ਏਕਤਾ ਤਾਂਘ ਦੀ ਸੁਲੱਖਣੀ ਕਰਵਟ-ਉਚੇਰੀ ਏਕਤਾ ਵੱਲ ਅੱਗੇ ਵਧੋ
ਸਾਬਕਾ ਇੱਕਜੁੱਟ
ਗੌਰਮਿੰਟ ਟੀਚਰਜ਼ ਯੂਨੀਅਨ ਦੀਆਂ ਵੱਖ ਵੱਖ ਟੁਕੜੀਆਂ ਦੇ ਡੇਢ ਸਾਲ ਤੋਂ ਚਲੇ ਆ ਰਹੇ ਸਾਂਝੇ
ਅਧਿਆਪਕ ਮੋਰਚੇ 'ਚ ਵੱਖ-ਵੱਖ
ਕੈਟੇਗਰੀਆਂ ਨਾਲ ਸੰਬੰਧਤ ਯੂਨੀਅਨਾਂ ਦੇ ਦਾਖਲੇ ਨੇ ਇਸ ਦੀ ਸੰਘਰਸ਼ ਸਰਗਰਮੀ 'ਚ ਰਵਾਨਗੀ ਲੈ ਆਂਦੀ ਹੈ।ਖਾੜਕੂ ਰੰਗਤ ਦੇ
ਝਲਕਾਰੇ ਪੈਣ ਲੱਗ ਪਏ ਹਨ।ਹੁਣ ਇਸ ਸਾਂਝੇ ਅਧਿਆਪਕ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਦੀ ਗਿਣਤੀ ੨੨ ਹੋ ਗਈ ਹੈ। ਇਉਂ ਸਾਂਝਾ ਮੋਰਚਾ ਕੁੱਲ ਮਿਲਾ ਕੇ ਲੱਗਭੱਗ
੧ ਲੱਖ ਅਧਿਆਪਕਾਂ ਦੀ ਨੁਮਾਇੰਦਗੀ ਕਰਦੇ ਵਿਸ਼ਾਲ ਪਲੇਟਫਾਰਮ ਵਜੋਂ ਉੱਭਰ ਆਇਆ ਹੈ।
9 ਜੂਨ ਨੂੰ
ਜਲੰਧਰ ਹੋਈ ਕਨਵੈਨਸ਼ਨ ਸਮੇਂ ਦੇਸ਼ ਭਗਤ ਯਾਦਗਾਰ ਹਾਲ 'ਚ ਭਰਵੀਂ ਹਾਜ਼ਰੀ ਨੇ ਅਧਿਆਪਕਾਂ ਦੀ ਸੰਘਰਸ਼ ਤਾਂਘ ਅਤੇ
ਉਤਸ਼ਾਹ ਦਾ ਸੰਕੇਤ ਦਿੱਤਾ ਸੀ।ਕਿੰਨੀਆਂ ਹੀ ਟੁਕੜੀਆਂ 'ਚ ਵੰਡੇ ਅਧਿਆਪਕ ਸਮੂਹਾਂ ਨੂੰ ਇਸ ਸਾਂਝੀ ਘੋਲ ਸਰਗਰਮੀ 'ਚ ਆਪਣੀ ਏਕਤਾ ਤਾਂਘ ਦਾ ਅਕਸ ਨਜ਼ਰ ਆਇਆ
ਹੈ।ਇਸ ਸਾਂਝ 'ਤੇ ਖੁਸ਼ੀ ਅਤੇ ਇਸਨੂੰ ਕਾਇਮ
ਰੱਖਣ ਦਾ ਸਰੋਕਾਰ ਪ੍ਰਗਟ ਹੋਇਆ ਹੈ।ਇਹ ਸਰੋਕਾਰ "ਸਾਂਝਾ ਮੋਰਚਾ ਟੁੱਟਣ ਨਹੀਂ
ਦੇਣਾ" ਦੇ ਨਾਅਰਿਆਂ ਰਾਹੀਂ ਜ਼ਾਹਰ ਹੋਇਆ ਹੈ।
5 ਸਤੰਬਰ ਨੂੰ
ਤਕਰੀਬਨ 5000 ਅਧਿਆਪਕਾਂ ਦੇ ਬਠਿੰਡਾ ਐਕਸ਼ਨ ਨੇ ਹੋਰ ਉਤਸ਼ਾਹੀ ਅਸਰ ਛੱਡਿਆ ਹੈ।18 ਸਤੰਬਰ ਨੂੰ ਪੰਜਾਬ ਸਰਕਾਰ ਦੇ ਵਾਅਦੇ
ਤੋਂ ਮੁੱਕਰ ਜਾਣ ਪਿੱਛੋਂ ਜਿਲ੍ਹਾ ਦਫਤਰਾਂ 'ਤੇ ਅਰਥੀਆਂ ਸਾੜੀਆਂ ਗਈਆਂ।ਹੁਣ ਮੋਰਚੇ ਨੇ ਪੰਜ ਅਕਤੂਬਰ ਨੂੰ
ਜਿਲ੍ਹਾ ਹੈਡਕੁਆਰਟਰਾਂ 'ਤੇ
ਰੈਲ਼ੀਆਂ ਮੁਜਾਹਰੇ ਕਰਨ ਅਤੇ ੧੮ ਅਕਤੂਬਰ ਨੂੰ ਜਲੰਧਰ ਵਿਖੇ ਸੂਬਾਈ ਮੁਜਾਹਰੇ ਦਾ ਐਕਸ਼ਨ ਐਲਾਨ ਦਿੱਤਾ ਹੈ।
ਸਾਂਝੇ ਅਧਿਆਪਕ ਮੋਰਚੇ
ਦੇ ਮੌਜੂਦਾ ਪਲੇਟਫਾਰਮ 'ਤੇ
ਪੰਜਾਬ ਦੀ ਅਧਿਆਪਕ ਲਹਿਰ ਦੇ ਇਤਿਹਾਸ ਨਾਲ ਜੋੜ ਕੇ ਝਾਤ ਪਾਇਆਂ ਵੱਡੀਆਂ ਤਬਦੀਲੀਆਂ ਨਜ਼ਰ ਆਉਂਦੀਆਂ
ਹਨ। ਕੋਈ ਵੇਲਾ ਸੀ ਜਦੋਂ ਪੰਜਾਬ ਦੇ ਸਮੂਹ ਅਧਿਆਪਕ ਆਪਣੀ ਇੱਕੋ ਇੱਕ ਨੁਮਾਇੰਦਾ ਜਥੇਬਦੀ
ਗੌਰਮਿੰਟ ਟੀਚਰਜ਼ ਯੂਨੀਅਨ 'ਚ ਪਰੋਏ ਹੋਏ ਸਨ।ਇਸ
ਏਕਤਾ ਸਦਕਾ ਪੰਜਾਬ ਦੀ ਸਮੁੱਚੀ ਮੁਲਾਜ਼ਮ ਲਹਿਰ 'ਚ ਗੌਰਮਿੰਟ ਟੀਚਰ ਯੂਨੀਅਨ ਦੀ ਧਾਂਕ ਸੀ।ਫੇਰ ਇਹ ਜਥੇਬੰਦੀ
ਬਿਖਰਦੀ ਬਿਖਰਦੀ ਬਿਖਰ ਗਈ।ਇਸ ਦੀ ਨਿਰਅਧਾਰ ਵੰਡ 'ਚ ਦੋ ਕਾਰਨਾਂ ਨੇ ਵੱਡਾ ਰੋਲ ਅਦਾ ਕੀਤਾ। ਇੱਕ ਸੀ ਸੌੜੀ ਧੜੇਬੰਦਕ ਬਿਰਤੀ ਜਿਹੜੀ
ਹਾਕਮ ਜਮਾਤਾਂ ਨਾਲ ਭਿਆਲੀ ਦੀ
ਸਿਆਸਤ ਨਾਲ ਜੁੜੀ ਹੋਈ ਸੀ। ਇਹ ਬਿਰਤੀ ਪਾਰਟੀਆਂ ਦੀ ਸਿਆਸੀ ਧੜੇਬੰਦੀ ਨੂੰ ਟਰੇਡ ਯੂਨੀਅਨਾਂ 'ਤੇ ਥੋਪਦੀ ਸੀ।ਸਮੇਂ ਨਾਲ ਇਹ ਬਿਰਤੀ ਬਹੁਤ ਕੁੱਢਰ ਰੂਪ 'ਚ ਪਰਗਟ ਹੋਣ ਲੱਗ ਪਈ।ਇੱਕੋ ਸਿਆਸੀ ਪਾਰਟੀ
ਅੰਦਰਲੇ ਵੱਖ ਵੱਖ ਧੜਿਆਂ ਦਾ ਸ਼ਰੀਕਾ ਆਪਣੇ ਹੀ ਪ੍ਰਭਾਵ ਹੇਠਲੀ ਯੂਨੀਅਨ ਨੂੰ ਪਾੜਨ
ਤੱਕ ਜਾਣ ਲੱਗ ਪਿਆ।ਸਿਆਸੀ ਧੜੇਬੰਦਕ ਹਿਤਾਂ ਕਰਕੇ ਹੀ ਅਧਿਆਪਕ ਜਥੇਬੰਦੀ 'ਚ ਇੱਕਜੁਟ ਅਧਿਆਪਕਾਂ ਨੂੰ ਪ੍ਰਾਇਮਰੀ ਅਤੇ ਸੈਕੰਡਰੀ ਫਾਕੜਾਂ
'ਚ ਵੰਡਣ ਦਾ ਕਦਮ ਲਿਆ ਗਿਆ
ਸੀ। ਦੂਜਾ ਕਾਰਨ ਟਰੇਡ ਅਧਾਰਤ ਬੁਨਿਆਦੀ ਏਕਤਾ ਦੇ ਦਾਇਰੇ 'ਚ ਕੈਟੇਗਰੀਆਂ ਦੇ ਵਿਸ਼ੇਸ਼ ਮੁੱਦਿਆਂ ਦੀ ਕਦਰ ਘਟਾਈ ਸੀ
।ਇਸ ਵਜਾ੍ਹ ਕਰਕੇ ਵੱਖ-ਵੱਖ ਕੈਟੇਗਰੀਆਂ ਨਾਲ ਸੰਬੰਧਤ ਅਧਿਆਪਕ ਸਮ੍ਹੂਹ ਆਜ਼ਾਦ ਯੂਨੀਅਨਾਂ 'ਚ ਜਥੇਬੰਦ ਹੋਣ ਲੱਗੇ।ਫਾਕਾਂ 'ਚ ਵੰਡੀ ਯੂਨੀਅਨ ਉਂਝ ਵੀ ਵਿਸ਼ੇਸ਼ ਕੈਟੇਗਰੀਆਂ
ਦੀ ਵਿਸ਼ਾਲ ਵੰਨਗੀ ਨੂੰ ਆਪਣੇ ਕਲਾਵੇ 'ਚ
ਰੱਖਣ ਦੇ ਸਮਰੱਥ ਨਾ ਰਹੀ।
ਸੋ ਅੱਜ
ਅਧਿਆਪਕ ਸੰਘਰਸ਼ਾਂ ਦੇ ਮੰਚ 'ਤੇ ਸੰਘਰਸ਼ ਦੇ
ਸਲੁੱਖਣੇ ਰਾਹ ਪਏ ਜਥੇਬੰਦ ਅਧਿਆਪਕ ਸਮੂਹਾਂ ਦੀਆਂ ਜੁਝਾਰ ਟੁਕੜੀਆਂ ਦੀ ਭਰਮਾਰ ਹੈ।ਸੰਸਾਰੀਕਰਨ ਅਤੇ ਨਵੀਆਂ ਆਰਥਕ
ਨੀਤੀਆਂ ਦੇ ਹੱਲੇ ਨੇ ਔਖ ਅਤੇ ਬੇਚੈਨੀ ਵਧਾਈ ਹੈ।ਜੂਝਣ ਅਤੇ ਜਥੇਬੰਦ ਹੋਣ ਦੀ ਤਾਂਘ ਅੱਗੇ ਵਧੀ ਹੈ।
ਅਧਿਆਪਕ ਮੁਹਾਜ਼ 'ਤੇ ਇਹ
ਤਾਂਘ ਕਿੰਨੀਆਂ ਹੀ ਕੈਟੇਗਰੀਆਂ ਅਤੇ ਉਪ-ਕੈਟੇਗਰੀਆਂ 'ਤੇ ਅਧਾਰਤ ਜਥੇਬੰਦੀਆਂ ਦਾ ਰੂਪ ਲੈ ਰਹੀ ਹੈ।ਇਹ ਯੂਨੀਅਨਾਂ
ਰੁਜ਼ਗਾਰ ਨਾਲ ਸਬੰਧਤ ਅਤੇ ਹੋਰ ਆਪੋ-ਆਪਣੇ ਵਿਸ਼ੇਸ਼ ਮੁੱਦਿਆਂ ਦੁਆਲੇ ਉੱਭਰੀਆਂ ਹਨ।ਹਾਕਮ ਨਵੀਆਂ ਆਰਥਕ ਨੀਤੀਆਂ ਦੇ
ਹੱਲੇ ਰਾਹੀਂ ਰੁਜ਼ਗਾਰ ਅਤੇ ਕਿੱਤਾ ਪੈਟਰਨ ਦੀਆਂ ਫਾੜੀਆਂ ਕੱਟੀ ਜਾ ਰਹੇ ਹਨ।ਅਧਿਆਪਕ ਸਮੂਹ ਦਾ ਇਹ
ਫਾੜੀ ਦਰ ਫਾੜੀ ਕਿੱਤਾ ਪੈਟਰਨ, ਜਥੇਬੰਦ ਹੋਣ ਦੀ ਤਾਂਘ ਲਈ ਸੀਮਤ ਸੁਤੇਸਿਧ ਚੇਤਨਾ ਅਧਾਰ ਹੀ ਪੇਸ਼ ਕਰ ਸਕਦਾ ਹੈ।ਇਹ ਜਥੇਬੰਦ ਹੋਣ ਦੀ
ਸੁਲੱਖਣੀ ਤਾਂਘ ਦੇ ਕੈਟੇਗਰੀ ਅਧਾਰਤ ਖੰਡਤ ਪ੍ਰਗਟਾਵੇ ਦੀ ਮੂਲ ਵਜ੍ਹਾ ਹੈ।ਦੂਜੀ ਵਜ੍ਹਾ ਦਾ ਜ਼ਿਕਰ ਪਹਿਲਾਂ ਆ
ਚੁੱਕਿਆ ਹੈ।ਇਹ ਕਿੱਤਾ ਅਧਾਰਤ ਇੱਕਜੁਟ ਅਧਿਆਪਕ ਜਥੇਬੰਦੀ ਦੀ ਗੈਰਹਾਜ਼ਰੀ ਹੈ।ਕਿਸੇ
ਸਮੇਂ ਦੀ ਕੱਦਾਵਰ ਅਤੇ ਸਥਾਪਤ ਮੂਲ ਅਧਿਆਪਕ ਜਥੇਬੰਦੀ ਹੀ ਅੱਜ ਕਈ ਫਾਂਕਾਂ 'ਚ ਵਿਚਰ ਰਹੀ ਹੈ।ਮੂਲ ਅਧਿਆਪਕ ਜਥੇਬੰਦੀ ਦਾ
ਇਕਜੁੱਟ ਪਲੇਟਫਾਰਮ ਹਾਸਲ ਹੋਣ ਦੀ ਹਾਲਤ 'ਚ ਇਸ ਤਾਂਘ ਨੇ ਇਸ ਜਥੇਬੰਦੀ ਜ਼ਰੀਏ ਪ੍ਰਗਟ ਹੋਣਾ ਸੀ।ਕਿੱਤਾ ਅਧਾਰਤ ਵਿਸ਼ਾਲ ਸਾਂਝੇ ਹਿਤਾਂ ਦੇ ਅਹਿਸਾਸ ਦੀ
ਮੁਕਾਬਲਤਨ ਗੂੜ੍ਹੀ ਰੰਗਤ ਹੇਠ ਪ੍ਰਗਟ ਹੋਣਾ ਸੀ। ਜਥੇਬੰਦੀ ਅਤੇ ਚੇਤਨਾ ਦੇ ਮੁਕਾਬਲਤਨ ਉੱਚੇ ਪੱਧਰ
ਤੋਂ ਪ੍ਰਗਟ ਹੋਣਾ ਸੀ।ਸਿੱਟੇ ਵਜੋਂ ਅਧਿਆਪਕ ਲਹਿਰ ਦੇ ਇਨਕਲਾਬੀ ਵਰਗ ਚੇਤਨਾ ਵੱਲ
ਕਦਮ ਵਧਾਉਣ ਪੱਖੋਂ ਹਾਲਤ
ਵੱਧ ਮਾਫਕ ਹੋਣੀ ਸੀ।
ਤਾਂ ਵੀ ਜੋ
ਉਪਰ ਬਿਆਨਿਆ ਗਿਆ ਹੈ, ਉਹ
(ਬਾਹਰਮੁਖੀ ਅਤੇ ਅੰਤਰਮੁਖੀ) ਹਾਲਤ ਦਾ ਇੱਕ ਪੱਖ ਹੀ ਹੈ।ਦੂਜਾ ਪੱਖ ਇਹ ਹੈ ਕਿ ਨਵੀਆਂ
ਆਰਥਿਕ ਨੀਤੀਆਂ ਦੇ ਤੇਜ਼ ਹੋਏ ਹੱਲੇ ਦੀਆਂ ਸਾਂਝੀਆਂ ਕੜੀਆਂ ਉੱਘੜ ਰਹੀਆਂ ਹਨ।ਸਭਨਾਂ ਵੱਲ
ਸੇਧੀ ਹਮਲੇ ਦੀ ਇਹ ਧਾਰ ਵਿਸ਼ਾਲ ਸੰਘਰਸ਼ ਏਕੇ ਦੀ ਲੋੜ ਅਤੇ ਰੁਚੀ ਨੂੰ ਤੁਣਕੇ ਮਾਰ ਰਹੀ
ਹੈ।ਇਹਨਾਂ ਹਾਲਤਾਂ 'ਚ ਕੈਟੇਗਰੀਆਂ ਤੋਂ ਅੱਗੇ
ਅਧਿਆਪਕ ਏਕੇ ਦੀ ਭਾਵਨਾ ਜ਼ੋਰ ਫੜ੍ਹ ਰਹੀ ਹੈ।ਮਹੌਲ ਅਧਿਆਪਕ ਸਮੂਹ ਦੀ ਸਿਆਸੀ ਧੜੇਬੰਦਕ ਅਧਾਰ 'ਤੇ ਵੰਡ ਦੇ ਖਿਲਾਫ ਹੈ। ਜਥੇਬੰਦ ਅਧਿਆਪਕਾਂ
ਦੇ ਸਾਂਝੇ ਮੰਚ ਦੀ ਉਸਾਰੀ ਦੇ ਕਿਸੇ ਵੀ ਕਦਮ ਦਾ ਅਧਿਆਪਕ ਸਮੂਹਾਂ ਵੱਲੋਂ ਸਵਾਗਤ
ਹੁੰਦਾ ਆਇਆ ਹੈ।ਇਨ੍ਹਾਂ ਕਦਮਾਂ ਨਾਲ ਜੂਝਣ ਦਾ ਭਰੋਸਾ ਤਕੜਾ ਹੁੰਦਾ ਰਿਹਾ ਹੈ ਅਤੇ
ਲਾਮਬੰਦੀ ਨੂੰ ਉਗਾਸਾ ਮਿਲਦਾ ਰਿਹਾ ਹੈ। ਮੌਜੂਦਾ ਸਾਂਝੇ ਅਧਿਆਪਕ ਮੋਰਚੇ ਦੀ ਸਰਗਰਮੀ ਇਸੇ
ਗੱਲ ਨੂੰ ਹੋਰ ਜ਼ੋਰ ਨਾਲ਼ ਪਰਤੱਖ ਕਰ ਰਹੀ ਹੈ।
ਇਨਕਲਾਬੀ
ਅਧਿਆਪਕ ਕਾਰਕੁਨਾਂ ਲਈ ਜ਼ਰੂਰੀ ਹੈ ਕਿ ਉਹ ਅਧਿਆਪਕ ਸਮੂਹ ਦੀ ਏਕਤਾ ਲਈ ਅਹਿਮ ਇਸ ਘਟਨਾ ਵਿਕਾਸ ਨੂੰ ਤਕੜਾਈ
ਦੇਣ ਲਈ ਪੂਰਾ ਤਾਣ ਲਾਉਣ।ਇੱਕ ਟਰੇਡ-ਇੱਕ ਯੂਨੀਅਨ ਦਾ ਨਾਅਰਾ ਜ਼ੋਰ ਨਾਲ ਬੁਲੰਦ ਕੀਤਾ ਜਾਣਾ
ਚਾਹੀਦਾ ਹੈ। ਸਾਂਝੇ ਅਧਿਆਪਕ ਸੰਘਰਸ਼ ਅੰਤਿਮ ਤੌਰ 'ਤੇ ਇਹ ਟੀਚਾ ਹਾਸਲ ਕਰਨ ਦਾ ਜ਼ਰ੍ਹੀਆ ਬਣਨੇ ਚਾਹੀਦੇ
ਹਨ।ਸਾਂਝੇ ਸੰਘਰਸ਼ ਦੇ ਅਮਲ ਨੂੰ ਇੱਕੋ ਇੱਕ ਅਧਿਆਪਕ ਜਥੇਬੰਦੀ ਦੀ ਤਾਂਘ ਤੇਜ਼ ਕਰਨ 'ਚ ਹਿੱਸਾ ਪਾਉਣਾ ਚਾਹੀਦਾ ਹੈ।
ਇਹ ਮਨ 'ਚ ਰੱਖਣਾ ਜ਼ਰੂਰੀ ਹੈ ਕਿ ਇੱਕਜੁੱਟ ਅਤੇ
ਵਿਸ਼ਾਲ ਟਰੇਡ ਯੂਨੀਅਨ ਇਨਕਲਾਬੀ ਜਨਤਕ/ਸਿਆਸੀ ਸਰਗਰਮੀ ਦੀ ਗੁੰਜਾਇਸ਼ ਨੂੰੰ ਵਿਸ਼ਾਲ ਕਰਦੀ
ਹੈ। ਵਿਸ਼ਾਲ ਜਥੇਬੰਦ ਅਧਿਆਪਕ ਜਨਤਾ ਹੋਣਹਾਰ ਇਨਕਲਾਬੀ ਸਮਾਜਿਕ ਸਿਆਸੀ ਕਾਰਕੁਨਾਂ ਦਾ
ਅਹਿਮ ਜ਼ਖੀਰਾ ਬਣਦੀ ਹੈ।ਇਸ ਜ਼ਖੀਰੇ ਦੇ ਮਹੱਤਵ ਨੂੰ ਪਛਾਨਣਾ ਜ਼ਰੂਰੀ ਹੈ।
ਉੁੱਭਰਵੀਆਂ
ਮੰਗਾਂ ਸਬੰਧੀ ਪਹੁੰਚ ਦਾ ਇੱਕ ਅਹਿਮ ਨੁਕਤਾ ਇਹ ਹੈ ਕਿ ਸਮੂਹ ਅਧਿਆਪਕਾਂ ਦੇ ਹਿਤਾਂ
ਦੀਆਂ ਸਾਂਝੀਆਂ ਅਹਿਮ ਅਤੇ ਬੁਨਿਆਦੀ ਕੜੀਆਂ ਨਸ਼ਰ ਕਰਨ ਵਾਲ਼ੀਆਂ ਮੰਗਾਂ ਛਾਂਟਣ ਅਤੇ ਉਭਾਰਨ
ਵੱਲ ਤਵੱਜੋ ਦੇਣ ਦੀ ਲੋੜ ਹੈ।ਮਿਸਾਲ ਵਜੋਂ ਸਾਂਝੀ ਅਹਿਮ ਕੜੀ ਦੇ ਤੌਰ 'ਤੇ ਸਭ ਰੈਗੂਲਰ ਅਸਾਮੀਆਂ ਭਰਨ ਅਤੇ ਉਚੇਰੇ ਅਧਿਆਪਕ-ਵਿਦਿਆਰਥੀ
ਅਨੁਪਾਤ ਦੇ ਅਧਾਰ 'ਤੇ
ਨਵੀਆਂ ਰੈਗੂਲਰ ਅਸਾਮੀਆਂ ਦੀ ਰਚਨਾ ਦੀ ਮੰਗ ਮਹੱਤਵਪੂਰਣ ਮੰਗ ਬਣਦੀ ਹੈ।
No comments:
Post a Comment