Thursday, November 21, 2024

ਪੰਜ ਜਥੇਬੰਦੀਆਂ ਵੱਲੋਂ ਫਲਸਤੀਨੀਆਂ ਦੇ ਹੱਕ ਵਿੱਚ ਕਨਵੈਨਸ਼ਨ ਤੇ ਮੁਜ਼ਾਹਰਾ

 ਪੰਜ ਜਥੇਬੰਦੀਆਂ ਵੱਲੋਂ ਫਲਸਤੀਨੀਆਂ ਦੇ ਹੱਕ ਵਿੱਚ ਕਨਵੈਨਸ਼ਨ ਤੇ ਮੁਜ਼ਾਹਰਾ





ਇਜ਼ਰਾਇਲ ਵੱਲੋਂ ਫਲਸਤੀਨੀਆਂ ਦੀ ਨਸਲਕੁਸ਼ੀ ਦੇ ਵਿਰੋਧ ’ਚ, ਸਥਾਈ ਜੰਗਬੰਦੀ ਲਈ ਅਤੇ ਭਾਰਤ ਸਰਕਾਰ ਵੱਲੋਂ ਇਜ਼ਰਾਈਲ ਨੂੰ ਹਥਿਆਰ ਤੇ ਹੋਰ ਜੰਗੀ ਸਾਜੋ ਸਮਾਨ ਦਿੱਤੇ ਜਾਣ ਦੇ ਵਿਰੋਧ ’ਚ ਅਤੇ ਫਲਸਤੀਨੀਆਂ ਨਾਲ ਯੱਕਯਹਿਤੀ ਪ੍ਰਗਟਾਉਣ ਲਈ 7 ਅਕਤੂਬਰ ਨੂੰ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਕਨਵੈਂਨਸ਼ਨ ਕੀਤੀ ਗਈ ਅਤੇ ਸ਼ਹਿਰ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਆਰ ਐਮ ਪੀ ਆਈ, ਸੀ ਪੀ ਆਈ ਐਮ ਐਲ ਨਿਊ ਡੈਮੋਕਰੇਸੀ, ਸੀ ਪੀ ਆਈ ਐਮ ਐਲ ਲਿਬਰੇਸ਼ਨ , ਇਨਕਲਾਬੀ ਕੇਂਦਰ ਪੰਜਾਬ ਤੇ ਐਮ ਸੀ ਪੀ ਆਈ (ਯੂ) ਸ਼ਾਮਿਲ ਸਨ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਰਵ ਸ੍ਰੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ, ਰਾਜਵਿੰਦਰ ਸਿੰਘ ਰਾਣਾ, ਨਰਾਇਣ ਦੱਤ ਤੇ ਗੁਰਨਾਮ ਸਿੰਘ ਬਾਲਦ ਕਲਾਂ ਨੇ ਕੀਤੀ।

ਕਨਵੈਂਸ਼ਨ ਵਿੱਚ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਸਥਾਈ ਜੰਗਬੰਦੀ ਕੀਤੀ ਜਾਵੇ, ਯੂਐਨਓ ਦੇ ਮਤੇ ਅਨੁਸਾਰ ਫਲਸਤੀਨੀ ਇਲਾਕਿਆਂ ਵਿੱਚੋਂ ਇਜ਼ਰਾਇਲੀ ਫੌਜਾਂ ਫੌਰੀ ਤੌਰ ’ਤੇ ਵਾਪਸ ਬੁਲਾਈਆਂ ਜਾਣ, ਫਲਸਤੀਨੀਆਂ ਦੀ ਪ੍ਰਭੂਸਤਾ ਲਈ ਆਵਾਜ਼ ਬੁਲੰਦ ਕੀਤੀ ਜਾਵੇ। ਭਾਰਤ ਸਰਕਾਰ ਹਥਿਆਰ ਅਤੇ ਹੋਰ ਜੰਗੀ ਸਮਾਨ ਦੀ ਸਪਲਾਈ ਬੰਦ ਕਰੇ ਅਤੇ ਇਜ਼ਰਾਈਲ ਨਾਲੋਂ ਰਾਜਦੂਤਕ ਸੰਬੰਧ ਤੋੜ ਕੇ ਫਲਸਤੀਨੀ ਲੋਕਾਂ ਦੀ ਹਿਮਾਇਤ ਕਰੇ।

                                                                    --0--

ਇਜਰਾਈਲ ਵੱਲੋਂ ਫਲਸਤੀਨ ਦੇ ਖਿਲਾਫ ਛੇੜੀ ਨਿਹੱਕੀ ਜੰਗ ਦਾ ਇੱਕ ਵਰ੍ਹਾ ਮੁਕੰਮਲ ਹੋਣ ਉੱਤੇ ਲੋਕ ਮੋਰਚਾ ਪੰਜਾਬ

 ਵੱਲੋਂ ਪੰਜ ਜਿਲ੍ਹਿਆਂ ਅੰਦਰ ਇਸ ਜੰਗ ਦੇ ਵਿਰੋਧ ਵਿੱਚ ਅਤੇ ਮੋਦੀ ਹਕੂਮਤ ਵੱਲੋਂ ਮੱਧ ਭਾਰਤ ਦੇ ਆਦੀਵਾਸੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਰੋਧ ਵਿੱਚ ਪ੍ਦਰਸ਼ਨ ਕੀਤੇ ਗਏ, ਜਿਹਨਾਂ ਵਿੱਚ ਵੱਡੀ ਗਿਣਤੀ ਲੋਕਾਂ ਨੇ ਸਮੂਲੀਅਤ ਕੀਤੀ।

      ਮੂਨਕ(ਸੰਗਰੂਰ), ਧਨੌਲਾ (ਬਰਨਾਲਾ),  ਲੰਬੀ (ਮੁਕਤਸਰ ),  ਸਮਰਾਲਾ (ਲੁਧਿਆਣਾ) ਅਤੇ ਬਠਿੰਡਾ ਵਿੱਚ ਹੋਏ ਇਹਨਾਂ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਇਹਨਾਂ ਵਿਰੋਧ ਪ੍ਰਦਰਸ਼ਨਾਂ ਰਾਹੀਂ ਲੋਕ ਇਸ ਅਨਿਆਈਂ ਜੰਗ ਦੇ ਵਿਰੁੱਧ ਜ਼ੋਰਦਾਰ ਆਵਾਜ ਬੁਲੰਦ ਕਰਨ ਵਿੱਚ ਸੰਸਾਰ ਭਰ ਦੇ ਲੋਕਾਂ ਨਾਲ ਸ਼ਾਮਿਲ ਹਨ।

           ਇਹਨਾਂ ਮੁਜ਼ਹਾਰਿਆਂ ਦੌਰਾਨ ਫਲਸਤੀਨੀ ਲੋਕਾਂ ਦੀ ਹਮਾਇਤ ਤੇ ਇਜ਼ਰਾਇਲੀ ਹਮਲੇ ਦਾ ਵਿਰੋਧ ਕਰਦੀਆਂ ਮੰਗਾਂ ਦੇ ਨਾਲ ਨਾਲ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਮੱਧ ਭਾਰਤ ਦੇ ਜੰਗਲਾਂ ਵਿੱਚ ਆਦਿਵਾਸੀਆਂ ਤੇ ਇਨਕਲਾਬੀਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਬੰਦ ਕਰੇ ਅਤੇ ਕਾਰਪੋਰੇਟਾਂ ਨੂੰ ਮੁਲਕ ਦੇ ਖਜਾਨੇ ਲੁੱਟਣ ਦੀ ਇਜਾਜਤ ਨਾ ਦਿੱਤੀ ਜਾਵੇ। ਇਹਨਾਂ ਸਭਨਾਂ ਥਾਵਾਂ ਉੱਤੇ ਇਕੱਤਰਤਾਵਾਂ ਤੋਂ ਬਾਅਦ ਬਾਜ਼ਾਰਾਂ ਅੰਦਰ ਮਾਰਚ ਵੀ ਕੀਤੇ ਗਏ। --0--

  (ਪ੍ਰੈਸ ਲਈ ਜਾਰੀ ਬਿਆਨ)  


No comments:

Post a Comment