Tuesday, January 18, 2022

ਕਿਸਾਨ ਘੋਲ ਦੇ ਸਬਕ ਗ੍ਰਹਿਣ ਕਰਦਿਆਂ

ਕਿਸਾਨ ਘੋਲ ਦੇ ਸਬਕ ਗ੍ਰਹਿਣ ਕਰਦਿਆਂ ਮੁਲਕ ਦੀ ਇਨਕਲਾਬੀ ਤਬਦੀਲੀ ਦੇ ਰਾਹ ਤੁਰੋ!

ਇਸ ਸਾਲ ਭਰ ਲੰਮੇ ਸੰਘਰਸ਼ ਨੇ ਸਿਰਫ਼ ਖੇਤੀ ਕਾਨੂੰਨ ਹੀ ਵਾਪਿਸ ਨਹੀਂ ਕਰਵਾਏ ਸਗੋਂ

* ਪੰਜਾਬ ਦੀ ਸਿਆਸੀ ਫ਼ਿਜ਼ਾ ਵੀ ਬਦਲੀ ਹੈ ਸਾਮਰਾਜੀਏ, ਕਾਰਪੋਰੇਟ ਤੇ  ਵਰਗੀਆਂ ਉਨ੍ਹਾਂ ਦੀਆਂ ਸੰਸਥਾਵਾਂ ਸਾਡੀ ਜ਼ਿੰਦਗੀ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਰਹੀਆਂ ਸਨ ਪਰ ਸਾਡੀ ਪਛਾਣ ਤੋਂ ਪਰ੍ਹੇ ਸਨ ਇਸ ਸੰਘਰਸ਼ ਨੇ ਲੋਕਾਂ ਅੱਗੇ ਉਨ੍ਹਾਂ ਦੀ ਪਛਾਣ ਨਸ਼ਰ ਕੀਤੀ ਹੈ ਅਤੇ ਉਨ੍ਹਾਂ ਨੇ ਅੱਗੋਂ ਲਈ ਲੋਕਾਂ ਦੇ ਚੋਟ ਨਿਸ਼ਾਨੇਤੇ ਰਹਿਣਾ ਹੈ ਉਨ੍ਹਾਂ ਲਈ ਲੋਕਾਂ ਦੀ ਜ਼ਿੰਦਗੀ ਤਹਿਸ ਨਹਿਸ ਕਰਦੀਆਂ ਸਰਕਾਰਾਂ ਦੀਆਂ ਨੀਤੀਆਂ ਲੋਕਾਂ ਦੇ ਨਿਸ਼ਾਨੇ ਉੱਤੇ ਆਈਆਂ ਹਨ ਆਪਣੀ ਜ਼ਿੰਦਗੀ ਦੀ ਦੁਰਗਤ ਲਈ ਜਿੰਮੇਵਾਰ ਹਕੀਕੀ ਦੁਸ਼ਮਣਾਂ ਦੀ ਪਹਿਚਾਣ ਨੇ ਭਵਿੱਖੀ ਲੋਕ ਸੰਗਰਾਮਾਂ ਨੂੰ ਜੇਤੂ ਰੰਗਤ ਦੇਣੀ ਹੈ

*ਹਾਕਮ ਜਮਾਤਾਂ ਦੀ ਵੰਡ ਪਾਊ ਸਿਆਸਤ ਨੂੰ ਵੀ ਮਾਤ ਦਿੱਤੀ ਹੈ ਪਿਛਲੇ ਵਰ੍ਹਿਆਂ ਅੰਦਰ ਇਸ ਸਿਆਸਤ ਦੇ ਬਲਬੂਤੇ ਲੋਕ ਸੰਘਰਸ਼ਾਂ ਨਾਲ ਨਜਿੱਠਿਆ ਜਾਂਦਾ ਰਿਹਾ ਹੈ ਪਰ ਇਸ ਸੰਘਰਸ਼ ਨੇ ਲੋਕਾਂ ਦੇ ਏਕੇ ਅਤੇ ਭਾਈਚਾਰੇ ਵਿੱਚ ਨਵੀਂ ਰੂਹ ਫੂਕੀ ਹੈ ਸੂਬਿਆਂ ਦੀਆਂ ਹੱਦਬੰਦੀਆਂ ਭੰਨੀਆਂ ਗਈਆਂ ਹਨ ਸੌੜੀਆਂ ਧਾਰਮਕ ਵਲਗਣਾਂ ਨੂੰ ਨਾ ਸਿਰਫ ਨਕਾਰਿਆ ਗਿਆ ਹੈ, ਸਗੋਂ ਪਿਛਲੇ ਅਰਸੇ ਅੰਦਰ ਸ਼ਾਵਨਵਾਦੀ ਤਾਕਤਾਂ ਵੱਲੋਂ ਗੂੜ੍ਹੀ ਕੀਤੀ ਗਈ ਫਿਰਕਿਆਂ ਵਿਚਲੀ ਲੀਕ ਵੀ ਮੇਟੀ ਗਈ ਹੈ ਇਹ ਸੰਘਰਸ਼ ਸਭ ਵਖਰੇਵਿਆਂ ਤੋਂ ਉੱਪਰ ਉੱਠੀ ਸਾਂਝੀਵਾਲਤਾ ਦਾ ਚਿੰਨ੍ਹ ਬਣਿਆ ਹੈ ਇਸ ਸਾਂਝ ਅਤੇ ਭਾਈਚਾਰੇ ਦੇ ਸਿਰਤੇ ਲੋਕਾਂ ਨੇ ਭਵਿੱਖ ਵਿੱਚ ਬਹੁਤ ਲੰਮਾਂ ਪੰਧ ਤੈਅ ਕਰਨਾ ਹੈ

* ਪੰਜਾਬ ਦੀ ਜੁਆਨੀ ਅੰਦਰ ਲੋਕ ਪੱਖੀ ਸਿਆਸਤ ਦੀ ਝਰਨਾਹਟ ਛੇੜੀ ਹੈ ਹੁਣ ਤੱਕ ਇਹ ਹਿੱਸਾ ਲੋਕ ਸੰਘਰਸ਼ਾਂ ਤੋਂ ਪਾਸੇ ਰਿਹਾ ਹੈ, ਹਾਕਮ ਜਮਾਤਾਂ ਦੇ ਸੱਭਿਆਚਾਰਕ ਸ਼ਿਕੰਜੇ ਵਿੱਚ ਜਕੜਿਆ ਰਿਹਾ ਹੈ ਇਸ ਸੰਘਰਸ਼ ਨੇ ਉਨ੍ਹਾਂ ਅੰਦਰ ਕੌਮੀ ਅਣਖ ਜਗਾਈ ਹੈ, ਭਖਵੇਂ ਸੁਆਲ ਅਤੇ ਮੁੱਦੇ ਉਭਾਰੇ ਹਨ ਜੁਆਨੀ ਦੇ ਗੀਤਾਂ ਦੇ ਬੋਲ ਇਸ ਸੰਘਰਸ਼ ਨੇ ਬਦਲੇ ਹਨ ਇਸ ਸੰਘਰਸ਼ ਰਾਹੀਂ ਹਲੂਣੀ ਗਈ ਜੁਆਨੀ ਨੇ ਪੰਜਾਬ ਦੇ ਸੰਗਰਾਮਾਂ ਨੂੰ ਨਵੀਂਆਂ ਬੁਲੰਦੀਆਂਤੇ ਲੈ ਕੇ ਜਾਣਾ ਹੈ

*ਲੋਕ ਜਥੇਬੰਦੀਆਂ ਨੂੰ ਨਵੀਂ ਤਾਕਤ ਦਿੱਤੀ ਹੈ ਲੋਕਾਂ ਅੰਦਰ ਪਨਪਦਾ ਆਪ-ਮੁਹਾਰਾ ਰੋਹ ਜਥੇਬੰਦੀਆਂ ਦੇ ਝੰਡੇ ਹੇਠ ਲਾਮਬੰਦ ਹੋਣ ਤੁਰਿਆ ਹੈ ਇਹ ਜਥੇਬੰਦ ਤਾਕਤ ਹੀ ਅਜਿਹੀ ਜ਼ਾਬਤਾਬੱਧ ਫੌਜ ਬਣਦੀ ਹੈ ਜੀਹਦੇ ਸਿਰਤੇ ਕਰੜੇ ਸੰਘਰਸ਼ ਲੜੇ ਅਤੇ ਜਿੱਤੇ ਜਾ ਸਕਦੇ ਹਨ

ਸਾਡੇ ਇਸ ਕਿਸਾਨ ਘੋਲ ਨੇ ਦਿਖਾਇਆ ਹੈ ਕਿ ਜੇ ਲੋਕ ਏਕਾ ਕਰ ਲੈਣ ਤਾਂ

*ਕੋਈ ਪ੍ਰਵਾਹ ਨਾ ਕਰਨ ਵਾਲੀਆਂ ਧੱਕੜ ਹਕੂਮਤਾਂ ਦੀਆਂ ਵੀ ਗੋਡਣੀਆਂ ਲਗਵਾਈਆਂ ਜਾ ਸਕਦੀਆਂ ਹਨ

*ਪਛੜੇ ਮੁਲਕਾਂ ਵਿੱਚ ਆਪਣੀ ਮਨਮਰਜ਼ੀ ਦੇ ਕਾਨੂੰਨ ਬਣਵਾਉਣ ਵਾਲੇ ਸਾਮਰਾਜੀਆਂ ਦੇ ਲੁਟੇਰੇ ਮਨਸੂਬਿਆਂ ਨੂੰ ਵੀ ਮਾਤ ਦਿੱਤੀ ਜਾ ਸਕਦੀ ਹੈ

*ਹਾਕਮ ਜਮਾਤਾਂ ਵੱਲੋਂ ਲੋਕਾਂ ਖੜ੍ਹੀਆਂ ਕੀਤੀਆਂ ਸੂਬਿਆਂ, ਧਰਮਾਂ, ਜਾਤਾਂ ਦੀਆਂ ਵੰਡੀਆਂ ਵੀ ਖੋਰੀਆਂ ਜਾ ਸਕਦੀਆਂ ਹਨ *ਆਪਣੇ ਮੁਨਾਫ਼ਿਆਂ ਲਈ ਲੋਕਾਂ ਦੀਆਂ ਜ਼ਿੰਦਗੀਆਂ ਉਜਾੜਦੇ ਕਾਰਪੋਰੇਟਾਂ ਦੇ ਕਾਰੋਬਾਰ ਵੀ ਠੱਪ ਕੀਤੇ ਜਾ ਸਕਦੇ ਹਨ

 

ਅੱਜ ਜਦੋਂ ਕਿ ਸਮਾਜ ਦੇ ਹੋਰ ਸਾਰੇ ਤਬਕੇ ਵੀ ਸਾਮਰਾਜੀਆਂ ਜਾਗੀਰਦਾਰਾਂ ਪੱਖੀ  ਹਕੂਮਤੀ ਨੀਤੀਆਂ ਦੀ ਪੀੜ ਹੰਢਾ ਰਹੇ ਹਨ ਅਤੇ ਸੰਘਰਸ ਦੇ ਰਾਹ ਤੁਰੇ ਹੋਏ ਹਨ ਤਾਂ ਇਹ ਜੇਤੂ ਕਿਸਾਨ ਸੰਘਰਸ ਰਸਤਾ ਦਿਖਾਉਂਦਾ ਹੈ ਕਿ:

*ਲੰਮਾ ਦਮ ਰੱਖ ਕੇ ਲੜਨ ਲਈ ਤਿਆਰ ਹੋਵੋ!

*ਫੌਰੀ ਕਦਮਾਂ ਪਿਛਲੀਆਂ ਨੀਤੀਆਂ ਪਛਾਣੋ ਅਤੇ ਨਿਸ਼ਾਨੇ ਹੇਠ ਲਵੋ!

*ਵੋਟ ਵਟੋਰੂਆਂ ਨੂੰ ਆਪਣੇ ਸੰਘਰਸ ਅੰਦਰ ਘੁਸਪੈਠ ਨਾ ਕਰਨ ਦਿਓ!

*ਸੌੜੀਆਂ ਵਲਗਣਾਂ ਤੋਂ ਉਪਰ ਉਠੋ, ਵੱਡਾ ਏਕਾ ਉਸਾਰਨ ਦੇ ਰਾਹ ਪਓ!

 ਹੁਣ ਜਦੋਂ ਕਿ ਲੋਕ ਆਪਣੀ ਇਸ ਇਤਿਹਾਸਕ ਜਿੱਤ ਦੇ ਜਸ਼ਨ ਮਨਾ ਰਹੇ ਹਨ ਤਾਂ ਪੰਜਾਬ ਅੰਦਰ ਚੋਣਾਂ ਦਾ ਮਾਹੌਲ ਵੀ ਭਖ ਰਿਹਾ ਹੈ ਚੱਲਦ ੇਸੰਘਰਸ਼ ਦੌਰਾਨ ਵੀ ਵੰਨ ਸੁਵੰਨ ਦੀਆਂ ਵੋਟ ਬਟੋਰੂ ਪਾਰਟੀਆਂ ਸਾਡੇ ਸੰਘਰਸ਼ ਅੰਦਰ ਘੁਸਪੈਠ ਕਰਨ ਲਈ ਯਤਨਸ਼ੀਲ ਰਹੀਆਂ ਹਨ ਅਤੇ ਹੁਣ ਵੀ ਉਹ ਇਸ ਸੰਘਰਸ਼ ਦੀ ਜਿੱਤ ਨੂੰ ਆਪਣੇ ਵੋਟ ਬੈਂਕ ਵਿੱਚ ਢਾਲਣ ਦੀਆਂ ਆਸਾਂ ਪਾਲ ਰਹੀਆਂ ਹਨ 74 ਸਾਲਾਂ ਦੇ ਚੋਣ ਅਮਲ ਨੇ ਇਹ ਦਿਖਾ ਦਿੱਤਾ ਹੈ ਕਿ ਚੋਣਾਂ ਦਾ ਗਧੀ ਗੇੜ ਲੋਕਾਂ ਦੀਆਂ ਜ਼ਿੰਦਗੀਆਂ ਨਹੀਂ ਸੰਵਾਰ ਸਕਦਾ ਸਗੋਂ ਇਹ ਅਮਲ ਤਾਂ ਲੋਕਾਂ ਖਿਲਾਫ ਸਾਜਿਸ਼ਾਂ ਦੀ ਭੌਂ ਬਣਦਾ ਹੈ,ਉਨ੍ਹਾਂ ਨੂੰ ਆਪੋ ਵਿਚ ਪਾੜਦਾ ਅਤੇ ਇਕ ਦੂਜੇ ਖਿਲਾਫ ਵਰਤਣ ਦਾ ਸੰਦ ਬਣਦਾ ਹੈ ਚੋਣਾਂ ਦੇ ਨਾਂ ਉੱਤੇ ਲੋਕਾਂ ਨੂੰ ਗੁੰਮਰਾਹ ਕਰਕੇ ਹਕੀਕਤ ਵਿਚ ਸਾਮਰਾਜੀ ਕਦਮਾਂ ਦੇ ਹੱਕ ਵਿੱਚ ਫ਼ਤਵੇ ਲਏ ਜਾਂਦੇ ਹਨ ਇਸ ਲਈ ਵੋਟ ਸਿਆਸਤ ਲੋਕਾਂ ਦੀ ਸਿਆਸਤ ਨਹੀਂ ਹੈ

ਲੋਕਾਂ ਦੀ ਹਕੀਕੀ ਸਿਆਸਤ ਤਾਂ ਕਿਸਾਨ ਘੋਲ ਦੌਰਾਨ ਉੱਭਰੀ ਹੋਈ ਸਿਆਸਤ ਹੈ ਇਹ ਸਿਆਸਤ:

*ਵੋਟ ਵਟੋਰੂ ਟੋਲਿਆਂ ਦੇ ਲੜ ਨਾ ਲੱਗਣ ਦੀ ਸਿਆਸਤ ਹੈ

*ਵੋਟ ਤਾਕਤ ਦੇ ਮੁਕਾਬਲੇ ਲੋਕ ਤਾਕਤ ਮਜ਼ਬੂਤ ਕਰਨ ਦੀ ਸਿਆਸਤ ਹੈ

*ਹਾਕਮ ਜਮਾਤਾਂ ਦੇ ਕਾਨੂੰਨਾਂਨੀਤੀਆਂ, ਸੰਸਥਾਵਾਂ ਨੂੰ ਬਾਹਰੋਂ ਪ੍ਰਭਾਵਤ ਕਰਨ ਦੀ ਸਿਆਸਤ ਹੈ

*ਸੰਘਰਸ਼ਾਂ ਦੇ ਜ਼ੋਰ ਲੋਕਾਂ ਦੀ ਰਜ਼ਾ ਮਨਵਾਉਣ ਦੀ ਸਿਆਸਤ ਹੈ

*ਵੋਟਾਂ ਦੀ ਕੁੱਕੜਖੋਹੀ ਕੋਲੋਂ ਆਪਣੀ ਭਾਈਚਾਰਕ ਸਾਂਝ ਬਚਾਉਣ ਦੀ ਸਿਆਸਤ ਹੈ ਆਉਂਦੇ ਦਿਨਾਂ ਅੰਦਰ ਇਸ ਵੋਟ ਸਿਆਸਤ ਦੇ ਮੁਕਾਬਲੇ ਲੋਕਾਂ ਦੀ ਇਸ ਸਿਆਸਤ ਨੂੰ ਬੁਲੰਦ ਕਰਨ ਦੀ ਅਤੇ ਲੋਕਾਂ ਦੇ ਮਜ਼ਬੂਤ ਹੋਏ ਏਕੇ ਨੂੰ ਮੁੜ ਖਿੰਡਣ ਤੋਂ ਬਚਾਉਣ ਦੀ ਬੇਹੱਦ ਲੋੜ ਹੈ ਆਪਣੇ ਸਭ ਮੰਗਾਂ ਮਸਲਿਆਂ ਦੇ ਹੱਲ ਲਈ ਅਤੇ ਆਪਣੀਆਂ ਜ਼ਿੰਦਗੀਆਂ ਦੀ ਨੁਹਾਰ ਬਦਲਣ ਲਈ ਹਾਕਮਾਂ ਦੀ ਵੋਟ ਸਿਆਸਤ ਤੋਂ ਟੇਕ ਤੋੜ ਕੇ ਸਿਰਫ ਸੰਘਰਸ਼ ਕਰਨ ਦੇ ਰਾਹਤੇ ਮੋਹਰ ਲਗਾਉਣ ਦੀ ਲੋੜ ਹੈ ਲੋਕ ਤਾਕਤ ਨੇ ਭਾਵੇਂ ਇੱਕ ਵਾਰ ਹਕੂਮਤ ਨੂੰ ਖੇਤੀ ਕਾਨੂੰਨਾਂ ਦਾ ਕਦਮ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ ਹੈ , ਪਰ ਜਦੋਂ ਤੱਕ ਸਾਡੇ ਦੇਸ਼ ਦੀ ਸਿਆਸਤ ਉੱਤੇ ਸਾਮਰਾਜੀਆਂ ਦਾ ਗਲਬਾ ਹੈ, ਸਾਡੇ ਮੁਲਕ ਦੀਆਂ ਨੀਤੀਆਂ ਉੱਤੇ ਕਾਰਪੋਰੇਟਾਂ ਤੇ ਵੱਡੇ ਜਾਗੀਰਦਾਰਾਂ ਦੇ ਹਿੱਤਾਂ ਦੀ ਮੋਹਰ ਹੈ,ਉਨਾਂ

ਿਰ ਲੋਕਾਂ ਦੇ ਹੱਕਾਂ ਅਤੇ ਮੁਲਕ ਦੇ ਸੋਮਿਆਂ ਉੱਤੇ ਝਪਟਾਂ ਵੱਜਦੀਆਂ ਹੀ ਰਹਿਣੀਆਂ ਹਨ, ਇੱਕ ਤੋਂ ਬਾਅਦ ਦੂਜਾ ਅਜਿਹੇ ਕਾਨੂੰਨ ਲਾਗੂ ਹੁੰਦੇ ਹੀ ਰਹਿਣੇ ਹਨ, ਸਾਡੇ ਦਸ਼ ਦੀ ਖੇਤੀ ਅਤੇ ਕੁੱਲ ਅਰਥਚਾਰਾ ਸੰਕਟ ਵਿੱਚ ਘਿਰੇ ਹੀ ਰਹਿਣੇ ਹਨ ਇਸ ਲਈ ਸਵਾਲ ਇਸ ਪ੍ਰਬੰਧ ਅਤੇ ਇਸ ਸਿਆਸਤ ਦੀ ਇਨਕਲਾਬੀ ਤਬਦੀਲੀ ਦਾ ਹੈ ਵੱਡੇ ਜਾਗੀਰਦਾਰਾਂ, ਕਾਰਪੋਰੇਟਾਂ, ਸਾਮਰਾਜੀਆਂ ਨੂੰ ਧੱਕ ਕੇ ਪਰ੍ਹੇ ਕਰਨ ਅਤੇ ਕਿਰਤੀ ਲੋਕਾਂ ਨੂੰ ਸਾਡੇ ਮੁਲਕ ਦੀ ਸਿਆਸਤ ਦੇ ਕੇਂਦਰ ਵਿੱਚ ਲਿਆਉਣ ਦਾ ਹੈ ਲੋਕ ਮੋਰਚਾ ਪੰਜਾਬ ਸੱਦਾ ਦਿੰਦਾ ਹੈ ਕਿ ਆਓ, ਕਿਸਾਨ ਸੰਘਰਸ਼ਚੋਂ ਉੱਭਰੇ ਲੋਕ ਏਕਤਾ ਦੇ ਥੰਮ੍ਹ ਨੂੰ ਹੋਰ ਮਜਬੂਤ ਕਰੀਏ, ਇਸਨੂੰ ਖਿੰਡਾਉਣ ਦੀਆਂ ਸਭ ਕੋਸ਼ਿਸ਼ਾਂ ਨਾਕਾਮ ਕਰੀਏ ਲੋਕ ਤਾਕਤ ਦੇ ਜੋਰ ਸਿਆਸਤ ਅੰਦਰ ਲੋਕਾਂ ਦੀ ਮਰਜੀ ਪੁਗਾਉਣ ਦੇ ਰਾਹ ਤੁਰੀਏ ਅਤੇ ਇਉਂ ਕਰਦਿਆਂ ਆਪਣੀਆਂ ਜਿੰਦਗੀਆਂ ਅਤੇ ਸਮਾਜ ਦੀ ਅਸਲੀ ਕਾਇਆਪਲਟੀ  ਕਰੀਏ!

ਲੋਕ ਮੋਰਚਾ ਪੰਜਾਬ ਵੱਲੋਂ ਜਾਰੀ ਹੱਥ ਪਰਚੇਚੋਂ  

 

  

No comments:

Post a Comment