ਹਕੂਮਤੀ ਸੱਤਾ ਦਾ ਅਸਲ ਸਾਧਨ ਲੋਕ ਦੁਸ਼ਮਣ ਰਾਜ ਮਸ਼ਨੀਰੀ
ਸਤਿਕਾਰਤ ਲੋਕੋ, ਰਾਜ ਦਾ ਅਸਲ ਸਾਧਨ ਹਨ ਪੁਲਸ, ਫ਼ੌਜ, ਕਾਨੂੰਨ, ਸੰਵਿਧਾਨ, ਅਦਾਲਤਾਂ, ਜੇਲ੍ਹਾਂ, ਈਡੀ, ਸੀਬੀਆਈ ਅਤੇ ਅਫਸਰਸ਼ਾਹੀ। ਇਹ ਹੀ ਅਸਲ ਅਤੇ ਪੱਕੀ ਸਰਕਾਰ ਹੈ ਜੋ ਲੋਕਾਂ ਨੂੰ ਦਬਾਉਣ ਅਤੇ ਉਹਨਾਂ ਨੂੰ ਹਾਕਮ ਦੀ ਤਾਬਿਆ ’ਚ ਰੱਖਣ ਲਈ ਸ਼ਿੰਗਾਰੀ ਗਈ ਹੈ। ਇਸੇ ਨਾਲ ਲੋਕਾਂ ਦਾ ਹਰ ਰੋਜ ਵਾਹ ਵਾਸਤਾ ਪੈਂਦਾ ਹੈ। ਜਦੋਂ ਲੋਕ ਆਪਣੇ ਦੁਖੜੇ ਲੈ ਕੇ ਇਹਨਾਂ ਦੇ ਦਰਬਾਰ ਜਾਂਦੇ ਹਨ ਤਾਂ ਅੱਗੋਂ ਇਨਸਾਫ ਝੋਲੀ ਪੈਣ ਦੀ ਬਜਾਏ ਠੁੱਡੇ ਮਿਲਦੇ ਹਨ। ਜਦੋਂ ਲੋਕਾਂ ਨੂੰ ਆਪਣੇ ਹੱਕਾਂ ਬਾਰੇ ਥੋੜੀ ਸੋਝੀ ਆਉਂਦੀ ਹੈ ਅਤੇ ਉਹ ਆਪਣੇ ਹੱਕਾਂ ਲਈ ਸੰਘਰਸ਼ਾਂ ਦੇ ਰਾਹ ਪੈਂਦੇ ਹਨ ਤਾਂ ਇਹ ਹਕੂਮਤੀ ਮਸ਼ਨੀਰੀ ਦਾ ਕਹਿਰ ਲੋਕਾਂ ਦੇ ਪਿੰਡਿਆਂ ’ਤੇ ਵਰ੍ਹਦਾ ਹੈ। ਉਹਨਾਂ ਦੀ ਹੱਕੀ ਆਵਾਜ਼ ਸੁਣਨ ਦੀ ਬਜਾਏ ਉਹਨਾਂ ਨੂੰ ਲਾਠੀਆਂ ਗੋਲੀਆਂ ਨਾਲ ਨਿਵਾਜਿਆ ਜਾਂਦਾ। ਉਹਨਾਂ ਦੇ ਆਗੂਆਂ ਨੂੰ ਪੁਲਿਸ ਦੇ ਤਸੀਹਾ ਕੇਂਦਰਾਂ ’ਚ ਅਨਮਨੁੱਖੀ ਜ਼ੁਲਮ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਤੇ ਬਿਨਾਂ ਕਿਸੇ ਦੋਸ਼ ਤੋਂ ਜੇਲ੍ਹਾਂ ਵਿੱਚ ਸਾਲਾਂ ਬੱਧੀ ਰੁਲਣ ਲਈ ਮਜ਼ਬੂਰ ਕੀਤਾ ਜਾਂਦਾ ਹੈ।. ਦੇਸ਼ ਦੀ ਹਕੂਮਤੀ ਗੱਦੀ ਉੱਤੇ ਬਿਰਾਜਮਾਨ ਹੋਣ ਵਾਲੀ ਹਰ ਸਰਕਾਰ ਲੋਕਾਂ ਦਾ ਖ਼ੂਨ ਪੀਣ ਅਤੇ ਲੋਕਾਂ ਦੇ ਹੱਡ ਭੰਨਣ ਲਈ ਇਸ ਹਕੂਮਤੀ ਮਸ਼ੀਨਰੀ ਨੂੰ ਲਗਾਤਾਰ ਤਕੜਾ ਕਰਨ ’ਤੇ ਲੱਗੀ ਰਹਿੰਦੀ ਹੈ। ਹਕੂਮਤ ਚਲਾਉਣ ਵਾਲੀ ਪਾਰਟੀ ਦੇ ਝੰਡੇ ਦਾ ਰੰਗ ਬਦਲਣ ਨਾਲ ਰਾਜ ਨਹੀਂ ਬਦਲਦਾ, ਸਮਾਜ ਨਹੀਂ ਬਦਲਦਾ। ਲੋਕ ਦੁਸ਼ਮਣ ਰਾਜ ਨਹੀਂ ਬਦਲਦਾ। ਲੋਕ ਦੁਸ਼ਮਣ ਰਾਜ ਮਸ਼ਨੀਰੀ ਨਹੀਂ ਬਦਲਦੀ। ਵੋਟਾਂ ਰਾਹੀਂ ਰਾਜ ਮਸ਼ਨੀਰੀ ਨਹੀਂ ਬਦਲਦੀ। ਦਰਸਅਲ ਇਹ ਹੀ ਪੱਕੀ ਸਰਕਾਰ ਹੈ। ਜਿਸ ਨੂੰ ਬਦਲਣ ਦਾ ਲੋਕਾਂ ਕੋਲ ਕੋਈ ਅਧਿਕਾਰ ਨਹੀਂ ਹੈ।...........
ਲੋਕਾਂ ਸਾਹਮਣੇ ਅਸਲ ਮੁੱਦਾ ਸਰਕਾਰ ਬਣਾਉਣ ਜਾਂ ਬਦਲਣ ਨਾਲੋਂ ਵੱਧ ਫ਼ਿਰਕੂ ਫਾਸ਼ੀਵਾਦ ਦੀ ਜੰਮਣ ਭੋਇੰ ਰਾਜ ਤੇ ਸਮਾਜ ਬਦਲਣ ਦਾ ਹੈ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੀ ਤਰ੍ਹਾਂ ਗਲ ਤੇ ਸੜ ਚੁੱਕਾ ਹੈ ਅਤੇ ਬਦਬੂ ਮਾਰ ਰਿਹਾ ਹੈ । ਸ਼ਹੀਦ ਭਗਤ ਸਿੰਘ ਦੇ ਵਿਚਾਰ ਅਨੁਸਾਰ ਇਨਕਲਾਬੀ ਸਿਆਸਤ ਦੀ ਰਾਹ ਨੁਮਾਈ ਹੇਠ ਵਿਕਸਿਤ ਹੋਈ ਲੋਕ ਲਹਿਰ ਦੇ ਜ਼ੋਰ ਕਾਇਮ ਹੋਏ ਲੋਕ ਪੱਖੀ ਰਾਜ ਪ੍ਰਬੰਧ ਦੀ ਸਿਰਜਣਾ ਰਾਹੀਂ ਹੀ ਵੱਡੀ ਪੂੰਜੀ ਦੇ ਮਾਲਕ ਦੇਸ਼ੀ ਵਿਦੇਸ਼ੀ ਲੁਟੇਰਿਆਂ ਦਾ ਰਾਜ ਖਤਮ ਹੋਵੇਗਾ, ਵੋਟਾਂ ਪਾਉਣ ਨਾਲ ਨਹੀ। ਇਸ ਕਾਰਜ ਨੂੰ ਮਨੀ ਵਸਾਉਂਦਿਆਂ ਹਰ ਤਰ੍ਹਾਂ ਦੇ ਜ਼ੋਰ ਜ਼ੁਲਮ ਝੂਠ ਫਰੇਬ ਅਤੇ ਛਲ ਕਪਟ ਰਾਹੀਂ ਲੋਕਾਂ ਦਾ ਸਾਹ ਘੁੱਟਣ ਵਾਸਤੇ ਰੱਸੇ ਵੱਟੀ ਬੈਠੀ ਮੋਦੀ ਸ਼ਾਹ ਦੀ ਜੋੜੀ ਦੀ ਅਗਵਾਈ ਹੇਠਲੀ ਭਾਜਪਾ ਦੇ ਫਿਰਕੂ ਫਾਸ਼ੀਵਾਦ ਨੂੰ ਚਕਨਾਚੂਰ ਕਰਨਾ ਵਰਤਮਾਨ ਸਮੇਂ ਦੀ ਸਭ ਤੋਂ ਅਣਸਰਦੀ ਲੋੜ ਹੈ। ਇਸ ਲਈ ਆਓ, ਆਪਣੇ ਹਿਤਾਂ ਦੀ ਰਾਖੀ ਲਈ ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਫਿਰਕੂ ਫਾਸ਼ੀਵਾਦ ਨੂੰ ਹਰ ਥਾਂ ਭਾਜ ਦਿਓ। ਆਪਣੀਆਂ ਸਮੱਸਿਆਵਾਂ ਦੇ ਬੁਨਿਆਦੀ ਅਤੇ ਪੱਕੇ ਹੱਲ ਲਈ ਇਨਕਲਾਬ ਦਾ ਝੰਡਾ ਚੁੱਕੋ।
( ਇਨਕਲਾਬੀ ਕੇਂਦਰ ਪੰਜਾਬ ਦੇ ਹੱਥ ਪਰਚੇ ’ਚੋਂ ਅੰਸ਼)
No comments:
Post a Comment