ਕਰੋਨਾ
ਰੈਪਿਡ ਟੈਸਟ ਕਿਟ ਘੋਟਾਲਾ:
ਮਹਾਂਮਾਰੀ
ਲੋਕਾਂ ਲਈ ਹੈ
ਕੰਪਨੀਆਂ
ਲਈ ਕਮਾਈਆਂ ਤੇ ਸਰਕਾਰਾਂ ਲਈ ਦਲਾਲੀਆਂ ਦਾ ਦੌਰ ਹੈ
ਕਰੋਨਾ
ਸੰਕਟ ਵੱਡੀਆਂ ਕੰਪਨੀਆਂ ਲਈ ਮੋਟੀਆਂ ਕਮਾਈਆਂ ਦਾ ਸਾਧਨ ਬਣਿਆ ਹੋਇਆ ਹੈ। ਟੈਸਟ ਕਿੱਟਾਂ ਦਾ ਕਾਰੋਬਾਰ
ਇਹੀ ਦਸਦਾ ਹੈ। ਭਾਰਤ ਸਰਕਾਰ ਵੱਲੋਂ ਕਰੋਨਾ ਪੀੜਤਾਂ ਦੀ ਪਹਿਚਾਣ ਸੰਬੰਧੀ ਐਂਟੀਬਾਡੀ ਟੈਸਟ ਕਿੱਟ
ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਹ ਟੈਸਟ ਭਾਵੇਂ ਵਿਸ਼ੇਸ਼ ਤੌਰ ’ਤੇ ਤਾਂ ਕਰੋਨਾ ਖਾਤਰ ਨਹੀਂ ਹੁੰਦਾ ਪਰ ਇਸ ਨਾਲ ਸਰੀਰ ਵਿੱਚ
ਐਂਟੀ ਬਾਡੀਜ਼ (ਬਿਮਾਰੀ ਰੋਧਕ ਤੱਤ) ਦੀ ਵਧੀ ਮਾਤਰਾ ਦੇ ਅਧਾਰ ’ਤੇ ਕਿਸੇ
ਵਿਅਕਤੀ ਦੇ ਕਰੋਨਾ ਪੀੜਤ ਹੋਣ ਸੰਬੰਧੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ । ਇਹ ਟੈਸਟ ਕਰੋਨਾ ਸੰਬੰਧੀ
ਵਿਸ਼ੇਸ਼ ਟੈਸਟ ਤੋਂ ਸਸਤਾ ਹੁੰਦਾ ਹੈ ਅਤੇ ਇਸਦੇ ਨਤੀਜੇ ਜਲਦੀ ਆ ਜਾਂਦੇ ਹਨ ।
ਆਈ.ਸੀ.ਐਮ
ਆਰ. (ਮੈਡੀਕਲ ਖੋਜ ਸੰਬੰਧੀ ਭਾਰਤੀ ਕਾਉਂਸਲ) ਵੱਲੋਂ ਇਸ ਟੈਸਟ ਖਾਤਰ ਲੋੜੀਂਦੀ ਕਿੱਟ ਦੀ ਕੀਮਤ 600 ਰੁਪਏ ਪ੍ਰਤੀ ਕਿੱਟ ਨਿਰਧਾਰਤ
ਕੀਤੀ ਗਈ । ਇਸ ਉੱਪਰ ਜੀ.ਐਸ.ਟੀ. ਵੱਖਰਾ ਹੋਣਾ ਸੀ । ਚੇਨੱਈ ਦੀ ਇੱਕ ਕੰਪਨੀ ਰੇਅਰ ਮੋਟਾਬੋਲਿਕਸ
ਦਾ ਟੈਂਡਰ ਪਾਸ ਹੋ ਗਿਆ। ਇਸ ਕੰਪਨੀ ਵੱਲੋਂ ਆਈ.ਸੀ.ਐਮ.ਆਰ ਨੂੰ ਪ੍ਰਤੀ ਕਿੱਟ 600/- ਦੇ ਹਿਸਾਬ ਟੈਸਟ ਕਿੱਟ ਸਪਲਾਈ
ਕੀਤੇ ਜਾਣੇ ਸਨ । ਮਿਤੀ 27 ਮਾਰਚ 2020 ਨੂੰ ਆਈ.ਸੀ.ਐਮ.ਆਰ. ਵੱਲੋਂ ਰੇਅਰ
ਮੋਟਾਬੋਲਿਕਸ ਪਾਸ 5 ਲੱਖ ਟੈਸਟ ਕਿੱਟਾਂ ਦਾ ਆਰਡਰ
ਦਿੱਤਾ ਗਿਆ । ਚੀਨ ਦੀ ਕੰਪਨੀ ਵੋਂਡਫੋ ਵੱਲੋਂ ਤਿਆਰ ਕੀਤੇ ਗਏ ਅਤੇ ਮੈਟਿ੍ਰਕਸ ਲੈਬਜ਼ ਨਾਮ ਦੀ ਕੰਪਨੀ
ਦੁਆਰਾ ਭਾਰਤ ’ਚ ਲਿਆ ਕੇ ਰੇਅਰ ਮੋਟਾਬੋਲਿਕਸ
ਨੂੰ ਵੇਚੇ ਗਏ। ਇਹ ਟੈਸਟ ਕਿੱਟ 600/- ਪ੍ਰਤੀ ਕਿੱਟ ਦੇ ਹਿਸਾਬ ਆਈ.ਸੀ.ਐਮ.ਆਰ. ਨੂੰ ਸਪਲਾਈ
ਕਰਨੇ ਸਨ । ਕੁੱਝ ਰਾਜਾਂ ਵੱਲੋਂ ਵੀ ਆਪਣੇ ਤੌਰ ’ਤੇ ਅਜਿਹੇ ਕਿੱਟ ਖਰੀਦਣ ਲਈ ਆਰਡਰ ਦਿੱਤੇ ਗਏ ਸਨ ਜਿਵੇਂ
ਤਾਮਿਲਨਾਡੂ ਵੱਲੋਂ 50,
000 ਕਿੱਟਾਂ
ਦਾ ਆਰਡਰ । ਮੰਗ ਨੂੰ ਵੇਖਦਿਆਂ ਰੇਅਰ
ਮੋਟਾਬੋਲਿਕਸ ਵੱਲੋਂ ਮੈਟਿ੍ਰਕਸ ਲੈਬ ਨਾਲ 10 ਲੱਖ ਕਿੱਟ ਮੰਗਵਾਉਣ ਦਾ ਸੌਦਾ ਕੀਤਾ ਗਿਆ ।ਜਿਸ ਵਿੱਚੋਂ
2.76
ਲੱਖ
ਟੈਸਟ ਕਿੱਟ ਰੇਅਰ ਮੋਟਾਬੋਲਿਕਸ ਵੱਲੋਂ ਸਪਲਾਈ ਕਰ ਦਿੱਤੇ ਗਏ ।ਇਸ ਦੌਰਾਨ ਰੇਅਰ ਮੋਟਾਬੋਲਿਕਸ ਅਤੇ
ਮੈਟਿ੍ਰਕਸ ਲੈਬ ਦਾ ਕਿੱਟਾਂ ਦੀ ਸਪਲਾਈ ਨੂੰ ਲੈ ਕੇ
ਰੌਲਾ ਪੈ ਗਿਆ ਅਤੇ ਇਹ ਮਸਲਾ ਦਿੱਲੀ ਹਾਈਕੋਰਟ ਸਾਹਮਣੇ ਆ ਗਿਆ ।
ਹੁਣ
ਤੱਕ ਜੋ ਢਕੀ ਰਿੱਝੀ ਜਾ ਰਹੀ ਸੀ ਉਹ ਜੱਗ ਜਾਹਰ ਹੋ ਗਿਆ ਤਾਂ ਪਤਾ ਲੱਗਿਆ ਕਿ :-
(ਓ) ਮੈਟਿ੍ਰਕਸ ਲੈਬਜ਼ ਨੂੰ ਚੀਨ
ਤੋਂ ਲਿਆਂ ਦੇ ਇਹ ਟੈਸਟ ਕਿੱਟ ਸਮੇਤ ਭਾੜਾ 245 ਰੁਪਏ ਪ੍ਰਤੀ ਕਿੱਟ ਪੈਂਦੇ ਸਨ ਜੋ ਕਿ 400 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਇਸ
ਵੱਲੋਂ ਰੇਅਰ ਮੈਟਾਬੋਲਿਕਸ ਨੂੰ ਵੇਚੇ ਜਾ ਰਹੇ ਸਨ ਭਾਵ ਪ੍ਰਤੀ ਕਿੱਟ 155 ਰੁਪਏ (63.27%) ਦਾ ਮੁਨਾਫਾ ।
(ਅ) ਅੱਗੋਂ ਰੇਅਰ ਮੋਟਾਬੋਲਿਕਸ
ਵੱਲੋਂ ਇਹੀ ਕਿੱਟ 400
ਰੁਪਏ
ਪ੍ਰਤੀ ਕਿੱਟ ਹਿਸਾਬ ਖਰੀਦ ਕੇ ਆਈ ਸੀ ਐਮ ਆਰ ਨੂੰ 600 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਵੇਚੇ ਜਾ ਰਹੇ ਸਨ ਭਾਵ
ਪ੍ਰਤੀ ਕਿੱਟ 200
ਰੁਪਏ
(50%)
ਦਾ
ਮੁਨਾਫਾ ।
(ੲ) ਜੇ ਇਹੀ ਕਿੱਟ ਭਾਰਤ ਸਰਕਾਰ
ਵੱਲੋਂ ਸਿੱਧੇ ਚੀਨ ਤੋਂ ਖਰੀਦੇ ਹੁੰਦੇ ਤਾਂ ਇਹ ਕੀਮਤ 150 ਰੁਪਏ ਪ੍ਰਤੀ ਕਿੱਟ ਹੋਣੇ ਸਨ। ਭਾਵ 150 ਰੁਪਏ ਪ੍ਰਤੀ ਕਿੱਟ ਹਿਸਾਬ ਨਾਲ
ਮਿਲਣ ਵਾਲੀ ਕਿੱਟ ਭਾਰਤ ਵੱਲੋਂ 600 ਰੁਪਏ ਪ੍ਰਤੀ ਕਿੱਟ ਹਿਸਾਬ ਨਾਲ ਖਰੀਦੀ ਗਈ । ਯਾਨੀ
ਪ੍ਰਤੀ ਕਿੱਟ 450
ਰੁਪਏ
ਵੱਧ ਖਰਚੇ ਗਏ। ਜੋ ਸਪਲਾਈ ਕੰਪਨੀਆਂ , ਆਈ. ਸੀ. ਐਮ. ਆਰ. ਦੇ ਅਧਿਕਾਰੀਆਂ
, ਸਿਹਤ ਮਹਿਕਮੇ ਦੇ ਮੰਤਰੀਆਂ ਸੈਕਟਰੀਆਂ ਨੇ ਰਲ ਮਿਲ ਕੇ ਛਕਿਆ । ਇਹੀ ਕਾਰਨ ਸੀ ਕਿ ਇਸ ਵੱਡੇ
ਘੋਟਾਲੇ ਦਾ ਪਤਾ ਲੱਗਣ ਦੇ ਬਾਵਜੂਦ ਵੀ ਸੌਦਾ ਰੱਦ ਕਰਕੇ ਕਿੱਟ ਵਾਪਸ ਨਹੀਂ ਕੀਤੇ ਗਏ ।
ਅਦਾਲਤ ਦਾ ਕਿਰਦਾਰ - ਏਨਾ ਵੱਡਾ ਘੋਟਾਲਾ ਸਾਹਮਣੇ ਆ
ਜਾਣ ਦੇ ਬਾਵਜੂਦ ਦੋਸ਼ੀਆਂ ਖਿਲਾਫ਼ ਪਰਚੇ ਦਰਜ ਕਰਕੇ
ਕਾਰਵਾਈ ਕਰਨ ਦੀ ਥਾਂ ਟੈਸਟ ਕਿੱਟਾਂ ਦੀ ਕੀਮਤ 400 ਰੁਪਏ ਪ੍ਰਤੀ ਕਿੱਟ ਤਹਿ ਕਰਕੇ ਹੀ ਬੁੱਤਾ ਸਾਰ ਦਿੱਤਾ
ਗਿਆ । ਭਾਵ ਭਾਰਤ ’ਚ 245 ਰੁਪਏ ’ਚ ਪੈਂਦੀ ਕਿੱਟ 155 ਰੁਪਏ (63.27%) ਦੇ ਮੁਨਾਫੇ ਨਾਲ 400 ਰੁਪਏ ’ਚ ਵੇਚਣ ਨੂੰ ਕਨੂੰਨੀ ਮਾਨਤਾ ਦੇ
ਦਿੱਤੀ ਗਈ । ਏਥੇ ਤਾਂ ਜੰਗ ’ਚ ਮਾਰੇ ਗਏ ਫੌਜੀਆਂ ਦੇ ਕੱਫਣਾਂ ’ਚੋਂ ਨੋਟ ਛਕੇ ਜਾ ਸਕਦੇ ਹਨ ਟੈਸਟ ਕਿੱਟਾਂ ’ਚੋਂ ਕੀਤੀ ਜਾ ਰਹੀ ਇਹ ਕਮਾਈ ਤਾਂ
ਵਾਜਬ ਹੀ ਲਗਦੀ ਹੋਣੀ ਹੈ। ਇਹ ਵਰਤਾਰਾ ਵੀ ਇਹੀ ਦੱਸ ਰਿਹਾ ਹੈ ਕਿ ਹਰ ਸੰਕਟ ਦੇ ਅਰਥ ਲੋਕਾਂ ਤੇ
ਜੋਕਾਂ ਲਈ ਵੱਖਰੋ ਵੱਖਰੇ ਹਨ।
- ਪੱਤਰ ਪ੍ਰੇਰਕ
No comments:
Post a Comment