ਸਿਹਤ
ਤੇ ਸਮਾਜਵਾਦ:
ਜਨਤਕ ਲੀਹ ਦਾ ਕਰਿਸ਼ਮਾ
ਚੀਨ
ਦੇ ਨੰਗੇ ਪੈਰਾਂ ਵਾਲੇ ਡਾਕਟਰ*
ਅੱਜ
ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਦਿਨਾਂ ’ਚ ਕਾਰਪੋਰੇਟ ਮੁਨਾਫਾ ਮੁਖੀ ਸਿਹਤ ਢਾਂਚਾ ਜਾਂ ਤਾਂ ਹੱਥ
ਖੜੇ ਕਰ ਰਿਹਾ ਹੈ ਜਾਂ ਫਿਰ ਇਸ ਮੌਕੇ ਨੂੰ ਵਰਤ ਕੇ ਸੁਪਰ ਮੁਨਾਫ਼ੇ ਕਮਾਉਣ ਦੀ ਤਾਕ ’ਚ ਹੈ। ਸਭਨਾਂ ਮੁਲਕਾਂ ਦੀਆਂ
ਹਕੂਮਤਾਂ ਨੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਦੇ ਹੋਏ ਸਰਕਾਰੀ ਸਿਹਤ ਢਾਂਚਾ ਲਗਪਗ ਤਬਾਹ ਕਰ
ਦਿੱਤਾ ਹੈ ਤੇ ਹੁਣ ਇਸ ਮਹਾਂਮਾਰੀ ਦੇ ਟਾਕਰੇ ਵੇਲੇ ਹੱਥਲ ਹੋਈਆਂ ਬੈਠੀਆਂ ਹਨ ਸਾਡੇ ਆਪਣੇ ਮੁਲਕ ’ਚ ਕਿਰਤੀ ਜਨਤਾ ਨੂੰ ਬੁਰੀ ਤਰਾਂ
ਰੁਲਣ ਤੇ ਭੁੱਖ ਨਾਲ ਮਰਨ ਲਈ ਛੱਡ ਦਿੱਤਾ ਗਿਆ ਹੈ । ਅਜਿਹੇ ਵੇਲੇ ਸਾਬਕਾ ਸਮਾਜਵਾਦੀ ਚੀਨ ਦੇ
ਮਨੁੱਖ ਕੇਂਦਰਿਤ ਸਿਹਤ ਢਾਂਚੇ ਦੀਆਂ ਬਰਕਤਾਂ ਲੋਕਾਂ ਨੂੰ ਯਾਦ ਕਰਵਾਉਣੀਆਂ ਚਾਹੀਦੀਆਂ ਹਨ ਤੇ ਇਸ
ਆਦਮਖੋਰ ਤੇ ਲੁਟੇਰੇ ਸੰਸਾਰ ਸਾਮਰਾਜੀ ਨਿਜ਼ਾਮ ਦੀ ਥਾਂ ਲੋਕ ਪੱਖੀ ਸਮਾਜ ਦੀ ਸਿਰਜਣਾ ਲਈ ਇਰਾਦਿਆਂ
ਨੂੰ ਪ੍ਰਚੰਡ ਕਰਨਾ ਚਾਹੀਦਾ ਹੈ। ਸਮਾਜਵਾਦੀ ਚੀਨ ਵੇਲ਼ੇ ਦਾ ਇੱਕ ਪ੍ਰਸੰਗ ਇਥੇ ਸਾਂਝਾ ਕੀਤਾ ਜਾ
ਰਿਹਾ ਹੈ ।
-ਸੰਪਾਦਕ
ਜਦ
ਮੈਂ ਚੀਨ ਗਿਆ, ਮੈਂ ਸੋਚਿਆ ਸੀ ਕਿ ਮੈਂ ਉੱਥੇ
ਸਰਜਰੀ ਦੀ ਪੜਾਈ ਕਰਾਉਣ ਲਈ ਜਾ ਰਿਹਾ ਹਾਂ ਅਤੇ ਮੇਰਾ ਖਿਆਲ ਹੈ ਕਿ ਮੈਂ ਕੁੱਝ ਕੁ ਕੀਤਾ ਵੀ । ਪਰ
ਉੱਥੇ ਜੋ ਮੈਂ ਕੀਤਾ, ਉਸਦਾ ਕਿਤੇ ਵਧੇਰੇ ਹਿੱਸਾ ਸਿੱਖਣ
ਲਈ ਸੀ; ਸਿੱਖਣਾ, ਕਿ ਸੰਸਾਰ ਨੂੰ ਕਿਵੇਂ ਤਬਦੀਲ
ਕਰਨਾ, ਲੋਕਾਂ ਨੂੰ ਕਿਵੇਂ ਤਬਦੀਲ ਕਰਨਾ ਹੈ ਅਤੇ
ਭਵਿੱਖ ਦੇ ਸਮਾਜ ਦੀ ਉਸਾਰੀ ਕਿਵੇਂ ਕਰਨੀ ਹੈ।
ਹੁਣ
ਭਾਵੇਂ ਚੀਨੀ ਤਜਰਬਾ ਮੁੱਖ ਤੌਰ ’ਤੇ ਅਤੇ ਪਹਿਲ ਪਿ੍ਰਥਮੇ ਚੀਨ ’ਤੇ ਲਾਗੂ ਹੁੰਦਾ ਹੈ, ਤਾਂ ਵੀ ਮੇਰਾ ਖਿਆਲ ਹੈ ਕਿ ਚੀਨੀ
ਤਜਰਬੇ ਵਿੱਚ ਕੁੱਝ ਗੱਲਾਂ ਹਨ ਜਿਹਨਾਂ ਦੀ ਸੰਸਾਰ-ਵਿਆਪੀ ਪ੍ਰਸੰਗਕਤਾ ਹੈ। ਇਸ ਕਾਰਨ ਕਰਕੇ ਮੈਨੂੰ
ਬਹੁਤ ਖੁਸ਼ੀ ਹੈ ਕਿ ਉਹਨਾਂ ਬਾਰੇ ਤੁਹਾਨੂੰ ਦੱਸਾਂ।
ਸਮੁੰਦਰੀ
ਜਹਾਜ਼ ਦੇ ਨੌਜਵਾਨ ਡਾਕਟਰ ਵਜੋਂ 1936 ਵਿੱਚ ਸਿਰਫ਼ ਕੁੱਝ ਕੁ ਹਫਤਿਆਂ ਲਈ ਪਹਿਲੀ ਵਾਰ ਮੇਰੇ
ਚੀਨ ਜਾਣ ਤੋਂ ਲੈ ਕੇ ਲੋਹੜੇ ਦੇ ਸਿਆਸੀ ਅਤੇ ਆਰਥਿਕ ਪਰਿਵਰਤਨ ਹੋਏ ਹਨ। ਪਰ ਇਨਾਂ ਤੋੋਂ ਬਹੁਤ
ਵਧਕੇ, ਦੂਰਗਾਮੀ ਮਹੱਤਵ ਅਤੇ ਪਾਏਦਾਰੀ
ਪੱਖੋਂ, ਲੋਕਾਂ ਦੀ ਕਾਇਆਕਲਪ ਹੋਈ ਹੈ। 1954 ਵਿੱਚ ਜਦ ਮੈਂ ਵਾਪਸ ਚੀਨ ਆਇਆ, ਮੈਂ ਦੇਖ ਸਕਦਾ ਸੀ ਕਿ ਚੀਨੀ ਲੋਕ
ਬਿਲਕੁਲ ਉਵੇਂ ਦੇ ਹਨ, ਜਿਵੇਂ ਚੇਅਰਮੈਨ ਮਾਓ ਨੇ ਕਿਹਾ
ਸੀ; ਉਸਨੇ ਕਿਹਾ ਸੀ, ਉਹ ਉੱਠ ਖ਼ੜੇ ਹਨ। ਬਿਲਕੁਲ ਠੀਕ, ਉਹ ਉੱਠ ਖੜੇ ਸਨ। ਉਹ ਇਮਾਨਦਾਰੀ
ਨਾਲ,ਦਿ੍ਰੜਤਾ ਨਾਲ ਸਿਰ ਉਠਾ ਕੇ
ਚੱਲ-ਫਿਰ ਰਹੇ ਸਨ; ਉਹ ਜਾਣਦੇ ਸਨ ਕਿ ਉਹ ਕੀ ਕਰ ਰਹੇ
ਹਨ ਅਤੇ ਕਿਉ ਕਰ ਰਹੇ ਹਨ ਅਤੇ ਕਿ ਉਹ ਕਿੱਧਰ ਨੂੰ ਜਾਣਾ ਚਾਹੁੰਦੇ ਹਨ।
ਜੋ
ਉਦੋਂ ਮੈਂ ਚੀਨ ’ਚ ਦੇਖਿਆ, ਉਨਾਂ ਸਭਨਾਂ ਲੋਕਾਂ ਦੀ
ਕਾਇਆਪਲਟੀ, ਪਰ ਇੱਕ, ਜਿਸ ਨੇ ਬਹੁਤ ਜ਼ੋਰ ਨਾਲ ਮੈਨੂੰ
ਪ੍ਰਭਾਵਿਤ ਕੀਤਾ, ਉਹ ਔਰਤਾਂ ਦੀ ਹਾਲਤ ਬਾਰੇ ਸੀ।
ਕਿਉਕਿ ਪੁਰਾਣੇ ਚੀਨ ਵਿੱਚ ਔਰਤਾਂ ਦੂਹਰੇ ਦਾਬੇ ਹੇਠ ਸਨ। ਉਨਾਂ ਉੱਪਰ ਸਾਮੰਤਵਾਦ, ਪੂੰਜੀਵਾਦ, ਸਾਮਰਾਜਵਾਦ, ਅਤੇ ਹੋਰ ਹਰ ਕਾਸੇ ਦਾ (ਦਾਬਾ)
ਹੀ ਨਹੀਂ ਸੀ, ਸਗੋਂ ਉਹਨਾਂ ਦੇ ਆਪਣੇ ਪ੍ਰਵਾਰਿਕ
ਰਿਸ਼ਤਿਆਂ ਅੰਦਰ, ਬਾਲ-ਵਿਆਹ, ਹੱਕ-ਹਕੂਕਾਂ ਤੋਂ ਸੱਖਣਾਪਣ, ਰਖੇਲ ਪ੍ਰਥਾ ਜਿਹੇ ਸਾਮੰਤਵਾਦੀ
ਰੀਤੀ ਰਿਵਾਜਾਂ ਦਾ ਉਹਨਾਂ’ਤੇ ਭਾਰੀ ਬੋਝ ਸੀ, ਜਿਹਨਾਂ ਨੇ ਉਹਨਾਂ ਨੂੰ ਸਮਾਜ
ਵਿੱਚ ਹੱਦ ਦਰਜੇ ਦੀ ਨੀਵੀਂ ਤੇ ਘਟੀਆ ਪੁਜੀਸ਼ਨ ’ਤੇ ਸੁੱਟਿਆ ਹੋਇਆ ਸੀ। ਪਰ ਹੁਣ ਉਹ ਉੱਠ ਰਹੀਆਂ ਹਨ ਅਤੇ
ਇਉ ਘੁੰਮ-ਫਿਰ ਰਹੀਆਂ ਹਨ. ਜਿਵੇਂ ਉਹ ਦੇਸ਼ ਦੀਆਂ ਮਾਲਕ ਹੋਣ, ਜੋ ਬਿਨਾਂ ਸ਼ੱਕ ਉਨਾਂ ਦਾ ਸੀ ਅਤੇ ਹੈ ਵੀ।
ਪਰ
ਮੈਂ ਆਮ ਜਿਹੀਆਂ ਗੱਲਾਂ ਨਾਲ ਕੰਮ ਨਹੀਂ ਚਲਾ ਰਿਹਾ। ਮੈਂ ਆਪਣੇ ਮੈਡੀਕਲ ਤਜਰਬੇ ’ਚੋਂ ਕੁੱਝ ਠੋਸ ਗੱਲਾਂ ਬਾਰੇ
ਬੋਲਣਾ ਚਾਹੁੰਦਾ ਹਾਂ, ਜੋ ਕੁੱਝ ਹੱਦ ਤੱਕ ਇਹ ਦਰਸਾਉਣ
ਤੇ ਵਿਆਖਿਆ ਕਰਨ ਦੀ ਕੋਸ਼ਿਸ਼ ਹੈ ਕਿ ਇਹ ਸਾਰਾ ਕੁੱਝ ਕਿਵੇਂ ਪ੍ਰਾਪਤ ਕੀਤਾ ਗਿਆ।
ਪਹਿਲ
ਪਿ੍ਰਥਮੇ ਮੈਨੂੰ ਲਾਜ਼ਮੀ ਕਹਿਣਾ ਚਾਹੀਦਾ ਹੈ ਕਿ ਲੋਕ ਚੀਨ ਦੀਆਂ ਸਾਰੀਆਂ ਪ੍ਰਾਪਤੀਆਂ ਦੀ
ਪੂਰਵ-ਸ਼ਰਤ ਇਹ ਸੀ ਕਿ 1949
ਵਿੱਚ
ਚੀਨ ਦੇ ਕਿਰਤੀ ਲੋਕਾਂ ਨੇ ਆਪਣੀ ਕਿਸਮਤ ਨੂੰ ਆਪਣੇ ਹੱਥ ਵਿੱਚ ਲਿਆ। ਉਨਾਂ ਨੇ ਦੇਸ਼ ਵਿੱਚ ਸੱਤਾ ’ਤੇ ਕਬਜਾ ਕੀਤਾ, ਉਨਾਂ ਨੇ ਸੱਤਾ ਦਾ ਪ੍ਰਯੋਗ ਕੀਤਾ
ਅਤੇ ਕਦੇ ਵੀ ਐਨੇ ਪੱਕੇ ਪੈਰੀਂ ਨਹੀਂ ਜਿਵੇਂ ਕਿ ਅੱਜ। ਉਨਾਂ ਨੇ ਬਾਦਸ਼ਾਹਾਂ, ਸਾਮੰਤੀ ਜਗੀਰਦਾਰਾਂ, ਅਤੇ ਚੀਨੀ ਅਧਿਕਾਰੀਆਂ ਦੇ
ਪੁਰਾਣੇ ਰਾਜ ਨੂੰ ਅਤੇ ਸਾਮਰਾਜ ਦੇ ਹੱਥ-ਠੋਕੇ ਭਿ੍ਰਸ਼ਟ ਚਿਆਂਗ ਕਾਈ-ਸ਼ੇਕ ਰਾਜ ਨੂੰ ਪਲਟਾ ਮਾਰਿਆ
ਅਤੇ ਬੁਰੀ ਤਰਾਂ ਢਹਿ-ਢੇਰੀ ਕੀਤਾ।
ਉਨਾਂ
ਨੇ ਕਿਰਤੀ ਲੋਕਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਰਾਜ
ਨੂੰ ਸਥਾਪਿਤ ਕੀਤਾ ਅਤੇ ਉਹ ਹਰ ਕਾਸੇ ਦੀ ਪੂਰਵ-ਸ਼ਰਤ ਸੀ, ਜੋ ਕੁੱਝ ਵੀ ਇਸ ਤੋਂ ਮਗਰੋਂ ਸੰਭਵ ਹੋਇਆ ਅਤੇ ਇੱਕ ਹੋਰ
ਵਿੱਧੀ ਸੀ ਜੋ ਤੁਸੀਂ ਦੇਖੋਗੇ ਜਦ ਮੈਂ ਮੈਡੀਕਲ ਤਜਰਬਿਆਂ ਦੀ ਵਿਆਖਿਆ ਕਰਾਂਗਾ, ਇੱਹ ਹੋਰ ਵਿੱਧੀ ਸੀ, ਜਿਹੜੀ ਕਈ ਲਾਂਘੇ ਭੰਨਣ ਅਤੇ ਕਈ
ਮੁਸ਼ਕਲਾਂ ਨੂੰ ਸਰ ਕਰਨ ਦੀ ਕੁੰਜੀ ਵੀ ਸੀ ਅਤੇ ਉਹ ਸੀ ਜਿਸਨੂੰ ਚੀਨੀ ਜਨਤਕ ਲੀਹ ਕਹਿੰਦੇ ਹਨ, ਜਿਸਦਾ ਅਰਥ ਹੈ, ਭਰੋਸਾ, ਕਿ ਸਧਾਰਨ ਲੋਕਾਂ ਦੇ ਜਨ-ਸਮੂਹ
ਨੂੰ ਜੇ ਸਹੀ ਪ੍ਰੇਰਨਾ, ਧੱਕ, ਉਤੇਜਨਾ ਅਤੇ ਲੀਡਰਸ਼ਿਪ ਮਿਲ ਜਾਵੇ, ਉਹ ਕਰਾਮਾਤਾਂ ਕਰ ਦਿਖਾਉਦੇ ਹਨ
ਅਤੇ ਸਭ ਕੁੱਝ ਨੂੰ ਤਬਦੀਲ ਕਰ ਸਕਦੇ ਹਨ ਅਤੇ ਸਭ ਕੁੱਝ ਨੂੰ ਬਿਹਤਰੀ ਲਈ ਤਬਦੀਲ। ਇਹ ਹੈ ਜੋ
ਲੋਕਾਂ ਦੇ ਜਨ-ਸਮੂਹ ਕਰ ਸਕਦੇ ਹਨ।
ਹੁਣ
ਜਦ ਤੋਂ ਮੈਂ ਪੱਛਮ ਦੀ ਦੁਨੀਆਂ ਵਿੱਚ ਵਾਪਸ ਆਇਆ ਹਾਂ, ਮੈਂਨੂੰ ਪਤਾ ਲੱਗਿਆ ਹੈ, (ਲੋਕਾਂ ਦੇ) ‘‘ਜਨ ਸਮੂਹ’’ ਲਫ਼ਜ਼, ਦੇ ਭਾਵ-ਅਰਥ ਹਰ ਹਾਲਤ ਵਿੱਚ
ਬਹੁਤ ਚੰਗੇ ਨਹੀਂ ਸਮਝੇ ਜਾਂਦੇ। ਤੁਹਾਨੂੰ ਪਤੈ, ਲੋਕ ਜਨ-ਸਮੂਹਾਂ ਨੂੰ ਇਉ ਸਮਝਦੇ ਹਨ, ਜਿਵੇਂ ਉਹ ਬੇਵਕੂਫ, ਕੱਟੜਪੰਥੀ ਕੀੜੇ,ਉੱਪਰੋਂ ਸੋਗੀ, ਅੰਦਰੋਂ ਬੁਜ਼ਦਿਲ ਲੋਕਾਂ ਦਾ ਹਜੂਮ ਹੋਵੇ, ਜਿਹੜੇ ਮੂਰਖ, ਨਹਿਸ,ਵਿਅਕਤੀਤਵ-ਰਹਿਤ ਹੋਣ। ਪਰ
ਜਨ-ਸਮੂਹਾਂ ਦਾ ਅਰਥ ਅਜਿਹਾ ਨਹੀਂ ਹੈ। ਜਨ-ਸਮੂਹ ਉਹ ਲੋਕ ਹਨ ਜਿਹੜੇ ਕਾਮੇ ਹਨ, ਉਹ ਸਧਾਰਨ ਲੋਕ ਹਨ, ਉਹ ਆਟੋਮੋਬਾਈਲ ਕਾਮੇ ਹੋਣ, ਜਾਂ ਡਾਕਟਰ ਹੋਣ, ਜਾਂ ਅਧਿਆਪਕ, ਜਾਂ ਕਲਰਕ ਜਾਂ ਕਿਸਾਨ ਹੋੋਣ, ਉਹ ਜਨ-ਸਮੂਹ ਹਨ। ਅਤੇ ਅਸੀਂ ਵੀ
ਜਨ-ਸਮੂਹ ਹਾਂ।
ਜਨਤਕ
ਲੀਹ ਦੇ ਅਮਲ ਨੇ ਚੀਨ ਦੇ ਅੱਗੇ ਵਧਣ ’ਚ ਅਤਿ ਮਹੱਤਵਪੂਰਨ ਰੋਲ ਨਿਭਾਇਆ ਹੈ। ਉਦਾਹਰਨ ਵਜੋਂ ਪੁਰਾਣੇ ਸਮਿਆਂ
ਵਿੱਚ ਚੀਨ ਦੇ ਦਿਹਾਤੀ ਖੇਤਰ ਵਿੱਚ ਕੋਈ ਮੈਡੀਕਲ ਸੇਵਾਵਾਂ ਨਹੀਂ ਸਨ ਹੁੰਦੀਆਂ, ਉੱਥੇ ਟਾਵੇਂ-ਟੱਲੇ ਰਵਾਇਤੀ ਕਿਸਮ
ਦੇ ਡਾਕਟਰ ਸਨ, ਅਤੇ ਅਸਲ ਵਿੱਚ ਚੀਨ ਦੇ ਵਿਸ਼ਾਲ
ਅੰਦਰੂਨੀ ਖੇਤਰਾਂ ਵਿੱਚ ਆਧੁਨਿਕ ਕਿਸਮ ਦੇ ਕੋਈ ਡਾਕਟਰ ਨਹੀਂ ਸਨ। ਨਵੇਂ ਚੀਨ ਨੂੰ ਵਿਰਾਸਤ ’ਚ ਮਿਲੇ ਕਾਰਜਾਂ ’ਚੋਂ ਇੱਕ, ਮੈਡੀਕਲ ਸੇਵਾਵਾਂ ਮੁਹੱਈਆ ਕਰਨ
ਦਾ ਕਾਰਜ ਸੀ, ਜਿੰਨਾਂ ਦੀ ਉੱਥੇ ਬਿਲਕੁਲ ਹੋਂਦ
ਨਹੀਂ ਸੀ। ਇਸ ਕਾਰਜ ਨੂੰ ਨੇਪਰੇ ਚਾੜਨ ਲਈ
ਜਨਤਕ ਲੀਹ ’ਤੇ ਟੇਕ ਰੱਖੀ ਗਈ। ਆਪਣੇ ਸੀਮਤ
ਨਿੱਜੀ ਤਜਰਬੇ ’ਚੋਂ ਸਪਸ਼ਟ ਰੂਪ ’ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ
ਕਿ ਕਿਵੇਂ ਮੇਰੇ ਹਸਪਤਾਲ ਵਿੱਚ ਅਸੀਂ ਤਿਲ-ਫੁੱਲ ਹਿੱਸਾ ਪਾਇਆ। ਹਸਪਤਾਲ ਸਟਾਫ ਦੇ ਇੱਕ ਹਿੱਸੇ
ਨੂੰ ਲੈ ਕੇ ਇੱਕ ਚਲਦੀ-ਫਿਰਦੀ ਮੈਡੀਕਲ ਟੀਮ ਜੱਥੇਬੰਦ ਕੀਤੀ ਗਈ। ਡਾਇਰੈਕਟਰਾਂ, ਸਰਜਨਾਂ, ਪ੍ਰੋਫੈਸਰਾਂ, ਫਿਜ਼ੀਸ਼ੀਅਨਾਂ, ਰੈਜ਼ੀਡੈਂਟਾਂ, ਜੂਨੀਅਰ ਡਾਕਟਰਾਂ, ਨਰਸਾਂ, ਲਾਂਗਰੀਆਂ, ਸੇਵਕਾਂ, ਸੌਚਾਲਾ ਕਾਮੇ, ਪ੍ਰਬੰਧਕ, ਮਾਲੀ, ਬਾਇਲਰ ਕਾਮੇ, ਲਾਂਡਰੀਆਂ ਤੱਕ-ਹਸਪਤਾਲ ਦੇ ਇੱਕ
ਹਿੱਸੇ ਨੇ ਆਪਣੇ ਹਸਪਤਾਲ ਤੋਂ ਚਾਲੇ ਪਾ ਦਿੱਤੇ ਅਤੇ ਚੀਨ ਦੀ ਮਹਾਨ ਦੀਵਾਰ ਦੇ ਉੱਤਰ ਵਿੱਚ ਇੱਕ
ਸਿਰੇ ਦੇ ਬੰਜਰ, ਪਹਾੜੀ ਵੀਰਾਨ ਖੇਤਰ ਵਿੱਚ ਡੇਰੇ
ਲਾ ਲਏ ਜਿੱਥੇ ਅਸੀਂ ਇੱਕ ਸਾਲ ਠਹਿਰੇ।
ਇਹ ਸੀ ਚਲਦੀ-ਫਿਰਦੀ ਮੈਡੀਕਲ ਟੀਮ ਅਤੇ ਮੈਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਹੁਣ ਸਾਡੇ
ਕਈ ਕਾਰਜ ਸਨ,ਪਰ ਮੈਂ ਤੁਹਾਨੂੰ ਸਿਰਫ ਇੱਕ
ਬਾਰੇ ਦੱਸਾਂਗਾ ਇਹ ਸੀ, ਇੱਕ ਬਹੁਤ ਵੱਡੀ ਘਾਟ ਨੂੰ ਪੂਰਨ
ਲਈ ਕਿਸਾਨਾਂ ਵਿੱਚੋਂ ਪੈਰਾ-ਮੈਡੀਕਲ ਕਾਮਿਆਂ ਨੂੰ ਸਿਖਲਾਈ ਦੇਣੀ।
ਜਦ
ਅਸੀਂ ਇਲਾਕੇ ਵਿੱਚ ਪਹੁੰਚੇ ਜਿੱਥੇ ਅਸੀਂ ਕੰਮ ਕਰਨ ਲੱਗਣਾ ਸੀ, ਸਭ ਤੋਂ ਪਹਿਲਾਂ ਅਸੀਂ ਇੱਕ
ਮੈਡੀਕਲ ਸਕੂਲ ਉਸਾਰਿਆ। ਅਸੀਂ ਇਸਦੀ ਆਪ ਵਿਉਤ ਬਣਾਈ, ਹਾਰਵਰਡ ਮੈਡੀਕਲ ਕਾਲਜ ਜਾਂ ਕੌਲੰਬੀਆ ਜਾਂ ਕਿਸੇ ਹੋਰ
ਵਰਗਾ ਨਹੀਂ! ਕਿਸਾਨਾਂ ਸਮੇਤ, ਅਸੀਂ, ਘਮੰਤੂ ਟੀਮ ਦੇ ਮੈਂਬਰ,ਉਨਾਂ ਸੰਗ ਕੰਮ ਕਰ ਰਹੇ ਸਾਂ, ਅਸੀਂ ਮਿੱਟੀ ਖੋਦੀ, ਇੱਟਾਂ ਪੱਥੀਆਂ, ਉਨਾਂ ਨੂੰ ਅੱਗ ’ਚ ਧਰਿਆ, ਉਨਾਂ ਨੂੰ ਪਕਾਉਣ ਲਈ ਲੱਕੜਾਂ
ਕੱਟੀਆਂ ਤੇ ਭੱਠਾ ਬਣਾਇਆ; ਅਸੀਂ ਦਰਵਾਜਿਆਂ ਅਤੇ ਖਿੜਕੀਆਂ
ਦੇ ਫਰਮਾਂ ਲਈ ਲੱਕੜ ਕੱਟੀ ਅਤੇ ਸਕੂਲ ਦੀ ਉਸਾਰੀ ਕੀਤੀ। ਇਹ ਉਹੋ ਜਿਹੀ ਕੋਈ ਇਮਾਰਤ ਨਹੀਂ ਸੀ, ਪਰ ਇਹ ਹਵਾ, ਬਾਰਸ਼ ਅਤੇ ਠੰਢ ਨੂੰ ਰੋਕਦੀ ਸੀ।
ਅਤੇ ਅਸੀਂ ਕਈ ਬੈਰਕਾਂ ਦੀ ਉਸਾਰੀ ਕੀਤੀ, ਜਿੱਥੇ ਅਸੀਂ 25 ਮਰੀਜ਼ਾਂ ਨੂੰ ਰੱਖ ਸਕਦੇ ਸੀ ਅਤੇ ਜਿੱਥੇ ਅਸੀਂ ਆਪਣਾ
ਮੈਡੀਕਲ ਸਕੂਲ ਖੋਲ ਸਕੇ।
ਨਵੰਬਰ
ਮਹੀਨੇ ਦੇ ਇੱਕ ਦਿਨ, ਜਦ ਮੌਸਮ ਸਰਦ ਹੋ ਰਿਹਾ ਸੀ, ਜ਼ਮੀਨ ਠਰ ਰਹੀ ਸੀ ਅਤੇ ਖੇਤੀ ਦਾ
ਕੰਮ ਮੁੱਕ ਰਿਹਾ ਸੀ, ਅਸੀਂ 32 ਵਿਦਿਆਰਥੀਆਂ ਦੀ ਪਹਿਲੀ ਟੋਲੀ
ਨੂੰ ਦਾਖਲ ਕੀਤਾ। ਉਹ ਸਾਰੇ ਨੌਜਵਾਨ ਕਿਸਾਨ ਸਨ, ਕਮਿਊਨ ਦੇ ਹਰੇਕ ਪੈਦਾਵਾਰੀ ਬਰਗੇਡਾਂ, ਜਿਨਾਂ ਦੇ ਵਿੱਚ ਅਸੀਂ ਕੰਮ ਕਰ
ਰਹੇ ਸੀ,’ਚੋੋੋਂ ਇੱਕ ਇੱਕ। ਉਹ ਆਪਣੇ
ਪੈਦਾਵਾਰੀ ਬਰਿਗੇਡਾਂ ਵੱਲੋਂ ਚੁਣੇ ਗਏ ਸਨ, ਆਪਣੀ ਤਾਲੀਮੀ ਹੈਸੀਅਤ ਕਰਕੇ ਨਹੀਂ (ਉਨਾਂ ਵਿੱਚੋਂ
ਬਹੁਤੇ ਤਿੰਨ ਜਾਂ ਚਾਰ ਸਾਲ ਹੀ ਸਕੂਲ ਗਏ ਸਨ), ਸਗੋਂ ਉਨਾਂ ਦੀ ਮਨੋਬਿਰਤੀ ਦੇ ਅਧਾਰ ’ਤੇ- ਸਾਂਝੀਵਾਲਤਾ ਪ੍ਰਤੀ ਉਹਨਾਂ
ਦੀ ਮਨੋਬਿਰਤੀ- ਕੀ ਉਹ ਬੇਗਰਜ਼ ਸਨ ਜਾਂ ਖੁਦਗਰਜ਼, ਕੀ ਉਹ ਸਮੂਹ ਦੇ ਹਿੱਤਾਂ ਨੂੰ ਮੂਹਰੇ ਰੱਖਦੇ ਸਨ ਜਾਂ
ਖੁਦ ਆਪਣੇ ਹਿੱਤ, ਲੜਾਈ ’ਚ ਉਹ ਦਲੇਰ ਸਨ ਜਾਂ ਡਰਾਕਲ, ਮਿਹਨਤੀ ਸਨ ਜਾਂ ਆਲਸੀ। ਜੇ ਉਨਾਂ
’ਚ ਇਹ ਵਿਸ਼ੇਸ਼ਤਾਈਆਂ ਸਨ ਅਤੇ ਉਹ
ਜਾਣਾ ਚਾਹੁੰਦੇ ਸਨ ਤਾਂ ਉਹ ਚੁਣੇ ਜਾਣ ਲਈ ਕਤਾਰ ਵਿੱਚ ਸਨ।
ਚੋਣ
ਪ੍ਰਕਿਰਿਆ ਸ਼ੁਰੂ ਕੀਤੀ ਗਈ। ਬਿਨਾਂ ਸੱਕ, ਅਣਗਿਣਤ ਵਲੰਟੀਅਰ ਆਏ, ਪਰ ਅੰਤ ਅਸੀਂ 32 ਜਣਿਆਂ ’ਤੇ ਰੁਕ ਗਏ। ਸਰਦੀ ਦੇ ਦੌਰ ਵਿੱਚ
ਅਗਲੇ ਚਾਰ ਮਹੀਨੇ ਇਸ ਮੈਡੀਕਲ ਸਕੂਲ ਵਿੱਚ ਅਸੀਂ ਉਨਾਂ ਨਾਲ ਇਕੱਠੇ ਰਹੇ। ਮੈਨੂੰ ਇਸਦੇ ਸੰਭਵ ਹੋਣ
’ਤੇ ਯਕੀਨ ਨਹੀਂ ਸੀ ਕਿ ਇਨਾਂ
ਨੌਜਵਾਨ ਕਿਸਾਨਾਂ ਨਾਲ ਰਲ-ਮਿਲਕੇ 4 ਮਹੀਨਿਆਂ ਵਿੱਚ ਅਸੀਂ ਮੈਡੀਸਨ ਦੇ ਪ੍ਰਾਰੰਭਕ ਤੱਤ ਨੂੰ
ਸਿੱਖ ਸਕਾਂਗੇ। ਉਨਾਂ ਨੇ ਕਿੰਨਾਂ ਸਿੱਖਿਆ, ਮੈਂ ਇਸ ’ਤੇ ਹੈਰਾਨ ਸੀ ਅਤੇ ਅਜੇ ਵੀ ਮੈਂ ਹੈਰਾਨ ਹਾਂ। ਅਤੇ ਜਦ
ਮੈਂ ਪਿੱਛੇ ਮੁੜ ਕੇ ਉਨਾਂ ਵੱਲੋਂ ਐਡੀ ਤੇਜ਼ੀ ਨਾਲ ਸਿੱਖਣ ਦੇ ਕਾਰਨਾਂ ’ਤੇ ਝਾਤ ਮਾਰਦਾ ਹਾਂ, ਤਾਂ ਸਪਸ਼ਟ ਹੈ ਕਿ ਇਨਾਂ ਵਿੱਚੋਂ
ਬਹੁਤ ਹੀ ਮਹੱਤਵਪੂਰਨ ਕਾਰਨ ਉਨਾਂ ਦੀ ਪ੍ਰਬਲ ਪ੍ਰੇਰਨਾ ਸੀ। ਉਨਾਂ ਨੇ ਮਹਿਸੂਸ ਕੀਤਾ ਕਿ ਚੋਣ
ਕਰਕੇ ਉਨਾਂ ਨੂੰ ਮਾਣ-ਸਤਿਕਾਰ ਦਿੱਤਾ ਗਿਆ ਹੈ ਅਤੇ ਉਨਾਂ ਨੂੰ
ਇਸ ’ਤੇ ਪੂਰਾ ਉੱਤਰਨਾ ਚਾਹੀਦਾ ਹੈ , ਕਿ ਉਨਾਂ ਦੇ ਮੋਢਿਆਂ ’ਤੇ ਇੱਕ ਜੁੰਮੇਂਵਾਰੀ ਪਾਈ ਗਈ
ਅਤੇ ਕਿ ਉਨਾਂ ਨੂੰ ਇਸ ਜੁੰਮੇਂਵਾਰੀ ਦਾ ਸਤਿਕਾਰ ਕਰਨਾ ਚਾਹੀਦਾ ਹੈ ; ਇਸ ਲਈ ਉਨਾਂ ਨੇ ਬਹੁਤ ਸਖਤ ਪੜਾਈ
ਕੀਤੀ।
ਬਿਨਾਂ
ਸ਼ੱਕ, ਉੱਥੇ ਸਾਡੇ ਕੋਲ ਬਿਜਲੀ ਦੀ
ਰੋਸ਼ਨੀ ਅਤੇ ਲਗਾਤਾਰ ਚਲਦਾ-ਰਹਿੰਦਾ ਪਾਣੀ ਨਹੀਂ ਸੀ, ਪਰ ਉਹ ਸਵੇਰ ਦੇ ਤਿੰਨ,ਚਾਰ ਜਾਂ ਪੰਜ ਵਜੇ ਤੱਕ ਪੜਦੇ।
ਜਿੰਨਾਂ ਚਿਰ ਲੈਂਪ ਵਿੱਚ ਤੇਲ ਦੀ ਇੱਕ ਤਿੱਪ ਵੀ ਹੁੰਦੀ ਅਤੇ ਜਿੰਨਾਂ ਚਿਰ ਉਨਾਂ ਨੂੰ ਪੜਾਉਣ ਲਈ
ਅਸੀਂ ਜਾਗਦੇ ਰਹਿੰਦੇ ਅਤੇ ਉਨਾਂ ਨਾਲ ਗੱਲਬਾਤ ਕਰਦੇ, ਉੱਨਾ ਚਿਰ ਉਹ ਪੜਦੇ ਰਹਿੰਦੇ।
ਸ਼ਾਇਦ
ਇੱਕ ਹੋਰ ਕਾਰਨ ਕਿ ਉਨਾਂ ਨੇ ਬਹੁਤ ਤੇਜ਼ੀ ਨਾਲ ਕਿਉ ਸਿੱਖਿਆ, ਇਹ ਕਿ ਭਾਵੇਂ ਉਹ ਜਗਾ ਦੇਖਣ ਨੂੰ ਐਸੀ-ਵੈਸੀ ਸੀ ਪਰ ਇਸਦੇ ਕੁੱਝ
ਫਾਇਦੇ ਸਨ। ਉਦਾਹਰਨ ਵਜੋਂ ਅਸੀਂ, ਉਨਾਂ ਦੇ ਅਧਿਆਪਕ, ਉਨਾਂ ਦੇ ਨਾਲ ਰਹਿੰਦੇ ਸੀ, ਅਤੇ ਉਨਾਂ ਨਾਲੋਂ ਅਲਹਿਦਗੀ ਵਾਲਾ
ਕੁੱਝ ਨਹੀਂ ਸੀ, ਰੁਤਬੇ ਜਾਂ ਐਹੋ ਜਿਹੀ ਕਿਸੇ ਚੀਜ਼
ਦਾ ਕੋਈ ਸੁਆਲ ਨਹੀਂ ਸੀ। ਅਸੀਂ ਸਾਰੇ ਰਲ-ਮਿਲ ਕੇ ਕੰਮ ਕਰਦੇ-ਪਾਣੀ ਲਿਆਉਣਾ, ਬਾਲਣ ਵਾਲੀ ਲੱਕੜ ਪਾੜਨੀ, ਖਾਣਾ ਬਨਾਉਣਾ, ਸਫਾਈ ਕਰਨੀ ਅਤੇ ਹੋਰ ਸਭ ਕੁੱਝ। ਅਤੇ ਅਸੀਂ
ਪੂਰੀ ਤਰਾਂ ਉਹਨਾਂ ਦੇ ਅਖਤਿਆਰ ’ਚ ਸਾਂ। ਜੋ ਕਿਤਾਬਾਂ ਉਹ ਵਰਤਦੇ ਸਨ ਸਟੈਂਸਲਾਂ ਰਾਹੀਂ ਤਿਆਰ ਕੀਤੀਆਂ
ਡੁਪਲੀਕੇਟ ਕਾਪੀਆਂ ਸਨ, ਪਰ ਉਨਾਂ ਦੀ ਲੋੜ ਖਾਤਰ ਅਸੀਂ
ਲਿਖ ਦਿੱਤੀਆਂ ਸਨ। ਸਧਾਰਨ ਲਿਖਤ ਬਗੈਰਾ ਲਈ ਉਹ ਠੁੱਕਦਾਰ ਕੰਮ ਸਾਰਦੀਆਂ ਸਨ।
ਅਸੀਂ
ਕੋਰਸ ਦੀ ਹਰ ਸਟੇਜ ’ਤੇ ਸਿਧਾਂਤ ਅਤੇ ਅਮਲ ਨੂੰ
ਜੋੜਿਆ। ਕਈ ਦੇਸ਼ਾਂ ਵਿੱਚ, ਸਮੇਤ ਮੇਰੇ ਆਵਦੇ ਦੇਸ਼ ਵਿੱਚ
ਸ਼ੁਰੂ ਅਤੇ ਅੰਤ ਵਿਚਕਾਰ ਜਾਂ ਸ਼ੁਰੂ ਅਤੇ ਮੱਧ ਵਿਚਕਾਰ ‘‘ਇੱਕ ਚੀਨੀ ਦੀਵਾਰ’’ ਖੜੀ ਕਰਨ ਦਾ ਰਿਵਾਜ ਹੈ। ਸ਼ੁਰੂ ਵਿੱਚ ਤੁਸੀਂ ਜੀਵ-ਰਚਨਾ
ਵਿਗਿਆਨ ਸਰੀਰ ਿਆ ਵਿਗਿਆਨ ਵਗੈਰਾ, ਆਰੰਭਕ ਵਿਗਿਆਨਾਂ ਪੜਦੇ ਹੋ। ਅਤੇ ਜਦ ਤੁਸੀਂ ਉਹ
ਗ੍ਰਹਿਣ ਕਰ ਲਈਆਂ ਇਸ ਤੋਂ ਪਹਿਲਾਂ ਕਿ ਤੁਸੀਂ ਭੁੱਲ ਨਾ ਜਾਓ, ਤੁਸੀਂ ਮਰੀਜ਼ ਦੇਖਣ ਲੱਗ ਜਾਂਦੇ ਹੋ।
ਚੀਨ
ਵਿੱਚ ਇਸ ਕਿਸਮ ਦੀ ਚੀਨੀ ਦੀਵਾਰ ਦੀ ਹੋਂਦ ਨਹੀਂ ਹੈ। ਅਸੀਂ ਸਰੀਰ ਿਆ ਵਿਗਿਆਨ ਅਤੇ ਸਰੀਰ ਰਚਨਾ
ਵਿਗਿਆਨ ਦੀ ਪੜਾਈ ਕੀਤੀ ਅਤੇ ਅਸੀਂ ਸੂਰਾਂ ਅਤੇ ਚੂਚਿਆਂ ਦੀ ਚੀਰਫਾੜ ਕੀਤੀ। ਪਰ ਜਦ ਅਸੀਂ ਸਰੀਰ
ਰਚਨਾ ਵਿਗਿਆਨ ਅਤੇ ਸਰੀਰ ਿਆ ਵਿਗਿਆਨ ਦੀ ਪੜਾਈ ਕੀਤੀ ਉਵੇਂ ਹੀ ਅਸੀਂ ਅਮਲ ’ਚ ਇਸਨੂੰ ਲਾਗੂ ਕੀਤਾ।
ਜਦ
ਫੇਫੜਿਆਂ ਦੇ ਰੋਗ ਵਾਲਾ ਕੋਈ ਮਰੀਜ਼ ਸਾਡੇ ਕਲੀਨਿਕ ਵਿੱਚ ਆਉਦਾ, ਮਿਸਾਲ ਵਜੋਂ ਅਸੀਂ ਫੇਫੜਿਆਂ ਦੀ
ਜਾਂਚ ਕਰਦੇ, ਅਸੀਂ ਮੁੜ ਤੋਂ ਫੇਫੜਿਆਂ ਦੀ
ਚੀਰਫਾੜ ਕਰਨ ਜਾਂਦੇ, ਦੇਖਦੇ ਕਿ ਉਹ ਕਿਹੋ ਜਿਹੇ ਹਨ, ਫੇਫੜਿਆਂ ਦੀ ਫਿਜ਼ੀਆਲੋਜੀ ਦੀ ਛਾਣਬੀਣ ਕਰਦੇ ਅਤੇ ਫਿਰ ਫੇਫੜਿਆਂ ਦੇ ਰੋਗਾਂ ਵੱਲ, ਇਨਾਂ ਦੀ ਤਸ਼ਖੀਸ਼ ਵੱਲ ਅਤੇ ਉਨਾਂ ਦੇ ਇਲਾਜ ਵੱਲ ਵਧਦੇ।
ਤਾਂ ਫਿਰ ਵਿਸ਼ਾਲ ਪੱਧਰ ’ਤੇ ਗਿਆਨ ਵਿੱਚ ਵਾਧਾ ਹੁੰਦਾ, ਦਿਲਚਸਪੀ ਬਰਕਰਾਰ ਰਹਿੰਦੀ, ਸਿੱਖਿਆ ਦੇ ਸਾਰੇ ਪੱਖ ਜੋ ਉਹ
ਪ੍ਰਾਪਤ ਕਰ ਰਹੇ ਸਨ, ਮਕਸਦ ਭਰਪੂਰ ਦਿਖਾਈ ਦਿੰਦੇ ਸਨ।
ਫਿਰ
ਮਾਰਚ ਵਿੱਚ ਜ਼ਮੀਨ ਗਰਮਾਉਣੀ ਸ਼ੁਰੂ ਹੋਈ ਅਤੇ ਆਪਣੇ ਖੇਤਾਂ ਵਿੱਚ ਵਾਪਸ ਉਹ ਲੋੜੀਂਦੇ ਸਨ, ਡਾਕਟਰਾਂ ਵਜੋਂ ਨਹੀਂ , ਕਿਸਾਨਾਂ ਵਜੋਂ। ਉਹ ਵਾਪਸ ਗਏ, ਅਤੇ ਜਿਵੇਂ ਉਹ ਪਹਿਲਾਂ ਕਰਦੇ ਸਨ, ਆਪਣਾ ਪਸੀਨਾ ਵਹਾ ਕੇ ਰੋਜ਼ੀ ਕਮਾ
ਰਹੇ ਉਹ ਕਿਸਾਨ ਸਨ। ਪਰ ਇੱਕ ਫਰਕ ਸੀ, ਕਿਉਕਿ ਹੁਣ , ਜੇ ਕੋਈ ਬਿਮਾਰ ਪੈ ਜਾਂਦਾ , ਜਾਂ ਜੇ ਉਨਾਂ ਦਾ ਕੋਈ ਗੁਆਂਢੀ , ਉਨਾਂ ਦਾ ਸਾਥੀ ਕਾਮਾ, ਸਾਥੀ ਪਿੰਡ ਵਾਸੀ, ਉਨਾਂ ਨੂੰ ਕੋਈ ਖਰਾਬੀ ਹੁੰਦੀ, ਉਹ ਪਹਿਲਾਂ ਇਹਨਾਂ ਕਿਸਾਨ
ਡਾਕਟਰਾਂ ਦੀ ਸਲਾਹ ਲੈਂਦੇ। ਆਪਣੇ ਮੈਡੀਕਲ ਬੈਗ ਲੈ ਕੇ, ਮੁਢਲੀਆਂ ਘੱਟੋ ਘੱਟ ਦਵਾਈਆਂ ਅਤੇ ਮੁਢਲੀਆਂ ਘੱਟੋ ਘੱਟ
ਪੱਟੀਆਂ ਅਤੇ ਔਜ਼ਾਰ ਲੈ ਕੇ, ਉਹ ਬਹੁਤ ਸਾਰੇ ਮਾਮਲਿਆਂ ਨਾਲ
ਸਿੱਝਣ ਦੇ ਸਮਰੱਥ ਸਨ। ਅਸੀਂ ਘਮੰਤੂ ਟੀਮ ਵਿੱਚ ਆਪਣੇ ਪਿੰਡਾਂ-ਆਪਣੇ ਬਲਾਕ ਵਿੱਚ ਘੱਟੋ ਘੱਟ ਇੱਕ
ਜਾਂ ਦੋ ਵਾਰ ਘੁੰਮਦੇ ਅਤੇ ਆਪਣੇ ਇਲਾਕੇ ’ਚ ਪੈਂਦੇ ਹਰੇਕ ਪਿੰਡ ’ਚ ਜਾਂਦੇ ਅਤੇ ਜਦ ਅਸੀਂ ਕਿਸੇ
ਪਿੰਡ ਵਿੱਚ ਪਹੁੰਚਦੇ, ਉੱਥੇ ਸਾਨੂੰ ਇੱਕ ਕਿਸਾਨ ਡਾਕਟਰ
ਟੱਕਰਦਾ, ਜਿਹੜਾ ਸਾਨੂੰ ਉਨਾਂ ਸਾਰੇ
ਮਰੀਜ਼ਾਂ ਬਾਰੇ ਦੱਸਦਾ ਜਿਹੜੇ ਉਸਨੇ ਦੇਖੇ ਹੁੰਦੇ ਸਨ। ਅਸੀਂ ਰਲ-ਮਿਲ ਕੇ ਸਮੱਸਿਆਵਾਂ ’ਤੇ ਬਹਿਸ-ਵਿਚਾਰ ਕਰਦੇ ਅਤੇ
ਜਿੱਥੇ ਅਸੀਂ ਸਹਿਮਤ ਹੁੰਦੇ, ਜਿੱਥੇ ਅਸਹਿਮਤ ਹੁੰਦੇ, ਹੋਰ ਚੰਗਾ ਕੀ ਹੋ ਸਕਦਾ ਸੀ, ਇਤਿਆਦਿ ਬਾਰੇ ਗੱਲਾਂ ਕਰਦੇ। ਇਸ
ਤਰਾਂ ਨਾਲ ਮੈਡੀਕਲ ਗਿਆਨ ’ਚ ਲਗਾਤਾਰ ਵਾਧਾ ਹੁੰਦਾ।
ਸਰਦੀ
ਆਈ, ਉਹੀ ਕੁੱਝ ਵਾਪਰਿਆ, ਉਹ 4 ਮਹੀਨੇ ਲਈ ਪੂਰਾ ਸਮਾਂ ਅਗਲੇਰੇ
ਕੋਰਸ ਵਾਸਤੇ ਪੜਾਈ ’ਤੇ ਲਾਉਣ ਲਈ, ਵਾਪਸ ਮੈਡੀਕਲ ਸਕੂਲ ਚਲੇ ਗਏ, 8 ਮਹੀਨੇ ਲਈ ਫਿਰ ਵਾਪਸ ਪਰਤਣਗੇ।
ਅਗਲੀ ਸਰਦੀ ਤਿੰਨ ਸਾਲਾ ਕੋਰਸ ਲਈ ਫਿਰ ਆਉਣਗੇ। ਪਰ ਤਿੰਨ ਸਾਲ ਦੇ ਇਸ ਕੋਰਸ ਦੇ ਅੰਤ ’ਤੇ ਉਨਾਂ ਨੂੰ ਲਾਲ ਰਿਬਨ ’ਚ ਬੰਨੇ ਸੀਲ ਲੱਗੇ ਪ੍ਰਮਾਣ ਪੱਤਰ
ਨਹੀਂ ਮਿਲਣੇ, ਕਿ ਫਲਾਣਾ ਵਿਅਕਤੀ ਹੁਣ ਇੱਕ
ਕਿਸਾਨ ਡਾਕਟਰ ਹੈ। ਉਹ ਕਿਸਾਨ ਸਨ, ਕਿਸਾਨ ਰਹੇ ਅਤੇ ਆਪਣੀ ਪੂਰੀ ਜ਼ਿੰਦਗੀ ਕਿਸਾਨ ਹੀ ਰਹਿਣੇ
ਸਨ। ਇਸਦਾ ਅਰਥ ਸਿਰਫ਼ ਇਹ ਸੀ ਕਿ ਇਹ ਵਿਅਕਤੀ ਆਪਣੀ ਨਿਪੁੰਨਤਾ ਦੇ ਇੱਕ ਖਾਸ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਕਿ
ਭਵਿੱਖ ਵਿੱਚ ਉਸਦੀ ਸਿਖਲਾਈ ਉਸ ਅਨੁਸਾਰ ਢੁੱਕਵੀਆਂ ਲੀਹਾਂ ’ਤੇ ਹੋਵੇਗੀ।
ਇਹ
ਸਾਰਾ ਕੁੱਝ ਨਵਾਂ ਹੈ, ਵਿਕਾਸ ਦੇ ਅਮਲ ਵਿੱਚ ਹੈ, ਪਰ ਇਹ ਧਾਰਨਾ ਹੈ ਕਿ ਆਪਣੀ ਪੂਰੀ
ਜ਼ਿੰਦਗੀ ਦੌਰਾਨ ਉਹ ਆਪਣੇ ਪੇਸ਼ੇਵਰ ਪੱਧਰ ਨੂੰ, ਆਵਦੇ ਤਕਨੀਕੀ ਹੁਨਰ ਨੂੰ, ਉੱਚਾ ਚੁੱਕਣਗੇ।
ਸਭਿਆਚਾਰਕ
ਇਨਕਲਾਬ ਦੇ ਪਹਿਲੇ ਤਿੰਨ ਸਾਲਾਂ ਵਿੱਚ ਕੋਈ 10 ਲੱਖ ਪੈਰਾ-ਮੈਡੀਕਲ ਕਾਮਿਆਂ ਨੂੰ ਪੇਂਡੂ ਖੇਤਰ ’ਚ ਕੰਮ ਕਰਨ ਲਈ ਸਿਖਲਾਈ ਦਿੱਤੀ
ਗਈ। ਇਸ ਵਿੱਚ ਕਿਸਾਨ ਡਾਕਟਰ, ਦਾਈਆਂ, ਸੈਨੇਟਰੀ ਕਾਮੇ, ਸੰਤਾਨ-ਸੰਜਮ ਕਾਮੇ ਵਗੈਰਾ ਵਗੈਰਾ
ਸ਼ਾਮਲ ਸਨ। ਇਸ ਤਰਾਂ ਚੀਨ ਨੇ ਜਨ-ਸਮੂਹਾਂ ’ਤੇ ਨਿਰਭਰਤਾ ਰਾਹੀਂ, ਇਸਦੇ ਆਮ ਕਿਸਾਨਾਂ ਦੀ ਅੰਦਰੂਨੀ
ਪ੍ਰੇਰਨਾ ਸ਼ਕਤੀ, ਪ੍ਰਬੀਨਤਾ ਅਤੇ ਸੂਝ-ਬੂਝ ਦੇ
ਜੋੜ-ਮੇਲ ਨਾਲ ਇਸ ਸਮੱਸਿਆ ਦਾ ਜੂੜ ਵੱਢ ਦਿੱਤਾ ਹੈ ਜੋ ਮੈਂ ਸੋਚਦਾ ਹਾਂ ਕਿ ਸੰਸਾਰ ਦੇ ਕਿਸੇ ਵੀ
ਹੋਰ ਦੇਸ਼ ਵਿੱਚ ਨਹੀਂ ਹੋਇਆ।
ਪੈਰਾ-ਮੈਡੀਕਲ
ਕਾਮਿਆਂ ਦੀ ਇਸ ਅਪਾਰ ਫੌਜ ਅਤੇ ਸ਼ਹਿਰੀ ਹਸਪਤਾਲਾਂ ਤੋਂ ਬਹੁਤ ਸਾਰੇ ਡਾਕਟਰਾਂ ਨੇ ਕਿਸਾਨ ਵੱਸੋਂ
ਦੀ ਸੇਵਾ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ ਸ਼ਹਿਰਾਂ ਤੋਂ ਆਪਣੇ ਆਪ ਨੂੰ ਉਖੇੜ ਲਿਆ ਅਤੇ ਆਪਣੀ
ਪਤਨੀ ਤੇ ਬੱਚਿਆਂ ਸਮੇਤ ਅਤਿ ਅਣਸੁਖਾਵੀਆਂ ਤੇ ਬਹੁਤ
ਦੂਰ-ਦੁਰਾਡੀਆਂ ਥਾਵਾਂ ’ਤੇ ਸਵੈ-ਇੱਛਾ ਨਾਲ ਜਾ ਡੇਰੇ ਲਾਏ
ਅਤੇ ਉੱਥੇ ਟਿਕੇ ਹੋਏ ਹਨ। ਇਹ ਉਸਦੇ ਪੂਰੀ ਤਰਾਂ ਉਲਟ ਹੈ, ਜੋ ਤੁਸੀਂ ਲਗਭਗ ਪੂਰੇ ਸੰਸਾਰ ਵਿੱਚ ਦੇਖਦੇ ਹੋ। ਮੇਰੇ
ਆਪਣੇ ਦੇਸ਼ ਬਾਰੇ ਕਹਿਣਾ ਹੋਵੇ, ਡਾਕਟਰਾਂ ਦਾ ਰੌਂਅ ਸਖਤ ਜੀਵਨ
ਵਾਲੀਆਂ ਥਾਵਾਂ ਤੋਂ ਹਮੇਸ਼ਾ ਉੱਥੇ ਨੂੰ ਹੈ ਜਿੱਥੇ ਇਹ ਸੌੌਖੀਆਂ ਹੋਣ, ਘੱਟ ਰੁਪਏ-ਪੈਸੇ ਵਾਲੀਆਂ ਥਾਵਾਂ
ਤੋਂ ਉੱਥੇ ਨੂੰ ਹੈ ਜਿੱਥੇ ਵੱਧ ਪੈਸਾ ਹੋਵੇ। ਇਸ ਲਈ ਉਹ ਪਿੰਡਾਂ ਤੋਂ ਸ਼ਹਿਰਾਂ ਵੱਲ ਜਾਂਦੇ ਹਨ, ਗਰੀਬੜੇ ਸ਼ਹਿਰਾਂ ਤੋਂ ਅਮੀਰ
ਸ਼ਹਿਰਾਂ ਵੱਲ, ਅਤੇ ਸ਼ਹਿਰ ਦੀ ਮਜ਼ਦੂਰ ਜਮਾਤ ਦੀਆਂ
ਨੁੱਕਰਾਂ ਤੋਂ ਪੋਸ਼ ਹਿੱਸਿਆਂ ਵੱਲ ਅਤੇ ਅੰਤ ਉਹ ਗਰੀਬ ਦੇਸ਼ਾਂ ਤੋਂ ਅਮੀਰ ਦੇਸ਼ਾਂ ਵਿੱਚ ਟਿਕ ਜਾਂਦੇ
ਹਨ।
ਇਸ
ਤਰਾਂ ਬਰਤਾਨੀਆ ਦੇ ਡਾਕਟਰ ਅਮਰੀਕਾ ਚਲੇ ਜਾਂਦੇ ਹਨ ਅਤੇ ਭਾਰਤੀ ਡਾਕਟਰ ਇੰਗਲੈਂਡ ਆ ਜਾਂਦੇ ਹਨ।
ਚੀਨ ਤੋਂ ਸਿਵਾਏ ਮੈਡੀਕਲ ਅਮਲੇ-ਫੈਲੇ ਦੀ ਇਹ ਸੰਸਾਰ ਵਿਆਪੀ ਗਤੀ-ਵਿਧੀ ਹੈ, ਪਰ ਇੱਥੇ ਇਹ ਬਿਲਕੁਲ ਉਲਟ ਹੈ।
ਉੱਥੇ ਮੁਕਾਬਲਤਨ ਆਸਾਨ ਜੀਵਨ ਵਾਲੇ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਹੈ, ਜਿੱਥੇ ਇਹ ਸਖਤ ਹੈ।
ਕਈ
ਲੋਕ ਕਹਿੰਦੇ ਹਨ, ਹਾਂ, ਤੁਹਾਡੇ ਕੋਲ ਐਨੇ ਸਾਰੇ
ਪੈਰਾ-ਮੈਡੀਕਲ ਕਾਮੇ ਤਾਂ ਹਨ,ਪਰ ਉਨਾਂ ਦਾ ਹਾਸਲ ਪੱਧਰ ਕੀ ਹੈ? ਹਕੀਕਤਨ ਉਹ ਕਿਸ ਕਿਸਮ ਦੇ ਡਾਕਟਰ
ਹਨ? ਕੀ ਸੱਚਮੁੱਚ ਹੀ ਉਹ ਲੋਕਾਂ ਦੀ
ਸਿਹਤ ਦੀ ਦੇਖਭਾਲ ਕਰਦੇ ਹਨ? ਇਸ ਨਾਲ ਬਹੁਤ ਵੱਡੇ ਸੁਆਲ ਖੜੇ
ਹੁੰਦੇ ਹਨ, ਸਮੇਤ ਇਸਦੇ ਕਿ ਇੱਕ ਡਾਕਟਰ ਦੀਆਂ
ਕਿਹੋ ਜਿਹੀਆਂ ਵਿਸ਼ੇਸ਼ਤਾਈਆਂ ਹੋਣੀਆਂ ਚਾਹੀਦੀਆਂ ਹਨ।
ਕਈ
ਲੋਕ ਸੋਚਦੇ ਹਨ ਕਿ ਬਹੁਤ ਸਾਰੀਆਂ ਡਿਗਰੀਆਂ ਹੋਣੀਆਂ, ਬਹੁਤ ਸਾਰੇ ਮਾਹਰ ਕੋਰਸਾਂ ਵਿੱਚ ਦੀ ਲੰਘੇ ਹੋਣਾ ਅਤੇ
ਰੋਗੀ ਦੀ ਦੇਖਭਾਲ ਦੇ ਤੌਰ-ਤਰੀਕੇ ਆਦਿ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਈਆਂ ਹਨ। ਮੈਂ ਪੇਸ਼ਾਵਰ ਹੁਨਰ
ਦੀ ਮਹੱਤਤਾ ਅਤੇ ਆਧੁਨਿਕ ਤਕਨੀਕਾਂ ਦੀ ਨਿਪੁੰਨਤਾ ਨੂੰ ਘਟਾ ਨਹੀਂ ਰਿਹਾ। ਪਰ ਮੇਰਾ ਵਿਸ਼ਵਾਸ਼ ਹੈ
ਕਿ ਕਿਸੇ ਡਾਕਟਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ, ਜਿੱਥੋਂ ਤੱਕ ਹੋ ਸਕੇ, ਮਰੀਜ਼ ਦੇ ਹਿੱਤਾਂ ਨੂੰ ਕਿਸੇ ਵੀ
ਹੋਰ ਗੱਲ ਨਾਲੋਂ ਉੱਪਰ ਦੀ ਰੱਖਣ ਦੀ ਨਿਸ਼ਚਾ, ਆਪਣੀ ਪੂਰੀ ਜ਼ਿੰਦਗੀ ਆਪਣੇ ਮਰੀਜ਼ਾਂ ਪ੍ਰਤੀ, ਆਪਣੇ ਸਾਥੀਆਂ ਪ੍ਰਤੀ, ਅਰਪਣ ਕਰਨੀ ਸਭ ਤੋਂ ਮਹੱਤਵਪੂਰਨ
ਵਿਸ਼ੇਸ਼ਤਾ ਹੁੰਦੀ ਹੈ। ਜੇ ਉਸਦੀ ਇਹ ਰੁਚੀ ਹੈ, ਇਹ ਪ੍ਰੇਰਨਾ ਹੈ, ਉਹ ਇੱਕ ਚੰਗਾ ਡਾਕਟਰ ਹੈ। ਜੇ ਉਸਦੇ ਪੱਲੇ ਇਹ ਨਹੀਂ ਹੈ, ਉਸਦਾ ਪੇਸ਼ੇਵਰ ਜਾਂ ਤਕਨੀਕੀ ਪੱਧਰ
ਕੋਈ ਵੀ ਹੋਵੇ, ਉਹ ਇੱਕ ਚੰਗਾ ਡਾਕਟਰ ਹੋਣ ਤੋਂ ਊਣਾ
ਹੈ।
ਕਿਸਾਨ
ਡਾਕਟਰਾਂ ਦੇ ਪੱਲੇ ਆਪਣੇ ਸਾਥੀਆਂ ਦੀ ਸੇਵਾ ਕਰਨ ਦੀ ਨਿਸ਼ਚਾ ਹੈ। ਉਨਾਂ ਦਾ ਤਕਨੀਕੀ ਜਾਂ ਪੇਸ਼ਾਵਰ
ਗਿਆਨ ਮਿਸਾਲੀ ਹੋਣ ਤੋਂ ਕਿੰਨਾਂ ਵੀ ਘੱਟ ਹੋਵੇ, ਜੋ ਸਮੇਂ ਨਾਲ ਠੀਕ ਹੋ ਸਕਦਾ ਹੈ ਤੇ ਹੋ ਜਾਵੇਗਾ, ਕਿਉਕਿ ਆਪਣੇ ਮਰੀਜ਼ਾਂ ਪ੍ਰਤੀ
ਜੁੰਮੇਂਵਾਰੀ ਦਾ ਬੋਧ ਹੋਣ ਦਾ ਅਰਥ ਹੈ ਕਿ ਉਨਾਂ ਦੀਆਂ ਲੋੜਾਂ ਦੀ ਪੂਰਤੀ ਲਈ ਤੁਹਾਡੇ ਵਿੱਚ ਆਪਣੇ
ਆਪ ਨੂੰ ਗਿਆਨ ਤੇ ਹੁਨਰ ਨਾਲ ਲੈਸ ਕਰਨ ਦੀ ਨਿਸ਼ਚਾ ਵੀ ਹੈ। ਇਹ ਉਸੇ ਦਾ ਹੀ ਹਿੱਸਾ ਹੈ।
ਇਸ ਲਈ
ਮੈਂ ਉਨਾਂ ਸਿਆਣੇ-ਬਿਆਣੇ ਡਾਕਟਰਾਂ ਨੂੰ ਕਹਿੰਦਾ ਹਾਂ, ਜਿਹੜੇ ਕਹਿੰਦੇ ਹਨ, ਵਾਹ, ਕੈਸੇ ਡਾਕਟਰ ਹਨ ਉਹ! ਦਰਅਸਲ ਉਹ ਇਸ ਨੂੰ ਗਿਣਤੀ ’ਚ ਨਹੀਂ ਰੱਖਦੇ ਮੈਂ ਕਹਿੰਦਾ ਹਾਂ, ਉਹ ਜ਼ਰੂਰ-ਬਰ-ਜ਼ਰੂਰ ਇਹ ਗਿਣਤੀ ’ਚ ਰੱਖਣ। ਮੈਂ ਕਹਿੰਦਾ ਹਾਂ, ਭਵਿੱਖ ਦੇ ਡਾਕਟਰ ਏਹੋ ਹਨ ਇਹ
ਕੋਈ ਵਕਤੀ ਉਪਾਅ ਨਹੀਂ ਹੈ, ਇਹ ਕੋਈ ਬੁੱਤਾ ਸਾਰਨਾ ਨਹੀਂ ਹੈ।
ਇਸੇ ਤਰਾਂ ਹੀ ਭਵਿੱਖ ਦੇ ਡਾਕਟਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਜਿਨਾਂ ਦੀਆਂ ਲੋਕਾਂ ’ਚ ਜੜਾਂ ਲੱਗੀਆਂ ਹੋਣ। ਉਹ ਲੋਕਾਂ
ਵਿੱਚੋਂ ਆਉਣਗੇ, ਉਹ ਲੋਕਾਂ ਦੀ ਸੇਵਾ ਦੀ ਇੱਛਾ
ਤੋਂ ਪ੍ਰੇਰਤ ਹੋਣਗੇ। ਉਹ ਆਪਣੀ ਕਮਾਈ ਕਰਕੇ, ਆਪਣੇ ਲਿਬਾਸ ਕਰਕੇ, ਆਪਣੀਆਂ ਮੋਟਰ-ਗੱਡੀਆਂ ਕਰਕੇ, ਰਿਹਾਇਸ਼ ਕਰਕੇ ਜਾਂ ਕਿਸੇ ਵੀ
ਅਜਿਹੀ ਹੋਰ ਗੱਲ ਕਰਕੇ ਲੋਕਾਂ ਤੋਂ ਅਲਹਿਦਾ ਨਹੀਂ ਹੋਣਗੇ। ਉਹ ਲੋਕਾਂ ਨਾਲ ਇੱਕ-ਮਿੱਕ ਹੋਣਗੇ ਅਤੇ
ਆਪਣੀ ਵੱਧ ਤੋਂ ਵੱਧ ਯੋਗਤਾ ਨਾਲ ਉਨਾਂ ਦੀ ਸੇਵਾ ਕਰਨਗੇ, ਅਤੇ ਖੁਦ ਉਨਾਂ ਦੀ ਪੜਾਈ-ਲਿਖਾਈ ਲਈ, ਸਿੱਖਣ-ਸਿਖਾਉਣ ਲਈ, ਆਪਣੇ ਗਿਆਨ ਦੀ ਵਰਤੋਂ ਲਈ ਅਤੇ
ਸਭ ਤੋਂ ਵਧ ਕੇ ਇਹ ਯਕੀਨੀ ਕਰਨ ਲਈ ਕਿ ਲੋਕਾਂ ਵਿੱਚੋਂ ਉਨਾਂ ਦੀਆਂ ਜੜਾਂ ਕਦੇ ਉੱਖੜ ਨਾ ਜਾਣ, ਪੂਰੇ ਦਾ ਪੂਰਾ ਰਾਜ ਉਨਾਂ ਦੀ
ਮੱਦਦ ਕਰੇਗਾ। ਅਤੇ ਇਹ ਕਿਸਾਨ ਡਾਕਟਰ ਹਮੇਸ਼ਾ ਕਿਸਾਨ ਰਹਿਣਗੇ।
*
‘‘ਨੰਗੇ
ਪੈਰਾਂ ਵਾਲੇ ਡਾਕਟਰ’’ ਨੰਗੇ ਪੈਰਾਂ ਦਾ ਅਰਥ ਇਹ ਨਹੀਂ
ਕਿ ਉਹ ਸੱਚਮੁੱਚ ਨੰਗੇ ਪੈਰਾਂ ਵਾਲੇ ਹਨ। ਨੰਗੇ ਪੈਰਾਂ ਦਾ ਲਫ਼ਜ਼
ਉਸਦਾ ਮੁੱਢਲੇ ਰੂਪ ’ਚ ਕਿਸਾਨ ਹੋਣ ਨੂੰ ਬਿਆਨ ਕਰਦਾ
ਹੈ। ਉਜ ਉਹ ਬੂਟ ਪਹਿਨਦੇ ਹਨ। ਨੰਗੇ ਪੈਰਾਂ ਵਾਲੇ ਡਾਕਟਰ ਦੀ ਚੀਨੀ ਪ੍ਰੀਭਾਸ਼ਾ ਅਨੁਸਾਰ,‘‘ ਨੰਗੇ ਪੈਰਾਂ ਵਾਲਾ ਡਾਕਟਰ ਇੱਕ
ਕਿਸਾਨ ਹੁੰਦਾ ਹੈ, ਜਿਸਨੇ ਮੁੱਢਲੀ ਡਾਕਟਰੀ ਸਿਖਲਾਈ ਪ੍ਰਾਪਤ ਕੀਤੀ
ਹੋਈ ਹੈ ਅਤੇ ਆਪਣੇ ਪੈਦਾਵਾਰੀ ਕੰਮ ਦਾ
ਤਿਆਗ ਕੀਤੇ ਬਗੈਰ ਇਲਾਜ ਕਰਦਾ ਹੈ। ਉਸਦੇ ਨਾਂ ਨਾਲ ਇਹ ਲਫ਼ਜ਼ ਇਸ ਕਰਕੇ ਜੁੜ ਗਿਆ ਹੈ ਕਿ ਦੱਖਣੀ
ਚੀਨ ਦੇ ਝੋਨੇ ਦੇ ਖੇਤਾਂ ਵਿੱਚ ਕਿਸਾਨ ਨੰਗੇ ਪੈਰਾਂ ਨਾਲ ਕੰਮ ਕਰਦੇ ਹਨ।’’
ਚੇਅਰਮੈਨ ਮਾਓ ਦੇ ਦਿਸ਼ਾ
ਨਿਰਦੇਸ਼ਾਂ ’ਤੇ 1958 ਵਿੱਚ ਅਗਾਂਹ ਵੱਲ ਇੱਕ ਵੱਡੀ ਛਾਲ ਦੇ ਵਰ੍ਹੇ ’ਚ ਸ਼ੁਰੂ ਹੋਈ ਨੰਗੇ ਪੈਰਾਂ ਵਾਲੇ ਡਾਕਟਰਾਂ ਦੀ ਪ੍ਰਥਾ ਅਗਲੇ ਸਾਲਾਂ
ਦੌਰਾਨ ਲਗਾਤਾਰ ਅੱਗੇ ਵਧੀ ਅਤੇ ਇਹ ਗਿਣਤੀ 10 ਲੱਖ
ਤੱਕ ਜਾ ਅੱਪੜੀ। ਨੰਗੇ ਪੈਰਾਂ ਵਾਲੇ ਡਾਕਟਰ ਨੂੰ ਮੈਡੀਕਲ ਕੰਮ ਦਾ ਕੋਈ ਵੱਖਰਾ/ਵਿਸ਼ੇਸ਼ ਇਵਜ਼ਾਨਾ
ਨਹੀਂ ਦਿੱਤਾ ਜਾਂਦਾ। ਉਹ ਇੱਕ ਆਮ ਖੇਤੀ ਕਾਮੇ ਵਾਲੀਆਂ ਉਜਰਤਾ ਹੀ ਪਰਾਪਤ ਕਰਦਾ ਹੈ। ਇੱਕ ਕਮਿਊਨ ਮੈਂਬਰ ਹੋਣ ਵਜੋਂ ਨੰਗੇ ਪੈਰਾਂ ਵਾਲੇ ਡਾਕਟਰਦੀ ਆਮਦਨ ਕਮਿਊਨ ਦੀ ਕੁੱਲ ਆਮਦਨਅਤੇ ਖੁਦ ਉਸ ਵੱਲੋਂ ਪਰਾਪਤ ਕੀਤੇ ਕੰਮ ਅੰਕਾਂ ਤੇ ਨਿਰਭਰ ਕਰਦੀ ਹੈ। ਪਰ ਉਸ ਡਾਕਟਰ ਨਾਲੋਂ ਘੱਟ ਹੁੰਦੀ ਹੈ ਜੋ ਕਿਸਾਨ ਨਹੀਂ ਹੈ, ਪੇਸ਼ੇਵਰ ਡਾਕਟਰ ਹੈ।
ਜੋਸ਼ੂਆ ਹੌਰਨ ਦੀ ਪੁਸਤਕ ਮਹਾਂਮਾਰੀਆਂ ਨੂੰ ਅਲਵਿਦਾ ਚੋਂ ਅਨੁਵਾਦ
ਜੋਸ਼ੂਆ ਹੌਰਨ ਦੀ ਪੁਸਤਕ ਮਹਾਂਮਾਰੀਆਂ ਨੂੰ ਅਲਵਿਦਾ ਚੋਂ ਅਨੁਵਾਦ
No comments:
Post a Comment