ਦੇਬਰੰਜਨ ਵਿਰੁੱਧ ਦਰਜ ਝੂਠੇ ਕੇਸ ਵਾਪਸ ਲਓ
ਜਮਹੂਰੀ ਅਧਿਕਾਰ ਪੱਤਰਕਾਰ
ਲੰਘੇ ਅਗਸਤ ਮਹੀਨੇ
ਦੌਰਾਨ, ਉੜੀਸਾ ਦੇ
ਮਲਕਾਨਗਿਰੀ ਜਿਲ•ੇ ਦੀ
ਪੁਲਿਸ ਨੇ ਗਣਤੰਤਰਿਕ ਅਧਿਕਾਰ ਸੁਰੱਖਿਆ ਸੰਗਠਨ (ਗੈਸ) ਨਾਂ ਜਮਹੂਰੀ ਹੱਕਾਂ ਦੀ
ਜਥੇਬੰਦੀ ਦੇ ਸਰਗਰਮ ਕਾਰਕੁਨ, ਨਾਮੀ ਫਿਲਮਸਾਜ,
ਲੇਖਕ ਤੇ ਪੱਤਰਕਾਰ ਸ਼੍ਰੀ ਦੇਬਰੰਜਨ
ਸਾਰੰਗੀ ਨੂੰ ਝੂਠੇ ਕੇਸ ਵਿਚ ਉਲਝਾਉਣ ਤੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਨ ਦਾ ਧੱਕੜ ਕਾਰਾ ਕੀਤਾ
ਹੈ। 8 ਅਤੇ 9 ਅਗਸਤ ਨੂੰ ਜਦ ਉਹ ਦੋ ਦਿਨਾਂ ਲਈ ਮਲਕਾਨਗਿਰੀ ਜਿਲ•ੇ 'ਚ ਆਦੀਵਾਸੀ ਕਿਸਾਨਾਂ ਦੇ ਇਕ ਜਮੀਨੀ ਘੋਲ ਤੇ ਹੱਕਾਂ ਬਾਰੇ ਦਸਤਾਵੇਜੀ
ਫਿਲਮ ਦੀ ਸ਼ੂਟਿੰਗ ਕਰਨ ਗਿਆ ਹੋਇਆ ਸੀ ਤਾਂ ਦੋਨੋਂ ਦਿਨ ਹੀ ਪੁਲਿਸ ਨੇ ਠਾਣੇ ਲਿਜਾਣ ਦੀ ਟਿੱਲ ਲਾਈ। ਪਰ ਉਸ ਨੇ
ਬਕਾਇਦਾ ਜਾਰੀ ਹੋਏ ਵਾਰੰਟ ਜਾਂ ਕਿਸੇ ਅਧਿਕਾਰਤ ਲਿਖਤੀ ਹੁਕਮ ਦੇ ਠਾਣੇ ਜਾਣੋ ਨਾਂਹ ਕਰ
ਦਿੱਤੀ। ਰਾਤ ਨੂੰ ਪੁਲਿਸ ਵੱਲੋਂ ਉਸ ਦੇ ਰਿਹਾਇਸ਼ੀ ਟਿਕਾਣੇ 'ਤੇ ਛਾਪਾ ਮਾਰਿਆ ਗਿਆ। ਪਰ ਉਹ ਨਾ ਮਿਲਿਆ। ਪੁਲਿਸ ਉਸ
ਦੀ ਫਿਲਮ ਦੇ ਕੈਮਰਾਮੈਨ ਅਤੇ ਇੱਕ ਆਦੀਵਾਸੀ ਕਾਰਕੁਨ ਨੂੰ ਫੜ ਕੇ ਲੈ ਗਈ।
ਕੌਣ ਹੈ ਇਹ ਦੇਬਰੰਜਨ?
ਪਿਛਲੇ ਦੋ ਦਹਾਕਿਆਂ ਤੋਂ
ਉੜੀਸਾ ਰਾਜ ਦੇ ਅੰਦਰ ਅਤੇ ਬਾਹਰ ਆਦੀਵਾਸੀਆਂ, ਦਲਿਤਾਂ, ਔਰਤਾਂ ਤੇ ਹੋਰ ਦੱਬੇ ਕੁਚਲੇ
ਹਿੱਸਿਆਂ ਨਾਲ ਹੁੰਦੇ ਧੱਕੇ, ਵਿਤਕਰਿਆਂ
ਅਤੇ ਅਨਿਆਂ, ਹਕੂਮਤੀ ਧੌਂਸ ਤੇ ਜਬਰ,
ਜਮਹੂਰੀ ਹੱਕਾਂ ਦੇ ਘਾਣ ਅਤੇ ਫਿਰਕੂ
ਦਹਿਸ਼ਤਗਰਦੀ ਦਾ ਲਗਾਤਾਰ ਵਿਰੋਧ ਕਰਨ ਤੇ ਇਸ ਦਾ ਜੀਅ-ਜਾਨ ਨਾਲ ਤੇ ਬੇਬਾਕ ਪਰਦਾਫਾਸ਼ ਕਰਨ ਵਾਲੀ
ਆਵਾਜ ਦਾ ਨਾਂ ਹੈ-ਦੇਬਰੰਜਨ। ਉੜੀਸਾ ਅੰਦਰ ਉਸ ਦੀ ਮੁੱਢਲੀ ਪਹਿਚਾਣ ਲੱਗਭੱਗ ਦੋ
ਦਹਾਕੇ ਪਹਿਲਾਂ ਆਦੀਵਾਸੀ ਹੱਕਾਂ ਲਈ ਸਮਰਪਤ ਇਕ ਕੁਲਵਰਤੀ ਕਾਰਕੁਨ ਦੇ ਰੂਪ ਵਿੱਚ ਉੱਭਰੀ ਜਦ
ਉਸ ਨੇ ਉੜੀਸਾ ਦੀ ਕਬਾਇਲੀ ਪੱਟੀ ਰਾਇਗੜ• ਜਿਲ•ੇ 'ਚ ਬਿਰਲਾ ਗਰੁੱਪ
ਵੱਲੋਂ ਕਾਸ਼ੀਪੁਰ ਵਿਖੇ ਲਾਏ ਜਾ ਰਹੇ ਅਲਮੀਨੀਅਨ ਦੇ ਕਾਰਖਾਨੇ ਦਾ ਵਿਰੋਧ ਕਰ ਰਹੇ ਸਥਾਨਕ
ਆਦੀਵਾਸੀਆਂ ਦੀ ਇਕ ਸ਼ਕਤੀਸ਼ਾਲੀ ਵਿਰੋਧ-ਲਹਿਰ ਖੜ•ੀ ਕਰਨ 'ਚ ਅਹਿਮ
ਹਿੱਸਾ ਪਾਇਆ। ਇਸ ਸਮੇਂ ਦੌਰਾਨ ਉਹ ਆਦੀਵਾਸੀ ਲੋਕਾਂ ਦੇ ਹੋਰ ਅਨੇਕ ਸੰਘਰਸ਼ਾਂ ਅਤੇ ਵਿਰੋਧ-ਲਹਿਰਾਂ ਨਾਲ ਵੀ
ਜੁੜਿਆ ਰਿਹਾ। ਬਾਅਦ 'ਚ ਉਸ
ਨੇ ਇੱਕ ਲੇਖਕ, ਦਸਤਾਵੇਜੀ
ਫਿਲਮਸਾਜ ਅਤੇ ਜਮਹੂਰੀ ਹੱਕਾਂ ਦੇ ਕਾਰਕੁਨ ਦੇ ਰੂਪ 'ਚ ਵਿਕਾਸ ਦੇ ਨਾਂ ਹੇਠ ਵਿਨਾਸ਼ਕਾਰੀ ਨੀਤੀਆਂ, ਬੇਲਗਾਮ ਖੁਦਾਈ ਰਾਹੀਂ ਆਦੀਵਾਸੀ ਖੇਤਰਾਂ 'ਚੋਂ ਕੁਦਰਤੀ ਸਾਧਨਾਂ ਦੀ ਨੰਗੀ ਲੁੱਟ,
ਆਦੀਵਾਸੀਆਂ, ਦਲਿਤ ਔਰਤਾਂ ਅਤੇ ਹੋਰ ਕਮਜੋਰ ਵਰਗਾਂ ਦੀ
ਲੁੱਟ ਅਤੇ ਅੱਤਿਆਚਾਰ, ਹਿੰਦੂਵਾਦੀ
ਫਾਸ਼ੀ-ਫਿਰਕੂ ਟੋਲਿਆਂ ਦੀਆਂ ਹਿੰਸਕ ਕਾਰਵਾਈਆਂ ਦਾ ਨਿੱਡਰਤਾ ਨਾਲ ਪਰਦਾਚਾਕ ਕਰਨਾ ਜਾਰੀ ਰੱਖਿਆ। ਮਨੁੱਖੀ
ਹੱਕਾਂ ਅਤੇ ਜਮਹੂਰੀ ਅਧਿਕਾਰਾਂ ਦੇ ਇੱਕ ਸਰਗਰਮ ਤੇ ਸੁਲਝੇ ਹੋਏ ਕਾਰਕੁਨ ਦੇ ਰੂਪ 'ਚ ਉਸਨੇ ਅਨੇਕਾਂ ਰਾਜ ਅੰਦਰਲੀਆਂ ਅਤੇ
ਅੰਤਰ-ਰਾਜੀ ਤੱਥ-ਖੋਜ ਪੜਤਾਲੀਆ ਕਮਿਸ਼ਨਾਂ ਤੇ ਕਮੇਟੀਆਂ ਦੇ ਮੈਂਬਰ ਵਜੋਂ ਕੰਮ ਕੀਤਾ ਤੇ ਅਹਿਮ ਯੋਗਦਾਨ ਪਾਇਆ। ਉਹ ਉੜੀਸਾ
ਦੇ ਕੰਧਮਾਲ ਜਿਲ•ੇ 'ਚ ਤੇ ਕਰਨਾਟਕ 'ਚ ਹਿੰਦੂ ਫਿਰਕੂ ਟੋਲਿਆਂ ਵੱਲੋਂ ਕੀਤੇ ਇਸਾਈਆਂ ਦੇ
ਕਤਲੇਆਮ ਦੀ ਪੜਤਾਲ ਕਰਨ ਲਈ ਕਾਇਮ ਕੀਤੇ ਪੜਤਾਲੀਆ ਕਮਿਸ਼ਨਾਂ ਦਾ ਵੀ ਮੈਂਬਰ ਸੀ। ਦੱਖਣੀ ਉੜੀਸਾ ਤੇ ਛੱਤੀਸਗੜ•
'ਚ ਮਾਓਵਾਦੀਆਂ ਦੇ ਨਾਂ ਹੇਠ ਹਕੂਮਤੀ ਹਥਿਆਰਬੰਦ
ਸ਼ਕਤੀਆਂ ਵੱਲੋਂ ਬੇਕਸੂਰ ਆਦੀਵਾਸੀਆਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਪੜਤਾਲ ਕਰਨ ਲਈ ਬਣਾਏ
ਅਨੇਕ ਪੜਤਾਲੀਆਂ ਦਲਾਂ 'ਚ
ਉਹ ਸ਼ਾਮਲ ਰਿਹਾ ਹੈ। 2012 'ਚ
ਛੱਤੀਸਗੜ• ਦੇ ਬਹੁ ਚਰਚਿਤ
ਬਾਸਾਗੁੜਾ ਕਾਂਡ - ਜਿਸ ਵਿਚ ਸੀ.ਆਰ.ਪੀ.ਐਫ. ਨੇ ਭੜਕਾਹਟ ਵਿਚ ਆ ਕੇ 17 ਨਿਹੱਥੇ ਆਦੀਵਾਸੀਆਂ ਨੂੰ ਗੋਲੀਆਂ ਨਾਲ ਭੁੰਨ
ਦਿੱਤਾ ਸੀ ਦੀ ਪੜਤਾਲ ਦੌਰਾਨ ਦੇਬਰੰਜਨ ਵੱਲੋਂ ਬਣਾਈ ਫਿਲਮ ਨੂੰ ਬਾਅਦ ਵਿਚ ਜਾਂਚ ਕਰ
ਰਹੇ ਕਮਿਸ਼ਨ ਨੂੰ ਸੌਂਪਿਆ ਗਿਆ ਅਤੇ ਇਸ ਫਿਲਮ ਨੇ ਇਸ ਕਾਂਡ ਨੂੰ ਬਿਨਾ ਭੜਕਾਹਟ ਕੀਤੀ ਪੁਲਿਸ
ਕਾਰਵਾਈ ਸਾਬਤ ਕਰਨ ਵਿਚ ਅਹਿਮ ਹਿੱਸਾ ਪਾਇਆ ਸੀ। ਇਵੇਂ ਹੀ ਬੀ.ਐਸ.ਐਫ ਵੱਲੋਂ
ਕੋਰਾਪੁੱਟ ਜਿਲ•ੇ 'ਚ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ
ਮਾਰ ਦੇਣ ਤੇ ਫਿਰ ਮਾਓਵਾਦੀ ਕਰਾਰ ਦੇ ਕੇ ਬਚਣ ਦੀ ਘਟਨਾ ਦਾ ਦੇਬਰੰਜਨ ਨੇ ਦਸਤਾਵੇਜੀ ਫਿਲਮ
ਰਾਹੀਂ ਪਰਦਾਚਾਕ ਕੀਤਾ । ਇਸ ਫਿਲਮ ਨੂੰ ਆਧਾਰ ਬਣਾ ਕੇ ''ਗੈਸ'' ਵੱਲੋਂ ਸਟੇਟ ਹਿਊਮਨ ਰਾਈਟਸ ਕਮਿਸ਼ਨ 'ਚ ਪਟੀਸ਼ਨ ਪਾਈ ਗਈ ਤੇ ਮਾਰੇ ਗਏ ਵਿਅਕਤੀ ਨੂੰ ਬੇਕਸੂਰ ਕਰਾਰ ਦਿਵਾਇਆ ਗਿਆ। ਦੇਬਰੰਜਨ ਦੀਆਂ ਉੱਪਰ ਜਿਕਰ
ਕੀਤੀਆਂ ਤੇ ਇਹੋ ਜਿਹੀਆਂ ਹੋਰ ਸਰਗਰਮੀਆਂ ਕਰਕੇ ਹੀ ਉਹ ਉੜੀਸਾ ਪੁਲਿਸ ਦੀਆਂ ਅੱਖਾਂ 'ਚ ਰੋੜ ਵਾਂਗ ਰੜਕ ਰਿਹਾ ਹੈ। ਪੁਲਸ ਨਾ ਸਿਰਫ ਉਸ ਨੂੰ
ਹੀ ਝੂਠੇ ਕੇਸਾਂ 'ਚ ਉਲਝਾ
ਕੇ ਜੇਲ• 'ਚ ਸੁੱਟ ਕੇ ਉਸ
ਦੀ ਜੁਬਾਨਬੰਦੀ ਕਰਨਾ ਚਾਹੁੰਦੀ ਹੈ ਸਗੋਂ ਹਕੂਮਤੀ ਮਨਆਈਆਂ, ਲਾ-ਕਾਨੂੰਨੀਅਤ ਅਤੇ ਜਬਰ ਵਿਰੁੱਧ ਆਵਾਜ ਉਠਾਉਣ ਵਾਲੇ
ਬਾਕੀ ਹਿੱਸਿਆਂ ਜਾਂ ਵਿਅਕਤੀਆਂ ਨੂੰ ਵੀ ਸੁਣਾਉਣੀ ਕਰਨਾ ਚਾਹੁੰਦੀ ਹੈ। ਇੱਕ ਔਰਤ ਨਾਲ
ਛੇੜ-ਛਾੜ ਕਰਨ ਦਾ ਮਨਘੜਤ ਕੇਸ ਪਾਉਣਾ ਪੁਲਸ ਵੱਲੋਂ ਕਾਨੂੰਨ ਦੀ ਮਨਮਾਨੇ ਢੰਗ ਨਾਲ ਦੁਰਵਰਤੋਂ
ਕਰਨ ਤੇ ਲੋਕ-ਪੱਖੀ ਕਾਰਕੁਨਾਂ ਦਾ ਜਨਤਕ ਅਕਸ ਵਿਗਾੜਨ ਦੀ ਕੋਝੀ ਤੇ ਨਿੱਘਰੀ ਕਾਰਵਾਈ ਬਣਦੀ ਹੈ। ਦਰਅਸਲ ਅਪ੍ਰੇਸ਼ਨ
ਗਰੀਨ ਹੰਟ ਅਧੀਨ ਆਉਂਦੇ ਕਬਾਇਲੀ ਖਿੱਤਿਆਂ ਅੰਦਰ ਹੁਣ ਹਕੂਮਤੀ ਸ਼ਕਤੀਆਂ ਵੱਲੋਂ ਆਪਣੇ ਹੀ ਕਾਇਦੇ
ਕਾਨੂੰਨ ਨੂੰ ਪੈਰਾਂ ਹੇਠ ਲਿਤਾੜ ਕੇ ਨਾ ਸਿਰਫ ਆਦੀਵਾਸੀਆਂ ਦੀ ਵਿਰੋਧ-ਲਹਿਰ ਅਤੇ ਉਹਨਾਂ ਦੀ
ਅਗਵਾਈ ਕਰ ਰਹੇ ਮਾਓਵਾਦੀਆਂ ਤੇ ਹੋਰ ਇਨਕਲਾਬੀ ਸ਼ਕਤੀਆਂ ਨੂੰ ਪੂਰੀ ਬੇਕਿਰਕੀ ਨਾਲ ਤੇ
ਧੱਕੜ-ਪੁਣੇ ਨਾਲ ਕੁਚਲਿਆ ਜਾ ਰਿਹਾ ਹੈ, ਸਗੋਂ ਸਰਕਾਰ ਕਿਸੇ ਵਾਜਬ ਜਮਹੂਰੀ ਵਿਰੋਧ ਨੂੰ ਵੀ ਰੱਤੀ ਭਰ ਸਹਿਣ ਲਈ ਤਿਆਰ ਨਹੀਂ।
No comments:
Post a Comment