Sunday, October 4, 2015

8.2 ਮੁਸ਼ਕਲਾਂ ਤੇ ਹਾਦਸੇ



  • ਮੁਆਵਜ਼ਾ ਪ੍ਰਾਪਤੀ ਲਈ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ-ਮਜ਼ਦੂਰ ਜਨਤਾ ਨੂੰ ਕਈ ਹਾਦਸਿਆਂ ਤੇ ਮੁਸ਼ਕਲਾਂ ਚੋਂ ਗੁਜ਼ਰਨਾ ਪਿਆ ਹੈਜਨਤਾ ਦੀ ਦ੍ਰਿੜ੍ਹਤਾ ਤੇ ਇਰਾਦੇ ਦੀ ਪਰਖ ਹੋਈ ਹੈ। ਪਰ ਮਸਲੇ ਦੀ ਤਿੱਖ ਮੂਹਰੇ, ਜੁਝਾਰ ਇਰਾਦੇ ਤੇ ਯੋਗ ਅਗਵਾਈ ਆਸਰੇ ਇਹ ਸਭ ਮੁਸ਼ਕਲਾਂ ਸਰ ਕੀਤੀਆਂ ਗਈਆਂ ਹਨ:  
  • ਪਹਿਲੇ ਦਿਨ 10 ਸਤੰਬਰ ਨੂੰ ਪੰਡਾਲ 'ਚ ਅਚਾਨਕ ਆ ਵੜੇ ਢੱਠੇ ਨੇ ਲੱਗਭੱਗ 34-35 ਮਰਦ ਔਰਤਾਂ ਨੂੰ ਜ਼ਖਮੀ ਕਰ ਦਿੱਤਾ, ਢੱਠਾ ਬੁਰੀ ਤਰਾਂ ਲੋਕਾਂ ਨੂੰ ਦਰੜਦਾ ਪੰਡਾਲ 'ਚੋਂ ਲੰਘ ਗਿਆ, ਪਰ ਇਹ ਹਾਦਸਾ ਇਸ ਵਿਸ਼ਾਲ ਧਰਨੇ 'ਚ ਵਿਘਨ ਨਾ ਪਾ ਸਕਿਆ ਕਾਰਕੁੰਨਾਂ ਨੇ ਜ਼ਖਮੀਆਂ ਨੂੰ ਸਾਂਭਿਆ, ਸਰਕਾਰੀ ਸਹਾਇਤਾ ਨਾ ਮਿਲੀ, ਪਰ ਧਰਨੇ 'ਚ ਲੋਕ ਡਟੇ ਰਹੇ।
  • ਉਸੇ ਦਿਨ ਹੀ ਧਰਨੇ 'ਚ ਆਉਂਦਾ ਇੱਕ ਕੈਂਟਰ ਪਲਟ ਗਿਆ ਅਤੇ ਜ਼ਖਮੀਂ ਧਰਨਾਕਾਰੀ ਹਸਪਤਾਲ ਲਿਜਾਣੇਂ ਪਏੇ।
  • ਫਿਰ 19 ਸਤੰਬਰ ਮੁਜ਼ਾਹਰੇ ਦੌਰਾਨ ਇੱਕ ਹੋਰ  ਢੱਠੇ ਵੱਲੋਂ ਲਤਾੜੇ ਜਾਣ ਕਰਕੇ  ਕਿਸਾਨ ਮਜ਼ਦੂਰ ਔਰਤਾਂ ਜ਼ਖਮੀ ਹੋ ਗਈਆਂ।
  • ਪਹਿਲੇ ਦਿਨ ਮੰਦਰ ਸਿੰਘ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ। ਤੇ ਫਿਰ ਪਿੰਡ ਚੁੱਘੇ ਕਲਾਂ ਦਾ ਨੌਜਵਾਨ ਕਿਸਾਨ ਕੁਲਦੀਪ ਸਿੰਘ ਖੁਦਕੁਸ਼ੀ ਕਰ ਗਿਆ।
  • ਇੱਕ ਰਾਤ ਧਰਨੇ ਕੋਲ ਸੜਕ ਪਾਰ ਕਰ ਰਹੇ ਇੱਕ ਕਿਸਾਨ ਕਾਰਕੁੰਨ ਨੂੰ ਟਰਾਲੇ ਵੱਲੋਂ ਫੇਟ ਮਾਰੇ ਜਾਣ ਕਾਰਣ ਉਸਦੀ ਲੱਤ ਟੁੱਟ ਗਈ ਹੈ। ਸੈਦੋਕੇ (ਮੋਗਾ) ਦੇ ਇਸ ਕਿਸਾਨ ਦਾ ਅਪ੍ਰੇਸ਼ਨ ਹੋਇਆ ਹੈ।
  • ਤਿੱਖੀ ਧੁੱਪ ਅਤੇ ਮੀਂਹ ਵੀ ਝੱਲਿਆ ਹੈਨਹਾਉਣ-ਧੋਣ, ਬਾਥਰੂਮਾਂ ਤੇ ਪਖਾਨਿਆਂ ਦੀ ਅਣਹੋਂਦ 'ਚ ਦਿਨ ਕੱਟੇ ਹਨ
    ਅਜਿਹੇ ਹਾਦਸਿਆਂ ਤੇ ਮੁਸ਼ਕਲਾਂ ਦੇ ਬਾਵਜੂਦ ਕਿਸਾਨ-ਮਜ਼ਦੂਰ ਜਨਤਾ ਦੇ ਰੌਂਅ ਤੇ ਲੜਨ ਦੇ ਇਰਾਦੇ ਹੋਰ ਪ੍ਰਚੰਡ ਹੁੰਦੇ ਗਏ ਹਨ।

No comments:

Post a Comment