ਬਰਾਮਦੀ ਖੇਤੀ ਨੀਤੀ ਦੀ ਮਾਰ ਝੱਲਦੇ ਕਿਸਾਨ
- ਜਗਤਾਰ ਸਿੰਘ ਲਾਂਬਾ
ਬਾਸਮਤੀ ਦੀ ਫ਼ਸਲ ਦਾ ਕਿਸਾਨਾਂ ਨੂੰ ਸਹੀ ਭਾਅ ਨਾ
ਮਿਲਣ ਕਾਰਨ ਇਹ ਫ਼ਸਲ ਇਸ ਵਾਰ ਮੰਡੀਆਂ ਵਿੱਚ ਰੁਲ ਰਹੀ ਹੈ... ।
ਇਸ ਵਾਰ ਬਾਸਮਤੀ ਦੀ 1509 ਕਿਸਮ
ਅਗੇਤੀ ਮੰਡੀਆਂ ਵਿੱਚ ਆ ਗਈ ਹੈ। ਜੋ ਕਿ ਇਸ ਵੇਲੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਵੀ ਹੇਠਾਂ
800 ਤੋਂ 900 ਰੁਪਏ ਪ੍ਰਤੀ ਕੁਇੰਟਲ
ਤਕ ਵਿਕ ਗਈ ਜਿਸ ਨਾਲ ਕਿਸਾਨਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ। ਮਾਝੇ ਦੇ ਹੋਰ ਇਲਾਕਿਆਂ ਵਿੱਚ ਵੀ
ਨਿਤ ਦਿਨ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਅਤੇ ਸੜਕੀ ਆਵਾਜਾਈ ਰੋਕ ਕੇ ਸਰਕਾਰ ਦਾ ਧਿਆਨ
ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਜਾ ਰਿਹਾ ਹੈ।
ਚਡ਼ਦੇ ਪੰਜਾਬ ਵਿੱਚ ਬਾਸਮਤੀ ਵਧੇਰੇ ਬਿਆਸ ਅਤੇ
ਰਾਵੀ ਦਰਿਆ ਦੇ ਵਿਚਾਲੇ ਨਾਲ ਲਗਦੇ ਇਲਾਕਿਆਂ ਵਿੱਚ ਹੁੰਦੀ ਹੈ। ਇਸ ਵੇਲੇ ਮਾਝੇ ਦੇ 4 ਜਿਲ੍ਹਿਆਂ
ਵਿੱਚੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨ ਤਾਰਨ ਵਿਖੇ ਬਾਸਮਤੀ ਵਧੇਰੇ
ਬੀਜੀ ਜਾਂਦੀ ਹੈ। ਇੱਥੇ ਲਗਪਗ ਸਾਢੇ ਪੰਜ ਲੱਖ ਹੈਕਟੇਅਰ ਰਕਬਾ ਵਾਹੀਯੋਗ ਹੈ, ਜਿਸ
ਵਿੱਚੋਂ 80 ਫ਼ੀਸਦੀ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਹੁੰਦੀ ਹੈ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਲ ਇੱਕ ਲੱਖ 80 ਹਜ਼ਾਰ ਹੈਕਟੇਅਰ ਰਕਬੇ ਵਿੱਚੋਂ ਇਸ ਵਾਰ ਇੱਕ ਲੱਖ 36 ਹਜ਼ਾਰ
ਹੈਕਟੇਅਰ ਰਕਬੇ ਵਿੱਚ ਬਾਸਮਤੀ ਅਤੇ 44 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਬੀਜੀ
ਗਈ। ਤਰਨ ਤਾਰਨ ਜ਼ਿਲ੍ਹੇ ਵਿੱਚ ਕੁੱਲ ਇਕ ਲੱਖ 75 ਹਜ਼ਾਰ ਹੈਕਟੇਅਰ ਰਕਬੇ
ਵਿੱਚੋਂ 80,000 ਹੈਕਟੇਅਰ ਰਕਬੇ ਵਿੱਚ ਬਾਸਮਤੀ ਅਤੇ 95 ਹਜ਼ਾਰ
ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਹੈ। ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਕੁਲ ਇੱਕ ਲੱਖ 77 ਹਜ਼ਾਰ
ਹੈਕਟੇਅਰ ਰਕਬੇ ਵਿੱਚੋਂ 95 ਹਜ਼ਾਰ ਹੈਕਟੇਅਰ ਰਕਬੇ ’ਤੇ
ਬਾਸਮਤੀ ਅਤੇ 76 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਫ਼ਸਲ ਬੀਜੀ
ਗਈ। ਇਸ ਤੋਂ ਇਲਾਵਾ ਕਪੂਰਥਲਾ ਅਤੇ ਕੁਝ ਹੋਰ ਦਰਿਆਈ ਇਲਾਕਿਆਂ ਨੇੜੇ ਵੀ ਬਾਸਮਤੀ ਬੀਜੀ ਗਈ ਹੈ।
ਬਾਸਮਤੀ ਦੀ ਫ਼ਸਲ ਵਿੱਚ ਵਧੇਰੇ ਪੂਸਾ ਬਾਸਮਤੀ 1121, ਪੂਸਾ ਪੰਜਾਬ ਬਾਸਮਤੀ 1509 ਅਤੇ
ਰਵਾਇਤੀ ਤੇ ਪੁਰਾਣੀ ਬਾਸਮਤੀ 386 ਦੀ ਕਾਸ਼ਤ ਕੀਤੀ ਜਾਂਦੀ ਹੈ। ਬਾਸਮਤੀ ਦੀਆਂ ਇਨ੍ਹਾਂ
ਕਿਸਮਾਂ ਵਿੱਚੋਂ ਵਧੇਰੇ 1121 ਦੀ ਕਾਸ਼ਤ ਹੁੰਦੀ ਹੈ। ਪਰ ਕਿਉਂਕਿ 1509 ਸਭ
ਤੋਂ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ, ਇਸ ਲਈ ਸਬਜ਼ੀਆਂ ਬੀਜਣ
ਵਾਲੇ ਕਾਸ਼ਤਕਾਰ ਬਾਸਮਤੀ ਦੀ ਇਸੇ ਕਿਸਮ ਨੂੰ ਵਧੇਰੇ ਤਰਜੀਹ ਦਿੰਦੇ ਹਨ। ...
ਬਾਸਮਤੀ ਦੀ ਉਪਜ ਇਸ ਵੇਲੇ ਵਧੇਰੇ ਵਿਦੇਸ਼ਾਂ ਵਿੱਚ
ਬਰਾਮਦ ਹੋ ਰਹੀ ਹੈ। ਅੰਕੜਿਆਂ ਮੁਤਾਬਿਕ ਇਸ ਦਾ ਲਗਪਗ 28 ਹਜ਼ਾਰ ਕਰੋੜ ਰੁਪਏ ਦਾ
ਅੰਤਰਾਸ਼ਟਰੀ ਵਪਾਰ ਹੋ ਰਿਹਾ ਹੈ। ...ਪਿਛਲੇ ਕੁਝ ਸਾਲਾਂ ਵਿੱਚ ਵਿਦੇਸ਼ੀ ਕੰਪਨੀਆਂ ਤੋਂ ਬਾਸਮਤੀ ਦੀ
ਫ਼ਸਲ ਵਿੱਚ ਵਧੇਰੇ ਕੀਟਨਾਸ਼ਕ ਵਰਤਣ ਦੀ ਸ਼ਿਕਾਇਤ ਹੋਈ ਹੈ ਜਿਸ ਕਾਰਨ ਭਾਰਤ ਤੋਂ ਬਰਾਮਦ ਘਟਣ ਦੀ
ਅਸ਼ੰਕਾ ਬਣੀ ਹੋਈ ਹੈ। ਇਹੀ ਕਾਰਨ ਹੈ ਕਿ ਇਸ ਵਾਰ ਵਪਾਰੀਆਂ ਨੇ ਬਾਸਮਤੀ ਦੀ ਫ਼ਸਲ ਦੀ ਖ਼ਰੀਦ ਵਿੱਚ
ਰੁਚੀ ਨਹੀਂ ਦਿਖਾਈ ਅਤੇ ਇਹ ਫ਼ਸਲ ਮੰਡੀਆਂ ਵਿੱਚ ਬੁਰੀ ਤਰ੍ਹਾਂ ਰੁਲ ਰਹੀ ਹੈ। ਹਰ ਵਰ੍ਹੇ ਔਸਤਨ
ਲਗਪਗ 3 ਹਜ਼ਾਰ ਰੁਪਏ ਪ੍ਰਤੀ ਕੁਵਿੰਟਲ ਵਿਕਣ ਵਾਲੀ ਬਾਸਮਤੀ
ਇਸ ਵਾਰ 800 ਰੁਪਏ ਪ੍ਰਤੀ ਕੁਵਿੰਟਲ ਤਕ ਵਿਕ ਰਹੀ ਹੈ, ਜਿਸ
ਕਾਰਨ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਦੁਹਾਈ ਦਿੱਤੀ ਜਾ ਰਹੀ ਹੈ ਕਿ ਸਰਕਾਰ ਉਨ੍ਹਾਂ
ਦੀ ਮਦਦ ਕਰੇ।
ਖੇਤੀ ਮਾਹਿਰਾਂ ਅਤੇ ਕਿਸਾਨ ਆਗੂਆਂ ਦੀ ਰਾਏ ਹੈ ਕਿ
ਬਾਸਮਤੀ ਦਾ ਵੀ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਣਾ ਚਾਹੀਦਾ ਹੈ ਅਤੇ ਖ਼ਰੀਦ ਵੀ ਸਰਕਾਰੀ ਹੋਣੀ
ਚਾਹੀਦੀ ਹੈ। ਹੁਣ ਤਕ ਇਸ ਦੀ ਖ਼ਰੀਦ ਨਿੱਜੀ ਤੌਰ ’ਤੇ ਹੀ ਹੁੰਦੀ ਰਹੀ ਹੈ।
ਮਾਹਿਰਾਂ ਦਾ ਸੁਝਾਅ ਹੈ ਕਿ ਬਾਸਮਤੀ ਦੀ ਉਪਜ ਨੂੰ ਵੇਚਣ ਲਈ ਸਿਰਫ਼ ਵਿਦੇਸ਼ੀ ਬਾਜ਼ਾਰ ’ਤੇ ਹੀ
ਨਿਰਭਰ ਹੋਣਾ ਠੀਕ ਨਹੀਂ ਹੈ। ਇਸ ਨੂੰ ਘਰੇਲੂ ਬਾਜ਼ਾਰ ਵਿੱਚ ਵੀ ਵੇਚਿਆ ਜਾਣਾ ਚਾਹੀਦਾ ਹੈ... ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਢੰਗ ਨਾਲ ਇਸ ਵਾਰ
ਬਾਸਮਤੀ ਦੀ ਫ਼ਸਲ ਰੁਲ ਰਹੀ ਹੈ ਅਤੇ ਕਿਸਾਨਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ, ਉਸ
ਨਾਲ ਅਗਲੇ ਵਰ੍ਹੇ ਬਾਸਮਤੀ ਹੇਠ ਰਕਬਾ ਘਟਣ ਦੀ ਅਸ਼ੰਕਾ ਹੈ। ...
No comments:
Post a Comment