Showing posts with label ਸੈਫ਼ੂਰਾ ਜ਼ਰਗਰ ਤੇ ਹੋਰਨਾਂ ਦੀ ਰਿਹਾਈ ਦੀ ਆਵਾਜ਼ ਉਠਾਓ. Show all posts
Showing posts with label ਸੈਫ਼ੂਰਾ ਜ਼ਰਗਰ ਤੇ ਹੋਰਨਾਂ ਦੀ ਰਿਹਾਈ ਦੀ ਆਵਾਜ਼ ਉਠਾਓ. Show all posts

Friday, July 3, 2020

ਸੈਫ਼ੂਰਾ ਜ਼ਰਗਰ ਤੇ ਹੋਰਨਾਂ ਦੀ ਰਿਹਾਈ ਦੀ ਆਵਾਜ਼ ਉਠਾਓ


ਸੈਫ਼ੂਰਾ ਜ਼ਰਗਰ ਤੇ ਹੋਰਨਾਂ ਦੀ ਰਿਹਾਈ ਦੀ ਆਵਾਜ਼ ਉਠਾਓ   

ਜੇਕਰ ਕਰੋਨਾ ਵਾਇਰਸ ਕਾਰਨ ਮੁਲਕ ਚ ਲੌਕ ਡਾਊਨ ਹੈ ਤਾਂ ਫਿਰ ਝੂਠੇ ਕੇਸ ਮੜਨਾ, ਗਿ੍ਰਫਤਾਰੀਆਂ ਕਰਕੇ ਜੇਲਾਂ ਚ ਸੁੱਟਣਾ ਇਸ ਲਾਕ ਡਾਊਨ ਤੋਂ ਬਾਹਰ ਕਿਉਂ ਰੱਖਿਆ ਹੋਇਆ ਹੈ ? ਪਰ ਮੋਦੀ ਹਕੂਮਤ ਲਈ ਇਹ ਮਹਾਂਮਾਰੀ ਲੋਕਾਂ ਤੇ ਜਬਰ ਢਾਹੁਣ ਲਈ ਹੱਥ ਆਇਆ ਮੌਕਾ ਬਣਕੇ ਬਹੁੜੀ ਹੈ । ਜਿਸਦੇ ਸਹਾਰੇ ਫਾਸ਼ੀ ਹਮਲੇ ਨੂੰ ਨਿਸ਼ੰਗ ਹੋ ਕੇ   ਅੱਗੇ ਵਧਾਇਆ ਜਾ ਰਿਹਾ ਹੈ ।311   ਤੇ   3 ਖਿਲਾਫ ਅੰਦੋਲਨ ਕਰ ਰਹੇ ਲੋਕਾਂ ਨੂੰ ਪਹਿਲਾਂ ਲੌਕ ਡਾਊਨ ਦੇ ਨਾਂ ਤੇ ਅਜਿਹੇ ਧਰਨਿਆਂ ਤੋਂ ਖਦੇੜਿਆ ਗਿਆ ਜਿਥੇ ਉਹ ਕਰੋਨਾ ਦੀ ਮਾਰ ਤੋਂ ਪ੍ਰਹੇਜ ਦੇ ਸਾਰੇ ਕਦਮ ਲੈ ਲੈ ਕੇ ਬੈਠੇ ਸਨ ਤੇ ਹੁਣ ਦਿੱਲੀ ਦੰਗਿਆਂ ਦਾ ਦੋਸ਼ ਲਾ ਕੇ ਉਹਨਾਂ ਅੰਦੋਲਨਕਾਰੀਆਂ ਦੀਆਂ ਗਿ੍ਰਫ਼ਤਾਰੀਆਂ ਦਾ ਵੱਡਾ ਦਮਨ ਚੱਕਰ ਚਲਾਇਆ ਜਾ ਰਿਹਾ ਹੈ । ਦਿੱਲੀ ਚੋਂ ਸੈਂਕੜੇ ਲੋਕਾਂ ਨੂੰ ਗਿ੍ਰਫਤਾਰ ਕੀਤਾ ਜਾ ਰਿਹਾ ਹੈ ।ਕੱਲ ਦੁਪਹਿਰੇ ਹੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਿਦਿਆਰਥੀ ਤਾਲਮੇਲ ਕਮੇਟੀ ਦੀ ਆਗੂ ਸੈਫ਼ੂਰਾ ਜ਼ਰਗਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ । ਉਸ ਤੋਂ ਪਹਿਲਾਂ ਵਿਦਿਆਰਥੀ ਆਗੂ ਮੀਰਾਨ ਹੈਦਰ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ । ਸੈਫ਼ੂਰਾ ਹੁਣ ਕਰੋਨਾ ਵਾਇਰਸ ਮਹਾਂਮਾਰੀ ਨਾਲ ਸੰਬੰਧਿਤ ਰਾਹਤ ਕਾਰਜਾਂ ਚ ਜੁਟੀ ਹੋਈ ਸੀ ।ਉਹ ਸਮਾਜਿਕ ਵਿਗਿਆਨ ਚ ਐਮ.ਫਿਲ ਦੀ ਵਿਦਿਆਰਥਣ ਹੈ । ਦਿੱਲੀ ਦੰਗਿਆਂ ਦੇ ਝੂਠੇ ਕੇਸ ਮੜ ਕੇ ਉਹਨਾਂ ਸਭਨਾਂ ਨੌਜਵਾਨਾਂ ਨੂੰ ਜੇਲਾਂ ਚ ਸੁੱਟਿਆ ਜਾ ਰਿਹਾ ਹੈ ਜਿਹੜੇ 311 ਵਿਰੋਧੀ ਅੰਦੋਲਨ ਚ ਮੋਹਰੀ ਸਨ ਇਹਨਾਂ ਗਿਫ਼ਤਾਰੀਆਂ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣ ਤੇ ਕਰੋਨਾ ਮਹਾਂਮਾਰੀ ਸਹਾਰੇ ਫਾਸ਼ੀ ਹਮਲੇ ਨੂੰ ਅੱਗੇ ਵਧਾ ਰਹੀ ਮੋਦੀ ਹਕੂਮਤ ਦੀ ਅਸਲ ਨੀਤੀ ਦਾ ਪਰਦਾਚਾਕ ਕਰਨ   ਦੀ ਲੋੜ ਹੈ।                                                                             (16 ਅਪ੍ਰੈਲ, 2020)