Thursday, May 23, 2024

ਪਾਣੀ ਵਿੱਚ ਮਧਾਣੀ

ਪਾਣੀ ਵਿੱਚ ਮਧਾਣੀ

ਪਾਣੀ ਵਿੱਚ ਮਧਾਣੀ

ਪੰਝਤਰ ਸਾਲ ਦੇ ਲੋਕ ਰਾਜ ਦੀ

ਸੁਣ ਲਓ ਅਸਲ ਕਹਾਣੀ

ਗਰੀਬਾਂ ਚੁੱਲ੍ਹੇ ਅੱਗ ਬਲੇ ਨਾ

ਨਾ ਘੜਿਆਂ ਵਿੱਚ ਪਾਣੀ

ਸੌਚੋਂ ਅੱਸੀ ਭੁੱਖੇ ਮਰਦੇ

ਮਿਲਦਾ ਅੰਨ੍ਹ ਨਾ ਪਾਣੀ

ਇਹ ਸਭ ਕਿਉਂ ਹੋਇਆ?

ਬਾਂਦਰ ਵੰਡ ਹੈ ਕਾਣੀ

ਇਹ ਸਭ.....

ਲੱਖਾਂ ਧੀਆਂ ਪੇਟ ਦੀ ਖਾਤਰ

ਪੈਰੀਂ ਘੁੰਗਰੂ ਪਾਏ

ਜਿਸਮ ਜ਼ਮੀਰਾਂ ਸਭ ਕੁੱਝ ਵੇਚਣ

ਪੇਸ਼ ਕੋਈ ਨਾ ਜਾਵੇ

ਢਿੱਡ ਦੀ ਆਂਦਰ ਵੇਚ ਕੇ ਪੈਂਦੀ

ਪੇਟ ਦੀ ਅੱਗ ਬੁਝਾਣੀ

ਇਹ ਸਭ ਕਿਉਂ ਹੋਇਆ?

ਬਾਂਦਰ ਵੰਡ ਹੈ ਕਾਣੀ

ਬੇਰੁਜ਼ਗਾਰੀ ਤੇ ਮਹਿੰਗਾਈ

 ਜਾਵੇ ਰੱਤ ਨਿਚੋੜੀ

ਸੂਦਖੋਰ ਹੱਟਬਾਣੀਏ ਲੋਟੂ

ਜਾਂਦੇ ਮਾਇਆ ਜੋੜੀ

ਅਮੀਰਾਂ ਦੇ ਢਿੱਡ ਰਹਿਣ ਆਫ਼ਰੇ

ਗਰੀਬਾਂ ਕਿੱਥੋਂ ਖਾਣੀ

ਇਹ ਸਭ ਕਿਉਂ ਹੋਇਆ?

ਬਾਂਦਰ ਵੰਡ ਹੈ ਕਾਣੀ

ਘਪਲੇ ਕਰਦੇ ਨੇਤਾ ਅਫ਼ਸਰ

ਕੁਝ ਨਾ ਕਵ੍ਹੇ ਕਾਨੂੰਨ

ਧਰਮ ਦੇ ਨਾਂਤੇ ਕਤਲੋਗਾਰਦ

ਪੀਣ ਲੋਕਾਂ ਦਾ ਖੂਨ

ਗੁੰਡਿਆਂ ਲੁੱਟ ਲਈ ਇੱਜ਼ਤ

ਬੈਠੀ ਰੋਵੇ ਧੀ ਧਿਆਣੀ

ਇਹ ਸਭ ਕਿਉਂ ਹੋਇਆ?

ਬਾਂਦਰ ਵੰਡ ਹੈ ਕਾਣੀ

ਸਾਮਰਾਜ ਦੇ ਦੱਲੇ ਹਾਕਮ

ਲੋਕਾਂ ਦੇ ਇਹ ਦੁਸ਼ਮਣ

ਪੂਛ ਹਿਲਾਉਂਦੇ ਤਲੀਆਂ ਚੱਟਣ

ਕਦੇ ਨਾ ਹਾਕਮ ਕੁਸਕਣ

ਫਿਰ ਵੀ ਸਾਮਰਾਜ ਦੀ ਤਰਫੋਂ

ਹੁੰਦੀ ਕੁੱਤੇ ਖਾਣੀ

ਇਹ ਸਭ ਕਿਉਂ ਹੋਇਆ?

ਬਾਂਦਰ ਵੰਡ ਹੈ ਕਾਣੀ

ਲੋਕ ਰਾਜਦੇ ਵੋਟ ਰਾਜ ਨੇ

ਗਧੀ ਗੇੜ ਹੈ ਪਾਇਆ

ਝੂਠੇ ਲਾਰੇ ਵਾਅਦਿਆਂ ਹੁਣ ਤੱਕ

ਜੀ ਥੋਡਾ ਪਰਚਾਇਆ

ਕੱਢਣ ਪਾਉਣ ਨੂੰ ਹੈਨੀ ਕੁਝ ਵੀ

ਪਾਣੀ ਵਿੱਚ ਮਧਾਣੀ

ਇਹ ਸਭ ਕਿਉਂ ਹੋਇਆ?

ਬਾਂਦਰ ਵੰਡ ਹੈ ਕਾਣੀ

ਲੋਕ ਰਾਜ  ਤਾਂ ਆਉਣਾ ਹਾਲੇ

ਲੋਕਾਂ ਨੇ ਹੈ ਲਿਆਉਣਾ

ਕਿਰਤੀ ਅਤੇ ਕਿਸਾਨਾਂ

ਅੱਗੇ ਵਧਕੇ ਰੋਲ ਨਿਭਾਉਣਾ

ਤੂੰ ਕਿਉਂ ਪਿੱਛੇ ਰਹਿ ਗਿਆ

ਉੱਠ ਖੜ੍ਹ ਬਣ ਸਮਿਆਂ ਦਾ ਹਾਣੀ

ਵੇਹਲੜ ਭੱਜ ਜਾਣਗੇ

ਹੋ ਜਾਊ ਖਤਮ ਕਹਾਣੀ

ਵੇਹਲੜ........

 


No comments:

Post a Comment