Tuesday, January 18, 2022

- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਸੰਘਰਸ਼ ਜਾਰੀ ਰੱਖਣ ਦਾ ਐਲਾਨ

 

- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵਲੋਂ ਆਪਣੇ ਹੱਕਾਂ ਪ੍ਰਤੀ ਸੰਘਰਸ਼ ਜਾਰੀ ਰੱਖਣ ਦਾ ਐਲਾਨ

 -ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਸ਼ੇਰ ਸਿੰਘ ਖੰਨਾ, ਬਲਿਹਾਰ ਸਿੰਘ ਕਟਾਰੀਆ, ਗੁਰਵਿੰਦਰ ਸਿੰਘ ਪਨੂੰ, ਵਰਿੰਦਰ ਸਿੰਘ ਬੀਬੀਵਾਲ, ਮਹਿੰਦਰ ਸਿੰਘ, ਜਸਪ੍ਰੀਤ ਗਗਨ, ਸੁਰਿੰਦਰ ਕੁਮਾਰ, ਪਵਨਦੀਪ ਸਿੰਘ, ਰਮਨਪ੍ਰੀਤ ਕੌਰ ਮਾਨ, ਸਵਰਨਜੀਤ ਕੌਰ, ਹਰਦੇਵ ਸਿੰਘ, ਬਲਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਬੇਈਮਾਨੀ ਹੋ ਗਈ ਜੱਗ ਜਾਹਿਰ ਹੋ ਗਈ ਹੈ ਕਿਉਕਿ ਕਾਂਗਰਸ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਵਾਰ ਵਾਰ ਮੀਟਿੰਗਾਂ ਦੀਆਂ ਤਾਰੀਖਾਂ ਬਦਲਣ ਪਿੱਛੇ ਚੋਣ ਜਾਬਤੇ ਦਾਂ ਇੰਤਜ਼ਾਰ ਸੀ ਕਿ ਸ਼ਾਇਦ ਇਹ ਚੋਣਾਂ ਦਾ ਅਮਲ ਸ਼ੁਰੂ ਹੋਣ ਉਪਰੰਤ ਇਹ ਠੇਕਾ ਮੁਲਾਜ਼ਮ ਚੁੱਪ ਕਰ ਜਾਣਗੇ, ਪਰ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪਹਿਲਾਂ ਤੋਂ ਹੀ ਤੈਅ ਕੀਤਾ ਹੋਇਆ ਸੀ ਕਿ ਭਾਵੇਂ ਕਿ ਚੋਣ ਜਾਬਤਾ ਕਿਉ ਲੱਗ ਜਾਵੇ, ਆਪਣੇ ਹੱਕਾਂ ਲਈ ਸੰਘਰਸ਼ ਨਿਰੰਤਰ ਜਾਰੀ ਰੱਖਿਆ ਜਾਵੇਗਾ ਉਥੇ ਹੀ ਇਸਦੇ ਨਾਲ ਠੇਕਾ ਕਾਮੇ ਆਪਣੇ ਹੱਕਾਂ ਦੀ ਰਾਖੀ ਲਈ ਸਿਰਫ ਸੰਘਰਸ਼ ਹੀ ਜਾਰੀ ਨਹੀ ਰੱਖਣਗੇ ਸਗੋਂ ਹੁਣ ਤਾਂ ਬੇਈਮਾਨ ਹਾਕਮਾਂ ਪਾਸੋਂ ਪਿੰਡਾਂ ਵਿਚ ਘੇਰ ਕੇ ਪਿਛਲੀਆਂ 2017 ਦੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਦਾ ਹਿਸਾਬ ਵੀ ਮੰਗਿਆ ਜਾਵੇਗਾ

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਆਖਿਰ ਉਹੀ ਕੁੱਝ ਵਾਪਰਿਆ ਹੈ, ਜਿਸ ਦੀਆਂ ਸੰਭਾਵਨਾਵਾਂ ਸਨ ਕਿ ਕਾਂਗਰਸ ਸਰਕਾਰ ਦਾ ਪਿਛਲੇ ਲੰਮੇ ਅਰਸੇ ਤੋਂ ਹੀ ਇਹ ਯਤਨ ਸੀ ਕਿ ਕਿਵੇਂ ਨਾ ਕਿਵੇਂ ਚੋਣ ਜਾਬਤੇ ਤੱਕ ਪੁੱਜ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੰਘਰਸ਼ ਤੋਂ ਆਪਣਾ ਖਹਿੜਾ ਛੁਡਵਇਆ ਜਾਵੇ, ਇਸ ਯਤਨ ਵਜੋਂ ਉਸਨੇ ਅੱਜ ਤੱਕ ਹਰ ਕਿਸਮ ਦੀ ਛਲ ਅਤੇ ਬਲ ਦੀ ਨੀਤੀ ਨੂੰ ਵਰਤਣ ਕੋਈ ਕਸਰ ਬਾਕੀ ਨਹੀਂ ਛੱਡੀ ਹੈ ਇਸ ਬੇਈਮਾਨੀ ਦੇ ਰੂਪ ਉਸ ਵੱਲੋਂ ਪਹਿਲਾਂ ਪ੍ਰਿਥਮੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਨਾਂ ਹੇਠ ਇੱਕ ਸਬ ਕਮੇਟੀ ਦਾ ਗਠਨ ਕਰਕੇ ਇਕ ਨਵਾਂ ਕਾਨੂੰਨ ਬਣਾਉਣ ਦਾ ਧੋਖਾ ਕੀਤਾ ਗਿਆ ਹੈ ਮੰਤਰੀਆਂ ਦੀ ਇਸ ਸਬ ਕਮੇਟੀ ਦੀ ਰਿਪੋਰਟ ਦੀ ਉਡੀਕ ਦੇ ਨਾਂਅ ਹੇਠ ਠੇਕਾ ਮੁਲਾਜ਼ਮਾਂ ਨੂੰ ਪੂਰੇ ਚਾਰ ਸਾਲ ਗੁੰਮਰਾਹ ਕੀਤਾ ਜਾਂਦਾ ਰਿਹਾ ਅਖੀਰ ਇਸ ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਜਦੋਂ ਸਾਹਮਣੇ ਆਈ ਤਾਂ ਉਸ ਤੋਂ ਇਹ ਜੱਗ ਜਾਹਿਰ ਹੋ ਗਿਆ ਸੀ ਕਿ ਸਰਕਾਰਾਂ ਦਾ ਰੰਗ ਭਾਵੇਂ ਦੇਖਣ ਨੂੰ ਵੱਖਰਾ ਵੱਖਰਾ ਹੈ ਪਰ ਇਨ੍ਹਾਂ ਸਭ ਦਾ ਮਕਸਦ ਲੋਕਾਂ ਦਾ ਭਲਾ ਕਰਨਾ ਨਹੀਂ ਸਗੋਂ ਇਹ ਸਭ ਕਾਰਪੋਰੇਟਾਂ ਦੇ ਹੀ ਸੇਵਾਦਾਰ ਹਨ ਉਨ੍ਹਾਂ ਦੀ ਸੇਵਾ ਲਈ ਇਹ ਲੋਕਾਂ ਨਾਲ ਸਿਰੇ ਦਾ ਧੋਖਾ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ ਇਹ ਤਸਵੀਰ ਬਿਲਕੁਲ ਉਸ ਸਮੇਂ ਜਾਹਰ ਹੋ ਗਈ ਸੀ, ਜਿਸ ਸਮੇਂ ਸਰਕਾਰ ਵੱਲੋਂ ਇਹ ਰਿਪੋਰਟ ਨਸ਼ਰ ਕੀਤੀ ਗਈ ਅਤੇ ਇਸ ਰਿਪੋਰਟ ਦੇ ਆਧਾਰਤੇ ਕਾਨੂੰਨ ਹੋਂਦ ਵਿਚ ਲਿਆਂਦਾ ਗਿਆ, ਜਿਸ ਮੁਤਾਬਿਕ ਬੋਰਡਾਂ ਅਤੇ ਕਾਰਪੋਰੇਸਨਾਂ ਅਤੇ ਇਨਲਿਸਟਮੈਂਟ, ਆਊਟਸੋਰਸ, ਠੇਕੇਦਾਰਾਂ, ਕੰਪਨੀਆਂ, ਸੁਸਾਇਟੀਆਂ, ਕੇਂਦਰੀ ਸਕੀਮਾਂ ਆਦਿ ਕੈਟਾਗਿਰੀਆਂ ਦੇ ਸਮੂਹ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਧੱਕ ਦਿੱਤਾ ਗਿਆ, ਜਿਹੜੇ ਇਸ ਘੇਰੇ ਆਉਂਦੇ ਵੀ ਸਨ, ਉਨ੍ਹਾਂ ਨੂੰ ਵੀ ਆਪਸੀ ਸ਼ਰੀਕਾ ਭੇੜ ਕਾਰਨ, ਰੈਗੂਲਰ ਨਹੀ ਕੀਤਾ ਗਿਆ ਉਪਰੋਕਤ ਠੇਕਾ ਕਾਮੇ ਜਿਹੜੇ ਆਪਣੇ ਰੈਗੂਲਰ ਹੋਣ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ ਦੇ ਰਾਹਤੇ ਚੱਲ ਰਹੇ ਸਨ, ਉਨ੍ਹਾਂ ਨੂੰ ਹਰ ਕਿਸਮ ਦੇ ਜਬਰ ਅਤੇ ਧੋਖੇ ਦੇ ਜੋਰ ਸੰਘਰਸ਼ ਦੇ ਰਾਹ ਤੋਂ ਭਟਕਾਉਣ ਅਤੇ ਥਿਰਕਾਉਣ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਮੀਟਿੰਗਾਂ ਦਾ ਸਮਾਂ ਦੇ ਕੇ ਨਾ ਕਰਨਾ ਅਤੇ ਵਾਰ ਵਾਰ ਅੱਗੇ ਤਰੀਖਾਂ ਦੇਣ ਦੇ ਇਸ ਧੋਖੇ ਪਿੱਛੇ ਵੀ ਸਰਕਾਰ ਦਾ ਮਕਸਦ ਸਾਫ ਝਲਕਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਧੋਖਾ ਕਰਕੇ ਚੋਣ ਜਾਬਤੇ ਤੱਕ ਪੁੱਜਣ ਦੇ ਯਤਨਾਂ ਸੀ, ਇਸ ਪਿੱਛੇ ਉਸਦਾ ਭਰਮ ਹੈ ਕਿ ਸ਼ਾਇਦ ਪਹਿਲਾਂ ਦੀ ਤਰ੍ਹਾਂ ਠੇਕਾ ਕਾਮੇ ਚੋਣ ਜਾਬਤਾ ਲਾਗੂ ਹੋਣ ਉਪਰੰਤ ਮੁਲਾਜ਼ਮ ਸੰਘਰਸ਼ ਬੰਦ ਹੋ ਜਾਵੇਗਾ ਅਤੇ ਉਸ ਸੂਰਤ ਵਿਚ ਹਕੂਮਤ ਅਤੇ ਉਸਦੇ ਹੋਰ ਭਾਈਂ ਵਾਲਾਂ ਨੂੰ ਪੰਜਾਬ ਦੇ ਮੇਹਨਤਕਸ਼ ਲੋਕਾਂ ਨੂੰ ਗੁੰਮਰਾਹ ਕਰਕੇ ਕੁਰਸੀ ਹਥਿਆਉਣ ਦਾ ਮੌਕਾ ਹਾਸਿਲ ਹੋ ਜਾਵੇਗਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦਾ ਐਲਾਨ ਹੈ ਕਿ ਇਹ ਧੋਖਾ ਕਿਸੇ ਵੀ ਕੀਮਤਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਲਈ ਠੇਕਾ ਮੁਲਾਜ਼ਮ ਇਸ ਦੌਰ ਘਰਾਂ ਨਿਰਾਸ਼ ਹੋ ਕੇ ਨਹੀ ਬੈਠਣਗੇ ਸਗੋਂ ਪਹਿਲਾਂ ਦੇ ਮੁਕਾਬਲੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਝੰਡਾ ਮਾਰਚ ਕਰਕੇ ਸਰਕਾਰਾਂ ਦੀ ਕਾਰਪੋਰੇਟ ਪੱਖੀ ਖਸਲਤ ਨੂੰ ਲੋਕਾਂ ਦੀ ਕਚਹਿਰੀ ਵਿਚ ਨੰਗਾ ਕਰਨ ਦੇ ਨਾਲ ਪਿਛਲੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਦਾ ਹਿਸਾਬ ਵੀ ਮੰਗਿਆ ਜਾਵੇਗਾ ਇਸ ਲਈ ਹੁਣ ਘਰਾਂ ਵਿਚ ਬੈਠਣ ਦੀ ਥਾਂ ਸੰਘਰਸ਼ ਦੇ ਝੰਡੇ ਨੂੰ ਉੱਚਾ ਕਰਕੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਪਿਛਲੇ 5 ਸਾਲਾਂ ਵਿਚ ਕੀਤੀਆਂ ਵਧੀਕੀਆਂ ਦਾ ਹਿਸਾਬ ਕਰਨ ਦਾ ਵੇਲਾ ਹੈ ਹਰ ਕਿਸਮ ਦੇ ਧੋਖੇਬਾਜਾਂ ਨੂੰ ਲੋਕ ਸੱਥ ਵਿਚ ਨੰਗਾ ਕਰਨ ਦਾ ਵੇਲਾ ਹੈ ਇਸ ਨੂੰ ਠੇਕਾ ਮੁਲਾਜ਼ਮ ਅਜਾਈਂ ਨਹੀਂ ਜਾਣ ਦੇਣਗੇ ਕਮਰ ਕਸੇ ਕਰਕੇ ਇਸ ਸੰਘਰਸ਼ ਵਿਚ ਕੁੱਦਣਗੇ

ਜਾਰੀ ਕਰਤਾ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ, ਵਰਿੰਦਰ ਸਿੰਘ ਮੋਮੀ

 

 

 

No comments:

Post a Comment