Thursday, May 23, 2024

ਕੇਜਰੀਵਾਲ ਨੂੰ ਜਮਾਨਤ ਦੇ ਮਾਅਨੇ

 

ਕੇਜਰੀਵਾਲ ਨੂੰ ਜਮਾਨਤ ਦੇ ਮਾਅਨੇ

ਹਮੇਸ਼ਾ ਵਾਂਗ ਹੀ ਹੁਣ ਫਿਰ ਸੁਪਰੀਮ ਕੋਰਟ ਅਖੌਤੀ ਭਾਰਤੀ ਜਮਹੂਰੀਅਤ ਦੇ ਲੰਗਾਰ ਹੋ ਰਹੇ ਪਰਦਿਆਂ ਨੂੰ ਟਾਕੀਆਂ ਲਾਉਣ ਦੀ ਕਵਾਇਦ ਕਰਦੀ ਦਿਖਾਈ ਦਿੱਤੀ ਹੈ ਹਾਲੀਆ ਤਾਜ਼ਾ ਫੈਸਲੇਤੇ ਟਿੱਪਣੀਆਂ ਇਹੀ ਦੱਸਦੀਆਂ ਹਨ

ਮੋਦੀ ਸਰਕਾਰ ਨੇ ਆਪਣੇ ਅਮਲਾਂ ਰਾਹੀਂ ਭਾਰਤੀ ਜਮਹੂਰੀਅਤ ਦੇ ਦੰਭੀ ਕਿਰਦਾਰ ਦੀ ਅਸਲੀਅਤ ਬਹੁਤ ਬੇਪ੍ਰਵਾਹ ਹੋ ਕੇ ਉਜਾਗਰ ਕੀਤੀ ਹੈ ਤੇ ਸਭਨਾਂ ਰਸਮੀ ਨਿਯਮਾਂ ਕਾਨੂੰਨਾਂ ਨੂੰ ਵੀ ਦਰਕਿਨਾਰ ਕਰਕੇ ਆਪਣੀਆਂ ਵਿਰੋਧੀ ਆਵਾਜ਼ਾਂ ਨੂੰ ਕੁਚਲਿਆ ਹੈ ਲੋਕਾਂ ਦੀਆਂ ਜਮਹੂਰੀ ਤੇ ਸਿਆਸੀ ਸ਼ਕਤੀਆਂ ਖਿਲਾਫ਼ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਡਰਾਉਣ ਧਮਕਾਉਣ ਤੇ ਖਰੀਦਣ ਰਾਹੀਂ ਪਾਰਟੀਆਂ ਨੂੰ ਕਮਜ਼ੋਰ ਕਰਨ ਤੇ ਕਈ ਖੇਤਰੀ ਪਾਰਟੀਆਂ ਫੁੱਟ ਪਾ ਕੇ ਪਾਰਲੀਮਾਨੀ ਪਿੜ ਸਰਦਾਰੀ ਸਥਾਪਤ ਕਰਨ ਦੀ ਨੀਤੀਤੇ ਚੱਲੀ ਹੈ ਇਸ ਵਿਹਾਰ ਨੇ ਸਮੁੱਚੀ ਹਾਕਮ ਜਮਾਤੀ ਸਿਆਸਤ ਬੇਚੈਨੀ ਪੈਦਾ ਕੀਤੀ ਹੈ ਤੇ ਕਈ ਤਰ੍ਹਾਂ ਦੇ ਤੌਖਲਿਆਂ ਨੂੰ ਜਨਮ ਦਿੱਤਾ ਹੈ ਉਸ ਨੇ ਹਾਕਮ ਜਮਾਤੀ ਸਿਆਸੀ ਵਿਰੋਧੀਆਂ ਨੂੰ ਵੀ ਨਿਸ਼ਾਨੇਤੇ ਲਿਆ ਹੈ ਅਤੇ ਰਸਮੀ ਪਾਰਲੀਮਾਨੀ ਵਿਰੋਧ ਨੂੰ ਵੀ ਸਹਿਣ ਨਹੀਂ ਕੀਤਾ ਦੂਸਰੀਆਂ ਪਾਰਟੀਆਂ ਨੂੰ ਮੁਕਾਬਲੇਬਾਜੀ ਦੇ ਪਿੜਚੋਂ ਹੀ ਕੱਢ ਦੇਣ ਲਈ ਉਹਨਾਂ ਕਾਨੂੰਨਾਂ ਜਾਂ ਅਧਿਕਾਰਾਂ ਦੀ ਵਰਤੋਂ ਕੀਤੀ ਹੈ ਜਿਹੜੇ ਆਮ ਕਰਕੇ ਲੋਕਾਂ ਖਿਲਾਫ਼ ਵਰਤੇ ਜਾਂਦੇ ਹਨ ਉਸ ਨੇ ਵੱਖ ਵੱਖ ਸੰਸਥਾਵਾਂ ਦੀ ਨਾਮ ਨਿਹਾਦ ਖੁਦਮੁਖਤਿਆਰੀ ਨੂੰ ਰੋਲ ਕੇ, ਹਰ ਤਰ੍ਹਾਂ ਨਾਲ ਆਪਣੇ ਫੌਰੀ ਸਿਆਸੀ ਮਕਸਦਾਂ ਲਈ ਝੋਕਿਆ ਹੈ ਰਾਜ ਦੀਆਂ ਹੋਰਨਾਂ ਸੰਸਥਾਵਾਂ ਦੇ ਨਾਲ ਮੋਦੀ ਸਰਕਾਰ ਦੇ ਇਹਨਾਂ ਧੱਕੜ ਕਦਮਾਂ ਸੁਪਰੀਮ ਕੋਰਟ ਖੁਦ ਵੀ ਹਿੱਸੇਦਾਰ ਰਹੀ ਹੈ ਰਾਮ ਮੰਦਰ ਦਾ ਫੈਸਲਾ ਸੁਣਾਉਣ ਤੋਂ ਲੈ ਕੇ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇਤੇ ਸਹੀ ਪਾਉਣ ਤੱਕ ਸੁਪਰੀਮ ਕੋਰਟ ਨੇ ਮੁੱਖ ਤੌਰਤੇ ਭਾਜਪਾ ਦੇ ਫਿਰਕੂ ਸਿਆਸੀ ਪੈਂਤੜਿਆਂ ਦੇ ਹਿਸਾਬ ਨਾਲ ਹੀ ਨਿਭਾਅ ਕੀਤਾ ਹੈ ਪਰ ਹੁਣ ਉਸਨੂੰ ਭਾਰਤੀ ਰਾਜ ਦੇ ਵੱਡੇ ਸਿਆਸੀ ਹਿੱਤਾਂ ਦੀ ਪਹਿਰੇਦਾਰੀ ਦੀ ਆਪਣੀ ਭੂਮਿਕਾ ਯਾਦ ਆਉਂਦੀ ਜਾਪ ਰਹੀ ਹੈ ਤੇ ਇਹ ਯਾਦ ਦਿਵਾਉਣ ਭਾਰਤੀ ਰਾਜ ਦੇ ਸਾਮਰਾਜੀ ਆਕਾਵਾਂ ਦੀ ਸਰਪ੍ਰਸਤੀ ਵੀ ਦਿਖਾਈ ਦੇ ਰਹੀ ਹੈ

          ਚੋਣਾਂ ਦੀ ਮੁਹਿੰਮ ਦੇ ਐਨ ਸ਼ੁਰੂ ਆਪ ਆਗੂ ਕੇਜਰੀਵਾਲ ਦੀ ਕੀਤੀ ਗਿ੍ਰਫਤਾਰੀਤੇ ਸਾਮਰਾਜੀ ਮੁਲਕਾਂ ਨੇ ਉਜ਼ਰ ਕੀਤਾ ਸੀ ਅਮਰੀਕਾ ਤੇ ਜਰਮਨੀ ਵੱਲੋਂ ਚਿੰਤਾ ਦੀਆਂ ਸੁਰਾਂ ਸੁਣਾਈ ਦਿੱਤੀਆਂ ਸਨ ਉਹਨਾਂ ਦੀ ਇਹ ਚਿੰਤਾ ਭਾਰਤੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਨਾਲ ਇਉਂ ਨਜਿੱਠਣ ਦੇ ਮੋਦੀ ਸਰਕਾਰ ਦੇ ਰਵੱਈਏ ਨੂੰ ਲੈ ਕੇ ਸੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਮੋਦੀ ਸਰਕਾਰ ਨੂੰ ਸੁਣਵਾਈ ਕੀਤੀ ਸੀ ਕਿ ਭਾਰਤ ਅੰਦਰ ਉਹਨਾਂ ਦੇ ਸਾਮਰਾਜੀ ਹਿੱਤਾਂ ਦੀ ਰਖਵਾਲੀ ਕਰਨ ਵਾਲੇ ਸਿਰਫ ਉਹੀ ਨਹੀਂ ਹਨ, ਇਹ ਰਾਖੀ ਤੇ ਵਧਾਰਾ ਹੋਰ ਪਾਰਟੀਆਂ ਨੇ ਵੀ ਕਰਨਾ ਹੈ ਅਤੇ ਸਾਮਰਾਜੀ ਤਾਕਤਾਂ ਨੇ ਇਸ ਖਾਤਰ ਸਭਨਾਂ ਦੀ ਹੀ ਵਰਤੋਂ ਕਰਨੀ ਹੈ ਜੇ ਇਉਂ ਕਹਿਣਾ ਹੋਵੇ ਕਿ ਸਾਮਰਾਜੀ ਤਾਕਤਾਂ ਨੂੰ ਇਹ ਅਹਿਸਾਸ ਵੀ ਹੋਵੇਗਾ ਕਿ ਉਹਨਾਂ ਦੀਆਂ ਨੀਤੀਆਂ ਨੂੰ ਬੇਕਿਰਕੀ ਨਾਲ ਲਾਗੂ ਕਰਨ ਮਗਰੋਂ ਮੋਦੀ ਸਰਕਾਰ ਦੀ ਪੜਤ ਨੂੰ ਪੈ ਰਿਹਾ ਖੋਰਾ ਉਹਨਾਂ ਦੀ ਹੋਰਨਾਂ ਘੋੜਿਆਂਤੇ ਦਾਅ ਖੇਡਣ ਦੀ ਲੋੜ ਵਧਾਏਗਾ ਇਸ ਲਈ ਹੋਰਨਾਂ ਨੂੰ ਵੀ ਪਾਰਲੀਮਾਨੀ ਵੋਟ ਅਖਾੜੇ ਰੇਸ ਲਗਾਉਣ ਲਈ ਮੌਕਾ ਮਿਲਣਾ ਚਾਹੀਦਾ ਹੈ ਹੋਰਨਾਂ ਪਾਰਟੀਆਂ ਨੂੰ ਪਿੜਚੋਂ ਹੀ ਕੱਢ ਦੇਣ ਦਾ ਇਹ ਤਰੀਕਾ ਸਾਮਰਾਜੀ ਮਾਲਕਾਂ ਲਈ ਭਾਰਤੀ ਰਾਜ ਹਿੱਤਾਂ ਦੇ ਵਧਾਰੇ ਦੇ ਪੱਖ ਤੋਂ ਚੋਣਾਂ ਦੀਆਂ ਗੁੰਜਾਇਸ਼ਾਂ ਨੂੰ ਸੀਮਤ ਕਰੇਗਾ ਹਾਕਮ ਧੜਿਆਂ ਅਜਿਹੀ ਮੁਕਾਬਲੇਬਾਜੀ ਜਿੱਥੇ ਇੱਕ ਪਾਸੇ ਭਾਰਤੀ ਜਮਹੂਰੀਅਤ ਦਾ ਦੰਭ ਕਰਨ ਦਾ ਮੌਕਾ ਬਣਦੀ ਹੈ ਉੱਥੇ ਸਾਮਰਾਜੀਆਂ ਦੇ ਹਿੱਤਾਂ ਦੇ ਵਧਾਰੇ ਦੇ ਪੱਖ ਤੋਂ ਬਿਹਤਰ ਚੋਣ ਦੀ ਗੁੰਜਾਇਸ਼ ਵੀ ਦਿੰਦੀ ਹੈ ਇਸ ਲਈ ਮੋਦੀ ਸਰਕਾਰ ਦੇ ਅਜਿਹੇ ਚੱਕਵੇਂ ਵਿਹਾਰ ਨੂੰ ਇੱਕ ਹੱਦ ਤੋਂ ਅੱਗੇ ਸਾਮਰਾਜੀਆਂ ਨੇ ਵਰਜਿਆ ਸੀ

          ਭਾਰਤੀ ਰਾਜ ਦੇ ਵਡੇਰੇ ਸਿਆਸੀ ਹਿੱਤਾਂ ਦੇ ਅਨੁਸਾਰ ਤੇ ਸਾਮਰਾਜੀ ਮੁਲਕਾਂ ਦੇ ਸਰੋਕਾਰਾਂ ਦੀਆਂ ਗਿਣਤੀਆਂ ਅਨੁਸਾਰ ਸੁਪਰੀਮ ਕੋਰਟ ਨੇ ਕੁੱਝ ਸੁਰ ਬਦਲੀ ਹੈ, ਖਾਸ ਕਰਕੇ ਕੇਜਰੀਵਾਲ ਦੇ ਮਾਮਲੇ ਵਿਚ ਜਮਾਨਤ ਦਾ ਆਧਾਰ ਚੋਣ ਪ੍ਰਚਾਰ ਕਰਨ ਦੇ ਹੱਕ ਨੂੰ ਬਣਾਇਆ ਗਿਆ ਹੈ ਇਹਦਾ ਅਰਥ ਹੈ ਕਿ ਹਾਕਮ ਜਮਾਤੀ ਵੋਟ ਸਿਆਸਤ ਦੇ ਅਖਾੜੇ ਦੂਸਰੇ ਦਾਅਵੇਦਾਰਾਂ ਨੂੰ ਵੀ ਖੇਡਣ ਦੀ ਖੁੱਲ੍ਹ ਦੇਣ ਦੇ ਭਾਰਤੀ ਰਾਜ ਦੇ ਵਡੇਰੇ ਸਰੋਕਾਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਰੱਖਿਆ ਗਿਆ ਹੈ ਇਹ ਪਾਰਲੀਮਾਨੀ ਚੋਣ ਪ੍ਰਕਿਰਿਆ ਲੋਕਾਂ ਦੇ ਖੁਰਦੇ ਭਰੋਸੇ ਨੂੰ ਬਹਾਲ ਕਰਨ ਦੀ ਕਵਾਇਦ ਵੀ ਹੈ ਇਉਂ ਹੀ ਚੋਣ ਬਾਂਡਾਂ ਦੇ ਮਸਲੇਤੇ ਸੁਪਰੀਮ ਕੋਰਟ ਦਾ ਫੈਸਲਾ ਵੀ ਹਾਕਮ ਜਮਾਤੀ ਸਿਆਸੀ ਪਿੜ ਨਿਰਪੱਖ ਮੁਕਾਬਲੇ ਦੀਆਂ ਭਾਰਤੀ ਰਾਜ ਦੀਆਂ ਦੂਰ-ਰਸ ਜ਼ਰੂਰਤਾਂ ਨੂੰ ਸੰਬੋਧਤ ਹੈ ਇਹ ਜ਼ਰੂਰਤਾਂ ਕਿਸੇ ਇੱਕੋ ਹਾਕਮ ਧੜੇ ਦੀ ਵਿਸ਼ੇਸ਼ ਅਧਿਕਾਰਾਂ ਨਾਲ ਰੇਸ ਲਗਾਉਣ ਦੇ ਉਲਟ ਸਭਨਾਂ ਹਾਕਮ ਧੜਿਆਂ ਨੂੰ ਖੇਡਣ ਦੇ ਮੁਕਾਬਲਤਨ ਬਰਾਬਰ ਮੌਕਿਆਂ ਦੀਆਂ ਹਨ ਚੋਣ ਬਾਂਡ ਸਕੀਮ ਸਿੱਧੇ ਤੌਰਤੇ ਭਾਜਪਾ ਸਰਕਾਰ ਨੂੰ ਕਾਰੋਬਾਰੀਆਂ ਦੇ ਮੋਟੇ ਫੰਡਾਂ ਰਾਹੀਂ ਚੋਣ ਪਿੜ ਅਥਾਹ ਨੋਟ ਸ਼ਕਤੀ ਦਿੰਦੀ ਸੀ ਤੇ ਇਸ ਰਾਹੀਂ ਨੋਟ-ਸ਼ਕਤੀ ਹਾਸਲ ਕਰਨ ਦੇ ਮੁਕਾਬਲੇ ਦੂਜੀਆਂ ਪਾਰਟੀਆਂ ਬਹੁਤ ਪਿੱਛੇ ਸਨ ਇਹ ਜਿੱਥੇ ਇੱਕ ਪਾਸੇ ਹਾਕਮ ਜਮਾਤੀ ਪਾਰਟੀਆਂ ਦੇ ਵੋਟ ਮੁਕਾਬਲੇ ਨੂੰ ਜ਼ਿਆਦਾ ਅਣਸਾਵਾਂ ਬਣਾਉਂਦੀ ਸੀ ਉਥੇ ਇਹ ਭਾਰਤੀ ਪਾਰਲੀਮਾਨੀ ਜਮਹੂਰੀਅਤ ਦੇ ਦਿਖਾਵੇ ਨੂੰ ਵੀ ਗੰਭੀਰ ਹਰਜ਼ਾ ਪਹੁੰਚਾਉਂਦੀ ਸੀ ਕਿਉਂਕਿ ਇਹ ਸਿੱਧਮ-ਸਿੱਧਾ ਹੀ ਚੋਣ ਫੰਡ ਰਾਹੀਂ ਗੱਦੀ-ਨਸ਼ੀਨ ਪਾਰਟੀ ਤੋਂ ਸਿੱਧਾ ਲਾਹਾ ਲੈਣ ਦਾ ਕੁੱਢਰ ਨਮੂਨਾ ਸੀ ਜਿਹੜਾ ਸਰਕਾਰ ਤੇ ਧਨਕੁਬੇਰਾਂ ਵੱਲੋਂ ਮਿਲ ਕੇ ਕੰਮ ਕਰਨ ਬਾਰੇ ਕਿਸੇ ਤਰ੍ਹਾਂ ਦਾ ਪਰਦਾ ਵੀ ਨਹੀਂ ਰੱਖਦਾ ਸੀ ਅਜਿਹੇ ਸਭ ਪਰਦਿਆਂ ਦਾ ਚੱਕੇ ਜਾਣਾ ਭਾਰਤੀ ਰਾਜ ਦੇ ਦੂਰਗਾਮੀ ਹਿੱਤਾਂ ਦੇ ਨਜ਼ਰੀਏ ਤੋਂ ਘਾਟੇਵੰਦਾ ਹੈ ਇਸ ਲਈ ਸੁਪਰੀਮ ਕੋਰਟ ਨੇ ਇਹਨਾਂ ਫੈਸਲਿਆਂ ਰਾਹੀਂ ਹਾਕਮ ਜਮਾਤੀ ਪਾਰਟੀਆਂ ਦੀ ਗੱਦੀ ਲਈ ਦੌੜ ਲਗਾਉਣ ਪੈਦਾ ਹੋਏ ਅਣਸਾਵੇਂਪਣ ਨੂੰ ਮੁਕਾਬਲਤਨ ਸਾਵਾਂ ਰੱਖਣ ਦਾ ਯਤਨ ਕੀਤਾ ਹੈ ਜਿਹੜੀ ਬਾਹਰੋਂ ਭਾਰਤੀ ਜਮਹੂਰੀਅਤ ਲੋਕਾਂ ਦੀ ਭਰਮ ਬਣਾਈ ਰੱਖਣ ਦੀ ਕਵਾਇਦ ਵੀ ਹੈ ਕੇਜਰੀਵਾਲ ਦੀ ਗਿ੍ਰਫਤਾਰੀਤੇ ਸਾਮਰਾਜੀ ਮੁਲਕਾਂ ਦੇ ਫਿਕਰ ਤੇ ਫਿਰ ਸੁਪਰੀਮ ਕੋਰਟ ਵੱਲੋਂ ਚੋਣ ਪ੍ਰਚਾਰ ਲਈ ਦਿੱਤੀ ਜਮਾਨਤ, ਆਮ ਆਦਮੀ ਪਾਰਟੀ ਨੂੰ ਭਾਰਤੀ ਹਾਕਮ ਜਮਾਤਾਂ ਤੇ ਸਾਮਰਾਜੀਆਂ ਦੇ ਸੇਵਾਦਾਰਾਂ ਵਜੋਂ ਪ੍ਰਵਾਨ ਕਰਨ ਤੇ ਅੱਗੇ ਤੋਂ ਭਾਰਤੀ ਰਾਜ ਅਹਿਮ ਭੂਮਿਕਾ ਲਈ ਕਤਾਰ ਖੜ੍ਹੇ ਹੋਣ ਨੂੰ ਸਵੀਕਾਰਨ ਦਾ ਸੰਕੇਤ ਵੀ ਹੈ ਉਸ ਤੋਂ ਮਗਰੋਂ ਨਿਊਜ਼ਕਲਿੱਕ ਦੇ ਸੰਪਾਦਕ ਪ੍ਰਬੀਰ ਪੁਰਕਾਇਸਥ ਨੂੰ ਦਿੱਤੀ ਗਈ ਜਮਾਨਤ ਦੇ ਨਾਲ ਹੀ ਮਨੀ ਲਾਂਡਰਿੰਗ ਐਕਟ ਰਾਹੀਂ .ਡੀ. ਵੱਲੋਂ ਤਾਕਤਾਂ ਦੀ ਬੇਪ੍ਰਵਾਹ ਹੋ ਕੇ ਕੀਤੀ ਜਾ ਰਹੀ ਵਰਤੋਂਤੇ ਵੀ ਟਿੱਪਣੀਆਂ ਕੀਤੀਆਂ ਹਨ ਇਸ ਪਹੁੰਚ ਦਾ ਅਰਥ ਵੀ ਇਹੀ ਹੈ ਕਿ ਇਹ ਭਾਰਤੀ ਰਾਜ ਤੇ ਇਸ ਦੀਆਂ ਹਾਕਮ ਜਮਾਤਾਂ ਦੇ ਦੂਰਗਾਮੀ ਹਿੱਤਾਂ ਦੇ ਨਜ਼ਰੀਏ ਤੋਂ ਮੋਦੀ ਸਰਕਾਰ ਦੇ ਖੰਭ ਝਾੜਨ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਹੈ ਇਹ ਦਿਖਾਉਣ ਦੀ ਕੋਸ਼ਿਸ਼ ਹੈ ਕਿ ਭਾਰਤੀ ‘‘ਜਮਹੂਰੀਅਤ’’ ਅੰਦਰ ਕੋਈ ਹਕੂਮਤ ਮਨਚਾਹੇ ਕਦਮ ਨਹੀਂ ਲੈ ਸਕਦੀ ਤੇ ਅਦਾਲਤਾਂ ‘‘ਜਮਹੂਰੀ’’ ਅਮਲਾਂ ਦੀ ਜਾਮਨੀ ਲਈ ਮੌਜੂਦ ਹਨ ਪਰ ਇਹ ਲੰਗਾਰ ਹੋ ਚੁੱਕੇ ਪਰਦਿਆਂ ਨੂੰ ਟਾਕੀਆਂ ਲਾਉਣ ਦੀ ਅਸਫਲ ਕਵਾਇਦ ਹੈ ਕਿਉਂਕਿ ਅਖੌਤੀ ਭਾਰਤੀ ਜਮਹੂਰੀਅਤ ਦੀ ਅਸਲੀਅਤ ਨੂੰ ਇਹ ਨਿਗੂਣੀਆਂ ਟਾਕੀਆਂ ਛੁਪਾਉਣ ਤੋਂ ਅਸਮਰੱਥ ਹਨ ਤੇ ਵਾਰ ਵਾਰ ਇਸ ਦਾ ਆਪਾਸ਼ਾਹ ਤੇ ਧੱਕੜ ਵਿਹਾਰ ਸਾਹਮਣੇ ਜਾਂਦਾ ਹੈ ਸੁਪਰੀਮ ਕੋਰਟ ਖੁਦ ਅਜਿਹੇ ਲੰਗਾਰ ਕਰਨ ਹਿੱਸੇਦਾਰ ਰਹੀ ਹੈ

 

No comments:

Post a Comment