Thursday, January 27, 2022

ਖਰੀ ਇਨਕਲਾਬੀ ਸਿਆਸੀ ਲੀਡਰਸ਼ਿਪ ਦੀ ਪਛਾਣ ਕਰੋ

ਖਰੀ ਇਨਕਲਾਬੀ ਸਿਆਸੀ ਲੀਡਰਸ਼ਿਪ ਦੀ ਪਛਾਣ ਕਰੋ

          ਮੌਕਾਪ੍ਰਸਤ ਪਾਰਲੀਮਾਨੀ ਪਾਰਟੀਆਂ ਦੀ ਸਿਰੇ ਦੀ ਬਦਨਾਮੀ ਅਤੇ ਨਿਘਾਰ ਦੀ ਹਾਲਤ ਨੇ ਲੋਕਾਂ ਨੂੰ ਇਹ ਪ੍ਰਤੱਖ ਕਰ ਦਿੱਤਾ ਹੈ ਕਿ ਹਾਕਮ ਜਮਾਤੀ ਪਾਰਟੀਆਂ ਅਤੇ ਇਹਨਾਂ ਦੇ ਲੀਡਰ ਲੋਕਾਂ ਦੇ ਨੁਮਾਇੰਦੇ ਨਹੀਂ ਹਨ ਇਹ ਲੋਕਾਂ ਦੀ ਕਿਸੇ ਸ਼ਰਧਾ ਜਾਂ ਸਤਿਕਾਰ ਦੇ ਪਾਤਰ ਨਾ ਹੋ ਕੇ ਲੋਕਾਂ ਦੇ ਤ੍ਰਿਸਕਾਰ ਅਤੇ ਘਿਰਣਾ ਦੇ ਪਾਤਰ ਬਣੇ ਹੋਏ ਹਨ ਵਿਸ਼ਾਲ ਜਨਤਾ ਦੀਆਂ ਨਜ਼ਰਾਂ ‘‘ਇਹ ਸਾਲੇ ਸਾਰੇ ਚੋਰ ਹਨ’’ ਜੇ ਚੋਣਾਂ ਦੌਰਾਨ ਫੇਰ ਵੀ ਇਨ੍ਹਾਂ ਦੇ ਬਕਸਿਆਂ ਵੋਟ ਪਰਚੀਆਂ ਪੈਂਦੀਆਂ ਹਨ ਤਾਂ ਇੰਨ੍ਹਾਂਤੇ ਲੋਕਾਂ ਦੇ ਕਿਸੇ ਭਰੋਸੇ ਕਰਕੇ ਨਹੀਂ , ਸਗੋਂ ਲੋਕਾਂ ਸਾਹਮਣੇ ਕਿਸੇ ਬਦਲਵੀਂ ਖਰੀ ਸਿਆਸੀ ਲੀਡਰਸ਼ਿਪ ਦਾ ਸਰੂਪ ਨਾ ਉੱਭਰਿਆ ਹੋਣ ਕਰਕੇ ਹੈ ਸਿਆਸੀ ਖਲਾਅ ਦੀ ਇਸ ਹਾਲਤ ਲੋਕ ਆਪਣੇ ਦੁੱਖਾਂ ਮੁਸੀਬਤਾਂ ਦੇ ਹੱਲ ਖਾਤਰ ਅਗਵਾਈ ਲਈ ਕੀਹਤੋਂ ਝਾਕ ਰੱਖਣ ਲੋਕਾਂ ਸਾਹਮਣੇ ਇਹ ਹਕੀਕੀ ਸਵਾਲ ਮੌਜੂਦ ਹੈ ਇਸਦਾ ਸਹੀ ਅਮਲੀ ਜਵਾਬ ਹਾਸਲ ਹੋ ਜਾਣ ਨਾਲ ਲੋਕਾਂ ਦੀ ਹੋਣੀ ਅਤੇ ਮੁਕਤੀ ਜੁੜੀ ਹੋਈ ਹੈ

          ‘‘ਸਿਆਸੀ ਖਲਾਅ’’ ਦੀ ਹਾਲਤ ਦੇ ਇਹ ਅਰਥ ਨਹੀਂ ਹਨ, ਕਿ ਲੋਕਾਂ ਦੀਆਂ ਸਫਾਂ ਲੋਕਾਂ ਦੀ ਖਰੀ ਅਗਵਾਈ ਕਰਨ ਵਾਲੀ ਸਿਆਸੀ ਲੀਡਰਸ਼ਿਪ ਮੌਜੂਦ ਹੀ ਨਹੀਂ ਹੈ, ਕਿ ਇਸ ‘‘ਸਿਆਸੀ ਖਲਾਅ’’ ਨੂੰ ਇਨਕਲਾਬੀ ਅਗਵਾਈ ਨਾਲ ਭਰਨ-ਪੂਰਨ ਦਾ ਅਧਾਰ ਹੀ ਮੌਜੂਦ ਨਹੀਂ ਹੈ ‘‘ਸਿਆਸੀ ਖਲਾਅ’’ ਦੀ ਹਾਲਤ ਦੇ ਅਰਥ ਇਹ ਹਨ ਕਿ ਲੋਕਾਂ ਦੀ ਖਰੀ ਸਿਆਸੀ ਲੀਡਰਸ਼ਿਪ ਦਾ ਬੱਝਵਾਂ ਤੇ ਅਸਰਦਾਰ ਸਰੂਪ ਅਤੇ ਆਕਾਰ ਉੱਭਰਿਆ ਹੋਇਆ ਨਹੀਂ ਹੈ ਮੁਲਕ ਅੰਦਰ ਅਜਿਹੀਆਂ ਸਿਆਸੀ ਸ਼ਕਤੀਆਂ ਮੌਜੂਦ ਹਨ ਜਿਹੜੀਆਂ ਕੌਮੀ ਜ਼ਿੰਦਗੀ ਅੰਦਰ ਭਾਰੀ ਉਥਲ-ਪੁਥਲ ਦੇ ਇਨ੍ਹਾਂ ਸਮਿਆਂ ਲੋਕਾਂ ਦੇ ਹਿੱਤਾਂ ਨਾਲ ਮੇਲ ਖਾਂਦੇ ਪੈਂਤੜੇ ਲੈਂਦੀਆਂ ਆਈਆਂ ਹਨ, ਲੋਕਾਂ ਦੀਆਂ ਸਮੱਸਿਆਵਾਂ ਦਾ ਇਨਕਲਾਬੀ ਹੱਲ ਪੇਸ਼ ਕਰਨ ਲਈ ਯਤਨ ਜੁਟਾਉਦੀਆਂ ਆਈਆਂ ਹਨ, ਹੱਕੀ ਲੋਕ ਸੰਗਰਾਮਾਂ ਦੀਆਂ ਅਗਲੀਆਂ ਕਤਾਰਾਂ ਹੋ ਕੇ ਜੂਝਦੀਆਂ ਆਈਆਂ ਹਨ ਅਤੇ ਇਮਤਿਹਾਨੀ  ਦੌਰਾਂ ਲੋਕਾਂ ਦੇ ਅੰਗ-ਸੰਗ ਰਹਿਕੇ ਲੋਕ ਹਿੱਤਾਂ ਨਾਲ ਵਫ਼ਾ ਪਾਲਦੀਆਂ ਆਈਆਂ ਹਨ ਕਮਿਊਨਿਸਟ ਇਨਕਲਾਬੀ ਅਤੇ ਹੋਰ ਇਨਕਲਾਬੀ ਜਮਹੂਰੀ ਸ਼ਕਤੀਆਂ ਨੇ ਹਮੇਸ਼ਾ ਸਾਡੇ ਮੁਲਕ ਦੇ ਲੋਕਾਂਤੇ ਮੜ੍ਹੇ ਸਾਮਰਾਜੀ ਜਗੀਰੂ ਗਲਬੇ ਖਿਲਾਫ਼ ਖਰੇ ਸੰਗਰਾਮ ਦਾ ਝੰਡਾ ਚੁੱਕੀ ਰੱਖਿਆ ਹੈ ਹਾਕਮ ਜਮਾਤਾਂ ਵੱਲੋਂ, ਲੋਕਾਂ ਦੇ ਹਿੱਤਾਂਤੇ ਬੋਲੇ ਸਭ ਹੱਲਿਆਂ ਖਿਲਾਫ਼ ਇਨਕਲਾਬੀ ਪੈਂਤੜੇ ਤੋਂ ਦ੍ਰਿੜ ਜਦੋਜਹਿਦ ਕੀਤੀ ਹੈ ਲੋਕਾਂ ਪਾਟਕ ਪਾਉਣ ਅਤੇ ਲੋਕ ਏਕਤਾ ਨੂੰ ਖਿੰਡਾਉਣ ਦੀਆਂ ਹਾਕਮ ਜਮਾਤੀ ਸਾਜਸ਼ਾਂ ਅਤੇ ਭਟਕਾਊ ਚਾਲਾਂ ਦੀ ਡਟਵੀਂ ਮੁਖਾਲਫ਼ਤ ਕੀਤੀ ਹੈ ਲੋਕਾਂਤੇ ਬੋਲੇ ਜਹਾਦੀ ਹਿੰਸਕ ਧਾਵਿਆਂ ਖਿਲਾਫ਼ ਇਨਕਲਾਬੀ ਜਨਤਕ ਟਾਕਰਾ ਉਸਾਰਨ ਲਈ ਤਾਣ ਜੁਟਾਇਆ ਹੈ ਹੱਕੀ ਲੋਕ ਸੰਗਰਾਮਾਂ ਦੇ ਅਖਾੜੇ ਮਘਾਉਣ-ਭਖਾਉਣ ਤੇ ਇਨ੍ਹਾਂ ਨੂੰ ਇਨਕਲਾਬੀ ਅਗਵਾਈ ਮੁਹੱਈਆ ਕਰਨ ਲਈ ਸਿਰਤੋੜ ਯਤਨ ਜੁਟਾਏ ਹਨ ਇਹ ਸ਼ਕਤੀਆਂ ਨਾ ਹਾਕਮ ਜਮਾਤੀ ਪਾਰਲੀਮਾਨੀ ਸਿਆਸਤ ਦੀ ਭਰਮਾਊ ਚਮਕ-ਦਮਕ ਨਾਲ ਚੁੰਧਿਆਈਆਂ ਗਈਆਂ ਹਨ ਅਤੇ ਨਾ ਮੌਕਾਪ੍ਰਸਤ ਹਾਕਮ ਜਮਾਤੀ ਸਿਆਸਤ ਦੇ ਨਿਘਾਰ ਦੇ ਪ੍ਰਛਾਵੇਂ ਹੇਠ ਆਈਆਂ ਹਨ ਇਸ ਦੇ ਐਨ ਉਲਟ ਆਪਣਾ ਇਨਕਲਾਬੀ ਸਿਦਕ ਅਤੇ ਈਮਾਨ ਸਲਾਮਤ ਰਖਦਿਆਂ ਇਹ ਸ਼ਕਤੀਆਂ ਲੋਕ ਦੁਸ਼ਮਣਾਂ ਦੀ ਅੱਖ ਦੀ ਰੜਕ ਅਤੇ ਉਨ੍ਹਾਂ ਦੇ ਕਹਿਰ ਦਾ ਚੁਣਵਾਂ ਨਿਸ਼ਾਨਾ ਬਣੀਆਂ ਹਨ ਇਹੋ ਸ਼ਕਤੀਆਂ ਹਨ ਜਿਨ੍ਹਾਂ ਨੇ ਪਿਛਲੇ ਅਰਸੇ ਪੰਜਾਬ ਅੰਦਰ ਹਕੂਮਤੀ ਤੇ ਖਾਲਸਤਾਨੀ ਦਹਿਸ਼ਤਗਰਦੀ ਖਿਲਾਫ਼ ਇਨਕਲਾਬੀ ਪੈਂਤੜੇ ਤੋਂ ਬੇਖੌਫ਼ ਜੂਝਦਿਆਂ ਲੋਕਾਂ ਦੀ ਅਗਵਾਈ ਦਾ ਮੋਰਚਾ ਮੱਲੀ ਰੱਖਿਆ ਹੈ ਅਤੇ ਕੁਰਬਾਨੀ ਦੀਆਂ ਸ਼ਾਨਦਾਰ ਮਿਸਾਲਾਂ ਪੇਸ਼ ਕੀਤੀਆਂ ਹਨ ਇਹੋ ਸ਼ਕਤੀਆਂ ਹਨ ਜਿਹੜੀਆਂ ਅੱਜ ਵੀ ਭਟਕਾਊ ਹਾਕਮ ਜਮਾਤੀ ਸਿਆਸਤ ਦੇ ਮੁਕਾਬਲੇ ਲੋਕਾਂ ਦੀ ਮੁਕਤੀ ਦਾ ਇਨਕਲਾਬੀ ਪ੍ਰੋਗਰਾਮ ਅਤੇ ਰਾਹ ਉਭਾਰ ਰਹੀਆਂ ਹਨ ਅਤੇ ਇਸ ਪ੍ਰੋਗਰਾਮ ਅਤੇ ਰਾਹ ਦੁਆਲੇ ਲੋਕ ਤਾਕਤਾਂ ਦੀ ਇਨਕਲਾਬੀ ਕਤਾਰਬੰਦੀ  ਦਾ ਯੱਕ ਬੰਨ੍ਹਣ ਲਈ ਘਾਲਣਾ ਘਾਲ ਰਹੀਆਂ ਹਨ 

          ਇਹ ਸ਼ਕਤੀਆਂ ਲੋਕਾਂ ਕੋਲੋਂ ਪਾਰਲੀਮਾਨੀ ਕੁਰਸੀਆਂਤੇ ਬਿਰਾਜਮਾਨ ਹੋਣ ਲਈ ਵੋਟ ਪਰਚੀਆਂ ਦੀ ਮੰਗ ਨਹੀਂ ਕਰ ਰਹੀਆਂ ਇਹ ਸ਼ਕਤੀਆਂ ਲੁਟੇਰੀਆਂ ਹਾਕਮ ਜਮਾਤਾਂ ਦੀ ਸੇਵਾ ਕਮਾਉਣ ਲਈ ਗੱਦੀਆਂ ਮੱਲਣ ਦੀਆਂ ਲੋਭੀ ਨਹੀਂ ਹਨ ਲੋਕਾਂ ਦੀ ਲਹੂ-ਪਸੀਨੇ ਦੀ ਕਮਾਈਚੋਂ ਭ੍ਰਿਸ਼ਟ ਢੰਗਾਂ ਨਾਲ ਗੱਫੇ ਲਾਉਣ ਲਈ ਲਲਚਾਈਆਂ ਹੋਈਆਂ ਨਹੀਂ ਹਨ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਵਾਂਗ ਨਾ ਇਹ ਭ੍ਰਿਸ਼ਟਾਚਾਰ ਦੀ ਦਲਦਲ ਲੱਥਪੱਥ ਹਨ, ਨਾ ਅਪਰਾਧੀਆਂ ਤੇ ਫਿਰਕੂ ਅਨਸਰਾਂ ਨਾਲ ਘਿਓ ਖਿਚੜੀ ਹਨ ਲੋਕਾਂ ਨੂੰ ਭਰਮਾਊ ਨਾਅਰੇ ਤੇ ਲਾਰੇ ਦੇ ਕੇ ਉਨ੍ਹਾਂ ਦੀ ਸੁਰਤ ਮਾਰਨ ਦੀ ਖੇਡ ਨਹੀਂ ਖੇਡ ਰਹੀਆਂ ਲੋਕਾਂ  ਦੇ ਵਿਹੜੇ ਸੇਹ ਦਾ ਤੱਕਲਾ ਗੱਡਣ ਅਤੇ ਪਾਟਕ ਪਾਉਣ ਦੀ ਮੱਕਾਰ ਖੇਡ ਨਹੀਂ ਖੇਡ ਰਹੀਆਂ ਇਹ ਸ਼ਕਤੀਆਂ ਤਾਂ ਲੋਕਾਂ ਨੂੰ ਆਪਣੀ ਹੋਣੀ ਆਪਣੇ ਹੱਥ ਲੈਣ ਲਈ ਉੱਠ ਖੜ੍ਹੇ ਹੋਣ ਦਾ ਹੋਕਾ ਦੇ ਰਹੀਆਂ ਹਨ, ਆਪਣੀ ਜਥੇਬੰਦ ਤਾਕਤ ਉਸਾਰ ਕੇ ਜਮਾਤੀ ਘੋਲਾਂ  ਦੇ ਅਖਾੜੇ ਮਘਾਉਣ -ਭਖਾਉਣ ਦਾ ਹੋਕਾ ਦੇ ਰਹੀਆਂ ਹਨ ਇਹ ਲੋਕਾਂ ਨੂੰ ਆਪਣੇ ਬੁਨਿਆਦੀ ਹਿੱਤਾਂ ਦੀ ਪਛਾਣ ਕਰਨ ਅਤੇ ਆਪਣੀ ਮੁਕਤੀ ਦੇ ਇਨਕਲਾਬੀ ਰਾਹ ਦੁਆਲੇ ਇੱਕਜੁੱਟ ਹੋਣ ਦੀ ਪ੍ਰੇਰਨਾ ਦੇ ਰਹੀਆਂ ਹਨ

          ਬਿਨਾਂ ਸ਼ੱਕ ਇਹ ਸ਼ਕਤੀਆਂ ਅਜੇ ਕਮਜ਼ੋਰ ਹਨ, ਇੱਕਜੁੱਟ ਅਤੇ ਬੱਝਵੀਂ ਤਾਕਤ ਵਜੋਂ ਉੱਭਰਨ ਲਈ ਤਾਣ ਲਾ ਰਹੀਆਂ ਹਨ ਪਰ ਆਪਣੇ ਖਰੇ ਲੋਕ-ਹਿੱਤੂ ਪੈਂਤੜੇ, ਲੋਕ ਹਿੱਤਾਂ ਨਾਲ ਵਫਾਦਾਰੀ ਅਤੇ ਇਨਕਲਾਬੀ ਦਿਸ਼ਾ ਦੀਆਂ ਝੰਡਾ-ਬਰਦਾਰ ਹੋਣ ਕਰਕੇ ਇਹ ਸ਼ਕਤੀਆਂ ਲੋਕਾਂ ਦੇ ਸੂਹੇ ਭਵਿੱਖ ਦੀ ਜਾਮਨੀ ਕਰਦੀਆਂ ਹਨ ਲੋਕਾਂ ਦੇ ਹੱਕੀ ਸੰਗਰਾਮਾਂ ਦੇ ਅਖਾੜੇ ਭਖਣ ਨਾਲ ਇਨ੍ਹਾਂ ਸ਼ਕਤੀਆਂ ਨੇ ਵਧਣਾ-ਫੁੱਲਣਾ ਹੈ ਅਤੇ ਲੋਕਾਂ ਦੀ ਮੁਕਤੀ ਦੇ ਮਹਾਨ ਘੋਲ ਦੀਆਂ ਆਗੂ ਬਣਕੇ ਉੱਭਰਨਾ ਹੈ ਹਾਕਮ ਜਮਾਤੀ ਸਿਆਸੀ ਪਾਰਟੀਆਂ ਮੌਜੂਦਾ ਲੋਕ ਦੁਸ਼ਮਣ ਪ੍ਰਬੰਧ ਦੇ ਨਿਘਾਰ ਦੀ ਨੁਮਾਇੰਦਗੀ ਕਰਦੀਆਂ ਹਨ, ਜਦੋਂ ਕਿ ਇਹ ਇਨਕਲਾਬੀ ਸਕਤੀਆਂ ਲੋਕਾਂ ਦੇ ਮਨਾਂ ਅੰਦਰ ਪੁੰਗਰਦੀਆਂ ਨਵੀਆਂ ਨਰੋਈਆਂ ਇਨਕਲਾਬੀ ਇਛਾਵਾਂ ਦੀ ਨੁਮਾਇੰਦਗੀ ਕਰਦੀਆਂ ਹਨ

          ਲੋਕ ਦੁਸ਼ਮਣ ਰਾਜ ਪ੍ਰਬੰਧ ਦੇ ਕਹਿਰ ਦਾ ਨਿਸ਼ਾਨਾ ਹੋਣ ਕਰਕੇ ਇਹ ਸ਼ਕਤੀਆਂ ਲੋਕਾਂ ਚਾਹੇ ਕਿਸੇ ਵੀ ਜਾਮੇ ਅਤੇ ਕਿਸੇ ਵੀ ਢੰਗ ਨਾਲ ਵਿਚਰਦੀਆਂ ਹੋਣ, ਇਨ੍ਹਾਂ ਦੇ ਨਿਵੇਕਲੇ ਬੋਲਾਂ ਅਤੇ ਅਮਲਾਂ ਤੋਂ ਇਨ੍ਹਾਂ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ

          ਇਹ ਸ਼ਕਤੀਆਂ ਲੋਕ ਹਿੱਤਾਂ ਦੀ ਤਰਜਮਾਨੀ ਕਰਨ ਵਾਲਾ ਪੁੰਗਰ ਰਿਹਾ ਇਨਕਲਾਬੀ ਸਿਆਸੀ ਬਦਲ ਹਨ ਲੋਕਾਂ ਵੱਲੋਂ ਇਨ੍ਹਾਂ ਦੇ ਬੋਲਾਂਤੇ ਕੰਨ ਧਰਨ ਨਾਲ, ਇਨ੍ਹਾਂ ਵੱਲੋਂ ਦਿਖਾਏ ਜਾ ਰਹੇ ਰਾਹਤੇ ਅੱਗੇ ਵਧਣ ਨਾਲ ਇਸ ਇਨਕਲਾਬੀ ਬਦਲ ਨੇ ਉੱਭਰਨਾ, ਮਜ਼ਬੂਤ ਹੋਣਾ ਅਤੇ ਫੈਲਣਾ ਪੱਸਰਨਾ ਹੈ ਇਉ ਲੋਕ ਸੰਗਰਾਮਾਂ ਦੇ ਹੁੰਗਾਰੇ ਨਾਲ ਲੋਕਾਂ ਦੀ ਇਨਕਲਾਬੀ ਸਿਆਸੀ ਲੀਡਰਸ਼ਿਪ ਨੂੰ ਤਕੜਾਈ ਮਿਲਣੀ ਹੈ, ਇਸਦਾ ਰੂਪ ਨਿੱਖਰਨਾ ਅਤੇ ਛੱਬ ਵਧਣੀ ਹੈ

          ਸੋ ਲੋਕਾਂ ਨੂੰ ਪਾਰਲੀਮਾਨੀ ਸਿਆਸਤ ਦੇ ਮਦਾਰੀ ਖੇਲ ਤੋਂ ਨਜ਼ਰਾਂ ਹਟਾ ਕੇ ਆਪਣੇ ਸੰਗਰਾਮਾਂ ਦੇ ਅਖਾੜਿਆਂਚੋਂ ਆਪਣੀ ਇਨਕਲਾਬੀ ਸਿਆਸੀ ਲੀਡਰਸ਼ਿਪ ਦੀ ਸ਼ਨਾਖਤ ਅਤੇ ਪਾਲਣਾ-ਪੋਸਣਾ ਕਰਨ ਦੇ ਰਾਹ ਪੈਣਾ ਚਾਹੀਦਾ ਹੈ              

 

  

No comments:

Post a Comment