ਇਨਕਲਾਬੀ ਰਾਜ ’ਚ ਫਸਲ ਦਾ ਮੰਡੀਕਰਨ ਅਤੇ ਕੀਮਤਾਂ
ਮੌਜੂਦਾ ਰਾਜ ਹੇਠ ਕਿਸਾਨਾਂ ਨੂੰ ਆਪਣੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਦੀ ਵੇਚ-ਵੱਟਤ ਲਈ ਵੀ ਕਈ ਵਾਰ ਹਫਤਿਆਂ-ਬੱਧੀ ਮੰਡੀਆਂ ਵਿਚ ਖੁਆਰ ਹੋਣਾ ਪੈਂਦਾ ਹੈ ਅਤੇ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੀਆਂ ਮਿੰਨਤਾ-ਤਰਲੇ ਕਰਨੇ ਅਤੇ ਰਿਸ਼ਵਤਾਂ ਦੇ ਚੜ੍ਹਾਵੇ ਚੜ੍ਹਾਉਣੇ ਅਤੇ ਹੋਰ ਅਨੇਕਾਂ ਢੰਗਾਂ ਨਾਲ ਛਿੱਲ ਲੁਹਾਉਣੀ ਪੈਂਦੀ ਹੈ। ਪੰਜਾਬ ਵਿਚ ਝੋਨੇ ਦੇ ਮਾਮਲੇ ਵਿਚ ਹਰ ਸਾਲ ਇਹੀ ਵਾਪਰਦਾ ਹੈ। ਫਸਲਾਂ ਦੇ ਸੱਟੇਬਾਜ਼ ਵਪਾਰੀ ਅਤੇ ਹੋਰ ਭ੍ਰਿਸ਼ਟ ਅਨਸਰ ਫਸਲ ਵੇਲੇ ਕਿਸਾਨੀ ਜਿਨਸਾਂ ਦਾ ਭਾਅ ਡੇਗ ਦਿੰਦੇ ਹਨ ਅਤੇ ਬਾਅਦ ਵਿਚ ਇਸੇ ਫਸਲ ਦੇ ਭਾਅ ਚੱਕ ਕੇ ਅੰਨ੍ਹੇ ਮੁਨਾਫੇ ਕਮਾਉਦੇ ਹਨ। ਸਾਮਰਾਜੀ-ਜਾਗੀਰੂ ਪ੍ਰਬੰਧ ਹੇਠ ਪੈਦਾਵਾਰ ਦੀ ਅਫਰਾ-ਤਫਰੀ ਅਤੇ ਵਪਾਰਕ ਸੱਟੇਬਾਜ਼ੀ ਕਿਸਾਨਾਂ ਲਈ ਕਹਿਰ ਬਣ ਜਾਂਦੀ ਹੈ। ਇਸ ਤੋਂ ਇਲਾਵਾ ਵੀ, ਖੇਤੀ ਲਾਗਤ ਵਸਤਾਂ ਅਤੇ ਕਿਸਾਨਾਂ ਦੀਆਂ ਮੰਡੀ ਵਿਚੋਂ ਖਰੀਦੀਆਂ ਜਾਣ ਵਾਲੀਆਂ ਹੋਰ ਜੀਵਨ-ਲੋੜਾਂ ਦੇ ਭਾਅ ਹਰ ਸਾਲ ਤੇ ਤੇਜ਼ੀ ਨਾਲ ਵਧਦੇ ਹਨ ਜਦ ਕਿ ਖੇਤੀ ਪੈਦਾਵਾਰ ਦੀਆਂ ਕੀਮਤਾਂ ਕਈ ਵਾਰ ਵਧਣ ਦੀ ਥਾਂ ਡਿਗ ਪੈਂਦੀਆਂ ਹਨ ਜਾਂ ਬਹੁਤ ਹੀ ਸੁਸਤ ਰਫਤਾਰ ਵਧਦੀਆਂ ਹਨ। ਨਤੀਜੇ ਵਜੋਂ, ਕਿਸਾਨ ਲਈ, ਖਾਸ ਕਰਕੇ ਛੋਟੇ ਕਿਸਾਨ ਲਈ ਕਿਸਾਨ ਲਈ, ਖੇਤੀ ਹਰ ਸਾਲ ਘਾਟੇ ਦਾ ਵਣਜ ਬਣਦੀ ਜਾਂਦੀ ਹੈ।
ਕਿਸਾਨਾਂ-ਮਜ਼ਦੂਰਾਂ ਦੇ ਲੋਕ ਜਮਹੂਰੀ ਰਾਜ ਹੇਠ ਖੇਤੀ ਪ੍ਰਤੀ ਅਜਿਹੀ ਵਿਤਕਰੇਬਾਜ਼ ਨੀਤੀ ਨੂੰ ਸਮਾਪਤ ਕਰ ਦਿੱਤਾ ਜਾਵੇਗਾ। ਖੇਤੀ ਪੈਦਾਵਾਰ (ਅਤੇ ਹੋਰ ਚੀਜ਼ਾਂ ਦਾ ਵੀ) ਦਾ ਵਪਾਰ ਸਰਕਾਰੀ ਹੱਥਾਂ ਵਿਚ ਹੋਵੇਗਾ ਅਤੇ ਇਸ ’ਤੇ ਸਰਕਾਰੀ ਵਪਾਰਕ ਸੰਸਥਾਵਾਂ ਦੀ ਅਜਾਰੇਦਾਰੀ ਹੋਵੇਗੀ। ਖੇਤੀ ਲਾਗਤ ਵਸਤਾਂ ਅਤੇ ਖੇਤੀ ਉਪਜ ਦੇ ਭਾਵਾਂ ਵਿਚ ਅਸੰਤੁਲਨ ਖਤਮ ਕੀਤਾ ਜਾਵੇਗਾ ਅਤੇ ਕਿਸਾਨਾਂ ਲਈ ਉਹਨਾਂ ਦੀ ਪੈਦਾਵਾਰ ਦੇ ਲਾਹੇਵੰਦੇ ਭਾਅ ਮਿਥੇ ਜਾਣਗੇ ਅਤੇ ਇਹਨਾਂ ਦਾ ਐਲਾਨ ਫਸਲ ਬੀਜਣ ਤੋਂ ਪਹਿਲਾਂ ਕੀਤੇ ਜਾਣ ਦੀ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ। ਕਿਸਾਨਾਂ ਦੀ ਪਹਿਲਾਂ ਹੀ ਮਿਥੀ ਮਿਕਦਾਰ ਵਿਚ ਸਾਰੀ ਫਸਲ ਨਿਸਚਿਤ ਕੀਮਤਾਂ ’ਤੇ ਚੁੱਕਣ ਲਈ ਸਰਕਾਰ ਵਚਨਬੱਧ ਹੋਵੇਗੀ। ਲੋੜ ਪੈਣ ’ਤੇ ਕਿਸਾਨੀ ਮਿਥੀ ਮਿਕਦਾਰ ਤੋਂ ਫਾਲਤੂ ਫਸਲ ਵੀ ਸਰਕਾਰ ਨੂੰ ਵੇਚ ਸਕਣਗੇ ਅਤੇ ਲੋੜ ਪੈਣ ’ਤੇ ਨਿਸਚਿਤ ਕੀਮਤਾਂ ’ਤੇ ਹੀ ਸਰਕਾਰ ਤੋਂ ਵਾਪਸ ਖਰੀਦ ਸਕਣਗੇ। ਸਾਰੀਆਂ ਖੇਤੀ ਲਾਗਤ ਵਸਤਾਂ ਸਰਕਾਰ ਵੱਲੋਂ ਨਿਸਚਿਤ ਕੀਮਤਾਂ ’ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਖੇਤੀ ਵਿਚ ਸਰਮਾਇਆਕਾਰੀ ਲਈ ਤੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਖੇਤੀ ਫਸਲਾਂ ਦੀਆਂ ਕੀਮਤਾਂ ਸਥਿਰ ਰਹਿਣ ਦਾ ਰੁਝਾਨ ਰੱਖਣ। ਮੌਸਮੀ ਕਰੋਪੀ ਵੇਲੇ, ਸਰਕਾਰ ਵੱਲੋਂ ਸਹਾਇਤਾ ਕੀਤੀ ਜਾਇਆ ਕਰੇਗੀ।
ਮੌਜੂਦਾ ਰਾਜ ਪ੍ਰਬੰਧ ਹੇਠ ਕੀਮਤਾਂ ਵਿਚ ਉਤਰਾਅ-ਚੜ੍ਹਾਅ ਦੇ ਦੋ ਵੱਡੇ ਕਾਰਨ ਵਪਾਰਆਂ ਦੀ ਸੱਟੇਬਾਜ਼ੀ ਅਤੇ ਭਾਰਤੀ ਆਰਥਿਕਤ ਦੇ ਕੌਮਾਂਤਰੀ ਸਾਮਰਾਜੀ ਮੰਡੀ ਨਾਲ ਜੁੜੇ ਹੋਣਾ ਹਨ। ਇਸੇ ਤਰ੍ਹਾਂ ਸਨਅਤੀ ਉਤਪਾਦਨ ਦੇ ਮਾਮਲੇ ਵਿਚ ਲਗਾਤਾਰ ਵਧਦੀਆਂ ਕੀਮਤਾਂ ਦੀ ਮੂਲ ਵਜ੍ਹਾ ਦਲਾਲ ਅਜਾਰੇਦਾਰ ਘਰਾਣਿਆਂ ਅਤੇ ਵਪਾਰੀਆਂ ਦੀ ਕਿਸਾਨਾਂ ਨੂੰ ਵੱਧ ਤੋਂ ਵੱਧ ਨਿਚੋੜ ਕੇ ਮੋਟੇ ਮੁਨਾਫੇ ਕਮਾਉਣ ਦੀ ਹਿਰਸ ਹੈ। ਲੋਕ ਜਮਹੂਰੀ ਰਾਜ ਦੀ ਵਿਉਤਬੱਧ ਅਤੇ ਨਿਯਮਤ ਆਰਥਿਕਤਾ ਹੇਠ ਜਿਨਸਾਂ ਦੇ ਉਤਪਾਦਕਾਂ ਨੂੰ ਸੰਸਾਰ ਮੰਡੀ ਵਿਚ ਹੋਣ ਵਾਲੇ ਉਤਰਾਵਾਂ-ਚੜ੍ਹਾਵਾਂ ਦੇ ਅਸਰ ਤੋਂ ਸੁਰੱਖਿਆ ਕਰਕੇ ਇਸ ਨਾਲੋਂ ਤੋੜ ਦਿੱਤਾ ਜਾਵੇਗਾ, ਵਪਾਰ ਵਿਚ ਰਾਜ ਦੀ ਅਜਾਰੇਦਾਰੀ ਰਾਹੀਂ ਵੱਡੇ ਵਪਾਰੀਆਂ ਅਤੇ ਸੱਟੇਬਾਜ਼ਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ ਅਤੇ ਹਰ ਉਤਪਾਦਨ ਦੀਆਂ ਕੀਮਤਾਂ ਤੇ ਪੈਦਾਵਾਰ ਮਿਥਣ ਰਾਹੀਂ ਕੀਮਤਾਂ ਦੇ ਮਾਮਲੇ ਵਿਚ ਸੱਟੇਬਾਜ਼ੀ ਅਤੇ ਉਤਰਾਵਾਂ-ਚੜ੍ਹਾਵਾਂ ਦਾ ਆਧਾਰ ਖਤਮ ਕਰ ਦਿੱਤਾ ਜਾਵੇਗਾ। ਪੈਦਾਵਾਰ ਦੇ ਪਸਾਰੇ ਰਾਹੀਂ ਨਿਸਚਿਤ ਕੀਮਤਾਂ ’ਤੇ ਮੰਗ-ਪੂਰਤੀ ਯਕੀਨੀ ਬਣਾਈ ਜਾ ਸਕੇਗੀ
No comments:
Post a Comment