ਵਧ-ਫੁੱਲ ਰਹੀ ਭੋਂ-ਅਜਾਰੇਦਾਰੀ
''ਜ਼ਮੀਨ ਦੀ ਵਰਤੋਂ ਬਾਰੇ ਬਹੁਤੇ ਅਧਿਐਨ ਇਹ ਸੰਕੇਤ ਕਰਦੇ ਹਨ ਕਿ ਪਾੜੇ ਘਟਣ ਦੀ ਬਜਾਏ ਵਧੇ ਹਨ ਅਤੇ ਆਬਾਦੀ ਦੇ ਉੱਪਰਲੇ ਦਸ ਫੀਸਦੀ ਹਿੱਸੇ ਦੀ ਹੁਣ ਉਸ ਨਾਲੋਂ ਵਧੇਰੇ ਜ਼ਮੀਨ 'ਤੇ ਅਜਾਰੇਦਾਰੀ ਹੈ, ਜਿੰਨੀ 1951 ਵਿੱਚ ਉਸਦੇ ਕਬਜ਼ੇ ਵਿੱਚ ਸੀ। ਇਸੇ ਦੌਰਾਨ ਜ਼ਮੀਨੀ ਸੁਧਾਰਾਂ ਦਾ ਮਸਲਾ ਸੁਤੇਸਿਧ ਹੀ ਸਮੇਂ ਨਾਲ ਜਨਤਾ ਦੀ ਚੇਤਨਾ 'ਚੋਂ ਮੱਧਮ ਪੈ ਗਿਆ ਹੈ। ਜਾਂ ਇਸ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਭੋਂ ਮਾਲਕ ਅਮੀਰਸ਼ਾਹੀ ਦੇ ਸਵਾਰਥੀ ਹਿੱਤ ਅਤੇ ਸਿਆਸੀ ਨੌਕਰਸ਼ਾਹ ਪ੍ਰਬੰਧ ਨਾਲ ਉਹਨਾਂ ਦਾ ਤਾਕਤਵਰ ਗੱਠਜੋੜ ਇਸ ਅਮਲ ਨੂੰ ਡੱਕਣ 'ਚ ਕਾਮਯਾਬ ਰਿਹਾ ਹੈ। ਸਿੱਟੇ ਵਜੋਂ ਭਾਰਤ ਨੂੰ ਜ਼ਮੀਨ ਨਾਲ ਜੁੜੀਆਂ ਸਮੱਸਿਆਵਾਂ ਦੀ ਚੁਣੌਤੀ ਦਾ ਅਜੇ ਵੀ ਸਾਹਮਣਾ ਹੈ। ਕੁਝ ਹੱਥਾਂ 'ਚ ਜ਼ਮੀਨ ਦੇ ਕੇਂਦਰਤ ਹੋਣ ਦੀ ਸਮੱਸਿਆ ਮੁਜਾਰਿਆਂ ਦੇ ਅਧਿਕਾਰਾਂ ਦੀ ਸਮੱਸਿਆ ਅਤੇ ਬੇਜ਼ਮੀਨਿਆਂ ਦੀ ਜ਼ਮੀਨ ਤੱਕ ਪਹੁੰਚ ਦੀ ਸਮੱਸਿਆ ਅਜੇ ਵੀ ਮੁਲਕ ਨੂੰ ਵੰਗਾਰ ਰਹੀਆਂ ਹਨ। ਭੂਮੀ ਹਾਸਲ ਕਰਨ ਸਬੰਧੀ ਕੋਈ ਕਾਨੂੰਨ ਪੇਸ਼ ਕਰਨ ਵੇਲੇ ਇਸ ਮੁੱਦੇ ਦੀ ਨਾਜ਼ੁਕਤਾ ਇਸ ਵਡੇਰੇ ਪਰਸੰਗ ਵਿੱਚ ਰੱਖ ਦੇ ਦੇਖੀ ਜਾਣੀ ਚਾਹੀਦੀ ਹੈ।'' ਇਹ ਸ਼ਬਦ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਡੀ. ਬੰਦੋਪਾਧਿਆਇ ਦੇ ਹਨ। ਉਹਨਾਂ ਨੂੰ ਮੁਲਕ 'ਚ ਜ਼ਮੀਨ ਦੇ ਮਸਲੇ ਦੇ ਚੋਟੀ ਦੇ ਮਾਹਰਾਂ ਵਿੱਚ ਗਿਣਿਆ ਜਾਂਦਾ ਹੈ। ਉਹ ਬਿਹਾਰ ਦੇ ਜ਼ਮੀਨੀ ਸੁਧਾਰ ਕਮਿਸ਼ਨ ਦੇ ਮੁਖੀ ਰਹੇ ਹਨ ਅਤੇ ਪੱਛਮੀ ਬੰਗਾਲ ਵਿੱਚ ਜ਼ਮੀਨੀ ਸੁਧਾਰਾਂ ਦੇ ਅਮਲ ਦਾ ਸੰਚਾਲਨ ਵੀ ਉਹਨਾਂ ਦੇ ਹੱਥਾਂ ਵਿੱਚ ਰਿਹਾ ਹੈ। ਇਹ ਬਿਆਨ ਸੰਕੇਤ ਕਰਦਾ ਹੈ ਕਿ ਬੇਜ਼ਮੀਨਿਆਂ ਅਤੇ ਥੁੜ੍ਹ-ਜ਼ਮੀਨਿਆਂ 'ਚ ਜ਼ਮੀਨ ਵੰਡਣ ਦੇ ਐਲਾਨਾਂ ਤੋਂ ਮੁਲਕ ਦੇ ਹਾਕਮ ਕਦੋਂ ਦੇ ਮੂੰਹ-ਮੋੜ ਚੁੱਕੇ ਹਨ। ਸਰਕਾਰ ਵੱਲੋਂ ਬਣਾਈਆਂ ਮਾਹਰਾਂ ਦੀਆਂ ਕਈ ਕਮੇਟੀਆਂ ਜ਼ਮੀਨੀ ਸੁਧਾਰ ਲਾਗੂ ਕਰਨ ਦੇ ਮਾਮਲੇ ਵਿੱਚ ਨਿੱਘਰੀ ਕਾਰਗੁਜਾਰੀ ਦੀ ਚਰਚਾ ਕਰ ਚੁੱਕੀਆਂ ਹਨ। ਕੁਝ ਚਿਰ ਪਹਿਲਾਂ ਹੀ 11ਵੀਂ ਯੋਜਨਾ ਖਾਤਰ ਜ਼ਮੀਨੀ ਸੁਧਾਰਾਂ 'ਤੇ ਵਰਕਿੰਗ ਗਰੁੱਪ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਸੂਬਾਈ ਜ਼ਮੀਨੀ ਸੁਧਾਰਾਂ ਦੇ ਅਣਕੀਤੇ ਕਾਰਜ ਬਾਰੇ ਮਾਹਰਾਂ ਦੀ ਕਮੇਟੀ ਬਣੀ ਸੀ। ਇਹਨਾਂ ਨੇ ਜ਼ਮੀਨੀ ਸੁਧਾਰਾਂ ਦੀਆਂ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਦੀਆਂ ਸਿਫਾਰਸ਼ਾਂ ਕੀਤੀਆਂ, ਪਰ ਇਹਨਾਂ ਸਿਫਾਰਸ਼ਾਂ ਨੂੰ ਜੰਗਾਲ ਲੱਗ ਰਿਹਾ ਹੈ। ਹੁਣ ਤਾਂ ਉਲਟਾ ਚੱਕਰ ਚੱਲ ਰਿਹਾ ਹੈ। ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਵੱਡੇ ਪੇਂਡੂ ਧਨਾਢਾਂ ਅਤੇ ਕਾਰਪੋਰੇਸ਼ਨਾਂ ਦੇ ਹੱਥਾਂ 'ਚ ਕੇਂਦਰਤ ਕੀਤੀਆਂ ਜਾ ਰਹੀਆਂ ਹਨ। ਹੋਰਨਾਂ ਆਰਥਿਕ ਸਰਗਰਮੀਆਂ ਦੇ ਮੁਕਾਬਲੇ ਜ਼ਮੀਨਾਂ ਦੀ ਨਿਰੋਲ ਮਾਲਕੀ ਦੀ ਕਮਾਈ ਦਾ ਮਹੱਤਵ ਵਧਦਾ ਜਾ ਰਿਹਾ ਹੈ। ਸੁਰਖ਼ ਲੀਹ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ ਸਮਰਪਿਤ ਹੈ। ਇਸ ਦਾ ਮਕਸਦ ਜਨਤਾ ਨੂੰ ਲੋਕ ਇਨਕਲਾਬ ਦੀ ਲੋੜ ਅਤੇ ਮਹੱਤਵ ਬਾਰੇ ਜਾਗਰਤ ਕਰਨਾ ਅਤੇ ਮੌਜੂਦਾ ਲੋਕ ਦੋਖੀ ਰਾਜ-ਪ੍ਰਬੰਧ ਨੂੰ ਬਦਲ ਕੇ ਅਸਲੀ ਲੋਕ ਰਾਜ ਕਾਇਮ ਕਰਨਾ ਹੈ। ਅਸੀਂ ਲੋਕਾਂ ਦੀ ਮੁਕਤੀ ਦੇ ਕਾਰਜ ਨੂੰ ਸਮਰਪਤ ਇਸ ਪ੍ਰਕਾਸ਼ਨ ਲਈ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦੇ ਹਾਂ। ਲੰਮਾ ਸਮਾਂ ਸੁਰਖ ਰੇਖਾ ਵਜੋਂ ਨਿਕਲਦੇ ਰਹੇ ਇਸ ਪਰਚੇ ਦਾ ਨਾਮ ਕੁਝ ਤਕਨੀਕੀ ਕਾਰਨਾਂ ਕਰਕੇ ਬਦਲ ਕੇ ਹੁਣ ਸੁਰਖ਼ ਲੀਹ ਕਰ ਦਿੱਤਾ ਗਿਆ ਹੈ।
Thursday, July 21, 2011
Surkh Rekha (July-August) 2011
ਸੰਘਰਸ਼ ਰਿਪੋਰਟਾਂ—
- 17 ਕਿਸਾਨ-ਮਜ਼ਦੂਰ ਜਥੇਬੰਦੀਆਂ ਸਰਕਾਰ ਨਾਲ ਜ਼ੋਰ-ਅਜ਼ਮਾਈ ਦੇ ਰਾਹ 1 ਸਤੰਬਰ ਨੂੰ ਚੰਡੀਗੜ੍ਹ ਵਹੀਰਾਂ ਘੱਤਣ ਦਾ ਸੱਦਾ,
- ਥਰਮਲ ਲਈ ਜਬਰੀ ਜ਼ਮੀਨ ਹਥਿਆਉਣ ਵਾਸਤੇ ਪੂਰਾ ਪਿੰਡ ਸੀਖਾਂ ਪਿੱਛੇ,
- ਜਬਰੀ ਮੀਟਰ ਬਦਲੀ ਦਾ ਝੰਜੋੜਾ— ਮੂਣਕ ਇਲਾਕੇ ਦੇ ਖੇਤ ਮਜ਼ਦੂਰਾਂ ਵੱਲੋਂ ਜਨਤਕ ਚੁਣੌਤੀ,
- ਸਨਅੱਤੀ ਮਜ਼ਦੂਰ ਸਰਗਰਮੀ— ਕੁੱਝ ਝਲਕਾਂ, ਮਜ਼ਦੂਰ ਦੇ ਘਰ ਦੇ ਸਮਾਨ ਦੀ ਕੁਰਕੀ ਰੁਕਵਾਈ,
- ਪੁਲਸ-ਗੁੰਡਾ ਗੱਠਜੋੜ ਖਿਲਾਫ ਚੌਂਕੀ ਅੱਗੇ ਧਰਨਾ
Wednesday, July 20, 2011
Surkh Rekha (July-August) 2011
ਅਖੌਤੀ ਆਜ਼ਾਦੀ ਅਤੇ ਬਸਤੀਵਾਦੀ ਕਾਨੂੰਨ ਕਾਮਰੇਡ ਟੀ. ਨਾਗੀ ਰੈਡੀ ਦਾ ਅਨੁਭਵ
“ਇਹ ਇੱਕ ਮਹੱਤਵਪੂਰਨ ਤੱਥ ਹੈ ਕਿ 1940 'ਚ ਅਤੇ ਫਿਰ 1969 'ਚ, ਮੇਰੀ ਗ੍ਰਿਫਤਾਰੀ ਇੰਡੀਅਨ ਪੈਨਲ ਕੋਡ ਦੇ ਉਸੇ ਹੀ ਕਾਨੂੰਨ ਹੇਠ ਹੋਈ, ਜਿਹੜਾ 1860 'ਚ ਪਾਸ ਕੀਤਾ ਗਿਆ ਸੀ। ਇਸ ਵਿਸ਼ੇਸ਼ ਤੱਥ ਦਾ ਕੀ ਮਹੱਤਵ ਹੈ?''
.. .. .. .. ..
“ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅਖੌਤੀ ਆਜ਼ਾਦੀ ਦੇ 25 ਸਾਲ ਬਾਅਦ ਮੈਨੂੰ 1860 ਦੇ ਮੜ੍ਹੇ, ਯਾਨੀ ਕਿ 100 ਸਾਲ ਤੋਂ ਵੀ ਵੱਧ ਪਹਿਲਾਂ ਦੇ ਕਾਨੂੰਨ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇੱਕ “ਮਹਾਤਮਾ'' ਦੀ ਸਿੱਧੀ ਵਾਗਡੋਰ ਅਧੀਨ, ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ 'ਚ ਹੋਏ ਅਖੌਤੀ “ਗੈਰ-ਹਿੰਸਕ'' ਇਨਕਲਾਬ ਅਤੇ “ਮਹਾਤਮਾ'' ਦੇ ਚੇਲੇ ਜਵਾਹਰ ਲਾਲ ਨਹਿਰੂ ਦੇ 15 ਸਾਲ ਦੇ ਕਿੰਤੂ-ਰਹਿਤ ਰਾਜ ਦੇ ਸਿੱਟੇ ਵਜੋਂ ਭਾਰਤ ਤਰੱਕੀ ਦੇ ਜਿਉਂਦੇ ਦੌਰ 'ਚ ਦਾਖਲ ਹੋਣ ਦੀ ਬਜਾਏ, ਖੜੋਤ ਦੇ ਬੇਜਾਨ ਦੌਰ 'ਚ ਜਾ ਡਿਗਿਆ ਅਤੇ ਉਹਨਾਂ ਹੀ ਪੁਰਾਣੇ ਕਾਨੂੰਨਾਂ, ਝੋਲੀਚੁੱਕਾਂ ਅਤੇ ਉਹਨਾਂ ਹੀ ਪੁਰਾਣੇ ਨਾਵਾਂ ਨਾਲ ਚਿਪਕਿਆ ਰਿਹਾ। ਇਹ ਕਿਵੇਂ ਅਤੇ ਕਿਉਂ ਵਾਪਰਿਆ? ਬਾਹਰੋਂ ਬਾਹਰੋਂ ਰਾਜਨੀਤਕ ਕੰਟਰੋਲ 'ਚ ਕੋਈ ਵੀ ਤਬਦੀਲੀਆਂ ਹੋਈਆਂ ਹੋਣ, ਪਰ ਸਾਡੇ ਸਮਾਜਿਕ ਢਾਂਚੇ 'ਚ ਜਾਂ ਆਰਥਿਕ ਪ੍ਰਬੰਧ 'ਚ ਕੋਈ ਬੁਨਿਆਦੀ ਤਬਦੀਲੀ ਨਹੀਂ ਹੋਈ। ਸਾਮਰਾਜੀ ਲੁੱਟ-ਖਸੁੱਟ ਅਤੇ ਪੇਂਡੂ ਖੇਤਰਾਂ ਵਿੱਚ ਹਿੰਸਾ ਨੇ, ਇੱਕ ਨਵੀਂ ਤਿੱਖ ਅਖਤਿਆਰ ਕੀਤੀ ਹੋਈ ਹੈ। ਬੁਨਿਆਦੀ ਤੌਰ 'ਤੇ ਆਪਣੇ ਸਾਰੇ ਕਾਨੂੰਨਾਂ ਸਮੇਤ ਉਹੀ ਪ੍ਰਸਾਸ਼ਨਕ ਢਾਂਚਾ ਜਾਰੀ ਰਹਿ ਰਿਹਾ ਹੈ।''

“ਜਿਵੇਂ ਗੁੱਨਾਰ ਮਿਰਡਲ ਨੇ ਦਰਸਾਇਆ ਹੈ, ਕਿ ਬਸਤੀਵਾਦੀ ਸੱਤਾ ਪਰਬੰਧ ਦੇ ਢਹਿ-ਢੇਰੀ ਹੋਣ ਅਤੇ ਆਜ਼ਾਦ ਕੌਮੀ ਰਿਆਸਤਾਂ ਦੇ ਉੱਭਰਨ ਦਾ ਆਪਣੇ-ਆਪ ਹੀ ਇਹ ਅਰਥ ਨਹੀਂ ਹੈ ਕਿ ਇਹਨਾਂ ਸਾਬਕਾ ਬਸਤੀਆਂ ਵਿੱਚ ਕੋਈ ਵੱਡੀ ਆਰਥਿਕ-ਸਮਾਜੀ ਤਬਦੀਲੀ ਹੋ ਗਈ ਹੈ।'' “ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ 'ਚ ਅਜੋਕੀਆਂ ਆਰਥਿਕ, ਸਮਾਜਿਕ ਹਾਲਤਾਂ, ਬਸਤੀਵਾਦੀ ਸੱਤਾ ਪਰਬੰਧ ਦੇ ਢਹਿ-ਢੇਰੀ ਹੋਣ ਤੋਂ ਪਹਿਲਾਂ ਨਾਲੋਂ ਕੋਈ ਬਹੁਤੀਆਂ ਵੱਖਰੀਆਂ ਨਹੀਂ ਹਨ।''
(ਏਸ਼ੀਅਨ ਡਰਾਮਾ, ਪੰਨਾ 9)
ਭਾਰਤੀ ਲੋਕ, ਜਿਹਨਾਂ ਨੇ ਭਾਰਤੀ ਸਰਮਾਏਦਾਰੀ ਦੀ ਕੌਮੀ ਲੀਡਰਸ਼ਿੱਪ ਦੀ ਸਾਮਰਾਜ-ਵਿਰੋਧੀ ਦਿੱਖ ਨੂੰ ਅਸਲੀਅਤ ਸਮਝ ਲਿਆ ਸੀ, ਉਹਨਾਂ ਨਾਲ ਧੋਖਾ ਹੋਇਆ ਸੀ।
"ਇਉਂ ਆਜ਼ਾਦ ਭਾਰਤ ਦੇ ਨਾਂ ਹੇਠ ਬਣੀ ਨਵੀਂ ਸਰਕਾਰ ਦਾ ਵਿਸ਼ੇਸ਼ ਲੱਛਣ ਪੁਰਾਣੇ ਰਾਜ, ਪੁਰਾਣੇ ਸਮਾਜਿਕ ਅਤੇ ਆਰਥਿਕ ਪ੍ਰਬੰਧ ਸਾਮਰਾਜ ਦੀ ਉਸੇ ਪ੍ਰਬੰਧਕੀ ਮਸ਼ੀਨਰੀ, ਉਸੇ ਅਫਸਰਸ਼ਾਹੀ, ਨਿਆਂਪਾਲਕਾ ਅਤੇ ਪੁਲਸ ਦਾ ਜਾਰੀ ਰਹਿਣਾ ਸੀ। ਫੇਰ ਇਹਦੇ 'ਚ ਕਿਹੜੀ ਹੈਰਾਨੀ ਦੀ ਗੱਲ ਹੈ ਜੇ ਮੈਨੂੰ ਉਹਨਾਂ ਹੀ ਧਾਰਾਵਾਂ ਅਧੀਨ ਦੋਸ਼ ਲਾ ਕੇ ਅਦਾਲਤ 'ਚ ਲਿਆਂਦਾ ਗਿਆ ਹੈ, ਜਿਹੜੀਆਂ ਬੀਤੇ ਸਮੇਂ 'ਚ ਭਾਰਤ ਦੀਆਂ ਇਨਕਲਾਬੀ ਕੌਮੀ ਮੁਕਤੀ ਲਹਿਰਾਂ ਨੂੰ ਦਬਾਉਣ ਲਈ ਵਰਤੀਆਂ ਜਾਂਦੀਆਂ ਰਹੀਆਂ ਹਨ।''
ਉਪਰੋਕਤ ਹਵਾਲਾ ਕਾਮਰੇਡ ਟੀ. ਨਾਗੀ ਰੈਡੀ ਦੇ ਉਸ ਲੰਮੇ ਬਿਆਨ ਦਾ ਹਿੱਸਾ ਹੈ, ਜੋ ਉਹਨਾਂ ਨੇ ਫਰਵਰੀ-ਮਾਰਚ 1972 'ਚ ਉਹਨਾਂ ਖਿਲਾਫ ਚੱਲ ਰਹੇ ਮੁਕੱਦਮੇ ਦੌਰਾਨ ਅਦਾਲਤ ਵਿੱਚ ਦਿੱਤਾ। ਉਹਨਾਂ ਖਿਲਾਫ ਮੜ੍ਹੇ ਕੇਸ ਨੂੰ ਹੈਦਰਾਬਾਦ ਸਾਜਸ਼ ਕੇਸ ਅਤੇ ਨਾਗੀ ਰੈਡੀ ਸਾਜਸ਼ ਕੇਸ ਵਜੋਂ ਜਾਣਿਆ ਜਾਂਦਾ ਹੈ। ਅੰਗਰੇਜ਼ੀ ਰਾਜ ਵੇਲੇ ਤੋਂ ਚਲੇ ਆ ਰਹੇ ਕਾਨੂੰਨਾਂ ਤਹਿਤ ਇਹ ਕਾਮਰੇਡ ਨਾਗੀ ਰੈਡੀ ਦੀ ਨੌਵੀਂ ਗ੍ਰਿਫਤਾਰੀ ਸੀ। ਇਸ ਕੇਸ ਦੌਰਾਨ ਦਿੱਤਾ ਲੰਮਾ ਬਿਆਨ "ਗਹਿਣੇ ਟਿਕਿਆ ਭਾਰਤ'' (ਇੰਡੀਆ ਮਾਰਟਗੇਜ਼ਡ) ਸਿਰਲੇਖ ਹੇਠ ਪੁਸਤਕ ਰੂਪ ਵਿੱਚ ਛਪਿਆ ਹੋਇਆ ਹੈ। ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਸਿਰਕੱਢ ਕੱਦਾਵਰ ਸਖਸ਼ੀਅਤ ਕਾਮਰੇਡ ਨਾਗੀ ਰੈਡੀ ਦਾ ਦਿਹਾਂਤ ਐਮਰਜੈਂਸੀ ਦੇ ਕਾਲੇ ਦੌਰ 'ਚ ਜੁਲਾਈ 1976 ਵਿੱਚ ਹੋਇਆ। ਸਖਤ ਪਾਬੰਦੀਆਂ ਦੇ ਇਸ ਦੌਰ 'ਚ 30 ਹਜ਼ਾਰ ਲੋਕ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਹੋਏ ਲੰਮੇ ਪੈਦਲ ਮਾਰਚ 'ਚ ਸ਼ਾਮਲ ਹੋਏ।

Surkh Rekha (July-August) 2k11
ਲੋਕ ਕਦੇ ਧੋਖਾ ਨਹੀਂ ਦਿੰਦੇ......
ਵਿਦਿਆਰਥੀ ਲਹਿਰ ਦੇ ਹਰਮਨਪਿਆਰੇ ਆਗੂ ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਦੀ ਅੰਤਿਮ ਤਕਰੀਰ ਦਾ ਇੱਕ ਭਾਗ
ਜਿਹੜੀ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈ, ਉਹ ਇਹ ਕਿ ਮੁਢਲੇ ਸਮੇਂ 'ਚ ਤੁਸੀਂ ਇਸ ਗੱਲ 'ਤੇ ਝਾਤੀ ਮਾਰੋ ਕਿ ਇੱਕ ਸਾਧਾਰਨ ਵਿਦਿਆਰਥੀ ਕਾਲਜ ਵਿੱਚ ਪੜ੍ਹ ਰਿਹੈ ਅਤੇ ਉਸਨੂੰ ਦੁਨੀਆਂ ਦਾ, ਆਪਣੇ ਫਰਜ਼ਾਂ ਦੇ ਸਾਂਝੇ ਹਿੱਤਾਂ ਦਾ ਕੋਈ ਪਤਾ ਨਹੀਂ। ਕੁਝ ਸਮੇਂ ਵਿੱਚ ਉਹਨੂੰ ਮਹਿਸੂਸ ਹੁੰਦੈ— ਕੰਮ 'ਚ ਪੈਰ ਧਰਦਿਆਂ ਹੀ— ਇੱਕਦਮ ਘਟਨਾਵਾਂ ਐਸਾ ਗੇੜ ਖਾਂਦੀਆਂ ਨੇ ਕਿ ਉਸ ਨੂੰ ਚੁੱਕ ਕੇ ਉਸ ਤਬਕੇ ਵਿੱਚ ਮਾਣ ਵਾਲੀ ਪੁਜੀਸ਼ਨ ਦੇ ਦੇਂਦੀਆਂ ਨੇ ਤਾਂ ਇਹੋ ਜਿਹੇ ਵੇਲੇ, ਜਦੋਂ ਉਸਦੇ ਵਿਚਾਰਾਂ ਦੀ ਪੂਰੀ ਪਰਪੱਕਤਾ ਨਾ ਹੋਈ ਹੋਵੇ ਤੇ ਦੂਸਰੇ ਪਾਸੇ ਘੋਲਾਂ 'ਚੋਂ ਉਸਨੂੰ ਅਜਿਹਾ ਮਾਣ-ਤਾਣ ਮਿਲ ਜਾਵੇ ਤਾਂ ਇਥੇ ਕੁਦਰਤੀ ਤੌਰ 'ਤੇ ਇਹ ਰੁਝਾਨ ਪੈਦਾ ਹੋ ਸਕਦੈ ਕਿ ਉਸ ਵਿੱਚ ਗਲਤਫਹਿਮੀ ਪੈਦਾ ਹੋ ਜਾਵੇ ਕਿ ਸ਼ਾਇਦ ਇਹ ਜੋ ਕੁਝ ਵੀ ਹੈ, ਇਹ ਮੇਰਾ ਹੀ ਪੈਦਾ ਕੀਤਾ ਹੋਇਆ। ਪਰ ਦੋਸਤੋ! ਤਜਰਬੇ 'ਚੋਂ ਜਿਥੋਂ ਮੇਰਾ ਇਹ ਵਿਸ਼ਵਾਸ਼ ਪੱਕਾ ਹੋਇਆ ਕਿ ਮੈਂ ਜੋ ਕੁਝ ਵੀ ਹਾਂ ਆਪਣੇ ਸਾਥੀਆਂ ਦੇ ਸਦਕਾ ਹੀ ਹਾਂ, ਉਥੇ ਜਦੋਂ ਵੀ ਮੇਰੇ ਵਿੱਚ ਕੋਈ ਕਮਜ਼ੋਰੀ ਆਉਂਦੀ ਰਹੀ ਹੈ, ਉਦੋਂ ਹੀ ਮੈਨੂੰ ਇਹ ਯਾਦ ਆਇਆ ਕਿ ਜੋ ਕੁਝ ਵੀ ਮੇਰੇ ਰਾਹੀਂ ਆਮ ਲੋਕਾਂ ਤੱਕ ਜਾ ਰਿਹੈ ਇਹਦੇ 'ਚੋਂ ਜੋ ਵੀ ਲੋਕ ਮੇਰਾ ਪ੍ਰਭਾਵ ਲੈ ਰਹੇ- ਇਹਦੇ ਵਿੱਚ ਮੇਰੀਆਂ ਕੋਸ਼ਿਸ਼ਾਂ- ਜਥੇਬੰਦੀ ਦੀ ਟੀਮ, ਸਾਰੇ ਵਰਕਰਾਂ ਦੀਆਂ ਕੋਸ਼ਿਸ਼ਾਂ ਸਾਹਮਣੇ ਨਿਗੂਣੀ ਚੀਜ਼ ਹੈ ਅਤੇ ਜਦੋਂ ਵੀ ਮੈਂ ਪਿੱਛੇ ਮੁੜ ਕੇ ਝਾਤ ਮਾਰੀ ਕਿ ਮੈਂ ਕਿਹਨਾਂ ਸਦਕਾ ਹਾਂ ਤਾਂ ਮੈਨੂੰ ਸੈਂਕੜੇ ਉਹ ਨੌਜਵਾਨ ਜਿਹਨਾਂ ਜਿਹਨਾਂ ਨੂੰ ਚਾਹੇ ਮੈਂ ਜਾਣਦਾ ਵੀ ਨਾ ਹੋਵਾਂ, ਪਰ ਜਿਹਨਾਂ ਨੇ ਸਾਂਝੇ ਹਿੱਤਾਂ ਖਾਤਰ ਆਪਣੇ ਮੌਰਾਂ 'ਤੇ ਲਾਠੀਆਂ ਖਾਧੀਆਂ ਹਨ, ਤਸੀਹੇ ਝੱਲੇ ਹਨ, ਜੇਲ੍ਹਾਂ ਵਿੱਚ ਗਏ ਹਨ- ਉਹਨਾਂ ਸਾਰਿਆਂ ਦੇ ਸਰੀਰ 'ਤੇ ਪਈ ਇੱਕ ਇੱਕ ਲਾਠੀ, ਇੱਕ ਇੱਕ ਲਾਸ ਉਹਨਾਂ ਦੇ ਜੇਲ੍ਹਾਂ ਵਿੱਚ ਕੱਟੇ ਦਿਨ ਤੇ ਉਹਨਾਂ ਦਾ ਕੁਰਬਾਨ ਕੀਤਾ ਇੱਕ ਇੱਕ ਅਰਮਾਨ ਉਹ ਸਾਰਾ ਕੁਝ ਮੇਰੇ ਰਾਹੀਂ ਜਨਤਾ ਤੱਕ ਪਹੁੰਚਿਆ ਸੀ ਤੇ ਜਦੋਂ ਮੈਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਸੈਂਕੜੇ ਨੌਜਵਾਨਾਂ, ਉਹਨਾਂ ਵਿਦਿਆਰਥੀਆਂ ਦੀਆਂ ਕੁਰਬਾਨੀਆਂ ਦਾ ਜਿਹਨਾਂ ਦਾ ਮੈਨੂੰ ਪਤਾ ਵੀ ਹੈ, ਜਿਹਨਾਂ ਦਾ ਨਹੀਂ ਵੀ ਪਤਾ, ਜਿਹਨਾਂ ਨੇ ਕੁਰਬਾਨੀਆਂ ਚੇਤਨ ਰੂਪ ਵਿੱਚ ਦਿੱਤੀਆਂ ਅਚੇਤ ਰੂਪ ਵਿੱਚ ਵੀ ਦਿੱਤੀਆਂ— ਇਸ ਸਾਰੇ ਕੁਝ ਨਾਲ ਜੇ ਤੂੰ ਧੋਖਾ ਕਰਨੈ ਤਾਂ ਇਹ ਗੱੱਲ ਕਿਤੇ ਵੀ ਤੇਰੀ ਜ਼ਿੰਦਗੀ ਵਿੱਚ ਮੁਆਫ ਨਹੀਂ ਕੀਤੀ ਜਾਵੇਗੀ। ਉਹਨਾਂ ਨਾਲ ਧੋਖਾ ਕਰਨਾ ਜਿਹਨਾਂ ਨੇ ਆਪਣੀ ਖੁਦਗਰਜ਼ੀ ਨੂੰ ਤਿਆਗ ਕੇ ਹਰ ਕਿਸਮ ਦੀ ਕੁਰਬਾਨੀ ਦਿੱਤੀ ਐ, ਉਹਨਾਂ ਦੀਆਂ ਅਣਪਛਾਤੀਆਂ ਕੁਰਬਾਨੀਆਂ ਜੋ ਤੇਰੇ ਰਾਹੀਂ ਬਾਕੀ ਜਨਤਾ ਵਿੱਚ ਜਾ ਰਹੀਆਂ ਨੇ ਤੇ ਜੇ ਇਸ ਨਾਲ ਤੂੰ ਹੰਕਾਰਿਆ ਜਾਨੈਂ ਤਾਂ ਇਹ ਇਤਿਹਾਸ ਵਿੱਚ ਨਾ ਮੁਆਫਯੋਗ ਤੇ ਕਰੜੀ ਸਜ਼ਾ ਦੀ ਮੰਗ ਕਰਨਵਾਲੀ ਗੱਲ ਹੋਵੇਗੀ ਤੇ ਤੈਨੂੰ ਕੋਈ ਹੱਕ ਨਹੀਂ ਕਿ ਤੂੰ ਗਲਤ ਸੋਚ ਅਧੀਨ ਉਹਨਾਂ ਸਾਰਿਆਂ ਦੀਆਂ ਕੁਰਬਾਨੀਆਂ ਦਾ ਗਲਤ ਸਿੱਟਾ ਕੱਢ ਕੇ ਉਹਨਾਂ ਨੂੰ ਆਪਣੇ ਕਿਸੇ ਸੁਆਰਥੀ ਹਿੱਤਾਂ ਖਾਤਰ ਵਰਤੇਂ। ਤੇ ਦੋਸਤੋ ਇਹ ਕਿਹੜਾ ਬਲ ਸੀ। ਇਹ ਨੌਜਵਾਨਾਂ, ਮੇਰੇ ਸਾਥੀਆਂ ਦੀਆਂ ਚਾਹੇ ਉਹ ਸੂਬਾ ਲੀਡਰਸ਼ਿੱਪ ਵਿੱਚ ਨੇ, ਚਾਹੇ ਥੱਲੇ ਵਰਕਰ ਨੇ ਚਾਹੇ ਉਹ ਸਾਧਾਰਨ ਵਿਦਿਆਰਥੀ ਨੇ ਉਹਨਾਂ ਦੀਆਂ ਨਿਰਸੁਆਰਥ ਕੁਰਬਾਨੀਆਂ ਸਨ। ਤੇ ਜਦੋਂ ਇਹ ਸਾਰੀ ਗੱਲ ਦਿਮਾਗ ਵਿੱਚੋ ਗੁਜ਼ਰਦੀ ਸੀ ਤਾਂ ਚਾਹੇ ਕੋਈ ਫਿਰ ਜੇਲ੍ਹ ਦੀਆਂ ਕਾਲ-ਕੋਠੜੀਆਂ ਸੀ ਜਾਂ ਗਿਆਨੀ ਜ਼ੈਲ ਸਿੰਘ ਦੀ ਏਅਰ ਕੰਡੀਸ਼ਨਡ ਕੋਠੀ ਵਿੱਚ ਉਸਨੂੰ ਇਹ ਕੁਰਬਾਨੀਆਂ ਤੇ ਇਸ ਸਭ ਕੁਝ ਦਾ ਖਿਆਲ ਬਚਾ ਲੈਂਦਾ ਸੀ ਕਿ ਉਹ ਕਿਤੇ ਉਸ ਚਮਕ ਦਮਕ ਵਿੱਚ ਗੁਆਚ ਕੇ ਨਾ ਰਹਿ ਜਾਵੇ ਕਿਤੇ ਕਾਲ ਕੋਠੜੀ ਤੋਂ ਘਬਰਾ ਕੇ ਇਸ ਸਾਰੇ ਕੁਝ ਨੂੰ ਮਿੱਟੀ ਵਿੱਚ ਨਾ ਮਿਲ ਦਏ। ਸੋ ਦੋਸਤੋ! ਜਦੋਂ ਵੀ ਕਿਤੇ ਜ਼ਿੰਦਗੀ ਵਿੱਚ ਅਜਿਹੇ ਮੋੜ ਆਏ ਨੇ ਅਤੇ ਇਸ ਤਰ੍ਹਾਂ ਕੰਮ ਕਰਦਿਆਂ ਇਹੋ ਜਿਹੀਆਂ ਗੱਲਾਂ ਵਾਪਰੀਆਂ ਨੇ ਉਸ ਵਕਤ ਇਹ ਗੱਲ ਜੀਹਨੇ ਹੁਣ ਤੱਕ ਮੈਨੂੰ ਦਰੁਸਤ ਰਾਹ 'ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜੀਹਦੇ ਰਾਹੀਂ ਮੈਂ ਇਹ ਕੋਸ਼ਿਸ਼ ਕਰਦਾ ਰਿਹਾ ਕਿ ਸਹੀ ਰਾਹ 'ਤੇ ਚੱਲਦਾ ਰਹਾਂ ਅਤੇ ਸਮੁੱਚੇ ਰੂਪ ਵਿੱਚ ਦੇਖਿਆਂ ਜਦੋਂ 71 ਤੋਂ ਹੁਣ ਤੱਕ ਝਾਤੀ ਮਾਰਦਾ ਹਾਂ ਤਾਂ ਇਹ ਮਹਿਸੂਸ ਹੁੰਦਾ ਕਿ ਐਨਾ ਸਮਾਂ ਜਥੇਬੰਦੀ ਵਿੱਚ ਵਿਦਿਆਰਥੀ ਹਿੱਤਾਂ ਲਈ ਕੰਮ ਕੀਤੈ ਤਾਂ ਇਹ ਵਿਸ਼ਵਾਸ਼ ਹੋਰ ਵੀ ਪੱਕਾ ਹੋ ਜਾਂਦਾ ਕਿ ਜੇ ਅਸੀਂ ਸਹੀ ਨਿਸ਼ਾਨੇ ਨੂੰ ਮਿਥ ਕੇ, ਸਹੀ ਰਾਹ ਨੂੰ ਪਛਾਣ ਕੇ ਤੇ ਲੋਕਾਂ 'ਤੇ ਵਿਸ਼ਵਾਸ਼ ਕਰਕੇ ਤੁਰ ਪਈਏ ਤਾਂ ਲੋਕ ਕਦੇ ਵੀ ਧੋਖਾ ਨਹੀਂ ਦਿੰਦੇ। ਜੇ ਕਦੇ ਧੋਖਾ ਮਿਲੇਗਾ ਤਾਂ ਜਿਹੜੇ ਰੁਝਾਨਾਂ ਦਾ ਮੈਂ ਜ਼ਿਕਰ ਕੀਤਾ, ਉਹਨਾਂ 'ਚੋਂ ਹੀ ਮਿਲੇਗਾ। ਮੇਰੇ ਹੁਣ ਤੱਕ ਦੇ ਤਜਰਬੇ ਵਿੱਚ ਕਦੇ ਵੀ ਐਂ ਨਹੀਂ ਹੋਇਆ ਕਿ ਵਿਦਿਆਰਥੀਆਂ ਨੇ ਧੋਖਾ ਦਿੱਤਾ ਹੋਵੇ, ਕਿਤੇ ਵੀ ਐਂ ਨਹੀਂ ਵਾਪਰਿਆ ਕਿ ਵਿਦਿਆਰਥੀਆਂ ਨੇ ਸਾਥ ਛੱਡਿਆ ਹੋਵੇ। ਕਿਤੇ ਵੀ ਐਂ ਨੀਂ ਹੋਇਆ ਕਿ ਵਿਦਿਆਰਥੀਆਂ ਨੇ ਬਲ ਨਾ ਬਖਸ਼ਿਆ ਹੋਵੇ, ਕਿਤੇ ਵੀ ਐਂ ਨੀਂ ਹੋਇਆ ਕਿ ਵਿਦਿਆਰਥੀਆਂ ਨੇ ਮੇਰੇ ਵਿਚਾਰ ਪਰਫੁੱਲਤ ਕਰਨ ਵਿੱਚ ਮੱਦਦ ਨਾ ਕੀਤੀ ਹੋਵੇ। ਇਹ ਸਾਰਾ ਕੁਝ ਜਿਹੜਾ ਏਥੇ ਤੱਕ ਪਹੁੰਚਣ, ਐਸ ਜੁੰਮੇਵਾਰੀ ਤੇ ਜਿਹਨਾਂ ਹਾਲਤਾਂ ਵਿੱਚ ਐਸ ਪੁਜੀਸ਼ਨ 'ਤੇ ਕੰਮ ਕਰਦਿਆਂ ਜੋ ਪਰਭਾਵ ਜੋ ਨਕਸ਼ਾ, ਆਮ ਜਨਤਾ ਤੱਕ- ਪੀ.ਐਸ.ਯੂ. ਕਰਕੇ- ਮੇਰਾ ਵਿਅਕਤੀਗਤ ਤੌਰ 'ਤੇ ਗਿਐ, ਉਹ ਸਾਰਾ ਕੁਝ ਇਹਨਾਂ ਕੋਸ਼ਿਸ਼ਾਂ ਦਾ, ਇਹਨਾਂ ਕੁਰਬਾਨੀਆਂ ਦਾ ਹੀ ਸਿੱਟਾ ਹੈ। ਤੇ ਜਿਹੜੀ ਸਮੂਹਿਕ ਅਗਵਾਈ ਮੈਨੂੰ ਮਿਲਦੀ ਰਹੀ ਹੈ, ਜਿਹੜੀਆਂ ਸਮੂਹਿਕ ਕੋਸ਼ਿਸ਼ਾਂ ਮੈਨੂੰ ਸਹੀ ਰਾਹ 'ਤੇ ਪਾਉਣ ਲਈ ਹੁੰਦੀਆਂ ਰਹੀਆਂ ਨੇ- ਉਹੀ ਨੇ ਜਿਹੜੀਆਂ ਹੁਣ ਤੱਕ ਮੈਨੂੰ ਤੁਹਾਡੇ ਵਿੱਚ ਰੱਖ ਸਕੀਆਂ ਨੇ ਤੇ ਮੈਨੂੰ ਇਸ ਗੱਲ ਦਾ ਮਾਣ ਬਖਸ਼ਿਐ ਕਿ ਮੈਨੂੰ ਤੁਸੀਂ ਆਪਣਾ ਸੂਹਾ ਪਰਚਮ ਭੇਟ ਕਰੋ। ਇਹ ਕੁਝ ਉਹ ਗੱਲਾਂ ਸੀ, ਜੋ ਮੈਂ ਇੱਕ ਵਿਅਕਤੀ ਦੇ ਤੌਰ 'ਤੇ ਸਿੱਖੀਆਂ ਤੇ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ। (ਸ਼ਹੀਦ ਪਿਰਥੀਪਾਲ ਸਿੰਘ ਰੰਧਾਵਾ ਵੱਲੋਂ ਇਹ ਤਕਰੀਰ 8 ਜੁਲਾਈ 1979 ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੀ ਐਸ.ਡੀ. ਕਾਲਜ ਬਰਨਾਲਾ ਵਿੱਚ ਹੋਈ ਜਨਰਲ ਕੌਂਸਲ ਦੀ ਮੀਟਿੰਗ 'ਚ ਕੀਤੀ ਗਈ। ਇਸ ਮੀਟਿੰਗ 'ਚ ਉਹਨਾਂ ਨੂੰ ਪੀ.ਐਸ.ਯੂ. ਦੇ ਸੂਹੇ ਝੰਡੇ ਦੀ ਭੇਟ ਨਾਲ ਵਿਦਾਇਗੀ ਦਿੱਤੀ ਗਈ ਸੀ। ਲੱਗਭੱਗ ਇੱਕ ਦਹਾਕਾ ਵਿਦਿਆਰਥੀ ਲਹਿਰ ਦੀ ਅਗਵਾਈ ਕਰਨ ਪਿੱਛੋਂ ਉਹਨਾਂ ਨੇ ਪੀ.ਐਸ.ਯੂ. ਦੀਆਂ ਜੁੰਮੇਵਾਰੀਆਂ ਤੋਂ ਰੁਖਸਤ ਹੋ ਕੇ ਜਮਹੂਰੀ ਹੱਕਾਂ ਦੀ ਲਹਿਰ 'ਚ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਪਰ 10 ਦਿਨ ਬਾਅਦ ਹੀ ਅਕਾਲੀ ਸਿਆਸਤਦਾਨਾਂ ਦੀ ਸਰਪ੍ਰਸਤੀ ਹੇਠਲੇ ਗੁੰਡਾ ਗਰੋਹ ਨੇ ਉਹਨਾਂ ਨੂੰ 18 ਜੁਲਾਈ 1979 ਨੂੰ ਸ਼ਹੀਦ ਕਰ ਦਿੱਤਾ। ਇਸ ਹਮਲੇ ਦਾ ਜੁਆਬ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਨੇ ਵੱਡੇ ਇਤਿਹਾਸਕ ਯਾਦਗਾਰੀ ਸੰਘਰਸ਼ ਰਾਹੀਂ ਦਿੱਤਾ।)
Subscribe to:
Posts (Atom)