Thursday, November 21, 2024

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਜਿਮਨੀ ਚੋਣਾਂ ਵਾਲੇ ਇਲਾਕਿਆਂ ਵਿੱਚ ਝੰਡਾ ਮਾਰਚ

 ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਜਿਮਨੀ ਚੋਣਾਂ ਵਾਲੇ ਇਲਾਕਿਆਂ ਵਿੱਚ ਝੰਡਾ ਮਾਰਚ 

ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚੋਂ ਕੰਪਨੀਆਂ ਅਤੇ ਠੇਕੇਦਾਰਾਂ ਨੂੰ ਬਾਹਰ ਕੱਢਣ, ਆਊਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਲਿਆਕੇ ਰੈਗੂਲਰ ਕਰਨ, ਘੱਟੋ-ਘੱਟ ਉਜਰਤ ਐਕਟ ਤਹਿਤ ਤਨਖਾਹਾਂ ਦੇਣ ਵਰਗੀਆਂ ਮੰਗਾਂ ਨੂੰ ਲੈ ਕੇ ਠੇਕਾ ਮੁਲਾਜ਼ਮਾ ਵੱਲੋਂ ਜਿਮਨੀ ਚੋਣਾਂ ਦੌਰਾਨ ਪੰਜਾਬ ਸਰਕਾਰ ’ਤੇ ਦਬਾਅ ਵਧਾਉਣ ਲਈ ਚੋਣ ਹਲਕਿਆਂ ’ਚ ਝੰਡਾ ਮਾਰਚ ਕੀਤੇ ਜਾ ਰਹੇ ਹਨ। ਇਨਾ ਮਾਰਚਾਂ ਦੌਰਾਨ ਵੋਟਾਂ ਤੋਂ ਝਾਕ ਛੱਡੋ ਸੰਘਰਸ਼ਾਂ ’ਤੇ ਟੇਕ ਰੱਖਣ ਦਾ ਹੋਕਾ ਵੀ ਦਿੱਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦਾ ਫੀਲਡ ਵਿਚ ਆਉਣ ਤੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਸਬੰਧ ਵਿੱਚ ਪੂਰੇ ਪੰਜਾਬ ਦੀ ਲਾਮਬੰਦੀ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਗਿਆ। 

 ਗਿਦੜਬਾਹਾ ਵਿਖੇ 5,9,11 ਨਵੰਬਰ ਨੂੰ ਪਿੰਡਾਂ ਵਿੱਚ ਮਾਰਚ ਕਰਕੇ ਲੀਫਲੈਟ ਵੰਡਿਆਂ ਗਿਆ ਅਤੇ 15,16,17 ਨੂੰ ਤਿੰਨ ਦਿਨ ਅਤੇ ਦੋ ਰਾਤਾਂ ਨੂੰ ਲਗਾਤਾਰ ਧਰਨਾ ਦਿੱਤਾ ਜਾਵੇਗਾ ਅਤੇ ਪਿੰਡਾਂ ਵਿੱਚ ਮਾਰਚ ਕਰਕੇ ਲੀਫਲੈਟ ਵੰਡਿਆਂ ਜਾਵੇਗਾ ਅਤੇ 5 ਨਵੰਬਰ ਨੂੰ ਝੰਡਾ ਮਾਰਚ ਦੌਰਾਨ ਪੁਲਸ ਪ੍ਰਸ਼ਾਸਨ ਦੁਆਰਾ ਮੁੱਖ ਮੰਤਰੀ ਦੇ ਆਉਣ ’ਤੇ ਮੁਲਾਜ਼ਮਾਂ ਨੂੰ ਬੱਲੂਆਣਾ ਟੋਲ ਪਲਾਜ਼ਾ ਵਿਖ਼ੇ ਰੋਕ ਕੇ ਰੱਖਿਆ ਗਿਆ ਅਤੇ ਨੈਸ਼ਨਲ ਹਾਈਵੇ ਜਾਮ ਕਰ ਕੇ ਰੱਖਿਆ ਗਿਆ ਅਤੇ ਬਰਨਾਲਾ ਵਿਖੇ 5 ਨਵੰਬਰ ਨੂੰ ਮਾਰਚ ਕਰਕੇ ਲੀਫਲੈਟ ਵੰਡਿਆ ਗਿਆ ਅਤੇ 17 ਨਵੰਬਰ ਨੂੰ ਵੀ ਬਰਨਾਲੇ ਦੇ ਪਿੰਡਾਂ ਵਿਚ ਮਾਰਚ ਕੀਤਾ ਜਾਵੇਗਾ ਅਤੇ ਚੱਬੇਵਾਲ ਦੇ ਇਲਾਕੇ ਵਿਚ 13 ਨਵੰਬਰ ਨੂੰ ਚੱਬੇਵਾਲ, ਬੱਸੀ ਕਲਾਂ,ਸੈਦੋਪੱਟੀ, ਜਿਆਣ, ਭੀਲੋਵਾਲ, ਲਹਿਲੀ ਕਲਾਂ, ਬਿਹਾਲਾ, ਨੌਰੰਗਾਬਾਦ, ਮੁਗੋਵਾਲ ਵਿਚ ਮਾਰਚ ਕਰਕੇ ਲੀਫਲੈਟ ਵੰਡੇ ਗਏ ਅਤੇ ਡੇਰਾ ਬਾਬਾ ਨਾਨਕ ਵਿਖੇ 11 ਨਵੰਬਰ ਨੂੰ ਮਾਰਚ ਕਰਕੇ ਲੀਫਲੈਟ ਵੰਡੇ ਗਏ ਅਤੇ ਗਿੱਦੜਬਾਹਾਂ ਹਲਕੇ ਵਿਚ ਮੁੱਖ ਮੰਤਰੀ ਪੰਜਾਬ ਦਾ 7 ਨਵੰਬਰ ਨੂੰ ਕੋਣੀ ਅਤੇ 13 ਨਵੰਬਰ ਨੂੰ ਭਲਾਈਆਣਾ ਵਿਖੇ ਆਉਣ ਤੇ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। 

No comments:

Post a Comment