ਉਭਰਵੇਂ ਖੇਤਰੀ ਮੁੱਦਿਆਂ 'ਤੇ ਤਾਲਮੇਲਵੀਂ ਕਿਸਾਨ ਸਰਗਰਮੀਂ
ਪੰਜਾਬ ਦੀਆਂ 8 ਕਿਸਾਨ ਜਥੇਬੰਦੀਆਂ ਵੱਲੋਂ ਸਤੰਬਰ ਮਹੀਨੇ
ਦੌਰਾਨ ਵੱਖ-ਵੱਖ ਖੇਤਰਾਂ 'ਚ
ਉਭਰੇ ਹੋਏ ਕਿਸਾਨ ਮੁੱਦਿਆਂ ਨੂੰ ਲੈ ਕੇ ਸਾਂਝੇ ਐਕਸ਼ਨ ਕੀਤੇ ਗਏ ਹਨ।ਹਰ ਐਕਸ਼ਨ 'ਚ ਉਸ ਖੇਤਰ ਦੀਆਂ ਉਭਰਵੀਆਂ ਮੰਗਾਂ ਨੂੰ ਪ੍ਰਮੁੱਖਤਾ
ਦਿੱਤੀ ਗਈ ਹੈ।
10 ਸਤੰਬਰ
ਨੂੰ ਨਰਮੇ ਦੇ ਮੁੱਦੇ 'ਚੋਂ
ਨਿਕਲਦੀਆਂ ਮੰਗਾਂ ਨੂੰ ਲੈ ਕੇ ਬਠਿੰਡੇ, 15 ਸਤੰਬਰ ਨੂੰ ਹਰਿਆਊਂ ਖੁਰਦ ਦੇ ਆਬਾਦਕਾਰਾਂ ਦੇ ਮੁੱਦੇ 'ਤੇ, ਪਟਿਆਲੇ 21 ਸਤੰਬਰ
ਨੂੰ ਬਾਸਮਤੀ ਝੋਨੇ ਅਤੇ ਮੀਂਹਾਂ ਨਾਲ ਤਬਾਹ ਹੋਈ ਤਬਾਹੀ ਦੇ ਮੁੱਦੇ ਨੂੰ ਪੂਮੁੱਖਤਾ ਦੇ ਕੇ
ਅੰਮ੍ਰਿਤਸਰ ਅਤੇ ਗੰਨੇ ਦੇ ਬਕਾਏ ਦੀਆਂ ਮੰਗਾਂ ਨੂੰ ਪ੍ਰਮੁੱਖਤਾ ਦੇ ਕੇ 24 ਨੂੰ ਜਲੰਧਰ 'ਚ ਵਿਸ਼ਾਲ ਰੋਸ ਧਰਨੇ ਲਗਾਏ ਗਏ ਹਨ।ਇਹਨਾਂ ਧਰਨਿਆਂ 'ਚ ਸਥਾਨਕ ਮੁੱਦਿਆਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ ਤੇ
ਨਾਲ ਹੀ ਕਰਜ਼ਾ, ਖੁਦਕੁਸ਼ੀਆਂ”ਵਰਗੇ ਮਸਲੇ ਵੀ ਰੱਖੇ ਗਏ ਹਨ।ਇਹਨਾਂ ਧਰਨਿਆਂ 'ਚ ਭਾਰੀ ਗਿਣਤੀ 'ਚ ਕਿਸਾਨ ਜਨਤਾ ਪੁੱਜੀ ਹੈ। ਇਸ ਤੋਂ ਬਾਅਦ 1 ਅਕਤੂਬਰ ਤੋਂ ਸਾਰੇ ਪੰਜਾਬ ਦੇ ਜਿਲਿ•ਆਂ 'ਚ ਹੀ ਪੱਕੇ ਧਰਨੇ ਸ਼ੁਰੂ ਕੀਤੇ ਜਾ ਰਹੇ ਹਨ ਤੇ ਅਗਾਂਹ
ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ।ਰੇਲਾਂ ਤੇ ਸੜਕਾਂ ਰੋਕਣ ਦਾ ਐਲਾਨ ਹੋ ਚੁੱਕਿਆ ਹੈ।
ਏਸੇ ਦੌਰਾਨ ਹੀ ਕਿਸਾਨ
ਸੰਘਰਸ਼ ਕਮੇਟੀ (ਸਤਨਾਮ ਪੰਨੂ) ਵੱਲੋਂ ਬਾਸਮਤੀ ਦੀ ਸਰਕਾਰੀ ਖਰੀਦ ਕਰਵਾਉਣ, ਵਾਜਬ ਭਾਅ ਤੈਅ ਕਰਵਾਉਣ, ਜ਼ਮੀਨ ਐਕਵਾਇਰ ਕਾਨੂੰਨ 'ਚ 100 ਫੀਸਦੀ ਕਿਸਾਨਾਂ ਦੀ ਸਹਿਮਤੀ ਜਰੂਰੀ ਕਰਨ ਤੇ ਆਬਾਦਕਾਰਾਂ ਨੂੰ ਮਾਲਕੀ ਹੱਕ
ਦੇਣ ਵਰਗੀਆਂ ਮੰਗਾਂ 'ਤੇ 24
ਸਤੰਬਰ ਨੂੰ ਅੰਮ੍ਰਿਤਸਰ ਤੇ ਤਰਨਤਾਰਨ
'ਚ ਮੁੱਖ ਮਾਰਗ ਜਾਮ ਕਰਕੇ
ਰੋਸ ਪ੍ਰਗਟਾਵੇ ਕੀਤੇ ਹਨ।ਅੰਮ੍ਰਿਤਸਰ ਨੇੜੇ ਮਾਨਾਂਵਾਲਾ 'ਚ ਜਾਮ ਰਾਤ ਨੂੰ 8.30 ਵਜੇ ਤੱਕ ਚੱਲਿਆ।ਇਹ ਤੋਂ ਬਿਨਾਂ ਗੁਰਦਾਸਪੁਰ, ਫਿਰੋਜਪੁਰ, ਹੁਸ਼ਿਆਰਪੁਰ ਤੇ ਜਲੰਧਰ ਆਦਿ ਥਾਵਾਂ 'ਤੇ ਵੀ ਰੋਸ ਧਰਨੇ ਦਿੱਤੇ ਗਏ। ਇਹਨਾਂ ਐਕਸ਼ਨਾਂ ਤੋਂ ਬਾਅਦ
ਭਾਵੇਂ ਸਰਕਾਰ ਨੇ ਝੋਨੇ ਦੀ ਸਰਕਾਰੀ ਖਰੀਦ ਕਰਨ ਦਾ ਭਰੋਸਾ ਦੁਆ ਦਿੱਤਾ ਹੈ। ਪਰ ਭਾਅ ਦੀ ਮੰਗ
ਅਜੇ ਵੀ ਖੜ੍ਹੀ ਹੈ।ਬਾਸਮਤੀ ਦੀਆਂ 1509
ਅਤੇ 1121 ਕਿਸਮਾਂ ਦਾ ਬਹੁਤ ਨਿਗੂਣਾ ਭਾਅ 1500-1600
ਰੁ: ਕੁਇੰਟਲ ਨਾਲ ਕਿਸਾਨਾਂ ਦੀ ਲੁੱਟ ਕੀਤੀ ਜਾ
ਰਹੀ ਹੈ। ਜਦ ਕਿ ਕਿਸਾਨਾਂ ਦੀ ਮੰਗ ਹੈ ਕਿ ਇਹ ਭਾਅ ਕ੍ਰਮਵਾਰ 4500 ਤੇ 5000 ਤੱਕ ਮਿਲਣਾ ਚਾਹੀਦਾ ਹੈ। ਇਹਤੋਂ ਬਿਨਾਂ ਬੇਮੌਸਮੀ
ਬਾਰਸ਼ ਕਾਰਨ ਨੁਕਸਾਨੀ ਝੋਨੇ ਦੀ ਫਸਲ ਦਾ ਮੁਆਵਜ਼ਾ 40000/- ਪ੍ਰਤੀ ਏਕੜ ਦੇਣ ਅਤੇ ਖਰੀਦ ਮੌਕੇ ਬੇਲੋੜੀਆਂ ਸ਼ਰਤਾਂ
ਖਤਮ ਕਰਵਾਉਣ
ਦੀ ਮੰਗ ਨੂੰ ਵਿੱਚ ਸ਼ਾਮਲ ਕਰਕੇ ਪਹਿਲੀ ਅਕਤੂਬਰ ਤੋਂ ਜਿਲ•ਾ ਕੇਂਦਰਾਂ 'ਤੇ ਅਣਮਿੱਥੇ ਸਮੇਂ ਦੇ ਧਰਨਿਆਂ ਦੀ ਸ਼ੁਰੂਆਤ
ਕੀਤੀ ਜਾ ਰਹੀ ਹੈ।
No comments:
Post a Comment