ਬਿਨਾਂ ਕਿਸੇ ਟਿੱਪਣੀ ਤੋਂ -1
“ ਭਾਰਤੀ ਰਾਜ ਦੇ ਖਾਸੇ ਬਾਰੇ ਸੁਰਖ਼ ਲੀਹ ਦਾ ਸੰਪਾਦਕ ਲਿਖਦਾ ਹੈ “ਭਾਰਤੀ ਆਪਾਸ਼ਾਹੀ ਦੀ ਆਗੂ ਜਮਾਤ ਬਹੁ ਕੌਮੀ ਦਲਾਲ ਸਰਮਾਏਦਾਰੀ ਹੈ”। ਚੀਨ ਦੀ ਕਮਿਊਨਿਸਟ ਪਾਰਟੀ ਵਪਾਰਕ, ਸੂਦਖੋਰ, ਨੌਕਰਸ਼ਾਹ ਸਰਮਾਇਆਦਾਰੀ ਨੂੰ ਹੀ ਦਲਾਲ ਸਰਮਾਏਦਾਰੀ ਕਹਿੰਦੀ ਸੀ, ਸੱਨਅਤੀ ਸਰਮਾਇਦਾਰੀ ਨੂੰ ਨਹੀਂ। ਸੱਨਅਤੀ ਸਰਮਾਏਦਾਰੀ ਦਲਾਲ ਨਹੀਂ ਹੋ ਸਕਦੀ। ਸੱਨਅਤੀ ਸਰਮਾਏਦਾਰੀ ਨੂੰ ਦਲਾਲ ਸਰਮਾਏਦਾਰੀ ਕਹਿਣਾ ‘ਸੁਰਖ਼ ਲੀਹ’ ਦੇ ਸੰਪਾਦਕ ਦਾ ਮੌਲਿਕ “ਮਾਰਕਸਵਾਦ” ਹੈ ।”
ਸੁਖਵਿੰਦਰ,ਪ੍ਰਤੀਬੱਧ -42, ਸਫਾ 16“
ਕਾਂਗਰਸ ਰਾਜ ਅਧੀਨ ਭਾਰਤ ਸਿਰਫ ਰਸਮੀ ਤੌਰ ‘ਤੇ(Nominally) ਹੀ ਆਜ਼ਾਦ ਹੈ, ਅਸਲ ਵਿੱਚ ਇਹ ਅਰਧ ਬਸਤੀਵਾਦੀ -ਅਰਧ ਜਗੀਰੂ ਮੁਲਕ ਤੋਂ ਵੱਧ ਕੁਝ ਨਹੀਂ ਹੈ। ਕਾਂਗਰਸ ਪ੍ਰਸ਼ਾਸਨ ਜਗੀਰੂ ਭਾਰਤੀ ਰਾਜਿਆਂ, ਵੱਡੇ ਜਿਮੀਂਦਾਰਾਂ ਅਤੇ ਨੌਕਰਸ਼ਾਹ ਦਲਾਲ ਸਰਮਾਏਦਾਰਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ।”
–ਚੀਨੀ ਕਮਿਊਨਿਸਟ ਪਾਰਟੀ, ਭਾਰਤ ਵਿੱਚ ਬਹਾਰ ਦੀ ਗਰਜ,ਪੀਪਲਜ਼ ਡੇਲ੍ਹੀ, 5ਜੁਲਾਈ 1967
ਬਿਨਾਂ ਕਿਸੇ ਟਿੱਪਣੀ ਤੋਂ -2
“ਪੰਜਾਬੀ ਕੌਮ ਦੇ ਮਸਲਿਆਂ ਨੂੰ ਸੁਰਖ਼ ਲੀਹ ਵਾਲੇ ਸਾਥੀ ਚਿਮਟੇ ਨਾਲ ਵੀ ਛੋਹਣ ਨੂੰ ਤਿਆਰ ਨਹੀਂ ਹਨ।” ਪ੍ਰਤੀਬੱਧ 42, ਸਫ਼ਾ-9
ਭਾਸ਼ਾ (ਮਾਂ ਬੋਲੀ) ਦੇ ਸਵਾਲ ’ਤੇ ਸੁਰਖ਼ ਲੀਹ ਦਾ ਸੰਪਾਦਕ ਸਹੀ ਪੁਜੀਸ਼ਨ ਲੈਂਦਾ ਹੈ ਜਿਵੇਂ ਕਿ ਉਹ ਪੰਜਾਬ ਦੇ ਸਕੂਲਾਂ ’ਚ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਕਰਨ ਦਾ ਵਿਰੋਧ ਕਰਦਾ ਹੈ … ਭਾਰਤ ਵਿੱਚ ਕਿਸੇ ਇਕੱਲੀ ਭਾਸ਼ਾ ਨੂੰ ਕੌਮੀ ਭਾਸ਼ਾ ਦਾ ਦਰਜਾ ਦੇਣ ਦਾ ਵੀ ਉਹ ਵਿਰੋਧ ਕਰਦਾ ਹੈ। ਉਹ ਪੰਜਾਬੀ ਸਮੇਤ ਸਭਨਾਂ ਭਾਸ਼ਾਵਾਂ ਲਈ ਕੌਮੀ ਭਾਸ਼ਾਵਾਂ ਦੇ ਦਰਜੇ ਦੀ ਮੰਗ ਕਰਦਾ ਹੈ। ਉਹ ਇਹ ਵੀ ਸਹੀ ਮੰਗ ਕਰਦਾ ਹੈ ਕਿ ਸਾਰਿਆਂ ਪੱਧਰਾਂ ’ਤੇ ਸਿੱਖਿਆ ਦਾ ਮਾਧਿਅਮ ਮਾਂ ਬੋਲੀ ਨੂੰ ਬਣਾਇਆ ਜਾਵੇ। ਮਾਂ ਬੋਲੀ ਤੋਂ ਬਿਨਾਂ ਕਿਸੇ ਭਾਸ਼ਾ ਦੀ ਲਾਜ਼ਮੀ ਪੜ੍ਹਾਈ ਦਾ ਉਹ ਵਿਰੋਧ ਕਰਦਾ ਹੈ। ਸੁਰਖ਼ ਲੀਹ ਦਾ ਸੰਪਾਦਕ ਲਿਖਦਾ, “ਮਾਂ ਬੋਲੀ ਨੂੰ ਨਾ ਸਿਰਫ਼ ਦਫ਼ਤਰੀ ਭਾਸ਼ਾ ਸਗੋਂ ਅਦਾਲਤੀ ਭਾਸ਼ਾ ਵਜੋਂ ਲਾਗੂ ਕਰਨ ਦੀ ਪੁਜੀਸ਼ਨ ਉਭਾਰਦੇ ਰਹੇ ਹਾਂ।” … “ਮਾਂ ਬੋਲੀ ਤੋਂ ਉਸ ਦਾ ਭਾਵ ਪੰਜਾਬੀ ਭਾਸ਼ਾ ਤੋਂ ਹੀ ਹੈ। ਸੁਰਖ਼ ਲੀਹ ਦਾ ਦੂਸਰਾ ਸੰਪਾਦਕ 7 ਨਵੰਬਰ 2023 ਦੀ ਫੇਸਬੁੱਕ ਪੋਸਟ ’ਚ ਲਿਖਦਾ ਹੈ, “ਬਿਨਾਂ ਸ਼ੱਕ ਪੰਜਾਬ ਦੇ ਸਕੂਲਾਂ ਅੰਦਰ ਮਾਂ ਬੋਲੀ ਪੰਜਾਬੀ ਦੀ ਪ੍ਰਮੁੱਖਤਾ ਹੋਣੀ ਚਾਹੀਦੀ ਹੈ ਤੇ ਕਿਸੇ ਵੀ ਹੋਰ ਮਾਧਿਅਮ ਵਿੱਚ ਪੜ੍ਹਨ ਲਈ ਬੱਚਿਆਂ ਨੂੰ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ। ਸਰਕਾਰ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਇਸ ਹੱਕ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਇਹ ਮਸਲਾ ਪੰਜਾਬ ਅੰਦਰ ਪੰਜਾਬੀ ਬੋਲੀ ਦੀ ਪੁੱਗਤ ਦੇ ਵੱਡੇ ਮਸਲੇ ਦਾ ਇਕ ਹਿੱਸਾ ਹੈ।” … ਪੰਜਾਬ ਦੇ ਸਕੂਲਾਂ ਅੰਦਰ ਸੁਰਖ਼ ਲੀਹ ਦੇ ਸਾਥੀ ਪੰਜਾਬੀ ਭਾਸ਼ਾ ਦੀ ਪ੍ਰਮੁੱਖਤਾ ਦੀ ਵਕਾਲਤ ਕਰ ਰਹੇ ਹਨ ਜੋ ਕਿ ਸਹੀ ਨਹੀਂ ਹੈ … 2 ਨਵੰਬਰ 2022 ਦੀ ਫੇਸਬੁੱਕ ਪੋਸਟ 'ਚ ਸੁਰਖ਼ ਲੀਹ ਦਾ ਦੂਸਰਾ ਸੰਪਾਦਕ ਲਿਖਦਾ, “ਮਾਂ ਬੋਲੀ ਦਾ ਹੇਜ ਨਕਲੀ ਹੈ ਜੇਕਰ ਕੋਈ ਸਾਡੀ ਬੋਲੀ ਤੇ ਅੰਗਰੇਜ਼ੀ ਦੇ ਦਾਬੇ ਦੀ ਗੱਲ ਨਹੀਂ ਕਰਦਾ, ਸਿਰਫ ਹਿੰਦੀ ਤੱਕ ਸੀਮਤ ਰਹਿੰਦਾ ਹੈ ਕਿਉਂਕਿ ਪੰਜਾਬੀ ਨੂੰ ਦਬਾਉਣ ’ਚ ਹਿੰਦੀ ਤੋਂ ਪਹਿਲਾਂ ਵੀ ਅੰਗਰੇਜ਼ੀ ਆਉਂਦੀ ਹੈ।”
ਪ੍ਰਤਿਬਧ 42, ਸਫਾ 26, 27
No comments:
Post a Comment