8.3 ਵਿਆਪਕ ਲੋਕ ਹਮਾਇਤ - ਕੁਝ ਝਲਕਾਂ (AFDR's Leaflet Extracts)
- ਮੰਦਰ ਚੜ੍ਹਾਵਾ ਚੜ੍ਹਾਉਣ ਜਾ ਰਹੇ ਪਤੀ-ਪਤਨੀ ਨੂੰ ਲੱਗਿਆ ਕਿ ਮੰਦਰ ਨਾਲੋਂ ਇਹ ਮੋਰਚਾ
ਜਿਆਦਾ ਪੁੰਨ ਦੀ ਥਾਂ ਹੈ।ਦੋਹਾਂ ਨੇ ਰਾਸ਼ਨ ਲੰਗਰ
ਨੂੰ ਦਾਨ ਕਰ ਦਿੱਤਾ।
- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਲਗਾਤਾਰ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ।
- ਸ਼ਹਿਰ 'ਚੋਂ
ਵੱਖ-ਵੱਖ ਸੰਸਥਾਵਾਂ ਵੱਲੋਂ ਸਫਾਈ ਤੇ ਪਾਣੀ ਦੇ ਇੰਤਜਾਮਾਂ ਦੀਆਂ ਪੇਸ਼ਕਸ਼ਾਂ ਹੋਈਆਂ।
- ਵੱਖ-ਵੱਖ ਅਧਿਆਪਕ ਜਥੇਬੰਦੀਆਂ ਤੇ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਵੱਖ-ਵੱਖ ਜਿਲਿ•ਆਂ ਵੱਲੋਂ ਫੰਡ ਦੀ ਲਗਾਤਾਰ ਸਹਾਇਤਾ।
- ਬੱਸ ਅੱਡੇ ਚ ਡਰਾਇਵਰਾਂ-ਕੰਡਕਟਰਾਂ ਨੇ 6100/- ਰੁ: ਫੰਡ ਇਕੱਠਾ ਕਰ ਕੇ ਦਿੱਤਾ।
-
ਪੇਂਡੂ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਲਗਾਤਾਰ ਕੇਲਿਆਂ ਦਾ ਲੰਗਰ ਚਲਾਇਆ ਜਾ ਰਿਹਾ
ਹੈ ਤੇ ਫੰਡ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਪਿੰਡਾਂ 'ਚੋਂ ਲਾਮਬੰਦੀ' ਚ ਵੀ ਹੱਥ ਵਟਾਇਆ ਜਾ ਰਿਹਾ ਹੈ।
- ਪਿੰਡਾਂ 'ਚ ਯੂਨੀਅਨ
ਚੋਣਾਂ ਮੌਕੇ ਭਾਰੀ ਇਕੱਠ ਹੋਏ ਹਨ।
- ਇਕੱਲੇ-ਇਕੱਲੇ ਵਿਅਕਤੀਆਂ ਵੱਲੋਂ ਲਗਾਤਾਰ ਫੰਡ ਪਹੁੰਚਾਇਆ ਜਾ ਰਿਹਾ ਹੈ।
-
ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਇਕਾਈ ਵੱਲੋਂ ਧਰਨਾਕਾਰੀਆਂ ਲਈ ਪਾਣੀ, ਪਖਾਨੇ, ਸਫਾਈ ਵਗੈਰਾ ਦੇ ਇੰਤਜਾਮ ਦੀ ਮੰਗ ਨੂੰ ਲੈ ਕੇ ਇੱਕ
ਵਫਦ ਡੀ.ਸੀ. ਬਠਿੰਡਾ ਨੂੰ ਮਿਲਿਆ।ਧਰਨੇ ਦੇ ਸਮਰਥਨ 'ਚ ਇੱਕ ਲੀਫਲੈਟ ਬਜ਼ਾਰਾਂ 'ਚ ਵੰਡਿਆ ਗਿਆ ਜਿਸ ਮੌਕੇ ਦੁਕਾਨਦਾਰਾਂ
ਵੱਲੋਂ ਧਰਨੇ ਪ੍ਰਤੀ ਇੱਕਜੁੱਟਤਾ ਦੇ ਪ੍ਰਗਟਾਵੇ ਦੀਆਂ ਕਈ ਝਲਕਾਂ ਮਿਲੀਆਂ।
-
ਭਗਤ ਸਿੰਘ ਦੇ ਜਨਮ ਦਿਨ ਮੌਕੇ ਦੋ ਕਿਸਾਨ ਔਰਤ ਕਾਰਕੁੰਨ ਬਜ਼ਾਰ 'ਚ ਬਸੰਤੀ ਚੁੰਨੀਆਂ ਲੈਣ ਗਈਆਂ ਤਾਂ ਉੱਥੇ ਜਮਹੂਰੀ
ਅਧਿਕਾਰ ਸਭਾ ਵੱਲੋਂ ਵੰਡੇ ਲੀਫਲੈੱਟ ਦੀ ਚਰਚਾ ਚੱਲੀ।ਨੌਜਵਾਨ ਦੁਕਾਨਦਾਰ ਨੇ ਅੱਖਾਂ ਭਰ ਕੇ ਦੱਸਿਆ ਕਿ ਉਹਦੇ ਕੋਲ
ਹੌਜ਼ਰੀ ਦਾ ਸਟਾਕ ਪਿਆ ਹੈ, ਜਿਹੜਾ
ਵਿਕ ਨਹੀਂ ਰਿਹਾ।ਹੁਣ ਜਦ ਖਰੀਦਣ ਵਾਲੇ
ਹੀ ਤਬਾਹ ਹੋ ਗਏ ਤਾਂ ਅਸੀਂ ਵੀ ਕਿਵੇਂ ਬਚਾਂਗੇ।ਉਸਨੇ ਕਿਹਾ ਕਿ ਉਹ ਇਹ ਲੀਫਲੈੱਟ ਵੱਧ ਤੋਂ ਵੱਧ ਦੁਕਾਨਦਾਰਾਂ ਨੂੰ ਪੜ੍ਹਾਏਗਾ ਕਿ ਕਿਸਾਨਾਂ ਦੀ ਮੰਗ ਆਪਣੀ ਮੰਗ ਹੈ,
ਉਹਨਾਂ ਦਾ ਗੁਜ਼ਾਰਾ ਸਾਡੇ ਕਾਰੋਬਾਰ
ਲਈ ਜਰੂਰੀ ਹੈ।
No comments:
Post a Comment