Friday, March 20, 2026

ਸਾਥੀ ਵਿਧੂ ਸ਼ੇਖਰ ਭਾਰਦਵਾਜ ਨੂੰ ਸ਼ਰਧਾਂਜਲੀ

 ਸਾਥੀ ਵਿਧੂ ਸ਼ੇਖਰ ਭਾਰਦਵਾਜ ਨੂੰ ਸ਼ਰਧਾਂਜਲੀ

        ਫਰਵਰੀ ਮਹੀਨੇ ਜਮਹੂਰੀ ਲਹਿਰ ਦੀ ਜਾਣੀ ਪਛਾਣੀ ਸ਼ਖਸ਼ੀਅਤ ਸਾਥੀ ਵਿਧੂ ਸ਼ੇਖਰ ਭਾਰਦਵਾਜ ਸਦੀਵੀ ਵਿਛੋੜਾ ਦੇ ਗਏ ਹਨ। ਇਨਕਲਾਬੀ ਜਮਹੂਰੀ ਹਲਕਿਆਂ 'ਚ ਪੰਮੀ ਦੇ ਨਾਮ ਨਾਲ ਜਾਣੇ ਜਾਂਦੇ ਸਾਥੀ ਜਮਹੂਰੀ ਹੱਕਾਂ ਦੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਸਨ। ਪਨਸਪ ਮੁਲਾਜ਼ਮਾਂ ਦੀ ਜਥੇਬੰਦੀ ਦੇ ਸੂਬਾਈ ਆਗੂ ਰਹੇ ਸਨ। ਉਹ 80ਵੇਂ  ਦਹਾਕੇ 'ਚ ਪ੍ਰਕਾਸ਼ਿਤ ਹੁੰਦੇ ਰਹੇ ਪਰਚੇ ਇਨਕਲਾਬੀ ਜਨਤਕ ਲੀਹ ਅਤੇ ਫਿਰ ਸੁਰਖ਼ ਰੇਖਾ ਦੇ ਨੇੜਲੇ ਸਹਿਯੋਗੀ ਸਨ। ਉਹ ਸਾਲਾਂ ਬੱਧੀ ਇਹਨਾਂ ਪਰਚਿਆਂ ਦੀ ਪ੍ਰਕਾਸ਼ਨਾ ਦੇ ਕੰਮ ਵਿੱਚ ਹੱਥ ਵਟਾਉਂਦੇ ਰਹੇ ਸਨ ਜਿਵੇਂ ਸਟਾਫ ਦੇ ਕਾਰਜਾਂ ਲਈ ਪ੍ਰਬੰਧਕੀ ਸਹੂਲਤਾਂ ਮੁਹੱਈਆ ਕਰਾਉਣ 'ਚ ਉਹਨਾਂ ਨੇ ਲੰਮਾ ਸਮਾਂ ਯੋਗਦਾਨ ਪਾਇਆ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਵਿੱਚ ਉਹ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫ਼ਰੰਟ ਪੰਜਾਬ, ਇਨਕਲਾਬੀ ਲਹਿਰ ਦੇ ਸ਼ਹੀਦਾਂ ਦੇ ਯਾਦਗਾਰੀ  ਸਮਾਗਮਾਂ ਅਤੇ ਲੋਕ ਮੋਰਚਾ ਪੰਜਾਬ ਦੀ ਸਥਾਪਨਾ ਦੇ ਵਰ੍ਹਿਆਂ ਦੌਰਾਨ ਤੇ ਹੋਰ ਇਨਕਲਾਬੀ ਸਰਗਰਮੀਆਂ ਲਈ ਸਹਿਯੋਗੀ ਰਹੇ ਤੇ ਲਾਮਬੰਦੀ ਮਹਿੰਮਾਂ 'ਚ ਹੱਥ ਵਟਾਉਂਦੇ ਰਹੇ ਸਨ। ਉਹ ਕਮਿਊਨਿਸਟ ਇਨਕਲਾਬੀ ਲਹਿਰ ਦੇ ਡਟਵੇਂ ਸਮਰਥਕ ਸਨ। 

    ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਲਈ ਉਹਨਾਂ ਦਾ ਯੋਗਦਾਨ ਸਦਾ ਯਾਦ ਰਹੇਗਾ। ਅਦਾਰਾ ਸੁਰਖ਼ ਲੀਹ ਉਹਨਾਂ ਦੇ ਬੇਵਕਤ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸੂਹੀ ਸ਼ਰਧਾਂਜਲੀ ਭੇਂਟ ਕਰਦਾ ਹੈ।

No comments:

Post a Comment