Tuesday, January 18, 2022

ਅਹਿਮ ਵਿਦਿਆਰਥੀ ਮੁੱਦਿਆਂ ’ਤੇ ਭਰਵੀਂ ਲਾਮਬੰਦੀ

ਅਹਿਮ ਵਿਦਿਆਰਥੀ  ਮੁੱਦਿਆਂਤੇ ਭਰਵੀਂ ਲਾਮਬੰਦੀ

 1. ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਸੂਬਾ ਜਥੇਬੰਦਕ ਕਮੇਟੀ ਵੱਲੋਂ ਅਹਿਮ ਵਿਦਿਆਰਥੀ ਮੁੱਦਿਆਂ ਨੂੰ ਉਭਾਰਨ ਲਈ ਇੱਕ ਸਫਲ ਮੁਹਿੰਮ ਹੱਥ ਲਈ ਗਈ ਜਿਸਦੇ ਸਿਖਰਤੇ ਸੰਗਰੂਰ ਵਿੱਚ ਪ੍ਰਭਾਵਸ਼ਾਲੀ ਰੈਲੀ ਜਥੇਬੰਦ ਕੀਤੀ ਗਈ ਦੀ 24 ਅਕਤੂਬਰ ਨੂੰ ਮਾਨਸਾ ਦੇ ਵਿੱਚ ਮੀਟਿੰਗ ਹੋਈ ਜਿਸ ਵਿੱਚ ਵਿਦਿਆਰਥੀ ਮੁੱਦਿਆਂ ਸਬੰਧੀ ਇੱਕ ਮਹੀਨਾ ਭਰ ਮੁਹਿੰਮਚਲਾਉਣ  ਸੰਗਰੂਰ ਡੀਸੀ ਦਫਤਰ ਸੂਬਾਈ  ਰੈਲੀ ਕਰਨ  ਦਾ ਫੈਸਲਾ ਕੀਤਾ ਗਿਆ

  ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਕੁੱਲ ਵਿੱਤੀ ਜਿੰਮੇਵਾਰੀਆਂ ਪੰਜਾਬ ਸਰਕਾਰ ਚੁੱਕੇ, ਸਰਕਾਰੀ ਕਾਲਜਾਂ ਵਿਚ ਖਾਲੀ ਪਈਆਂ ਅਧਿਆਪਨ ਤੇ ਹੋਰ ਅਮਲੇ ਦੀਆਂ ਪੋਸਟਾਂਤੇੇ ਫੌਰੀ ਰੈਗੂਲਰ ਭਰਤੀ ਕੀਤੀ ਜਾਵੇ, ਪੰਜਾਬ ਵਿਧਾਨ ਸਭਾ ਦੇ ਵਿਚ ਨਵੀਂ ਸਿੱਖਿਆ ਨੀਤੀ 2020 ਦੇ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇ, ਪ੍ਰਾਈਵੇਟ  ਯੂਨੀਵਰਸਿਟੀਆਂ ਖੋਲ੍ਹਣ ਦੀ ਪਾਲਿਸੀ ਰੱਦ ਕਰਕੇ ਸਿੱਖਿਆ ਦੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਫੌਰੀ ਯੋਗਤਾ ਅਨੁਸਾਰ ਰੁਜ਼ਗਾਰ ਦਿੱਤਾ ਜਾਵੇ, ਰੁਜ਼ਗਾਰ ਨਾ ਮਿਲਣ ਤੱਕ ਬੇਰੁਜ਼ਗਾਰੀ ਭੱਤੇ ਦਾ ਪ੍ਰਬੰਧ ਕੀਤਾ ਜਾਵੇ, ਉਪਰੋਕਤ ਮੁੱਦੇ ਮੁਹਿੰਮ ਦੇ ਕੇਂਦਰ ਰੱਖੇ ਗਏ  ਇਨ੍ਹਾਂ ਮੁੱਦਿਆਂ ਨੂੰ ਉਭਾਰਦਾ ਤਿੰਨ ਹਜ਼ਾਰ ਦੀ ਗਿਣਤੀ ਇੱਕ ਪੋਸਟਰ ਕੱਢਿਆ ਗਿਆ ਵਿਦਿਆਰਥੀ ਕਾਰਕੁਨਾਂ ਵੱਲੋਂ ਵਿੱਦਿਅਕ ਸੰਸਥਾਵਾਂ ਤੋਂ ਇਲਾਵਾ ਸੈਂਕੜੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਪੋਸਟਰ ਲਾਇਆ ਗਿਆ ਦੋ ਦਰਜਨ ਦੇ ਕਰੀਬ ਵਿੱਦਿਅਕ ਸੰਸਥਾਵਾਂ ਅਤੇ ਤੀਹ ਦੇ ਕਰੀਬ ਪਿੰਡਾਂ ਮੁਹਿੰਮ ਦੌਰਾਨ  ਵਿਦਿਆਰਥੀ ਕਾਰਕੁਨਾਂ ਵੱਲੋਂ ਮੀਟਿੰਗਾਂ ਕਰਵਾਈਆਂ ਗਈਆਂ ਮੁਹਿੰਮ ਦੇ ਸ਼ੁਰੂ ਯੂਨੀਵਰਸਿਟੀ ਕਾਲਜ ਮੂਨਕ ਦੇ ਵਿੱਚ ਮੁਹਿੰਮ ਨਾਲ ਸਬੰਧਤ ਮੁੱਦਿਆਂਤੇ ਇੱਕ ਸਿੱਖਿਆ ਮੀਟਿੰਗ ਕਰਵਾਈ ਗਈ, ਇਸੇ  ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਕਾਲਜਾਂ ਨਾਲ ਸਬੰਧਤ ਯੂਨੀਅਨ ਦੇ ਸਰਗਰਮ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ  ਮੁਹਿੰਮ ਨਾਲ ਸਬੰਧਤ ਮੁੱਦਿਆਂਤੇ ਵਿਸ਼ਿਆਂ ਦੀ ਵੰਡ ਕਰਕੇ ਭਰਵੀਂ ਚਰਚਾ ਕੀਤੀ ਗਈ ਮੀਟਿੰਗ ਵਿਚ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂਆਂ ਤੋਂ ਬਿਨਾਂ ਨੌਜਵਾਨ ਭਾਰਤ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਅਸ਼ਵਨੀ ਘੁੱਦਾ ਨੇ ਵੀ ਗੱਲ ਰੱਖੀ ਮੁਹਿੰਮ ਦੌਰਾਨ ਹੀ ਜਥੇਬੰਦੀ ਵੱਲੋਂ ਇੱਕ ਦਰਜਨ ਦੇ ਕਰੀਬ ਕਾਲਜਾਂ ਵਿੱਚ ਸ਼ਹੀਦ  ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ ਗਿਆ ਵੱਖ ਵੱਖ ਥਾਵਾਂ ਮਨਾਏ ਗਏ ਸ਼ਹੀਦੀ ਦਿਨ ਮੌਕੇ ਵਿਦਿਆਰਥੀ ਕਾਰਕੁਨਾਂ ਵੱਲੋਂ ਵਿਦਿਆਰਥੀਆਂ ਨੂੰ ਕਰਤਾਰ ਸਰਾਭੇ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ਗਿਆ ਮੁਹਿੰਮ ਦੇ ਅਖੀਰਤੇ ਸੰਗਰੂਰ ਡੀ ਸੀ ਦਫਤਰ ਦੇ ਬਾਹਰ ਸੈਂਕੜੇ ਵਿਦਿਆਰਥੀ ਵੱਖ ਵੱਖ ਸਾਧਨਾਂ  ’ਤੇੇ ਕਾਫ਼ਲਿਆਂ ਦੇ ਰੂਪ ਜੋਸ਼ੀਲੇ ਨਾਅਰੇ ਮਾਰਦੇ ਸ਼ਾਮਲ ਹੋਏ ਸਟੇਜ ਤੋਂ ਬੋਲਦਿਆਂ ਪੀ ਐਸ ਯੂ (ਸ਼ਹੀਦ ਰੰਧਾਵਾ) ਦੇ ਆਗੂ ਅਮਿਤੋਜ ਮੌੜ ਨੇ ਕਿਹਾ ਕਿ ਵੋਟਾਂ ਦੀ ਰੁੱਤ ਸਿਆਸੀ ਪਾਰਟੀਆਂ ਨੌਜਵਾਨਾਂ ਵਿਦਿਆਰਥੀਆਂ ਦੇ ਬੁਨਿਆਦੀ ਮੁੱਦਿਆਂ ਨੂੰ ਰੋਲ ਕੇ ਦੋਮ ਦਰਜੇ ਦੇ ਮੁੱਦੇ ਮੂਹਰੇ ਲਿਆ ਕੇ ਸਾਨੂੰ  ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪ੍ਰੰਤੂ ਸਾਨੂੰ ਆਪਣੇ ਮੁੱਦਿਆਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦੁਆਲੇ ਜਥੇਬੰਦ ਹੋ ਕੇ ਹਾਕਮਾਂਤੇੇ ਦਬਾਅ ਲਾਮਬੰਦ ਕਰਨਾ ਚਾਹੀਦਾ ਹੈ ਵਿਦਿਆਰਥੀ ਆਗੂ ਕੋਮਲ ਖਨੌਰੀ ਨੇ ਵਿਦਿਆਰਥੀ ਸੰਘਰਸ਼ਾਂ ਦੇ ਵਿਚ ਕੁੜੀਆਂ ਦੇ ਰੋਲ ਦੀ ਚਰਚਾ ਕੀਤੀ ਤੇ ਕਾਲਜਾਂ ਦੀਆਂ ਵਿਦਿਆਰਥਣਾਂ ਨੂੰ  ਜਥੇਬੰਦੀ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਵਿਦਿਆਰਥੀ ਆਗੂ ਬਲਵਿੰਦਰ ਸੋਨੀ ਵੱਲੋਂ ਯੂਨੀਵਰਸਿਟੀ ਦੇ ਸੰਕਟਤੇੇ ਬੋਲਦਿਆਂ ਇਸ ਸੰਕਟ ਦਾ ਸਭ ਤੋਂ ਵੱਡਾ ਕਾਰਨ ਸਰਕਾਰੀ ਗਰਾਂਟ ਲਗਾਤਾਰ ਕੀਤੀ ਜਾ ਰਹੀ ਕਟੌਤੀ ਨੂੰ ਦੱਸਿਆ ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ ਵੱਲੋਂ  ਰੁਜ਼ਗਾਰ ਦੀ ਮੰਗ ਸਬੰਧੀ ਬੋਲਦਿਆਂ ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਕਾਰਨ ਕਾਰਪੋਰੇਟ ਕੰਪਨੀਆਂ ਦੀ ਮੁਲਕ ਦੇ ਵੱਖ ਵੱਖ ਸਰਕਾਰੀ ਅਦਾਰਿਆਂ ਵਿੱਚ ਘੁਸਪੈਠ ਨੂੰ ਦੱਸਿਆ ਤੇ ਉਨ੍ਹਾਂ ਕਿਹਾ ਕਿ ਮੁਲਕ ਚੋਂ ਸਾਮਰਾਜੀ ਲੁੱਟ ਦਾ ਖਾਤਮਾ ਕਰੇ ਬਿਨਾਂ ਬੇਰੁਜ਼ਗਾਰੀ ਦੇ ਸੰਕਟ ਦਾ ਹੱਲ ਨਹੀਂ ਹੋ ਸਕਦਾ ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਦਿਆਰਥੀਆਂ, ਨੌਜਵਾਨਾਂ ਦੇ ਮੁੱਦੇ ਚੋਣਾਂ ਦੀ ਰੁੱਤ ਹੱਲ ਕਰਨ ਦਾ ਦਾਅਵਾ ਕਰ ਰਹੀ ਚੰਨੀ ਸਰਕਾਰ ਤੇ ਹੋਰਨਾਂ ਸਿਆਸੀ ਪਾਰਟੀਆਂ ਲਈ ਕਿਸੇ ਫ਼ਿਕਰ ਦਾ ਮਸਲਾ ਨਹੀਂ ਹਨ ਇਸ ਲਈ ਵਿਦਿਆਰਥੀਆਂ ਨੂੰ ਆਪਣੇ ਮੁੱਦਿਆਂ ਦੀ ਪਛਾਣ ਕਰ ਕੇ ਸਰਕਾਰਤੇ ਦਬਾਅ ਲਾਮਬੰਦ  ਕਰਨਾ ਚਾਹੀਦਾ ਹੈ ਰੈਲੀ ਵਿਦਿਆਰਥੀ ਆਗੂ ਗਗਨ ਦਬੜ੍ਹੀਖਾਨਾ ਵੱਲੋਂ ਦੋ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਰਾਹੀਂ ਮੰਗ ਕੀਤੀ ਗਈ ਕਿ ਜਲ੍ਹਿਆਂਵਾਲਾ ਬਾਗ ਦੇ ਸਰੂਪ ਨਾਲ ਕੀਤੀ ਗਈ ਛੇੜਛਾੜ ਇੱਕ ਲੋਕ ਵਿਰੋਧੀ ਕਾਰਾ ਹੈ ਅਤੇ ਇਸ ਦਾ ਪਹਿਲਾਂ ਵਾਲਾ ਸਰੂਪ ਬਹਾਲ ਕੀਤਾ ਜਾਵੇ ਇੱਕ ਹੋਰ ਮਤੇ ਰਾਹੀਂ ਸੰਘਰਸ਼ ਕਰ ਰਹੇ ਵੱਖ ਵੱਖ ਬੇਰੁਜ਼ਗਾਰਾਂ ਨਾਲ ਯਕਜਹਿਤੀ ਪ੍ਰਗਟ ਕੀਤੀ ਗਈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਬੇਰੁਜ਼ਗਾਰਾਂਤੇੇ ਜਬਰ ਦੀ ਨੀਤੀ ਤਿਆਗ ਕੇ ਇਨ੍ਹਾਂ ਦੇ ਮਸਲੇ ਫੌਰੀ ਹੱਲ ਕਰੇ ਵਿਦਿਆਰਥੀਆਂ ਨੇ ਨਾਅਰਿਆਂ ਰਾਹੀਂ ਦੋਵੇਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ  ਰੈਲੀ ਭਰਾਤਰੀ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਪੀ ਐਸ ਯੂ ਲਲਕਾਰ, ਗੈਸਟ ਫੈਕਲਟੀ ਲੈਕਚਰਾਰ ਯੂਨੀਅਨ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ   ਰੈਲੀ ਤੋਂ ਬਾਅਦ ਸ਼ਹਿਰ ਦੇ ਵਿੱਚ ਮਾਰਚ ਕੀਤਾ ਗਿਆ ਜਿਸਦੇ ਵਿੱਚ ਵਿਦਿਆਰਥੀਆਂ ਵੱਲੋਂ ਮੰਗਾਂ ਸਬੰਧੀ ਤਿਆਰ ਕੀਤੀਆਂ ਤਖਤੀਆਂ ਤੇ ਵਿਦਿਆਰਥੀ ਹੱਥਾਂ ਫੜੇ ਯੂਨੀਅਨ ਦੇ ਝੰਡੇ ਅਤੇ ਮਾਰਚ ਕਰ ਰਹੇ ਵਿਦਿਆਰਥੀਆਂ ਦਾ ਜਾਬਤਾ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਵਿਦਿਆਰਥੀਆਂ ਨੇ ਮਾਰਚ ਦੀ ਸਮਾਪਤੀ ਵਾਪਸ ਰੈਲੀ ਵਾਲੀ ਥਾਂਤੇ ਕੇ ਜੋਸ਼ੀਲੇ ਨਾਅਰਿਆਂ ਨਾਲ ਕੀਤੀ

         

2 ਮੁੱਖ ਮੰਤਰੀ ਨੂੰ ਵਿਦਿਆਰਥੀ ਰੋਹ ਦਾ ਸੇਕ-                                                           ਪੱਤਰ ਪ੍ਰੇਰਕ

          ਲੰਘੀ 14 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸੰਗਰੂਰ ਫੇਰੀ ਦਾ ਪ੍ਰੋਗਰਾਮ ਸੀ ਜਿਸਦੇ ਦੌਰਾਨ ਮੁੱਖ ਮੰਤਰੀ ਨੇ ਫਤਹਿਗੜ੍ਹ ਛੰਨਾ ਸ੍ਰੀ ਸੀਮਿੰਟ ਪਲਾਂਟ ਦਾ ਨੀਂਹ ਪੱਥਰ ਰੱਖਣ, ਘਾਬਦਾਂ ਵਿੱਚ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣ, ਸਰਕਾਰੀ ਰਣਵੀਰ ਕਾਲਜ ਸੰਗਰੂਰ ਵਿਖੇ ਕਿਸਾਨਾਂ ਨੂੰ ਸਮਰਪਿਤ ਕ੍ਰਿਕਟ ਲੀਗ  ਦੀ ਸ਼ੁਰੂਆਤ ਕਰਨ ਤੇ ਬਨਾਸਰ ਬਾਗ ਵਿਖੇ ਸੰਗਰੂਰ ਹੈਰੀਟੇਜ਼ ਫੈਸਟੀਵਲ ਜਸ਼ਨਾ--ਵਿਰਾਸਤ ਦਾ ਉਦਘਾਟਨ ਕਰਨਾ ਸੀ ਬੇਰੁਜ਼ਗਾਰਾਂ, ਕੱਚੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਦੀ ਫੇਰੀ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਸੀ ਇਸੇ ਦੌਰਾਨ ਕਾਲਜ ਦੀਆਂ ਪੰਜ ਵਿਦਿਆਰਥੀ ਜਥੇਬੰਦੀਆਂ- ਪੀ ਐੱਸ ਯੂ (ਸ਼ਹੀਦ ਰੰਧਾਵਾ), ਪੀ ਐੱਸ ਯੂ (ਲਲਕਾਰ), ਪੀ ਆਰ ਐੱਸ ਯੂ, ਡੀ ਐੱਸ ਤੇ ਪੀ ਐੱਸ ਯੂ ਵੱਲੋਂ ਵਿਦਿਆਰਥੀ ਮੁੱਦਿਆਂ ਸਰਕਾਰੀ ਕਾਲਜਾਂ ਪੀ ਟੀ ਫੰਡ ਵਸੂਲਣ ਦੀ ਨੀਤੀ ਰੱਦ ਕਰੋ,ਪੀ ਐੱਮ ਐੱਸ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰੋ ਤੇ ਇਸ ਵਾਰ ਪੋਰਟਲਤੇ ਅਪਲਾਈ ਕਰਨੋ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ ਪੋਰਟਲ ਖੋਲ੍ਹਿਆ ਜਾਵੇ, ਕਾਲਜਾਂ ਬੁਨਿਆਦੀ ਸਹੂਲਤਾਂ ਲਈ ਵਿਸੇਸ ਗ੍ਰਾਂਟਾਂ ਜਾਰੀ ਕੀਤੀਆਂ ਜਾਣ, ਵਿਧਾਨ ਸਭਾ ਦੇ ਵਿੱਚ ਨਵੀਂ ਸਿੱਖਿਆ ਨੀਤੀ 2020 ਰੱਦ ਕੀਤੀ ਜਾਵੇ, ਸਰਕਾਰੀ ਕਾਲਜਾਂ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਅਧਾਰਤੇ ਫੌਰੀ ਭਰਤੀ ਕੀਤੀ ਜਾਵੇ, ਸਰਕਾਰੀ ਕਾਲਜਾਂ ਹੋਸਟਲਾਂ ਦੀ ਉਸਾਰੀ ਕੀਤੀ ਜਾਵੇ ਅਤੇ ਸਭਨਾਂ ਬੇਰੁਜ਼ਗਾਰਾਂ ਨੂੰ ਯੋਗਤਾ ਅਨੁਸਾਰ ਪੱਕਾ ਰੁਜ਼ਗਾਰ ਦਿੱਤਾ ਜਾਵੇ

ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਦਾ ਪੋ੍ਗਰਾਮ ਬਣਾਇਆ ਗਿਆ

 ਰਣਬੀਰ ਕਾਲਜ ਵਿੱਚ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਵੀ ਪੈਨਲ ਮੀਟਿੰਗ ਲੈਣ ਲਈ ਵਿਰੋਧ ਕੀਤਾ ਜਾ ਰਿਹਾ ਸੀ ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੈਸਟ ਫੈਕਲਟੀ ਅਧਿਆਪਕਾਂ ਦੀ ਜਥੇਬੰਦੀ ਨਾਲ ਗੱਲ ਕਰਕੇ ਸਾਂਝਾ ਪ੍ਰੋਗਰਾਮ ਬਣਾ ਲਿਆ ਦੋ ਸੌ ਦੇ ਕਰੀਬ  ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਰਣਬੀਰ ਕਾਲਜ ਦੇ ਮੁੱਖ ਗੇਟ ਨੂੰ ਘੇਰ ਲਿਆ ਗਿਆ ਤੇ ਫੈਸਲਾ ਕੀਤਾ ਕਿ ਵਿਦਿਆਰਥੀਆਂ ਦੇ ਵਫਦ ਨਾਲ ਗੱਲਬਾਤ ਤੇ ਅਧਿਆਪਕਾਂ ਨਾਲ ਪੈਨਲ ਮੀਟਿੰਗ ਦਿੱਤੇ ਬਿਨਾਂ ਗੇਟ ਨਹੀਂ ਛੱਡਿਆ ਜਾਵੇਗਾ ਸਟੇਜ ਸ਼ੁਰੂ ਹੋ ਗਈ ਥੋੜ੍ਹੇ ਸਮੇਂ ਹੀ ਪੁਲੀਸ ਅਧਿਕਾਰੀਆਂ ਨੇ  ਵਿਦਿਆਰਥੀਆਂ ਤੇ ਅਧਿਆਪਕਾਂ ਦੀ ਮੰਗ ਮੰਨ ਕੇ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਦਿੱਤੀ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜੀ ਜੀ ਐਸ ਸਕੂਲ ਸੰਗਰੂਰ ਵਿਖੇ ਮੀਟਿੰਗ ਲਈ ਲਿਜਾਇਆ ਗਿਆ ਜਿੱਥੇ ਮੁੱਖ ਮੰਤਰੀ ਦਾ ਹੈਲੀਕਾਪਟਰ ਖੜ੍ਹਾ ਸੀ ਜਦੋਂ ਮੁੱਖ ਮੰਤਰੀ ਚੰਨੀ ਗੱਡੀਆਂ ਦੇ ਕਾਫਲੇ ਕਾਰ ਤੋਂ ਉਤਰਕੇ ਆਏ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਮੰਗ ਪੱਤਰ  ਫੜਨੇ ਸ਼ੁਰੂ ਕੀਤੇ ਇਸੇ ਸਮੇਂ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਗੱਲਬਾਤ ਕਰੇ ਬਿਨਾਂ ਮੰਗ ਪੱਤਰ ਨਾ ਫੜਾਉਣ ਦਾ ਫੈਸਲਾ ਕੀਤਾ ਤਾਂ ਪੁਲੀਸ ਪ੍ਰਸ਼ਾਸਨ ਨੇ ਮੁੱਖ ਮੰਤਰੀ ਨੂੰ ਨਾਲ ਦੀ ਨਾਲ ਹੈਲੀਕਾਪਟਰ ਬਿਠਾ ਕੇ ਭਜਾ ਦਿੱਤਾ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਸ ਦੇ ਵਿਰੋਧ  ’ ਨਾਅਰੇਬਾਜੀ ਕੀਤੀ ਤੇ ਮੁੱਖ ਮੰਤਰੀ ਨੂੰ ਵੀ ਆਪਣਾ ਸਰਕਾਰੀ ਰਣਵੀਰ ਕਾਲਜ ਅਤੇ ਬਨਾਸਰ ਬਾਗ ਰੱਖਿਆ ਪ੍ਰੋਗਰਾਮ ਛੱਡ ਕੇ ਵਾਪਸ ਮੁੜਨਾ ਪਿਆ 

 

  

No comments:

Post a Comment