ਨੌਜਵਾਨ ਭਾਰਤ ਸਭਾ ਵੱਲੋਂ
ਮੌਜੂਦਾ ਕਿਸਾਨ ਮਜ਼ਦੂਰ ਸੰਘਰਸ਼ ਨੂੰ ਡਟਵਾਂ ਹਮਾਇਤੀ ਕੰਨ•ਾ ਲਾਇਆ ਗਿਆ ਹੈ। ਸਭਾ ਦੀ ਸੰਗਤ ਇਲਾਕਾ ਕਮੇਟੀ ਨੇ ਇਸ
ਮੁੱਦੇ 'ਤੇ ਪ੍ਰਚਾਰ
ਲਾਮਬੰਦੀ 'ਚ ਅਹਿਮ ਰੋਲ ਨਿਭਾਇਆ ਹੈ।ਜਿਲ•ਾ ਬਠਿੰਡਾ ਦਾ ਸੰਗਤ ਬਲਾਕ ਫਸਲ ਨੁਕਸਾਨੇ ਜਾਣ ਪੱਖੋਂ ਵੱਡੀ ਮਾਰ ਹੇਠ ਹੈ, ਜਦਕਿ ਇੱਥੇ ਕਿਸਾਨ ਜਥੇਬੰਦੀਆਂ ਦਾ ਪ੍ਰਭਾਵ
ਸੀਮਤ ਹੈ ਤੇ ਜਥੇਬੰਦਕ ਤਾਕਤ ਕਮਜ਼ੋਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀਆਂ
ਕੁਝ ਕੁ ਇਕਾਈਆਂ ਹਨ। ਅਜਿਹੀ ਹਾਲਤ ਦਰਮਿਆਨ ਇਨਕਲਾਬੀ ਵਿਚਾਰਾਂ ਵਾਲੇ ਨੌਜਵਾਨਾਂ ਦੀ ਟੋਲੀ
ਨੇ ਆਪਣੇ ਪ੍ਰਭਾਵ ਤੇ ਕਾਰਕੁੰਨਾਂ ਦੇ ਜ਼ਰੀਏ ਵਿਆਪਕ ਪ੍ਰਚਾਰ ਮੁਹਿੰਮ ਜਥੇਬੰਦ ਕਰਕੇ
ਭਰਵੀਂ ਲਾਮਬੰਦੀ ਕੀਤੀ ਹੈ। ਪਹਿਲਾਂ 10 ਸਤੰਬਰ ਤੇ ਫਿਰ ਪੱਕੇ ਧਰਨੇ ਦੇ ਦੋਹਾਂ ਐਕਸ਼ਨਾਂ ਦੀ ਤਿਆਰੀ 'ਚ ਨੌਜਵਾਨ ਸਭਾ ਦੇ ਕਾਰਕੁੰਨਾਂ ਨੇ ਲਗਭਗ 60 ਪਿੰਡਾਂ ਤੱਕ ਪਹੁੰਚ ਕੀਤੀ ਹੈ। ਦੋ ਦਿਨ
ਦਰਜਨਾਂ ਪਿੰਡਾਂ 'ਚ ਮੋਟਰ ਸਾਈਕਲ
ਮਾਰਚ ਕੀਤੇ ਗਏ ਅਤੇ ਭਰਵੀਆਂ ਰੈਲੀਆਂ ਕਰਵਾਈਆਂ ਗਈਆਂ ਤੇ ਬਾਕੀ ਪਿੰਡਾਂ 'ਚ ਨੁੱਕੜ ਮੀਟਿੰਗਾਂ ਤੇ ਹੋਕਾ ਮਾਰਚ ਕੀਤੇ
ਗਏ।ਇਹਨਾਂ ਪਿੰਡਾਂ 'ਚੋਂ
ਧਰਨੇ ਦੌਰਾਨ ਸੈਂਕੜਿਆਂ ਦੀ ਸ਼ਮੂਲੀਅਤ ਹੋਈ ਹੈ।
ਸ਼ਹੀਦ ਭਗਤ
ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੇ ਜਾਣ ਵਾਲੇ ਮਸ਼ਾਲ ਮਾਰਚਾਂ ਨੂੰ ਮੁਆਵਜ਼ਾ ਘੋਲ ਲਈ
ਲਾਮਬੰਦੀ ਦਾ ਸਾਧਨ ਬਣਾਇਆ ਗਿਆ ਹੈ ਤੇ ਲਗਭਗ 6 ਪਿੰਡਾਂ 'ਚ ਅਜਿਹੇ ਮਾਰਚ ਕੱਢੇ ਗਏ ਹਨ। ਜਿੰਨ੍ਹਾਂ 'ਚ ਸੈਂਕੜੇ ਨੌਜਵਾਨ
ਸ਼ਾਮਲ ਹੋਏ ਸਨ।ਕੁਝ ਪਿੰਡਾਂ ਤੱਕ ਸਭਾ ਦੀ ਟੀਮ ਵੱਲੋਂ ਨੁੱਕੜ ਨਾਟਕ
ਰਾਹੀਂ ਲੋਕਾਂ ਨੂੰ ਧਰਨੇ 'ਚ ਸ਼ਮੂਲੀਅਤ
ਲਈ ਪ੍ਰੇਰਿਆ ਗਿਆ ਹੈ। ਆਏ ਦਿਨ ਨਵੇਂ ਪਿੰਡਾਂ 'ਚ ਪਹੁੰਚ ਕੀਤੀ ਜਾ ਰਹੀ ਹੈ। ਬਲਾਕ ਮੌੜ 'ਚ ਵੀ ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਨੇ ਲਾਮਬੰਦੀ
'ਚ ਲਗਭਗ ਅਜਿਹਾ ਹੀ ਰੋਲ
ਨਿਭਾਇਆ ਹੈ। ਇਸ ਤੋਂ ਇਲਾਵਾ ਦਰਜਨ ਭਰ ਨੌਜਵਾਨ ਕਾਰਕੁੰਨਾਂ ਨੇ ਸੋਸ਼ਲ ਮੀਡੀਏ 'ਤੇ ਇਸ ਸੰਘਰਸ਼ ਦੇ ਪੱਤਰਕਾਰਾਂ ਵਜੋਂ ਸਰਗਰਮ ਭੂਮਿਕਾ
ਨਿਭਾਈ ਹੈ ਤੇ ਕਾਫੀ ਖੇਚਲ-ਜੁਟਾਈ ਨਾਲ ਇਸਦਾ ਪ੍ਰਚਾਰ-ਪ੍ਰਸਾਰ ਕੀਤਾ ਹੈ।
No comments:
Post a Comment