Wednesday, July 20, 2011

Surkh Rekha (July-August) 2011


ਅਖੌਤੀ ਆਜ਼ਾਦੀ ਅਤੇ ਬਸਤੀਵਾਦੀ ਕਾਨੂੰਨ ਕਾਮਰੇਡ ਟੀ. ਨਾਗੀ ਰੈਡੀ ਦਾ ਅਨੁਭਵ

ਇਹ ਇੱਕ ਮਹੱਤਵਪੂਰਨ ਤੱਥ ਹੈ ਕਿ 1940 'ਚ ਅਤੇ ਫਿਰ 1969 'ਚ, ਮੇਰੀ ਗ੍ਰਿਫਤਾਰੀ ਇੰਡੀਅਨ ਪੈਨਲ ਕੋਡ ਦੇ ਉਸੇ ਹੀ ਕਾਨੂੰਨ ਹੇਠ ਹੋਈ, ਜਿਹੜਾ 1860 'ਚ ਪਾਸ ਕੀਤਾ ਗਿਆ ਸੀ। ਇਸ ਵਿਸ਼ੇਸ਼ ਤੱਥ ਦਾ ਕੀ ਮਹੱਤਵ ਹੈ?''
.. .. .. .. ..
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਅਖੌਤੀ ਆਜ਼ਾਦੀ ਦੇ 25 ਸਾਲ ਬਾਅਦ ਮੈਨੂੰ 1860 ਦੇ ਮੜ੍ਹੇ, ਯਾਨੀ ਕਿ 100 ਸਾਲ ਤੋਂ ਵੀ ਵੱਧ ਪਹਿਲਾਂ ਦੇ ਕਾਨੂੰਨ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇੱਕ “ਮਹਾਤਮਾ'' ਦੀ ਸਿੱਧੀ ਵਾਗਡੋਰ ਅਧੀਨ, ਇੰਡੀਅਨ ਨੈਸ਼ਨਲ ਕਾਂਗਰਸ ਦੀ ਅਗਵਾਈ 'ਚ ਹੋਏ ਅਖੌਤੀ “ਗੈਰ-ਹਿੰਸਕ'' ਇਨਕਲਾਬ ਅਤੇ “ਮਹਾਤਮਾ'' ਦੇ ਚੇਲੇ ਜਵਾਹਰ ਲਾਲ ਨਹਿਰੂ ਦੇ 15 ਸਾਲ ਦੇ ਕਿੰਤੂ-ਰਹਿਤ ਰਾਜ ਦੇ ਸਿੱਟੇ ਵਜੋਂ ਭਾਰਤ ਤਰੱਕੀ ਦੇ ਜਿਉਂਦੇ ਦੌਰ 'ਚ ਦਾਖਲ ਹੋਣ ਦੀ ਬਜਾਏ, ਖੜੋਤ ਦੇ ਬੇਜਾਨ ਦੌਰ 'ਚ ਜਾ ਡਿਗਿਆ ਅਤੇ ਉਹਨਾਂ ਹੀ ਪੁਰਾਣੇ ਕਾਨੂੰਨਾਂ, ਝੋਲੀਚੁੱਕਾਂ ਅਤੇ ਉਹਨਾਂ ਹੀ ਪੁਰਾਣੇ ਨਾਵਾਂ ਨਾਲ ਚਿਪਕਿਆ ਰਿਹਾ। ਇਹ ਕਿਵੇਂ ਅਤੇ ਕਿਉਂ ਵਾਪਰਿਆ? ਬਾਹਰੋਂ ਬਾਹਰੋਂ ਰਾਜਨੀਤਕ ਕੰਟਰੋਲ 'ਚ ਕੋਈ ਵੀ ਤਬਦੀਲੀਆਂ ਹੋਈਆਂ ਹੋਣ, ਪਰ ਸਾਡੇ ਸਮਾਜਿਕ ਢਾਂਚੇ 'ਚ ਜਾਂ ਆਰਥਿਕ ਪ੍ਰਬੰਧ 'ਚ ਕੋਈ ਬੁਨਿਆਦੀ ਤਬਦੀਲੀ ਨਹੀਂ ਹੋਈ। ਸਾਮਰਾਜੀ ਲੁੱਟ-ਖਸੁੱਟ ਅਤੇ ਪੇਂਡੂ ਖੇਤਰਾਂ ਵਿੱਚ ਹਿੰਸਾ ਨੇ, ਇੱਕ ਨਵੀਂ ਤਿੱਖ ਅਖਤਿਆਰ ਕੀਤੀ ਹੋਈ ਹੈ। ਬੁਨਿਆਦੀ ਤੌਰ 'ਤੇ ਆਪਣੇ ਸਾਰੇ ਕਾਨੂੰਨਾਂ ਸਮੇਤ ਉਹੀ ਪ੍ਰਸਾਸ਼ਨਕ ਢਾਂਚਾ ਜਾਰੀ ਰਹਿ ਰਿਹਾ ਹੈ
'' 

ਜਿਵੇਂ ਗੁੱਨਾਰ ਮਿਰਡਲ ਨੇ ਦਰਸਾਇਆ ਹੈ, ਕਿ ਬਸਤੀਵਾਦੀ ਸੱਤਾ ਪਰਬੰਧ ਦੇ ਢਹਿ-ਢੇਰੀ ਹੋਣ ਅਤੇ ਆਜ਼ਾਦ ਕੌਮੀ ਰਿਆਸਤਾਂ ਦੇ ਉੱਭਰਨ ਦਾ ਆਪਣੇ-ਆਪ ਹੀ ਇਹ ਅਰਥ ਨਹੀਂ ਹੈ ਕਿ ਇਹਨਾਂ ਸਾਬਕਾ ਬਸਤੀਆਂ ਵਿੱਚ ਕੋਈ ਵੱਡੀ ਆਰਥਿਕ-ਸਮਾਜੀ ਤਬਦੀਲੀ ਹੋ ਗਈ ਹੈ।'' “ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ 'ਚ ਅਜੋਕੀਆਂ ਆਰਥਿਕ, ਸਮਾਜਿਕ ਹਾਲਤਾਂ, ਬਸਤੀਵਾਦੀ ਸੱਤਾ ਪਰਬੰਧ ਦੇ ਢਹਿ-ਢੇਰੀ ਹੋਣ ਤੋਂ ਪਹਿਲਾਂ ਨਾਲੋਂ ਕੋਈ ਬਹੁਤੀਆਂ ਵੱਖਰੀਆਂ ਨਹੀਂ ਹਨ।'' 
(ਏਸ਼ੀਅਨ ਡਰਾਮਾ, ਪੰਨਾ 9)
ਭਾਰਤੀ ਲੋਕ, ਜਿਹਨਾਂ ਨੇ ਭਾਰਤੀ ਸਰਮਾਏਦਾਰੀ ਦੀ ਕੌਮੀ ਲੀਡਰਸ਼ਿੱਪ ਦੀ  ਸਾਮਰਾਜ-ਵਿਰੋਧੀ ਦਿੱਖ ਨੂੰ ਅਸਲੀਅਤ ਸਮਝ ਲਿਆ ਸੀ, ਉਹਨਾਂ ਨਾਲ ਧੋਖਾ ਹੋਇਆ ਸੀ।
"ਇਉਂ ਆਜ਼ਾਦ ਭਾਰਤ ਦੇ ਨਾਂ ਹੇਠ ਬਣੀ ਨਵੀਂ ਸਰਕਾਰ ਦਾ ਵਿਸ਼ੇਸ਼ ਲੱਛਣ ਪੁਰਾਣੇ ਰਾਜ, ਪੁਰਾਣੇ ਸਮਾਜਿਕ ਅਤੇ ਆਰਥਿਕ ਪ੍ਰਬੰਧ ਸਾਮਰਾਜ ਦੀ ਉਸੇ ਪ੍ਰਬੰਧਕੀ ਮਸ਼ੀਨਰੀ, ਉਸੇ ਅਫਸਰਸ਼ਾਹੀ, ਨਿਆਂਪਾਲਕਾ ਅਤੇ ਪੁਲਸ ਦਾ ਜਾਰੀ ਰਹਿਣਾ ਸੀ। ਫੇਰ ਇਹਦੇ 'ਚ ਕਿਹੜੀ ਹੈਰਾਨੀ ਦੀ ਗੱਲ ਹੈ ਜੇ ਮੈਨੂੰ ਉਹਨਾਂ ਹੀ ਧਾਰਾਵਾਂ ਅਧੀਨ ਦੋਸ਼ ਲਾ ਕੇ ਅਦਾਲਤ 'ਚ ਲਿਆਂਦਾ ਗਿਆ ਹੈ, ਜਿਹੜੀਆਂ ਬੀਤੇ ਸਮੇਂ 'ਚ ਭਾਰਤ ਦੀਆਂ ਇਨਕਲਾਬੀ ਕੌਮੀ ਮੁਕਤੀ ਲਹਿਰਾਂ ਨੂੰ ਦਬਾਉਣ ਲਈ ਵਰਤੀਆਂ ਜਾਂਦੀਆਂ ਰਹੀਆਂ ਹਨ।'' 
ਉਪਰੋਕਤ ਹਵਾਲਾ ਕਾਮਰੇਡ ਟੀ. ਨਾਗੀ ਰੈਡੀ ਦੇ ਉਸ ਲੰਮੇ ਬਿਆਨ ਦਾ ਹਿੱਸਾ ਹੈ, ਜੋ ਉਹਨਾਂ ਨੇ ਫਰਵਰੀ-ਮਾਰਚ 1972 'ਚ ਉਹਨਾਂ ਖਿਲਾਫ ਚੱਲ ਰਹੇ ਮੁਕੱਦਮੇ ਦੌਰਾਨ ਅਦਾਲਤ ਵਿੱਚ ਦਿੱਤਾ। ਉਹਨਾਂ ਖਿਲਾਫ ਮੜ੍ਹੇ ਕੇਸ ਨੂੰ ਹੈਦਰਾਬਾਦ ਸਾਜਸ਼ ਕੇਸ ਅਤੇ ਨਾਗੀ ਰੈਡੀ ਸਾਜਸ਼ ਕੇਸ ਵਜੋਂ ਜਾਣਿਆ ਜਾਂਦਾ ਹੈ। ਅੰਗਰੇਜ਼ੀ ਰਾਜ ਵੇਲੇ ਤੋਂ ਚਲੇ ਆ ਰਹੇ ਕਾਨੂੰਨਾਂ ਤਹਿਤ ਇਹ ਕਾਮਰੇਡ ਨਾਗੀ ਰੈਡੀ ਦੀ ਨੌਵੀਂ ਗ੍ਰਿਫਤਾਰੀ ਸੀ। ਇਸ ਕੇਸ ਦੌਰਾਨ ਦਿੱਤਾ ਲੰਮਾ ਬਿਆਨ "ਗਹਿਣੇ ਟਿਕਿਆ ਭਾਰਤ'' (ਇੰਡੀਆ ਮਾਰਟਗੇਜ਼ਡ) ਸਿਰਲੇਖ ਹੇਠ ਪੁਸਤਕ ਰੂਪ ਵਿੱਚ ਛਪਿਆ ਹੋਇਆ ਹੈ। ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੀ ਸਿਰਕੱਢ ਕੱਦਾਵਰ ਸਖਸ਼ੀਅਤ ਕਾਮਰੇਡ ਨਾਗੀ ਰੈਡੀ ਦਾ ਦਿਹਾਂਤ ਐਮਰਜੈਂਸੀ ਦੇ ਕਾਲੇ ਦੌਰ 'ਚ ਜੁਲਾਈ 1976 ਵਿੱਚ ਹੋਇਆ। ਸਖਤ ਪਾਬੰਦੀਆਂ ਦੇ ਇਸ ਦੌਰ 'ਚ 30 ਹਜ਼ਾਰ ਲੋਕ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਹੋਏ ਲੰਮੇ ਪੈਦਲ ਮਾਰਚ 'ਚ ਸ਼ਾਮਲ ਹੋਏ। 

No comments:

Post a Comment