ਸੰਪਾਦਕ ਸੁਰਖ਼
ਲੀਹ,
ਸੁਰਖ਼ ਲੀਹ 'ਚ ਸੁਰਖ਼ ਰੇਖਾ ਦਾ ਜਾਰੀ ਰੂਪ ਮਹਿਸੂਸ ਹੋਇਆ
ਹੈ। ਮੌਜੂਦਾ ਕਿਸਾਨ ਸੰਘਰਸ਼ ਦੀ ਹਾਲਤ 'ਚ ਅਜਿਹੇ ਅੰਕ ਦੀ ਹੀ ਜ਼ਰੂਰਤ ਸੀ। ਖੁਦਕੁਸ਼ੀਆਂ ਬਾਰੇ ਸੂਚੀ ਜਾਣਕਾਰੀ ਭਰਪੂਰ ਹੋਣ ਦੇ ਨਾਲ ਨਾਲ ਵਿਰਾਟ
ਕਿਸਾਨੀ ਸੰਕਟ ਦੀ ਗੰਭੀਰਤਾ ਨੂੰ ਸਾਹਮਣੇ ਲਿਆਉਂਦੀ ਹੈ। ਸਨਸਨੀਖੇਜ਼ ਪੱਤਰਕਾਰੀ ਬਾਰੇ ਪਰਮਿੰਦਰ ਦਾ ਲੇਖ ਅਤੇ ਐਨ.
ਕੇ. ਜੀਤ ਦੀ ਕਰਜ਼ਿਆਂ ਬਾਰੇ ਲਿਖਤ ਬਹੁਤ ਹੀ ਮਹੱਤਵਪੂਰਨ ਹਨ। ਜੀਤ ਦੀ ਲਿਖਤ ਵਿੱਚ ਲਾਈ ਡੱਬੀ
ਸੰਘਰਸ਼ ਨੂੰ ਨਿੱਗਰ ਅਗਵਾਈ ਦੇਣ ਵਾਲੀ ਹੈ।
ਰਣਬੀਰ ਧੀਰ, ਬਠਿੰਡਾ
ਸਾਥੀ ਜਸਪਾਲ
ਜੱਸੀ,
ਨਾਜ਼ਰ ਸਿੰਘ
ਨੇ ਵੱਖਰਾ ਪਰਚਾ ਕੱਢ ਕੇ ਅਤੇ ਇਸਨੂੰ ਸੁਰਖ਼ ਰੇਖਾ ਦੇ ਅਗਲੇ ਅੰਕ ਵਜੋਂ ਪੇਸ਼ ਕਰਕੇ ਸਿਆਣਪ ਨਹੀਂ ਕੀਤੀ। ਤੁਹਾਡੀ ਇਹ ਗੱਲ
ਬਿਲਕੁਲ ਸਹੀ ਹੈ ਕਿ ਨਾਜ਼ਰ ਸਿੰਘ ਨੂੰ 'ਸੁਰਖ਼ ਰੇਖਾ' ਦੇ
ਵਿਚਾਰਾਂ ਨਾਲ ਸਹਿਮਤੀ ਦੇ ਆਧਾਰ 'ਤੇ
ਇਸਦੀ ਤਕਨੀਕੀ ਮਾਲਕੀ ਲਈ ਚੁਣਿਆ ਗਿਆ ਸੀ। ਇਹ ਨਿੱਜੀ ਮਾਲਕੀ ਉੱਕਾ ਹੀ ਨਹੀਂ ਸੀ। ਤਾਂ ਵੀ ਜੇ ਨਿਰੀ
ਤਕਨੀਕੀ ਮਾਲਕੀ ਦੇ ਸਿਰ 'ਤੇ
ਇਸ ਮਕਬੂਲ ਪਰਚੇ ਦਾ ਨਾਂ ਉਸਨੇ ਮੁੱਠੀ 'ਚ
ਕਰਨਾ ਹੀ ਸੀ ਤਾਂ ਘੱਟੋ ਘੱਟ ਪਾਠਕਾਂ ਨੂੰ ਅਸਲ ਗੱਲ ਦੱਸਣ ਦੀ ਇਮਾਨਦਾਰੀ ਜ਼ਰੂਰ ਵਿਖਾਉਂਦਾ। ਤੁਸੀਂ ਇਸ
ਗੁਮਰਾਹੀ ਕਦਮ ਬਾਰੇ ਪਾਠਕਾਂ ਨੂੰ ਵੇਲੇ ਸਿਰ ਸੂਚਿਤ ਕਰਕੇ ਆਪਣਾ ਫਰਜ਼ ਨਿਭਾਇਆ ਹੈ। ਤੁਹਾਡੀ ਸੂਚਨਾ
ਨੇ ਉਸਨੂੰ ਆਪਣਾ ਅਸਲੀ ਰੰਗ ਸਾਹਮਣੇ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਉਹ
ਸੁਰਖ਼ ਰੇਖਾ ਦੇ ਵਿਚਾਰਾਂ ਨੂੰ ਨਿੰਦ ਰਿਹਾ ਹੈ ਅਤੇ ਓਸੇ ਸਮੇਂ ਇਸਦੀ ਵਿਰਾਸਤ ਦਾ ਦਾਅਵਾ ਵੀ
ਕਰੀ ਜਾ ਰਿਹਾ ਹੈ। ਖੈਰ, ''ਐਕਟਿੰਗ
ਸੰਪਾਦਕ'' ਤਾਂ ਅਜਿਹੀ
ਐਕਟਿੰਗ ਹੀ ਕਰ ਸਕਦੇ ਹਨ! ਗੰਭੀਰ ਇਨਕਲਾਬੀ ਸੰਪਾਦਨ ਲਈ ਵਿਚਾਰਾਂ ਦੀ ਸਥਿਰਤਾ ਜ਼ਰੂਰੀ ਹੈ।
ਅਮੋਲਕ ਸਿੰਘ ਨੇ ਸੁਰਖ਼ ਰੇਖਾ
ਦੇ ਪੁਰਾਣੇ ਸੰਪਾਦਕ ਦੀ ਸਿਆਸੀ ਤੰਗ-ਨਜ਼ਰੀ ਖਿਲਾਫ਼ ਗੰਭੀਰ ਸੰਘਰਸ਼ ਕੀਤਾ ਸੀ। ਉਹ ਕਦੇ ਗੁਰਸ਼ਰਨ ਸਿੰਘ
'ਤੇ ਨਿਹੱਕੇ ਹਮਲੇ ਕਰਦਾ ਸੀ,
ਕਦੇ ਭਰਾਤਰੀ ਇਨਕਲਾਬੀ ਪਰਚਿਆਂ ਅਤੇ
ਸਿਆਸੀ ਤਾਕਤਾਂ ਖਿਲਾਫ਼ ਜ਼ਹਿਰ ਉਗਲ਼ਦਾ ਸੀ। ਇਸ ਖਾਤਰ ਸੁਰਖ਼ ਰੇਖਾ ਦੇ ਕਾਲਮਾਂ ਦੀ ਨਜਾਇਜ ਵਰਤੋਂ ਕਰਦਾ ਸੀ। ਅਖੀਰ ਉਸਨੂੰ
ਲਾਂਭੇ ਕਰ ਦਿੱਤਾ ਗਿਆ। ਉਹ ਲਗਭਗ ਇਕੱਲਾ ਰਹਿ ਗਿਆ। ਅੱਜਕੱਲ• ਪਤਾ ਨਹੀਂ ਕਿੱਥੇ ਵਸਦਾ ਹੈ। ਸੁਰਖ਼ ਰੇਖਾ ਜਾਰੀ ਰਿਹਾ,
ਇਸਦਾ ਰੂਪ ਨਿੱਖਰਿਆ। ਫਿਰ ਵਿਚਾਰਾਂ
ਦੇ ਅਸੂਲੀ
ਆਧਾਰ 'ਤੇ ਸੁਰਖ਼ ਰੇਖਾ ਅਤੇ
ਇਨਕਲਾਬੀ ਜਨਤਕ ਲੀਹ ਦੀ ਏਕਤਾ ਹੋਈ। ਸੁਰਖ਼ ਰੇਖਾ ਨੇ ਪਾਠਕ ਘੇਰੇ 'ਚ ਆਪਣੀ ਨਿਵੇਕਲੀ ਪਛਾਣ ਬਣਾਈ। ਮੈਂ ਦੋ ਦਹਾਕਿਆਂ ਤੋਂ
ਲਗਾਤਾਰ ਸੁਰਖ਼ ਰੇਖਾ ਪੜ•ਦਾ ਆ ਰਿਹਾ ਹਾਂ
ਅਤੇ ਇਸਤੋਂ ਪ੍ਰੇਰਨਾ ਲੈ ਰਿਹਾ ਹਾਂ। ਖੁਸ਼ੀ ਦੀ ਗੱਲ ਹੈ ਕਿ ਸੁਰਖ਼ ਲੀਹ ਦਾ ਤੱਤ ਅਤੇ ਮੁਹਾਂਦਰਾ ਤੁਹਾਡੇ ਸੁਰਖ਼
ਰੇਖਾ ਵਾਲਾ ਹੀ ਹੈ।
ਹੁਣ ਸਾਥੀ
ਨਾਜ਼ਰ ਵੀ ਲਗਭਗ 'ਕੱਲਾ 'ਕਹਿਰਾ ਹੀ ਹੈ। ਮੇਰੀ ਸ਼ੁਭ ਕਾਮਨਾ ਇਹੋ ਹੈ
ਕਿ ਸਾਥੀ ਨਾਜ਼ਰ ਉਸ ਪੁਰਾਣੇ ਸੰਪਾਦਕ ਦੇ ਤੌਰ ਤਰੀਕਿਆਂ ਦੇ ਪ੍ਰਛਾਵੇਂ ਤੋਂ ਬਚਿਆ
ਰਹੇ ਜਿਸ ਖਿਲਾਫ਼ ਸਾਥੀ ਅਮੋਲਕ ਸਿੰਘ ਨੇ ਸੰਘਰਸ਼ ਕੀਤਾ ਸੀ।
ਤੁਸੀਂ ਵੱਖਰੇ
ਨਾਮ ਦੀ ਚੋਣ ਕਰਕੇ ਅਤੇ ਨਾਵਾਂ ਦੇ ਝਮੇਲੇ 'ਚ ਨਾ ਪੈ ਕੇ ਉਹ ਸਿਆਣਪ ਵਿਖਾਈ ਹੈ ਜਿਸ ਦੀ ਤੁਹਾਡੇ ਤੋਂ ਆਸ ਕੀਤੀ ਜਾਂਦੀ ਸੀ।
ਗੁਰਦੀਪ ਸਿੰਘ, ਮਲੋਟ।
ਸੰਪਾਦਕੀ
ਬੋਰਡ ਦੇ ਮੈਂਬਰ ਸਾਥੀਓ,
ਕਿਸਾਨਾਂ ਤੇ ਖੇਤ-ਮਜ਼ਦੂਰਾਂ
ਦੀਆਂ ਖੁਦਕੁਸ਼ੀਆਂ ਸਬੰਧੀ ਆਪ ਜੀ ਵੱਲੋਂ ਜਾਰੀ ਕੀਤਾ ਵਿਸ਼ੇਸ਼ ਅੰਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਦੀ
ਸਮੁੱਚੀ ਸਮੱਗਰੀ ਹੀ ਬੇਹੱਦ ਅਰਥ-ਭਰਪੂਰ ਹੈ ਜੋ ਸੰਤਾਪ ਦੀ ਗੰਭੀਰਤਾ, ਇਸਦੇ ਕਾਰਨਾਂ ਅਤੇ ਇਸ ਤੋਂ ਛੁਟਕਾਰਾ ਪਾਉਣ
ਦੇ ਰਾਹ ਨੂੰ ਸੌਖੀ ਤੇ ਸਰਲ ਬੋਲੀ 'ਚ ਪੇਸ਼
ਕਰਦੀ ਹੈ। ਇਹ ਕਿਸਾਨੀ ਕਰਜ਼ੇ ਦੇ ਨਾਲ-ਨਾਲ ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਹਾਲਤ ਨੂੰ ਵੀ ਉਭਾਰਕੇ ਪੇਸ਼ ਕਰਦੀ ਹੈ।
ਇਹ ਅੰਕ ਸੰਘਰਸ਼ਾਂ ਦੇ ਪਿੜ 'ਚ
ਜੂਝ ਰਹੇ ਕਿਸਾਨ ਤੇ ਖੇਤ-ਮਜ਼ਦੂਰ ਆਗੂਆਂ ਲਈ ਆਪਣੇ ਪ੍ਰਚਾਰ ਨੂੰ ਹੋਰ ਵੀ ਅਸਰਦਾਰ ਬਣਾਉਣ ਲਈ ਬੇਹੱਦ ਸਹਾਈ ਹੋਵੇਗਾ।
ਇਸ ਤੋਂ ਪਹਿਲਾਂ ਵੀ ਤੁਹਾਡੇ ਵੱਲੋਂ (ਪਹਿਲਾਂ ਸੁਰਖ਼ ਰੇਖਾ ਦੇ ਪੰਨਿਆਂ 'ਚ) ਖੇਤ-ਮਜ਼ਦੂਰਾਂ ਤੇ ਕਿਸਾਨਾਂ ਦੀਆਂ
ਸਮੱਸਿਆਵਾਂ ਤੇ ਇਨ•ਾਂ ਤੋਂ
ਮੁਕਤੀ ਲਈ ਲੇਖ ਜਾਂ ਟਿੱਪਣੀਆਂ ਤੇ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਰਹੀਆਂ ਹਨ। ਉਹ ਮੇਰੇ ਸਮੇਤ ਹੋਰ ਖੇਤ-ਮਜ਼ਦੂਰ
ਆਗੂਆਂ/ਵਰਕਰਾਂ ਤੇ ਪਾਠਕਾਂ ਦੀ ਸਮਝ ਨੂੰ ਹੋਰ ਨਿਖਾਰਨ, ਚੇਤਨਾ ਵਧਾਉਣ ਤੇ ਪ੍ਰਚਾਰ ਨੂੰ ਅਸਰਦਾਰ ਬਣਾਉਣ 'ਚ ਸਹਾਈ ਹੁੰਦੀਆਂ ਆਈਆਂ ਹਨ (ਜ਼ਮੀਨੀ
ਸੁਧਾਰਾਂ ਬਾਰੇ ਲਿਖਤਾਂ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਕੀਤਾ ਜਾ ਸਕਦਾ ਹੈ।)
ਸੁਰਖ਼ ਰੇਖਾ
ਦੇ ਮਾਲਕ ਨਾਜ਼ਰ ਸਿੰਘ ਬੋਪਾਰਾਏ ਵੱਲੋਂ ਪਰਚੇ ਦੇ ਰਾਹ 'ਚ ਖੜ•ੀਆਂ ਕੀਤੀਆਂ
ਗਈਆਂ ਤਕਨੀਕੀ ਮੁਸ਼ਕਲਾਂ ਮੰਦਭਾਗੀ ਗੱਲ ਤਾਂ ਹੈ ਹੀ ਪਰ ਨਾਲ ਹੀ ਉਹਦੇ ਵੱਲੋਂ ਅਖਤਿਆਰ ਕੀਤਾ ਰਾਹ ਉਸਦੇ ਰੌਸ਼ਨ ਸਿਆਸੀ ਭਵਿੱਖ ਦੀ
ਨਿਸ਼ਾਨੀ ਨਹੀਂ ਸਗੋਂ ਵਿਚਾਰਧਾਰਕ, ਸਿਆਸੀ, ਸਿਧਾਂਤਕ
ਤੇ ਇਖਲਾਕੀ ਦੀਵਾਲੀਏਪਣ ਅਤੇ ਜਥੇਬੰਦਕ ਨਿਯਮਾਂ ਤੋਂ ਕੋਰਾ ਹੋਣ ਦਾ ਵੀ ਸੂਚਕ ਹੈ। ਮੈਂ ਆਪਣੇ ਪੂਰੇ ਵਿੱਤ ਤੇ ਸਮਰੱਥਾ
ਨਾਲ ਤੁਹਾਡੇ ਅੰਗ ਸੰਗ ਹਾਂ ਅਤੇ ਸੁਰਖ਼ ਲੀਹ ਦੇ ਵਧਾਰੇ ਪਸਾਰੇ 'ਚ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹਾਂ।
ਲਛਮਣ ਸਿੰਘ ਸੇਵੇਵਾਲਾ
ਸਾਥੀ ਸੰਪਾਦਕ
ਜੀ,
ਸੁਰਖ਼ ਰੇਖਾ ਤੋਂ ਸੁਰਖ਼
ਲੀਹ ਵਿਚ ਬਦਲੇ ਇਨਕਲਾਬੀ ਪਰਚੇ ਦਾ ਪਲੇਠਾ ਅੰਕ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ
ਵਿਸ਼ੇਸ਼ ਅੰਕ ਪੜ• ਕੇ ਬਹੁਤ
ਤਸੱਲੀ ਹੋਈ ਹੈ। ਖੁਦਕੁਸ਼ੀਆਂ ਦੇ ਬੁਨਿਆਦੀ ਕਾਰਨ ਤੇ ਇਨ•ਾਂ ਦੇ ਖਾਤਮੇ ਲਈ ਸੁਝਾਏ ਗਏ ਹੱਲ ਬਹੁਤ ਹੀ ਨਿੱਗਰ ਸਮਝ ਦੀ ਪੇਸ਼ਕਾਰੀ ਕਰਦੇ ਹਨ। ਪਰਚੇ
ਦੀ ਹੋਰ ਚੜ•ਦੀ ਕਲਾ ਲਈ
ਤੁੱਛ ਜਿਹੇ ਯੋਗਦਾਨ ਵਜੋਂ ਹੇਠ ਲਿਖੇ ਪਾਠਕਾਂ ਤੋਂ ਸਹਾਇਤਾ ਇਕੱਠੀ ਕਰਕੇ ਪਰਚੇ ਲਈ ਭੇਜੀ ਜਾ ਰਹੀ ਹੈ। ਇਨ•ਾਂ ਸਾਰੇ ਪਾਠਕਾਂ ਨੇ ਨਵੇਂ ਨਾਂ ਵਾਲੇ ਇਸ ਪਰਚੇ
ਰਾਹੀਂ ਇਨਕਲਾਬੀ ਜਨਤਕ ਲੀਹ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਹੋਰ ਵੀ ਨਿੱਗਰ ਯੋਗਦਾਨ ਪਾਉਣ ਦੀ
ਕਾਮਨਾ ਕੀਤੀ ਹੈ।
ਬਲੌਰ ਸਿੰਘ ਘੱਲ ਕਲਾਂ
ਸਾਥੀ ਸੰਪਾਦਕ
ਜੀ,
ਮੈਂ ਸਾਥੀ ਜੱਸੀ ਦੀ
ਸੰਪਾਦਨਾ ਹੇਠ ਛਪਦੇ ਸੁਰਖ਼ ਰੱਖਾ ਤੋਂ ਪਹਿਲਾਂ, ਇਸੇ ਵਿਚਾਰਧਾਰਾ ਨੂੰ ਪਰਨਾਏ ਇਨਕਲਾਬੀ ਪਰਚਿਆਂ ਮੁਕਤੀ ਮੋਰਚਾ, ਜੈਕਾਰਾ ਅਤੇ ਜਫ਼ਰਨਾਮਾ ਆਦਿ ਪਰਚਿਆਂ ਦਾ ਪੁਰਾਣਾ ਪਾਠਕ
ਰਿਹਾ ਹਾਂ। ਇਨ•ਾਂ ਪਰਚਿਆਂ
ਨੇ ਵੱਖ ਵੱਖ ਸਮਿਆਂ 'ਤੇ
ਦੇਸ-ਵਿਦੇਸ਼ ਵਿੱਚ ਚਲਦੀਆਂ ਲੋਕ ਪੱਖੀ ਲਹਿਰਾਂ ਦੀ ਹਮਾਇਤ, ਜਾਇਜ਼ੇ ਅਤੇ ਦਰੁਸਤ ਪੈਂਤੜੇ ਲਏ ਹਨ।
ਸਾਥੀ ਜੱਸੀ ਅਤੇ
ਸੰਪਾਦਕੀ ਬੋਰਡ ਵੱਲੋਂ ''ਸੁਰਖ਼
ਲੀਹ'' ਪਰਚੇ ਰਾਹੀਂ ਪਰਚੇ
ਦੇ ਤਹਿ ਇਨਕਲਾਬੀ ਕਾਰਜਾਂ ਨੂੰ ਜਾਰੀ ਰੱਖਿਆ ਜਾਵੇ। ਅਮਲਾਂ ਰਾਹੀਂ ਹੀ ਨਿਬੇੜੇ ਹੁੰਦੇ ਹਨ। ਮੇਰੀ ਮਨੋ ਕਾਮਨਾ ਹੈ ਕਿ ''ਸੁਰਖ਼ ਲੀਹ'' ਪਰਵਾਰ ਹੋਰ ਵਧਦਾ-ਫੈਲਦਾ ਰਹੇ। ਮੈਂ ''ਸੁਰਖ਼ ਲੀਹ'' ਪਰਵਾਰ 'ਚ ਪਹਿਲਾਂ ਵਾਂਗ ਪਰਿਵਾਰਕ ਜੁੰਮੇਵਾਰੀਆਂ ਨਿਭਾਉਂਦਾ
ਰਹਾਂਗਾ।
ਬੂਟਾ ਸਿੰਘ ਫ਼ਰੀਦਕੋਟ
ਸਾਥੀ ਸੰਪਾਦਕ
ਜੀ,
ਕਿਸਾਨ ਖੁਦਕੁਸ਼ੀਆਂ ਬਾਰੇ
ਵਿਸ਼ੇਸ਼ ਅੰਕ ਜਾਰੀ ਕਰਨ ਦਾ ਗੰਭੀਰ ਉੱਦਮ ਮੁਬਾਰਕ ਹੋਵੇ! ਇੱਕ ਲੋਕ-ਪੱਖੀ ਟਿੱਪਣੀਕਾਰ ਵਜੋਂ ਸੁਰਖ਼ ਲੀਹ ਦੇ
ਕਾਲਮਾਂ ਲਈ ਮੇਰੀਆਂ ਸੇਵਾਵਾਂ ਹਾਜ਼ਰ ਹਨ।
ਸੁਦੀਪ, ਬਠਿੰਡਾ।
ਸੰਪਾਦਕ ਜੀ,
ਪੂਰੀ ਤਰ•ਾਂ ਭਖੇ ਹੋਏ ਬਠਿੰਡਾ ਕਿਸਾਨ ਮੋਰਚੇ ਦਰਮਿਆਨ
ਸੁਰਖ਼ ਲੀਹ ਦਾ ਵਿਸ਼ੇਸ਼ ਅੰਕ ਮਿਲਿਆ। ਕਿਸਾਨ ਬਹੁਤ ਗੁੱਸੇ 'ਚ ਹਨ, ਆਪਣੇ ਦੁੱਖਾਂ ਦੇ ਕਾਰਨਾਂ ਦੀ ਥਾਹ ਪਾਉਣਾ ਚਾਹੁੰਦੇ ਹਨ,। ਦਿਸ਼ਾ ਮੰਗਦੇ ਹਨ। ਤੁਹਾਡੇ ਪਰਚੇ 'ਚ ਏਸ ਪੱਖੋਂ ਕੀਮਤੀ ਲਿਖਤਾਂ ਹਨ। ਧਰਨੇ 'ਚ ਪੁੱਜੇ ਇਸ ਵਿਸ਼ੇਸ਼ ਅੰਕ ਦੇ ਬੰਡਲ ਦਾ ਸਵਾਗਤ ਹੋਇਆ ਹੈ।
ਇਹ ਕਿਸਾਨਾਂ ਨੂੰ ਸਿਆਣੇ ਕਰਨ 'ਚ ਕੰਮ ਆਵੇਗਾ, ਜਿਵੇਂ ਹੁਣ
ਤੱਕ ਸੁਰਖ਼ ਰੇਖਾ ਆਉਂਦਾ ਰਿਹਾ ਹੈ।
ਝੰਡਾ ਸਿੰਘ ਜੇਠੂਕੇ।
ਸੰਪਾਦਕ ਜੀ,
ਸੁਰਖ਼ ਲੀਹ ਨੂੰ ਪੜ•ਨ ਮਗਰੋਂ ਇਹ ਗੱਲ ਪੱਕੇ ਦਾਅਵੇ ਨਾਲ ਕਹੀ ਜਾ
ਸਕਦੀ ਹੈ ਕਿ ਸਾਰੀ ਸਮੱਗਰੀ ਸੁਰਖ਼ ਰੇਖਾ ਦੀ ਇਨਕਲਾਬੀ ਵਿਚਾਰਧਾਰਾ ਨੂੰ ਹੀ ਬੁਲੰਦ
ਕਰਦੀ ਹੈ। ਭਾਵੇਂ ਇੱਕ ਤਕਨੀਕੀ ਅੜਚਨ ਕਰਕੇ ਸੁਰਖ਼ ਲੀਹ ਨਾ ਹੇਠ ਪੇਪਰ ਛਾਪਣਾ ਪੈ ਰਿਹਾ
ਹੈ। ਪਰ ਮੈਨੂੰ ਪੱਕੀ ਉਮੀਦ ਹੈ ਕਿ ਇਹ ਪਰਚਾ ਪਹਿਲਾਂ ਵਾਂਗ ਹੀ ਲੋਕ ਘੋਲਾਂ ਅਤੇ
ਇਨਕਲਾਬੀ ਵਿਚਾਰਧਾਰਾ ਸਬੰਧੀ ਸਮੱਗਰੀ ਛਾਪਕੇ ਆਪਣਾ ਫਰਜ਼ ਅਦਾ ਕਰੇਗਾ। ਹਜ਼ਾਰਾ ਸਾਥੀ ਤੁਹਾਡੇ
ਨਾਲ ਹਨ ਅਤੇ ਹਜ਼ਾਰਾਂ ਹੀ ਇਸ ਕਾਫ਼ਲੇ ਵਿੱਚ ਹੋਰ ਸ਼ਾਮਲ ਹੋਣਗੇ।
ਤੁਹਾਡਾ ਸਾਥੀ, ਜ਼ੋਰ ਸਿੰਘ ਨਸਰਾਲੀ।
ਸੰਪਾਦਕ ਸੁਰਖ਼
ਲੀਹ,
ਅਸੀਂ ਭਾਰਤੀ ਕਿਸਾਨ
ਯੂਨੀਅਨ ਏਕਤਾ ਉਗਰਾਹਾਂ ਦੀਆਂ ਹੇਠ ਲਿਖੀਆਂ ਕਮੇਟੀਆਂ ਵੱਲੋਂ ਅਦਾਰਾ ਸੁਰਖ਼ ਲੀਹ ਦਾ ਧੰਨਵਾਦ ਕਰਦੇ ਹਾਂ ਕਿਉਂਕਿ
ਸਤੰਬਰ 2015 ਦੇ ਵਿਸ਼ੇਸ਼ ਅੰਕ
ਵਿੱਚ ਕਰਜ਼ਿਆਂ ਦੇ ਕਾਰਨ ਹੋ ਰਹੀਆਂ ਕਿਸਾਨ-ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਬਾਰੇ ਜਾਣਕਾਰੀ ਦਿੱਤੀ ਹੈ ਉਹ ਇੱਕ ਸਲਾਹੁਣਯੋਗ
ਕਦਮ ਹੈ। ਅਸੀਂ ਦੁਬਾਰਾ ਫਿਰ ਧੰਨਵਾਦ ਕਰਦੇ ਹਾਂ ਅਤੇ ਹਰ ਕਮੇਟੀ ਵੱਲੋਂ 500 ਰੁਪਏ ਵਿੱਤੀ ਸਹਾਇਤਾ ਭੇਜ ਰਹੇ ਹਾਂ।
ਬਲਾਕ
ਕਮੇਟੀ ਭਵਾਨੀਗੜ• -
ਪ੍ਰਧਾਨ
-ਅਜੈਬ ਸਿੰਘ ਲੱਖੇਵਾਲੀ, ਜਗਤਾਰ
ਸਿੰਘ ਕਾਲਾਝਾੜ, ਗੁਰਦੇਵ
ਸਿੰਘ ਰਾਜੂ ਮਾਜਰਾ, ਮਨਜੀਤ
ਸਿੰਘ ਘਰਾਚੋਂ, ਹਰਪਾਲ ਸਿੰਘ
ਕਾਲਾਝਾੜ, ਨਿਰਭੈ ਸਿੰਘ
ਮਸਾਣੀ
ਬਲਾਕ
ਕਮੇਟੀ ਦਿੜ•ਬਾ –
ਪ੍ਰਧਾਨ
ਦਰਸ਼ਨ ਸਿੰਘ ਸਾਦੀਹਰੀ,
ਸ. ਮੀਤ ਪ੍ਰਧਾਨ ਮਲਕੀਤ ਸਿੰਘ
ਤੂਰਬੰਨਜਾਰਾ, ਜਨਰਲ
ਸਕੱਤਰ - ਗੁਰਮੇਲ ਸਿੰਘ ਕੈਂਪਰ, ਖਜ਼ਾਨਚੀ ਬਲਵੀਰ ਸਿੰਘ ਕੋਹਰੀਆ, ਦਿਲਬਾਰਾ ਸਿੰਘ ਹਰੀਗੜ•, ਬਲਦੇਵ ਸਿੰਘ ਉਭਿਆ, ਗੁਰਦੀਪ
ਸਿੰਘ ਹਰੀਗੜ•
ਬਲਾਕ
ਕਮੇਟੀ ਸੁਨਾਮ
ਪ੍ਰਧਾਨ
ਜਸਵੰਤ ਸਿੰਘ ਤੋਲਾਵਾਲ, ਰਾਮਸ਼ਰਨ
ਸਿੰਘ ਉਗਰਾਹਾਂ, ਅਮਰੀਕ
ਸਿੰਘ ਗੰਢੂਆਂ, ਸਰੂਪ ਸਿੰਘ
ਕਿਲ•ਾ ਭਰੀਆ, ਮਹਿੰਦਰ ਸਿੰਘ ਨਮੋਲ, ਗੁਰਮੇਲ ਸਿੰਘ ਲੌਂਗੋਵਾਲ, ਜ਼ਿਲ•ਾ ਆਗੂ ਸੁਖਪਾਲ ਮਾਣਕ
ਕਣਕਵਾਲ
ਬਲਾਕ
ਕਮੇਟੀ ਲਹਿਰਾ ਗਾਗਾ,
ਪ੍ਰਧਾਨ
ਬਹਾਲ ਸਿੰਘ ਢੀਂਡਸਾ, ਖਜ਼ਾਨਚੀ
ਕਰਨੈਲ ਗਨੋਟਾ, ਜਰਨਲ ਸਕੱਤਰ ਦਰਸ਼ਨ ਚੰਗਾਲੀਵਾਲਾ, ਜ਼ਿਲ•ਾ ਆਗੂ, ਬਹਾਦਰ ਸਿੰਘ ਭੁਟਾਲ ਖੁਰਦ, ਲੀਲਾ ਸਿੰਘ ਚੋਟੀਆਂ, ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ
ਬਲਾਕ
ਕਮੇਟੀ ਧੂਰੀ,
ਪ੍ਰਧਾਨ
ਸ਼ਿਆਮ ਦਾਸ ਕਾਂਝਲੀ, ਜਰਨਲ ਸਕੱਤਰ ਹਰਬੰਸ ਸਿੰਘ ਲੱਢਾ,
ਸ. ਮੀਤ ਪ੍ਰਧਾਨ ਧੰਨਾ ਸਿੰਘ ਚੰਗਾਲ, ਪ੍ਰੈੱਸ ਸਕੱਤਰ ਮਨਜੀਤ ਸਿੰਘ
ਜਹਾਂਗੀਰ, ਖਜ਼ਾਨਚੀ
ਮਹਿੰਦਰ ਸਿੰਘ ਪੇਧਨੀ, ਕ੍ਰਿਪਾਲ
ਸਿੰਘ ਧੂਰੀ ਤੇ ਜ਼ੋਰਾ ਸਿੰਘ ਕੰਧਾਰੜ• ਛੰਨਾ
---
ਸੰਪਾਦਕ ਜੀ,
ਕਿਸਾਨ ਖੇਤ-ਮਜ਼ਦੂਰ
ਖੁਦਕੁਸ਼ੀਆਂ ਬਾਰੇ ਸੁਰਖ਼ ਲੀਹ ਦੇ ਵਿਸ਼ੇਸ਼ ਅੰਕ ਵਿੱਚ ਕਿਸਾਨ ਖੁਦਕੁਸ਼ੀਆਂ ਅਤੇ ਮਜ਼ਦੂਰ
ਖੁਦਕੁਸ਼ੀਆਂ ਅਤੇ ਕਿਸਾਨ ਮਜ਼ਦੂਰ ਕਰਜ਼ਿਆਂ ਸਬੰਧੀ ਜੋ ਜਾਣਕਾਰੀ ਦਿੱਤੀ ਗਈ ਹੈ। ਅਸੀਂ ਅਦਾਰਾ
ਸੁਰਖ਼ ਲੀਹ ਦਾ ਧੰਨਵਾਦ ਕਰਦੇ ਹਾਂ ਅਤੇ 500 ਰੁਪਏ ਅਦਾਰੇ ਨੂੰ ਵਿੱਤੀ ਸਹਾਇਤਾ ਭੇਜਦੇ ਹਾਂ।
ਜ਼ਿਲ•ਾ ਕਮੇਟੀ ਬੀ. ਕੇ. ਯੂ. ਏਕਤਾ (ਉਗਰਾਹਾਂ)
ਸੰਗਰੂਰ
ਜ਼ਿਲ•ਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ,
ਜ਼ਿਲ•ਾ ਸਕੱਤਰ ਜਨਕ ਸਿੰਘ ਭੁਟਾਲ, ਦਰਬਾਰਾ ਸਿੰਘ ਛਾਜਲਾ, ਜਸਵਿੰਦਰ ਸਿੰਘ ਲੌਂਗੋਵਾਲ, ਹਰਪਾਲ ਸਿੰਘ ਪੇਧਨੀ
---
ਸੰਪਾਦਕ ਜੀ,
ਕਿਸਾਨ
ਖੇਤ-ਮਜ਼ਦੂਰ ਖੁਦਕੁਸ਼ੀਆਂ ਬਾਰੇ ਸੁਰਖ਼ ਲੀਹ ਦਾ ਵਿਸ਼ੇਸ਼ ਅੰਕ ਕਿਸਾਨਾਂ ਨੂੰ ਚੰਗਾ ਲੱਗਿਆ ਹੈ। ਇਸਦਾ ਸੁਆਗਤ ਹੋ ਰਿਹਾ ਹੈ। ਬਹੁਤ ਬਹੁਤ ਧੰਨਵਾਦ।
ਜੋਗਿੰਦਰ ਸਿੰਘ ਉਗਰਾਹਾਂ
ਪਾਠਕ ਸਾਥੀਓ,
ਸੁਰਖ਼ ਲੀਹ ਨੂੰ ਤੁਹਾਡੇ
ਨਿੱਘੇ ਹੁੰਗ•ਾਰੇ ਲਈ
ਧੰਨਵਾਦ। ਅਸੀਂ ਤੁਹਾਡੀਆਂ ਉਮੀਦਾਂ 'ਤੇ ਪੂਰੇ ਉੱਤਰਨ ਲਈ ਮਿਹਨਤ ਜਾਰੀ ਰੱਖਾਂਗੇ। ਸਾਥੀ ਨਾਜ਼ਰ ਸਿੰਘ ਦੇ ਮਾਮਲੇ ਬਾਰੇ ਸੁਰਖ਼ ਰੇਖਾ ਬਲੌਗ
'ਤੇ ਸੰਖੇਪ ਚਰਚਾ ਅਸੀਂ ਪਾਠਕਾਂ ਨੂੰ
ਸੁਚੇਤ ਕਰਨ ਅਤੇ ਗੱਲ ਸਪੱਸ਼ਟ ਕਰਨ ਲਈ ਕੀਤੀ ਸੀ। ਸੂਝਵਾਨ ਪਾਠਕ ਘੇਰੇ ਦਾ ਪ੍ਰਤੀਕਰਮ ਬਹੁਤ ਹੀ
ਤਸੱਲੀ ਬਖਸ਼ ਰਿਹਾ ਹੈ। ਹੋਰ ਕਿਸੇ ਚਰਚਾ ਦੀ ਲੋੜ ਨਹੀਂ ਹੈ। ਸੋ, ਆਓ ਆਪਣੀ ਊਰਜਾ ਨੂੰ ਬੇਲੋੜੇ ਖਰਚ ਤੋਂ ਬਚਾ ਕੇ ਵੱਧ
ਤੋਂ ਵੱਧ ਆਪਣੇ ਕਾਜ਼ ਦੇ ਲੇਖੇ ਲਾਈਏ। ਸੁਰਖ਼ ਲੀਹ ਦੀ ਸਮੱਗਰੀ ਬਾਰੇ ਤੁਹਾਡੇ ਪ੍ਰਤੀਕਰਮ ਅਤੇ ਸੁਝਾਵਾਂ ਦੀ
ਇੰਤਜ਼ਾਰ ਹੈ।
No comments:
Post a Comment