Thursday, May 23, 2024

ਦੁਨੀਆਂ ਭਰ ਵਿੱਚ ਮਈ ਦਿਹਾੜੇ ਦੀ ਇਨਕਲਾਬੀ ਗੂੰਜ

ਦੁਨੀਆਂ ਭਰ ਵਿੱਚ  ਮਈ ਦਿਹਾੜੇ ਦੀ ਇਨਕਲਾਬੀ ਗੂੰਜ

ਮਜ਼ਦੂਰ  ਜਮਾਤ ਦਾ ਕੌਮਾਂਤਰੀ ਤਿਉਹਾਰ ਮਈ ਦਿਵਸ ਇਸ ਵਾਰ ਵੀ ਦੁਨੀਆਂ ਦੇ ਹਰ ਕੋਨੇ ਵਿੱਚ ਮਨਾਇਆ ਗਿਆ ਵੱਖ ਵੱਖ ਮਹਾਂਦੀਪਾਂ, ਦੇਸ਼ਾਂ, ਸ਼ਹਿਰਾਂ ਇਸ ਦਿਹਾੜੇਤੇ ਮਜ਼ਦੂਰਾਂ ਨੇ ਆਪਣੇ ਹੱਕਾਂ, ਕਿਰਤ ਕਾਨੂੰਨਾਂ ਦੀ ਰਾਖੀ, ਵੱਧ ਉਜਰਤਾਂ, ਆਰਥਿਕ ਨਾ-ਬਰਾਬਰੀ ਤੇ  ਸਾਮਰਾਜੀ-ਪੂੰਜੀਵਾਦੀ ਲੁੱਟ-ਖਸੁੱਟ ਦੇ ਖ਼ਿਲਾਫ਼  ਜ਼ੋਰਦਾਰ ਆਵਾਜ਼  ਬੁਲੰਦ ਕੀਤੀ ਯੂਰਪ, ਅਫ਼ਰੀਕਾ, ਏਸ਼ੀਆ, ਤੋਂ ਲੈਕੇ ਅਰਬ ਜਗਤ ਤੱਕ ਦੁਨੀਆਂ ਦੇ ਕੋਨੇ ਕੋਨੇਚੋਂ ਮਜ਼ਦੂਰ  ਰੋਹ ਦੀ ਆਵਾਜ਼  ਬੁਲੰਦ ਹੋਈ ਇਸਦੇ ਨਾਲ ਇਜ਼ਰਾਇਲ ਵੱਲੋਂ ਫ਼ਲਸਤੀਨੀ  ਲੋਕਾਂ ਦੇ ਕਤਲੇਆਮ ਖ਼ਿਲਾਫ਼  ਰੋਹ ਭਰਪੂਰ ਆਵਾਜ਼ ਬੁਲੰਦ ਕਰਨਾ ਇਸ ਵਾਰ ਮਈ ਦਿਹਾੜੇ ਦੇ ਸਮਾਗਮਾਂ ਦਾ ਅਨਿੱਖੜਵਾਂ ਅੰਗ ਬਣਿਆ ਰਿਹਾ

ਮਜ਼ਦੂਰਾਂ ਨੇ ਕਿਤੇ ‘‘ਅੱਠ ਘੰਟੇ ਦੀ ਕੰਮ ਦਿਹਾੜੀ’’ ਤੋਂ ਪਰ੍ਹਾਂ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਤੇ ਕਿਤੇ ਆਮ ਲੋਕਾਂ ਦੀ ਬਜਾਏ ਅਮੀਰਾਂਤੇ ਟੈਕਸ ਲਾਉਣ ਦੀ ਮੰਗ ਕੀਤੀ ਇਸੇ ਪ੍ਰਕਾਰ  ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਦਸ ਹਜ਼ਾਰ  ਮਜ਼ਦੂਰਾਂ ਦਾ ਲਾਮਿਸਾਲ ਇੱਕਠ ਹੋਇਆ ਜਿਸ ਵਿੱਚ ਫਰਾਂਸੀਸੀ ਸਰਕਾਰ ਵੱਲੋਂ ਪੈਨਸ਼ਨ ਸੁਧਾਰਾਂ ਤਹਿਤ ਪੈਨਸ਼ਨ ਦੀ ਉਮਰ 62 ਸਾਲ ਤੋਂ 64 ਸਾਲ ਕਰਨ ਖ਼ਿਲਾਫ਼  ਜ਼ੋਰਦਾਰ ਰੋਸ ਪ੍ਰਗਟ ਹੋਇਆ ਇਸਤੋਂ ਬਿਨਾਂ ਇਸੇ ਸਾਲ ਹੋਣ ਵਾਲੀਆਂ ਪੈਰਿਸ ਉਲੰਪਿਕ ਖੇਡਾਂ ਲਈ ਮਜ਼ਦੂਰਾਂ ਦੀਆਂ ਛੁੱਟੀਆਂਤੇ ਡਾਕਾ ਮਾਰਨ ਤੇ ਉਹਨਾਂ ਨੂੰ ਬਣਦਾ ਮੁਆਵਜ਼ਾ ਨਾ ਦੇਣ ਦਾ ਮਸਲਾ ਵੀ ਅਹਿਮ ਰਿਹਾ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਇਹਨਾਂ ਖੇਡਾਂ ਦਾ ਬਾਈਕਾਟ ਕਰਨਗੇ ਇਸ ਪ੍ਰਦਰਸ਼ਨ  ਵਿੱਚ ਫ਼ਲਸਤੀਨੀ  ਪੱਖੀ ਮੁਜ਼ਾਹਰਾਕਾਰੀ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ  

      ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹਜ਼ਾਰਾਂ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ  ਕੀਤਾ ਪ੍ਰਦਰਸ਼ਨਕਾਰੀਆਂ ਨੇ ਉਜਰਤਾਂ ਵਧਾਉਣ ਅਤੇ ਅਮੀਰਾਂਤੇ ਟੈਕਸ ਲਾਉਣ ਦੀਆਂ ਮੰਗਾਂ ਵਾਲੇ ਬੈਨਰ ਲਹਿਰਾਏ ਇਸੇ ਤਰ੍ਹਾਂ ਜਰਮਨੀ ਦੇ ਕੈਬਲਿੰਜ ਸ਼ਹਿਰ ਵਿੱਚ ਵੀ ਹਜ਼ਾਰਾਂ ਮਜ਼ਦੂਰਾਂ ਨੇ ਮਈ ਦਿਹਾੜੇ ਦੇ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕੀਤੀ

 ਇਸੇ ਤਰ੍ਹਾਂ ਯੂਰਪ ਦੇ ਹੋਰ ਅਹਿਮ ਦੇਸ਼ਾਂ ਸਪੇਨ, ਡੈਨਮਾਰਕ, ਤੇ ਅਮਰੀਕਾ ਵਿੱਚ ਵੀ ਮਜ਼ਦੂਰਾਂ ਨੇ ਸ਼ਾਨਦਾਰ ਰੋਸ ਪ੍ਰਦਰਸ਼ਨ  ਜੱਥੇਬੰਦੀ ਕੀਤੇ ਅਮਰੀਕਾ ਦੇ ਸ਼ਹਿਰ ਸਨਫਰਾਂਸਿਸਕੋ ਵਿੱਚ ਇਕੱਠੇ ਹੋਏ ਮਜ਼ਦੂਰਾਂ ਨੇ ਮਈ ਦਿਹਾੜੇ ਦੀਆਂ ਮੰਗਾਂ ਦੇ ਨਾਲ ਹੀ ਫ਼ਲਸਤੀਨ  ਦੇ ਲੋਕਾਂ ਨਾਲ ਵੀ ਯਕਜ਼ਹਿਤੀ ਪ੍ਰਗਟ ਕੀਤੀ ਇਸ ਮੌਕੇ ਇੱਕ ਪ੍ਰਦਰਸ਼ਨਕਾਰੀ ਕਿ੍ਸਟੀਨਾ ਗੁਟਰੇਜ਼ ਨੇ ਕਿਹਾ, “ਫ਼ਲਸਤੀਨ  ਵਿੱਚ ਨਸਲਕੁਸ਼ੀ ਲਈ ਵਰਤਿਆ ਜਾ ਰਿਹਾ ਪੈਸਾ ਤੁਹਾਡੇ ਤੇ ਮੇਰੇ ਟੈਕਸ ਦਾ ਪੈਸਾ ਹੈ’’ ਇਸੇ ਤਰ੍ਹਾਂ ਇੱਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ, “ਅਮਰੀਕਾ ਦੇ  ਸਨਫਰਾਂਸਿਸਕੋ ਵਿੱਚ 1946 ਤੋਂ ਮਗਰੋਂ ਕਦੇ ਵੀ ਆਮ ਹੜਤਾਲ ਨਹੀਂ ਹੋਈ ਹੁਣ ਸਮਾਂ ਹੈ ਕਿ ਇੱਕ ਹੋਰ ਆਮ ਹੜਤਾਲ ਕੀਤੀ ਜਾਵੇ ਕਿਉਂਕਿ ਇਹ ਸਾਰੀ ਮਜ਼ਦੂਰ  ਜਮਾਤ ਨੂੰ ਇੱਕਜੁੱਟ ਕਰਦੀ ਹੈ...’’ ਇਸੇ ਤਰ੍ਹਾਂ ਲਾਸ ਏਂਜਲਜ਼ ਅਤੇ ਸਿਆਟਲ ਵਿੱਚ ਹੋਏ ਮੁਜ਼ਾਹਰਿਆਂ ਵਿੱਚ ਵੀ ਫ਼ਲਸਤੀਨ  ਪੱਖੀ ਮੁਜ਼ਾਹਰਾਕਾਰੀ ਸ਼ਾਮਲ ਹੋਏ

ਹਜ਼ਾਰਾਂ ਦੀ ਗਿਣਤੀ ਦਾ ਇੱਕ ਵੱਡਾ ਮਜ਼ਦੂਰ  ਇੱਕਠ ਤੁਰਕੀ ਦੀ ਰਾਜਧਾਨੀ ਇੰਸਤਾਂਬੁਲ ਦੇ ਇਤਿਹਾਸਕ ਤਕਸਿਮ ਚੌਂਕ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਮਜ਼ਦੂਰਾਂ ਨੂੰ ਇਸ ਚੌਂਕ ਵਿਚ ਜਾ ਕੇ ਰੋਸ ਪ੍ਰਦਰਸ਼ਨ  ਕਰਨ ਤੋਂ ਰੋਕਣ ਕਾਰਨ ਪੁਲਿਸ ਤੇ ਮਜ਼ਦੂਰਾਂ ਵਿੱਚ ਝੜੱਪ ਹੋਈ ਗਰੀਸ ਦੀ ਰਾਜਧਾਨੀ ਏਥਨਜ਼ ਵਿੱਚ ਲਾਮਿਸਾਲ ਮਜ਼ਦੂਰ  ਮੁਜ਼ਾਹਰੇ ਸ਼ਾਮਲ ਮੁਜ਼ਾਹਰਾਕਾਰੀਆਂ ਨੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਫ਼ਲਸਤੀਨ  ਦੀ ਹਿਮਾਇਤ ਚੱਲ ਰਹੇ ਸੰਘਰਸ਼ ਦੀ ਹਿਮਾਇਤ ਦਾ ਨਾਅਰਾ ਬੁਲੰਦ ਕੀਤਾ ਤੇ ਇਜ਼ਰਾਇਲ ਵੱਲੋਂ ਕੀਤੀ ਜਾ ਰਹੀ ਨਸਲਕੁਸ਼ੀ ਬੰਦ ਕਰਨ ਦੀ ਮੰਗ ਕੀਤੀ ਇੱਕ ਪ੍ਰਦਰਸ਼ਨਕਾਰੀ ਨਿਕੋਸ ਮਾਵਰੋਕਫਲੋਜ਼ ਨੇ ਕਿਹਾ, “ਅਸੀਂ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟ ਕਰਦੇ ਹਾਂ, ਜਿਹੜੇ ਆਪਣੀਆਂ ਮੰਗਾਂ ਤੇ ਹੱਕਾਂ ਲਈ ਭਾਰੀ ਜਬਰ ਦਾ ਸਾਹਮਣਾ ਕਰ ਰਹੇ ਹਨ

 ਏਸ਼ੀਅਨ ਦੇਸ਼ਾਂ ਅੰਦਰ ਫਿਲਪੀਨਜ਼, ਦੱਖਣੀ ਕੋਰੀਆ, ਜਪਾਨ, ਪਾਕਿਸਤਾਨ, ਬੰਗਲਾਦੇਸ਼, ਤਾਇਵਾਨ  ਤੇ ਇੰਡੋਨੇਸ਼ੀਆ ਵਰਗੇ ਮੁਲਕਾਂ ਮਜ਼ਦੂਰਾਂ ਦੇ ਭਾਰੀ ਇਕੱਠ ਹੋਏ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਇਕੱਤਰ ਮਜ਼ਦੂਰਾਂ ਨੇ ਮਜ਼ਦੂਰ  ਪੱਖੀ ਕਿਰਤ ਕਾਨੂੰਨ ਲਾਗੂ ਕਰਨ ਤੇ ਉਜਰਤਾਂ ਵਧਾਉਣ ਦੀ ਮੰਗ ਕੀਤੀ ਸ੍ਰੀ ਲੰਕਾ ਦੀ ਰਾਜਧਾਨੀ ਹੋਏ ਇਕੱਠ ਮਜ਼ਦੂਰਾਂ ਨੇ “8 ਘੰਟੇ ਦੀ ਕੰਮ ਦਿਹਾੜੀ ਤੋਂ ਹੱਥ ਪਰ੍ਹਾਂ ਰੱਖੋ’’ ਦਾ ਨਾਅਰਾ ਬੁਲੰਦ ਕੀਤਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਪਿਛਲੇ ਸਮੇਂ ਕੱਪੜਾ ਕਾਰਖਾਨਿਆਂ ਦੇ ਮਜ਼ਦੂਰਾਂਤੇ ਹੋਏ ਭਾਰੀ ਹਕੂਮਤੀ ਜਬਰ ਦੇ ਬਾਵਜੂਦ ਮਜ਼ਦੂਰਾਂ ਦਾ ਵਿਸਾਲ ਇਕੱਠ ਮਈ ਦਿਹਾੜੇ ਦੇ ਸਮਾਗਮ ਸ਼ਾਮਲ ਹੋਇਆ

 ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਲੱਖਾਂ ਮਜ਼ਦੂਰਾਂ ਦਾ ਇਕੱਠ ਹੋਇਆ ਜਿਹਨਾਂ ਨੇ ਮੁਲਕ ਦੇ ਸੱਜੇਪੱਖੀ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਕਿਰਤ ਸੁਧਾਰਾਂ ਦਾ ਵਿਰੋਧ ਕੀਤਾ ਉਹਨਾਂ ਨੇ ਉਜ਼ਰਤਾਂ ਵਧਾਉਣ ਤੇ ਰੁਜ਼ਗਾਰ ਦੀ ਗਰੰਟੀ ਦੀ ਮੰਗ ਵੀ ਕੀਤੀ ਉਸਤੋਂ ਮਗਰੋਂ ਹਜ਼ਾਰਾਂ ਮਜ਼ਦੂਰਾਂ ਨੇ ਅਮਰੀਕਨ ਅੰਬੈਸੀ ਵੱਲ ਮਾਰਚ ਕਰਦਿਆਂ ਮਜ਼ਦੂਰਾਂ ਦੀ ਦੁਰਦਸ਼ਾ ਲਈ ਅਮਰੀਕਨ ਸਾਮਰਾਜ ਨੂੰ ਜੁੰਮੇਵਾਰ ਕਰਾਰ ਦਿੱਤਾ ਦੱਖਣੀ ਕੋਰੀਆ ਦੇ ਕਈ ਸ਼ਹਿਰਾਂ ਤੇ ਖਾਸ ਕਰ ਰਾਜਧਾਨੀ ਸਿਉਲ ਵਿੱਚ ਲੱਖਾਂ ਮਜ਼ਦੂਰਾਂ ਨੇ ਰੋਸ ਪ੍ਰਦਰਸ਼ਨ  ਕੀਤੇ

 ਉੱਤਰੀ ਅਮਰੀਕਾ ਦੇ ਮੁਲਕਾਂ ਵਿੱਚ ਲੱਖਾਂ ਮਜ਼ਦੂਰ  ਮਈ ਦਿਹਾੜਾ ਮਨਾਉਣ ਲਈ ਸੜਕਾਂਤੇ ਨਿੱਕਲੇ ਚਿੱਲੀ ਦੀ ਰਾਜਧਾਨੀ ਸੈਂਟੀਆਗੋ, ਵੇਂਜ਼ੁਏਲਾ, ਕਿਊਬਾ ਤੇ ਨਾਇਜੇਰੀਆ ਵਰਗੇ ਮੁਲਕਾਂ ਮਜ਼ਦੂਰ  ਪ੍ਰਦਰਸ਼ਨ  ਹੋਏ ਜਿਨ੍ਹਾਂ ਵਿੱਚ ਆਪਣੇ ਮੁਲਕ ਦੀਆਂ ਹਕੂਮਤਾਂ ਦੇ ਨਾਲ ਨਾਲ ਅਮਰੀਕਨ ਸਾਮਰਾਜ ਖ਼ਿਲਾਫ਼  ਵੀ ਜ਼ੋਰਦਾਰ ਆਵਾਜ਼  ਬੁਲੰਦ ਕੀਤੀ ਗਈ  ਦੱਖਣੀ ਅਫਰੀਕਾ, ਕੀਨੀਆ, ਲੈਬਨਾਨ, ਇਰਾਕ, ਆਦਿ ਮੁਲਕਾਂ ਮਜ਼ਦੂਰ  ਦਿਹਾੜਾ ਜੋਰਦਾਰ ਢੰਗ ਨਾਲ ਮਨਾਇਆ ਗਿਆ

ਕੌਮਾਂਤਰੀ ਮਜ਼ਦੂਰ  ਦਿਹਾੜੇ ਦੇ ਦੁਨੀਆਂ ਭਰ ਮਨਾਏ ਜਾਣ ਨੇ ਨਾ ਸਿਰਫ ਇੱਕ ਵਾਰ ਫਿਰ ਮਜ਼ਦੂਰ  ਜਮਾਤ ਦੀ ਜਥੇਬੰਦਕ ਤਾਕਤ ਤੇ ਏਕਤਾ ਦੇ ਦਰਸ਼ਨ ਦੀਦਾਰ ਕਰਵਾਏ ਹਨ ਸਗੋਂ ਨਾਲ ਹੀ ਮੌਜੂਦਾ ਆਰਥਿਕ ਸੁਧਾਰਾਂ ਤੇ ਕਿਰਤ ਵਿਰੋਧੀ ਨੀਤੀਆਂ ਦੇ ਦੌਰ ਵਿੱਚ ਇੱਕ ਜ਼ੋਰਦਾਰ ਮਜ਼ਦੂਰ  ਲਹਿਰ ਦੀ ਲੋੜ ਨੂੰ ਉਭਾਰਿਆ ਹੈ ਇਜ਼ਰਾਇਲ ਵੱਲੋਂ ਫ਼ਲਸਤੀਨੀ  ਲੋਕਾਂ ਦੀ ਨਸਲਕੁਸ਼ੀ ਦਾ ਮਸਲਾ ਚੁੱਕਦਿਆਂ  ਮਜ਼ਦੂਰ  ਜਮਾਤ ਨੇ ਆਪਣੇ ਸਾਮਰਾਜ ਵਿਰੋਧੀ ਤੇ ਦੁਨੀਆਂ ਦੀਆਂ ਦੱਬੀਆਂ ਕੁਚਲੀਆਂ ਕੌਮਾਂ ਨਾਲ ਆਪਣੀ ਏਕਤਾ ਤੇ ਹਿਮਾਇਤ ਦਾ ਪ੍ਰਗਟਾਵਾ ਕੀਤਾ ਹੈ  ---0---

 

  

No comments:

Post a Comment