ਪੁੰਜੀਵਾਦੀ ਅਰਥਚਾਰੇ ਨੂੰ ਬਰਾਮਦ ਨਸ਼ੇ ਦੀ ਤੋਟ ਦਾ
ਦੌਰਾ
ਗੁਲਜ਼ਾਰ
ਪਿਛਲੇ ਕੁੱਝ ਸਮੇਂ ਤੋਂ ਚੀਨ ਦੇ ਪੂੰਜੀਵਾਦੀ ਅਰਥਚਾਰੇ
ਨੂੰ ਇਸ ਦੇ ਸਭ ਤੋਂ ਬੁਰੇ ਦਿਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਓ-ਜੇ-ਤੁੰਗ ਦੀ ਮੌਤ ਤੋਂ
ਬਾਅਦ, ਚੀਨ ਦੀ ਕਮਿਊਨਿਸਟ ਪਾਰਟੀ 'ਤੇ ਕਾਬਜ
ਹੋਈ ਸੋਧਵਾਦੀ ਜੁੰਡਲੀ ਨੇ ਚੀਨ ਅੰਦਰ ਸਮਾਜਵਾਦ ਦੀ ਉਸਾਰੀ ਕਰਨ ਦੇ ਕਾਰਜ ਨੂੰ ਤਿਲਾਂਜਲੀ ਦੇ
ਦਿੱਤੀ ਸੀ ਤੇ ਇਹ ਚੀਨ ਅੰਦਰ ਪੂੰਜੀਵਾਦੀ ਪ੍ਰਬੰਧ ਦੀ ਉਸਾਰੀ ਕਰਨ ਦੇ ਰਾਹ ਉਤੇ ਛੋਹਲੇ ਕਦਮੀਂ ਵਗ
ਪਈ ਸੀ। ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ, ਚੀਨ ਨੇ ਤੇਜ ਰਫਤਾਰ ਆਰਥਕ
ਵਿਕਾਸ ਕੀਤਾ ਹੈ ਅਤੇ ਇਹ ਅਮਰੀਕੀ ਅਰਥਚਾਰੇ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਅਰਥਚਾਰਾ
ਬਣਕੇ ਉੱਭਰਿਆ ਹੈ। ਸਾਮਰਾਜੀ ਮੀਡੀਏ ਵੱਲੋਂ ਇਸ ਨੂੰ ਪੂੰਜੀਵਾਦ ਦੇ ਕ੍ਰਿਸ਼ਮੇ ਅਤੇ ਨਿਰੰਤਰ
ਵਿਕਾਸ ਦੀ ਸਫਲ ਕਹਾਣੀ ਵਜੋਂ ਹੁੱਬ ਕੇ ਉਭਾਰਿਆ ਜਾ ਰਿਹਾ ਹੈ ਅਤੇ ਇਸ ਦੀ ਆੜ 'ਚ ਸਾਮਰਾਜ ਪੱਖੀ ਨੀਤੀਆਂ ਨੂੰ ਧੱਕਿਆ ਤੇ ਹੋਰਨਾ ਮੁਲਕਾਂ ਅੰਦਰ ਠੋਸਿਆ ਜਾ ਰਿਹਾ ਹੈ।
ਪਰ ਪਿਛਲੇ ਸਮੇਂ 'ਚ ਚੀਨੀ ਅਰਥਚਾਰੇ ਨੂੰ ਲੱਗੇ ਝਟਕਿਆਂ ਤੇ ਇਸ ਵਿਚ ਉੱਘੜ ਰਹੇ
ਚਿੱਬਾਂ ਨੇ ਇਸ ਮਾਡਲ ਦੀ ਚੁੰਧਿਆਊ ਚਮਕ ਨੂੰ ਮੱਧਮ ਪਾ ਦਿੱਤਾ ਹੈ ਤੇ ਇਸ ਦੀਆਂ ਸੀਮਤਾਈਆਂ ਤੇ
ਕਮਜੋਰੀਆਂ ਨੂੰ ਉਘਾੜ ਦਿੱਤਾ ਹੈ।
ਰੋਗ ਦੇ ਚਿੰਨ• ਪ੍ਰਗਟ ਹੋਣ ਲੱਗੇ
ਦੋ ਦਹਾਕਿਆਂ ਤੱਕ
ਦੌੜੱਕੀ ਚਾਲ ਚਲਦਿਆਂ ਚੀਨੀ ਪੂੰਜੀਵਾਦੀ ਅਰਥਚਾਰਾ ਹੁਣ ਹਫ ਗਿਆ ਹੈ ਅਤੇ
ਇਸ ਦੇ ਵਿਕਾਸ ਅੰਦਰ ਸੁਸਤੀ
ਭਾਰੂ ਹੋਣ ਲੱਗੀ ਹੈ। ਸਾਲ 2010 ਤੱਕ ਔਸਤਨ 10 ਫੀਸਦੀ
ਦੀ ਦਰ
ਨਾਲ ਵਿਕਾਸ ਕਰਦੇ ਆ ਰਹੇ ਚੀਨ 'ਚ ਕੁੱਲ ਘਰੇਲੂ ਪੈਦਾਵਾਰ 'ਚ ਵਾਧੇ ਦੀ ਦਰ ਸਾਲ 2013 ਤੇ 2014 ਵਿਚ ਘਟ
ਕੇ 7 ਫੀਸਦੀ ਤੋਂ ਕੁੱਝ ਉਪਰ
ਰਹੀ ਹੈ। ਸਾਲ 2015 ਦੀਆਂ
ਪਹਿਲੀਆਂ ਦੋ ਤਿਮਾਹੀਆਂ ਦੇ ਅੰਕੜੇ ਇਸ ਵਿਕਾਸ ਦਰ ਦੇ ਹੋਰ ਸੁੰਗੜਨ ਦੇ ਸੰਕੇਤ ਦੇ ਰਹੇ ਹਨ। ਏਸ਼ੀਅਨ ਡਿਵੈਲਪਮੈਂਟ
ਬੈਂਕ ਤੇ ਕੁੱਝ ਹੋਰ ਨਾਮੀ ਸੰਸਥਾਵਾਂ ਦੇ ਅਨੁਮਾਨਾਂ ਅਨੁਸਾਰ ਇਸ ਦੇ 6.8 ਫੀਸਦੀ ਰਹਿਣ ਦੀ ਸੰਭਾਵਨਾ ਹੈ। ਚੀਨ ਦੀ
ਫੈਕਟਰੀ ਪੈਦਾਵਾਰ 'ਚ ਵੀ
ਪਿਛਲੇ 6 ਸਾਲਾਂ ਦੇ ਅਰਸੇ (ਯਾਨੀ ਕਿ 2008-09
ਦੇ ਵਿਤੀ ਸੰਕਟ ਤੋਂ ਬਾਅਦ ਦੇ ਅਰਸੇ)
ਦੀ ਸਭ ਤੋਂ ਤੇਜ ਰਫਤਾਰ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਦੀ ਵਜ•ਾ ਘਰੇਲੂ ਮੰਗ ਅਤੇ ਬਰਾਮਦੀ ਮੰਗ ਦਾ ਘਟਣਾ ਦੱਸਿਆ ਜਾ ਰਿਹਾ ਹੈ। ਨਵੰਬਰ 2014 ਤੋਂ ਬਾਅਦ ਚੀਨ ਸਰਕਾਰ ਨੇ ਪੂੰਜੀ-ਨਿਵੇਸ਼
ਨੂੰ ਉਤਸ਼ਾਹਤ
ਕਰਨ ਅਤੇ ਪੈਦਾਵਾਰ ਨੂੰ ਹੁਲਾਰਾ ਦੇਣ ਲਈ ਚਾਰ ਵਾਰ ਵਿਆਜ ਦਰਾਂ ਘਟਾਈਆਂ ਹਨ, ਪਰ ਮੰਦੀ ਦਾ ਇਹ ਰੁਝਾਣ ਕਾਬੂ 'ਚ ਨਹੀਂ ਆ ਰਿਹਾ। ਵਪਾਰ ਦੇ ਖੇਤਰ 'ਚ ਵੀ, ਇਸ ਮੰਦੇ ਦੇ ਉੱਘੜਵੇਂ ਸੰਕੇਤ ਦੇਖੇ ਜਾ ਸਕਦੇ ਹਨ। ਅਗਸਤ 2014
ਦੀ ਤੁਲਨਾ 'ਚ ਚੀਨੀ ਬਰਾਮਦਾਂ 'ਚ ਡਾਲਰਾਂ 'ਚ ਕੀਮਤ ਦੇ ਹਿਸਾਬ 5.5 ਫੀਸਦੀ ਦੀ ਗਿਰਾਵਟ ਦਰਜ ਕਤੀ ਗਈ ਹੈ। ਇਉਂ ਹੀ ਚੀਨ ਅੰਦਰ ਹੋਈਆਂ
ਦਰਾਮਦਾਂ ਦੇ ਮਾਮਲੇ 'ਚ ਇਸੇ
ਸਮੇਂ ਦੌਰਾਨ ਜੁਲਾਈ 2015 'ਚ
8.31 ਫੀਸਦੀ ਅਤੇ ਅਗਸਤ 2015
'ਚ 13.8 ਫੀਸਦੀ ਦੀ ਵੱਡੀ ਗਿਰਾਵਟ ਰਿਕਾਰਡ ਕੀਤੀ ਗਈ ਹੈ। ਵਪਾਰ
'ਚ
ਹੁਣ ਤੱਕ ਹਰ ਸਾਲ ਹੁੰਦੇ ਆ
ਰਹੇ ਵਾਧੇ ਦੀ ਥਾਂ ਹੁਣ ਵਪਾਰ ਦੇ ਸੁੰਗੜਨ ਦੀਆਂ ਅਲਾਮਤਾਂ ਪ੍ਰਗਟ ਹੋ ਰਹੀਆਂ ਹਨ। ਬਰਾਮਦਾਂ ਨੂੰ
ਉਤਸ਼ਾਹਤ ਕਰਨ ਤੇ ਸੰਸਾਰ ਮੰਡੀ 'ਚ ਇਹਨਾਂ ਨੂੰ ਮੁਕਾਬਲੇ ਯੋਗ ਬਣਾਉਣ ਲਈ ਚੀਨ ਨੇ ਜੁਲਾਈ ਮਹੀਨੇ 'ਚ ਚੀਨੀ ਮੁਦਰਾ ਯੂਆਨ ਦੀ ਕੀਮਤ ਦੀ 1.9 ਫੀਸਦੀ ਕਦਰ-ਘਟਾਈ ਵੀ ਕੀਤੀ ਹੈ ਜਿਸ ਨਾਲ
ਏਸ਼ੀਅਨ ਤੇ ਸੰਸਾਰ ਮੁਦਰਾ ਬਾਜ਼ਾਰ 'ਚ ਕਾਫੀ ਹਲਚਲ ਮੱਚੀ ਹੈ।
12 ਜੂਨ 2015
ਨੂੰ ਚੀਨ ਦਾ ਸ਼ੇਅਰ ਬਾਜ਼ਾਰ ਅਚਾਨਕ
ਲੁੜ•ਕ ਗਿਆ। 8-9 ਜੁਲਾਈ ਤੱਕ ਸ਼ੰਘਾਈ ਸਟਾਕ ਐਕਸਚੇਂਜ 'ਚ ਦਰਜ ਸ਼ੇਅਰਾਂ ਦੀ ਕੀਮਤ 'ਚ 30 ਫੀਸਦੀ ਕਮੀ ਆ ਚੁੱਕੀ ਸੀ। 25 ਜੁਲਾਈ ਜਿਸ ਨੂੰ ਹੁਣ ਚੀਨ 'ਚ ''ਨਹਿਸ਼ ਸੋਮਵਾਰ'' (ਬਲੈਕ
ਮੰਡੇ) ਦਾ ਨਾਂ ਦਿੱਤਾ ਗਿਆ ਹੈ, ਨੂੰ
ਸ਼ੇਅਰ ਬਾਜ਼ਾਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਜੋ ਅਗਲੇ ਦਿਨ ਵੀ ਜਾਰੀ ਰਿਹਾ ਤੇ ਸ਼ੇਅਰ ਕੀਮਤਾਂ 'ਚ ਹੋਰ ਦਸ ਫੀਸਦੀ ਦੇ ਕਰੀਬ ਗਿਰਾਵਟ ਆ ਗਈ । ਨਿਵੇਸ਼ਕਾਰਾਂ ਦੇ
ਕੋਈ 4000 ਬਿਲੀਅਨ ਡਾਲਰ ਦੀ
ਪੂੰਜੀ ਫੋਰੇ 'ਚ ਡੁੱਬ ਗਈ।
ਇਸ ਨੇ ਦੁਨੀਆਂ ਭਰ ਦੇ ਅਨੇਕ ਸ਼ੇਅਰ ਬਾਜਾਰਾਂ 'ਚ ਤਰਥੱਲੀ ਮਚਾ ਦਿੱਤੀ ਅਤੇ ਮੰਦੀ ਦੇ ਸੰਸੇ ਉਭਾਰ ਦਿੱਤੇ।
ਬਰਾਮਦ ਮੁਖੀ ਪੈਦਾਵਾਰ
ਪੂੰਜੀ ਦੀ
ਮੂਲ ਧੁੱਸ ਵੱਧ ਤੋਂ ਵੱਧ ਵਾਫਰ ਕਦਰ ਨਿਚੋੜਨ ਵੱਲ ਹੁੰਦੀ ਹੈ, ਵੱਧ ਤੋਂ ਵੱਧ ਮੁਨਾਫਾ ਕਮਾਉਣ ਵੱਲ ਹੁੰਦੀ
ਹੈ। ਜਿੱਧਰ ਵੱਧ ਮੁਨਾਫਾ ਮਿਲਦਾ ਹੋਵੇ ਇਸ ਦਾ ਵਹਿਣ ਉਧਰ ਨੂੰ ਹੀ ਹੋ ਜਾਂਦਾ ਹੈ। ਚੀਨ ਅਨੇਕਾਂ ਕਾਰਨਾਂ ਕਰਕੇ
ਸਾਮਰਾਜੀ ਪੂੰਜੀ ਲਈ ਖਿੱਚ ਦਾ ਕਂੇਦਰ ਬਣਦਾ ਸੀ। ਇੱਥੇ ਪੂੰਜੀਵਾਦੀ ਦੇਸਾਂ ਦੇ ਮੁਕਾਬਲੇ
ਕਿਰਤ-ਸ਼ਕਤੀ ਬੇਹੱਦ ਸਸਤੀ ਤੇ ਭਰਪੂਰ ਮਾਤਰਾ 'ਚ ਉਪਲਬਧ ਸੀ। ਕਾਰੋਬਾਰ ਕਰਨ ਲਈ ਮਾਹੌਲ ਮੁਕਾਬਲਤਨ ਢੁੱਕਵਾਂ, ਸਿਆਸੀ ਸਥਿਰਤਾ ਵਾਲਾ ਤੇ ਅਮਨ-ਅਮਾਨ ਵਾਲਾ
ਸਮਝਿਆ ਜਾ ਰਿਹਾ ਸੀ। ਚੀਨ ਸਰਕਾਰ ਨਿਰਵਿਘਨ ਕਾਰੋਬਾਰ ਕਰਨ ਲਈ ਲੋੜੀਂਦੀਆਂ ਸਹੂਲਤਾਂ ਤੇ ਰਿਆਇਤਾਂ ਦੇਣ ਲਈ ਤਹੂ ਸੀ
। ਚੀਨ ਅੰਦਰ ਸਨਅਤ ਤੇ ਕਾਰੋਬਾਰ ਚਲਾਉਣ ਲਈ ਬੁਨਿਆਦੀ ਢਾਂਚਾ (ਇਨਫਰਾਸਟਰੱਕਚਰ) ਕਾਫੀ ਹੱਦ ਤੱਕ ਮੌਜੂਦ ਸੀ ਜਾਂ ਚੀਨ
ਸਰਕਾਰ ਅਜਿਹਾ ਢਾਂਚਾ ਉਸਾਰਨ ਤੇ ਮਹੱਈਆ ਕਰਨ ਲਈ ਰਜ਼ਾਮੰਦ ਸੀ । ਚੀਨ ਬਹੁਤ ਵੱਡੀ ਵਸੋਂ
ਵਾਲਾ ਮੁਲਕ ਹੋਣ ਕਰਕੇ ਅਨੇਕ ਵਸਤਾਂ ਲਈ ਵੱਡੀ ਖਪਤਕਾਰੀ ਮੰਡੀ ਮੁਹੱਈਆ ਕਰ ਸਕਦਾ
ਸੀ। ਪੱਛਮ ਦੇ ਵਿਕਸਤ ਦੇਸ਼ਾਂ ਅੰਦਰ ਵਾਤਾਵਰਨ ਨੂੰ ਪੁਲੀਤ ਕਰਨ ਵਾਲੀਆਂ ਤੇ ਸਿਹਤ ਲਈ ਖਤਰਾ
ਪੈਦਾ ਕਰਨ ਵਾਲੀਆਂ ਸਨਅਤਾਂ ਲਾਉਣ ਲਈ ਕਰੜੀਆਂ ਸ਼ਰਤਾਂ ਦੀ ਪਾਲਣਾ ਜਰੂਰੀ ਸੀ ਪਰ ਚੀਨ 'ਚ ਇਸ ਪੱਖੋਂ ਕਾਫੀ ਰੈਲੇ ਨਿਯਮ ਸਨ। ਦੂਜੇ ਪਾਸੇ
ਪ੍ਰੋਲਤਾਰੀ ਤਾਨਾਸ਼ਾਹੀ ਦੇ ਨਾਂ ਹੇਠ ਮਜ਼ਦੂਰ ਸੰਘਰਸ਼ 'ਤੇ ਭਾਰੀ ਰੋਕਾਂ ਸਨ। ਕੱਚੇ ਮਾਲ ਦੀ ਮੌਜੂਦਗੀ ਜਾਂ ਇਸ ਦੀ ਬਾਹਰੋਂ
ਦਰਾਮਦ, ਕੁਸ਼ਲ ਕਿਰਤੀਆਂ ਤੇ
ਹੋਰ ਕਈ ਪੱਖਾਂ ਤੋਂ ਵੀ ਚੀਨ ਸਾਮਰਾਜੀ ਪੂੰਜੀ ਦੀ ਆਮਦ ਲਈ ਮੁਆਫਕ ਟਿਕਾਣਾ ਬਣਦਾ ਸੀ। ਇਸ ਕਰਕੇ ਚੀਨੀ ਹਾਕਮਾਂ ਵੱਲੋਂ
ਵਿਦੇਸ਼ੀ ਸਾਮਰਾਜੀ ਪੂੰਜੀ ਨੂੰ ਹਰੀ ਝੰਡੀ ਦੇਣ 'ਤੇ ਸਾਮਰਾਜੀ ਪੂੰਜੀ, ਸਨਅਤਾਂ
ਤੇ ਕਾਰੋਬਾਰਾਂ ਨੇ ਚੀਨ ਅੰਦਰ ਧੜਾ-ਧੜ ਡਿੱਗਣਾ ਸ਼ੁਰੂ ਕਰ ਲਿਆ। ਕੁੱਝ ਹੀ ਸਾਲਾਂ 'ਚ ਚੀਨ ਸਨਅਤੀ ਪੈਦਾਵਾਰ, ਵਪਾਰ ਅਤੇ ਕਾਰੋਬਾਰ ਪੱਖੋਂ ਸੰਸਾਰ ਦਾ ਇੱਕ
ਵੱਡਾ ਕੇਂਦਰ ਬਣਕੇ ਉੱਭਰ ਆਇਆ। ਬਹੁਕੌਮੀ ਕੰਪਨੀਆਂ ਵੱਲੋਂ ਚੀਨ 'ਚ ਸਸਤੀ ਕਿਰਤ-ਸ਼ਕਤੀ ਦੀ ਵਰਤੋਂ ਕਰਕੇ ਬਣਾਇਆ ਤੇ ''ਚੀਨ 'ਚ ਬਣੇ'' ਦਾ ਠੱਪਾ ਲੱਗਿਆ ਮਾਲ ਦੁਨੀਆਂ ਭਰ ਅੰਦਰ ਵਿਕਣ ਲੱਗਿਆ ਅਤੇ ਮਹਿੰਗੇ ਮਾਲ
ਦੇ ਪੈਰ ਉਖੇੜਨ ਲੱਗਿਆ। ਇਉਂ ਹੀ, ਇਸ ਫੈਕਟਰੀ ਪੈਦਾਵਾਰ ਲਈ ਲੋੜੀਂਦੇ ਕੱਚੇ ਮਾਲ ਅਤੇ ਚੀਨ 'ਚ ਪੈਦਾ ਹੋ ਰਹੀ ਮੱਧ ਸ਼੍ਰੇਣੀ ਅਤੇ ਪੂੰਜੀਪਤੀ ਜਮਾਤ
ਲਈ ਖਪਤਕਾਰੀ ਵਸਤਾਂ ਦੀ ਦੁਨੀਆਂ ਭਰ 'ਚੋਂ ਦਰਾਮਦ ਨੂੰ ਹੁਲਾਰਾ ਮਿਲਿਆ। ਇਉਂ ਚੀਨ ਪਿਛਲੇ ਸਮੇਂ ਦੌਰਾਨ ਦੁਨੀਆਂ ਦਾ ਸਭ ਤੋਂ ਵੱਡਾ
ਬਰਾਮਦਕਾਰੀ ਅਰਥਚਾਰਾ ਤੇ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰੀ
ਅਰਥਚਾਰਾ ਬਣ ਕੇ ਉੱਭਰ ਆਇਆ।
ਕਿਸੇ ਮੁਲਕ ਅੰਦਰ ਪੂੰਜੀਵਾਦ
ਦੇ ਵਿਕਾਸ ਦਾ ਸੁਭਾਵਕ ਅਮਲ ਆਮ ਕਰਕੇ ਸਥਾਨਕ ਪੂੰਜੀਪਤੀ ਜਮਾਤ ਦੇ ਵਿਕਾਸ ਦੇ ਅਤੇ ਪੂੰਜੀ ਦੇ ਇਕੱਤਰੀਕਰਨ ਅਤੇ
ਨਾਲ ਹੀ ਪੂੰਜੀਵਾਦ ਦੇ ਪਲਰਨ-ਪੱਸਰਣ ਲਈ ਘਰੋਗੀ ਮੰਡੀ ਦੇ ਵਿਕਾਸ ਨਾਲ ਅਟੁੱਟ ਰੂਪ 'ਚ ਜੁੜਿਆ ਹੁੰਦਾ ਹੈ। ਪਰ ਚੀਨ ਅੰਦਰ ਪੂੰਜੀਵਾਦੀ
ਵਿਕਾਸ ਦੀ ਇਸ ਪੱਖੋਂ ਵਿਲੱਖਣਤਾ ਹੈ ਕਿ ਇਥੇ ਨਾ ਹੀ ਸਥਾਨਕ ਪੂੰਜੀਪਤੀ ਜਮਾਤ, ਨਾ ਹੀ ਸਥਾਨਕ ਪੂੰਜੀ ਤੇ ਨਾ ਹੀ ਘਰੋਗੀ ਮੰਡੀ ਇਸ
ਪੂੰਜੀਵਾਦੀ ਵਿਕਾਸ ਦੀਆਂ ਮੁੱਖ ਚਾਲਕ ਸ਼ਕਤੀਆਂ ਬਣੀਆਂ ਹਨ। ਇਸ ਦੀ ਥਾਂ ਕੌਮਾਂਤਰੀ
ਬਹੁਕੌਮੀ ਕਾਰਪੋਰੇਸ਼ਨਾਂ, ਸਾਮਰਾਜੀ ਪੂੰਜੀ ਅਤੇ
ਸੰਸਾਰ ਮੰਡੀ ਇਸ ਪੂੰਜੀਵਾਦ ਦੇ ਪ੍ਰਮੁੱਖ ਚਾਲਕ ਹਨ। ਜਾਹਰ ਹੈ, ਅਜਿਹੇ ਉਪਰੋਂ ਠੋਸੇ ਪੂੰਜੀਵਾਦ ਦੀਆਂ ਕਈ
ਵਜੂਦ-ਸਮੋਈਆਂ ਸੀਮਤਾਈਆਂ ਅਤੇ ਕਮਜੋਰੀਆਂ ਹੋਣਗੀਆਂ।
ਚੀਨ ਦਾ
ਬਰਾਮਦ-ਮੁਖੀ ਉਤਪਾਦਨ ਚੀਨ ਦੇ ਅਜੋਕੇ ਅਰਥਚਾਰੇ ਦੀ ਰੀੜ• ਦੀ ਹੱਡੀ ਹੈ। ਇਹਨਾਂ ਬਰਾਮਦਾਂ ਦੇ ਅਮਲ ਨੂੰ ਵੱਜੀ ਕੋਈ
ਵੱਡੀ ਫੇਟ ਪੂਰੇ ਅਰਥਚਾਰੇ ਨੂੰ ਲਕਵਾ ਮਾਰ ਜਾਣ ਦਾ ਸਵੱਬ ਬਣ ਸਕਦੀ ਹੈ। Îਮੌਜੂਦਾ ਚੀਨੀ ਅਰਥਚਾਰੇ ਦੀ ਅਨਿਸ਼ਚਤ ਹੋਣੀ
ਪੱਖੋਂ ਇਹ ਇਕ ਨਾਂਹ-ਪੱਖੀ ਕਾਰਕ ਹੈ। ਚੀਨ ਦੇ ਵੱਖ ਵੱਖ ਖੇਤਰਾਂ 'ਚ ਨਿਵੇਸ਼ ਹੋਈ ਸਾਮਰਾਜੀ ਪੂੰਜੀ ਵੀ ਚੀਨ 'ਚ ਇਸ ਲਈ ਸੁਰੱਖਿਅਤ ਜਾਂ ਲਾਹੇਵੰਦਾ ਮਹੌਲ
ਨਾ ਰਹਿਣ ਦੀ ਸੂਰਤ 'ਚ ਜਾਂ
ਫਿਰ ਹੋਰ ਕਿਧਰੇ ਵਧੇਰੇ ਮੁਨਾਫੇ ਤੇ ਮੁਆਫਕ ਹਾਲਤਾਂ ਮਿਲਣ ਦੀ ਹਾਲਤ 'ਚ, ਕਦੇ ਵੀ ਉਡਾਰੀ ਮਾਰ ਸਕਦੀ ਹੈ ਅਤੇ ਚੀਨੀ ਅਰਥਚਾਰੇ ਨੂੰ ਭਾਰੀ ਉਖੇੜੇ ਤੇ
ਅਸਥਿਰਤਾ ਦੇ ਮੂੰਹ ਧੱਕ ਸਕਦੀ ਹੈ।
ਚੀਨ 'ਚ ਅਜੋਕੀ ਮੰਦੀ ਕਿਉਂ
2008-09 'ਚ
ਅਮਰੀਕਾ ਅੰਦਰ ਉੱਭਰੇ ਵਿੱਤੀ ਸੰਕਟ ਅਤੇ ਸੰਸਾਰ ਪੂੰਜੀਵਾਦੀ ਪ੍ਰਬੰਧ ਦੇ
ਮੰਦੇ ਦੀ ਲਪੇਟ 'ਚ ਆ ਜਾਣ ਸਮੇਂ ਚੀਨ ਨੂੰ ਵੀ ਇਸ ਮੰਦੇ ਦਾ
ਕਾਫੀ ਸੇਕ ਲੱਗਿਆ ਸੀ। 2008 ਦੀ
ਤੁਲਨਾ 'ਚ 2009 ਦੌਰਾਨ ਚੀਨ ਦੀਆਂ ਬਰਾਮਦਾਂ ਵਿਚ ਵਾਧਾ ਦਰਜ
ਹੋਣ ਦੀ ਥਾਂ 225 ਬਿਲੀਅਨ
ਡਾਲਰ ਦੀ ਭਾਰੀ ਗਿਰਾਵਟ ਆ ਗਈ ਸੀ। ਇਹ ਹਾਲਤ ਇਸ ਗੱਲ ਦੀ ਮੰਗ ਕਰਦੀ ਸੀ ਕਿ ਜੇ ਚੀਨ ਨੇ ਭਵਿੱਖ
ਵਿਚ ਬਰਾਮਦੀ ਝਟਕਿਆਂ ਨਾਲ ਅਸਥਿਰਤਾ ਤੋਂ ਬਚਣਾ ਹੈ ਤਾਂ ਇਸ ਨੂੰ ਘਰੇਲੂ
ਮੰਗ ਨੂੰ ਉਤਸ਼ਾਹਤ ਕਰਨ ਲਈ
ਕਦਮ ਚੁੱਕਣੇ ਚਾਹੀਦੇ ਹਨ। ਘਰੇਲੂ ਮੰਗ ਨੂੰ ਉਤਸ਼ਾਹਤ ਕਰਨ ਲਈ ਕਿਰਤੀਆਂ ਦੀਆਂ ਉਜਰਤਾਂ ਤੇ ਹੋਰ ਵਸੋਂ ਦੀ
ਆਮਦਨ ਵਧਾਉਣ ਲਈ ਕਦਮ ਚੁੱਕਣੇ ਪੈਣੇ ਸਨ। Êਚੀਨੀ ਹਾਕਮਾਂ ਨੇ ਅਜਿਹੇ ਕਦਮ ਚੁੱਕਣ ਦੀ ਥਾਂ ਪੂੰਜੀ ਦਾ ਸੰਗ੍ਰਹਿ ਕਰਨ ਤੇ ਹੋਰ ਨਿਵੇਸ਼ ਕਰਨ ਤੇ ਬਰਾਮਦਾਂ
ਵਧਾਉਣ ਦੀ ਨੀਤੀ ਹੀ ਜਾਰੀ ਰੱਖੀ। ਸੂਬਾਈ ਸਰਕਾਰਾਂ ਤੇ ਪਬਲਿਕ ਸੈਕਟਰ ਦੇ ਅਦਾਰਿਆਂ ਨੇ ਕਰਜੇ ਚੱਕ ਕੇ ਵੀ ਬੁਨਿਆਦੀ
ਢਾਂਚੇ ਤੇ ਰੀਅਲ ਅਸਟੇਟ 'ਚ
ਨਿਵੇਸ਼ ਕੀਤਾ। ਆਮ ਲੋਕਾਂ ਨੂੰ ਸਟਾਕ ਐਕਸਚੇਂਜ 'ਚ ਪੈਸਾ ਲਾਉਣ ਲਈ ਪ੍ਰਰੇਤ ਕੀਤਾ ਗਿਆ। ਪ੍ਰਾਪਰਟੀ ਤੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਗੈਰ-ਹਕੀਕੀ
ਉਛਾਲ ਲਿਆ ਕੇ ਤੇਜੀ ਦਾ ਗੁਬਾਰਾ ਫੁਲਾਇਆ ਗਿਆ। ਅਰਥਚਾਰੇ ਦੇ ਧੀਮੇ ਹੋਣ ਦੀਆਂ ਕਨਸੋਆਂ
ਮਿਲਦਿਆਂ ਹੀ ਲੋਕਾਂ ਨੇ ਧੜਾਧੜ ਜਾਇਦਾਦ ਅਤੇ ਸ਼ੇਅਰਾਂ ਦੀ ਵਿਕਰੀ ਵਿੱਢ ਲਈ ਜਿਸ ਨਾਲ ਇਹਨਾਂ ਬੇਵਜ•ਾ ਫੁਲਾਏ ਗੁਬਾਰਿਆਂ ਦੀ ਫੂਕ ਨਿੱਕਲ ਗਈ ਤੇ ਇਹ ਧੜੱਮ
ਡਿੱਗ ਪਏ।
ਸੰਸਾਰ ਪੂੰਜੀਵਾਦੀ ਅਰਥਚਾਰਾ ਹਾਲੇ ਇਸ ਨੂੰ ਗ੍ਰਸੀ ਬੈਠੀ ਗੰਭੀਰ ਮੰਦੀ ਦੇ ਦੌਰ 'ਚੋਂ ਨਿੱਕਲ ਨਹੀਂ ਸਕਿਆ। ਹੁਣ ਵੀ ਵਿਸ਼ਵ ਬਾਜ਼ਾਰ 'ਚ ਜਿਨਸਾਂ ਦੀਆਂ ਕੀਮਤਾਂ ਨਿੱਤ ਨਵੇਂ ਗੋਤੇ ਖਾ ਰਹੀਆਂ ਹਨ। ਇਸ ਦੀ ਸਭ ਤੋਂ ਉੱਘੜਵੀਂ ਉਦਾਹਰਣ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਹੈ ਜੋ ਲੱਗਭੱਗ 130 ਡਾਲਰ ਪ੍ਰਤੀ ਬੈਰਲ ਦੇ ਸਿਖਰ ਤੋਂ ਡਿੱਗ ਕੇ 35-40 ਡਾਲਰ ਪ੍ਰਤੀ ਬੈਰਲ ਦੀ ਨਿਵਾਣ ਛੂਹ ਚੁੱਕੀਆਂ ਹਨ। ਤੇ ਹਾਲੇ ਵੀ ਸਥਿਰ ਨਹੀਂ ਹੋਈਆਂ। ਰੂਸ ਅਤੇ ਵੈਨਜ਼ੂਏਲਾ ਵਰਗੇ ਤੇਲ ਬਰਾਮਦਕਾਰੀ ਮੁਲਕਾਂ ਦੀ ਕੁੱਲ ਘਰੇਲੂ ਪੈਦਾਵਾਰ 'ਚ ਵਾਧੇ ਦੀ ਦਰ ਹੁਣ ਘਾਟੇ ਦੀ ਦਰ 'ਚ ਵਟ ਚੁੱਕੀ ਹੈ। ਬਰਾਮਦਾਂ ਨੂੰ ਮੰਗ ਅਤੇ ਕੀਮਤ ਦੋਹਾਂ ਖੇਤਰਾਂ 'ਚ ਸੁੰਗੇੜੇ ਦੇ ਰੁਝਾਣ ਦਾ ਸਾਹਮਣਾ ਹੈ। ਇਸ ਦਾ ਮੋੜਵਾਂ ਅਸਰ ਦਰਾਮਦਾਂ ਦੇ ਅਤੇ ਰੁਜ਼ਗਾਰ ਦੇ ਸੁੰਗੇੜੇ 'ਚ ਨਿੱਕਲ ਰਿਹਾ ਹੈ। ਇਉਂ ਇਹ ਮੰਦੀ ਦੇ ਅਮਲ ਨੂੰ ਵਧਾਉਣ ਵਾਲੀ ਇੱਕ ਸੰਸਾਰ ਵਿਆਪੀ ਲੜੀ ਛੇੜ ਦਿੰਦਾ ਹੈ। ਚੀਨੀ ਅਰਥਚਾਰੇ ਨੂੰ ਅੱਜ ਅਜਿਹੀ ਹੀ ਹਾਲਤ ਦਾ ਸਾਹਮਣਾ ਹੈ।
ਸੰਸਾਰ ਪੂੰਜੀਵਾਦੀ ਅਰਥਚਾਰਾ ਹਾਲੇ ਇਸ ਨੂੰ ਗ੍ਰਸੀ ਬੈਠੀ ਗੰਭੀਰ ਮੰਦੀ ਦੇ ਦੌਰ 'ਚੋਂ ਨਿੱਕਲ ਨਹੀਂ ਸਕਿਆ। ਹੁਣ ਵੀ ਵਿਸ਼ਵ ਬਾਜ਼ਾਰ 'ਚ ਜਿਨਸਾਂ ਦੀਆਂ ਕੀਮਤਾਂ ਨਿੱਤ ਨਵੇਂ ਗੋਤੇ ਖਾ ਰਹੀਆਂ ਹਨ। ਇਸ ਦੀ ਸਭ ਤੋਂ ਉੱਘੜਵੀਂ ਉਦਾਹਰਣ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ ਹੈ ਜੋ ਲੱਗਭੱਗ 130 ਡਾਲਰ ਪ੍ਰਤੀ ਬੈਰਲ ਦੇ ਸਿਖਰ ਤੋਂ ਡਿੱਗ ਕੇ 35-40 ਡਾਲਰ ਪ੍ਰਤੀ ਬੈਰਲ ਦੀ ਨਿਵਾਣ ਛੂਹ ਚੁੱਕੀਆਂ ਹਨ। ਤੇ ਹਾਲੇ ਵੀ ਸਥਿਰ ਨਹੀਂ ਹੋਈਆਂ। ਰੂਸ ਅਤੇ ਵੈਨਜ਼ੂਏਲਾ ਵਰਗੇ ਤੇਲ ਬਰਾਮਦਕਾਰੀ ਮੁਲਕਾਂ ਦੀ ਕੁੱਲ ਘਰੇਲੂ ਪੈਦਾਵਾਰ 'ਚ ਵਾਧੇ ਦੀ ਦਰ ਹੁਣ ਘਾਟੇ ਦੀ ਦਰ 'ਚ ਵਟ ਚੁੱਕੀ ਹੈ। ਬਰਾਮਦਾਂ ਨੂੰ ਮੰਗ ਅਤੇ ਕੀਮਤ ਦੋਹਾਂ ਖੇਤਰਾਂ 'ਚ ਸੁੰਗੇੜੇ ਦੇ ਰੁਝਾਣ ਦਾ ਸਾਹਮਣਾ ਹੈ। ਇਸ ਦਾ ਮੋੜਵਾਂ ਅਸਰ ਦਰਾਮਦਾਂ ਦੇ ਅਤੇ ਰੁਜ਼ਗਾਰ ਦੇ ਸੁੰਗੇੜੇ 'ਚ ਨਿੱਕਲ ਰਿਹਾ ਹੈ। ਇਉਂ ਇਹ ਮੰਦੀ ਦੇ ਅਮਲ ਨੂੰ ਵਧਾਉਣ ਵਾਲੀ ਇੱਕ ਸੰਸਾਰ ਵਿਆਪੀ ਲੜੀ ਛੇੜ ਦਿੰਦਾ ਹੈ। ਚੀਨੀ ਅਰਥਚਾਰੇ ਨੂੰ ਅੱਜ ਅਜਿਹੀ ਹੀ ਹਾਲਤ ਦਾ ਸਾਹਮਣਾ ਹੈ।
No comments:
Post a Comment