Sunday, June 7, 2026

ਕਾ. ਸੋਹੀ ਦੇ ਸ਼ਰਧਾਂਜਲੀ ਸਮਾਗਮ ਵੇਲੇ ਸੰਦੇਸ਼ਾਂ ਅਤੇ ਤਕਰੀਰਾਂ 'ਚੋਂ

 ਕਾ. ਸੋਹੀ ਦੇ ਸ਼ਰਧਾਂਜਲੀ ਸਮਾਗਮ ਵੇਲੇ ਸੰਦੇਸ਼ਾਂ ਅਤੇ ਤਕਰੀਰਾਂ 'ਚੋਂ




* ਉਹਨਾਂ ਦੀਆਂ ਅਦੁੱਤੀ ਦੇਣਾਂ ਸਾਡੀ ਅਗਵਾਈ ਕਰਨਗੀਆਂ।                                                              -          ਸੀ.ਪੀ.ਆਰ.ਸੀ.ਆਈ. (ਐਮ.ਐਲ)

* ਉਹ ਕਮਿਊਨਿਸਟ ਇਨਕਲਾਬੀ ਲਹਿਰ ਅਤੇ ਇਨਕਲਾਬੀ ਲਹਿਰ ਉੱਪਰ ਇੱਕ ਅਮਿੱਟ ਛਾਪ ਛੱਡ ਕੇ ਗਏ ਹਨ

-ਸੀ.ਪੀ.ਆਈ.ਐਮ.ਐਲ. (ਨਿਊ ਡੈਮੋਕਰੇਸੀ)


 * ਉਹਨਾਂ ਨੇ ਹਮੇਸ਼ਾਂ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਝੰਡਾ ਬੁਲੰਦ ਰੱਖਿਆ

      -ਸੀ.ਪੀ.ਆਈ.(ਮਾਓਵਾਦੀ)


* ਵਿਚਾਰਧਾਰਾ ਦੀ ਦ੍ਰਿੜਤਾ ਨਾਲ ਰਾਖੀ ਕਰਕੇ ਉਹਨਾਂ ਨੇ ਅਮਿੱਟ ਛਾਪ ਛੱਡੀ

-ਮੁੜ-ਜਥੇਬੰਦਕ ਕਮੇਟੀ, ਕਮਿਊਨਿਸਟ ਲੀਗ ਆਫ ਇੰਡੀਆ


* ਜਨ-ਦਿਸ਼ਾ ਨੂੰ ਅਮਲੀ ਰੂਪ ਦੇਣ 'ਚ ਕਾਮਰੇਡ ਸੋਹੀ ਨੇ ਅਹਿਮ ਰੋਲ ਨਿਭਾਇਆ।

       -ਕਮਿਊਨਿਸਟ ਲੀਗ ਆਫ ਇੰਡੀਆ (ਰਾਮਨਾਥ)

* ਕਾਮਰੇਡ ਮਾਓ ਦੀ ਮੌਤ ਤੋਂ ਬਾਅਦ, ਚੀਨ ਦੀ ਰਾਜਸੱਤਾ ਉੱਪਰ ਕਾਬਜ਼ ਹੋਈ ਤੈਂਗ ਜੁੰਡਲੀ ਦੀ ਸੋਧਵਾਦੀ ਖਸਲਤ ਨੂੰ ਪਛਾਨਣ ਵਾਲੇ ਭਾਰਤ ਵਿੱਚ ਉਹ ਪਹਿਲੇ ਵਿਅਕਤੀ ਸਨ

-ਇਨਕਲਾਬੀ ਕਮਿਊਨਿਸਟ ਲੀਗ ਭਾਰਤ

* ਉਹ ਮਾਓ-ਵਿਚਾਰਧਾਰਾ ਅਤੇ ਨਕਸਲਬਾੜੀ ਦੀ ਰੂਹ ਦੀ ਸਭ ਤੋਂ ਜ਼ੋਰ ਨਾਲ ਰਾਖੀ ਕਰਨ ਵਾਲੇ ਚੋਟੀ ਦੇ ਆਗੂਆਂ ਵਿੱਚ ਸ਼ਾਮਲ ਸਨ।

-ਜਸਪਾਲ ਜੱਸੀ


* ਉਹਨਾਂ ਨੇ ਵਿਚਾਰਧਾਰਾ ਦੀ ਰੌਸ਼ਨੀ 'ਚ ਸਪੱਸ਼ਟ ਨਿਰਣੇ ਕੀਤੇ ਅਤੇ ਸੋਧਵਾਦ ਨਾਲੋਂ ਨਿਖੇੜੇ ਦੀ ਸਪੱਸ਼ਟ ਲਕੀਰ ਖਿੱਚੀ

-ਬਲਵੰਤ ਮੱਖੂ


* ਉਹਨਾਂ ਨੇ ਜਨਤਾ ਦੇ ਸਿਰ 'ਤੇ ਉਲਟ-ਇਨਕਲਾਬੀ ਜਬਰ ਨਾਲ ਭਿੜਨ ਦਾ ਰਾਹ ਵਿਖਾਇਆ

-ਮੁਖਤਿਆਰ ਸਿੰਘ ਪੂਹਲਾ


*  ਜੂਨੀਅਰ ਕਾਰਕੁੰਨਾਂ ਨੂੰ ਉਤਸ਼ਾਹਤ ਕਰਨ ਦਾ ਗੁਣ ਉਹਨਾਂ ਦੀ ਵਿਸ਼ੇਸ਼ ਖੂਬੀ ਸੀ। 

-ਦਰਸ਼ਨ ਖਟਕੜ

  *  ਸਾਡਾ ਨਿੱਜੀ ਰਿਸ਼ਤਾ ਬਰਾਬਰੀ ਦਾ ਰਿਸ਼ਤਾ ਸੀ, ਮੈਨੂੰ ਉਹਨਾਂ ਦੇ ਵਿਚਾਰਾਂ ਤੋਂ ਤਾਕਤ ਮਿਲੀ, ਮੈਂ ਕਾਫ਼ਲੇ ਨੂੰ ਵਧਦਾ-ਫੁੱਲਦਾ ਦੇਖਣਾ ਚਾਹੁੰਦੀ ਹਾਂ

-ਜੀਵਨ-ਸਾਥਣ ਮਹਿੰਦਰ ਕੌਰ

*  ਹਰਭਜਨ ਭਾਰਤੀ ਇਨਕਲਾਬ ਦਾ ਨਿਰਮਾਤਾ ਹੋਵੇਗਾ

-ਨਿੱਜੀ ਮਿੱਤਰ ਡਾ. ਸੁਰਜੀਤ ਲੀ

*  ਮੈਨੂੰ ਉਸਦਾ ਦੋਸਤ ਹੋਣ 'ਤੇ ਫ਼ਖਰ ਹੈ

-ਡਾ. ਪਰਮਿੰਦਰ ਸਿੰਘ ਸੰਧੂ

*  ਉਹ ਅੰਤ ਤੱਕ ਲੋਕ-ਨਾਇਕ ਭਗਤ ਸਿੰਘ ਵਾਲੇ ਰਾਹ 'ਤੇ ਤੁਰਨ ਵਾਲੇ ਵਿਰਲਿਆਂ ਵਿੱਚ ਸ਼ਾਮਿਲ ਰਿਹਾ

-ਨਾਵਲਕਾਰ ਗੁਰਦਿਆਲ ਸਿੰਘ

*  ਮੈਂ ਜ਼ੋਰ ਦੇ ਕੇ ਕਹਿੰਦਾ ਹਾਂ ਕਿ ਉਹ ਬਹੁਤ ਹੀ, ਬਹੁਤ ਹੀ ਸਿਆਣਾ ਬੰਦਾ ਸੀ

-ਗੁਰਸ਼ਰਨ ਸਿੰਘ

*  ਅਜੋਕੀ ਹਾਲਤ ਨੂੰ ਨਿਰਖਣ ਤੇ ਦਿਸ਼ਾ ਦੇਣ ਦੀ ਕਾਬਲੀਅਤ ਮੈਨੂੰ ਉਸੇ 'ਚ ਨਜ਼ਰ ਆਉਂਦੀ ਸੀ

-ਪ੍ਰੋ. ਅਜਮੇਰ ਸਿੰਘ ਔਲਖ 


*  ਉਹ ਢੁੱਕਵੇਂ ਰਾਹਾਂ ਦਾ ਸਿਰਕੱਢ ਖੋਜੀ ਅਤੇ ਕਮਿਊਨਿਸਟ ਇਨਕਲਾਬੀ ਸਿਆਸਤ ਦਾ ਚੋਟੀ ਦਾ ਆਗੂ ਸੀ

-ਕਾਮਰੇਡ ਗੰਧਰਵ ਸੇਨ

*  ਪ੍ਰੋਫੈਸਰ ਸੋਹੀ ਨੇ ਲੋਕਾਂ ਦੀ ਮੁਕਤੀ ਦਾ ਰਾਹ ਨਵੀਂਆਂ ਲੀਹਾਂ ਪਾ ਕੇ ਰੌਸ਼ਨ ਕੀਤਾ

- ਸੁਰਿੰਦਰ ਕੁਮਾਰੀ ਕੋਛੜ

No comments:

Post a Comment