Tuesday, July 21, 2020

ਨਾਗਰਿਕਤਾ ਹੱਕਾਂ ’ਤੇ ਹਮਲੇ ਖਿਲਾਫ਼ ਪੰਜਾਬ ’ਚ ਵਿਸ਼ਾਲ ਜਨਤਕ ਮੁਹਿੰਮਾਂ ਦਾ ਦੌਰ ਜ਼ੋਰਦਾਰ ਜਨਤਕ ਲਾਮਬੰਦੀ ਦੀ ਮਿਸਾਲ

ਨਾਗਰਿਕਤਾ ਹੱਕਾਂ ਤੇ ਹਮਲੇ ਖਿਲਾਫ਼
ਪੰਜਾਬ ਵਿਸ਼ਾਲ ਜਨਤਕ ਮੁਹਿੰਮਾਂ ਦਾ ਦੌਰ
ਜ਼ੋਰਦਾਰ ਜਨਤਕ ਲਾਮਬੰਦੀ ਦੀ ਮਿਸਾਲ

ਸੀ ਕਾਨੂੰਨ ਤੇ ਨਾਗਰਿਕਤਾ ਰਜਿਸਟਰ ਦੇ ਕਦਮਾਂ ਰਾਹੀ ਕੇਂਦਰੀ ਹਕੂਮਤ ਵੱਲੋਂ   ਨਾਗਰਿਕਤਾ ਹੱਕਾਂ ਤੇ ਬੋਲੇ ਹਮਲੇ ਖਿਲਾਫ ਮੁਲਕ ਭਰ ਜ਼ੋਰਦਾਰ ਲੋਕ ਉਭਾਰ    ਉੱਠਿਆ ਹੈ। ਪੰਜਾਬ ਅੰਦਰ ਵੀ ਅੱਧ ਦਸੰਬਰ ਤੋਂ ਇਸ ਹਮਲੇ ਖਿਲਾਫ ਜ਼ੋਰਦਾਰ ਵਿਰੋਧ ਸਰਗਰਮੀ ਦਾ ਸਿਲਸਿਲਾ ਚੱਲਿਆ ਹੋਇਆ ਹੈ। ਵੱਖ ਵੱਖ ਸਿਆਸੀ ਪਾਰਟੀਆਂ, ਨੀਮ-ਸਿਆਸੀ ਮੰਚਾਂ ਤੇ ਜਨਤਕ ਜਥੇਬੰਦੀਆਂ ਵੱਲੋਂ ਇਹਨਾਂ ਘੋਰ ਲੋਕ ਵਿਰੋਧੀ ਤੇ ਫਿਰਕੂ-ਫਾਸ਼ੀ ਕਦਮਾਂ ਖਿਲਾਫ ਲੋਕਾਂ ਦੀ ਜ਼ੋਰਦਾਰ ਲਾਮਬੰਦੀ ਕਰਨ ਲਈ ਮੁਹਿੰਮਾਂ ਵਿੱਢੀਆਂ ਹੋਈਆਂ ਹਨ। ਵੱਖ ਵੱਖ ਢੰਗਾਂ ਨਾਲ ਰੋਸ ਪ੍ਰਦਰਸ਼ਨਾਂ ਦਾ ਤਾਂਤਾ ਲੱਗਿਆ ਰਹਿ ਰਿਹਾ ਹੈ। ਦਰਜਨਾਂ   ਜਥੇਬੰਦੀਆਂ ਤੇ ਪਲੇਟਫਾਰਮ ਹਰਕਤ ਹਨ

ਜਥੇਬੰਦੀਆਂ ਵੱਲੋਂ ਦਿੱਲੀ ਧਰਨਿਆਂ ਸ਼ਮੂਲੀਅਤ

ਸਭ ਤੋਂ    ਉੱਭਰਵੀ ਤੇ ਵਿਆਪਕ ਜਨਤਕ ਲਾਮਬੰਦੀ ਵਾਲੀ ਸਰਗਰਮੀ ਪੰਜਾਬ ਦੇ ਕਿਸਾਨਾਂ ਦੀ ਸਿਰਕੱਢ ਜਥੇਬੰਦੀ   ਬੀ ਕੇ ਯੂ ਏਕਤਾ (ਉਗਰਾਹਾਂ) ਦੀ ਸ਼ਮੂਲੀਅਤ ਵਾਲੇ 14 ਜਨਤਕ ਜਥੇਬੰਦੀਆਂ ਦੇ ਥੜ੍ਹੇ ਵੱਲੋਂ ਕੀਤੀ ਜਾ ਰਹੀ ਹੈ। ਇਹਨਾਂ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਮਲੇਰਕੋਟਲੇ (ਸੰਗਰੂਰ) ਕੀਤੀ ਗਈ ਵਿਸ਼ਾਲ ਜਨਤਕ ਰੈਲੀ ਤਾਂ ਮੁਲਕ ਹੋਏ ਸਭ ਤੋਂ ਵੱਡੇ ਰੋਸ ਪ੍ਰਦਰਸ਼ਨਾਂ ਸ਼ੁੁਮਾਰ ਹੁੰਦੀ ਹੈ। ਸੂਬੇ ਦੀਆਂ ਕਿਸਾਨ, ਖੇਤ ਮਜ਼ਦੂਰ, ਸਨਅਤੀ ਮਜ਼ਦੂਰ, ਮੁਲਾਜ਼ਮ ਤੇ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਦੀ ਸ਼ਮੂਲੀਅਤ ਵਾਲੇ ਇਸ ਥੜ੍ਹੇ ਵੱਲੋਂ ਹਫਤਿਆਂ ਲੰਮੀ ਵਿਸ਼ਾਲ ਪ੍ਰਚਾਰ ਲਾਮਬੰਦੀ ਦੇ ਸਿਖਰ ਤੇ ਇਹ ਰੈਲੀ ਹੋਈ ਹੈ, ਜਿਸ ਵਿਚ ਸੂਬੇ ਦੀ ਮਿਹਨਤਕਸ਼-ਕਿਸਾਨ ਮਜ਼ਦੂਰ ਲੋਕਾਈ ਨਾਲ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ ਹੈ। ਪੰਜਾਬ ਹੋਈ ਇਸ ਕਾਲੇ ਕਾਨੂੰਨ ਵਿਰੋਧੀ ਸਰਗਰਮੀ ਦਾ ਦੂਜਾ ਉੱਭਰਵਾਂ ਪਹਿਲੂ ਮੁਲਕ ਭਰ ਦੀ ਰੋਸ ਲਹਿਰ ਦੇ ਅੰਗ ਵਜੋਂ, ਦਿੱਲੀ ਦੇ ਸ਼ਾਹੀਨ ਬਾਗ ਚੱਲ ਰਹੇ ਪੱਕੇ ਧਰਨੇ ਦੀ ਡਟਵੀਂ ਪਦਾਰਥਕ ਹਮਾਇਤ ਕਰਨਾ ਹੈ। ਇਹ ਹਮਾਇਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕੀਤੀ ਗਈ ਹੈ। ਪਹਿਲਾਂ 15 ਜਨਵਰੀ ਨੂੰ ਪੰਜਾਬ ਤੋਂ 250-300 ਮਰਦ-ਔਰਤਾਂ ਦਾ ਇਕ ਕਾਫਲਾ ਦਿੱਲੀ ਦੇ ਸ਼ਾਹੀਨ ਬਾਗ ਦੇ ਧਰਨੇ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਧਰਨੇ ਸ਼ਮੂਲੀਅਤ ਕਰਨ ਗਿਆ ਸੀ। ਇਸ ਇਕੱਠ ਵਿੱਚ ਕਿਸਾਨ   ਕਾਰਕੁੰਨਾਂ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵਿਦਿਆਰਥੀ ਕਾਰਕੁੰਨਾਂ ਤੇ ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨ ਕਾਰਕੁੰਨਾਂ ਦੇ ਜਨਤਕ ਵਫਦਾਂ ਦੀ ਵੀ ਸ਼ਮੂਲੀਅਤ ਸੀ। ਇਸ ਤੋਂ ਇਲਾਵਾ ਇਨਕਲਾਬੀ ਬਦਲ ਦੇ ਪਲੇਟਫਾਰਮ ਲੋਕ ਮੋਰਚਾ ਪੰਜਾਬਨੇ ਵੀ ਆਪਣੇ ਤੌਰ ਤੇ ਦਿੱਲੀ ਦੇ ਇਹਨਾਂ ਧਰਨਿਆਂ ਸ਼ਮੂਲੀਅਤ ਕਰਨ ਲਈ ਇਕ ਵਫਦ ਭੇਜਿਆ ਸੀ। ਕਿਸਾਨਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੇ ਇਸ ਇਕੱਠ ਵੱਲੋਂ ਸ਼ਹੀਨ ਬਾਗ ਤੋਂ ਲੈ ਕੇ, ਜਾਮੀਆ ਯੂਨੀਵਰਸਿਟੀ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿਚ ਸਥਾਨਕ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਸੀ। ਦਿੱਲੀ ਦੇ ਇਹਨਾਂ ਸੰਘਰਸ਼ ਕੇਂਦਰਾਂ ਨੂੰ ਮੁਲਕ ਭਰ ਚੋਂ ਚਾਹੇ ਜ਼ੋਰਦਾਰ ਨੈਤਿਕ ਹਮਾਇਤ ਮਿਲ ਰਹੀ ਸੀ ਪਰ ਅਜਿਹੀ ਸ਼ਮੂਲੀਅਤ ਵਾਲੀ ਡਟਵੀਂ ਪਦਾਰਥਕ ਹਮਾਇਤ ਨੇ, ਇਹਨਾਂ ਥਾਵਾਂ ਤੇ ਡਟੇ ਲੋਕਾਂ ਦੇ ਹੌਸਲੇ ਨੂੰ ਹੋਰ ਜਰ੍ਹਬਾਂ ਦਿੱਤੀਆਂ। ਇਹਨਾਂ ਦੀ ਮੰਗ ਤੇ ਰੋਹ ਦੀ ਵਾਜਬੀਅਤ ਨੂੰ ਹੋਰ ਵਧੇਰੇ ਸ਼ਕਤੀਸ਼ਾਲੀ ਕਰ ਦਿੱਤਾ। ਚਾਹੇ ਪੰਜਾਬ ਦੇ ਇਸ ਇਕੱਠ ਵੱਲੋਂ   ਕੀਤੀ ਗਈ ਇਹ ਹਮਾਇਤ ਜਮਹੂਰੀ ਤੇ ਧਰਮ ਨਿਰਪੱਖ ਪੈਂਤੜੇ ਤੋਂ ਹੀ ਸੀ ਪਰ ਇਸ ਇਕੱਠ ਵਿਚ ਵੱਡੀ ਗਿਣਤੀ ਸਿੱਖ ਧਰਮ ਨਾਲ ਸਬੰਧਤ ਪੰਜਾਬੀ ਕਿਸਾਨਾਂ ਦੀ ਦਿੱਖ ਵਾਲੀ ਹੋਣ ਕਰਕੇ, ਇਸ ਨੂੰ ਸਿਰਫ ਮੁਸਲਮਾਨਾਂ ਦਾ ਪ੍ਰਦਰਸ਼ਨ ਦਰਸਾ ਕੇ ਹਮਲੇ ਹੇਠ ਲਿਆਉਣਾ   ਚਾਹੁੰਦੀ ਹਕੂਮਤ ਦੇ ਭੜਕਾਊ ਪ੍ਰਚਾਰ ਦੀ ਕਾਟ ਬਣ ਗਈ ਸੀ। ਏਨੀ ਗਿਣਤੀ ਇਕ ਵੱਖਰੀ ਕੌਮੀਅਤ ਵਾਲੇ ਸੂਬੇ ਵੱਲੋਂ   ਮੁਲਕ ਦੀ ਰਾਜਧਾਨੀ ਜਾ ਕੇ ਕੀਤੇ ਗਏ ਰੋਹ ਭਰਪੂਰ ਮੁਜਾਹਰੇ ਦਾ ਅਸਰ ਕਾਫੀ   ਵੱਡਾ ਸੀ। ਹੋਰਨਾਂ   ਲੋਕਾਂ ਨੂੰ ਅਜਿਹੀ ਹਮਾਇਤੀ ਸਰਗਰਮੀ ਲਈ ਪ੍ਰੇਰਣਾ ਦੇਣ ਵਾਲਾ ਸੀ ਤੇ ਸੰਘਰਸ਼ ਕਰ ਰਹਿਆਂ ਨੂੰ ਹੋਰ ਧੜੱਲਾ ਬਖਸ਼ਣ ਵਾਲਾ ਸੀ। ਪੰਜਾਬ ਤੋਂ ਗਏ ਇਸ ਇਕੱਠ ਵਿਚ ਔਰਤਾਂ ਵੀ ਸ਼ਾਮਲ ਸਨ। ਇਕੱਠ ਦੀ ਤਰਫੋਂ ਇਕ ਵਫਦ ਜੇ ਐਨ ਯੂ ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਇਕ ਇਕੱਤਰਤਾ ਨੂੰ ਸੰਬੋਧਿਤ ਹੋਇਆ ਸੀ ਤੇ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਕੇ ਆਇਆ ਸੀ। ਆਪਣੇ ਨਾਲ ਲੈ ਕੇ ਗਏ ਖਾਣ-ਪੀਣ ਦੇ ਸਮਾਨ ਨਾਲ ਉਥੇ ਲੰਗਰ ਵੀ ਲਾਇਆ ਗਿਆ ਸੀ ਜਿਸ ਨੇ ਉਥੇ ਸ਼ਾਮਲ ਲੋਕਾਂ ਨੂੰ ਹੋਰ ਵਧੇਰੇ ਡੂੰਘੀ ਤਰ੍ਹਾਂ ਪ੍ਰਭਾਵਤ ਕੀਤਾ ਤੇ ਹਮਾਇਤ ਦੀ ਭਾਵਨਾ ਦਾ ਹੋਰ ਡੂੰਘਾ ਸੰਚਾਰ ਹੋਇਆ। ਪੰਜਾਬ ਦੇ ਲੋਕਾਂ ਦੇ ਇਸ ਵਿਸ਼ੇਸ਼ ਪ੍ਰਗਟਾਵੇ ਨੇ, ਆਪਸੀ ਸਾਂਝ ਦੀਆਂ ਭਾਵਨਾਵਾਂ ਨੂੰ ਹੋਰ ਗੂੜ੍ਹੀਆਂ ਕੀਤਾ। ਇਹਨਾਂ ਧਰਨਿਆਂ ਦੌਰਾਨ ਮੰਚਾਂ ਤੋਂ ਹੋਈਆਂ ਤਕਰੀਰਾਂ ਮੌਜੂਦਾ ਸੰਘਰਸ਼ ਦੇ ਪ੍ਰਸੰਗ ਤੋਂ ਅੱਗੇ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਆਪਣੀ ਲਹਿਰ ਦੇ ਤਜਰਬੇ ਸਾਂਝੇ ਕੀਤੇ ਤੇ ਵਿਸ਼ਾਲ ਲੋਕ ਏਕਤਾ ਦੀ ਉਸਾਰੀ ਤੇ ਜੋਰ ਦਿੱਤਾ। ਇਸ ਦੇ ਟਾਕਰੇ ਲਈ ਖਰੇ ਧਰਮ ਨਿਰਪੱਖ ਤੇ ਜਮਹੂਰੀ ਨੁਕਤਾ-ਨਜ਼ਰ ਤੋਂ ਲਾਮਬੰਦੀ ਤੇ ਜੋਰ ਦਿੱਤਾ। ਦਬਾਈਆਂ ਕੌਮੀਅਤਾਂ, ਦਲਿਤਾਂ ਤੇ ਔਰਤਾਂ ਸਮੇਤ ਸਭਨਾਂ ਮਿਹਨਤਕਸ਼ ਲੋਕਾਂ ਦੀ ਏਕਤਾ ਤੇ ਜ਼ੋਰ ਦਿੱਤਾ।

ਦਿੱਲੀ ਦੇ ਇਹਨਾਂ ਰੋਸ ਪ੍ਰਦਰਸ਼ਨਾਂ ਦਾ ਹਿੱਸਾ ਹੋ ਕੇ ਆਏ ਪੰਜਾਬ ਦੇ ਇਹ ਕਾਰਕੁੰਨ ਕਈ ਦਿਨ ਟੁੰਬੇ ਰਹੇ। ਏਥੋਂ ਤੁਰਨ ਵੇਲੇ ਕੁੱਝ ਦਿਨਾਂ ਦੇ ਨੋਟਿਸ ਤੇ ਹੀ ਇਹ ਕਦਮ ਲਿਆ ਗਿਆ ਹੋਣ ਕਾਰਨ ਬਹੁਤ ਵੱਡੇ ਹਿੱਸੇ ਨੂੰ ਦੱਸਿਆ ਨਹੀਂ ਜਾ ਸਕਿਆ ਸੀ। ਉੱਥੇ ਨਾ ਜਾ ਸਕੇ ਹਿੱਸੇ ਦਾ ਉਲਾਂਭਾ ਬਣ ਗਿਆ ਸੀ ਕਿ ਉਹਨਾਂ ਨੂੰ ਅਜਿਹੇ ਮੌਕੇ ਤੋਂ ਵਾਂਝੇ ਕਿਉ ਰੱਖਿਆ ਗਿਆ। ਉਥੋਂ ਕੇ ਇਹ ਹਿੱਸਾ ਨਵੀਂ ਊਰਜਾ ਦੇ ਉਤਸ਼ਾਹ ਨਾਲ ਸੂਬੇ ਇਸ ਹਮਲੇ ਖਿਲਾਫ ਲਾਮਬੰਦੀ ਕਰਨ ਜੁਟ ਗਿਆ। 19 ਜਨਵਰੀ ਨੂੰ ਸੂਬੇ ਦੀਆਂ 14 ਜਨਤਕ ਜਥੇਬੰਦੀਆਂ ਵੱਲੋਂ 16 ਫਰਵਰੀ ਦੀ ਮਲੇਰਕੋਟਲਾ ਰੈਲੀ ਦਾ ਐਲਾਨ ਹੋ ਗਿਆ ਤੇ ਸੈਂਕੜੇ ਕਾਰਕੁੰਨ ਟੋਲੀਆਂ ਕਾਲਜਾਂ, ਪਿੰਡਾਂ ਤੇ ਕਸਬਿਆਂ, ਖੇਤ ਮਜ਼ਦੂਰ ਵਿਹੜਿਆਂ ਤੇ ਸਨਅਤੀ ਮਜ਼ਦੂਰਾਂ ਦੀਆਂ ਬਸਤੀਆਂ ਲੋਕਾਂ ਨੂੰ ਉਭਾਰਨ ਲਈ ਡਟ ਗਈਆਂ ਸਨ।

ਫ਼ਿਰਕੂ ਚੋਣ ਮੁਹਿੰਮ ਦੌਰਾਨ ਸ਼ਾਹੀਨ ਬਾਗ਼ ਜਾ ਕੇ ਡਟੇ ਕਿਸਾਨ

ਇਸ ਤਿਆਰੀ ਮੁਹਿੰਮ ਦੇ ਦੌਰਾਨ ਹੀ ਜਨਵਰੀ ਦੇ ਅਖੀਰਲੇ ਦਿਨਾਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਮਹੌਲ ਭਖ ਗਿਆ ਸੀ। ਭਾਜਪਾ ਵੱਲੋਂ ਸੀ ਵਿਰੋਧੀ ਲੋਕ-ਲਹਿਰ ਦੇ ਖਿਲਾਫ ਪ੍ਰਚਾਰ ਦਾ ਪਿਛਾਖੜੀ ਪੈਂਤੜਾ ਲੈ ਲਿਆ ਗਿਆ। ਸੰਘਰਸ਼ ਦਾ ਮੋਹਰੀ ਕੇਂਦਰ ਬਣ ਕੇ ਉੱਭਰੇ ਸ਼ਾਹੀਨ ਬਾਗ ਧਰਨੇ ਖਿਲਾਫ ਜ਼ਹਿਰੀਲੀ ਪ੍ਰਚਾਰ ਮੁਹਿੰਮ ਛੇੜ ਦਿੱਤੀ ਗਈ। ਉਸ ਨੂੰ ਮਿਨੀ ਪਾਕਿਸਤਾਨ ਕਰਾਰ ਦੇ ਦਿੱਤਾ ਗਿਆ ਤੇ ਜਮਹੂਰੀ ਰਜ਼ਾ ਪ੍ਰਗਟਾਈ ਦੀ ਥਾਂ ਇਸ ਨੂੰ ਦੇਸ਼ ਧ੍ਰੋਹੀਆਂ ਦੀ ਕਾਰਵਾਈ ਕਰਾਰ ਦੇ ਕੇ ਇਸ ਖਿਲਾਫ ਪਿਛਾਖੜੀ ਲਾਮਬੰਦੀ ਦਾ ਰਾਹ ਫੜ ਲਿਆ ਗਿਆ। ਫਿਰਕੂ ਧਰੁਵੀਕਰਨ ਦੀ ਇਸ ਜ਼ੋਰਦਾਰ ਮੁਹਿੰਮ ਦੁਆਲੇ ਵੋਟਾਂ ਦੀ ਫਸਲ ਕੱਟਣ ਦਾ ਪੱਤਾ ਖੇਡਿਆ ਗਿਆ। ਹਿੰਦੂ ਜਨੂੰਨੀ ਗਰੋਹਾਂ ਵੱਲੋਂ ਜਾਮੀਆ ਯੂਨੀਵਰਸਿਟੀ ਤੇ ਫਿਰ ਸ਼ਹੀਨ ਬਾਗ ਦੇ ਧਰਨੇ ਕੇ ਦਿਨ-ਦਿਹਾੜੇ ਗੋਲੀਆਂ ਵਰ੍ਹਾਉਣ ਦੀ ਪਿਛਾਖੜੀ ਦਹਿਸ਼ਤ ਦੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਗਿਆ। ਧਰਨਾਕਾਰੀਆਂ ਨੂੰ ਖੌਫਜ਼ਦਾ ਕਰਨ ਤੇ ਹਿੰਦੂ ਧਾਰਮਿਕ ਜਨੂੰਨੀਆਂ ਨੂੰ ਹੋਰ ਭੜਕਾਉਣ ਦੇ ਇਹਨਾਂ ਕਦਮਾਂ ਨੇ ਧਰਨਿਆਂ ਤੇ ਹਿੰਦੂ ਫਾਸ਼ੀ ਗਰੋਹਾਂ ਦੇ ਹਮਲੇ ਦਾ ਗੰਭੀਰ ਖਤਰਾ ਪੈਦਾ ਕਰ ਦਿੱਤਾ। ਇਸ ਹਾਲਤ ਦਰਮਿਆਨ ਇਨ੍ਹਾਂ ਸੰਘਰਸ਼ ਕੇਂਦਰਾਂ ਡਟੇ ਲੋਕਾਂ ਨੂੰ ਭਾਜਪਾ ਹਕੂਮਤ ਦੇ ਫਾਸ਼ੀ ਵਾਰ ਦੇ ਟਾਕਰੇ ਲਈ ਡਾਢੀ ਹਮਾਇਤ ਦੀ ਜ਼ਰੂਰਤ ਸੀ। ਅਜਿਹੀ ਹਾਲਤ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਦਿੱਲੀ ਦੇ ਸ਼ਹੀਨ ਬਾਗ ਦੇ ਧਰਨੇ   ਵਿਚ ਮੁੜ ਜਾ ਡਟਣ ਦਾ ਫੈਸਲਾ ਕੀਤਾ ਤਾਂ ਜੋ ਇਸ ਨੂੰ ਸਿਰਫ ਮੁਸਲਮਾਨਾਂ ਦੀ ਕਾਰਵਾਈ ਵਜੋਂ ਉਭਾਰਨਾ ਚਾਹੁੰਦੀ ਹਕੂਮਤ ਦੀ ਜ਼ਹਿਰੀਲੀ ਫਿਰਕੂ ਮੁਹਿੰਮ ਦੀ ਧਾਰ ਨੂੰ ਖੁੰਢਾ ਕੀਤਾ ਜਾ ਸਕੇ ਤੇ ਫਿਰਕੂ ਜ਼ਹਿਰ ਨੂੰ ਕੱਟਿਆ ਜਾ ਸਕੇ। ਤੇ ਇਸ ਸੰਘਰਸ਼ ਵਿਸ਼ਾਲ ਲੋਕ ਏਕਤਾ ਦੀ ਤਸਵੀਰ ਉਭਾਰਨ   ਰਾਹੀਂ ਇਸ ਨੂੰ ਹੋਰ ਜਰ੍ਹਬਾਂ ਦਿੱਤੀਆਂ ਜਾ ਸਕਣ। ਵੱਡੀ ਗਿਣਤੀ ਪੰਜਾਬ ਦੇ ਕਿਸਾਨਾਂ ਦੇ ਜਾ ਡਟਣ ਨੇ ਇਸ ਧਰਨੇ ਸ਼ਮੂਲੀਅਤ ਦੀ ਰੰਗਤ ਹੀ ਬਦਲ ਦੇਣੀ ਸੀ ਤੇ ਅਜਿਹਾ ਭਾਜਪਾ ਹਕੂਮਤ ਨੂੰ ਕਿਸੇ ਤਰ੍ਹਾਂ ਵੀ ਵਾਰਾ ਨਹੀਂ ਸੀ ਖਾਂਦਾ। ਸੋ ਉਸ ਨੇ ਪੰਜਾਬ ਤੋਂ ਆਉਣ ਵਾਲੇ ਕਿਸਾਨ ਕਾਫਲਿਆਂ ਨੂੰ ਰੋਕਣ ਲਈ ਅਗਾਊਂ ਹੀ ਇੰਤਜ਼ਾਮ ਸ਼ੁਰੂ ਕਰ ਦਿੱਤੇ। ਦਿੱਲੀ ਤੋਂ ਅਤੇ ਪੰਜਾਬ ਦੇ ਸੂਹੀਆ ਵਿਭਾਗ ਨੇ ਕਿਸਾਨ ਆਗੂਆਂ ਤੇ ਕਾਰਕੁੰਨਾਂ ਦੀਆਂ ਪੈੜਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ। ਵਾਰ ਵਾਰ ਫੋਨ ਖੜਕਾ ਕੇ ਉਥੇ ਮਹੌਲ ਤਣਾਅਪੂਰਨ ਹੋਣ ਕਾਰਨ ਉੱਥੇ ਨਾ ਜਾਣ ਦੀਆਂ ਅਪੀਲਾਂ ਕੀਤੀਆਂ। ਸਰਕਾਰ ਦਾ ਉਥੇ ਪੁੱਜਣ ਨਾ ਦੇਣ ਦਾ ਫੈਸਲਾ ਦੱਸਿਆ। ਉਥੇ ਕੁੱਝ ਵੀ ਵਾਪਰ ਜਾਣ ਦਾ ਖਤਰਾ ਦਰਸਾ ਕੇ ਰੋਕਣ ਦਾ ਯਤਨ ਕੀਤਾ ਪਰ ਕਿਸਾਨ ਜਥੇਬੰਦੀ ਦੇ ਦਿ੍ਰੜ੍ਹ ਇਰਾਦੇ ਮੂਹਰੇ ਇਹਨਾਂ ਦਬਕਾਊ-ਭਰਮਾਊ ਕਦਮਾਂ ਦੀ ਕੋਈ ਪੇਸ਼ ਨਾ ਗਈ। ਕਿਸਾਨ ਆਗੂਆਂ ਨੇ ਉਥੇ ਸੈਂਕੜਿਆਂ ਦੀ ਤਾਦਾਦ ਹਰ ਹਾਲ ਪੁੱਜਣ ਦਾ ਐਲਾਨ ਕੀਤਾ ਤੇ ਨਾਲ ਹੀ ਰਸਤੇ ਰੋਕੇ ਜਾਣ ਦੀ ਹਾਲਤ ਉਥੇ ਹੀ ਸੜਕ ਜਾਮ ਕਰਨ ਤੇ ਨਾਲ ਹੀ ਪੰਜਾਬ ਅੰਦਰ ਰੇਲਾਂ ਜਾਮ ਕਰਨ ਦੀ ਜ਼ੋਰਦਾਰ ਚਿਤਾਵਨੀ ਦੇ ਦਿੱਤੀ। ਅਜਿਹੇ ਮਹੌਲ ਦਰਮਿਆਨ ਹਰ ਤਰ੍ਹਾਂ ਦੀਆਂ ਧਮਕੀਆਂ ਨੂੰ ਦਰ-ਕਿਨਾਰ ਕਰਕੇ 4 ਫਰਵਰੀ ਨੂੰ ਲਗਭਗ 450 ਕਿਸਾਨ ਮਰਦ-ਔਰਤਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ। ਇਸ ਕਾਫਲੇ ਨੂੰ ਸ਼ਾਹੀਨ ਬਾਗ ਤੋਂ ਲਗਭਗ 2-3 ਤਿੰਨ ਕਿਲੋਮੀਟਰ ਪਿੱਛੇ ਹੀ ਦਿੱਲੀ ਪੁਲਸ ਵੱਲੋਂ ਰੋਕ ਲਿਆ ਗਿਆ। ਕਿਸਾਨ ਕਾਫਲੇ ਨੇ ਹਰ ਹਾਲ ਧਰਨੇ ਪੁੱਜਣ ਦੇ ਐਲਾਨ ਕੀਤੇ ਤੇ ਜ਼ੋਰਦਾਰ ਨਾਅਰੇਬਾਜੀ ਕੀਤੀ। ਉਸ ਰਾਤ ਇਸ ਕਾਫਲੇ ਨੇ ਨੇੜ ਦੇ ਗੁਰਦੁਆਰੇ ਠਹਿਰ ਕੀਤੀ ਤੇ ਅਗਲੀ ਸਵੇਰ ਸ਼ਾਹੀਨ ਬਾਗ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਤੇ ਅੱਗੇ ਨਾ ਜਾਣ ਦੇਣ ਦੀ ਸੂਰਤ ਪੰਜਾਬ ਅੰਦਰ ਬਾਕੀ ਜਥੇਬੰਦੀ ਵੱਲੋਂ ਰੇਲਾਂ ਜਾਮ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ। ਸ਼ਾਹੀਨ ਬਾਗ ਦੇ ਧਰਨੇ ਤੇ ਜਾਮੀਆ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਇਸ ਕਾਫਲੇ ਨੂੰ ਡੱਕਣ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਤੇ ਉਹਨਾਂ ਤੇ ਲਾਈਆਂ ਰੋਕਾਂ ਫੌਰੀ ਚੁੱਕਣ ਦੀ ਮੰਗ ਕੀਤੀ ਗਈ। ਭਾਜਪਾ ਹਕੂਮਤ ਦੀ ਇਸ ਸਿਰੇ ਦੀ ਧੱਕੜ ਕਾਰਵਾਈ ਦੀ ਚਾਰ ਚੁਫੇਰਿਉ ਜ਼ੋਰਦਾਰ ਨਿਖੇਧੀ ਹੋਈ ਤੇ ਰੋਸ ਪ੍ਰਗਟਾਉਣ ਦੇ ਜਮਹੂਰੀ ਹੱਕ ਨੂੰ ਬਹਾਲ ਕਰਨ ਦੀ ਆਵਾਜ਼ ਉੱਠੀ। ਪੰਜਾਬ ਚੋਂ ਵੀ ਕਈ ਲੋਕ ਜਥੇਬੰਦੀਆਂ ਨੇ ਇਸ ਦੀ ਸਖਤ ਨਿਖੇਧੀ ਕੀਤੀ। ਆਖਰ ਪੰਜਾਬ ਰੇਲਾਂ ਜਾਮ ਹੋਣ, ਦਿੱਲੀ ਸੜਕ ਜਾਮ ਕਰਨ ਦੇ ਦਬਾਅ ਤੇ ਦਿ੍ਰੜ ਕਿਸਾਨ ਇਰਾਦੇ ਮੂਹਰੇ ਝੁਕਦਿਆਂ ਪੁਲੀਸ ਨੂੰ ਪਿੱਛੇ ਹਟਣਾ ਪਿਆ ਤੇ ਧਰਨੇ ਪੁੱਜ ਕੇ ਹਮਾਇਤ ਦੇਣ ਦਾ ਤੇ ਰੋਸ ਪ੍ਰਗਟਾਉਣ ਦਾ ਜਮਹੂਰੀ ਹੱਕ ਲੰਮੀ ਕਸ਼ਮਕਸ਼ ਮਗਰੋਂ ਪੁਗਾਇਆ ਗਿਆ।

ਧਰਨੇ ਪੁੱਜੇ ਇਸ ਕਾਫਲੇ ਦਾ ਬਹੁਤ ਹੀ ਗਰਮਜੋਸ਼ੀ ਤੇ ਨਿਵੇਕਲੇ ਉਤਸ਼ਾਹ ਨਾਲ ਸਵਾਗਤ ਹੋਇਆ। ਸ਼ਾਹੀਨ ਬਾਗ ਦੇ ਵਾਸੀਆਂ ਨੇ ਇਸ ਕਾਫਲੇ ਨੂੰ ਪਲਕਾਂ ਤੇ ਬਿਠਾ ਲਿਆ। ਇਸ ਕਾਫਲੇ ਦਾ ਇਉ ਰੋਕਾਂ ਤੋੜ ਕੇ ਪੁੱਜਣਾ ਤੇ ਡਾਢੀ ਸੰਕਟ ਦੀ ਘੜੀ ਪੁੱਜਣਾ ਧਰਨਾਕਾਰੀਆਂ ਲਈ ਵੀ ਤੇ ਸਮੁੱਚੀ ਵਿਰੋਧ ਲਹਿਰ ਸ਼ਾਮਲ ਸਭਨਾਂ ਹਿੱਸਿਆਂ ਲਈ ਵੀ ਭਾਰੀ ਰਾਹਤ ਲੈ ਕੇ ਆਇਆ। ਪੰਜਾਬੀ ਜੁਝਾਰੂ ਕਿਸਾਨਾਂ ਦੀ ਇਸ ਜ਼ੋਰਦਾਰ ਧਮਕ ਨੇ ਸ਼ਾਹੀਨ ਬਾਗ ਦੇ ਰੋਹ ਨਾਲ ਜੁੜ ਕੇ ਇਸ ਮਘੇ ਸੰਘਰਸ਼ ਨੂੰ ਨਾ ਸਿਰਫ ਹੋਰ ਬੁਲੰਦੀ ਤੇ ਪਹੁੰਚਾਇਆ ਸਗੋਂ ਇਹ ਕਦਮ ਭਾਜਪਾ ਨੂੰ ਆਪਣੇ ਨਾਪਾਕ ਹਮਲਾਵਰ ਮਨਸੂਬਿਆਂ ਨੂੰ ਇੱਕ ਵਾਰ ਵਿੱਚੇ ਹੀ ਰੋਕ ਲੈਣ ਦਾ ਕਾਰਨ ਵੀ ਬਣਿਆ। ਪੰਜਾਬ ਦੇ ਕਿਸਾਨਾਂ ਦੀ ਇਸ ਆਮਦ ਨੂੰ ਪ੍ਰੈਸ ਹਲਕਿਆਂ ਨੇ ਵੀ ਲੋੜੀਂਦੀ ਅਹਿਮ ਥਾਂ ਦਿੱਤੀ ਤੇ ਇਹਨਾਂ ਖਬਰਾਂ ਨੇ ਦਿੱਲੀ ਤੇ ਆਸ ਪਾਸ ਦੇ ਖੇਤਰਾਂ ਸੰਘਰਸ਼ ਅੰਦਰ ਸ਼ਾਮਲ ਲੋਕਾਂ ਨਵੇਂ ਜੋਸ਼ ਦਾ ਸੰਚਾਰ ਤਾਂ ਕੀਤਾ ਹੀ ਸਗੋਂ ਹੋਰਨਾਂ ਅਗਲੀਆਂ ਪਰਤਾਂ ਦਾ ਧਿਆਨ ਵੀ ਖਿੱਚਿਆ। ਧਰਨਾਕਾਰੀਆਂ ਨੇ ਇਸ ਨੂੰ ਅਤਿ ਲੋੜੀਂਦਾ ਤੇ ਵੇਲੇ ਸਿਰ ਲਿਆ ਕਦਮ ਦੱਸਦਿਆਂ ਇਸ ਹਮਾਇਤ ਲਈ ਵਾਰ ਵਾਰ ਧੰਨਵਾਦ ਕੀਤਾ। ਭਾਜਪਾ ਹਕੂਮਤ ਦੀ ਸ਼ਹਿ ਪ੍ਰਾਪਤ ਹਿੰਦੂ ਜਨੂੰਨੀ ਗਰੋਹਾਂ ਦੇ ਹਮਲੇ ਜਾਂ ਪੁਲਿਸ ਕਾਰਵਾਈ ਦੇ ਖਤਰੇ ਹੇਠ ਵੀ ਡਟੇ ਖੜ੍ਹੇ ਸ਼ਾਹੀਨ ਬਾਗ ਦੇ ਜੁਝਾਰੂਆਂ ਲਈ ਇਹ ਕਦਮ ਏਨਾ ਹੌਸਲਾ ਵਧਾਊ ਸਾਬਤ ਹੋਇਆ ਕਿ ਉਹਨਾਂ ਦੇ ਆਪਣੇ ਸ਼ਬਦਾਂ ‘‘ਹੁਣ ਸਭ ਫਿਕਰ ਚੱਕੇ ਗਏ ਹਨ’’ ਪੰਜਾਬ ਤੋਂ ਗਏ ਕਾਫਲੇ ਦਾ ਇਸ ਵਾਰ ਦਾ ਅਨੁਭਵ ਹੋਰ ਵੀ ਡੂੰਘਾ ਤੇ ਵਿਸ਼ਾਲ ਸੀ। ਕਿਸਾਨ ਆਗੂਆਂ ਨੇ ਮੰਚ ਤੋਂ ਆਪਣੇ ਪੰਜਾਬ ਦੇ ਸੰਘਰਸ਼ਾਂ ਦੇ ਤਜਰਬੇ ਤਾਂ ਸਾਂਝੇ ਕੀਤੇ ਹੀ ਨਾਲ ਹੀ ਏਥੇ ਚੱਲ ਰਹੀ ਸੀ , ਐਨ ਆਰ ਸੀ ਅਤੇ ਐਨ ਪੀ ਆਰ ਵਿਰੋਧੀ ਮੁਹਿੰਮ ਬਾਰੇ ਦੱਸਿਆ। ਕਿਸਾਨ ਕਾਰਕੁੰਨਾਂ ਦਾ ਉਥੋਂ ਦੇ ਲੋਕਾਂ ਨਾਲ ਆਪੋ ਆਪਣੇ ਤਜ਼ਰਬਿਆਂ ਦਾ ਆਦਾਨ ਪ੍ਰਦਾਨ ਕਰਨ ਦਾ ਪ੍ਰਵਾਹ ਵੀ ਚੱਲਿਆ। ਇਹ ਇਕ ਵੱਖਰੀ ਕਿਸਮ ਦੀ ਮੰਗ ਕਰਦਾ ਖੇਤਰ ਹੈ। ਏਥੇ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀ ਕਿਸਾਨ ਜਥੇਬੰਦੀ ਦੇ ਕਾਰਕੁੰਨ ਸ਼ਾਹੀਨ ਬਾਗ ਦੀ ਜੁਝਾਰ ਜਨਤਾ ਦੇ ਜੁਝਾਰੂਪਣ, ਦਿ੍ਰੜਤਾ, ਸੰਘਰਸ਼ ਨਿਹਚਾ ਤੇ ਕਮਾਲ ਦੇ ਜਾਬਤੇ ਦੀ ਸੂਝ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਹੋ ਕੇ ਆਏ। ਕਿਸਾਨ ਜਥੇਬੰਦੀ ਵੱਲੋਂ ਅਜਿਹੀ ਨਿੱਗਰ ਹਮਾਇਤ ਦੇ ਜੁਰੱਅਤ ਭਰਪੂਰ ਤੇ ਬਾਮੌਕਾ ਕਦਮ ਨੇ ਸ਼ਾਹੀਨ ਬਾਗ ਦੇ ਰੋਸ ਧਰਨੇ ਦੀ ਆਮ ਜਨਤਾ ਵਾਜਬੀਅਤ ਨੂੰ ਹੋਰ ਵਧੇਰੇ ਪੱਕੀ ਕਰ ਦਿੱਤਾ। ਕੌਮੀ ਸਿਆਸੀ ਮੰਚ ਤੇ    ਉੱਭਰੇ ਹੋਏ ਇਸ ਸੰਘਰਸ਼ ਦੇ ਇਸ ਅਹਿਮ ਮੋੜ ਤੇ ਪੰਜਾਬ ਦੀ ਜਥੇਬੰਦ ਕਿਸਾਨ ਸ਼ਕਤੀ ਵੱਲੋਂ ਨਿਭਾਇਆ ਇਹ ਰੋਲ ਸਮੁੱਚੇ ਸੰਘਰਸ਼ ਦੇ ਵੇਗ ਨੂੰ   ਬਰਕਰਾਰ ਰੱਖਣ ਪੱਖੋਂ ਮਹੱਤਵਪੂਰਨ ਹੋ ਨਿੱਬੜਿਆ।

ਮਲੇਰਕੋਟਲਾ ਰੈਲੀ ਲਈ ਵਿਸ਼ਾਲ ਲਾਮਬੰਦੀ ਮੁਹਿੰਮ

ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ ਇਕ ਪਾਸੇ ਦਿੱਲੀ ਜਾ ਕੇ ਹਮਾਇਤੀ ਲਲਕਾਰਾ ਮਾਰਿਆ ਗਿਆ ਤੇ ਦੂਜੇ ਪਾਸੇ ਨਾਲ ਹੀ ਪੰਜਾਬ ਅੰਦਰ 16 ਫਰਵਰੀ ਦੀ ਮਲੇਰਕੋਟਲਾ ਰੈਲੀ ਲਈ ਵੱਡੀ ਲਾਮਬੰਦੀ ਮੁਹਿੰਮ ਜਾਰੀ ਰੱਖੀ ਗਈ। ਇਸ ਮੁਹਿੰਮ ਵੱਖ ਵੱਖ ਮਿਹਨਤਕਸ਼ ਤਬਕਿਆਂ ਦੀਆਂ ਹੋਰ ਜਥੇਬੰਦੀਆਂ ਵੀ ਨਾਲ ਸਨ। ਸਭਨਾਂ ਤਬਕਿਆਂ ਦੀਆਂ ਜਥੇਬੰਦੀਆਂ ਨੇ ਆਪੋ ਆਪਣੇ ਕਾਰਕੁੰਨਾਂ ਦੀਆਂ ਮਸਲੇ ਦੀ ਸਮਝ ਬਣਾਉਣ ਬਾਰੇ ਤਿਆਰੀ ਮੀਟਿੰਗਾਂ ਦਾ ਗੇੜ ਚਲਾਇਆ। ਖੇਤ ਮਜ਼ਦੂਰ ਜਥੇਬੰਦੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਜਿਲ੍ਹਾ ਪੱਧਰਾਂ ਤੇ ਕਾਰਕੁੰਨਾਂ ਦੀਆਂ ਮੀਟਿੰਗਾਂ ਕੀਤੀਆਂ। ਨੌਜਵਾਨ-ਵਿਦਿਆਰਥੀਆਂ ਦੀਆਂ ਦੋ ਜਥੇਬੰਦੀਆਂ, ਨੌਜਵਾਨ ਭਾਰਤ ਸਭਾ ਤੇ ਪੀ ਐਸ ਯੂ (ਸ਼ਹੀਦ ਰੰਧਾਵਾ) ਨੇ ਸੂਬਾ ਪੱਧਰ ਤੇ ਸਾਰੇ ਕਾਰਕੁੰਨਾਂ ਦੀ ਇਕੱਤਰਤਾ ਕੀਤੀ ਜਿਸ ਵਿਚ ਲਗਭਗ 60-70 ਕਾਰਕੁੰਨ ਸ਼ਾਮਲ ਹੋਏ। ਇਉ ਹੀ ਬੀ ਕੇ ਯੂ (ਡਕੌਂਦਾ) ਤੇ ਬੀ ਕੇ ਯੂ (ਉਗਰਾਹਾਂ) ਵੱਲੋਂ ਵੀ ਜਿਲ੍ਹਾ ਪੱਧਰ ਤੇ ਕਾਰਕੁੰਨਾਂ ਨੂੰ ਇਕੱਠੇ ਕਰਕੇ ਇਸ ਮਸਲੇ ਬਾਰੇ ਲੈਸ ਕੀਤਾ ਗਿਆ। ਉਗਰਾਹਾਂ ਜਥੇਬੰਦੀ ਦੇ ਜਿਲ੍ਹਿਆਂ ਦੀਆਂ ਮੀਟਿੰਗਾਂ ਤਾਂ ਗਿਣਤੀ 70 ਤੋਂ ਲੈ ਕੇ 300-400 ਤੱਕ ਵੀ ਚਲੀ ਗਈ। ਇਸ ਤੋਂ ਅੱਗੇ ਪਿੰਡਾਂ, ਕਸਬਿਆਂ ਤੇ ਕਾਲਜਾਂ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਤੇ ਫੈਕਟਰੀਆਂ ਦੇ ਮਜ਼ਦੂਰਾਂ ਤੱਕ ਇਸ ਮੁਹਿੰਮ ਰਾਹੀਂ ਵੱਡੀ ਪੱਧਰ ਤੇ ਪਹੁੰਚ ਕੀਤੀ ਗਈ। ਇਹਨਾਂ   ਜਥੇਬੰਦੀਆਂ ਵੱਲੋਂ ਸੀ , ਐਨ ਆਰ ਸੀ ਤੇ ਐਨ ਪੀ ਆਰ ਦੇ ਕਦਮ ਵਾਪਸ ਲੈਣ, ਇਹਨਾਂ ਕਦਮਾਂ ਦਾ ਵਿਰੋਧ ਕਰ ਰਹੇ ਲੋਕਾਂ ਤੇ ਜਬਰ ਬੰਦ ਕਰਨ, ਜਬਰ ਢਾਹੁਣ ਵਾਲੇ ਦੋਸ਼ੀ ਅਧਿਕਾਰੀਆਂ ਨੂੰ ਗਿ੍ਰਫਤਾਰ ਕਰਨ, ਝੂਠੇ ਕੇਸ ਪਾ ਕੇ ਗਿ੍ਰਫਤਾਰ ਕੀਤੇ ਸੈਂਕੜੇ ਕਾਰਕੁੰਨਾਂ ਨੂੰ ਰਿਹਾਅ ਕਰਨ, ਜਾਮੀਆ ਯੂਨੀਵਰਸਿਟੀ ਹਮਲਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਜੇ ਐਨ ਯੂ ਹਮਲਾ ਕਰਨ ਵਾਲੇ ਨਕਾਬਪੋਸ਼ ਸੰਘੀ ਗੁੰਡਿਆਂ ਨੂੰ ਗਿ੍ਰਫਤਾਰ ਕਰਨ, ਐਨ ਐਸ , ਯੂ ਪੀ ਸਮੇਤ ਸਾਰੇ ਕਾਲੇ ਕਾਨੂੰਨ ਵਾਪਸ ਲੈਣ ਦੀਆਂ ਮੰਗਾਂ ਉਭਾਰੀਆਂ ਗਈਆਂ। ਇਹਨਾਂ ਕਦਮਾਂ ਨੂੰ ਭਾਜਪਾ ਹਕੂਮਤ ਦੇ ਹਿੰਦੂ-ਰਾਸ਼ਟਰ ਉਸਾਰੀ ਦੇ ਵਡੇਰੇ ਫਿਰਕੂ ਪ੍ਰੋਜੈਕਟ ਦਾ ਹਿੱਸਾ ਕਰਾਰ ਦਿੱਤਾ ਗਿਆ ਤੇ ਫੌਰੀ ਮਕਸਦਾਂ ਵਜੋਂ ਫਿਰਕੂ ਰਾਸ਼ਟਰਵਾਦੀ ਹਮਲੇ ਦੀ ਫਿਰਕੂੂ ਧਾਰ ਨੂੰ ਹੋਰ ਤਿੱਖਾ ਕਰਨ ਵੱਲ ਸੇਧਤ ਯਤਨਾਂ ਨੂੰ ਨੰਗਾ ਕੀਤਾ ਗਿਆ। ਫੌਰੀ ਹਮਲੇ ਦੀ ਮਾਰ ਹੇਠ ਆਏ ਮੁਸਲਮਾਨ ਭਾਈਚਾਰੇ ਦੀ ਹਮਾਇਤ ਡਟਣ ਦਾ ਹੋਕਾ ਦਿੰਦਿਆਂ, ਨਾਗਰਿਕਤਾ ਹੱਕਾਂ ਤੇ ਹਮਲੇ ਦੇ ਵਡੇਰੇ ਪ੍ਰਸੰਗ ਨੂੰ ਉਭਾਰਿਆ ਗਿਆ। ਇਹਨਾਂ ਕਦਮਾਂ ਨੂੰ ਰਾਜ ਵੱਲੋਂ ਨਾਗਰਿਕਾਂ ਦੀ ਹੋਰ ਵਧੇਰੇ ਜਸੂਸੀ ਕਰਨ ਦੇ ਫਾਸ਼ੀ ਪ੍ਰੋਜੈਕਟਾਂ ਨਾਲ ਵੀ ਜੋੜ ਕੇ ਦਿਖਾਇਆ ਗਿਆ ਤੇ ਭਾਜਪਾ ਦੇ ਇਸ ਸਮੁੱਚੇ ਫਿਰਕੂ ਫਾਸ਼ੀ ਹਮਲੇ ਖਿਲਾਫ ਸਭਨਾਂ ਕਿਰਤੀ ਲੋਕਾਂ ਦੇ ਨਾਲ ਦਬਾਈਆਂ ਕੌਮੀਅਤਾਂ, ਦਲਿਤਾਂ, ਮੁਸਲਮਾਨ ਧਾਰਮਿਕ ਘੱਟ ਗਿਣਤੀ ਤੇ ਔਰਤਾਂ ਦੀ ਮੋਹਰੀ ਭੂਮਿਕਾ ਤੇ ਵਿਸ਼ਾਲ ਏਕਤਾ ਵਾਲੀ ਲਹਿਰ ਉਸਾਰਨ ਦਾ ਸੱਦਾ ਦਿੱਤਾ ਗਿਆ। ਇਸ ਸੁਨੇਹੇ ਨੂੰ ਉਭਾਰਨ ਲਈ 30 ਹਜ਼ਾਰ ਕੰਧ ਪੋਸਟਰ ਤੇ 1,35,000 ਹੱਥ ਪਰਚਾ ਜਾਰੀ ਕੀਤਾ ਗਿਆ ਤੇ ਸਮਾਜ ਦੇ ਹਰ ਤਬਕੇ ਤੱਕ ਪਹੁੰਚਾਇਆ ਗਿਆ। ਇਸ ਸਮੁੱਚੀ ਸਰਗਰਮੀ ਦਾ ਤੱਤ ਸੰਵਿਧਾਨ ਦੀ ਰਾਖੀ ਜਾਂ ਜਮਹੂਰੀਅਤ ਦੀ ਰਾਖੀ ਦੇ ਸੀਮਤ ਚੌਖਟੇ ਤੱਕ ਸੀਮਤ ਨਹੀਂ ਸੀ ਸਗੋਂ ਇਹ ਸੰਵਿਧਾਨ ਦੇ ਦਾਇਰੇ ਤੋਂ ਪਾਰ ਜਾਂਦੇ ਬੁਨਿਆਦੀ ਜਮਹੂਰੀ ਹੱਕਾਂ ਦੀ ਰਾਖੀ ਦਾ ਹੋਕਾ ਦਿੰਦੀ ਸਰਗਰਮੀ ਸੀ ਜਿਹੜੀ ਖਰੀ ਧਰਮ ਨਿਰਪੱਖਤਾ ਨੂੰ ਬੁਲੰਦ ਕਰਦੀ ਸੀ।

ਪੰਜਾਬ ਭਰ ਚੱਲੀ ਇਸ ਜਨਤਕ ਮੁਹਿੰਮ ਦਾ ਇੱਕ ਅਹਿਮ ਪੱਖ ਸੂਬੇ ਮੌਜੂਦ ਮੁਸਲਮਾਨ ਭਾਈਚਾਰੇ ਦੀ ਲਾਮਬੰਦੀ ਲਈ ਕੀਤੀਆਂ ਗੰਭੀਰ ਕੋਸ਼ਿਸ਼ਾਂ ਹਨ। ਇਹਨਾਂ ਸਭਨਾਂ ਜਥੇਬੰਦੀਆਂ ਦੇ ਕੰਮ ਖੇਤਰਾਂ ਮੌਜੂਦ ਇਸ ਤਬਕੇ ਤੱਕ ਪਹੁੰਚ ਕੀਤੀ ਗਈ, ਉਹਨਾਂ ਨੂੰ ਭਰਵੀਆਂ ਜਨਤਕ ਮੀਟਿੰਗਾਂ, ਰੈਲੀਆਂ ਰਾਹੀਂ ਲਾਮਬੰਦ ਕੀਤਾ ਗਿਆ। ਸੰਘਣੀ ਮੁਸਲਿਮ ਆਬਾਦੀ ਵਾਲੇ ਖੇਤਰ ਮਲੇਰਕੋਟਲਾ (ਸੰਗਰੂਰ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਇਸਦੇ ਆਲੇ ਦੁਆਲੇ ਦੇ ਪਿੰਡਾਂ ਧੁਰ ਹੇਠਾਂ ਤੱਕ ਪੁਹੰਚ ਕੀਤੀ ਗਈ ਤੇ ਜਿਨ੍ਹਾਂ ਪਿੰਡਾਂ ਮੁਸਲਿਮ ਆਬਾਦੀ ਮੌਜੂਦ ਸੀ ਉੱਥੇ ਵਿਸ਼ੇਸ਼ ਕਰਕੇ ਪ੍ਰਚਾਰ ਲਾਮਬੰਦੀ ਮੁਹਿੰਮ ਲਿਜਾਈ ਗਈ। ਇਹਨਾਂ ਲਗਭਗ 175 ਪਿੰਡਾਂ ਵੱਡੀਆਂ ਜਨਤਕ ਮੀਟਿੰਗਾਂ ਹੋਈਆਂ ਜਿੰਨ੍ਹਾਂ 50-60 ਤੋਂ ਲੈ ਕੇ 300-400 ਤੱਕ ਦੀ ਗਿਣਤੀ ਸ਼ਾਮਲ ਹੁੰਦੀ ਰਹੀ। ਮਲੇਰਕੋਟਲਾ ਮੁਸਲਮਾਨ ਆਬਾਦੀ ਦੀ ਗਿਣਤੀ ਲਗਭਗ 80,000 ਹੈ ਤੇ ਇਸ ਹਿੱਸੇ ਤੱਕ ਸੁਨੇਹਾ ਪਹੁੰਚਾਉਣ ਲਈ ਇੱਕ ਪਾਸੇ ਸਥਾਨਕ ਮੁਸਲਿਮ ਜਥੇਬੰਦੀਆਂ ਨਾਲ ਸੰਪਰਕ ਬਣਾਇਆ ਗਿਆ। ਇੱਕ ਦਿਨ ਜਥੇਬੰਦੀਆਂ ਦੇ ਦਰਜਨਾਂ ਕਾਰਕੁੰਨਾਂ ਨੇ ਇਕੱਠੇ ਹੋ ਕੇ ਸ਼ਹਿਰ ਹੱਥ-ਪਰਚੇ ਵੰਡੇ, ਪੋਸਟਰ ਲਗਾਏ ਤੇ 16 ਫਰਵਰੀ ਦੀ ਰੈਲੀ ਦਾ ਸੁਨੇਹਾ ਦਿੱਤਾ। ਪਰ ਸਭ ਤੋਂ ਅਹਿਮ ਕਾਰਵਾਈ ਬੀ ਕੇ ਯੂ ਏਕਤਾ (ਉਗਰਾਹਾਂ) ਵੱਲੋਂ 1 ਫਰਵਰੀ ਨੂੰ ਸੁਨੇਹਾ ਮਾਰਚ ਵਜੋਂ ਔਰਤਾਂ ਦਾ ਕੀਤਾ ਵੱਡਾ ਮੁਜਾਹਰਾ ਸੀ ਜਿਸ ਵਿਚ ਸਥਾਨਕ ਮੁਸਲਿਮ ਔਰਤਾਂ ਨੇ ਵੀ ਵੱਡੀ ਗਿਣਤੀ ਸ਼ਮੂਲੀਅਤ ਕੀਤੀ। ਕਿਸਾਨ ਜਥੇਬੰਦੀ ਦੇ ਕਈ ਜਿਲ੍ਹਿਆਂ ਚੋਂ ਪੁੱਜੀਆਂ 8 ਤੋਂ 10 ਹਜ਼ਾਰ ਦੀ ਗਿਣਤੀ ਔਰਤਾਂ ਦੇ ਨਾਲ ਸਥਾਨਕ ਔਰਤਾਂ ਨੇ   ਰਲ ਕੇ ਬਹੁਤ   ਵੱਡਾ ਮੁਜ਼ਾਹਰਾ ਮਲੇਰਕੋਟਲੇ ਦੀਆਂ ਸੜਕਾਂ ਤੇ ਕੀਤਾ। ਇਸ ਦੀ ਗਿਣਤੀ 15000 ਤੋਂ ਵੀ ਟੱਪ ਗਈ। ਇਸ ਨੇ ਮਲੇਰਕੋਟਲੇ ਦੇ ਲੋਕਾਂ ਨੂੰ ਅਜਿਹਾ ਹਲੂਣਾ ਦਿੱਤਾ ਕਿ ਉਹ 16 ਫਰਵਰੀ ਦੇ ਮੁਜ਼ਾਹਰੇ ਲਈ ਜੀਅ ਜਾਨ ਨਾਲ ਹਰਕਤ ਗਏ। ਇਸ ਮੁੁਜ਼ਾਹਰੇ ਦੀ ਧਮਕ ਨੇ ਉਹਨਾਂ ਦੇ ਮਨਾਂ   ’ 16 ਫਰਵਰੀ ਦੀ ਵਿਸ਼ਾਲ ਜਨਤਕ ਰੈਲੀ ਦੀ ਉਹ ਤਸਵੀਰ ਸਿਰਜੀ ਜਿਹੜੀ ਆਗੂਆਂ ਵੱਲੋਂ ਸ਼ਬਦਾਂ ਰਾਹੀਂ ਦੱਸਣ ਨਾਲ ਨਹੀਂ ਸੀ ਉਘਾੜੀ ਜਾ ਸਕਦੀ ਤੇ ਉਸ ਮਗਰੋਂ ਮਲੇਰਕੋਟਲੇ ਦੀਆਂ ਮੁਸਲਿਮ ਜਥੇਬੰਦੀਆਂ   ਦੇ ਹਜ਼ਾਰਾਂ ਕਾਰਕੁੰਨ ਰੈਲੀ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਜੁਟੇ ਦਿਖਦੇ ਰਹੇ। ਇਸ ਵਿਸ਼ਾਲ ਮੁਜ਼ਾਹਰੇ ਨੇ ਮੁਸਲਿਮ ਔਰਤਾਂ ਤੇ ਨੌਜਵਾਨ ਕੁੜੀਆਂ ਅੰਦਰ ਵੀ ਇਸ ਸੰਘਰਸ਼ ਕੁੱਦ ਪੈਣ ਦੀ ਚਿਣਗ ਬਾਲ ਦਿੱਤੀ। ਔਰਤ ਕਿਸਾਨ ਆਗੂਆਂ ਦੀਆਂ ਤਕਰੀਰਾਂ ਨੇ ਤੇ ਸ਼ਾਹੀਨ ਬਾਗ ਜਾ ਕੇ ਆਈਆਂ ਔਰਤ ਕਿਸਾਨ ਕਾਰਕੁੰਨਾਂ ਦੇ ਜੱਥਿਆਂ ਨੇ ਉਥੋਂ ਦੀਆਂ ਕਹਾਣੀਆਂ ਨਾਲ ਮਲੇਰਕੋਟਲੇ ਦੀਆਂ ਔਰਤਾਂ ਨੂੰ ਅਜਿਹਾ ਟੁੰਬਿਆ ਕਿ ਉਹਨਾਂ ਚੋਂ ਕਈ ਕਿਸਾਨ ਔਰਤਾਂ ਦੇ ਜੱਥੇ ਦਾ ਅੰਗ ਬਣ ਕੇ ਪਿੰਡਾਂ ਮੀਟਿੰਗਾਂ ਲਈ ਤੁਰ ਪਈਆਂ। ਖੁਦ ਮੀਟਿੰਗਾਂ ਨੂੰ ਸੰਬੋਧਨ ਕਰਨ ਦੀ ਤਾਂਘ ਜਾਗੀ, ਤਿਆਰੀ ਕੀਤੀ ਤੇ ਅਸਰਦਾਰ ਬੁਲਾਰਿਆਂ ਵਜੋਂ ਇਹਨਾਂ ਇਕੱਠਾਂ ਨੂੰ ਮੁਖਾਤਿਬ ਹੋਈਆਂ। ਇਉ 1 ਫਰਵਰੀ ਦੇ ਇਸ ਔਰਤ-ਮੁਜ਼ਾਹਰੇ ਨੇ ਜਾਦੂਮਈ ਅਸਰ ਕੀਤਾ ਤੇ 16 ਫਰਵਰੀ ਦੀ ਵਿਸ਼ਾਲ ਰੈਲੀ ਦਾ ਪਿੜ ਬੱਝ ਗਿਆ।

ਬੀ. ਕੇ. ਯੂ. ਏਕਤਾ (ਉਗਰਾਹਾਂ) ਦੇ ਮੋਗਾ ਤੇ ਬਠਿੰਡਾ ਜਿਲ੍ਹਿਆਂ ਦੇ ਕਾਰਕੁੰਨਾਂ ਵੱਲੋਂ ਦਿੱਲੀ ਧਰਨੇ   ’ ਹੋਣ ਕਾਰਨ ਕੁੱਝ ਦਿਨ ਏਥੇ ਮੁਹਿੰਮ ਦੀ ਰਫਤਾਰ ਮੱਧਮ ਪਈ ਪਰ ਬਾਕੀ ਜਿਲ੍ਹਿਆਂ ਮੀਟਿੰਗਾਂ ਤੇ ਰੈਲੀਆਂ ਦਾ ਤਾਂਤਾ ਲੱਗਿਆ ਰਿਹਾ। ਕਿਸਾਨ ਜਨਤਾ ਨੇ ਬਹੁਤ ਜ਼ੋਰਦਾਰ ਹੁੰਗਾਰਾ ਦਿੱਤਾ। ਇਸ ਹਮਲੇ ਦਾ ਤੱਤ ਬੁੱਝਿਆ ਤੇ ਫਿਰਕੂ ਮਹੌਲ ਉਸਾਰਨ ਦੀਆਂ ਭਾਜਪਾਈ ਹਕੂਮਤ ਦੀਆਂ ਚਾਲਾਂ ਨੂੰ ਪਛਾੜਨ ਦੀ ਜ਼ਰੂਰਤ ਨੂੰ ਪਛਾਣਿਆ ਗਿਆ। ਇਸ ਸੋਝੀ ਕਾਰਨ ਹੀ ਦਹਿ-ਹਜ਼ਾਰਾਂ ਦੀ ਵੱਡੀ ਗਿਣਤੀ ਕਿਸਾਨ 16 ਦੀ ਰੈਲੀ ਪੁੱਜੇ। ਇਸ ਤੋਂ ਇਲਾਵਾ ਪੰਜਾਬ ਲੋਕ ਸੱਭਿਆਚਾਰਕ ਮੰਚ ਦੀਆਂ ਨਾਟਕ ਮੰਡਲੀਆਂ ਨੇ ਆਪਣੇ ਸੂਬਾਈ ਪ੍ਰਧਾਨ ਦੀ ਅਗਵਾਈ ਮਲੇਰਕੋਟਲਾ ਖੇਤਰ ਨਾਟਕਾਂ, ਗੀਤਾਂ ਤੇ ਭਾਸ਼ਣਾਂ ਦੇ ਸਮਾਗਮਾਂ ਰਾਹੀਂ ਮੁਹਿੰਮ ਨੂੰ ਹੋਰ ਤੇਜ਼ ਕੀਤਾ। ਇੱਕ ਦਿਨ ਇੱਕ ਟੀਮ ਵੱਲੋਂ   ਕਈ ਕਈ ਪਿੰਡਾਂ ਨੁੱੱਕੜ ਨਾਟਕਾਂ ਦੇ ਸਮਾਗਮ ਕੀਤੇ ਗਏ। ਬੀ. ਕੇ. ਯੂ. (ਉਗਰਾਹਾਂ) ਦੀ ਔਰਤਾਂ ਦੀ ਟੀਮ ਵੱਲੋਂ ਏਸ ਖੇਤਰ ਦੇ ਪਿੰਡਾਂ ਜਨਤਕ ਮੀਟਿੰਗਾਂ ਦੀ ਲੜੀ ਤੋਰੀ ਗਈ ਜਿਸ ਵਿੱਚ ਮਲੇਰਕੋਟਲੇ ਦੀਆਂ ਮੁਸਲਿਮ ਔਰਤਾਂ ਨੇ ਵੀ ਟੀਮ ਦਾ ਹਿੱਸਾ ਹੋ ਕੇ ਆਸ ਪਾਸ ਦੇ ਪਿੰਡਾਂ ਪਹੁੰਚ ਕੀਤੀ। ਕਈ ਨੌਜਵਾਨ ਕੁੜੀਆਂ ਨੇ ਇਕੱਠਾਂ ਨੂੰ ਸੰਬੋਧਨ ਵੀ ਕੀਤਾ। ਅਧਿਆਪਕਾਂ ਦੀ ਜਥੇਬੰਦੀ ਡੀ ਟੀ ਐਫ ਦੇ ਕਈ ਜਿਲ੍ਹਿਆਂ ਨੇ ਵੀ ਇਸ ਰੈਲੀ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਸਾਰੇ ਅਰਸੇ ਦੌਰਾਨ ਸੂਬੇ ਭਰ ਹੋਣ ਵਾਲੇ ਵੱਖ ਵੱਖ ਲੋਕ-ਪੱਖੀ ਸਮਾਗਮਾਂ/ਸਰਗਰਮੀਆਂ ਇਸ ਮੁਹਿੰਮ ਦਾ ਹੋਕਾ ਕਿਸੇ ਨਾ ਕਿਸੇ ਰੂਪ ਪਹੁੰਚਦਾ ਰਿਹਾ। ਸੋਸ਼ਲ ਮੀਡੀਆ ਤੇ ਵੀ ਵਿਆਪਕ ਪੈਮਾਨੇ ਤੇ ਹੋ ਰਹੀਆਂ ਸਰਗਰਮੀਆਂ ਦਾ ਹੜ੍ਹ ਆਇਆ ਰਿਹਾ।

ਮਲੇਰਕੋਟਲੇ ਲੋਕ ਹੜ੍ਹ

16 ਫਰਵਰੀ ਦੀ ਰੈਲੀ ਸੱਦਾ ਦੇਣ ਵਾਲੀਆਂ ਜਥੇਬੰਦੀਆਂ ਤੋਂ ਇਲਾਵਾ   ਜਮਹੂਰੀ ਅਧਿਕਾਰ ਸਭਾ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਕਿਸਾਨ ਸਭਾ, ਪਲਸ ਮੰਚ, ਪੰਜਾਬ ਕਿਸਾਨ ਯੂਨੀਅਨ ਤੇ ਤਰਕਸ਼ੀਲ ਸੁਸਾਇਟੀ ਦੇ ਆਗੂ   ਕਾਰਕੁੰਨ ਵੀ ਸ਼ਾਮਲ ਹੋਏ। ਪੰਜਾਬ ਦੇ ਵੱਖ ਵੱਖ ਕੋਨਿਆਂ ਤੋਂ ਪੁੱਜੇ ਲੋਕਾਂ ਵੱਡੀ ਗਿਣਤੀ ਮਾਲਵਾ ਖੇਤਰ ਚੋਂ ਸੀ। ਵੱਡੀ ਗਿਣਤੀ ਮੁਸਲਮਾਨ ਭਾਈਚਾਰਾ ਵੀ ਸ਼ਾਮਲ ਹੋਇਆ। ਵੱਖ ਵੱਖ ਅੰਦਾਜ਼ਿਆਂ ਅਨੁਸਾਰ ਇਕੱਠ ਇੱਕ ਲੱਖ ਨੂੰ ਜਾ ਢੁੱਕਿਆ। ਵੱਖ ਵੱਖ ਧਰਮਾਂ, ਜਾਤਾਂ ਤੇ ਜਮਾਤਾਂ ਦੀ ਸਾਂਝੀ ਰੰਗਤ ਵਾਲੇ ਇਕੱਠ ਨੇ ਬਹੁਤ ਜ਼ੋਰਦਾਰ ਢੰਗ ਨਾਲ ਆਪਣਾ ਸੰਦੇਸ਼ ਦਿੱਤਾ। ਔਰਤਾਂ ਦੀ ਸ਼ਮੂਲੀਅਤ ਵਿਸ਼ੇਸ਼ ਕਰਕੇ ਉੱਭਰਵੀਂ ਸੀ। ਮੰਚ ਤੋਂ ਵੀ ਅਸਰਦਾਰ ਢੰਗ ਨਾਲ ਇਹਨਾਂ ਕਾਰਕੁੰਨਾਂ ਦੇ ਵਿਰੋਧ ਤੋਂ ਅੱਗੇ, ਭਾਜਪਾ ਦੇ ਸਮੁੱਚੇ ਫਿਰਕੂ-ਫਾਸ਼ੀ ਹਮਲੇ ਖਿਲਾਫ ਡਟਣ ਦੀ ਲੋੜ ਉਭਾਰੀ ਗਈ। ਦਿੱਲੀ ਦੇ ਸ਼ਾਹੀਨ ਬਾਗ ਦੇ ਧਰਨੇ ਤੋਂ ਤੇ ਜਾਮੀਆ ਯੂਨੀਵਰਸਿਟੀ ਤੋਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਇਸ ਇਕੱਠ ਦੌਰਾਨ ਵੀ ਤੇ ਪਹਿਲਾਂ 1 ਫਰਵਰੀ ਦੇ ਮੁਜ਼ਾਹਰੇ ਦੌਰਾਨ ਵੀ, ਸ਼ਹੀਦ ਭਗਤ ਸਿੰਘ ਦੀਆਂ ਸੈਂਕੜੇ ਫੋਟੋਆਂ ਤੇ ਉਸ ਦੀਆਂ ਲਿਖਤਾਂ ਦੀਆਂ ਟੂਕਾਂ ਰਾਹੀਂ ਨਾ ਸਿਰਫ ਜਮਾਤੀ ਏਕਤਾ ਮਜ਼ਬੂਤ ਕਰਨ ਦਾ ਸੰਦੇਸ਼ ਉਭਾਰਿਆ ਸਗੋਂ ਹਕੀਕੀ ਰਾਸ਼ਟਰਵਾਦ ਦਾ ਸੰਕਲਪ ਵੀ ਉਭਾਰਿਆ। ਕੌਮੀ ਮੁਕਤੀ ਲਹਿਰ ਦੀ ਇਨਕਲਾਬੀ ਧਾਰਾ ਦੇ ਇਸ ਮਹਾਨ ਸ਼ਹੀਦ ਦੇ ਵਿਚਾਰਾਂ ਦੇ ਹਵਾਲੇ ਨਾਲ ਸਾਮਰਾਜ ਵਿਰੋਧੀ ਤੇ ਜਗੀਰਦਾਰੀ ਵਿਰੋਧੀ ਸੰਗਰਾਮਾਂ ਨੂੰ ਤੇਜ਼ ਕਰਨ ਦਾ ਸੁਨੇਹਾ ਵੀ ਸੁਣਾਈ ਪੈ ਰਿਹਾ ਸੀ। ਅਸਲ ਦੇਸ਼ ਭਗਤੀ ਦੇ ਅਰਥ ਉਘਾੜੇ ਗਏ। ਸਾਮਰਾਜੀਆਂ ਨੂੰ ਹੀ ਅਸਲ ਘੁਸਪੈਠੀਏ ਤੇ ਮੁਲਕ ਦੇ ਦਲਾਲ ਸਰਮਾਏਦਾਰਾਂ, ਜਗੀਰਦਾਰਾਂ ਤੇ ਭਿ੍ਰਸ਼ਟ ਨੇਤਾਵਾਂ ਨੂੰ ਸਿਉਕ ਕਰਾਰ ਦਿੰਦੀਆਂ ਤਖਤੀਆਂ ਦੀ ਵੀ ਇਸ ਇਕੱਠ ਭਰਮਾਰ ਸੀ। ‘‘ਭਾਈ ਨਾਲ ਭਾਈ ਲੜਨ ਨੀ ਦੇਣਾ-ਸੰਨ ਸੰਤਾਲੀ ਬਣਨ ਨੀ ਦੇਣਾ’’ ਤੇ ‘‘ਹਿੰਦੂ, ਮੁਸਲਿਮ, ਸਿੱਖ, ਇਸਾਈ-ਸਾਰੇ ਕਿਰਤੀ ਭਾਈ ਭਾਈ’’ ਵਰਗੇ ਨਾਅਰੇ ਮਕਬੂਲ ਹੋਏ ਤੇ ਵਾਰ ਵਾਰ ਗੂੰਜਦੇ ਰਹੇ।

ਇਸ ਇਕੱਠ ਨੇ ਜਿੱਥੇ ਮੋਦੀ ਹਕੂਮਤ ਤੋਂ ਸੀ ਵਾਪਸ ਲੈਣ ਤੇ ਐਨ ਪੀ ਆਰ ਰੱਦ ਕਰਨ ਦੀ ਮੰਗ ਕੀਤੀ ਗਈ ਉਥੇ ਪੰਜਾਬ ਦੀ ਕਾਂਗਰਸ ਹਕੂਮਤ ਨੂੰ ਵੀ ਸੁਣਵਾਈ ਕੀਤੀ ਕਿ ਉਹ ਐਨ ਪੀ ਆਰ ਲਾਗੂ ਕਰਨ ਤੋਂ ਇਨਕਾਰ ਕਰੇ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਲੋਕਾਂ ਦੇ ਰੋਹ ਦਾ ਸੇਕ ਝੱਲਣ ਲਈ ਤਿਆਰ ਰਹੇ। ਇਸ ਰੈਲੀ ਦੇ ਮੰਚ ਤੋਂ ਇਸ ਰੋਸ ਲਹਿਰ ਨੂੰ ਹੋਰ ਤੇਜ਼ ਕਰਨ ਦੇ ਸੱਦੇ ਵਜੋਂ ਪੰਜਾਬ ਭਰ ਦੇ ਜਿਲ੍ਹਿਆਂ ਇਕੱਠ ਕਰਨ ਦੇ ਸੱਦੇ ਨੂੰ ਹਾਜ਼ਰ ਲੋਕਾਂ ਨੇ ਜ਼ੋਰਦਾਰ ਉਤਸ਼ਾਹੀ ਹੁੰਗਾਰਾ ਭਰਿਆ। ਮਲੇਰਕੋਟਲਾ ਵਾਸੀਆਂ ਵੱਲੋਂ ਰੈਲੀ ਪੁੱਜੇ ਲੋਕਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰਾਂ ਦਾ ਬਹੁਤ ਹੀ ਸ਼ਾਨਦਾਰ ਇੰਤਜ਼ਾਮ ਕੀਤਾ ਗਿਆ ਸੀ। ਬਹੁਤ ਹੀ ਵੱਡੇ ਪੈਮਾਨੇ ਤੇ ਸੁਚੱਜੇ ਢੰਗ ਨਾਲ ਮੁਹੱਈਆ ਕਰਵਾਇਆ ਗਿਆ ਇਹ ਲੰਗਰ ਮਲੇਰਕੋਟਲਾ ਵਾਸੀਆਂ ਦੀ ਧੁਰ ਡੂੰਘੀ ਸ਼ਮੂਲੀਅਤ ਨੂੰ ਦਸਦਾ ਸੀ। ਅੰਦਰੋਂ ਹਲੂਣੇ ਗਏ ਮੁਸਲਮਾਨ ਭਾਈਚਾਰੇ ਦੀ ਸ਼ਮੂਲੀਅਤ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਭਰੀ ਹੋਈ ਸੀ। ਨੌਜਵਾਨਾਂ ਦੀਆਂ ਕਈ ਟੋਲੀਆਂ ਦਾ ਜੋਸ਼ ਮਿਆਉਦਾ ਨਹੀਂ ਸੀ ਤੇ ਉਹ ਲਗਾਤਾਰ ਏਧਰ ਓਧਰ ਮੁਜ਼ਾਹਰੇ ਦੀ ਸ਼ਕਲ ਨਾਅਰੇ ਮਾਰਦੇ ਫਿਰ ਰਹੇ ਸਨ। ਹਕੂਮਤ ਦੇ ਜਬਰ ਸੰਗ ਭਿੜ ਜਾਣ ਦੀ ਇਹ ਮੱਚੂੰ ਮੱਚੂੰ ਕਰਦੀ ਜੁਝਾਰ ਭਾਵਨਾ ਇਸ ਵਿਸ਼ਾਲ ਜਨਤਕ ਪ੍ਰਦਰਸ਼ਨ ਦੀ ਗੂੜ੍ਹੀ ਰੰਗਤ ਹੋ ਨਿੱਬੜੀ ਸੀ।

ਇਉ 16 ਫਰਵਰੀ ਦੇ ਇਸ ਵਿਸ਼ਾਲ ਇਕੱਠ ਨਾਲ ਜ਼ੋਰਦਾਰ ਜਨਤਕ ਲਾਮਬੰਦੀ ਦੇ ਮੁਜ਼ਾਹਰੇ ਦਾ ਇਕ ਗੇੜ ਮੁਕੰਮਲ ਹੋ ਗਿਆ ਸੀ। ਇਸ ਸਮੁੱਚੀ ਸਰਗਰਮੀ ਰਾਹੀਂ ਪੰਜਾਬ ਨਾਗਰਿਕਤਾ ਹੱਕਾਂ ਤੇ ਹਮਲੇ ਖਿਲਾਫ ਉੱਠੀ ਲੋਕ ਰੋਹ ਦੀ ਲਹਿਰ ਦੇ ਇੱਕ ਅਹਿਮ ਕੇਂਦਰ ਵਜੋਂ ਉੱਭਰ ਆਇਆ ਹੈ। ਇਸ ਦੀ ਵਿਸ਼ੇਸ਼ਤਾ ਇਸ ਲਹਿਰ ਵਿਚ ਜਮਾਤੀ ਚੇਤਨਾ ਦੀ ਰੰਗਤ ਵਾਲੀ ਜਥੇਬੰਦ ਕਿਸਾਨ ਸ਼ਕਤੀ ਤੇ ਹੋਰਨਾਂ ਜਥੇਬੰਦ ਮਿਹਨਤਕਸ਼ ਤਬਕਿਆਂ ਦੀ ਮੌਜੂਦਗੀ ਹੈ ਜਿਹੜੀ ਇਸ ਕੇਂਦਰ ਨੂੰ ਇਕ ਪਾਏਦਾਰ ਤੇ ਅਸਰਦਾਰ ਟਾਕਰਾ-ਲਹਿਰ ਦੀ ਉਸਾਰੀ ਕਰ ਸਕਣ ਵਾਲੇ ਅਹਿਮ ਕੇਂਦਰ ਵਜੋਂ ਦਰਸਾਉਦੀ ਹੈ।

ਮੁਸਲਮਾਨ ਭਾਈਚਾਰੇ ਦੇ ਆਪ ਮੁਹਾਰੇ ਰੋਸ ਨੂੰ ਜਥੇਬੰਦ ਸੰਘਰਸ਼ ਨਾਲ ਗੁੰਦਣ ਦੀ ਸਹੀ ਸੇਧ ਝਲਕਦੀ ਹੈ ਤੇ ਇਸ ਦਿਸ਼ਾ ਗੰਭੀਰ ਯਤਨ ਹੋ ਰਹੇ ਹਨ।

ਇਸ ਤੋਂ ਮਗਰੋਂ ਇਹਨਾਂ 14 ਜਥੇਬੰਦੀਆਂ ਵੱਲੋਂ ਸੂਬੇ ਭਰ ਰੋਸ ਹਫ਼ਤਾ ਮਨਾਉਣ ਦਾ ਸੱਦਾ ਦਿੱਤਾ ਗਿਆ। 23 ਫ਼ਰਵਰੀ ਤੋਂ 29 ਫ਼ਰਵਰੀ ਤੱਕ ਲਗਭਗ 10-12 ਜ਼ਿਲ੍ਹਿਆਂ ਹਜ਼ਾਰਾਂ ਲੋਕਾਂ ਦੇ ਇਕੱਠ ਹੋਏ ਜਿਸ ਵਿੱਚ ਮੁਸਲਿਮ ਭਾਈਚਾਰੇ ਦੀ ਵੀ ਭਾਰੀ ਸ਼ਮੂਲੀਅਤ ਸੀ। ਉਸ ਤੋਂ ਬਾਅਦ ਇਹਨਾਂ ਜਥੇਬੰਦੀਆਂ ਵੱਲੋਂ 8 ਮਾਰਚ ਨੂੰ ਔਰਤ ਦਿਵਸ ਮੌਕੇ ਮਲੇਰਕੋਟਲੇ ਔਰਤਾਂ ਦੇ ਵਿਸ਼ਾਲ ਇਕੱਠ ਦਾ ਸੱਦਾ ਦਿੱਤਾ ਗਿਆ ਹੈ। ਏਸ ਰੋਸ ਹਫ਼ਤੇ ਦੌਰਾਨ ਦਿੱਲੀ ਫਿਰਕੂ ਹਿੰਸਾ ਦਾ ਘਟਨਾਕ੍ਰਮ ਵਾਪਰਿਆ ਤਾਂ ਇਹਨਾਂ ਜਥੇਬੰਦੀਆਂ ਨੇ ਸੂਬੇ ਦਰਜਨਾਂ ਥਾਵਾਂ ਤੇ ਮੋਦੀ ਹਕੂਮਤ ਦੀਆਂ ਅਰਥੀਆਂ ਸਾੜ ਕੇ ਦਿੱਲੀ ਫਿਰਕੂ ਅਮਨ ਕਾਇਮ ਕਰਨ ਦੀ ਮੰਗ ਕੀਤੀ, ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦਾ ਹੋਕਾ ਦਿੱਤਾ। ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਫ਼ਿਰਕੂ ਕਤਲੇਆਮ ਕਰਵਾਉਣ ਵਾਲੇ ਦੋਸ਼ੀ ਭਾਜਪਾਈ ਆਗੂਆਂ ਖਿਲਾਫ਼ ਕੇਸ ਦਰਜ ਕਰਕੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ ਤੇ ਮੂਕ ਦਰਸ਼ਕ ਬਣੇ ਰਹੇ ਪੁਲਿਸ ਤੇ ਸਿਵਲ ਅਧਿਕਾਰੀਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਦਿੱਲੀ ਫ਼ਿਰਕੂ ਅਮਨ ਕਾਇਮ ਕਰਨ ਲਈ ਰਾਜ ਮਸ਼ੀਨਰੀ ਹਰਕਤ ਲਿਆਂਦੀ ਜਾਵੇ।

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਲਾਮਬੰਦੀ

 

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਵੀ ਜਨਵਰੀ ਮਹੀਨੇ ਤੋਂ ਲੈ ਕੇ ਇਸ ਤਾਜ਼ਾ ਹਮਲੇ ਖਿਲਾਫ਼ ਲਾਮਬੰਦੀ ਕੀਤੀ ਜਾ ਰਹੀ ਹੈ। ਸੂਬੇ ਦੀਆਂ 8 ਸਿਆਸੀ ਪਾਰਟੀਆਂ ਤੇ ਸਿਆਸੀ ਪਲੇਟਫਾਰਮਾਂ ਦੇ ਅਧਾਰ ਤੇ ਬਣੇ ਹੋਏ ਇਸ ਮੰਚ ਵੱਲੋਂ ਜਨਵਰੀ ਮਹੀਨੇ ਦੌਰਾਨ ਜ਼ਿਲ੍ਹਾ ਪੱਧਰ ਤੇ ਰੋਸ ਕਨਵੈਨਸ਼ਨਾਂ ਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਤਹਿਤ ਪੰਜਾਬ ਭਰ ਦੇ ਕਈ ਜ਼ਿਲ੍ਹਿਆਂ ਜ਼ਿਲ੍ਹਾ ਪੱਧਰਾਂ ਤੇ ਜਨਤਕ ਇਕੱਠ ਹੋਏ ਜਿੰਨ੍ਹਾਂ ਨੂੰ ਇਹਨਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਇਸ ਫਰੰਟ ਵਿੱਚ ਸੀ. ਪੀ. ਆਈ., ਆਰ. ਐਮ. ਪੀ. ਆਈ., ਸੀ. ਪੀ. ਆਈ. (..) ਨਿਊ ਡੈਮੋਕਰੇਸੀ, ਲੋਕ ਸੰਗਰਾਮ ਮੰਚ, ਇਨਕਲਾਬੀ ਜਮਹੂਰੀ ਮੋਰਚਾ ਪੰਜਾਬ, ਇਨਕਲਾਬੀ ਲੋਕ ਮੋਰਚਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ, ਸੀ. ਪੀ. ਆਈ. (..) ਲਿਬਰੇਸ਼ਨ ਅਤੇ ਐਮ.ਸੀ.ਪੀ.ਆਈ. (ਯੂਨਾਈਟਿਡ) ਸ਼ਾਮਲ ਹਨ। ਇਸ ਫਰੰਟ ਵੱਲੋਂ 25 ਮਾਰਚ ਨੂੰ ਲੁਧਿਆਣਾ ਸੂਬਾ ਪੱਧਰੀ ਰੋਸ ਰੈਲੀ ਵੀ ਕੀਤੀ ਜਾ ਰਹੀ ਹੈ ਜਿਸਦੀਆਂ ਤਿਆਰੀਆਂ ਸੂਬੇ ਭਰ ਚੱਲ ਰਹੀਆਂ ਹਨ। ਇਉਂ ਹੀ ਮੁਲਕ ਬਣੇ ਹੋਏ ਇੱਕ ਪਲੇਟਫਾਰਮ ਹਿੰਦੂਤਵ ਫਾਸ਼ੀਵਾਦ ਵਿਰੋਧੀ ਫਰੰਟ ਵੱਲੋਂ ਵੀ 19 ਤੋਂ 25 ਦਸੰਬਰ ਤੱਕ ਇੱਕ ਰੋਸ ਹਫ਼ਤਾ ਮਨਾਇਆ ਗਿਆ ਸੀ। ਇਸ ਤਹਿਤ ਵੱਖ ਵੱਖ ਜ਼ਿਲ੍ਹਿਆਂ ਇਕੱਠ ਕਰਕੇ ਸੀ. . . ਦੀ ਖਿਲਾਫ਼ਤ ਕੀਤੀ ਗਈ ਸੀ। ਇਉਂ ਹੀ ਇਸ ਅਰਸੇ ਦੌਰਾਨ ਹੋਰਨਾਂ ਕਈ ਜਨਤਕ ਜਥੇਬੰਦੀਆਂ ਵੱਲੋਂ ਵੀ ਵੱਖ ਵੱਖ ਤਰ੍ਹਾਂ ਨਾਲ ਇਸ ਕਾਨੂੰਨ ਖਿਲਾਫ਼ ਜਨਤਕ ਲਾਮਬੰਦੀ ਕੀਤੀ ਗਈ ਹੈ। ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੁਹਾਲੀ ਰੋਸ ਰੈਲੀ ਤੇ ਮਾਰਚ ਕੀਤਾ ਗਿਆ ਸੀ। ਇਉਂ ਹੀ ਮਲੇਰਕੋਟਲਾ ਬਣੇ ਇੱਕ ਮੰਚ ਹਾਅ ਦਾ ਨਾਅਰਾਵੱਲੋਂ ਵੀ ਦੋ ਵਾਰ ਮਲੇਰਕੋਟਲਾ ਇਕੱਠ ਕੀਤਾ ਗਿਆ ਜਿਸ ਵਿੱਚ ਇੱਕ ਵਾਰ ਦਿੱਲੀ ਤੋਂ ਉਮਰ ਖਾਲਿਦ ਨੇ ਵੀ ਕੇ ਸੰਬੋਧਨ ਕੀਤਾ। ਕਈ ਸਾਹਿਤਕ ਸਭਿਆਚਾਰਕ ਜਥੇਬੰਦੀਆਂ ਨੇ ਵੀ ਆਪੋ-ਆਪਣੇ ਪਲੇਟਫਾਰਮਾਂ ਤੋਂ ਇਹਨਾਂ ਫਾਸ਼ੀ ਕਦਮਾਂ ਖਿਲਾਫ਼ ਆਵਾਜ਼ ਉਠਾਈ ਹੈ। ਸੂਬੇ ਦੀਆਂ ਕਈ ਵਿਦਿਆਰਥੀ ਜਥੇਬੰਦੀਆਂ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਵਿਆਪਕ ਮੁਹਿੰਮ ਜਥੇਬੰਦ ਕੀਤੀ ਹੈ ਤੇ ਨੌਜਵਾਨਾਂ-ਵਿਦਿਆਰਥੀਆਂ ਨੂੰ ਇਸ ਹਮਲੇ ਖਿਲਾਫ਼ ਲਾਮਬੰਦੀ ਕਰਨ ਲਈ ਗੰਭੀਰ ਯਤਨ ਜੁਟਾਏ ਹਨ।


No comments:

Post a Comment