Friday, July 3, 2020


ਹਮਦਰਦਵੀਰ ਨੌਸ਼ਹਿਰਵੀ ਦਾ ਵਿਛੋੜਾ     

ਪੰਜਾਬੀ ਲੇਖਕ ਹਮਦਰਦਵੀਰ ਨੌਸ਼ਹਿਰਵੀ ਦੇ ਵਿਛੋੜੇ ਮੌਕੇ ਸਲਾਮ ਕਾਫ਼ਲਾ ਪੰਜਾਬੀ ਸਾਹਿਤ ਜਗਤ ਦੇ ਦੁੱਖ ਚ ਸ਼ਰੀਕ ਹ। ਅਗਾਂਹਵਧੂ ਤੇ ਨਰੋਈਆਂ ਸਾਹਿਤਕ ਕਦਰਾਂ ਨੂੰ ਪਰਣਾਏ ਰਹੇ ਹਮਦਰਦਵੀਰ ਨੌਸ਼ਹਿਰਵੀ ਇੱਕ ਸਾਹਿਤਕਾਰ ਵਜੋਂ ਮਨੁੱਖਤਾ ਦੇ ਸ਼ਾਨਾਂਮੱਤੇ ਭਵਿੱਖ ਚ ਦਿ੍ਰੜ ਨਿਹਚਾ ਲਈ ਜਾਣੇ ਜਾਂਦੇ ਰਹਿਣਗੇ।   ਸੂਬੇ ਅੰਦਰ ਅਜਿਹੇ ਦੌਰ ਵੀ ਆਏ ਜਦੋਂ ਸਾਹਿਤਕਾਰਾਂ- ਕਲਮਕਾਰਾਂ ਦੀ ਲੋਕਾਂ ਲਈ ਵਫ਼ਾਦਾਰੀ ਦੀ ਪਰਖ ਹੋਈ, ਅਗਾਂਹਵਧੂ, ਲੋਕ ਪੱਖੀ, ਉਸਾਰੂ ਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਹੋਏ ਸਾਹਿਤਕ ਪਿੜ ਚ ਡਟਣ ਦੀ ਨਿਹਚਾ ਇਮਤਿਹਾਨਾਂ ਚੋਂ ਗੁਜ਼ਰੀ। ਹਮਦਰਦਵੀਰ ਨੌਸ਼ਹਿਰਵੀ ਹਮੇਸ਼ਾਂ ਇਸ ਪਰਖ ਚ ਪੂਰੇ ਉੱਤਰੇ, ਉਨਾਂ ਦੀ ਕਲਮ ਸਦਾ ਲੋਕਾਂ ਲਈ ਚੱਲਦੀ ਰਹੀ। ਹਨੇਰੇ ਦੀਆਂ ਕਿਸੇ ਵੀ ਕਿਸਮ ਦੀਆਂ ਤਾਕਤਾਂ ਦਾ ਖੌਫ਼ ਉਨਾਂ ਦੀ ਕਲਮ ਨੂੰ ਥੰਮ ਨਾ ਸਕਿਆ ਅਤੇ ਨਾ ਹੀ ਹਨੇਰੇ ਦੇ ਉੱਠੇ ਗੁਬਾਰ ਦਾ ਕੋਈ ਪ੍ਰਛਾਵਾਂ ਚਾਨਣ ਵੰਡਦੀ ਉਨਾਂ ਦੀ ਕਲਮ ਨੂੰ ਕਿਸੇ ਤਰਾਂ ਅਸਰਅੰਦਾਜ਼ ਕਰ ਸਕਿਆ। ਉਨਾਂ ਨੇ ਸਾਰੀ ਜ਼ਿੰਦਗੀ ਉਸਾਰੂ, ਜਮਹੂਰੀ ਤੇ ਧਰਮ ਨਿਰਪੱਖ ਵਿਚਾਰਾਂ ਦਾ ਲੜ ਫੜੀ ਰੱਖਿਆ ਤੇ ਇਹਨਾਂ ਵਿਚਾਰਾਂ ਚ ਭਰੋਸੇ ਦੇ ਜ਼ੋਰ ਉਹ ਲੋਕ ਪੱਖੀ ਸਾਹਿਤ ਧਾਰਾ ਤੋਂ ਕਦੇ ਵੀ ਬੇਮੁੱਖ ਨਹੀਂ ਹੋਏ। ਪੰਜਾਬ ਅੰਦਰ ਦੋ ਮੂੰਹੀਂ ਦਹਿਸ਼ਤਗਰਦੀ ਦੇ ਦੌਰ ਅੰਦਰ ਉਨਾਂ ਨੇ ਸਾਹਿਤਕ ਸੱਭਿਆਚਾਰਕ ਗਤੀਵਿਧੀਆਂ ਚ ਅਮਲੀ ਪੱਧਰ ਤੇ ਵੀ ਹਿੱਸਾ ਪਾਇਆ। ਉਨਾਂ ਦੀ ਅਜਿਹੀ ਨਿਹਚਾ ਭਰਪੂਰ ਘਾਲਣਾ ਪੰਜਾਬੀ ਸਾਹਿਤਕਾਰਾਂ ਦੀਆਂ ਅਗਲੀਆਂ ਪੀੜੀਆਂ ਲਈ ਪ੍ਰੇਰਨਾ ਬਣਦੀ ਰਹੇਗੀ। ਸਾਹਿਤਕ ਪਿੜ ਚ ਘਾਲ਼ੀ ਉਨਾਂ ਦੀ ਘਾਲਣਾ ਨੂੰ ਸਲਾਮ !!                                         
                                            ਕਨਵੀਨਰ  ਜਸਪਾਲ ਜੱਸੀ   - ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ।


No comments:

Post a Comment