Tuesday, January 18, 2022

ਸਿਲਗੇਰ ਦਾ ਸੰਘਰਸ਼ ਅਜੇ ਵੀ ਪੂਰੇ ਜਲੌਅ ‘ਚ

 

7 ਮਹੀਨਿਆਂ ਤੋਂ ਉੱਤੋਂ ਹੋ ਗਏ ਨੇ - ਪਰ ਸਿਲਗੇਰ ਦਾ ਸੰਘਰਸ਼ ਅਜੇ ਵੀ ਪੂਰੇ ਜਲੌਅ ਹੈ

ਦਸੰਬਰ ਮਹੀਨੇ ਦੀਆਂ ਠੰਡੀਆਂ ਯੱਖ ਰਾਤਾਂ! ਰਾਤ 10 ਕੁ ਵਜੇ ਦਾ ਸਮਾਂ ਹੋਊ, ਸਿਲਗੇਰ ਪਿੰਡ ਇਮਲੀ ਦੇ ਇੱਕ ਰੁੱਖ ਹੇਠਾਂ 30 ਕੁ ਨੌਜਵਾਨ ਮੁੰਡੇ ਕੁੜੀਆਂ ਦਾ ਝੁੰਡ ਧੂਣੀ ਦੁਆਲੇ ਬੈਠਾ ਹੈ ਅਗਨ ਦਾ ਚਾਨਣ ਹਨੇਰੇ ਨੂੰ ਚੀਰ ਰਿਹਾ ਹੈ, ਜੰਗਲ ਦੇ ਨਕਸ਼ ਪ੍ਰਛਾਵਿਆਂ ਫੜਫੜਾ ਰਹੇ ਹਨ ਛੱਤੀਸਗੜ ਦੇ ਇਸ ਹਿੱਸੇ, ਰਾਤ ਦੇ ਏਸ ਸਮੇ ਇਹ ਇੱਕਠ ਸੱਚੀਂ ਨਿਰਾਲਾ ਹੈ  ਕਿਉਂ ਜੋ ਦੱਖਣੀ ਬਸਤਰ ਦੇ ਸੰਘਣੇ ਜੰਗਲਾਂ ਵਸਿਆ ਸਿਲਗੇਰ ਸੁਰੱਖਿਆ ਬਲਾਂ ਤੇ ਮਾਓਵਾਦੀ ਬਾਗੀਆਂ ਦਰਮਿਆਨ ਦਹਾਕਿਆਂ ਲੰਮੀ ਖੂਨੀ ਲੜਾਈ ਦਾ ਗੜ੍ਹ ਹੈ ਉਹ ਲੜਾਈ ਜਿਸ ਕਈ ਬੇਗੁਨਾਹ,  ਧਿਰਾਂ ਦਰਮਿਆਨ ਹੋ ਰਹੀ ਦੁਵੱਲੀ ਗੋਲੀਬਾਰੀ ਦਾ ਸ਼ਿਕਾਰ ਹੋ ਗਏ ਕਿਸੇ ਆਮ ਦਿਨ ਤਾਂ ਸਿਲਗੇਰ ਘੁੱਪ ਹਨੇਰੇ ਅਤੇ ਅਲੌਕਿਕ ਚੁੱਪ ਘਿਰਿਆ ਹੋਣਾ ਸੀ ਪਰ ਅਚਾਨਕ ਸੁਰਾਂ ਰਾਤ ਦੀ ਸ਼ਾਂਤ ਹਵਾ ਨੂੰ ਚੀਰਦੀਆਂ ਸੁਣਾਈ ਦਿੰਦਿਆਂ ਹਨ ਨੌਜਵਾਨਾਂ ਨੇ ਗੀਤ ਛੇੜ ਲਿਆ ਹੈ ਨਵਾਂ ਗੀਤ! ਜਿਸਦਾ ਕੋਈ ਨਾਮ ਨਹੀਂ!! ਪਰ ਇਸ ਸਮੂਹ - ਗਾਨ ਦੇ ਬੋਲ ਨੇ " ਆਦਿਵਾਸੀ ਰੇ ---- ਜਾਗੋ ਰੇ" ਫੇਰ ਉਹਨਾਂ ਤੁਕਾਂ ਗਾਉਣੀਆਂ ਸ਼ੁਰੂ ਕੀਤੀਆਂ, "ਤੇਰੇ ਸਾਮਣੇ ਤੇਰੇ ਭਾਈ ਕੋ ਗੋਲੀ ਮਾਰਾ ਰੇ ------ ਤੇਰੇ ਸਾਮਣੇ ਤੇਰੇ ਘਰ ਦੀਵਾਰ ਛੀਨਾ ਲਿਆ ਰੇ "  ਇਹ ਵਿਰੋਧੀ ਸੁਰਾਂ ਦਾ ਗੀਤ ਹੈ ਗੀਤ ਗਾਉਂਦੇ ਨੌਜਵਾਨਾਂ ਦੁਆਲੇ ਬਣੇ ਤਰਪਾਲ ਦੇ ਆਰਜ਼ੀ ਟੈਂਟਾਂ ਹਿੱਲਜੁਲ ਹੁੰਦੀ ਹੈ ਪ੍ਰਦਰਸ਼ਨਕਾਰੀਆਂ ਦੀਆਂ ਟੋਲੀਆਂ ਹਨੇਰੇ ਪਰਛਾਵਿਆਂ ਚੋਂ  ਨਿੱਕਲ ਕੇ ਉਹਨਾਂ ਸ਼ਾਮਿਲ ਹੋ ਜਾਂਦੀਆਂ ਹਨ

            ਹਜਾਰਾਂ ਕਿੱਲੋਮੀਟਰ ਦੂਰ ਕਿਸਾਨ ਇੱਕਠਾਂ ਨੇ ਸਰਕਾਰ ਖਿਲਾਫ ਆਪਣੀ ਲੜਾਈ ਜਿੱਤ ਲਈ ਹੋਊ ਤੇ ਉਹਨਾਂ ਉਤਸ਼ਾਹ ਭਰੇ ਜੇਤੂ ਮਾਰਚਾਂ ਦੇ ਰੂਪ ਘਰਾਂ ਨੂੰ ਚਾਲੇ ਪਾ ਦਿੱਤੇ ਹੋਣੇ ਨੇ ਪਰ ਦੂਰ ਦਰਾਜ਼ ਛਤੀਸਗੜ੍ਹ ਬਸਤਰ ਦੇ ਇਤਿਹਾਸ ਦਾ ਸਭ ਤੋਂ ਲੰਬਾ ਹੋ ਨਿੱਬੜਿਆ ਸੰਘਰਸ਼ ਪਿੱਛਲੇ 7 ਮਹੀਨਿਆਂ ਤੋਂ ਜਾਰੀ ਹੈ ਸੰਘਰਸ਼, ਜਿਸ ਉੱਪਰ ਖਿੱਤੇ ਦੇ ਭਿਆਨਕ ਤੇ ਗੁੰਝਲਦਾਰ ਪਿਛੋਖੜ ਦੀਆਂ ਸਾਰੀਆਂ ਵਿਸ਼ੇਸ਼ਤਾਈਆਂ ਦੀ ਮੋਹਰਸ਼ਾਪ ਹੈਜਿਵੇਂ ਸੁਰੱਖਿਆ ਕੈਂਪ ਦਾ ਵਿਰੋਧ, 4 ਮੌਤਾਂ, ਮ੍ਰਿਤਕਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਮਾਓਵਾਦੀ ਜਾਂ ਉਹਨਾਂ ਦੇ ਹਮਦਰਦਾਂ ਵਜੋਂ ਪ੍ਰਚਾਰੇ ਜਾਣਤੇ ਕੇਂਦਰਿਤ ਸਰਕਾਰੀ ਪ੍ਰਤੀਕਰਮ ਅਤੇ ਗਲਬਾਤ ਆਈ ਲੰਮੀ ਖੜੋਤ, ਜਿਹੜੀ ਕਿ ਬਿਨਾ ਕਿਸੇ ਹਾਂ ਪੱਖੀ ਦਖਲ ਦੇ ਸਰਦੀਆਂ ਦੇ ਮੌਸਮ ਤੱਕ ਅੱਪੜ ਆਈ ਹੈ

ਸਿਲਮੇਰ ਵਿਰੋਧ ਦੀ ਸ਼ੁਰੂਆਤ:

12 ਮਈ ਨੂੰ ਸਿਲਮੇਰ ਵਾਸੀਆਂ ਵੱਲੋਂ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਨਵੇਂ ਕੈਂਪ ਖਿਲਾਫ਼ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਚਾਰ ਦਿਨਾਂ ਤੱਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵੱਧਦੀ ਗਈ ਪਿੰਡ ਵਾਸੀਆਂ ਦੀ ਦਲੀਲ ਸੀ ਕਿ ਕੈਂਪ ਖ਼ਾਤਰ ਕੋਈ ਮਨਜ਼ੂਰੀ ਨਹੀਂ ਸੀ ਲਈ ਗਈ ਅਤੇ ਇਹ ਕਿ ਇਸ ਨਾਲ ਵਸਨੀਕਾਂ ਦੀਆਂ ਮੁਸੀਬਤਾਂ ਵਾਧਾ ਹੀ ਹੋਣਾ ਸੀ ਦੂਜੇ ਪਾਸੇ ਸੁਰੱਖਿਆ ਦਲਾਂ ਦੀ ਦਲੀਲ ਸੀ ਕਿ ਪਿੰਡ ਵਾਸੀਆਂ ਵੱਲੋਂ ਖੁਦ ਹੀ ਕੈਂਪ ਸਥਾਪਤ ਕਰਨ ਵਾਸਤੇ ਕਿਹਾ ਗਿਆ ਸੀ ਅਤੇ ਇਸ ਕੈਂਪ ਨੇ ਮਾਓਵਾਦੀਆਂ ਨੂੰ ਖਦੇੜਣ ਅਤੇ ਇਲਾਕੇ ਦੀ ਤਰੱਕੀ ਅਹਿਮ ਰੋਲ ਅਦਾ ਕਰਨਾ ਸੀ ਅਤੇ ਇਹ ਕਿ ਵਿਰੋਧ ਪ੍ਰਦਰਸ਼ਨਾਂ ਨੂੰ ਮਾਓਵਾਦੀ ਕਾਰਕੁਨਾਂ ਵੱਲੋਂ ਉਕਸਾਇਆ ਜਾ ਰਿਹਾ ਹੈ

     ਪੰਜ ਦਿਨਾਂ ਬਾਅਦ, ਜਿਓਂ - ਜਿਓਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧਦੀ ਗਈ ਅਤੇ ਹੋਰ ਕਈ ਪਿੰਡ ਸ਼ਾਮਿਲ ਹੁੰਦੇ ਗਏ, ਅਚਾਨਕ ਗੋਲੀਬਾਰੀ ਹੋ ਗਈ ਛਤੀਸਗੜ੍ਹ ਪੁਲਸ ਦਾ ਕਹਿਣਾ ਸੀ ਕਿ ਇਹ ਭੀੜ ਵਿੱਚਲੇ ਮਾਓਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਦੁਵੱਲੀ ਗੋਲੀਬਾਰੀ ਸੀ, ਜਦੋਂ ਕਿ ਪਿੰਡ ਵਾਸੀਆਂ ਦਾ ਦਾਅਵਾ ਸੀ ਕਿ ਇਹ ਸੁਰੱਖਿਆ ਦਸਤਿਆਂ ਵੱਲੋਂ ਕੀਤੀ ਇੱਕ ਤਰਫ਼ਾ ਫਾਇਰਿੰਗ ਸੀ ਤਿੰਨ ਵਿਅਕਤੀ ਮ੍ਰਿਤਕ ਹਾਲਤ ਹਸਪਤਾਲ ਲਿਜਾਏ ਗਏ, ਜਦੋਂ ਕਿ ਚੌਥੀ ਔਰਤ ਜਖਮਾਂ ਦੀ ਤਾਬ ਨਾ ਝਲਦਿਆਂ ਕੁਝ ਦਿਨਾਂ ਬਾਦ ਪੂਰੀ ਹੋ ਗਈ

           ਮੌਕਾਏ ਵਾਰਦਾਤਤੇ ਬੋਲਦਿਆਂ ਬਸਤਰ ਦੇ ਇੰਸਪੈਕਟਰ ਜਰਨਲ ਸੁੰਦਰਰਾਜ ਪੀ ਨੇ ਕਿਹਾ, "16 ਮਈ ਦੀ ਰਾਤ ਨੂੰ ਪ੍ਰਦਰਸ਼ਨਕਾਰੀ ਆਪਣੇ- ਆਪਣੇ ਪਿੰਡਾਂ ਨੂੰ ਮੁੜ ਗਏ ਸਨ ਪਰ ਅਗਲੀ ਦੁਪਹਿਰ ਕੁੱਝ ਲੋਕ ਜਿੰਨ੍ਹਾਂ ਜਾਗਰਮੁੰਡਾ ਏਰੀਆ ਕਮੇਟੀ ਦੇ ਕੁਝ ਮਾਓਵਾਦੀ ਸ਼ਾਮਿਲ ਸਨ ਕੈਂਪਤੇ ਆਏ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਦੋਂ ਕੈਂਪ ਹਮਲੇ ਹੇਠ ਆਇਆ ਹੋਇਆ ਸੀ, ਸੁਰੱਖਿਆ ਦਸਤਿਆਂ ਨੇ ਜਵਾਬੀ ਕਾਰਵਾਈ ਕੀਤੀ

          ਇੱਕ ਦਿਨ ਬਾਅਦ ਸੁੰਦਰਰਾਜ ਨੇ ਮੀਡੀਆ ਨੂੰ ਦੱਸਿਆ ਕਿ ਜਿਹੜੇ ਤਿੰਨ ਦੀ ਮੌਤ ਮੌਕੇਤੇ ਹੀ ਹੋ ਗਈ ਸੀ ਉਹ ਮਾਓਵਾਦੀਆਂ ਦੀਆਂ "ਛਦਮ ਜੱਥੇਬੰਦੀਆਂ" ਤੋਂ ਸਨ ਉਸਨੇ ਕਿਹਾ ਕਿ "ਮ੍ਰਿਤਕਾਂ ਦੀ ਪਹਿਚਾਣ ਉਸਕਾ ਪਾਂਡੂ - ਸੁਕਮਾ ਦੇ ਤਿਮਾਂਪੁਰ ਪਿੰਡ ਤੋਂ ਇੱਕ ਭੂਮਕਾਲ ਕਮਾਂਡਰ, ਕੋਵਾਸੀ ਵਾਗਾ - ਛੁਟਵਾਹੀ ਤੋਂ ਡੀ. . ਕੇ. ਐਮ. ਐਸ. (ਡੰਡਕਾਰਨੀਆਂ ਆਦਿਵਾਸੀ ਕਿਸਾਨ ਮਜ਼ਦੂਰ ਸੰਗਠਨ) ਦਾ ਮੈਂਬਰ ਅਤੇ ਕੁਰਸਮ ਭੀਮਾ - ਬੀਜਾਪੁਰ ਦੇ ਗੁੰਨਦੇਮ  ਪਿੰਡ ਤੋਂ ਇੱਕ ਮਿਲਸ਼ਿਆ ਮੈਂਬਰ ਵਜੋਂ ਹੋਈ ਹੈ"

        ਪਰ ਦੋ ਹਫਤੇ ਬਾਅਦ ਹੀ, ਮੰਨੇ ਪ੍ਰਮੰਨੇ ਅਰਥਸ਼ਾਸ਼ਤਰੀ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜ਼ੀਨ ਦਰੇਜ਼ ਅਤੇ ਵਕੀਲ ਕਾਰਕੁੰਨ ਬੇਲਾ ਭਾਟੀਆ ਅਧਾਰਿਤ ਦੋ ਮੈਂਬਰੀ ਤੱਥ ਖੋਜ ਕਮੇਟੀ ਵੱਲੋਂ ਮੌਕੇ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਪੁਲਸ ਦੇ ਉਹਨਾਂ ਦਾਵਿਆਂ ਨੂੰ ਪੁਖ਼ਤਾ ਕਰਦੇ ਕੋਈ ਸਬੂਤ ਨਹੀਂ ਮਿਲੇ ਜਿੰਨ੍ਹਾਂ ਰਾਂਹੀ ਦਾਅਵਾ ਕੀਤਾ ਗਿਆ ਸੀ ਕਿ 17 ਮਈ ਨੂੰ ਪ੍ਰਦਰਸ਼ਨਕਾਰੀਆਂ ਦੇ ਇੱਕ ਹਥਿਆਰਬੰਦ ਗਰੁੱਪ ਵੱਲੋਂ ਪ੍ਰਦਰਸ਼ਨ ਦੀ ਵਾਗਡੋਰ ਆਪਣੇ ਹੱਥਾਂ ਲੈ ਲਈ ਗਈ ਸੀ ਉਹ ਸੀ. ਆਰ. ਪੀ. ਐਫ.  ਦੇ ਕੈਂਪ ਨੂੰ ਫੂਕਣਾ ਚਾਹੁੰਦੇ ਸੀ ਅਤੇ ਜਿਸ ਕਾਰਨ ਸੁਰੱਖਿਆ ਬਲਾਂ ਪਾਸ ਗੋਲੀ ਬਾਰੀ ਤੋਂ ਸਿਵਾ ਕੋਈ ਚਾਰਾ ਨਹੀਂ ਬਚਿਆ

          ਰਿਪੋਰਟ ਕਿਹਾ ਗਿਆ ਹੈ ਕਿ ਕੈਂਪ ਪਿੰਡ ਵਾਸੀਆਂ ਨੂੰ ਬਿਨਾ ਕੋਈ ਜਾਣਕਾਰੀ ਦਿੱਤਿਆਂ 12 ਮਈ ਦੀ ਰਾਤ ਦੇ ਘੁੱਪ ਹਨੇਰੇ 3 ਵਜੇ ਦੇ ਕਰੀਬ ਲਗਾਇਆ ਗਿਆ ਅਤੇ ਜਦੋਂ ਅਗਲੇ ਦਿਨ ਕੈਂਪ ਦਾ ਵਿਰੋਧ ਕਰਨ ਖ਼ਾਤਰ 30-40 ਦੀ ਗਿਣਤੀ ਪਿੰਡ ਵਾਸੀ ਇੱਕਠੇ ਹੋਏ ਤਾਂ ਉਹਨਾਂ ਨੂੰ ਜਬਰੀ ਖਦੇੜ ਦਿੱਤਾ ਗਿਆ

        ਕਾਰਕੁੰਨਾਂ ਦਾ ਇਲਜ਼ਾਮ ਹੈ, "14 ਮਈ ਨੂੰ ਗ੍ਰਾਮ ਪੰਚਾਇਤਾਂ ਦੇ ਲੱਗਭੱਗ 1000 ਆਦਿਵਾਸੀਆਂ ਨੇ ਜਨਤਕ ਸੰਘਰਸ਼ ਸ਼ੁਰੂ ਕਰ ਦਿੱਤਾ ------ਜਿੱਥੇ ਲੋਕ ਕੈਂਪ ਨੂੰ ਹਟਾਏ ਜਾਣਦੀ ਮੰਗ ਕਰਦੇ ਨਾਹਰੇ ਲਗਾਉਂਦੇ ਸਨ ਹਰ ਰੋਜ਼ ਪੁਲਸ ਉਹਨਾਂ ਨੂੰ  ਖੰਡਾਉਂਣ ਦੀ ਕੋਸ਼ਿਸ਼ ਕਰਦੀ ------ ਕਦੇ ਡਾਂਗਾਂ ਨਾਲ ਤੇ ਕਦੇ ਅੱਥਰੂ ਗੈਸ ਨਾਲ ਦਰਜਨਾਂ ਪ੍ਰਦਰਸ਼ਨਕਾਰੀ ਛੋਟੇ ਮੋਟੇ ਰੂਪ ਜਖ਼ਮੀ ਹੋਏ ----- ਅਤੇ ਉਹ ਸਥਾਨਕ ਦਵਾ ਬੂਟੀ ਲਈ ਆਪਣੇ ਘਰਾਂ ਨੂੰ ਮੁੜ ਜਾਂਦੇ"

         ਦਰੇਜ਼ ਅਤੇ ਭਾਟੀਆ ਦਸਦੇ ਨੇ ਕਿ ਪ੍ਰਤੱਖ-ਦਰਸ਼ੀਆਂ ਦੇ ਦੱਸਣ ਅਨੁਸਾਰ 17 ਮਈ ਨੂੰ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਕਈ ਗੁਣਾ ਵਾਧਾ ਹੋ ਗਿਆ ਹੋ ਸਕਦੈ ਕਿ ਇਹ 10000 ਨੂੰ   ਛੋਹਂਦੀ ਹੋਵੇ ਜਦੋਂ ਖ਼ਲਕਤ ਨੂੰ ਕੰਟਰੋਲ ਕਰਨ ਲਈ ਲਾਠੀ ਚਾਰਜ਼ ਕੀਤਾ ਗਿਆ, ਅੱਥਰੂ ਗੈਸ ਦੀ ਵਰਤੋਂ ਕੀਤੀ ਗਈ ਤੇ ਹਵਾਈ ਫਾਇਰ ਕੀਤੇ ਗਏ ਤਾਂ ਲੋਕਾਂ ਚੋਂ ਕੁਝ ਕੁ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ

         ਉਹਨਾਂ ਦੱਸਿਆ, "ਉਸ ਸਮੇ ਤੱਕ ਸੁਰੱਖਿਆ ਦਲ ਸੜਕ ਦੇ ਦੋਹੀਂ ਪਾਸੀਂ ਘੇਰਾ ਘੱਤੀ ਖੜੇ ਸਨ ਤੇ ਪ੍ਰਦਰਸ਼ਨਕਾਰੀ ਉਹਨਾਂ ਦੇ ਵਿਚਕਾਰ ਇੰਨੇ ਨੂੰ ਪੁਲਸ ਦੀ ਗੋਲੀਬਾਰੀ ਸ਼ੁਰੂ ਹੋ ਗਈ ਤਿੰਨ ਪ੍ਰਦਰਸ਼ਨਕਾਰੀ ਮੌਕੇ ਤੇ ਹੀ ਮਾਰੇ ਗਏ ਉਹਨਾਂ ਚੋਂ ਇੱਕ ਤਿਮਾਂਪੁਰ ਪਿੰਡ ਦਾ ਉਇਕਾ ਪਾਂਡੂ, ਜਿਹਨੂੰ ਮੁਰਾਲੀ ਵੀ ਸੱਦਦੇ ਨੇ, ਜਿਹੜਾ ਮਸਾਂ 16-17 ਸਾਲਾਂ ਦਾ ਸੀ, ਦੇ ਸਿਰ ਗੋਲੀ ਲੱਗੀ, ਤੇ ਘੱਟੋ ਘੱਟ 3 ਹੋਰ ਦੇ ਗੋਲੀਆਂ ਦੇ ਫੱਟ ਸਨ ਅਤੇ ਇੱਕ ਜਾਂ ਦੂਜੀ ਤਰ੍ਹਾਂ 40 ਹੋਰ ਜਖ਼ਮੀ ਹੋਏ"

          ਛਤੀਸਗੜ੍ਹ ਪੁਲਸ ਇਸੇ ਪੈਂਤੜੇ ਤੇ ਕਾਇਮ ਰਹੀ ਕਿ ਸੀ. ਆਰ. ਪੀ. ਐਫ. ਦਾ ਕੈਂਪ ਬਾਸਾਗੁੱਡਾ - ਜਗਰਗੁੰਡਾ ਧੁਰੇਤੇ ਸੜਕ ਨਿਰਮਾਣ ਸਹਾਈ ਹੋਣ ਖਾਤਰ ਸਥਾਪਤ ਕੀਤਾ ਗਿਆ ਸੀ ਕਿਉਂਜੋ ਇਹ ਮਾਓਵਾਦੀਆਂ ਲਈ ਇੱਕ ਮਹੱਤਵਪੂਰਨ ਲਾਂਘਾ ਹੈ ਅਤੇ ਮਾਓਵਾਦੀ ਕਮਾਂਡਰ ਹਿਦਮਾ ਦੀ ਅਗਵਾਈ ਹੇਠਲੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੀ ਬਟਾਲੀਅਨ ਨੰਬਰ 1 ਦਾ ਮਜਬੂਤ ਗੜ੍ਹ

         ਸੁੰਦਰਰਾਜ ਨੇ ਤੱਥ ਖੋਜ ਰਿਪੋਰਟ ਕੀਤੇ ਦਾਅਵਿਆਂ ਦਾ ਖੰਡਨ ਕੀਤਾ ਅਤੇ ਕਿਹਾ ਕਿ 13 ਮਈ ਨੂੰ ਪੁਲਸ ਅਤੇ ਇੱਕ     ਕਾਰਜਕਾਰੀ ਮਜਿਸਟ੍ਰੇਟ ਵੱਲੋਂ ਪਿੰਡ ਵਾਸੀਆਂ ਨੂੰ ਕੈਂਪ ਦੀ ਖ਼ਸਲਤ ਸਬੰਧੀ ਪੂਰੀ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਉਹ  ਇਸ ਤੋਂ ਸੰਤੁਸ਼ਟ ਹੋ ਆਪਣੇ ਘਰਾਂ ਨੂੰ ਵਾਪਿਸ ਮੁੜ ਗਏ ਸਨ ਬਸਤਰ ਪੁਲਸ ਮੁਖੀ ਕਹਿੰਦਾ ਹੈ, ਇਸੇ ਸਮੇ ਦੌਰਾਨ ਮਾਓਵਾਦੀ ਆਪਣੇ ਗਲਿਆਰੇ ਨੂੰ ਬਚਾਉਣ ਖ਼ਾਤਰ ਇਸ ਕੈਂਪ  ਨੂੰ ਅਸਥਿਰ ਕਰਨ ਦੀ ਸਕੀਮ ਬਣਾ ਰਹੇ ਸਨ ਇਸੇ ਕਰ ਕੇ ਨਕਸਲੀਆਂ ਨੇ ਆਪਣੀਆਂ ਛਦਮ ਜਥੇਬੰਦੀਆਂ ਦੇ ਮੈਂਬਰਾਂ ਅਤੇ ਆਸ ਪਾਸ ਦੇ ਇਲਾਕੇ ਚੋਂ ਆਪਣੇ ਮਿਲਸ਼ਿਆ ਕਾਡਰ ਨੂੰ ਲਾਮਬੰਦ ਕੀਤਾ ਅਤੇ ਹਿੰਸਾ ਭੜਕਾਉਣ ਤੇ ਸਿਲਗੇਰ ਕੈਂਪ ਤੈਨਾਤ ਸੁਰੱਖਿਆ ਬਲਾਂ ਤੇ ਹਮਲਾ ਕਰਨ ਦੀ ਸਾਜਿਸ਼ ਤਹਿਤ ਉਹਨਾਂ ਨੂੰ 17 ਮਈ ਨੂੰ ਸਿਲਗੇਰ ਭੇਜ ਦਿੱਤਾ

7 ਮਹੀਨਿਆਂ ਦੌਰਾਨ ਸੰਘਰਸ਼  ਕਿੰਨ੍ਹਾ- ਕਿੰਨ੍ਹਾ ਪੜਾਵਾਂ ਚੋਂ ਲੰਘਿਆ

                  20 ਮਈ ਨੂੰ ਪ੍ਰਦਰਸ਼ਨਕਾਰੀਆਂ ਦਾ ਇੱਕ ਗਰੁੱਪਮੂਲ ਵਾਸੀ ਬਚਾਓ ਮੰਚ ਦੁਆਲੇ ਜੱਥੇਬੰਦ ਹੋ ਗਿਆ ਜਿਸ ਦਾ ਮਕਸਦ ਸਿਲਗੇਰ ਸੰਘਰਸ਼ ਨੂੰ ਇੱਕ ਸੁਰ ਕਰਨਾ ਸੀ ਉਦੋਂ ਤੋਂ ਹੀ 26 ਹੋਰ ਅਹੁਦੇਦਾਰਾਂ ਸਮੇਤ, ਮੰਚ ਦਾ 21 ਸਾਲਾ ਪ੍ਰਧਾਨ ਰਾਘੂ ਮਾਦਿਯਾਮੀ ਸੰਘਰਸ਼ ਦੀ ਅਗਵਾਈ ਕਰ ਰਿਹਾ ਹੈ ਕੁਝ ਸਮੇ ਬਾਅਦ ਮੰਚ ਵੱਲੋਂਮੂਲ ਨਿਵਾਸੀ ਸੰਸਕ੍ਰਿਤੀ ਕਲਾ ਮੰਚ ਨਾਮੀ ਸਭਿਆਚਾਰਕ ਵਿੰਗ ਦਾ ਗਠਨ ਕਰ ਲਿਆ ਜੋ ਕਿ ਹੁਣ ਗੀਤਾਂ, ਨਾਹਰਿਆਂ, ਅਤੇ ਨਾਟਕਾਂ ਦੀ ਸਿਰਜਣਾ ਕਰਦਾ ਹੈ ਪਿੱਛਲੇ 7 ਮਹੀਨਿਆਂ ਤੋਂ ਇਸ ਥੜੇ ਨੇ ਅਜਿਹੇ ਪ੍ਰਬੰਧ ਸਿਰਜਣ ਦੇ ਉਪਰਾਲੇ ਕੀਤੇ ਹਨ ਜੋ ਕਿ ਕਿਸੇ ਜਨਤਕ ਸੰਘਰਸ਼ ਨੂੰ ਚਲਾਉਣ ਸਹਾਈ ਹੋਣ ਦੇ ਯੋਗ ਹੋਣ

         ਦਸੰਬਰ ਦੇ ਅੱਧ ਜਦੋਂ ਹਿੰਦੋਸਤਾਨ ਟਾਇਮਜ਼ ਮੌਕੇਤੇ ਪਹੁੰਚਿਆ ਤਾਂ ਉਥੇ ਪ੍ਰਦਰਸ਼ਨਕਾਰੀਆਂ ਦੇ ਲਗਭਗ 20 ਕੈਂਪ ਲੱਗੇ ਹੋਏ ਸਨ ਸਿਲਗੇਰ ਵਿਖੇ ਤਿਮਾਂਪੁਰਮ ਪਿੰਡ ਦੇ ਕੈਂਪ ਬਾਹਰ ਬੈਠੇ ਰਾਘੂ ਨੇ ਦੱਸਿਆ, "ਇਸ ਸੰਘਰਸ਼ ਹਿੱਸਾ ਲੈ ਰਹੇ ਹਰ ਪਿੰਡ ਦਾ ਆਪਣਾ ਇੱਕ ਕੈਂਪ ਹੈ ਹਰ ਪੰਜੀਂ ਦਿੰਨੀ ਪਿੰਡ ਵਾਸੀਆਂ ਦਾ ਇੱਕ ਗਰੁੱਪ ਇੱਥੇ ਆਉਂਦਾ ਹੈ ਅਤੇ ਆਪਣੇ ਆਪਣੇ ਪਿੰਡਾਂ ਦੇ ਕੈਂਪ  ਰਹਿੰਦਾ ਹੈ ਉਹ ਆਪਣਾ ਖਾਣਾ-ਦਾਣਾ ਨਾਲ ਲਿਆਉਂਦੇ ਹਨ ਅਤੇ ਇੱਥੇ ਬਣਾਉਂਦੇ ਹਨ ਹਰ ਰੋਜ਼ ਕਰੀਬ 12 ਵਜੇ ਦਿਨੇ ਅਸੀਂ ਮੌਕੁਰ ਕੈਂਪ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹਾਂ, ਜਿਹੜਾ ਇਥੋਂ 700 ਮੀਟਰ ਦੀ ਵਿੱਥਤੇ ਹੈ ਅਤੇ ਅਗਲੇ ਦਿਨ ਇੱਕ ਹੋਰ ਗਰੁੱਪ ਬਦਲਵੀਂ ਥਾਂ ਲੈਣ ਜਾਂਦਾ ਹੈ

         ਮੰਚ ਵਾਸਤੇ ਜਾਂ ਦੂਰ ਦਰਾਜ਼ ਦੇ ਇਲਾਕਿਆਂ ਚੋਂ ਆਉਂਦੇ ਹੋਰਾਂ ਪ੍ਰਦਰਸ਼ਨਕਾਰੀਆਂ ਲਈ ਪਿੰਡ ਵਾਸੀ ਅਨਾਜ਼ ਇੱਕਠਾ ਕਰ ਕੇ ਦਿੰਦੇ ਹਨ ਮੂਲ ਨਿਵਾਸੀ ਕਲਾ ਮੰਚ ਦਾ ਪ੍ਰਧਾਨ ਰਾਜੂ ਸੋਰੀ ਦਸਦਾ ਹੈ, "ਅਸੀਂ ਪਿੱਛਲੇ 7 ਮਹੀਨਿਆਂ ਸਬਜ਼ੀਆਂ ਵਾਸਤੇ 2 ਏਕੜ ਭੋਏਂ ਵੀ ਤਿਆਰ ਕਰ ਲਈ ਹੈ"

            ਦਿਨ ਦੀ ਸ਼ੁਰੂਆਤ ਸਵੇਰੇ 7 ਵਜੇ ਹੁੰਦੀ ਹੈ ਅਤੇ ਪ੍ਰਦਰਸ਼ਨਕਾਰੀ 10 ਵਜੇ ਤਾਈਂ ਪਕਾਉਣਾ ਖਾਣਾ ਨਿਬੇੜ ਲੈਂਦੇ ਹਨ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਲਈ ਕੈਂਪ ਵੱਲ ਮਾਰਚ ਕਰਦੇ ਹਨ ਅਤੇ 2 ਵਜੇ    ਦੁਪਹਿਰ ਵਾਪਿਸ ਮੁੜ ਆਉਂਦੇ ਹਨ ਇਸ ਤੋਂ ਬਾਅਦ ਟੋਲੀਆਂ ਰਾਤ ਨੂੰ ਹਰ ਹੀਲੇ ਬਾਲੀਆਂ ਜਾਣ ਵਾਲਿਆਂ ਧੂਣੀਆਂ ਲਈ ਲੱਕੜਾਂ ਭਾਲਣ ਨਿੱਕਲ ਜਾਂਦੀਆਂ ਹਨ 7 ਵਜੇ ਤਾਈਂ ਰਾਤ ਦੀ ਰੋਟੀ ਹੋ ਜਾਂਦੀ ਹੈ ਅਤੇ ਫਿਰ ਉਹ 8 ਵਜੇ ਤੋਂ ਅੱਧੀ ਰਾਤ ਤਾਈਂ ਗੀਤਾਂ ਦਾ ਨਿੱਘ ਠੰਡ ਨੇੜੇ ਨਹੀਂ ਲੱਗਣ ਦਿੰਦਾ ਇਹੀ ਸਿਲਸਲਾ ਪਿਛਲੇ 7 ਮਹੀਨਿਆਂ ਤੋਂ ਜਾਰੀ ਹੈ

ਸਿਲਗੇਰ ਦਾ ਬਸਤਰ ਪ੍ਰਭਾਵ

ਸਿਲਗੇਰ ਦੇ ਸੰਘਰਸ਼ ਨੇ ਬਸਤਰ ਮਾਓਵਾਦੀਆਂ ਅਤੇ ਸਰਕਾਰ ਦਰਮਿਆਨ ਲੜਾਈ ਨਵੀਆਂ ਪੈੜਾਂ ਪਾਈਆਂ ਹਨ ਜਿਸ ਸਦਕਾ ਸੁਰੱਖਿਆ ਕੈਂਪ ਅਤੇ ਹੋਰ ਟਿਕਾਣਿਆਂ ਦੀ ਸਥਾਪਤੀ ਖਿਲਾਫ ਸੰਘਰਸ਼ਾਂ ਨੂੰ ਹੁਲਾਰਾ ਮਿਲਿਆ ਹੈ ਪਿਛਲੇ ਕੁਝ ਹਫਤਿਆਂ , ਕਨਕੇਰ ਜਿਲ੍ਹੇ ਸੀਮਾ ਸੁਰੱਖਿਆ ਬਲ ਦੇ ਨਵੇਂ ਕੈਂਪ ਅਤੇ ਪੁਲਸ ਤਸ਼ੱਦਦ ਦੇ ਟਿਕਾਣਿਆਂ - ਜਿਵੇਂ ਸਾਰਕੇਗੁਡਾ ਅਤੇ ਗੋਮਪਾਦ, ਖਿਲਾਫ ਰੋਸ ਪ੍ਰਦਰਸ਼ਨ ਹੋਏ ਹਨ

ਬਸਤਰ ਤਾਇਨਾਤ ਭਾਰਤੀ ਪੁਲਸ ਸੇਵਾਵਾਂ ਦੇ ਇੱਕ ਅਫਸਰ ਅਨੁਸਾਰ ਸਿਲਗੇਰ ਹੋਈ ਗੋਲੀਬਾਰੀ ਨੇ ਪੁਲਸ ਸੰਸਥਾਨ ਨੂੰ ਨਵੇਂ ਕੈਂਪ ਸਥਾਪਤ ਕਰਨ ਸਬੰਧੀ ਮੁੜ ਸੋਚਣ ਲਈ ਮਜ਼ਬੂਰ ਕੀਤਾ ਹੈ ਆਪਣੀ ਪਹਿਚਾਣ ਗੁਪਤ ਰੱਖਣ ਦੀ ਬੇਨਤੀਤੇ ਉਹ ਕਹਿੰਦਾ ਹੈ, "ਜਿਵੇਂ-ਜਿਵੇਂ ਸੁਰੱਖਿਆ ਦਸਤੇ ਮਾਓਵਾਦੀਆਂ ਦੇ ਸੰਘਣੇ ਇਲਾਕਿਆਂ ਧੁਰ ਅੰਦਰ ਦਾਖਲ ਹੋ ਰਹੇ ਹਨ, ਕੁਝ ਵਿਰੋਧ ਤਾਂ ਲਾਜ਼ਮੀ ਹੋਣਗੇ ਪਰ ਇਹਨਾਂ ਨੂੰ ਪਿੰਡ ਵਾਸੀਆਂ ਦੀਆਂ ਜਾਇਜ਼ ਮੰਗਾ ਦਾ ਨਿਪਟਾਰਾ ਕਰਕੇ ਅਤੇ ਉਹਨਾਂ ਦਾ ਵਿਸ਼ਵਾਸ਼ ਜਿੱਤਣ ਰਾਹੀਂ ਨਜਿੱਠਿਆ ਜਾ ਸਕਦਾ ਹੈ"

            ਸੋਨੀ ਸੋਰੀ, ਇੱਕ ਕਬਾਇਲੀ ਅਧਿਕਾਰਾਂ ਦੀ ਕਾਰਕੁੰਨ, ਦਸਦੀ ਹੈ ਕਿ ਸੂਬਾ ਸਰਕਾਰ ਦਾ ਇਹ ਖਿਆਲ ਕਿ ਸੰਘਰਸ਼ ਆਪਣੀ ਕੁਦਰਤੀ ਮੌਤ ਖਤਮ ਹੋ ਜਾਵੇਗਾ, ਗਲਤ ਸੀ ਅਤੇ ਇਸ ਗੱਲ ਦੇ ਸਿਆਸੀ ਸਿੱਟੇ ਨਿਕਲਣਗੇ ਉਹ ਕਹਿੰਦੀ ਹੈ, "ਮੇਰਾ ਖਿਆਲ ਹੈ ਕਿ ਇਹ ਬਸਤਰ ਦੇ ਇਤਿਹਾਸ ਕਿਸੇ ਵੀ ਸਰਕਾਰ ਦੇ ਖਿਲਾਫ ਕਬਾਇਲੀਆਂ ਦਾ ਸਭ ਤੋਂ ਲੰਮਾ ਸੰਘਰਸ਼ ਹੈ ਸਲਵਾ ਜੁਡਮ ਖਿਲਾਫ ਸੰਘਰਸ਼ ਤੋਂ ਬਾਅਦ ਜਿਸ ਤਰ੍ਹਾਂ ਲੋਕਾਂ ਨੇ ਪ੍ਰਤੀਕਰਮ ਦਿੱਤਾ, ਜਿਸ ਨੇ ਕਿ ਕਾਂਗਰਸ ਨੂੰ 15 ਸਾਲਾਂ ਲਈ ਲਾਂਭੇ ਧੱਕ ਦਿੱਤਾ, ਉਹੋ ਜਿਹੀਆਂ ਗੱਲਾਂ ਅਗਲੀਆਂ ਚੋਣਾਂ ਵੀ ਵਾਪਰਨਗੀਆਂ ਮੈਨੂੰ ਨਹੀਂ ਲੱਗਦਾ ਕਿ ਉਹ ਮੁੜ ਸੱਤਾ ਆਉਣਗੇ"

      ਭਾਟੀਆ ਕਹਿੰਦੀ ਹੈ, "ਇਸ ਸੰਘਰਸ਼ ਰਾਹੀਂ ਹੁਣ ਤੱਕ ਆਦਿਵਾਸੀਆਂ ਵੱਲੋਂ ਜੋ ਵੀ ਮਸਲੇ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਚੋਂ ਕਿਸੇ ਦਾ ਵੀ ਸਰਕਾਰ ਨੇ ਹੁੰਗਾਰਾ ਨਹੀਂ ਭਰਿਆ" "ਆਖਰ ਉਹਨਾਂ ਨੂੰ ਦੱਸੇ ਬਿਨਾ ਜਾਂ ਗ੍ਰਾਮ ਸਭਾ ਸੱਦੇ ਬਿਨਾ ਕੈਂਪ ਕਿਓਂ ਸਥਾਪਤ ਕੀਤਾ ਗਿਆ? ਕਿਉਂ ਤਿੰਨ ਪ੍ਰਦਰਸ਼ਨਕਾਰੀਆਂ ਅਤੇ ਇੱਕ ਔਰਤ ਜੋ ਬਾਦ ਸੱਟਾਂ ਦੀ ਤਾਬ ਨਾ ਝੱਲਦੀ ਹੋਈ ਪੂਰੀ ਹੋ ਗਈ, ਦੇ ਕਤਲ ਸਬੰਧੀ ਜੁਡੀਸ਼ੀਅਲ ਇਨਕੁਆਰੀ ਦੇ ਹੁਕਮ ਨਹੀਂ ਦਿੱਤੇ ਗਏ? ਕਿਉਂ ਸੁਕਮਾ ਦੇ ਡਿਪਟੀ ਕੁਲੈਕਟਰ ਵੱਲੋਂ ਕੀਤੀ ਇਨਕੁਆਰੀ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ? ਦੋਸ਼ੀ ਪੁਲਸ ਵਾਲਿਆਂ ਨੂੰ ਸਜਾਵਾਂ ਕਦੋਂ ਮਿਲਣਗੀਆਂ?

        ਸ਼ੁਰੂ - ਸ਼ੁਰੂ ਪੁਲਸ ਅਤੇ ਪ੍ਰਸ਼ਾਸ਼ਨ ਵੱਲੋਂ ਗੋਲੀਬਾਰੀ ਸਬੰਧੀ ਸਖਤ ਪੈਂਤੜਾ ਲੈਣ ਦੇ ਬਾਵਜੂਦ, ਕੁਝ ਮਹੀਨਿਆਂ ਬਾਦ ਕਾਂਗਰਸ ਦੀ ਅਗਵਾਈ ਵਾਲੀ ਛੱਤੀਸਗੜ ਸਰਕਾਰ ਢਿੱਲੀ ਪੈ ਗਈ ਹੈ ਅਤੇ ਪ੍ਰਦਰਸ਼ਨਕਾਰੀਆਂ ਤੱਕ ਪਹੁੰਚ ਕਰਨ ਦੇ ਉਪਰਾਲੇ ਹੋਏ ਹਨ 1 ਜੁਲਾਈ ਨੂੰ ਪ੍ਰਦਰਸ਼ਨਕਾਰੀਆਂ ਅਤੇ ਕਾਰਕੁੰਨਾਂ ਦਾ ਇੱਕ ਡੈਲੀਗੇਸ਼ਨ ਮੁੱਖਮੰਤਰੀ ਭੂਪੇਸ਼ ਬਾਘੇਲ ਨੂੰ ਮਿਲਿਆ ਜਿੱਥੇ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ

           ਸੋਨੀ ਸੂਰੀ ਜੋ ਕਿ ਮੀਟਿੰਗ ਹਾਜ਼ਰ ਸੀ ਦੱਸਦੀ ਹੈ, “ਜਦੋਂ ਮੁੱਖ ਮੰਤਰੀ ਨੇ ਸਾਡੀਆਂ ਮੰਗਾਂ ਪੁੱਛਿਆਂ ਤਾਂ ਅਸੀਂ ਉਸ ਨੂੰ ਦੱਸ ਦਿੱਤਾ ਕਿ ਅਸੀਂ ਇਸ ਮਸਲੇ ਸਬੰਧੀ 3 ਰਿਟਾਇਰਡ ਜੱਜਾਂ ਦੀ ਇਨਕੁਆਰੀ ਚਾਹੁੰਦੇ ਹਾਂ ਜਿੰਨਾ ਚੋਂ ਇੱਕ ਦਲਿਤ, ਇੱਕ ਕਬਾਇਲੀ ਅਤੇ ਗੈਰ-ਕਬਾਇਲੀ ਜੱਜ ਹੋਵੇ ਮੁੱਖ ਮੰਤਰੀ ਵੱਲੋਂ ਮੁਆਵਜ਼ੇ ਅਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਪਰ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਸਨ ਉਹ ਪਹਿਲਾਂ ਇਨਕੁਆਰੀ ਚਾਹੁੰਦੇ ਨੇ"

        ਗੋਮਗੁੱਡਾ ਪਿੰਡ ਦੇ ਬਹੁਤ ਸਾਰੇ ਰੋਸ ਪ੍ਰਦਰਸ਼ਨਕਾਰੀਆਂ ਚੋਂ ਇੱਕ ਤੇਲਮਰਾਮ ਦਾਸ ਕਹਿੰਦਾ ਹੈ ਕਿ ਕਿਸੇ ਵੀ ਕਿਸਮ ਦਾ ਮੁਆਵਜ਼ਾ ਅਤੇ ਨੌਕਰੀਆਂ ਸਵਿਕਾਰਨ ਤੋਂ ਪਹਿਲਾਂ ਉਹ ਪ੍ਰਸ਼ਾਸ਼ਨਿਕ ਐਕਸ਼ਨ ਹੋਇਆ ਵੇਖਣਾ ਚਾਹੁੰਦੇ ਹਨ ਉਹ ਕਹਿੰਦਾ ਹੈ, "ਸਾਡੀਆਂ ਮੰਗਾਂ ਸ਼ਪਸ਼ਟ ਹਨ - ਸਾਡੇ ਭਰਾਵਾਂ ਦੇ ਕਾਤਲ ਅਫਸਰਾਂ ਨੂੰ ਨੌਕਰਿਓਂ ਬਰਖ਼ਾਸਤ ਕਰੋ ਅਤੇ ਉਥੋਂ ਕੈਂਪ ਵਾਪਿਸ ਪੁੱਟੋ"

          ਭਾਵੇਂ ਕਿ ਕਿਸੇ ਜੁਡੀਸ਼ੀਅਲ ਜਾਂਚ ਦਾ ਹੁਕਮ ਨਹੀਂ ਦਿੱਤਾ ਗਿਆ ਪਰ ਸੂਬਾ ਸਰਕਾਰ ਵੱਲੋਂ 12 ਅਗਸਤ ਨੂੰ ਸਬ ਡਿਵੀਜ਼ਨਲ ਮਜਿਸਟ੍ਰੇਟ (ਐਸ. ਡੀ. ਐਮ.) ਪੱਧਰੀ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਹਨ, ਜਿਸ ਨੇ ਅਜੇ ਤੱਕ ਆਪਣੀ ਰਿਪੋਰਟ ਨਹੀਂ ਸੌੰਪੀ ਸੁਕਮਾ ਕੁਲੈਕਟਰ ਵਨੀਤ ਨੰਦਨਵਰ ਦੱਸਦਾ ਹੈ, "ਪੜਤਾਲ ਚੱਲ ਰਹੀ ਹੈ ਅਤੇ ਇਹ ਆਪਣੇ ਆਖ਼ਰੀ ਪੜਾਅਤੇ ਹੈ"

         ਗੱਲਬਾਤ ਲਈ ਕੀਤੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ, ਹਿੰਦੁਸਤਾਨ ਟਾਈਮਜ਼ ਨੂੰ 17 ਦਸੰਬਰ ਨੂੰ  ਦਿੱਤੀ ਇੱਕ ਇੰਟਰਵਿਊ ਮੁੱਖ ਮੰਤਰੀ ਬਾਘੇਲ ਆਪਣੀ ਸਰਕਾਰ ਦੇ ਪੈਂਤੜੇ ਦਾ ਬਚਾਅ ਕਰਦਾ ਹੈ ਬਾਘੇਲ ਕਹਿੰਦਾ ਹੈ, "ਦੱਸੋ ਵਾਕਾ ਹੋਣ ਵਾਲੇ ਇਲਾਕੇ ਦੀ ਕਿਹੜੀ ਸਰਕਾਰ ਹੈ ਜਿਸ ਨੇ ਲੋਕਾਂ ਤੱਕ ਪਹੁੰਚ ਕਰ ਕੇ ਗਲਬਾਤ ਕੀਤੀ ਹੋਵੇ? ਅਸੀਂ ਪਾਰਲੀਮੈਂਟ ਤੇ ਵਿਧਾਨ ਸਭਾ ਦੇ ਮੈਂਬਰ ਅਤੇ ਇਥੋਂ ਤੱਕ ਕਿ ਉਹਨਾਂ ਦੇ ਆਪਣੇ ਭਾਈਚਾਰੇ ਦੇ ਬੰਦੇ ਉਹਨਾਂ ਨਾਲ ਗੱਲਬਾਤ ਚਲਾਉਣ ਲਈ ਭੇਜੇ " ਜਦੋਂ ਉਸ ਤੋਂ ਇਹ ਸਵਾਲ ਕੀਤਾ ਗਿਆ ਕਿ ਫੇਰ ਕਿਉਂ ਉਸਦੀ ਸਰਕਾਰ ਰੋਸ ਪ੍ਰਦਰਸ਼ਨਾਂ ਨੂੰ ਸ਼ਾਂਤ ਕਰਨ ਅਸਫਲ ਹੋਈ ਤਾਂ ਬਘੇਲ ਨੇ ਉੱਤਰ ਦਿੱਤਾ, "ਉਹ ਬੇਸਹਾਰਾ ਲੋਕ ਬੰਦੂਕ ਦੀ ਨੋਕਤੇ ਵਿਰੋਧ ਪ੍ਰਦਰਸ਼ਨਾਂ ਬੈਠਣ ਲਈ ਮਜਬੂਰ ਕੀਤੇ ਗਏ ਨੇ ਪਰ ਇਹ ਪਹਿਲੀ ਵਾਰ ਹੈ ਕਿ ਉਥੋਂ ਦੀ ਵਸੋਂ ਸਾਡੇ ਨਾਲ ਹੈ, ਤੇ ਸਾਡੀ ਸਾਈਡਤੇ ਹੈ ਕੈਂਪ ਸਿਰਫ ਉਹਨਾਂ ਦੀ ਮੰਗਤੇ ਹੀ ਸਥਾਪਿਤ  ਕੀਤੇ ਜਾਂਦੇ ਹਨ"

             ਰਾਇਪੁਰ ਤੋਂ 497 ਕਿੱਲੋਮੀਟਰ ਦੂਰ ਓਧਰ ਸਿਲਗੇਰ ਅੱਧ ਨੂੰ ਢੁੱਕਦੀ ਰਾਤ, ਪ੍ਰਦਰਸ਼ਨਕਾਰੀਆਂ ਦੀ ਟੋਲੀ ਗੀਤ ਛੋਹੀ ਬੈਠੀ ਹੈ ਠੀਕ 12 ਵਜੇ ਵਿਰੋਧ ਪ੍ਰਦਰਸ਼ਨਕਾਰੀ ਅਗਲੇ ਦਿਨ ਤਾਈਂ ਆਪਣੇ ਆਪਣੇ ਕੈਂਪਾਂ ਵੱਲ ਚਲੇ ਜਾਣਗੇ ਉਹ ਕੱਲ ਫਿਰ ਆਉਣਗੇ ਇੱਕ ਨੌਜਵਾਨ ਪ੍ਰਦਰਸ਼ਨਕਾਰੀ ਕਹਿੰਦਾ ਹੈ, "ਅਸੀਂ ਹਰ ਰਾਤ ਰੋਹ ਦਾ ਤਰਾਨਾ ਛੇੜਾਂਗੇ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ"

No comments:

Post a Comment