Thursday, May 23, 2024

ਲੋਕ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਬਦਲ ਉਸਾਰੋ ਮੁਹਿੰਮ

 

ਲੋਕ ਮੋਰਚਾ ਪੰਜਾਬ  ਵੱਲੋਂ ਇਨਕਲਾਬੀ ਬਦਲ ਉਸਾਰੋ ਮੁਹਿੰਮ

ਇਨਕਲਾਬੀ ਜਥੇਬੰਦੀ  ਲੋਕ ਮੋਰਚਾ ਪੰਜਾਬ ਚੋਣਾਂ ਵਿੱਚ ਆਵਦੀ ਮਹੀਨਾ ਭਰ ਲੰਮੀ ਇਨਕਲਾਬੀ ਬਦਲ ਉਸਾਰੋ ਮੁਹਿੰਮ ਤਹਿਤ ਪਿੰਡ ਪਿੰਡ ਜਾ ਕੇ ਇਨਕਲਾਬੀ ਬਦਲ ਉਸਾਰਨ ਦਾ ਸੱਦਾ ਦਿੰਦਾ ਰਿਹਾ ਹੈ ਇਹਨਾਂ ਪਾਰਲੀਮਾਨੀ ਚੋਣਾਂ ਵਿੱਚ ਵੀ ਇਹ ਮੁਹਿੰਮ ਚੱਲ ਰਹੀ ਹੈ ਮੋਰਚੇ ਦੇ ਪ੍ਰਚਾਰਕਾਂ ਦੀਆਂ ਟੀਮਾਂ ਪਿੰਡ ਪਿੰਡ ਜਾ ਰਹੀਆਂ ਹਨ 16 ਮਈ ਤੱਕ 34 ਪਿੰਡ,5 ਬਲਾਕ ਤੇ 3 ਜ਼ਿਲ੍ਹਾ ਪੱਧਰੀਆਂ ਕੁੱਲ 42 ਮੀਟਿੰਗਾਂ ਕਰਵਾਈਆਂ ਜਾ ਚੁੱਕੀਆਂ ਹਨ ਇਹ ਮੀਟਿੰਗਾਂ ਜ਼ਿਲ੍ਹਾ ਬਠਿੰਡਾ, ਬਰਨਾਲਾ, ਮੁਕਤਸਰ, ਮਾਲੇਰਕੋਟਲਾ, ਸੰਗਰੂਰ, ਪਟਿਆਲਾ ਤੇ ਲੁਧਿਆਣਾ ਵਿਚ ਹੋ ਚੁੱਕੀਆਂ ਹਨ ਇਹਨਾਂ ਮੀਟਿੰਗਾਂ ਵਿੱਚ ਕਿਸਾਨ,ਖੇਤ ਮਜ਼ਦੂਰ, ਕਾਰਖਾਨਾ ਮਜ਼ਦੂਰ, ਸਰਗਰਮ ਔਰਤਾਂ, ਠੇਕਾ ਮੁਲਾਜ਼ਮ, ਅਧਿਆਪਕ, ਥਰਮਲ ਕਾਮੇ, ਬਿਜਲੀ ਕਾਮੇ, ਮਿਲਕ ਪਲਾਂਟ ਦੇ ਵਰਕਰ, ਵਿਦਿਆਰਥੀ, ਨੌਜਵਾਨ, ਰਿਟਾਇਰ ਹੋ ਚੁੱਕੇ ਕਰਮਚਾਰੀ ਸ਼ਾਮਲ ਹੁੰਦੇ ਰਹੇ ਹਨ

      ਇਹ ਇਕੱਤਰਤਾਵਾਂ ਇਹਨਾਂ ਗੱਲਾਂ ਦੁਆਲੇ ਕੇਂਦਰਿਤ ਰਹੀਆਂ ਹਨ ਗੈਰ ਬਰਾਬਰੀ ਵਾਲੇ ਸਮਾਜ ਅੰਦਰ ਇਹ ਚੋਣਾਂ ਲੋਕ ਭਲੇ ਦਾ ਸਾਧਨ ਨਹੀਂ ਹੈ ਹਾਕਮ ਧੜਿਆਂ ਦੀ ਰਾਜ ਗੱਦੀ ਹਥਿਆਉਣ ਦੀ ਖੇਡ ਹੈਉੱਤਰ ਕਾਟੋ ਮੈਂ ਚੜ੍ਹਾਂ’’ ਦਾ ਤਮਾਸ਼ਾ ਹੈ ਝੂਠੀ ਜਮਹੂਰੀਅਤ ਨੂੰ ਢਕਣ ਦਾ ਢਕਵੰਜ ਹੈ ਲੋਕਾਂ ਨੂੰ ਪਾੜਨ ਵੰਡਣ ਤੇ ਭਟਕਾਊ ਭਾਸਣਾਂ ਰਾਹੀਂ ਅਸਲ ਮੁੱਦਿਆਂ ਤੋਂ ਧਿਆਨ ਤਿਲ੍ਹਕਾਉਣ ਦਾ ਹੱਲਾ ਹੈ ਪਿਛਲੇ 77 ਸਾਲਾਂ ਤੋਂ ਸਰਕਾਰਾਂ ਬਦਲ ਬਦਲ ਲੋਕ ਦੇਖ ਰਹੇ ਹਨ ਕਿ ਵਸੀਲਿਆਂ ਤੇ ਸਾਧਨਾਂ ਸੋਮਿਆਂ ਦੀ ਕਾਣੀ ਵੰਡ ਦੀਆਂ ਬੁਨਿਆਦਾਂ ਉੱਪਰ ਉਸਰੇ ਰਾਜ ਅੰਦਰ ਲੋਕਾਂ ਦੀ ਕੋਈ ਪੁੱਗਤ ਵੁੱਕਤ ਨਹੀਂ ਹੈ ਤੇ ਨਾ ਕਿਧਰੇ ਸੁਣਵਾਈ ਹੈ ਚੋਣਾਂ ਨਾ ਸਿਰਫ ਲੋਕਾਂ ਦੇ ਅਸਲ ਮਸਲੇ ਰੋਲ ਕੇ ਭਟਕਾਊ ਅਤੇ ਭਰਮਾਊ ਮੁੱਦਿਆਂ ਉੱਤੇ ਕੇਂਦਰਿਤ ਹੁੰਦੀਆਂ ਹਨ ਅਤੇ ਲੋਕਾਂ ਦੀ ਸਾਂਝ, ਚੇਤਨਾ ਅਤੇ ਸੰਘਰਸਾਂ ਨੂੰ ਢਾਹ ਲਾਉਂਦੀਆਂ ਹਨ ,ਸਗੋਂ ਇਹਨਾਂ ਪਾਰਟੀਆਂ ਦੀ ਉਹਨਾਂ ਬੁਨਿਆਦੀ ਮੁੱਦਿਆਂ ਉੱਤੇ ਸਹਿਮਤੀ ਹੈ ਜੋ ਭਾਰਤੀ ਲੋਕਾਂ ਦੀ ਦੁਰਦਸ਼ਾ ਲਈ ਜਿੰਮੇਵਾਰ ਹਨ ਦੇਸ਼ ਨੂੰ ਸਾਮਰਾਜੀ ਲੁੱਟ ਦੇ ਵੱਸ ਪਾਉਂਦੀਆਂ ਨੀਤੀਆਂ ਉੱਤੇ ਸਾਰੀਆਂ ਵੋਟ ਪਾਰਟੀਆਂ ਦੀ ਸਹਿਮਤੀ ਹੈ ਅੰਨ੍ਹੇ ਕੌਮੀ ਤੇ ਫ਼ਿਰਕੂ ਜਨੂੰਨ ਦੀ ਲੋਕਾਂ ਖਿਲਾਫ਼ ਵਰਤੋਂ ਇਹਨਾਂ ਹਾਕਮ ਪਾਰਟੀਆਂ ਦਾ ਸਾਂਝਾ ਏਜੰਡਾ ਹੈ ਲੋਕਾਂ ਦੀ ਦੁਰਦਸ਼ਾ ਦੀ ਜੜ੍ਹ ਜ਼ਮੀਨ ਦੀ ਕਾਣੀ ਵੰਡ ਅਤੇ ਸਾਮਰਾਜੀ ਲੁੱਟ ਨੂੰ ਖਤਮ ਕਰਨਾ ਕਿਸੇ ਵੋਟ ਪਾਰਟੀ ਦੇ ਏਜੰਡੇ ਉੱਤੇ ਨਹੀਂ ਹੈ

        ਲੋਕਾਂ ਨੂੰ ਇਸ ਚੋਣ ਢਕਵੰਜ ਤੋਂ ਝੂਠੀ ਆਸ ਰੱਖਣ ਦੀ ਥਾਂ ਆਪਣੇ ਸਾਂਝੇ ਸੰਘਰਸ਼ਾਂ ਦੇ ਜ਼ੋਰ ਇਨਕਲਾਬੀ ਬਦਲ ਉਸਾਰਨ ਦੇ ਰਾਹ ਤੁਰਨ ਦੀ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਵੋਟਾਂ ਤੋਂ ਭਲੇ ਦੀ ਝਾਕ ਛੱਡੀ ਜਾਵੇ ਵੋਟਾਂ ਦੇ ਹੱਲੇ ਤੋਂ ਆਪਣੀ ਭਾਈਚਾਰਕ ਸਾਂਝ ਅਤੇ ਏਕਤਾ ਦੀ ਰਾਖੀ ਕੀਤੀ ਜਾਵੇ ਸਭ ਤਬਕਿਆਂ ਅਤੇ ਵਲਗਣਾਂ ਤੋਂ ਉੱਤੇ ਉੱਠ ਕੇ ਜੋਟੀ ਪਾਈ ਜਾਵੇ

ਸਭਨਾਂ ਮਸਲਿਆਂ ਪਿਛਲੇ ਸਾਂਝੇ ਨੀਤੀ ਮੁੱਦਿਆਂ ਉੱਤੇ ਸੰਘਰਸ਼ ਅਖਾੜੇ ਭਖਾਏ ਜਾਣ ਪੰਜਾਬ ਅੰਦਰ ਨੀਤੀ ਮੁੱਦਿਆਂ ਉੱਤੇ ਸੰਘਰਸ਼ ਕਰ ਰਹੀਆਂ ਲੋਕ ਧਿਰਾਂ ਦਾ ਅੰਗ ਬਣਿਆ ਜਾਵੇ ਆਰਥਿਕ ਮੁੱਦਿਆਂ ਉੱਤੇ ਚਲਦੇ ਸੰਘਰਸ਼ਾਂ ਨੂੰ ਸਿਆਸੀ ਤਬਦੀਲੀ ਲਈ ਸੰਘਰਸਾਂ ਤੱਕ ਲੈ ਕੇ ਜਾਈਏ ਝਮੀਨ ਦੀ ਮੁੜ ਵੰਡ ਕਰਕੇ ਬੇਜਮੀਨੇ ਮਜਦੂਰਾਂ ਕਿਸਾਨਾਂ ਵਿੱਚ ਵੰਡੀ ਜਾਵੇ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੀ ਪੂੰਜੀ ਜਬਤ ਕਰਕੇ ਲੋਕ ਭਲਾਈ ਲਈ ਬਰਾਬਰ ਵਰਤੀ ਜਾਵੇ ਜੋਕ ਧਿਰਾਂ ਦੀ ਫਰੇਬੀ ਵੋਟ ਸਿਆਸਤ ਦੇ ਮੁਕਾਬਲੇ ਸਾਂਝੇ ਸੰਘਰਸ਼ਾਂ ਦੇ ਸਿਰ ਹਰ ਖੇਤਰ ਅੰਦਰ ਲੋਕਾਂ ਦੀ ਸਰਦਾਰੀ ਬਣਾਉਣ ਦੀ ਲੋਕ ਸਿਆਸਤ ਲਾਗੂ ਕੀਤੀ ਜਾਵੇ ਇਸ ਪ੍ਰਬੰਧ ਨੂੰ ਮੁਕੰਮਲ ਤੌਰਤੇ ਬਦਲਣ ਲਈ ਇਨਕਲਾਬ ਕਰਨ ਦੇ ਰਾਹ ਕਦਮ ਵਧਾਏ ਜਾਣ

   ਮੁਹਿੰਮ ਹਾਲੇ ਜਾਰੀ ਹੈ  

ਪਿਛਲੇ ਮਹੀਨੇ ਲੋਕ ਕਾਫ਼ਲੇਚੋਂ ਸਾਥੀ ਅਮਰਜੀਤ ਪ੍ਰਦੇਸੀ ( ਰਸੂਲਪੁਰ) ਦੇ ਵਿਛੋੜੇਤੇ ਅਦਾਰਾ ਸੁਰਖ਼ ਲੀਹ ਡੂੰਘਾ ਦੁੱਖ ਪ੍ਰਗਟ ਕਰਦਾ ਹੈ ਅਤੇ ਇਨਕਲਾਬੀ ਗੀਤਾਂ/ ਕਵੀਸ਼ਰੀਆਂ ਦੇ ਖੇਤਰ ਉਹਨਾਂ ਦੀ ਭੂਮਿਕਾ ਨੂੰ ਉਚਿਆਉਦਾ ਹੋਇਆ ਮਾਣ ਮਹਿਸੂਸ ਕਰਦਾ ਹੈ ਉਹਨਾਂ ਦੇ ਗੀਤ ਲੋਕ ਸੰਘਰਸ਼ਾਂ ਦਰਮਿਆਨ ਗੂੰਜਦੇ ਰਹਿਣਗੇ

 

No comments:

Post a Comment