Thursday, May 23, 2024

ਭਾਜਪਾ ਦੀ ਹਲਕੀ, ਤੋਹਮਤਬਾਜ ਤੇ ਘੋਰ ਫ਼ਿਰਕੂ ਚੋਣ ਮੁਹਿੰਮ

 

 

ਭਾਜਪਾ ਦੀ ਹਲਕੀ, ਤੋਹਮਤਬਾਜ ਤੇ ਘੋਰ ਫ਼ਿਰਕੂ ਚੋਣ ਮੁਹਿੰਮ

 ਨਿਵਾਣਾਂ ਛੂਹਣ ਦੇ ਨਵੇਂ ਰਿਕਾਰਡ

           ਚੋਣ ਅਮਲ ਦੇ ਸ਼ੁਰੂ ਹੋਣ ਤੋਂ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਸਭ ਸਮਝਾਂ-ਸਿਧਾਂਤਾਂ ਅਤੇ ਵਿਚਾਰਧਾਰਕ ਮਾਨਤਾਵਾਂ ਨੂੰ ਮੌਜ ਨਾਲ ਹੀ ਪੈਰਾਂ ਹੇਠ ਦਰੜ ਕੇ ਸਿਆਸੀ ਲੀਡਰਾਂ ਦੀਆਂ ਦਲ-ਬਦਲੀਆਂ ਦੇ ਵਰਤਾਰੇ ਨੇ ਐਤਕੀਂ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ ਤੇ ਭਾਰਤ ਦੀ ਪਾਰਲੀਮਾਨੀ ਜਮਹੂਰੀਅਤ ਦਾ ਨਿਘਾਰ ਪਿਛਲੇ ਸਭ ਰਿਕਾਰਡ ਮਾਤ ਪਾ ਗਿਆ ਹੈ ਜਿਵੇਂ ਭਾਜਪਾ ਨੇ ਆਪਣੇ ਹੱਕ ਦਲ-ਬਦਲੀ ਦੇ ਅਮਲ ਨੂੰ ਉਤਸ਼ਾਹਤ ਕਰਨ ਲਈ .ਡੀ., ਆਮਦਨ ਕਰ, ਸੀ.ਬੀ.ਆਈ. ਤੇ ਹੋਰ ਏਜੰਸੀਆਂ ਦੀ ਨਿਸ਼ੰਗ ਵਰਤੋਂ ਕੀਤੀ ਹੈ, ਧਨ ਦੇ ਥੈਲੇ ਝੋਕ ਕੇ ਜਾਂ ਫਿਰ ਹੋਰ ਢੰਗਾਂ ਨਾਲ ਬਾਂਹ ਮਰੋੜ ਕੇ ਇਸ ਅਮਲ ਨੂੰ ਅੱਗੇ ਵਧਾਇਆ ਹੈ ਅਤੇ ਨਿਗਾਹਦਾਰੀ ਵਾਲੇ ਅਦਾਰੇ ਮਜ਼ਬੂਰੀ ਵੱਸ ਬੇਹਰਕਤ ਹੋ ਕੇ ਰਹਿ ਗਏ ਹਨ ਜਾਂ ਹਾਕਮਾਂ ਦੇ ਹੁਕਮ ਵਜਾਉਣ ਦੇ ਰਾਹ ਪੈ ਗਏ ਹਨ, ਉਸ ਨੇ ਜਮਹੂਰੀਅਤ ਪਸੰਦ ਲੋਕਾਂ ਕੋਲੋਂ ਉਸ ਨੂੰ ਵਿਧਾਨਕ ਆਪਾਸ਼ਾਹੀ ਅਖਵਾ ਦਿੱਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਅਨੇਕ ਭਾਜਪਾਈ ਤੇ ਐਨ.ਡੀ. . ਆਗੂਆਂ ਨੇ ਆਪਣੀ ਪ੍ਰਚਾਰ ਮੁਹਿੰਮ ਸਰੀਂਹਣ ਝੂਠ-ਮੁਹਿੰਮ, ਵਿਰੋਧੀਆਂ ਦੀ ਗੱਲ ਨੂੰ ਵਿਗਾੜ ਕੇ ਪੇਸ਼ ਕਰਨ, ਫ਼ਿਰਕੂ ਜ਼ਹਿਰ ਉਗਲਣ ਤੇ ਹੋਰ ਕਈ ਤਰ੍ਹਾਂ ਦੀ ਹਲਕੀ ਦੂਸ਼ਣਬਾਜੀ ਦਾ ਮੁਜ਼ਾਹਰਾ ਕੀਤਾ ਹੈ, ਉਹਨੇ ਵੀ ਨਵੀਆਂ ਨਿਵਾਣਾਂ ਛੂਹਣ ਪੱਖੋਂ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ

          19 ਅਪ੍ਰੈਲ ਨੂੰ ਵੋਟਾਂ ਪੈਣ ਦੇ ਮੁਕੰਮਲ ਹੋਏ ਪਹਿਲੇ ਗੇੜ ਨਾਲ ਲੋਕਾਂ ਦੀ ਚੋਣਾਂ ਪ੍ਰਤੀ ਬੇਰੁਖ਼ੀ ਸਾਹਮਣੇ ਗਈ ਸੀ ਚਰਚਾ ਇਹ ਵੀ ਹੈ ਕਿ ਚੋਣ ਸਰਵੇਆਂ ਅਤੇ ਸੂਹੀਆ ਏਜੰਸੀਆਂ ਦੀਆਂ ਰਿਪੋਰਟਾਂ ਨੇ ਵੀ ਹੁਕਮਰਾਨ ਧਿਰ ਨੂੰ ਕਾਫ਼ੀ ਫਿਕਰਾਂ ਪਾ ਦਿੱਤਾ ਸੀ ਬਸ ਉਸ ਤੋਂ ਬਾਅਦ ਹਾਕਮ ਐਨ.ਡੀ.. ਗੱਠਜੋੜ ਨੇ ਆਪਣਾ ਮੈਨੀਫੈਸਟੋ ਵਲ੍ਹੇਟ ਕੇ ਬੋਝੇ ਪਾ ਲਿਆ ਅਤੇ ਫਿਰਕੂ ਪਾਲਾਬੰਦੀ ਕਰਨ ਦੇ ਆਪਣੇ ਹਥਿਆਰਾਂ ਨੂੰ ਪੂਰੇ ਜ਼ੋਰ ਨਾਲ ਵਾਹੁਣ ਦਾ ਰਾਹ ਫੜ ਲਿਆ ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤੀ ਪ੍ਰਚਾਰ ਤੇ ਉਸ ਨਾਲ ਕਾਂਗਰਸ ਤੇ ਇੰਡੀਆ ਗੱਠਜੋੜ ਦੇ ਹੋਰ ਸਿਆਸੀ ਗਰੁੱਪਾਂ ਨੂੰ ਗੋਡਿਆਂ ਹੇਠ ਲੈਣ ਤੇ ਬਦਨਾਮ ਕਰਨ ਦਾ ਹੜ੍ਹ ਲਿਆ ਦਿੱਤਾ ਪ੍ਰਧਾਨ ਮੰਤਰੀ ਅਤੇ ਹੋਰ ਭਾਜਪਾਈ ਸਟਾਰ ਪ੍ਰਚਾਰਕਾਂ ਨੇ ਨਾ ਸਿਰਫ ਕਿਸੇ ਵੀ ਹੱਥ ਆਏ ਮੌਕੇ ਨੂੰ ਫ਼ਿਰਕੂ ਨਫ਼ਰਤ ਫੈਲਾਉਣ ਦੇ ਕੰਮ ਲਈ ਆਲ੍ਹਾ ਨਹੀਂ ਜਾਣ ਦਿੱਤਾ, ਸਗੋਂ ਨਵੇਂ ਪੁਰਾਣੇ ਅਤੇ ਨਾ-ਬਣਦੇ ਮੌਕਿਆਂ ਨੂੰ ਵੀ ਪੂਰੀ ਬੇਸ਼ਰਮੀ ਨਾਲ ਵਰਤਿਆ ਮੋਦੀ ਦੇ ਇਹਨਾਂ ਝੂਠਾਂ ਦਾ ਹੱਲਾ ਕਾਂਗਰਸ ਪਾਰਟੀ ਦੇ ਉਸ ਪੈਂਤੜੇ ਨੂੰ ਬੇਅਸਰ ਕਰਨ ਤੇ ਉਲਟਾ ਹਿੰਦੂ ਬਹੁ-ਗਿਣਤੀ ਤੋਂ ਨਿਖੇੜਨ ਦੇ ਦਾਅਪੇਚ ਵਜੋਂ ਆਇਆ ਜਿਸ ਤਹਿਤ ਕਾਂਗਰਸ ਧਾਰਮਿਕ ਘੱਟਗਿਣਤੀ ਬਣਦੇ ਮੁਸਲਿਮ ਭਾਈਚਾਰੇ  ਖਿਲਾਫ਼ ਹਿੰਦੂਤਵ ਫਿਰਕੂ ਹੱਲਿਆਂ ਕਾਰਨ ਉਪਜੀ ਬੇਚੈਨੀ ਦਾ ਲਾਹਾ ਲੈਣ ਲਈ ਧਰਮ-ਨਿਰਪੱਖਤਾ ਦੇ ਦਾਅਵਿਆਂ ਤੋਂ ਖੜ੍ਹ ਕੇ ਮੁਸਲਮਾਨ ਭਾਈਚਾਰੇ ਦੇ ਦੁੱਖਾਂ ਦਾ ਦਰਦੀ ਬਣਕੇ ਪੇਸ਼ ਹੋਣਾ ਚਾਹੁੰਦੀ ਹੈ ਉਸਦੇ ਉਲਟਾ ਮੁਸਲਿਮ ਬਨਾਮ ਹਿੰਦੂ ਬਣਾਕੇ, ਕਾਂਗਰਸ ਨੂੰ ਮੁਸਲਮਾਨ ਪਾਲੇ ਖੜ੍ਹੀ ਦਿਖਾਉਣਤੇ ਜ਼ੋਰ ਲਗਾ ਦਿੱਤਾ ਗਿਆ ਹੈ

          21 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਜਸਥਾਨ ਦੇ ਸ਼ਹਿਰ ਕਾਂਗਰਸਤੇ ਤਾਬੜ-ਤੋੜ ਹਮਲਾ ਕਰਦਿਆਂ ਦੋਸ਼ ਲਾਇਆ ਕਿ ‘‘ਜੇ ਕਾਂਗਰਸ ਦੀ ਸਰਕਾਰ ਹੋਂਦ ਗਈ ਤਾਂ ਇਹ ਦੇਸ਼ ਦੀ ਸੰਪਤੀ ਘੁਸਪੈਠੀਆਂ ਵੰਡ ਦੇਵੇਗੀ, ਉਹਨਾਂ ਲੋਕਾਂ ਨੂੰ ਵੰਡ ਕੇ ਦੇਵੇਗੀ ਜਿਹਨਾਂ ਲੋਕਾਂ ਦੇ ਜ਼ਿਆਦਾ ਬੱਚੇ ਹੁੰਦੇ ਹਨ’’ ਮੋਦੀ ਨੇ ਅੱਗੇ ਕਿਹਾ, ‘‘ਇਹ ਕਾਂਗਰਸ ਦਾ ਮੈਨੀਫੈਸਟੋ ਕਹਿੰਦਾ ਹੈ ਕਿ ਉਹ ਮਾਤਾਵਾਂ ਅਤੇ ਭੈਣਾਂ ਦੇ ਸੋਨੇ ਦਾ ਹਿਸਾਬ ਲਾਉਣਗੇ, ਜਾਣਕਾਰੀ ਲੈਣਗੇ ਤੇ ਫਿਰ ਇਸ ਸੰਪਤੀ ਨੂੰ ਉਹਨਾਂ ਵੰਡਣਗੇ ਜਿਹਨਾਂ ਬਾਰੇ ਮਨਮੋਹਣ ਸਿੰਘ ਜੀ ਦੀ ਸਰਕਾਰ ਨੇ ਕਿਹਾ ਸੀ ਕਿ ਸੰਪਤੀ ਉੱਪਰ ਪਹਿਲਾ ਅਧਿਕਾਰ ਮੁਸਲਮਾਨਾਂ ਦਾ ਹੈ ਭਾਈਓ ਤੇ ਭੈਣੋ, ਇਹ ਅਰਬਨ ਨਕਸਲੀਆਂ ਦੀ ਸੋਚ ਹੈ ਇਹ ਮੇਰੀਆਂ ਮਾਤਾਵਾਂ, ਭੈਣਾਂ ਦੇ ਮੰਗਲ ਸੂਤਰ ਵੀ ਨਹੀਂ ਬਚਣ ਦੇਣਗੇ’’

          ਮੋਦੀ ਦਾ ਇਹ ਹਮਲਾ ਝੂਠਤੇ ਆਧਾਰਤ, ਘਾਤਕ ਤੇ ਖੋਟੇ ਮਨੋਰਥਾਂ ਤੋਂ ਪ੍ਰੇਰਤ ਸੀ ਕਾਂਗਰਸ ਦੇ ਮੈਨੀਫੈਸਟੋ ਅਜਿਹਾ ਕੁੱਝ ਵੀ ਨਹੀਂ ਇਹ ਐਧਰੋਂ-ਉਧਰੋਂ ਗੱਲਾਂ ਚੱਕ ਕੇ ਉਹਨਾਂ ਦੇ ਵਿਗੜੇ ਤੇ ਮਨਚਾਹੇ ਅਰਥ ਕੱਢ ਕੇ, ਕਾਂਗਰਸ ਵੱਲੋਂ ਪੀੜਤ ਮੁਸਲਮਾਨ ਧਾਰਮਕ ਭਾਈਚਾਰੇ ਦੀਆਂ ਵੋਟਾਂ ਲੈਣ ਦੇ ਲਏ ਜਾ ਰਹੇ ਪੈਂਤੜੇ ਦੀ ਬੇਹੱਦ ਹਲਕੇ ਪੱਧਰਤੇ ਜਾ ਕੇ ਕੀਤੀ ਗਈ ਕਾਟ ਸੀ  ਕਾਂਗਰਸ ਤੋਂ ਵੀ ਵੱਧ ਇਹ ਮੁਸਲਮਾਨ ਭਾਈਚਾਰੇ ਉੱਪਰ ਜ਼ਹਿਰੀ ਤੇ ਨਫ਼ਰਤੀ ਹਮਲਾ ਸੀ ਜੋ ਉਹਨਾਂ ਨੂੰ ਦੇਸ਼ ਦਾਖਲ ਹੋਏ ਘੁਸਪੈਠੀਏ ਦੱਸਦਾ ਸੀ ਅਤੇ ਉਹਨਾਂ ਨੂੰ ਵਧੇਰੇ ਬੱਚੇ ਪੈਦਾ ਕਰਨ ਦੇ ਇਲਜ਼ਾਮ ਨਾਲ ਨਿਵਾਜਦਾ ਸੀ ਇਹ ਹਿੰਦੂ ਜਨਤਾ, ਖਾਸ ਕਰਕੇ ਔਰਤਾਂ ਨੂੰ ਮੁਸਲਮਾਨਾਂ ਵਿਰੁੱਧ ਜ਼ਹਿਰ ਨਾਲ ਭਰਦਾ ਸੀ ਤੇ ਹਿੰਦੂਆਂ, ਮੁਸਲਮਾਨਾਂ ਆਪਸੀ ਬੇਵਿਸ਼ਵਾਸ਼ੀ ਤੇ ਸਹਿਮ ਦੀਆਂ ਭਾਵਨਾਵਾਂ ਜਗਾਉਂਦਾ ਸੀ, ਉਹਨਾਂ ਫਿਰਕੂ ਵੰਡੀਆਂ ਤੇ ਪਾਟਕ ਪਾਉਂਦਾ ਸੀ

          ਪ੍ਰਧਾਨ ਮੰਤਰੀ ਮੋਦੀ ਵੱਲੋਂ ਗਿਣ-ਮਿਥ ਕੇ ਕੀਤੀ ਇਸ ਟਿੱਪਣੀ ਦਾ ਮਕਸਦ ਹਿੰਦੂਆਂ ਅੰਦਰ ਮੁਸਲਮਾਨਾਂ ਬਾਰੇ ਨਫ਼ਰਤ ਤੇ ਫਿਰਕੂ ਤੁਅੱਸਬ ਦਾ ਸੰਚਾਰ ਕਰਨਾ, ਮੁਸਲਮਾਨਾਂ ਸਹਿਮ, ਅਸੁਰੱਖਿਆ ਅਤੇ ਬੇਵੱਸੀ ਪੈਦਾ ਕਰਨਾ ਤੇ ਹਿੰਦੂਆਂ ਤੇ ਮੁਸਲਮਾਨਾਂ ਆਪਸੀ ਬੇਵਿਸ਼ਵਾਸ਼ੀ ਤੇ ਦੂਰੀ ਪੈਦਾ ਕਰਨਾ ਸੀ ਇਹ ਫ਼ਿਰਕੂ ਜਜ਼ਬਾਤਾਂ ਨੂੰ ਧਾਰ ਲਾ ਕੇ ਫ਼ਿਰਕੂ ਪਾਲਾਬੰਦੀ ਦਾ ਅਮਲ ਤਿੱਖਾ ਕਰਨ ਵੱਲ ਸੇਧਤ ਸੀ ਜੋ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਇਹ ਚੋਣ ਭਵਸਾਗਰ ਤਰ ਕੇ ਸਿਰੇ ਲੱਗ ਜਾਣ ਦੇ ਸਮਰੱਥ ਬਣਾ ਸਕਦਾ ਸੀ

          ਪ੍ਰਧਾਨ ਮੰਤਰੀ ਵੱਲੋਂ ਕੀਤੇ ਹਮਲੇ ਤੋਂ ਇਸ਼ਾਰਾ ਪਾ ਕੇ ਭਾਜਪਾ ਗੱਠਜੋੜ ਦੇ ਅਨੇਕ ਲੀਡਰਾਂ ਅਤੇ ਟਰੌਲ ਸੈਨਾ ਵੱਲੋਂ ਨਾ ਸਿਰਫ ਇਸ ਮੈਸੇਜ ਨੂੰ ਤੇਜ਼ੀ ਨਾਲ ਫੈਲਾਇਆ ਗਿਆ, ਸਗੋਂ ਖੁਦ ਪ੍ਰਧਾਨ ਮੰਤਰੀ ਨੇ ਅਗਲੇ ਦਿਨਾਂ ਵਿੱਚ ਇਸ ਕੁੱਝ ਨਾ ਕੁੱਝ ਜੋੜ ਕੇ ਹਮਲੇ ਜਾਰੀ ਰੱਖੇ ਮੋਦੀ ਦਾ ਜ਼ਰ-ਖਰੀਦ ਇਲੈਕਸ਼ਨ ਕਮਿਸ਼ਨ, ਵਿਰੋਧੀ ਧਿਰ ਦੇ ਗੱਠਜੋੜ, ਨਾਮਵਰ ਸ਼ਖਸ਼ੀਅਤਾਂ ਅਤੇ ਆਮ ਲੋਕਾਂ ਵੱਲੋਂ ਕੀਤੀ ਮੰਗ ਦੇ ਬਾਵਜੂਦ ਮੋਦੀ ਖਿਲਾਫ਼ ਹਰਕਤ ਨਹੀਂ ਆਇਆ

          ਜਦ ਕਾਂਗਰਸ ਪਾਰਟੀ ਵੱਲੋਂ ਆਪਣਾ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ ਤਾਂ ਮੋਦੀ ਨੇ ਕਿਹਾ ਸੀ ਕਿ ਇਸ ਉੱਪਰ ਮੁਸਲਿਮ ਲੀਗ ਦੀ ਮੋਹਰਛਾਪ ਲੱਗੀ ਹੋਈ ਹੈ ਮੋਦੀ ਲੋਕਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਜਿਵੇਂ ਮੁਸਲਿਮ ਲੀਗ ਨੇ ਆਜ਼ਾਦੀ ਵੇਲੇ ਦੇਸ਼ ਨੂੰ ਵੰਡਣ ਤੋੜਨ ਰੋਲ ਨਿਭਾਇਆ ਸੀ, ਉਵੇਂ ਹੁਣ ਕਾਂਗਰਸ ਦੇਸ਼ ਨੂੰ ਉੱਤਰ ਤੇ ਦੱਖਣ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਇਸਦੇ ਪਿੱਛੇ ਵੀ ਫ਼ਿਰਕੂ ਨਫ਼ਰਤੀ ਜ਼ਹਿਰ ਪਸਾਰੇ ਦੀ ਹੀ ਬੋਅ ਮਾਰਦੀ ਹੈ

          ਕਾਂਗਰਸ ਉੱਪਰ ਆਪਣੇ ਹਮਲੇ ਜਾਰੀ ਰਖਦਿਆਂ ਰਾਜਸਥਾਨ ਦੇ ਟੌਂਕ ਸਵਾਏ ਮਾਧੋਪੁਰ ਇੱਕ ਚੋਣ ਰੈਲੀ 23 ਅਪ੍ਰੈਲ ਨੂੰ ਮੋਦੀ ਨੇ ਕਾਂਗਰਸ ੳੱੁਤੇ ਦੋਸ਼ ਲਾਇਆ ਕਿ ਇਹ ਸੰਵਿਧਾਨ ਵੱਲੋਂ ਐਸ.ਸੀ./ਐਸ.ਟੀ. ਤੇ .ਬੀ.ਸੀ. ਵਰਗ ਨੂੰ ਦਿੱਤੀ ਰਿਜ਼ਰਵੇਸ਼ਨ ਦੇ ਕੋਟੇਚੋਂ ਕੁੱਝ ਕੋਟਾ ਚੋਰੀ ਕਰਕੇ ਮੁਸਲਮਾਨਾਂ ਨੂੰ ਦੇਣ ਦੀ ਵਾਰ ਵਾਰ ਕੋਸ਼ਿਸ਼ ਕਰਦੀ ਰਹੀ ਹੈ ਅਜਿਹਾ ਕਾਂਗਰਸ ਵੱਲੋਂ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀਆਂ ਲਈ ਬਣਾਏ ਕਮਿਸ਼ਨਾਂ ਦੀਆਂ ਰਿਪੋਰਟਾਂ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ ਉੱਤੇ ਕੀਤਾ ਸੀ ਇਸ ਇਲਜ਼ਾਮ ਪਿੱਛੇ ਵੀ ਮੋਦੀ ਦੇ ਹਮਲੇ ਦੀ ਧਾਰ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੇਣ ਵਿਰੁੱਧ ਸੇਧਤ ਹੈ ਜਿਸ ਕਰਕੇ ਉਹ ਕਾਂਗਰਸ ਉੱਤੇ ਵੋਟ ਪਾਲੇਟਿਕਸ ਲਈ ਮੁਸਲਮਾਨਾਂ ਨੂੰ ਪਤਿਆਉਣ ਦਾ ਇਲਜ਼ਾਮ ਲਾਉਂਦੇ ਰਹੇ ਹਨ ਹੁਣ ਮੋਦੀ ਸਾਹਿਬ .ਸੀ/ ਐਸ.ਟੀ/ .ਬੀ.ਸੀ. ਵਰਗਾਂ ਦੀਆਂ ਵੋਟਾਂ ਲੈਣ ਲਈ ਹੀ ਉਹਨਾਂ ਅੰਦਰ ਮੁਸਲਮਾਨਾਂ ਤੇ ਕਾਂਗਰਸ ਵਿਰੁੱਧ ਫ਼ਿਰਕੂ ਨਫ਼ਰਤ ਦਾ ਛਾਣਾ ਦੇ ਰਹੇ ਹਨ

          ਭਾਜਪਾ, ਜੋ ਮੁਸਲਿਮ ਧਾਰਮਿਕ ਘੱਟ ਗਿਣਤੀ ਨੂੰ ਰਾਖਵੇਂਕਰਨ ਦਾ ਕੋਟਾ ਦੇਣ ਨੂੰ ਸੰਵਿਧਾਨ ਦੀ ਉਲੰਘਣਾ ਦੱਸ ਕੇ ਕਾਂਗਰਸ ਉੱਪਰ ਹਮਲੇ ਕਰ ਰਹੀ ਹੈ, ਉਹ ਇਸੇ ਸੰਵਿਧਾਨ ਦੇ ਧਰਮ-ਨਿਰਪੇਖਤਾ ਦੇ ਦਾਅਵੇ ਦੀ ਵੀ ਲਗਾਤਾਰ ਉਲੰਘਣਾ ਕਰ ਰਹੀ ਹੈ ਸੰਵਿਧਾਨ ਅਨੁਸਾਰ ਮੰਦਰ ਉਸਾਰੀ ਸਬੰਧਤ ਹਿੰਦੂ ਧਰਮ ਦੇ ਲੋਕਾਂ ਦਾ ਮਸਲਾ ਹੈ ਇਸ ਸਰਕਾਰ ਦੀ ਹਿੱਸੇਦਾਰੀ ਜਾਂ ਦਖਲਅੰਦਾਜ਼ੀ ਧਰਮ-ਨਿਰਲੇਪਤਾ ਦੇ ਸਿਧਾਂਤ ਦੀ ਉਲੰਘਣਾ ਹੈ ਪਰ ਭਾਜਪਾ ਹਿੰਦੂ ਵੋਟਰਾਂ ਨੂੰ  ਪਤਿਆਉਣ ਲਈ ਰਾਮ ਮੰਦਰ ਉਸਾਰੀ ਦੀ ਪਿਛਲੇ ਕਈ ਦਹਾਕਿਆਂ ਤੋਂ ਪੈਰਵੀ ਕਰਦੀ ਰਹੀ ਹੈ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਤੋਂ ਲੈ ਕੇ ਇਸ ਵਿਚ ਰਾਮ ਲੱਲਾ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਕਰਨ ਦੇ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਖੁਦ ਪ੍ਰਮੱਖ ਭੂਮਿਕਾ ਨਿਭਾਉਂਦੇ ਰਹੇ ਹਨ ਕੀ ਇਹ ਧਰਮ-ਨਿਰਲੇਪਤਾ ਦੇ ਅਤੇ ਦੇਸ਼ ਦੇ ਸਰਬ-ਉੱਚ ਹਕੂਮਤੀ ਅਧਿਕਾਰੀ ਵੱਲੋਂ ਸ਼ਰੇਆਮ ਸੰਵਿਧਾਨ ਦੀਆਂ ਧਜੀਆਂ ਉਡਾਉਣਾ ਨਹੀ?

          ਰਾਮ ਮੰਦਰ ਦੇ ਮਸਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਤੇ ਹੋਰ ਪ੍ਰਮੱਖ ਭਾਜਪਾਈ ਆਗੂਆਂ ਵੱਲੋਂ ਕਾਂਗਰਸ ਤੇ ਇੰਡੀਆ ਗੱਠਜੋੜ ਦੇ ਲੀਡਰਾਂ ਵਿਰੁੱਧ ਨਫ਼ਰਤੀ ਭੰਡੀ ਪ੍ਰਚਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ ਯੂ.ਪੀ. ਦੇ ਮੁੱਖ-ਮੰਤਰੀ ਤੇ ਉਪ-ਮੁੱਖ ਮੰਤਰੀ ਵੱਲੋਂ ਸ਼ਰੇਆਮ ਇਹ ਕਹਿ ਕੇ ਧਰਮ ਦੇ ਆਧਾਰ ਉੱਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਕਿ  ‘‘ਜੋ (ਯਾਨੀ ਮੋਦੀ ਜੀ ਤੇ ਭਾਜਪਾ) ਰਾਮ ਕੋ ਲਾਏ ਹੈਂ, ਹਮ ਉਨ ਕੋ ਲਾਏਂਗੇ’’ ਸਿਆਸੀ-ਸਿਧਾਂਤਕ ਆਧਾਰ ਉਤੇ ਭਾਜਪਾ ਦੇ ਰਾਮ ਲੱਲਾ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਹਿੱਸਾ ਨਾ ਲੈਣ ਵਾਲੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਲੀਡਰਾਂ ਨੂੰ ਰਾਮ-ਧਰੋਹੀ ਗਰਦਾਨਿਆ ਜਾ ਰਿਹਾ ਹੈ ਯੋਗੀ ਅਦਿੱਤਿਆ ਨਾਥ ਦਾ ਮੌਜੂਦਾ ਚੋਣਾਂ ਬਾਰੇ ਕਹਿਣਾ ਹੈ ਕਿ ਇੱਥੇ ਮੁਕਾਬਲਾ ਰਾਮ-ਭਗਤਾਂ ਅਤੇ ਰਾਮ-ਧਰੋਹੀਆਂ ਵਿਚਕਾਰ ਹੈ ਅਤੇ ਸਿਰਫ ਰਾਮ-ਭਗਤ ਹੀ ਚੁਣੇ ਜਾਣ ਦੇ ਹੱਕਦਾਰ ਹਨ ਭਾਜਪਾ ਵੱਲੋਂ ਯੂ.ਪੀ. ’ ਵਿਸ਼ੇਸ਼ ਕਰਕੇ ਇਹ ਕਾਂਗਰਸ ਵਿਰੋਧੀ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਰਾਮ ਦੀ ਹੋਂਦ ਤੋਂ ਹੀ ਇਨਕਾਰੀ ਹੈ, ਉਹ ਸਾਡੀ ਆਪਣੀ ਹੋਂਦਤੇ ਸੁਆਲ ਉਠਾ ਰਹੀ ਹੈ ਕਾਂਗਰਸ ਵਿਰੁੱਧ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰਨਾਂ ਭਾਜਪਾ ਆਗੂਆਂ ਵੱਲੋਂ ਇਹ ਝੂਠ-ਪ੍ਰਚਾਰ ਵੀ ਸ਼ਰੇਆਮ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਰਾਮ ਮੰਦਰ ਬਣਾਉਣ ਦੇ ਹੀ ਵਿਰੋਧੀ ਸਨ ਜੇ ਕਾਂਗਰਸ ਤੇ ਇੰਡੀਆ ਅਲਾਇੰਸ ਦੀ ਸਰਕਾਰ ਬਣ ਗਈ ਤਾਂ ਰਾਮ ਮੰਦਰਤੇ ਫਿਰ ਬਾਬਰੀ ਤਾਲਾ ਜੜ ਦਿੱਤਾ ਜਾਵੇਗਾ ਅਜਿਹਾ ਇਸ ਤੱਥ ਦੇ ਬਾਵਜੂਦ ਹੈ ਕਿ ਬਾਬਰੀ ਮਸਜਿਦ ਰਾਮ ਲੱਲਾ ਦੀ ਮੂਰਤੀ ਦੇ ਦਰਸ਼ਨਾਂ ਲਈ ਤਾਲਾ ਰਾਜੀਵ ਸਰਕਾਰ ਵੇਲੇ ਹੀ ਖੋਲ੍ਹਿਆ ਗਿਆ ਸੀ ਤੇ ਉਸ ਵੇਲੇ ਮੁਲਕ ਫ਼ਿਰਕੂ ਪਾਟਕਾਂ ਨੂੰ ਡੂੰਘੇ ਕਰਨ ਕੁਕਰਮਾਂ ਕਾਂਗਰਸ ਵੀ ਮੋਹਰੀ ਹਿੱਸੇਦਾਰ ਸੀ ਇਹ ਜ਼ਹਿਰੀ ਝੂਠ-ਪ੍ਰਚਾਰ ਵੀ ਬੇਅਟਕ ਜਾਰੀ ਹੈ ਕਿ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ਲੀਡਰਾਂ ਨੇ ਰਮ ਲੱਲਾ ਪ੍ਰਾਣ ਪ੍ਰਤਿਸ਼ਠਾ ਸਮਾਗਮ ਇਸ ਕਰਕੇ ਭਾਗ ਨਹੀਂ ਲਿਆ ਕਿਉਂਕਿ ਇਸ ਨਾਲ ਉਹਨਾਂ ਕੋਲੋਂ ਮੁਸਲਿਮ ਵੋਟ ਬੈਂਕ ਨੇ ਨਰਾਜ਼ ਹੋ ਜਾਣਾ ਸੀ ਹਾਲਾਂਕਿ ਕਾਂਗਰਸ ਦੇ ਲੀਡਰ ਵਾਰ ਵਾਰ ਖੁਦ ਨੂੰ ਸੱਚੇ ਹਿੰਦੂ ਸਾਬਤ ਕਰਨ ਦੇ ਸਬੂਤ ਦਿੰਦੇ ਫਿਰਦੇ ਦਿਖਦੇ ਹਨ

          ਕਾਂਗਰਸ ਦੇ ਮੈਨੀਫੈਸਟੋ ਇਹ ਗੱਲ ਦਰਜ਼ ਹੈ ਕਿ ਕਾਂਗਰਸ/ਇੰਡੀਆ ਗੱਠਜੋੜ ਦੀ ਸਰਕਾਰ ਆਉਣਤੇ ਹਰ ਸ਼ਹਿਰੀ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ ਨੂੰ ਆਪਣੀ ਮਰਜ਼ੀ ਮੁਤਾਬਕ ਖਾਣ-ਪੀਣ, ਪਹਿਰਾਵਾ ਪਾਉਣ, ਭਾਸ਼ਾ ਬੋਲਣ ਅਤੇ ਆਪਣੇ ਧਾਰਮਕ ਅਕੀਦੇ ਅਨੁਸਾਰ ਧਾਰਮਕ ਪਰਸਨਲ ਲਾਅ ਅਪਣਾਉਣ ਦਾ ਹੱਕ ਦਿੱਤਾ ਜਾਵੇਗਾ ਇਹ ਹੱਕ  ਦੇਣ ਦਾ ਦਾਅਵਾ ਤਾਂ ਪਹਿਲਾਂ ਹੀ ਭਾਰਤੀ ਸੰਵਿਧਾਨ ਕਰਦਾ ਹੈ ਦੇਸ਼ ਅੰਦਰ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਹਿੰਦੂਤਵੀ ਫਿਰਕੂ ਫ਼ਾਸ਼ੀ ਗਰੋਹਾਂ ਦੇ ਬਣੇ ਤੇ ਵਧੇ ਦਬਦਬੇ ਦੇ ਪ੍ਰਸੰਗ ਇਹ ਆਜ਼ਾਦੀ ਬਹਾਲ ਕਰਨ ਦੀ ਗੱਲ ਕੀਤੀ ਗਈ ਹੈ ਇਹ ਵੱਖਰਾ ਨੁਕਤਾ ਹੈ ਕਿ ਇਸ ਦਾਅਵੇ ਦਾ ਨਿਭਾਅ ਕਿਹੋ ਜਿਹਾ ਹੋਵੇਗਾ ਤੇ ਉਹ ਕਿਸ ਭਾਵਨਾਚੋਂ ਨਿੱਕਲਿਆ ਹੈ ਪਰ ਫ਼ਿਰਕੂ ਫ਼ਾਸ਼ੀ ਟੋਲੇ ਅਤੇ ਹਿੰਦੂਤਵੀ ਮੂਲਵਾਦੀ ਅਨਸਰ ਕਾਂਗਰਸ ਮੈਨੀਫੈਸਟੋ ਦਰਜ਼ ਉਪਰੋਕਤ ਗੱਲ ਨੂੰ ਵਿਗਾੜ ਕੇ ਇਹ ਨਫ਼ਰਤੀ ਪ੍ਰਚਾਰ ਚਲਾ ਰਹੇ ਹਨ ਕਿ ਜੇ ਕਾਂਗਰਸ/ਇੰਡੀਆ ਗੱਠਜੋੜ ਦੀ ਸਰਕਾਰ ਮੁੜ ਗਈ ਤਾਂ ਫਿਰ ਮੁਸਲਮਾਨਾਂ ਨੂੰ ਸ਼ਰੇਆਮ ਗਊ-ਮਾਸ ਖਾਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਜਾਵੇਗੀ

          ਪ੍ਰਧਾਨ ਮੰਤਰੀ ਸ਼ਰੇਆਮ ਮੁਸਲਿਮ ਲੋਕਾਂ ਉੱਪਰ ਵਧੇਰੇ ਬੱਚੇ ਜੰਮਣ ਦਾ ਇਲਜ਼ਾਮ ਲਾ ਕੇ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਅ ਰਹੇ ਹਨ ਉਨਾਓਂ  ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਅਤੇ ਐਮ.ਪੀ. ਸਾਕਸ਼ੀ ਮਹਾਰਾਜ ਖੁੱਲ੍ਹੇਆਮ ਮੁਸਲਿਮਾਂ ਵਿਰੁੱਧ ਇਹ ਕਹਿ ਕੇ ਨਫ਼ਰਤੀ ਮੁਹਿੰਮ ਚਲਾਉਂਦੇ ਰਹੇ ਹਨ ਕਿ ‘‘ਚਾਰ ਬੀਵੀ, ਚਾਲੀ ਬੱਚੇ-ਇਸ ਦੇਸ਼ ਮੇਂ ਨਹੀਂ ਚਲੇਗਾ’’ ਉਹ ਬਹੁ-ਪਤਨੀ ਵਿਆਹ ਦੇ ਵਿਰੋਧ ਇਕ ਸਾਰ ਸਿਵਲ ਕੋਡ ਦੀ ਮੰਗ ਕਰ ਰਹੇ ਹਨ ਦਰਅਸਲ ਸੰਘ ਲਾਣੇ ਨੇ ਲੰਮੇ ਚਿਰ ਤੋਂ ਮੁਸਲਿਮ ਭਾਈਚਾਰੇ ਵਿਰੁੱਧ ਨਫ਼ਰਤੀ ਪ੍ਰਚਾਰ ਦੀ ਇਹ ਜ਼ਹਿਰੀਲੀ ਮੁਹਿੰਮ ਚਲਾ ਰੱਖੀ ਹੈ ਹੁਣ ਖੁਦ ਪ੍ਰਧਾਨ ਮੰਤਰੀ ਦੇ ਦਫਤਰ ਨਾਲ ਜੁੜੀ ਇਕਨਾਮਿਕ ਐਡਵਾਈਜ਼ਰੀ ਕੌਂਸਲ ਨੇ ਗਿਣੇ-ਮਿਥੇ ਢੰਗ ਨਾਲ ਪੁਰਾਣੇ ਅੰਕੜਿਆਂ ਦੇ ਆਧਾਰਤੇ ਮੁਸਲਮਾਨਾਂ ਨੂੰ ਭੰਡਣ ਲਈ ਸ਼ਰਾਰਤੀ ਰਿਪੋਰਟ ਜਾਰੀ ਕੀਤੀ ਹੈ ਹਾਲਾਂ ਕਿ ਭਾਰਤ ਨਹੀਂ? ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਕੀ ਅਜਿਹਾ ਵਿਅਕਤੀ ਭਾਰਤੀ ਪਾਰਲੀਮੈਂਟ ਜਾਣ ਦਾ ਹੱਕਦਾਰ ਹੈ? ਇਸੇ ਦਾਨਿਸ਼ ਅਲੀ ਵਿਰੁੱਧ ਭਾਜਪਾ ਦੇ ਇਕ ਮੈਂਬਰ ਵਿਧੂੜੀ ਨੇ ਭਰੀ ਪਾਰਲੀਮੈਂਟ ਗਾਲੀ ਗਲੋਚ ਕਰਨ ਵਾਲੀ ਤਕਰੀਰ ਕੀਤੀ ਸੀ ਜਿਸ ਦਾ ਸਾਰੇ ਭਾਜਪਾਈ ਮੰਤਰੀ ਲੁਤਫ਼ ਉਠਾ ਰਹੇ ਸਨ ਬਾਅਦ ਵਿਧੂੜੀ ਨੂੰ ਮੁਆਫ਼ੀ ਮੰਗਣੀ ਪਈ ਸੀ ਫ਼ਿਰਕੂ ਤੁਅੱਸਬ ਨਾਲ ਗੜੁੱਚ ਹੋ ਕੇ ਕਿਸੇ ਵਿਅਕਤੀ ਤੋਂ ‘‘ਜੈ ਸ਼੍ਰੀ ਰਾਮ’’ ਜਾਂ ‘‘ਭਾਰਤ ਮਾਤਾ ਕੀ ਜੈ’’ ਦੇ ਨਾਹਰੇ ਲਵਾਉਣਾ ਉਸ ਦੀ ਧੌਂਸ ਨੂੰ ਪ੍ਰਵਾਨ ਕਰਾਉਣਾ ਹੈ ਇਹ ਵਿਅਕਤੀ ਦੇ ਆਤਮ-ਸਨਮਾਨ ਦਾ ਹਨਨ ਹੈ ਕੋਈ ਵੀ ਆਤਮ-ਸਨਮਾਨ ਵਾਲਾ ਵਿਅਕਤੀ ਅਜਿਹੀ ਧੌਂਸ ਨੂੰ ਪ੍ਰਵਾਨ ਨਹੀਂ ਕਰ ਸਕਦਾ

          ਪ੍ਰਧਾਨ ਮੰਤਰੀ ਮੋਦੀ ਸ਼ਰੇਆਮ ਇਹ ਝੂਠ ਬੋਲ ਰਹੇ ਹਨ ਕਿ ਜੇ ਇੰਡੀਆ ਅਲਾਇੰਸ ਜਿੱਤ ਜਾਂਦਾ ਹੈ ਤਾਂ ਇਹ ਲੋਕ ਰਾਮ ਮੰਦਰ ਨੂੰ ਫਿਰ ਤਾਲਾ ਮਾਰ ਦੇਣਗੇ, ਇਸਤੇ ਬਲਡੋਜ਼ਰ ਚਲਾ ਦੇਣਗੇ ਅਤੇ ਧਾਰਾ 370 ਫੇਰ ਲਾਗੂ ਕਰ ਦੇਣਗੇ ਅਜਿਹਾ ਬੇਬੁਨਿਆਦ ਪ੍ਰਚਾਰ ਕਰਨ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ, ਯੂ.ਪੀ ਦੇ ਮੁੱਖ ਮੰਤਰੀ, ਉਪ-ਮੁੱਖ ਮੰਤਰੀ -ਯੋਗੀ ਅਤੇ ਮੋਰੀਆ ਅਤੇ ਅਨੇਕ ਭਾਜਪਾਈ ਆਗੂ ਸ਼ਾਮਲ ਹਨ ਯੂ.ਪੀ. ਦੇ ਮੁੱਖ ਮੰਤਰੀ ਤੇ ਅਮਿੱਤ ਸ਼ਾਹ ਨੇ ਤਾਂ ਇਹ ਬੇਬੁਨਿਆਦ ਝੂਠ ਵੀ ਬੋਲਿਆ ਹੈ ਕਿ ਜੇ ਕਾਂਗਰਸ ਦੀ ਸਰਕਾਰ ਗਈ ਤਾਂ ਉਹ ਸ਼ਰੀਅਤ (ਇਸਲਾਮਿਕ ਕਾਨੂੰਨ ਕੋਡ) ਲਾਗੂ ਕਰੇਗੀ ਇਹ ਜਾਣ ਬੁੱਝ ਕੇ ਲੋਕਾਂ ਸਹਿਣ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਕਰਨ ਹਿੱਤ ਅਤੇ ਹਿੰਦੂ ਧਰਮੀਆਂ ਨੂੰ ਭਾਜਪਾ ਮਗਰ ਫਿਰਕੂ ਲੀਹਾਂਤੇ ਸਫਬੰਦ ਕਰਨ ਦੇ ਖੋਟੇ ਇਰਾਦਿਆਂ ਤਹਿਤ ਕੀਤਾ ਜਾ ਰਿਹਾ ਹੈ ਕੀ ਇਹ ਹਿੰਦੂ ਤੁਸ਼ਟੀਕਰਨ ਨਹੀਂ ਐਨਾ ਨੰਗਾ ਚਿੱਟਾ ਝੂਠ ਤਾਂ ਗਿਣ ਮਿਥ ਕੇ ਕੋਈ ਫਿਰਕੂ ਜਨੂਨੀ ਹੀ ਬੋਲ ਸਕਦਾ ਹੈ ਜਾਂ ਮਾਨਸਿਕ ਬਿਮਾਰ

          ਭਾਜਪਾ ਦੇ ਵੱਡੇ ਆਗੂ ਅਤੇ ਆਸਾਮ ਦੇ ਮੁੱਖ ਮੰਤਰੀ ਹੇਮੰਤ ਵਿਸਵ ਸ਼ਰਮਾ ਨੇ ਤਾਂ ਹੋਰ ਇੱਕ ਕਦਮ ਅੱਗੇ ਵਧਦਿਆਂ ਇਹ ਕਹਿ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਸ ਲਈ ਪਾਰਲੀਮੈਂਟ ਦੀਆਂ 400 ਜਿੱਤਣ ਦੀ ਲੋੜ ਹੈ ਤਾਂ ਕਿ ਭਾਰਤ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾ ਸਕੇ ਉਸ ਦਾ ਕਹਿਣਾ ਹੈ ਕਿ ਇਹ ਸਿਵਲ ਕੋਡ ਇਸ ਲਈ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿ ਮਥਰਾ ਸ੍ਰੀ ਕਿ੍ਰਸ਼ਨ ਮਹਾਰਾਜ ਦੀ ਜਨਮ ਭੂਮੀਤੇ ਆਲੀਸ਼ਾਨ ਮੰਦਰ ਉਸਾਰਿਆ ਜਾ ਸਕੇ ਅਤੇ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰਤੇ ਭਾਰਤੀ ਝੰਡਾ ਲਹਿਰਾਇਆ ਜਾ ਸਕੇ ਸਾਜਸ਼ੀ ਸੰਘ ਲਾਣੇ ਵੱਲੋਂ ਹਿੰਦੂ ਰਾਸ਼ਟਰ ਦੀ ਉਸਾਰੀ ਵੱਲ ਨਵੇਂ ਤੋਂ ਨਵੇਂ ਕਦਮ ਪੁੱਟਣ ਦਾ ਕਦਮ ਉੱਧੜ ਕੇ ਸਾਹਮਣੇ ਰਿਹਾ ਹੈ

          ਪ੍ਰਧਾਨ ਮੰਤਰੀ ਕਿਸੇ ਗੈਰ-ਸੰਬੰਧਤ ਛੋਟੀ-ਮੋਟੀ ਗੱਲ ਨੂੰ ਬਾਤ ਤੋਂ ਬਤੰਗੜ ਕਿਵੇਂ ਬਣਾ ਦਿੰਦੇ ਹਨ, ਕਿਵੇਂ ਆਪਣੀ ਮਰਜ਼ੀ ਨਾਲ ਉਸ ਦੇ ਅਰਥ ਕੱਢ ਕੇ ਇਸ ਨੂੰ ਆਪਣੇ ਵਿਰੋਧੀਤੇ ਹਮਲਾ ਕਰਨ ਲਈ ਵਰਤ ਸਕਦੇ ਹਨ, ਇਸ ਦੀ ਤਾਜ਼ਾ ਉਦਾਹਰਣ ਮਨੀ ਸ਼ੰਕਰ ਦਾ ਬਿਆਨ ਹੈ ਜਿਸ ਦੀ ਪ੍ਰਧਾਨ ਮੰਤਰੀ ਨੇ ਕੁਵਰਤੋਂ ਕੀਤੀ ਹੈ ਮਨੀ ਸ਼ੰਕਰ ਕਿਸੇ ਵੇਲੇ ਡਿਪਲੋਮੈਟ ਤੋਂ ਕਾਂਗਰਸੀ ਆਗੂ ਤੇ ਮੰਤਰੀ ਰਹੇ ਹਨ ਪਿਛਲੇ 20 ਸਾਲਾਂ ਤੋਂ ਉਹਨਾਂ ਦਾ ਕਾਂਗਰਸ ਨਾਲ ਕੋਈ ਲਾਗਾ ਦੇਗਾ ਨਹੀਂ ਉਹ ਹੋਰਨਾਂ ਅਨੇਕ ਸੁਹਿਰਦ ਲੋਕਾਂ ਵਾਂਗ ਪਾਕਿਸਤਾਨ ਤੇ ਭਾਰਤ ਦੇ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕਰਦੇ ਰਹੇ ਹਨ ਕੁਝ ਮਹੀਨੇ ਪਹਿਲਾਂ ਆਪਣੀ ਇੱਕ ਕਿਤਾਬ ਦੇ ਪ੍ਰਸੰਗ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਪੈਰਵਾਈ ਕਰਦਿਆਂ ਉਨ੍ਹਾਂ ਕਹਿ ਦਿੱਤਾ ਕਿ ਭਾਰਤ ਵਾਂਗ ਪਾਕਿਸਤਾਨ ਵੀ ਨਿਊਕਲੀਅਰ ਸਟੇਟ ਹੋਣ ਕਰਕੇ ਇਹ ਮਸਲਾ  ਜੰਗ ਨਾਲ ਹੱਲ ਨਹੀਂ ਹੋ ਸਕਦਾ ਇਹ ਗਲਤ ਜਾਂ ਠੀਕ, ਕਿਸੇ ਦੇ ਵਿਚਾਰ ਹੋ ਸਕਦੇ ਹਨ ਪਰ ਚੂਹੇ ਦੇ ਹੱਥ ਸੁੰਢ ਦੀ ਗੰਢੀ ਲੱਗਣ ਵਾਂਗ ਮੋਦੀ ਸਾਹਿਬ ਨੂੰ ਇਸਦੀ ਕਿਤੋਂ ਭਿਣਕ ਪੈ ਗਈ ਮੋਦੀ ਜੀ ਦੇ ਖੋਰੀ ਦਿਮਾਗ ਨੇ ਇਸ ਦੀ ਵਰਤੋਂ ਕਰਦਿਆਂ ਕਾਂਗਰਸ ਪਾਰਟੀਤੇ ਇਹ ਹਮਲਾ ਕਰ ਦਿੱਤਾ ਕਿ ਕਾਂਗਰਸ ਦਾ ਇੱਕ ਲੀਡਰ ਤਾਂ ਪਾਕਿਸਤਾਨ ਦੇ ਬੰਬ ਤੋਂ ਹੀ ਡਰ ਕੇ ਗੱਲਬਾਤ ਦੀ ਵਕਾਲਤ ਕਰ ਰਿਹਾ ਹੈ ਕੋਈ ਸ਼ੈਤਾਨ ਜਾਂ ਬਿਮਾਰ ਦਿਮਾਗ ਹੀ ਜਾਣ ਬੁੱਝ ਕੇ ਕੁਫ਼ਰ ਤੋਲਣ ਦੀ ਅਜਿਹੀ ਹੱਦ ਤੱਕ ਜਾ ਸਕਦਾ ਹੈ ਇਉਂ ਹੀ ਸੈਮ ਪੈਟਰੋਦਾ ਦੇ ਵਿਰਾਸਤੀ ਟੈਕਸ ਬਾਰੇ ਬਿਆਨ ਨੂੰ ਵਿਗਾੜ ਕੇ ਕਾਂਗਰਸ ਉੱਤੇ ਅਣਉਚਿਤ ਹਮਲਾ ਕਰਨ ਲਈ ਵਰਤਿਆ ਗਿਆ ਇਉਂ ਹੀ ਕਰਨਾਟਕ ਦੇ ਕਿਸੇ ਸ਼ਹਿਰ ਇੱਕ ਟੁੱਟਵੀਂ-ਇਕਹਿਰੀ ਘਟਨਾ ਵਜੋਂ ਕਿਸੇ ਨੇ ਇੱਕ ਛੋਟੇ ਦੁਕਾਨਦਾਰ ਉੱਤੇ ਹਮਲਾ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ ਮੋਦੀ ਜੀ ਅਨੁਸਾਰ ਹਮਲਾ ਹੋਣ ਵੇਲੇ ਉਹ ਦੁਕਾਨਦਾਰ ਹਨੂਮਾਨ ਚਾਲੀਸੇ ਦਾ ਪਾਠ ਕਰ ਰਿਹਾ ਸੀ ਇਸ ਘਟਨਾ ਨੂੰ ਵੀ ਮੋਦੀ ਨੇ ਕਾਂਗਰਸਤੇ ਹਮਲਾ ਕਰਨ ਲਈ ਇਉਂ ਉਭਾਰਿਆ ਕਿ ਕਾਂਗਰਸ ਦੇ ਰਾਜ ਤਾਂ ਹਨੂੰਮਾਨ ਚਾਲੀਸੇ ਦਾ ਪਾਠ ਵੀ ਨਹੀਂ ਕੀਤਾ ਜਾ ਸਕਦਾ, ਉਥੇ ਤਾਂ ਹਿੰਦੂ ਧਰਮੀ ਆਪਣੇ ਇਸ਼ਟ ਦੀ ਪੂਜਾ ਵੀ ਨਹੀਂ ਕਰ ਸਕਦੇ ਇਹ ਦਹਿਸ਼ਤ ਫੈਲਾਉਣ ਅਤੇ ਫ਼ਿਰਕੂ ਪਾਲਾਬੰਦੀ ਨੂੰ ਉਤਸ਼ਾਹਤ ਕਰਨ ਦੀ ਮੁਜ਼ਰਮਾਨਾ ਕਾਰਵਾਈ ਹੈ ਹੈਰਾਨੀ ਹੁੰਦੀ ਹੈ ਕਿ ਆਪਣੇ ਆਪ ਨੂੰ ਵੱਡੇ ਆਗੂ ਤੇ ਵਿਸ਼ਵਗੁਰੂ ਅਖਵਾਉਣ ਦੀ ਲਾਲਸਾ ਪਾਲਣ ਵਾਲੇ ਐਨੇ ਮਾਨਸਿਕ ਬੌਣੇ ਵੀ ਹੋ ਸਕਦੇ ਹਨ

          ਮੋਦੀ ਜੀ ਦਾ ਦਾਅਵਾ ਹੈ ਕਿ ਉਹ 56 ਇੰਚ ਦਾ ਸੀਨਾ ਰੱਖਦੇ ਹਨ ਉਹ ਅੱਤਵਾਦੀਆਂ ਨੂੰ ਸ਼ਹਿ ਦੇਣ ਵਾਲੇ ਦੇਸ਼ਾਂ ਘੁਸਕੇ ਵੀ ਅੱਤਵਾਦੀਆਂ ਨੂੰ ਮਾਰਨ ਦੀ ਜ਼ੁਰਅੱਤ ਰਖਦੇ ਹਨ ਉਹ ਬਾਲਾਕੋਟ ਦੀ ਸਰਜੀਕਲ ਸਟਰਾਈਕ ਨੂੰ ਵੀ ਆਪਣੀ ਜ਼ੁਰਅੱਤ ਤੇ ਹਿੰਮਤ ਵਜੋਂ ਵਡਿਆਉਂਦੇ ਰਹਿੰਦੇ ਹਨ ਆਪਣੀ ਚੋਣ ਮੁਹਿੰਮ 23 ਅਪ੍ਰੈਲ ਨੂੰ ਰਾਜਸਥਾਨ ਦੇ ਟੌਂਕ ਸਵਾਏ ਮਾਧੋਪੁਰ ਬੋਲਦਿਆਂ ਉਨ੍ਹਾਂ ਨੇ ਕਿਹਾ, ‘‘ਜੇ 2014 ਤੋਂ ਬਾਅਦ ਭਾਰਤ ਕਾਂਗਰਸ ਹਕੂਮਤ ਬਣੀ ਰਹਿੰਦੀ ਤਾਂ ਦੁਸ਼ਮਣ ਨੇ  ਸਰਹੱਦ ਪਾਰ ਕਰਕੇ ਜਾਣਾ ਸੀ ਤੇ ਸਾਡੇ ਫੌਜੀਆਂ ਦੇ ਸਿਰ ਵੱਢ ਕੇ ਲੈ ਜਾਣੇ ਸਨ ਤੇ ਕਾਂਗਰਸ ਸਰਕਾਰ ਨੇ ਕੁੱਝ ਨਹੀਂ ਸੀ ਕਰ ਸਕਣਾ’’

          ਇਹ ਆਪਣੇ ਆਪ ਨੂੰ ਮਹਾਨ ਰਾਸ਼ਟਰਵਾਦੀ ਤੇ ਨਿੱਡਰ ਨੇਤਾ ਦੇ ਤੌਰਤੇ ਉਭਾਰਨ ਅਤੇ ਆਪਣੇ ਸ਼ਰੀਕਾਂ ਨੂੰ ਡਰਪੋਕ ਤੇ ਨਾਲਾਇਕ ਸਾਬਤ ਕਰਨ ਦਾ ਦੁਸਾਹਸ ਹੈ ਮੋਦੀ ਜੀ ਦਾ ਰਾਸ਼ਟਰਵਾਦ ਸਿਰਫ਼ ਪਾਕਿਸਤਾਨ ਵਿਰੁੱਧ ਹੀ ਕਿਉਂ ਖਿੜਦਾ ਹੈ ਅਮਰੀਕਾ ਅਕਸਰ ਹੀ ਭਾਰਤ ਨੂੰ ਧਮਕਾਉਂਦਾ ਰਹਿੰਦਾ ਹੈ ਮੋਦੀ ਦਾ ਇਹ ਰਾਸ਼ਟਰਵਾਦ ਖਰਾ ਰਾਸ਼ਟਰਵਾਦ ਨਹੀਂ, ਇਹ ਮਾੜਿਆਂ ਉੱਪਰ ਧੌਂਸ ਜਮਾਉਣ ਤੇ ਤਕੜਿਆਂ ਮੂਹਰੇ ਪੂਛ ਹਿਲਾਉਣ ਵਾਲਾ ਰਾਸ਼ਟਰਵਾਦ ਹੈ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਆਗੂ ਤੇ ਗੋਦੀ ਮੀਡੀਆ ਭਾਰਤ ਦੇ ਇੱਕ ਵੱਡੀ ਅੰਤਰਰਾਸ਼ਟਰੀ ਤਾਕਤ ਬਣਨ, ਦੁਨੀਆਂ ਮੋਦੀ ਤੇ ਭਾਰਤ ਦੇ ਵਧੇ ਮਾਨ-ਸਨਮਾਨ, ਇੱਕ ਸ਼ਕਤੀਸ਼ਾਲੀ ਨਿਊਕਲੀਅਰ ਤਾਕਤ ਹੋਣ ਤੇ ਛੇਤੀ ਹੀ ਦੁਨੀਆਂ ਦੀ ਤੀਜੀ ਵੱਡੀ ਆਰਥਿਕਤਾ ਬਣਨ ਵੱਲ ਵਧਣ ਦੇ ਸੁਪਨੇ ਦਿਖਾ ਕੇ ਅਤੇ ਪਾਕਿਸਤਾਨ ਦੀ ਨਿੱਘਰ ਰਹੀ ਹਾਲਤ ਦਾ ਵਰਨਣ ਕਰਨ ਰਾਹੀਂ ਵੀ ਰਾਸ਼ਟਰਵਾਦੀ ਜਨੂੰਨ ਭਰਦੇ ਰਹਿੰਦੇ ਹਨ ਪਾਕਿਸਤਾਨ  ਦੇ ਮਾਮਲੇ ਇਸ ਨੂੰ ਫ਼ਿਰਕੂ ਪੁੱਠ ਦੇ ਕੇ ਪਰੋਸਿਆ ਜਾਂਦਾ ਹੈ ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਪਾਕਿਸਤਾਨ ਨਾਲ ਜੋੜ ਕੇ ਵਿਰੋਧੀ ਪਾਰਟੀਆਂ ਖਿਲਾਫ਼ ਵੀ ਵਿਰੋਧ ਦੀ ਧਾਰ ਤਿੱਖੀ ਕੀਤੀ ਜਾਂਦੀ ਹੈ ਪ੍ਰਧਾਨ ਮੰਤਰੀ ਮੋਦੀ ਅਕਸਰ ਹੀ ਕਹਿੰਦੇ ਹਨ ਕਿ ਸਰਹੱਦ ਪਾਰ ਦੇ ਦੁਸ਼ਮਣ ਮੋਦੀ ਨੂੰ ਚੋਣਾਂ ਹਰਾਉਣਾ ਚਾਹੁੰਦੇ ਹਨ ਤੇ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਹਨ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਨੇ ਫੜ੍ਹ ਮਾਰੀ ਹੈ ਕਿ ‘‘ਸਰਜੀਕਲ ਸਟਰਾਈਕ ਤੋਂ ਬਾਅਦ ਪਾਕਿਸਤਾਨ ਐਨਾ ਡਰਿਆ ਹੋਇਆ ਹੈ ਕਿ ਜਦ ਕਦੇ ਵੀ ਇੰਡੀਆ ਕਿਤੇ ਬੰਬ-ਬਲਾਸਟ ਹੁੰਦਾ ਹੈ ਤਾਂ ਉਹ ਡਰਿਆ ਝੱਟ ਬਿਆਨ ਜਾਰੀ ਕਰਕੇ ਕਹਿ ਦਿੰਦਾ ਹੈ ਕਿ ਇਸ ਨਾਲ ਸਾਡਾ ਕੋਈ ਸਬੰਧ ਨਹੀਂ’’

          ਬਹਿਰੀਚ ਬੋਲਦਿਆਂ ਯੋਗੀ ਅਦਿੱਤਿਆਨਾਥ ਇਹ ਵੀ ਕਹਿੰਦਾ ਹੈ ਕਿ ‘‘ਪਾਕਿਸਤਾਨ ਯੂ.ਪੀ ਤੋਂ ਛੋਟਾ ਹੈ ਉਥੇ 25 ਕਰੋੜ ਦੀ ਆਬਾਦੀ ਹੈ ਐਧਰ ਅਸੀਂ 80 ਕਰੋੜ ਆਬਾਦੀ ਨੂੰ ਮੁਫ਼ਤ ਰਾਸ਼ਨ ਦਿੰਦੇ ਹਾਂ, ਉਧਰ 23-24 ਕਰੋੜ ਵਸੋਂ ਭੁੱਖੀ ਮਰ ਰਹੀ ਹੈ ਪਾਕਿਸਤਾਨ ਦੀ ਵਸੋਂ ਜਿੰਨੀ ਵਸੋਂ ਪਿਛਲੇ 10 ਸਾਲਾਂ ਗਰੀਬੀ ਦੀ ਰੇਖਾ ਤੋਂ ਉੱਪਰ ਕੱਢ ਦਿੱਤੀ ਹੈ

          ਇਹਨਾਂ ਚੋਣਾਂਚੋਂ ਹੋਰ ਅਨੇਕਾਂ ਉਦਾਹਰਣਾਂ ਗਿਣਾਈਆਂ ਜਾ ਸਕਦੀਆਂ ਹਨ ਜੋ ਚੋਣਾਂ ਦੌਰਾਨ ਫ਼ਿਰਕਾਪ੍ਰਸਤੀ ਤੇ ਅੰਨ੍ਹੀ ਕੌਮਪ੍ਰਸਤੀ ਦੀਆਂ ਭਾਵਨਾਵਾਂ ਜਗਾ ਕੇ ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਅਤੇ ਫ਼ਿਰਕੂ ਪਾਲਾਬੰਦੀ ਕਰਨ ਦੇ ਸੋਚੇ ਸਮਝੇ ਮਕਸਦ ਵੱਲ ਸੇਧਤ ਹਨ ਭਾਜਪਾ ਤੇ ਸੰਘ ਲਾਣੇ ਦੀ ਇਹ ਨਫ਼ਰਤੀ ਤੇ ਪਾਟਕ-ਪਾਊ ਮੁਹਿੰਮ ਆਉਣ ਵਾਲੇ ਦਿਨਾਂ ਕੀ ਕਰਵਟ ਲੈਂਦੀ ਹੈ ਤੇ ਕਿੰਨੀ ਕੁ ਫ਼ਲਦਾਰ ਨਿੱਬੜਦੀ ਹੈ, ਇਹਨਾਂਤੇ ਦੇਸ਼ ਵਾਸੀਆਂ ਦੀਆਂ ਚਿੰਤਾਤੁਰ ਅੱਖਾਂ ਲੱਗੀਆਂ ਰਹਿਣਗੀਆਂ

 


No comments:

Post a Comment