Showing posts with label ਭਗਤ ਸਿੰਘ. Show all posts
Showing posts with label ਭਗਤ ਸਿੰਘ. Show all posts

Monday, October 24, 2016

27. ਲਾਹੌਰ ਕੇਸ ਨਾਲ ਸਬੰਧਤ ਵਸਤਾਂ



ਸ਼ਹੀਦਾਂ ਨਾਲ ਸਬੰਧਤ ਨਿਸ਼ਾਨੀਆਂ ਦੇ ਅਪਮਾਨ ਦਾ ਮਸਲਾ

ਚੰਡੀਗੜ੍ਹ (20 ਅਕਤੂਬਰ, 2016): ‘‘ਭਗਤ ਸਿੰਘ ਫਾਈਲਜ਼’’ ਤਹਿਤ ਅੱਜ ਅੰਗਰੇਜ਼ੀ ਟ੍ਰਿਬਿਊਨ ਦੇ ਪਹਿਲੇ ਪੰਨੇ ’ਤੇ ਛਪੀ ਚੌਥੀ ਕਿਸ਼ਤ ਦਾ ਸਿਰਲੇਖ ਹੈ ‘‘Where are Lahore Case exhibits?’’ (ਲਾਹੌਰ ਕੇਸ ਨਾਲ ਸਬੰਧਤ ਵਸਤਾਂ ਕਿੱਥੇ ਹਨ?) ਇਸ ਵਿੱਚ ਪੁੱਛਿਆ ਗਿਆ ਹੈ ਕਿ ‘‘ਸਾਂਡਰਸ ਦੀ ਹੱਤਿਆ ਲਈ ਵਰਤਿਆ ਗਿਆ ਪਿਸਤੌਲ ਕਿੱਥੇ ਹੈ?’’ ਉਂਝ ਇਸ ਸਵਾਲ ਦੀ ਪੜਤਾਲ ਦੀ ਤੰਦ ਬਹੁਤ ਚਿਰ ਪਹਿਲਾਂ ਹੀ ਲਾਹੌਰ ਕੇਸ ਦੀਆਂ ਫਾਈਲਾਂ ਤੋਂ ਪਾਰ ਜਾ ਚੁੱਕੀ ਹੈ। 32 ਸਾਲ ਪਹਿਲਾਂ ਹੀ ਇਹ ਗੱਲ ਆਮ ਜਾਣਕਾਰੀ ’ਚ ਆ ਗਈ ਸੀ ਕਿ ਸਬੰਧਤ ਪਿਸਤੌਲ ਅਤੇ ਹੋਰ ਸਮਾਨ ਫਿਲੌਰ ਪੁਲਸ ਅਕਾਦਮੀ ਦੇ ਅਜਾਇਬਘਰ ’ਚ ਪਿਆ ਹੈ। ਇਨਕਲਾਬੀ ਜਮਹੂਰੀ ਸ਼ਕਤੀਆਂ ਵੱਲੋਂ ਇਸ ਤੱਥ ਨੂੰ ਕੌਮੀ ਅਪਮਾਨ ਦੇ ਮੁੱਦੇ ਵਜੋਂ ਲਿਆ ਗਿਆ ਸੀ ਕਿਉਂਕਿ ਫਿਲੌਰ ਪੁਲਸ ਅਕਾਦਮੀ ਦਾ ਇਹ ਅਜਾਇਬਘਰ ਜੁਰਮਾਂ ’ਚ ਵਰਤੀਆਂ ਗਈਆਂ ਵਸਤਾਂ ਦਾ ਅਜਾਇਬਘਰ ਹੈ। 23 ਮਾਰਚ 1994 ਨੂੰ ਸ਼ਹੀਦ ਕਵੀ ਪਾਸ਼ ਦੀ ਜਨਮ ਭੂਮੀ ਤਲਵੰਡੀ ਸਲੇਮ ਵਿਖੇ ਖਾਲਿਸਤਾਨੀਆਂ ਅਤੇ ਹਕੂਮਤ ਦੀ ਪਿਛਾਖੜੀ ਦਹਿਸ਼ਤਗਰਦੀ ਵਿਰੋਧੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਜ਼ਾਰਾਂ ਲੋਕਾਂ ਦਾ ਇਕੱਠ ਜੁੜਿਆ ਸੀ। ਇਸ ਇਕੱਠ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਅਤੇ ਹੋਰ ਵਸਤਾਂ ਨੂੰ ਫਿਲੌਰ ਦੇ ਅਜਾਇਬਘਰ ’ਚੋਂ ਹਟਾ ਕੇ ਕੌਮੀ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਕਿਸੇ ਮਿਊਜ਼ੀਅਮ ’ਚ ਰੱਖਿਆ ਜਾਵੇ।
ਸੋ ਲੋੜ ਇਸ ਗੱਲ ਦੀ ਹੈ ਕਿ ਹੁਣ ਵੀ ਇਸ ਮੁੱਦੇ ਨੂੰ ਸੰਬੋਧਤ ਹੋਣ ਵੇਲੇ ਤੰਦ ਨੂੰ ਏਸੇ ਥਾਂ ਤੋਂ ਫੜਿਆ ਜਾਵੇ। ਸਭਨਾਂ ਦੇਸ਼ ਭਗਤ ਸ਼ਕਤੀਆਂ ਦਾ ਫਰਜ਼ ਹੈ ਕਿ ਉਹ ਭਾਰਤੀ ਹਾਕਮਾਂ ਤੋਂ ਮੰਗ ਕਰਨ ਕਿ ਸਭਨਾਂ ਕੌਮੀ ਸ਼ਹੀਦਾਂ ਨਾਲ ਸਬੰਧਤ ਨਿਸ਼ਾਨੀਆਂ ਦੀ ਜਾਣਕਾਰੀ ਨੂੰ ਜਨਤਕ ਕੀਤਾ ਜਾਵੇ। ਇਹ ਮੰਗ ਵੀ ਉਠਾਈ ਜਾਣੀ ਚਾਹੀਦੀ ਹੈ ਕਿ ਐਨੇ ਲੰਬੇ ਸਮੇਂ ਲਈ ਕੌਮੀ ਮਾਣ ਦੇ ਇਨ੍ਹਾ ਚਿੰਨ੍ਹਾ ਨੂੰ ਜ਼ੁਰਮਾਂ ਦਾ ਰਿਕਾਰਡ ਰੱਖਣ ਵਾਲੇ ਅਜਾਇਬਘਰ ’ਚ ਰੱਖਣ ਲਈ ਅਤੇ ਬਸਤੀਵਾਦੀ ਵਿਰਾਸਤ ਪ੍ਰਤੀ ਵਫਾਦਾਰੀ ਲਈ ਹਾਕਮ ਮੁਆਫ਼ੀ ਮੰਗਣ। ਕੌਮੀ ਆਜ਼ਾਦੀ ਦੀ ਲਹਿਰ ਦੇ ਸਾਰੇ ਸ਼ਹੀਦਾਂ ਨਾਲ ਸਬੰਧਤ ਵਸਤਾਂ ਨੂੰ ਪੂਰੇ ਮਾਨ ਸਨਮਾਨ ਨਾਲ ਢੁੱਕਵੇਂ ਅਜਾਇਬਘਰਾਂ ’ਚ ਰੱਖਿਆ ਜਾਵੇ।
ਜਸਪਾਲ ਜੱਸੀ, ਸੰਪਾਦਕ ਸੁਰਖ ਲੀਹ

Thursday, September 8, 2016

5. ਅਛੂਤ ਦਾ ਸਵਾਲ



‘‘ਜਦੋਂ ਤੁਸੀਂ ਇੱਕ ਇਨਸਾਨ ਨੂੰ ਪੀਣ ਵਾਸਤੇ ਪਾਣੀ ਦੇਣ ਤੋਂ ਵੀ ਇਨਕਾਰੀ ਹੋ, ਜਾਂ ਜਦੋਂ ਤੁਸੀਂ ਉਹਨਾਂ ਨੂੰ ਮਦਰਸੇ ਵਿਚ ਪੜ੍ਹਨ ਭੀ ਨਹੀਂ ਦਿੰਦੇ, ਤਾਂ ਤੁਹਾਡਾ ਕੀ ਹੱਕ ਹੈ ਕਿ ਆਪਣੇ ਵਾਸਤੇ ਹੋਰ ਹਕੂਕ ਮੰਗੋ? ਜਦ ਤੁਸੀਂ ਇੱਕ ਇਨਸਾਨ ਦੇ ਸਾਧਾਰਨ ਅਧਿਕਾਰ ਦੇਣ ਤੋਂ ਵੀ ਇਨਕਾਰੀ ਹੋ, ਤਾਂ ਤੁਸੀਂ ਹੋਰ ਪੁਲੀਟੀਕਲ ਹੱਕ ਮੰਗਣ ਦੇ ਅਧਿਕਾਰੀ ਕਿੱਥੋਂ ਬਣ ਗਏ?’’
‘‘ਮਨੁੱਖ ਦੀ ਹੌਲੀ ਹੌਲੀ ਕੁੱਝ ਇਹੋ ਜਿਹੀ ਆਦਤ ਹੋ ਗਈ ਹੈ ਕਿ ਆਪਣੇ ਵਾਸਤੇ ਤੇ ਉਹ ਹੱਕ ਮੰਗਣਾ ਚਾਹੁੰਦਾ ਹੈ ਪਰ ਜਿਹਨਾਂ ’ਤੇ ਉਸ ਦਾ ਆਪਣਾ ਦਬਦਬਾ ਹੋਵੇ, ਉਹਨਾਂ ਨੂੰ ਉਹ ਪੈਰਾਂ ਥੱਲੇ ਹੀ ਰੱਖਣਾ ਚਾਹੁੰਦਾ ਹੈ।’’
‘‘ਜਥੇਬੰਦ ਹੋ ਕੇ ਆਪਣੇ ਪੈਰਾਂ ’ਤੇ ਖਲੋ ਕੇ ਸਾਰੇ ਸਮਾਜ ਨੂੰ ਚੈਲਿੰਜ ਕਰ ਦਿਓ। ਦੇਖੋ ਤਾਂ ਫੇਰ ਕੌਣ ਤੁਹਾਡੇ ਹੱਕ ਦੇਣ ਤੋਂ ਇਨਕਾਰ ਕਰਨ ਦੀ ਜੁਰਅਤ ਕਰ ਸਕੇਗਾ। ਤੁਸੀਂ ਉਹਨਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤ¤ਕੋ। ਪਰ ਖਿਆਲ ਰੱਖਣਾ। ਨੌਕਰਸ਼ਾਹੀ ਦੇ ਝਾਂਸੇ ਵਿਚ ਵੀ ਨਾ ਆਉਣਾ। ਇਹ ਤੁਹਾ²ਡੀ ਮੱਦਦ ਨਹੀਂ ਕਰਨਾ ਚਾਹੁੰਦੀ ਬਲਕਿ ਤੁਹਾਨੂੰ ਆਪਣਾ ਟੂਲ ਬਣਾਉਣਾ ਚਾਹੁੰਦੀ ਹੈ। ਇਹ ਸਰਮਾਏਦਾਰ ਨੌਕਰਸ਼ਾਹੀ ਤੁਹਾਡੀ ਗੁਲਾਮੀ ਤੇ ਗਰੀਬੀ ਦਾ ਮੁੱਖ ਕਾਰਨ ਹੈ। ਇਸ ਕਰਕੇ ਉਸ ਨਾਲ ਤੁਸੀਂ ਨਾ ਮਿਲਣਾ। ਉਸ ਦੀਆਂ ਚਾਲਾਂ ਕੋਲੋਂ ਬਚਣਾ। ਬੱਸ ਫੇਰ ਸਾਰਾ ਕੰਮ ਬਣ ਜਾਵੇਗਾ। ਤੁਸੀਂ ਅਸਲੀ ਕਿਰਤੀ ਹੋ। ਕਿਰਤੀਓ ਜਥੇਬੰਦ ਹੋ ਜਾਓ। ਤੁਹਾਡਾ ਕੁਝ ਨੁਕਸਾਨ ਨਹੀਂ ਹੋਵੇਗਾ ਕੇਵਲ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਉੱਠੋ ਮੌਜੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜ੍ਹੀ ਕਰ ਦਿਓ। ਹੌਲੀ ਹੌਲੀ ਸੁਧਾਰ ਤੇ ਰੀਫਾਰਮਾਂ ਨਾਲ ਕੁਝ ਨਹੀਂ ਬਣ ਸਕਦਾ। ਸਮਾਜਿਕ ਐਜੀਟੇਸ਼ਨ ਇਨਕਲਾਬ ਪੈਦਾ ਕਰ ਦਿਓ ਅਤੇ ਪੁਲੀਟੀਕਲ ਤੇ ਆਰਥਿਕ ਇਨਕਲਾਬ ਵਾਸਤੇ ਕਮਰ ਕ¤ਸੇ ਕਰ ਲਵੋ। ਤੁਸੀਂ ਹੀ ਤੇ ਮੁਲਕ ਦੀ ਜੜ੍ਹ ਹੋ ਅਸਲੀ ਤਾਕਤ ਹੋ, ਉੱਠੋ! ਸੁ¤ਤੇ ਹੋਏ ਸ਼ੇਰੋ, ਵਿਦਰੋਹੀਓ ਵਿਪੱਲਵ ਦਾ ਵਿਦਰੋਹ ਖੜ੍ਹਾ ਕਰ ਦਿਓ।’’

ਸ਼ਹੀਦ ਭਗਤ ਸਿੰਘ