ਅਸੀਂ ਕਾਕਰੋਚ ਹਾਂ
- ਸਵਰਾਜਬੀਰ
ਅਸੀਂ ਕਾਕਰੋਚ ਹਾਂ
ਨੌਜਵਾਨ ਹਾਂ, ਮਚਲਦੀ ਹੋਈ ਸੋਚ ਹਾਂ
ਨਿਜ਼ਾਮ ਦੇ ਪੈਰਾਂ 'ਚ ਆ ਗਈ ਮੋਚ ਹਾਂ
ਅਸੀਂ ਕਾਕਰੋਚ ਹਾਂ
ਬੇਰੁਜ਼ਗਾਰ ਹਾਂ
ਦਿਸ਼ਾਹੀਣ ਹਾਂ, ਉਲਾਰ ਹਾਂ
ਟੁੱਟੇ ਹੋਏ ਕਰਾਰ ਹਾਂ
ਘਰਾਂ, ਪਰਿਵਾਰਾਂ ਦੀ ਹਾਰ ਹਾਂ
ਜੀਵਨ ਲੋਚਦੀ ਲੋਚ ਹਾਂ
ਅਸੀਂ ਕਾਕਰੋਚ ਹਾਂ
ਗਰੈਗਰ ਸਮਸਾ1
ਕਦੇ ਤੂੰ ਵੀ ਕਾਕਰੋਚ ਬਣਿਆ ਸੀ
ਤੇ ਸਾਰਿਆਂ ਤੈਨੂੰ ਨਕਾਰ ਦਿੱਤਾ
ਪਿਉ ਨੇ, ਭੈਣ ਨੇ, ਭਰਾ ਨੇ
ਪੂਰੇ ਸਮਾਜ ਨੇ
ਸਰਮਾਏ ਦੇ ਰਾਜ ਨੇ
ਅਸੀਂ ਵੀ ਨਕਾਰੇ ਗਏ ਹਾਂ
ਕੌਣ ਕਹਿੰਦਾ ਹੈ ਇਹ?
ਕੌਣ ਨਿਆਂਧੀਸ਼
ਕੌਣ ਸਿਆਸਤਦਾਨ
ਕੌਣ ਦਿੰਦਾ ਏ ਸ਼ਬਦਾਂ ਦਾ ਇਹ 'ਵਰਦਾਨ'
ਇਹ ਵੱਖਰੀ ਗੱਲ ਹੈ
ਲੋਰਕਾ2 ਨੇ ਕਦੇ ਸ਼ਾਇਰ-ਕਾਕਰੋਚ ਚਿਤਵਿਆ ਸੀ
ਜਾਂ ਕਾਕਰੋਚ-ਸ਼ਾਇਰ
ਕਾਕਰੋਚ ਬ੍ਰਹਿਮੰਡ-
ਜੀਵਨ ਦਾ ਹਿੱਸਾ ਏ
ਮਨੁੱਖ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦਾ ਏ
ਮਿਟਾ ਦੇਣਾ ਚਾਹੁੰਦਾ ਏ ਉਨ੍ਹਾਂ ਦੀ ਹਸਤੀ
ਨਿਜ਼ਾਮ ਵੀ ਏਹੀ ਚਾਹੇ
ਬੇਰੁਜ਼ਗਾਰੀ ਨਹੀਂ
ਬੇਰੁਜ਼ਗਾਰਾਂ ਦੀ ਹਸਤੀ ਮਿਟਾਉਣਾ
ਉਨ੍ਹਾਂ ਨੂੰ ਕਾਕਰੋਚ ਕਹਿਣਾ
ਲੋਰਕਾ ਜਾ ਕਾਫ਼ਕਾ ਵਾਂਗ ਨਹੀਂ
ਇਸ਼ਤਿਹਾਰਾਂ ਵਿੱਚ
ਉੱਬਲਦੀਆਂ ਨਜ਼ਰਾਂ ਵਾਂਗ
ਜੋ ਰਸੋਈਆਂ ਵਿੱਚ ਚੀਖਦੀਆਂ
ਤੇ ਰਸਾਇਣਾਂ ਨਾਲ ਕਾਕਰੋਚ ਮਾਰਦੀਆਂ
ਹਾਂ, ਜੱਜ ਸਾਹਿਬ
ਅਸੀਂ ਕਾਕਰੋਚ ਹਾਂ
ਸਮਾਜ ਦੇ ਹਨ੍ਹੇਰੇ ਕੋਨਿਆਂ ਵਿੱਚ
ਆਪਣੀ ਹੋਂਦ ਲੁਕਾਉਂਦੇ, ਬਚਾਉਂਦੇ
ਡਿਗਦੇ, ਲੜਦੇ, ਡਰਦੇ
ਪਲ ਪਲ ਸਮਝੌਤੇ ਕਰਦੇ
ਖਲ੍ਹੋਂਦੇ ਤੇ ਤੁਰਦੇ
ਨ੍ਹੇਰੇ ਮੋੜ ਮੁੜਦੇ
ਮਧੋਲੇ ਜਾਂਦੇ, ਗਵਾਚਦੇ
ਖ਼ੁਦਕਸ਼ੀ ਕਰਦੇ
ਅਸੀਂ ਕਾਕਰੋਚ ਹਾਂ
ਅਸੀਂ ਕਾਕਰੋਚ ਹਾਂ ਤੇ ਮਨੁੱਖ ਹਾਂ
'ਬਲਦੇ ਰੁੱਖ'3 ਹਾਂ
ਭਵਿੱਖ ਦੀ ਸੁਲਗਦੀ ਕੁੱਖ ਹਾਂ
ਤੇ ਅਸੀਂ ਜੀਉਣਾ ਏ
ਜੱਜ ਸਾਹਿਬ
ਤੁਹਾਡੇ ਬੋਲਾਂ ਵਿੱਚ ਨਹੀਂ
ਇਨ੍ਹਾਂ ਬੋਲਾਂ ਦੀ ਬੇਹੂਦਗੀ ਵਿਰੁੱਧ
ਅੱਗ ਬਣਕੇ
ਲੋਅ ਬਣਕੇ
ਜੀਊਣ ਦੀ ਸੋਅ ਬਣਕੇ
ਤੁਹਾਡੇ ਸ਼ਬਦਾਂ ਨੇ
ਤੁਅਸੀਂ ਕਾਕਰੋਚ ਹਾਂ
ਨੌਜਵਾਨ ਹਾਂ, ਮਚਲਦੀ ਹੋਈ ਸੋਚ ਹਾਂ
ਨਿਜ਼ਾਮ ਦੇ ਪੈਰਾਂ 'ਚ ਆ ਗਈ ਮੋਚ ਹਾਂ
ਅਸੀਂ ਕਾਕਰੋਚ ਹਾਂ
ਬੇਰੁਜ਼ਗਾਰ ਹਾਂ
ਦਿਸ਼ਾਹੀਣ ਹਾਂ, ਉਲਾਰ ਹਾਂ
ਟੁੱਟੇ ਹੋਏ ਕਰਾਰ ਹਾਂ
ਘਰਾਂ, ਪਰਿਵਾਰਾਂ ਦੀ ਹਾਰ ਹਾਂ
ਜੀਵਨ ਲੋਚਦੀ ਲੋਚ ਹਾਂ
ਅਸੀਂ ਕਾਕਰੋਚ ਹਾਂ
ਗਰੈਗਰ ਸਮਸਾ1
ਕਦੇ ਤੂੰ ਵੀ ਕਾਕਰੋਚ ਬਣਿਆ ਸੀ
ਤੇ ਸਾਰਿਆਂ ਤੈਨੂੰ ਨਕਾਰ ਦਿੱਤਾ
ਪਿਉ ਨੇ, ਭੈਣ ਨੇ, ਭਰਾ ਨੇ
ਪੂਰੇ ਸਮਾਜ ਨੇ
ਸਰਮਾਏ ਦੇ ਰਾਜ ਨੇ
ਅਸੀਂ ਵੀ ਨਕਾਰੇ ਗਏ ਹਾਂ
ਕੌਣ ਕਹਿੰਦਾ ਹੈ ਇਹ?
ਕੌਣ ਨਿਆਂਧੀਸ਼
ਕੌਣ ਸਿਆਸਤਦਾਨ
ਕੌਣ ਦਿੰਦਾ ਏ ਸ਼ਬਦਾਂ ਦਾ ਇਹ 'ਵਰਦਾਨ'
ਇਹ ਵੱਖਰੀ ਗੱਲ ਹੈ
ਲੋਰਕਾ2 ਨੇ ਕਦੇ ਸ਼ਾਇਰ-ਕਾਕਰੋਚ ਚਿਤਵਿਆ ਸੀ
ਜਾਂ ਕਾਕਰੋਚ-ਸ਼ਾਇਰ
ਕਾਕਰੋਚ ਬ੍ਰਹਿਮੰਡ-
ਜੀਵਨ ਦਾ ਹਿੱਸਾ ਏ
ਮਨੁੱਖ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦਾ ਏ
ਮਿਟਾ ਦੇਣਾ ਚਾਹੁੰਦਾ ਏ ਉਨ੍ਹਾਂ ਦੀ ਹਸਤੀ
ਨਿਜ਼ਾਮ ਵੀ ਏਹੀ ਚਾਹੇ
ਬੇਰੁਜ਼ਗਾਰੀ ਨਹੀਂ
ਬੇਰੁਜ਼ਗਾਰਾਂ ਦੀ ਹਸਤੀ ਮਿਟਾਉਣਾ
ਉਨ੍ਹਾਂ ਨੂੰ ਕਾਕਰੋਚ ਕਹਿਣਾ
ਲੋਰਕਾ ਜਾ ਕਾਫ਼ਕਾ ਵਾਂਗ ਨਹੀਂ
ਇਸ਼ਤਿਹਾਰਾਂ ਵਿੱਚ
ਉੱਬਲਦੀਆਂ ਨਜ਼ਰਾਂ ਵਾਂਗ
ਜੋ ਰਸੋਈਆਂ ਵਿੱਚ ਚੀਖਦੀਆਂ
ਤੇ ਰਸਾਇਣਾਂ ਨਾਲ ਕਾਕਰੋਚ ਮਾਰਦੀਆਂ
ਹਾਂ, ਜੱਜ ਸਾਹਿਬ
ਅਸੀਂ ਕਾਕਰੋਚ ਹਾਂ
ਸਮਾਜ ਦੇ ਹਨ੍ਹੇਰੇ ਕੋਨਿਆਂ ਵਿੱਚ
ਆਪਣੀ ਹੋਂਦ ਲੁਕਾਉਂਦੇ, ਬਚਾਉਂਦੇ
ਡਿਗਦੇ, ਲੜਦੇ, ਡਰਦੇ
ਪਲ ਪਲ ਸਮਝੌਤੇ ਕਰਦੇ
ਖਲ੍ਹੋਂਦੇ ਤੇ ਤੁਰਦੇ
ਨ੍ਹੇਰੇ ਮੋੜ ਮੁੜਦੇ
ਮਧੋਲੇ ਜਾਂਦੇ, ਗਵਾਚਦੇ
ਖ਼ੁਦਕਸ਼ੀ ਕਰਦੇ
ਅਸੀਂ ਕਾਕਰੋਚ ਹਾਂ
ਅਸੀਂ ਕਾਕਰੋਚ ਹਾਂ ਤੇ ਮਨੁੱਖ ਹਾਂ
'ਬਲਦੇ ਰੁੱਖ'3 ਹਾਂ
ਭਵਿੱਖ ਦੀ ਸੁਲਗਦੀ ਕੁੱਖ ਹਾਂ
ਤੇ ਅਸੀਂ ਜੀਉਣਾ ਏ
ਜੱਜ ਸਾਹਿਬ
ਤੁਹਾਡੇ ਬੋਲਾਂ ਵਿੱਚ ਨਹੀਂ
ਇਨ੍ਹਾਂ ਬੋਲਾਂ ਦੀ ਬੇਹੂਦਗੀ ਵਿਰੁੱਧ
ਅੱਗ ਬਣਕੇ
ਲੋਅ ਬਣਕੇ
ਜੀਊਣ ਦੀ ਸੋਅ ਬਣਕੇ
ਤੁਹਾਡੇ ਸ਼ਬਦਾਂ ਨੇ
ਤੁਹਾਡੇ ਹੋਠਾਂ 'ਤੇ ਰਿੱਝਦੇ ਰਹਿਣਾ ਏ
ਇਨ੍ਹਾਂ ਸ਼ਬਦਾਂ ਨੇ
ਵਾਰ ਵਾਰ ਤੁਹਾਨੂੰ ਇਹ ਕਹਿਣਾ ਏ
ਤੁਸੀਂ ਮਨੁੱਖ ਨਹੀਂ ਕੁਝ ਹੋਰ ਹੋ
ਮਨੁੱਖ ਨਾ ਹੋ ਸਕਣ ਦੀ ਤਾਸੀਰ ਹੋ
ਅਣਮਨੁੱਖਤਾ ਦੀ ਤਸਵੀਰ ਹੋ।
1. ਫਰਾਂਜ ਕਾਫ਼ਕਾ ਦੇ ਨਾਵਲ 'ਦਿ ਮੈਟਾਮਾਰਫੋਸਿਸ' ਦਾ ਨਾਇਕ ਗਰੈਗਰ ਸਮਸਾ ਜੋ ਇੱਕ ਸਵੇਰ ਅਚਨਚੇਤ ਆਪਣੇ ਆਪ ਨੂੰ ਕਾਕਰੋਚ ਵਿੱਚ ਬਦਲ ਲੈਂਦਾ ਹੈ।
2. ਫਰੈਡਰਿਕੋ ਲੋਰਕਾ ਦੇ ਨਾਟਕ 'ਦਿ ਬਟਰਫਲਾਈ' ਵਿੱਚ ਇੱਕ ਜ਼ਖਮੀ ਤਿਤਲੀ ਤੇ ਨੌਜਵਾਨ ਕਾਕਰੋਚ ਸ਼ਾਇਰ ਦੀ ਅਸੰਭਵ ਪ੍ਰੇਮ-ਕਹਾਣੀ ਦੱਸੀ ਗਈ ਹੈ।
3. ਇਹ ਸ਼ਬਦ ਸੁਰਜੀਤ ਪਾਤਰ ਦੇ ਹਨ, 'ਬਲਦਾ ਰੁੱਖ ਹਾਂ'।ਹਾਡੇ ਹੋਠਾਂ 'ਤੇ ਰਿੱਝਦੇ ਰਹਿਣਾ ਏ
No comments:
Post a Comment