੰਦਰ ਬੱਬਰਾਂ, ਗ਼ਦਰੀਆਂ, ਭਗਤ, ਸਰਾਭੇ ਵਰਗੇ ਇਨਕਲਾਬੀਆਂ ਦੇ ਸੁਪਨੇ ਪੂਰੇ ਕਰਨ ਤੁਰੇ ਚਾਨਣ ਦੇ ਵਣਜਾਰਿਆਂ ਨੂੰ  ਸੁੰਨੇ ਪੁਲਾਂ 'ਤੇ ਲਿਜਾ ਕੇ, ਝੂਠੇ ਪੁਲਸ ਮੁਕਾਬਲੇ ਦੀ ਕਹਾਣੀ ਘੜ ਕੇ ਮਾਰ ਮੁਕਾਇਆ ਜਾ ਰਿਹਾ ਤਾਂ ਇਹ ਸਾਰੇ ਇਤਿਹਾਸਕ ਘਟਨਾ ਕ੍ਰਮ ਦੇ ਡੂੰਘੇ ਪਤਾਲ਼ ਵਿੱਚ ਕਿਹੜੇ ਕਾਰਨ ਕੰਮ ਕਰਦੇ ਹਨ।

       ਮੈਂ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਵਿਦਿਆਰਥੀ ਹੋਣ ਕਰਕੇ ਪ੍ਰੋ.ਮਲਵਿੰਦਰਜੀਤ ਸਿੰਘ ਦੇ ਵਿਦਿਆਰਥੀਆਂ ਨਾਲ਼ ਰਿਸ਼ਤੇ ਤੋਂ ਬੇਹੱਦ ਪ੍ਰਭਾਵਿਤ ਸੀ ਉਹ ਵਿਦਿਆਰਥੀਆਂ ਦੇ ਇਨਕਲਾਬੀ ਲਹਿਰਾਂ ਵੱਲ ਖਿੱਚੇ ਜਾਣ ਨੂੰ ਇਤਿਹਾਸਕ ਵਰਤਾਰਿਆਂ ਅਤੇ ਆਜ਼ਾਦੀ, ਜਮਹੂਰੀਅਤ, ਸਮਾਜਿਕ ਆਰਥਿਕ ਬਰਾਬਰੀ ਦੇ ਜੁਮਰੇ ਵਿਚ ਰੱਖ ਕੇ ਅਧਿਐਨ ਕਰਿਆ ਕਰਦੇ ਸਨ। ਇਹਨਾਂ ਦਿਨਾਂ ਵਿੱਚ ਇੰਜਨੀਅਰਿੰਗ ਕਾਲਜ ਦੀਆਂ ਦੀਵਾਰਾਂ ਅਤੇ ਹੋਸਟਲ 'ਚੋਂ ਹਕੂਮਤੀ ਜਬਰ ਖ਼ਿਲਾਫ਼ ਨਾਅਰਿਆਂ ਦੀ ਗੂੰਜ ਪਿਆ ਕਰਦੀ ਸੀ। ਇਸ਼ਤਿਹਾਰਾਂ, ਹੱਥ ਪਰਚਿਆਂ ਨੇ ਬਖਸ਼ੀਸ਼ ਦੀ ਸ਼ਹਾਦਤ ਦੇ ਮਾਅਨੇ ਵਿਦਿਆਰਥੀਆਂ ਦੇ ਮਨ ਦੀ ਡਾਇਰੀ ਉਪਰ ਉੱਕਰ ਦਿੱਤੇ। ਅਜੇਹੇ ਮਾਹੌਲ 'ਚ ਵਿਦਿਆਰਥੀ ਮਰਨ ਮਾਰਨ ਲਈ ਲਟ ਲਟ ਬਲ਼ਦੀ ਭਾਵਨਾ ਨਾਲ਼ ਬਲ਼ ਉੱਠੇ। ਬਖਸ਼ੀਸ਼ ਦੀ ਸ਼ਹਾਦਤ ਦਾ ਕਾਲਜ ਦੀਆਂ ਹਵਾਵਾਂ ਵਿੱਚ ਗੂਹੜਾ ਅਸਰ ਅਗਲੇ ਵਰ੍ਹਿਆਂ ਤੱਕ ਦਿਖਾਈ ਦਿੰਦਾ ਰਿਹਾ।

 ਇਹ ਦੌਰ ਸੀ, ਜੋਸ਼ ਅਤੇ ਹੋਸ਼ ਨੂੰ ਸੰਤੁਲਤ ਰੱਖਣਾ ਬਹੁਤ ਹੀ ਜ਼ਰੂਰੀ ਸੀ। ਬੀਤੇ ਇਤਿਹਾਸ ਦੀਆਂ ਕੁਰਬਾਨੀਆਂ ਅਤੇ ਲਹੂ ਸੰਗ ਲਿਖੇ ਇਤਿਹਾਸ ਤੋਂ ਅਮੁੱਲੜੇ ਸਬਕ ਹਾਸਲ ਕਰਕੇ, ਪੱਲੇ ਬੰਨ੍ਹਣਾ ਉਸ ਵੇਲੇ ਦੀ ਲੋੜ ਸੀ। ਇਨਕਲਾਬੀ ਰਾਹ ਦੀਆਂ ਲੀਹਾਂ ਅਤੇ ਸੇਧ ਨੂੰ ਪਰਪੱਕ ਕਰਨਾ ਇਤਿਹਾਸਕ ਕਾਰਜ ਸੀ। ਇਸ ਉੱਸਲਵੱਟੇ ਲੈਂਦੇ ਅਤੇ ਰੋਹ ਭਰੇ  ਵਾਤਾਵਰਣ ਵਿੱਚ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ  ਬੁੱਧੀਮਾਨ ਚਿੰਤਕ, ਦੂਰ ਅੰਦੇਸ਼ ਕਰਾਂਤੀਕਾਰੀ ਵਿਦਵਾਨ ਬਣਨ ਦੇ ਸਫ਼ਰ ਦਾ ਸੁਘੜ ਸਿਆਣਾ ਇਤਿਹਾਸਕਾਰ, ਬੌਧਿਕ  ਅਤੇ ਇਨਕਲਾਬੀ ਇਤਿਹਾਸ ਦੀ ਟੁੱਟੀ ਤੰਦ ਗੰਢਣ ਵਾਲਾ ਕਾਰੀਗਰ ਕਾਮਾ ਬਣਕੇ ਸਾਹਮਣੇ ਆਇਆ। ਉਸਨੇ ਬਲ਼ਦੇ ਮਾਰੂਥਲ ਅੰਦਰ ਠੰਢੇ ਮਤੇ,ਸੂਝ ਬੂਝ ਅਤੇ ਲੋਕਾਂ ਨੂੰ ਨਾਲ ਲੈਕੇ ਤੁਰਨ ਲਈ ਇਤਿਹਾਸ ਦਾ ਪੱਲਾ ਫੜਨ ਦਾ ਇਮਤਿਹਾਨ ਪਾਸ ਕੀਤਾ। ਪ੍ਰੋ . ਮਲਵਿੰਦਰਜੀਤ ਹੋਰਾਂ ਦੇ ਮਨ ਦੀ ਕਿਸੇ ਨਾ ਕਿਸੇ ਨੁੱਕਰ ਵਿੱਚ ਚਿੰਤਨ ਦੀ ਇਹ ਅੰਕੁਰ, ਲਗਰ ਫੁੱਟ ਰਹੀ ਸੀ ਕਿ ਇਨਕਲਾਬੀ ਸਮਾਜਕ ਤਬਦੀਲੀ ਲਈ ਕੀ ਕਰਨਾ ਲੋੜੀਏ? ਇਤਿਹਾਸ ਤੋਂ ਸਬਕ ਗ੍ਰਹਿਣ ਕਰੀਏ। ਮੰਜ਼ਲ ਪਾਉਣ ਲਈ ਕਿਹੜਾ ਰਾਹ ਸੁਵੱਲੜਾ ਹੈ।

 ਮਨ ਮਸਤਕ 'ਚ ਇਹ ਸੁਆਲ ਸੁਲਘਦੇ, ਬੁਝਦੇ, ਬਲ਼ਦੇ ਰਹਿੰਦੇ ਸਨ ਕਿ ਗ਼ਦਰ ਲਹਿਰ , ਬੱਬਰ ਅਕਾਲੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਨੌਜਵਾਨ ਭਾਰਤ ਸਭਾ ਲਹਿਰ ਨੇ ਵੀ ਲੋਕ-ਦੋਖੀ ਪ੍ਰਬੰਧ ਨਾਲ਼ ਟੱਕਰਾਂ ਲਈਆਂ। ਅਥਾਹ ਕੁਰਬਾਨੀਆਂ ਕੀਤੀਆਂ ਪਰ ਸਫ਼ਲਤਾ ਨੇ ਇਨਕਲਾਬੀ ਲਹਿਰਾਂ ਦਾ ਮੱਥਾ ਕਿਉਂ ਨਹੀਂ ਚੁੰਮਿਆਂ ? ਉਹ ਔਝੜੇ ਰਾਹਾਂ ਵਿਚੀਂ ਤੁਰਦਿਆਂ ਪਗਡੰਡੀਆਂ ਅਤੇ ਰਾਹਾਂ ਦੀ ਭਾਲ ਕਰਨ ਲਈ ਇਤਿਹਾਸ ਦੀਆਂ ਪੈੜਾਂ ਦਾ ਗਹਿਰਾ ਚਿਤੰਨ ਕਰਨ ਨਿਕਲ ਤੁਰੇ।

1972 'ਚ ਵਿਦਿਆਰਥੀਆਂ ਦੇ ਘੋਲ ਸਮੇਂ ਵਾਪਰੇ ਮੋਗਾ ਗੋਲੀ ਕਾਂਡ ਮੌਕੇ ਇਸਦਾ ਮੈਨੂੰ ਵੀ ਗਹਿਰਾ ਅਹਿਸਾਸ ਹੋਇਆ ਜਦੋਂ ਪੜ੍ਹਨ ਵਿਚਾਰਨ, ਗੁਰਸ਼ਰਨ ਭਾਅ ਜੀ ਦੇ ਨਾਟਕ ਕਾਲਜ ਵਿੱਚ ਕਰਾਉਣ ਲਈ ਉਹ ਵਿਦਿਆਰਥੀਆਂ ਨੂੰ ਸਹਿਯੋਗ ਦਿਆ ਕਰਦੇ ਸਨ। ਮੋਗਾ ਗੋਲੀ ਕਾਂਡ ਮੌਕੇ ਸਾਹਮਣੇ ਆਏ ਜਨਤਕ ਪ੍ਰਤੀਰੋਧ ਨੇ ਉਹਨਾਂ ਦੇ ਮੁੱਖੜੇ ਤੇ ਨੂਰ ਲਿਆਂਦਾ। ਵਰ੍ਹਿਆਂ ਦੇ ਕਹਿਰ ਪਿੱਛੋਂ ਉੱਠੀ ਜਨਤਕ ਲਹਿਰ ਨੇ ਉਮੀਦ ਦੀ ਨਵੀਂ ਕਿਰਨ ਸਾਹਮਣੇ ਲਿਆਂਦੀ। ਉਹਨਾਂ ਨੂੰ ਮਹਿਸੂਸ ਹੋਇਆ ਕਿ ਕੁਝ ਇੱਕ ਸਮ੍ਹਾਂ ਦੇ ਪਰਵਾਨੇ ਅਥਾਹ ਕੁਰਬਾਨੀਆਂ ਦੇ ਬਾਵਜੂਦ ਵੀ ਸਮਾਜ ਨਹੀਂ ਬਦਲ ਸਕਦੇ। ਸਮਾਜ ਬਦਲਣ ਅਤੇ ਨਵਾਂ ਸਮਾਜ ਸਿਰਜਣ ਲਈ ਲੋਕ ਲਹਿਰ ਲਾਜ਼ਮੀ ਹੈ। ਮੋਗਾ ਗੋਲੀ ਕਾਂਡ ਖ਼ਿਲਾਫ਼ ਜਨਤਕ ਉਭਾਰ ਅਤੇ ਪ੍ਰਤੀਰੋਧ ਲਾ ਮਿਸ਼ਾਲ ਤਾਂ ਹੈ ਹੀ ਸੀ ਇਸਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਇਹ ਵਿਅਕਤੀਗਤ ਕਾਰਵਾਈਆਂ ਦੀ ਬਜਾਏ ਜਨਤਕ ਸਮਰਥਨ ਵਾਲਾ ਲੋਕ ਅੰਦੋਲਨ ਬਣ ਕੇ ਸਾਹਮਣੇ ਆਇਆ। ਝੂਠੇ ਪੁਲਿਸ ਮੁਕਾਬਲਿਆਂ ਨਾਲ਼ ਫੈਲੀ ਦਹਿਸ਼ਤ, ਸਹਿਮ ਅਤੇ ਸਟੇਟ ਦਾ ਦਾਬਾ, ਮੋਗਾ ਗੋਲੀ ਕਾਂਡ ਖ਼ਿਲਾਫ਼ ਉੱਠੇ ਰੋਹ ਨੇ ਪੈਰਾਂ ਹੇਠ ਮਲ਼ ਦਿੱਤਾ। ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ ਕਵੀਆਂ ਨੂੰ ਇਸ ਘਟਨਾ ਕ੍ਰਮ ਨੇ ਆਪਣਾ ਇਤਿਹਾਸਕ ਅਤੀਤ, ਵਰਤਮਾਨ ਅਤੇ ਭਵਿੱਖ਼ ਸਮਝਣ ਵੱਲ ਤੋਰਿਆ।

        ਜ਼ਿਕਰਯੋਗ ਹੈ ਕਿ ਇੱਕ ਦਿਨ ਅਜੇਹਾ ਆਇਆ ਜਦੋਂ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਤੇ ਗੁਰੂ ਨਾਨਕ ਇੰਜ਼ਨੀਅਰਿੰਗ ਕਾਲਜ ਦੇ ਹੀ ਵਿਦਿਆਰਥੀ ਪ੍ਰੋ. ਜਗਮੋਹਣ ਸਿੰਘ (ਸ਼ਹੀਦ ਭਗਤ ਸਿੰਘ ਦੇ ਭਾਣਜੇ) ਲੁਧਿਆਣਾ ਤੋਂ ਸਾਇਕਲਾਂ 'ਤੇ ਹੀ ਅੰਮ੍ਰਿਤਸਰ ਜਿਲ੍ਹੇ 'ਚ ਪੈਂਦੇ ਪਿੰਡ ਭਕਨੇ ਨੂੰ ਸਫ਼ਰ 'ਤੇ ਨਿੱਕਲ ਪਏ। ਉਹਨਾਂ ਦੇ ਮਨ ਅੰਦਰ ਤੜਫ਼ ਅਤੇ ਗਹਿਰੀ ਨੀਝ ਸੀ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ ਜਾ ਕੇ ਮਿਲਿਆ ਜਾਵੇ। ਉਹਨਾਂ ਨਾਲ ਵਾਰਤਾਲਾਪ ਕਰਕੇ ਇਹਨਾ ਉਲਝੇ ਸੁਆਲਾਂ ਦੇ ਜਵਾਬ ਤਲਾਸ਼ੇ ਜਾਣ ਕਿ ਜਿਨ੍ਹਾਂ ਕੋਲ ਸਰਵੋਤਮ ਵਿਚਾਰਧਾਰਾ, ਸਮਰਪਣ ਦੀ ਭਾਵਨਾ ਹੈ ਜਿਹੜੇ ਕੁਰਬਾਨੀਆਂ ਦਾ ਇਤਿਹਾਸ, ਆਪਣੇ ਲਹੂ ਸੰਗ ਸਮੇਂ ਸਮੇਂ ਸਿਰਜਦੇ ਰਹਿੰਦੇ ਨੇ ਪਰ ਉਹ ਮੰਜ਼ਲਾਂ 'ਤੇ ਕਿਉਂ ਨਹੀਂ ਪਹੁੰਚ ਪਾਉਂਦੇ ?  

  ਸਾਈਕਲਾਂ ਤੇ ਜਾਂਦਿਆਂ ਉਹ ਰਾਹ ਵਿੱਚ ਸੋਚਦੇ ਗਏ ਕਿ ਐਡਾ ਵੱਡਾ ਆਗੂ ਸਾਨੂੰ ਮਿਲਣ ਲਈ ਸਮਾਂ ਵੀ ਦੇ ਦੇਵੇਗਾ, ਉਹਨਾਂ ਕੋਲ਼ ਤਾਂ ਮਿਲਣ ਵਾਲਿਆਂ ਦਾ ਮੇਲਾ ਲੱਗਾ ਹੋਵੇਗਾ। ਪਰ ਜੋ ਉਹਨਾਂ ਜਾ ਕੇ ਅੱਖੀਂ ਡਿੱਠਾ ਉਹਨਾਂ ਦੀਆਂ ਕਿਆਸ ਅਰਾਈਆਂ ਨਾਲੋਂ ਹਕੀਕਤ ਕੁੱਝ ਹੋਰ ਹੀ ਸੀ। ਬਾਬਾ ਸੋਹਣ ਸਿੰਘ ਭਕਨਾ ਕੁੱਲੀ ਨੁਮਾ ਰਿਹਾਇਸ਼ ਵਿੱਚ ਕੱਲ-ਮ-ਕੱਲਾ ਸੀ। ਬਾਬੇ ਨੇ ਆਪ ਹੀ ਦੁੱਧ ਗਰਮ ਕਰਕੇ ਇਹਨਾਂ ਨੌਜਵਾਨਾ ਨੂੰ ਦਿੱਤਾ। ਇਹ ਸਾਰਾ ਦ੍ਰਿਸ਼ ਇਹਨਾਂ ਬੁੱਧੀਮਾਨਾਂ  ਲਈ  ਇਤਿਹਾਸ ਅਤੇ ਲਹਿਰਾਂ ਦੀ ਝੰਜੋੜਵੀਂ ਝਲਕ ਸੀ ਕਿ ਇਸ ਮੁਲਕ ਅੰਦਰ ਮੂੜ ਮੱਤ ਅਤੇ ਪੁੱਠੀਆਂ ਪੱਟੀਆਂ ਪੜ੍ਹਾਉਣ ਵਾਲੇ ਬਾਬਿਆਂ ਦੇ ਜਿਉਂਦੇ ਜੀਅ ਅਤੇ ਮੋਇਆਂ ਤੇ ਮੇਲੇ ਲੱਗਦੇ ਨੇ ਉੱਥੇ ਦੇਸ਼ ਭਗਤਾਂ ਖਾਸ ਕਰਕੇ ਬਾਬਾ ਸੋਹਣ ਸਿੰਘ ਭਕਨਾ ਵਰਗੀਆਂ ਸਖਸ਼ੀਅਤਾ ਦੀ ਜ਼ਿੰਦਗੀ 'ਚ ਇਹ ਇਕੱਲਤਾ ਕਿਸੇ ਵਿਅਕਤੀ ਦੀ ਇਕੱਲਤਾ ਦੀ ਕਹਾਣੀ ਨਹੀਂ ਇਹ ਲਹਿਰ ਦੀ ਇਕੱਲਤਾ ਨੂੰ ਸਮਝਣ ਦਾ ਗਹਿਰਾ ਸੁਆਲ ਹੈ। ਇਹਨਾਂ ਸੁਆਲਾਂ ਦੇ ਝੁਰਮਟ ਨੇ ਪ੍ਰੋਫ਼ੈਸਰ ਹੋਰਾਂ ਦੇ ਮਨ ਅੰਦਰ ਹਲਚਲ ਪੈਦਾ ਕਰ ਦਿੱਤੀ।

 ਉਸ ਉਪਰੰਤ ਹੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਮਨ ਹੀ ਮਨ ਜ਼ਿੰਦਗੀ ਦੇ ਵੱਡੇ ਫ਼ੈਸਲੇ ਲਏ।  ਬਾਬਾ ਜੀ ਨਾਲ ਵਾਰਤਾਲਾਪ ਉਪਰੰਤ ਤਾਂ ਜ਼ਿੰਦਗੀ  ਬੱਸ ਚੱਲ ਸੋ ਚੱਲ। ਬਾਬਾ ਸੋਹਣ ਸਿੰਘ ਭਕਨਾ, ਉਰਦੂ ਵਿੱਚ ਲਿਖੇ ਵਰਕੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੂੰ ਦੇਣ ਲੱਗੇ। ਉਹ ਪੰਜਾਬੀ ਵਿਚ ਅਨੁਵਾਦ ਕਰਨ ਲੱਗੇ। ਕਿਤਾਬ ਦੇ ਰੂਪ ਵਿੱਚ ਛਪੀ ਪਲੇਠੀ ਕਿਤਾਬ ਕਾਰਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਖੁਸ਼ੀ 'ਚ ਖੀਵੇ ਹੋ ਗਏ। ਉਹ ਆਪਣੀ ਧੀ ਦੇ ਜਨਮ 'ਤੇ ਜਿੰਨਾ ਖੁਸ਼ ਹੋਏ ਇਉਂ ਹੀ ਪਹਿਲੀ ਕਿਤਾਬ ਦੇ ਜਨਮ 'ਤੇ ਖਿੜ ਉੱਠੇ।

 ਬਾਬਾ ਸੋਹਣ ਸਿੰਘ ਭਕਨਾ ਨਾਲ਼ ਪਿੰਡ ਭਕਨਾ ਮੁਲਾਕਾਤ ਉਪਰੰਤ ਤਾਂ ਉਹ ਪਿੰਡ ਬੱਦੋਵਾਲ, ਨਾਰੰਗਵਾਲ, ਸਰਾਭਾ, ਚਮਿੰਡਾ, ਗ਼ਦਰੀ ਬਾਬਿਆਂ,ਕੂਕਾ ਲਹਿਰ,ਬਬਰ ਅਕਾਲੀਆਂ ਦੇ ਪਿੰਡਾਂ, ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਸੰਗਰਾਮੀ ਪੈੜਾਂ ਦੀ ਖੋਜ ਕਰਨ ਨਿਕਲ ਤੁਰੇ। ਉਹਨਾਂ ਨੇ ਕਾਲਜ ਪ੍ਰੋ. ਦੀਆਂ ਸੇਵਾਵਾਂ ਤੋਂ ਵਿਦਾਇਗੀ ਉਪਰੰਤ ਵਕਾਲਤ ਕੀਤੀ। ਉਹਨਾਂ ਨੇ ਵਕਾਲਤ ਧੰਨ ਦੌਲਤ ਇਕੱਠੀ ਕਰਨ ਲਈ ਨਹੀਂ ਸਗੋਂ ਆਪਣੀ ਇਤਿਹਾਸਕ ਖੋਜ ਦੇ ਕਾਰਜ ਲਈ ਇਸਨੂੰ ਜ਼ਰੂਰੀ ਸਮਝਿਆ। ਇਤਿਹਾਸ ਦੇ  ਅਣਛੋਹੇ ਵਰਕੇ ਖੋਜਣ ਲਈ ਉਹਨਾਂ ਨੇ ਵਕਾਲਤ ਦੇ ਇਸ ਪ੍ਰੋਜੈਕਟ ਨੂੰ ਹੱਥ ਲਿਆ। ਕਾਨੂੰਨੀ ਨੁਕਤਾ ਨਜ਼ਰ ਤੋਂ ਮੁਕੱਦਮਿਆਂ, ਕੇਸਾਂ, ਫਾਂਸੀਆਂ, ਜੇਲ੍ਹਾਂ , ਉਮਰ ਕੈਦ, ਜੂਹਬੰਦੀਆਂ, ਕੁਰਕੀਆਂ ਅਤੇ ਇਤਿਹਾਸ ਅੰਦਰ ਇਨਕਲਾਬੀ ਲਹਿਰਾਂ ਨੂੰ ਮਾਣਮੱਤਾ ਸਥਾਨ ਦਿਵਾਉਣ ਲਈ, ਹਾਈਕੋਰਟ ਦੇ ਚੱਕਰ ਕੱਟਣ, ਕੇਸ ਲੜਨ, ਕੂਕਾ ਲਹਿਰ, ਗ਼ਦਰ ਲਹਿਰ, ਕਾਮਾਗਾਟਾ ਮਾਰੂ ਲਹਿਰ, ਬਜਬਜ ਘਾਟ, ਜਲ੍ਹਿਆਂਵਾਲਾ ਬਾਗ, ਆਜ਼ਾਦ ਹਿੰਦ ਫੌਜ ਆਦਿ ਦੇ ਸ਼ਹੀਦਾਂ ਨੂੰ ਸ਼ਹੀਦੀ ਰੁਤਬਾ ਦਿਵਾਉਣਾ, ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਕੌਮੀ ਸ਼ਹੀਦਾਂ ਦਾ ਮਾਣ ਮੱਤਾ ਸਥਾਨ ਦਿਵਾਉਣ ਲਈ ਦ੍ਰਿੜਤਾ ਨਾਲ ਲੜੇ। ਗ਼ਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ ਵਰਗੇ ਅਨੇਕਾਂ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਰੱਦ ਕਰਾਉਣ ਨਿਕਲ ਪਏ।

 ਗ਼ਦਰੀ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆ ਦੀ ਜ਼ਮੀਨ ਜਾਇਦਾਦ ਦੀ ਕੁਰਕੀ ਰੱਦ ਕਰਵਾ ਲੈਣ ਦੇ ਹਵਾਲੇ ਨਾਲ ਅਦਾਲਤ ਨੂੰ ਇਹ  ਪ੍ਰਵਾਨ ਕਰਨਾ ਪਿਆ ਕਿ ਮੁਲਕ ਵਿੱਚ ਹੋਰ ਜਿੱਥੇ ਵੀ ਅਜੇਹੇ ਕੇਸ ਹਨ ਸਭ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਜਾਇਦਾਦ ਵਾਰਸਾਂ ਹਵਾਲੇ ਕੀਤੀ ਜਾਏ ।

           ਆਮ ਤੌਰ 'ਤੇ ਸਾਡੇ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ਬਰੋਟੇ ਹੇਠਾਂ ਹੋਰ ਬੂਟੇ ਨਹੀਂ ਹੋ ਸਕਦੇ। ਗ਼ਦਰੀ ਬਾਬਿਆਂ ਦੇ ਇਤਿਹਾਸ ਦੇ ਖੋਜੀ ਵਿਦਵਾਨ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਜੇਹੇ ਸਥਾਪਤ ਬਰੋਟੇ ਸਨ ਜਿਨ੍ਹਾ ਦੀ ਛਾਵੇਂ ਅਨੇਕਾ ਹੀ ਬੂਟੇ ਉੱਗੇ, ਮੌਲਰੇ ਅਤੇ ਉਹਨਾਂ ਨੂੰ ਲੋੜੀਂਦੀ ਖਾਧ ਖੁਰਾਕ ਮੁਹੱਈਆ ਕਰਨ ਲਈ ਪ੍ਰੋ. ਮਲਵਿੰਦਰਜੀਤ ਜੀ ਨੇ ਅਥਾਹ ਲਗਨ ਨਾਲ ਇਤਿਹਾਸਕ ਮਾਲੀ ਦਾ ਕੰਮ ਕੀਤਾ। ਜਿਸ ਕਿਸੇ ਨੂੰ ਸਮੱਗਰੀ ਲੋੜੀਂਦੀ ਹੋਵੇ ਉਹਨਾਂ ਨੇ ਤੇਰਾ ਤੇਰਾ ਕਰਕੇ ਲੁਟਾਈ।

ਮੈਂ ਵੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਦੇ ਥਾਪੜੇ ਸਦਕਾ ਬਾਬਾ ਸੋਹਣ ਸਿੰਘ ਭਕਨਾ ਨੂੰ ਕਿਤਾਬ ਦੇ ਰੂਪ ਵਿੱਚ ਸੰਗਰਾਮੀ ਸਫ਼ਰ ਪਾਠਕਾਂ ਦੇ ਰੂਬਰੂ ਕੀਤਾ।

 ਹਥਲੀ ਨਿੱਕੜੀ ਜਿਹੀ ਲਿਖਤ ਵਿੱਚ ਕਿਤਾਬਾਂ ਦੇ ਲੰਮੇ ਵਿਸਥਾਰ ਵਿੱਚ ਨਾ ਜਾਂਦੇ ਹੋਏ ਸਿਰਫ਼ ਐਨਾ ਹੀ ਕਹਾਂਗਾ ਕਿ ਉਹਨਾਂ ਨੇ 62 ਤੋਂ ਵੱਧ ਕਿਤਾਬਾਂ, ਦਸ ਹਜ਼ਾਰ ਸਫ਼ਾ ਦਸਤਾਵੇਜ਼ੀ ਰੂਪ ਛਾਪਕੇ ਪਾਠਕਾਂ ਦੀ ਝੋਲੀ ਪਾਇਆ । 

         ਸੀਤਾ ਰਾਮ ਬਾਂਸਲ ਅਤੇ ਬਲਵਿੰਦਰ ਕੌਰ ਬਾਂਸਲ ਉਹਨਾਂ ਦੇ ਅਮੁੱਲੇ ਕੰਮ ਨੂੰ ਸਾਂਭਣ ਵਿੱਚ ਯਾਦਗਾਰੀ ਭੂਮਿਕਾ ਨਿਭਾ ਰਹੇ ਹਨ। ਇਉਂ ਹੀ ਹਰੀਸ਼ ਜੈਨ, ਪ੍ਰੋ. ਜਗਮੋਹਣ ਸਿੰਘ, ਸ਼ਹੀਦ ਭਗਤ ਸਿੰਘ ਦੀ ਭੈਣ ਬੀਬੀ ਅਮਰ ਕੌਰ, ਗੁਰਸ਼ਰਨ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਚੀਮਾ,ਗੁਰਭਜਨ ਗਿੱਲ ਵਰਗਿਆਂ ਦੇ ਯਤਨਾਂ ਨਾਲ਼  ਬਹੁਤ ਸਾਰੀਆਂ ਪੈੜਾਂ ਅਲੱਗ ਅਲੱਗ ਵਿਧਾਵਾਂ ਵਿਚ ਸਾਂਭਣ ਦਾ ਕੰਮ ਕੀਤਾ।

 ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹਦੇ ਸਮੇਂ ਮੈਂ ਦੇਖਿਆ ਖਾਸ ਕਰਕੇ ਮੋਗਾ ਗੋਲੀ ਕਾਂਡ ਅਤੇ ਹੋਰ ਕਈ ਮੌਕਿਆਂ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕ ਕਰਵਾਉਣ, ਸੈਮੀਨਾਰ ਆਦਿ ਮੌਕੇ ਉਹਨਾਂ ਨੇ ਵਿਦਿਆਰਥੀਆਂ ਨੂੰ ਸਦਾ ਥਾਪੀ ਦਿੱਤੀ। ਉਹਨਾਂ ਦੀ ਜੀਵਨ ਸਾਥਣ ਰਾਜਿੰਦਰ ਕੌਰ ਵੜੈਚ ਜੋ ਕਿ 19 ਅਗਸਤ 2014 ਸਦੀਵੀ ਵਿਛੋੜਾ ਦੇ ਗਏ ਉਹਨਾਂ ਦੇ ਯਾਦਗਾਰੀ ਸਮਾਗਮ ਮੌਕੇ 31 ਅਗਸਤ 2014 ਨੂੰ ਉਹਨਾਂ ਮੈਨੂੰ ਬੁੱਕਲ ਵਿਚ  ਲੈ ਕੇ ਕਿਹਾ ਕਿ, 'ਮੇਰੇ ਲਈ ਮਾਣ ਹੈ ਕਿ ਗੁਰੂ ਨਾਨਕ ਇੰਜੀਨਿਅਰਿੰਗ ਕਾਲਜ ਦਾ ਵਿਦਿਆਰਥੀ ਲੋਕਾਂ ਦਾ ਵਫ਼ਾਦਾਰ ਪੁੱਤ ਬਣਕੇ ਸਰਗਰਮੀ ਨਾਲ ਸਫ਼ਰ 'ਤੇ ਹੈ। ਮੇਰੇ ਕੋਲ ਪੜ੍ਹੇ ਕੁਝ ਨਲਾਇਕ ਵੀ ਸਾਬਤ ਹੋਏ ਹਨ। ਉਹਨਾਂ ਦੇ ਇਹਨਾਂ ਬੋਲਾਂ ਵਿਚ ਵਿਸ਼ੇਸ਼ ਸੈਨਤ ਸੀ ਅਜਿਹੇ ਵਿਅਕਤੀਆਂ ਬਾਰੇ ਜਿਹੜੇ ਗ਼ਦਰੀ ਅਤੇ ਇਨਕਲਾਬੀ ਤਵਾਰੀਖ਼ ਵਿਚ ਖੋਟ ਰਲਾਉਣ ਦਾ ਕੰਮ ਕਰਨ ਦਾ ਕੁਕਰਮ ਕਰ ਰਹੇ ਹਨ।

 ਆਪਣੇ ਆਪ ਨੂੰ ਗ਼ਦਰੀ ਬਾਬਿਆਂ ਦੇ ਮੁਨਸ਼ੀ ਕਹਾਉਣ ਵਾਲੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਸ਼ਰਧਾਂਜਲੀ ਸਮਾਗਮ 23 ਮਈ 2026 ਨੂੰ ਚੰਡੀਗੜ੍ਹ ਵਿੱਚ ਹੋ ਰਿਹੈ। ਇਹ ਵੀ ਮੌਕਾ ਮੇਲ ਹੀ ਹੈ ਕਿ 23 ਮਈ 1914 ਨੂੰ ਕਾਮਾਗਾਟਾਮਾਰੂ ਜਹਾਜ਼ ਦੀ ਇਤਿਹਾਸਿਕ ਘਟਨਾ ਵਾਪਰੀ ਸੀ। ਜਿਸਦੇ ਸ਼ਹੀਦਾਂ ਨੂੰ ਸ਼ਹੀਦੀ ਰੁਤਬਾ ਦਿਵਾਉਣ ਲਈ ਉਹਨਾਂ ਅਥਾਹ ਮਿਹਨਤ ਕੀਤੀ।

 ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਲਈ ਇਹ ਮਾਣ ਮੱਤੀ ਇਤਿਹਾਸਕ ਘਟਨਾ ਹੈ ਕਿ ਪ੍ਰੋ. ਮਲਵਿੰਦਰਜੀਤ ਆਮ ਕਰਕੇ ਕਦੇ ਵੀ ਮਾਣ ਸਨਮਾਨ ਨਹੀਂ ਸੀ ਲਿਆ ਕਰਦੇ  ਉਹਨਾਂ ਨੇ 1 ਮਈ 2015 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਨਾਟਕਾਂ ਅਤੇ ਗੀਤਾਂ ਭਰੀ ਰਾਤ ਮੌਕੇ ਪਲਸ ਮੰਚ ਵੱਲੋਂ  ਕਿਰਤੀ ਲੋਕਾਂ ਦੁਆਰਾ ਦਿੱਤਾ ਸਨਮਾਨ ਹਾਸਲ ਕਰਕੇ ਗੁਰਸ਼ਰਨ ਭਾਅ ਜੀ ਦੀ ਸੰਸਥਾ ਪਲਸ ਮੰਚ ਨੂੰ ਮਾਣ ਦਿੱਤਾ। ਇਹ ਮਾਣ ਅਸੀਂ ਸਦਾ ਸੰਭਾਲ ਕੇ ਰੱਖਾਂਗੇ ਅਤੇ ਉਹਨਾਂ ਦੇ ਅਧੂਰੇ ਕਾਜ ਦੀ ਪੂਰਤੀ ਲਈ ਦ੍ਰਿੜਤਾ ਨਾਲ਼ ਸਫ਼ਰ ਜਾਰੀ ਰੱਖਾਂਗੇ।

ਉਹਨਾਂ ਦੀ ਸਖ਼ਤ ਘਾਲਣਾ ਤੋਂ ਸਬਕ ਹਾਸਲ ਕਰਨ ਦਾ ਅਹਿਦ ਲੈਣ ਲਈ ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ ਦੀ 23 ਮਈ 2026 ਨੂੰ ਪੀਪਲਜ਼ ਕਨਵੈਨਸ਼ਨ ਸੈਂਟਰ ਸੈਕਟਰ 36 ਬੀ ਚੰਡੀਗੜ੍ਹ ਜੁੜ ਰਹੀ ਯਾਦਗਾਰੀ ਵਿਚਾਰ ਇਕੱਤਰਤਾ ਇਸ ਜੋਟੀ ਨੂੰ ਮਜ਼ਬੂਤ ਕਰਨ ਦਾ ਅਹਿਦ ਲੈਂਦੇ ਹੋਏ ਆਪਣੇ ਮਹਿਬੂਬ ਵਿਦਵਾਨ ਖ਼ੋਜੀ ਇਤਿਹਾਸਕਾਰ ਨੂੰ ਸਿਜਦਾ ਕਰੇਗੀ। ਉਹਨਾਂ ਦਾ ਅਥਾਹ ਖੋਜ ਭਰਪੂਰ ਇਤਿਹਾਸਕ ਸਾਹਿਤਕ ਕਾਰਜ਼, ਲਹਿਰਾਂ ਨੂੰ ਤੱਤੇ, ਠੰਢੇ ਹਰ ਮੌਸਮ ਵਿਚ ਔਝੜੇ ਰਾਹਾਂ ਅੰਦਰ ਗਹਿਰ ਗੰਭੀਰ ਵਿਚਾਰਵਾਨ ਅਤੇ ਸਿਰੜੀ ਕਾਮੇਂ ਬਣ ਕੇ ਤੁਰਨ ਲਈ ਰੌਸ਼ਨੀ ਦਾ ਚਾਨਣ ਮੁਨਾਰਾ ਬਣਕੇ ਕੰਮ ਕਰਦਾ ਰਹੇਗਾ।

      

                        

ਲੋਕਾਂ ਨੂੰ ਹੜਾਂ ਦੇ ਨੁਕਸਾਨ ਤੋਂ ਬਚਾਉਣ ਲਈ ਸਥਾਈ ਇੰਤਜਾਮਾਂ ਨਾਲ ਸੰਬੰਧਿਤ ਅਹਿਮ ਮੰਗਾਂ

 ਲੋਕਾਂ ਨੂੰ ਹੜਾਂ ਦੇ ਨੁਕਸਾਨ ਤੋਂ ਬਚਾਉਣ ਲਈ 

ਸਥਾਈ ਇੰਤਜਾਮਾਂ ਨਾਲ ਸਥਾਈ ਇੰਤਜਾਮਾਂ ਨਾਲ ਸੰਬੰਧਿਤ ਅਹਿਮ ਮੰਗਾਂ

1. ਪ੍ਰਮੁੱਖ ਦਰਿਆਵਾਂ ਸਮੇਤ ਸਾਰੀਆਂ ਛੋਟੀਆਂ ਨਦੀਆਂ ਅਤੇ ਬਰਸਾਤੀ ਨਦੀਆਂ ਦੇ ਸਮੁੱਚੇ ਪਾਣੀ ਨੂੰ ਕੰਟਰੋਲ ਕਰਕੇ ਵਰਤਣ ਦੀ ਉੱਚ ਪੱਧਰੀ ਵਿਉਂਤਬੰਦੀ ਕੀਤੀ ਜਾਵੇ। 

2.ਢੁਕਵੀਆਂ ਥਾਵਾਂ 'ਤੇ ਛੋਟੇ ਛੋਟੇ ਡੈਮਾਂ ਦੀਆਂ ਉਸਾਰੀ ਕੀਤੀ ਜਾਵੇ, ਪਾਣੀ ਦੀ ਸੰਭਾਲ ਕਰਕੇ ਇਸ ਸਮੁੱਚੇ ਪਾਣੀ ਨੂੰ ਸੂਬੇ ਅੰਦਰ ਸਿੰਚਾਈ ਲਈ ਵਰਤੋਂ ਵਿੱਚ ਲਿਆਉਣ ਦਾ ਢਾਂਚਾ ਉਸਾਰਿਆ ਜਾਵੇ, ਨਵੀਆਂ ਨਹਿਰਾਂ ਕੱਢੀਆਂ ਜਾਣ ਤੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਵੇ।

3. ਬਣੇ ਹੋਏ ਡੈਮਾਂ 'ਤੇ ਸਟਾਫ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਫੌਰੀ ਭਰੀਆਂ ਜਾਣ ਅਤੇ ਹੜ੍ਹਾਂ ਦੀ ਰੋਕਥਾਮ ਤੇ ਪਾਣੀ ਦੇ ਸਮੁੱਚੇ ਕੰਟਰੋਲ ਲਈ ਲੋੜੀਂਦੇ ਹੋਰ ਸਟਾਫ ਦੀ ਭਰਤੀ ਕੀਤੀ ਜਾਵੇ। ਨਵੀਆਂ ਅਸਾਮੀਆਂ ਪੈਦਾ ਕੀਤੀਆਂ ਜਾਣ। ਗਾਰ ਨਾਲ ਭਰੇ ਹੋਏ ਮੌਜੂਦਾ ਡੈਮਾਂ ਦੀ ਸਫ਼ਾਈ ਕਰਕੇ ਉਹਨਾਂ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾਵੇ। 

4. ਦਰਿਆਵਾਂ ਦੇ ਤਲ ਤੋਂ ਰੇਤ ਕੱਢ ਕੇ ਨਹਿਰਾਂ ਦੀ ਤਰਜ਼ 'ਤੇ ਉਹਨਾਂ ਨੂੰ ਡੂੰਘਾ ਕਰਕੇ ਪਾਣੀ ਲਿਜਾਣ ਦੀ ਸਮਰੱਥਾ 'ਚ ਭਾਰੀ ਵਾਧਾ ਕੀਤਾ ਜਾਵੇ। ਦਰਿਆ ਵਿਚੋਂ ਨਿੱਕਲੀ ਮਿੱਟੀ ਤੇ ਰੇਤ ਨਾਲ ਉਸਦੇ ਕਿਨਾਰਿਆਂ 'ਤੇ ਉੱਚੇ ਪੱਕੇ ਬੰਨ੍ਹ ਉਸਾਰੇ ਜਾਣ। ਦਰਿਆਵਾਂ ਦੇ ਵਹਿਣਾਂ ਦੇ ਖੇਤਰਾਂ ਦੀ ਚੌੜਾਈ 'ਚ ਵਾਧਾ ਕੀਤਾ ਜਾਵੇ ਅਤੇ ਕਿਸਾਨਾਂ ਤੋਂ ਜ਼ਮੀਨਾਂ ਖਰੀਦ ਕੇ ਦਰਿਆਵਾਂ ਦੇ ਵਹਿਣਾਂ ਨੂੰ ਨਿਸ਼ਚਿਤ ਕੀਤਾ ਜਾਵੇ।

5. ਦਰਿਆਵਾਂ ਦੇ ਬੰਨ੍ਹਾਂ ਦੇ ਨਾਲ ਨਾਲ ਸਰਕਾਰ ਜ਼ਮੀਨ ਖਰੀਦ ਕੇ ਵੱਡੀ ਗਿਣਤੀ ਵਿੱਚ ਰੁੱਖ ਲਗਾਵੇ। ਇੱਕ ਤਰਾਂ ਨਾਲ ਰੁੱਖਾਂ ਦੀ ਲੰਮੀ ਪੱਟੀ ਬਣਾਈ ਜਾਵੇ। ਇਹਨਾਂ ਦੀ ਦੇਖ-ਭਾਲ ਲਈ ਇੱਕ ਬੇਲਦਾਰਾਂ ਦਾ ਵੱਖਰਾ ਸਟਾਫ ਕਾਇਮ ਕੀਤਾ ਜਾਵੇ ਤੇ ਉਸ ਲਈ ਭਰਤੀ ਕੀਤੀ ਜਾਵੇ।

  6. ਡਰੇਨਾਂ ਤੇ ਮੌਸਮੀ ਨਾਲਿਆਂ ਦੀ ਰੈਗੂਲਰ ਸਫ਼ਾਈ ਕਰਕੇ ਪਾਣੀ ਦੇ ਬੇਰੋਕ ਵਹਿਣ ਵੀ ਸਮਰੱਥਾ ਵਿਕਸਿਤ ਕੀਤੀ ਜਾਵੇ। ਇਹਨਾਂ ਦੇ ਰਾਹਾਂ 'ਚ ਅੜਿਕਾ ਬਣਦੀਆਂ ਉਸਾਰੀਆਂ ਹਟਾਈਆਂ ਜਾਣ ਤੇ ਨਜਾਇਜ਼ ਕਬਜ਼ੇ ਹਟਾਏ ਜਾਣ।

7. ਦਰਿਆਵਾਂ 'ਚੋਂ ਅਣ- ਵਿਉਂਤੀ ਤੇ ਬੇਥਾਹ ਮਾਈਨਿੰਗ ਤੇ ਰੋਕ ਲਾਈ ਜਾਵੇ। ਦਰਿਆਵਾਂ ਦੇ ਤਲ ਤੇ ਬੰਨ੍ਹਾਂ ਦੀ ਮਜ਼ਬੂਤੀ ਨੂੰ ਯਕੀਨੀ ਕਰਨ ਦੇ ਅਨੁਸਾਰ ਹੀ ਮਾਈਨਿੰਗ ਨੀਤੀ ਬਣਾਈ ਜਾਵੇ।

  8. ਇਹਨਾਂ ਸਮੁੱਚੇ ਪ੍ਰੋਜੈਕਟਾਂ ਲਈ ਭਾਰੀ ਸਰਕਾਰੀ ਬੱਜਟ ਜੁਟਾਏ ਜਾਣ। ਬੱਜਟ ਜੁਟਾਉਣ ਲਈ ਸਾਮਰਾਜੀ ਕੰਪਨੀਆਂ, ਵੱਡੇ ਸਰਮਾਏਦਾਰਾਂ ਅਤੇ ਜਗੀਰਦਾਰਾਂ 'ਤੇ ਟੈਕਸ ਲਾਏ ਜਾਣ, ਉਹਨਾਂ ਨੂੰ ਦਿੱਤੀਆਂ ਗਈਆਂ ਟੈਕਸ ਕਟੌਤੀਆਂ ਰੱਦ ਕੀਤੀਆਂ ਜਾਣ।

9. ਹਿਮਾਚਲ ਪ੍ਰਦੇਸ਼ ਅਤੇ ਹੋਰਨਾਂ ਪਹਾੜੀ ਰਾਜਾਂ ਅੰਦਰ ਟੂਰਿਜ਼ਮ ਤੇ ਖਪਤਕਾਰੀ ਬਾਜ਼ਾਰ ਦੇ ਪਾਸਾਰੇ ਲਈ ਕੀਤੀਆਂ ਜਾ ਰਹੀਆਂ ਬੇਹਿਸਾਬੀਆਂ ਇਮਾਰਤ ਉਸਾਰੀਆਂ, ਸੜਕਾਂ ਦਾ ਨਿਰਮਾਣ ਤੇ ਦਰੱਖਤਾਂ ਦਾ ਉਜਾੜਾ ਬੰਦ ਕੀਤਾ ਜਾਵੇ।  ਪਹਾੜਾਂ ਨਾਲ ਵੱਡੀ ਪੱਧਰ 'ਤੇ ਹੋ ਰਿਹਾ ਖਿਲਵਾੜ ਬੰਦ ਕੀਤਾ ਜਾਵੇ ਅਤੇ ਇਹਨਾਂ ਖੇਤਰਾਂ ਦੇ ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਦੀ ਨੀਤੀ ਅਪਣਾਈ ਜਾਵੇ। 

10. ਲੁਟੇਰੀਆਂ ਜੋਕਾਂ ਦੇ ਮੁਨਾਫ਼ਿਆਂ ਖਾਤਰ ਕੁਦਰਤੀ ਵਰਤਾਰਿਆਂ 'ਚ ਰੁਕਾਵਟ, ਵਾਤਾਵਰਨ ਦੀ ਤਬਾਹੀ ਤੇ ਮੌਸਮੀ ਵਿਗਾੜਾਂ ਨੂੰ ਜਨਮ ਦੇਣ ਵਾਲਾ ਇਹ ਅਖੌਤੀ ਵਿਕਾਸ ਮਾਡਲ ਰੱਦ ਕੀਤਾ ਜਾਵੇ। ਸੁਭਾਵਿਕ ਕੁਦਰਤੀ ਵਰਤਾਰਿਆਂ ਦੀ ਸਾਂਭ ਸੰਭਾਲ ਵਾਲਾ , ਸੰਤੁਲਿਤ ਤੇ ਲੋਕ ਮੁਖੀ ਵਿਕਾਸ ਦਾ ਰਾਹ ਅਪਣਾਇਆ ਜਾਵੇ।

       (ਲੋਕ ਮੋਰਚਾ ਪੰਜਾਬ ਵੱਲੋਂ ਸਤੰਬਰ 2025  'ਚ ਪ੍ਰਕਾਸ਼ਿਤ ਲੀਫਲੈਟ 'ਚੋਂ)ਤ ਅਹਿਮ ਮੰਗਾਂ

Sportking Factory Jeeda Workers Forge a Victory Through Struggle

 Sportking Factory Jeeda Workers


 Forge a Victory Through Struggle

 

Industrial workers in our country are among the most exploited of all labourers. Brutal working conditions, unsafe workplaces, meagre wages, insecure jobs, and constant humiliation and oppression by contractors and factory owners define their daily lives. Changing these conditions—and the wider system that sustains such exploitation—requires industrial workers to come to the forefront of people's struggles. Yet the truth is that the industrial workers' movement still lags badly: it has not become the vanguard of broader struggles, and it remains insufficiently organised even to fight for its own rights.

 

Across the country, industrial workers have repeatedly launched both small and large struggles. Yet the central challenge remains: to turn these scattered efforts into a united, militant, and revolutionary workers' movement. The government's implementation of the Labour Codes, along with a steady stream of anti-worker decisions, has made this need even more urgent. These measures, added to existing anti-worker policies, have deepened unrest among industrial workers, and that unrest is now surfacing in many places. In the Delhi NCR region, it has erupted sharply, and the workers' struggle there has spread a spirit of resistance among industrial workers across the country. That spirit has reached Punjab as well, and the struggle of workers at the Sportking Factory in Jeeda, Bathinda district, stands as one such example.



This factory is run by the Oswal Group of Ludhiana. More than five thousand workers are employed here. Most of them are from surrounding villages, though a significant portion are migrant workers. The local workers are mainly from agricultural labourer families, and among them, the majority are women workers. Working conditions inside the factory are extremely poor and wages are very low. But due to the deepening agricultural crisis, the impact of unplanned mechanisation of farming on agricultural labourers' employment, the pathetic state of the MGNREGA scheme, and the tightening grip of microfinance company loans on agricultural labourer families — for all these reasons, large numbers of farm labourer families look to this meagre but steady income and strive to get work in such factories, working even under such conditions.

There is a presence of other organised people's groups in the area around this factory, making conditions favourable for forming a supportive front for industrial workers. But due to the long-standing general state of disorganisation and inactivity among industrial workers here, no strong voice of struggle had arisen from within this factory against poor working conditions and oppression. The Naujawan Bharat Sabha (Ashwani Ghudda), active in the area, had made efforts in the past in this regard and had gathered considerable information about the working conditions by meeting the factory workers. The picture that emerged from this information revealed the conditions of exploitation and oppression faced by factory workers.



Working conditions in this factory are particularly harsh. Thread is manufactured here. There are numerous stages in the process of making thread from raw cotton, and at each stage workers must breathe air thick with dust from cotton and fibre. This air is extremely dangerous for the lungs, and the workers of this factory frequently suffer from serious respiratory diseases. This dust enters the body not only through breathing but also through the ears and even the eyes. To ensure thread quality, the temperature inside the factory is continuously maintained at 45 degrees Celsius, and workers must work in this extreme heat. The noise from the machines is extremely loud — workers have said that even if someone shouts out of necessity, others cannot hear their voice. This noise has a severely dangerous effect on the ears, and within a few years workers' hearing becomes paralysed. By law, workers employed in such health-hazardous conditions must not only be provided all kinds of effective safety equipment and special medical check-up arrangements, but their wages must also be higher than those of ordinary workers. However, in this factory workers were paid a daily wage of only ₹434, which is even less than what an ordinary daily-wage labourer earns. As for medical facilities — far from special medical facilities, most workers hadn't even been issued ESI cards, or the cards that had been made were held by factory officials. Not only were workers not paid the proper overtime rate, they were never even given an account of the overtime they had worked. Salary slips were not provided, apparently to enable manipulation of overtime hours. On the other hand, because fewer workers than needed were employed, overtime was being forcibly imposed on workers, and they were only informed of this at the last moment. Entire shifts were detained without prior notice to work overtime, causing major disruptions to everyone's household responsibilities and travel arrangements. Since workers come from villages on factory buses, when a shift is held back, refusing overtime means struggling to reach one's village via scattered buses or other means. Thus overtime had become compulsory, especially for women. Not only for cutting overtime, but even for taking leave in emergencies, workers had to face extreme harassment — being sent from one official to another for leave permission, with the bus departure time passing in this runaround. Hostel accommodation for girls was very poor, with eight girls crammed into a single room. The quality of food was so bad that they would regularly ask their fellow workers coming from the villages to bring food for them. Women workers were completely prohibited from carrying mobile phones inside the factory.


It was precisely through this level of exploitation of workers that the factory owners had significantly expanded their operations in recent times — new land, new units, and new machines were added to the factory. But work on these machines was being extracted from a lesser number of workers. A single worker was being made to work on multiple frames alone. The behaviour of factory officials and the supervisors and jobbers appointed to oversee work was extremely poor towards workers. Under these conditions, resentment among workers had been building for a long time. Occasional incidents of arguments with officials had also been occurring. For some time, workers in Account No. 6 had been in conflict with officials over being made to work on more frames. On the 19th, the workers of this account gathered at the factory gate, and workers from other accounts spontaneously got off their buses and joined them. These workers began a sit-in at the factory gate.

As soon as news of this dharna (sit-in) spread, leaders and activists of the area's public organisations began arriving at the factory gate in support of these workers. The management was compelled to invite the factory workers for talks. Jora Singh Nasrali, state president of the Farm Labourers Union, and Sukhveer Singh Khemuana, leader of Naujawan Bharat Sabha, who had reached the spot with the factory workers, also participated. The management gave a written assurance to resolve the demands within one week. In the event demands were not met, a programme for a complete strike and dharna with major preparation and the support of public organisations was chalked out for the 26th, one week later.

In the days that followed, reading the needs of the situation — the spontaneous nature of the struggle and the inexperience of the worker leaders who had emerged during it — and coming forward to provide genuine assistance, organisations including Bharatiya Kisan Union Ekta (Ugrahan), Lok Morcha Punjab, and Naujawan Bharat Sabha (Ashwani Ghudda) ran an effective campaign to prepare for the strike in villages with a large number of factory workers. What needed to be done in the situation, the dangers present, the need to form a union — all these aspects were vigorously highlighted. The prejudices that had developed between migrant workers and local workers against each other were specifically addressed. Emphasis was placed on preparation to prevent management from creating divisions among workers and selectively targeting the leaders who had emerged. These organisations prepared in more than a dozen villages. Even during this preparatory campaign, workers showed strong enthusiasm for the dharna, and the meetings held by these organisations were listened to and understood with great attention.

Word of such preparation also reached the management, and it put in full effort to make this dharna fail. Through influential village people, panchayat members, and local political leaders, attempts were made to intimidate and threaten workers and prevent them from attending these meetings. Every tactic was used — from citing trivial, publicity-oriented development works carried out by the factory in the villages, or enticing others with promises of factory jobs, to making direct threats. At one place, even during an ongoing meeting, a local leader attempted to threaten a factory worker from the village who had arranged the meeting. But all these efforts failed before the workers' resolve. Vigorous preparations for the dharna continued both inside the factory and in the villages outside.

The factory's first shift begins at 6 a.m. On the 26th, by around four in the morning, leaders and workers of fraternal organisations and some factory workers began arriving. The Bathinda police administration was fully on the management's side, and a large police deployment was made to prevent workers from gathering. Despite this, activists of the fraternal organisations and factory workers gathered and the dharna began. At this gathering, the Sportking Workers' Union Jeeda was elected. Despite scorching heat, the dharna continued throughout the day. Fraternal organisations arranged drinking water, tea, a tent for the stage, and other necessities. The Jeeda Toll Plaza Workers' Union also joined the gathering with a sizeable contingent and helped considerably with arrangements too. Leaders of organisations including Bharatiya Kisan Union Ekta (Ugrahan), Farm Labourers Union, Naujawan Bharat Sabha (Ashwani Ghudda), Naujawan Bharat Sabha (Manga Azad), and Kirti Kisan Union addressed the dharna. Long rounds of talks were held between a joint delegation of factory workers and fraternal organisations and the management. During these talks, the labour officer and police administration were openly seen taking the management's side. But unable to counter the arguments of fraternal organisation leaders and factory workers, they were forced to concede several demands — including: regularly providing salary slips; raising daily wages of unskilled workers to ₹481 and semi-skilled workers to ₹511; paying ₹12 extra per day to night shift workers compared to day shift; providing proper food to girls in the hostel; returning forcibly held ESI cards and making new ones for those lost or not yet issued; holding separate talks soon on overtime wages; and taking no action against any worker who had participated in or led the strike. Workers broadly agreed on these points, but the wage increase was still a sticking point — the increase offered by management was not satisfactory. So the announcement was made to continue the struggle, and with the declaration to reassemble the next day, workers went home at night. At the organisations' request, police transported workers to their villages in their buses.



But after one round of talks, the next day the management and the local administration and officials backing them returned to a hard-line stance. The next day, to torpedo this struggle, police began arresting factory workers early in the morning. Workers getting off buses arriving at the factory gate from villages were taken into custody by police and taken to different police stations. Around 125 factory workers — boys and girls — including Naujawan Bharat Sabha leader Sukhbeer Khemuana and the other Naujawan Bharat Sabha leader Manga Azad, were arrested and kept at Killi Nihal Singh, Nandgarh, and Nehianwala police stations. As soon as news of their arrests spread, workers of Bharatiya Kisan Union Ekta Ugrahan and Farm Labourers Union received word to reach these police stations. The workers of these organisations reached the police stations within a short time. At two police stations they even went inside to meet the factory workers, assured them, and arranged their food and drink. Simultaneously, an announcement was made to blockade roads in protest against this repression. Organisation workers and factory workers first gathered in Jeeda village and then, marching from there, came and imposed an indefinite blockade on the main Bathinda-Amritsar road. In scorching heat people sat firmly on the bare road. The turn of events upset the administration's calculations, and it was forced to once again call for talks. Leaders declared that there would be no talks with the administration or management until all workers were released. The administration was thus compelled to take steps to release the workers. These workers joined the gathering amid resounding slogans, and the leadership team, along with other fraternal organisations, went for another round of talks. In these talks, in addition to the demands already conceded, they were made to raise the daily wage of unskilled workers to ₹500 and semi-skilled workers to ₹520. During the tussle, the management agreed to compensate for a girl's mobile phone that had been broken. They agreed to take action against the guard who had manhandled girls. A guarantee was made that the behaviour of officials and jobbers would be proper.

Once again, this struggle has been won through the combined strength of the people. The great achievement of this struggle is that the Sportking Workers' Union has formally come into existence. But a difficult journey still lies ahead for this union. Preparation is needed both for the implementation of the agreed settlement and for protecting the union and its leadership team in the time ahead. The unavoidable task of building the capacity to confront management on its own strength also lies before it.

At the same time, it is essential to recognise and strengthen ties with the fraternal organisations that offered selfless support. It is only this solidarity that can serve as a fighting force for factory workers in the period ahead, and it is also crucial for advancing the farmer-worker alliance needed to secure broader and more meaningful gains. 

(Surkh Leeh, May-June 2026 issue)