Tuesday, January 18, 2022

ਕਜ਼ਾਕਿਸਤਾਨ ’ਚ ਲੋਕ ਹਲਚਲ

ਕਜ਼ਾਕਿਸਤਾਨ ਲੋਕ ਹਲਚਲ

ਖੁੱਲ੍ਹੀ ਮੰਡੀ ਦੇ ਨਾਂ ਸਾਮਰਾਜੀ ਪੂੰਜੀ ਦੀ ਲੁੱਟ ਕੁੱਲ ਦੁਨੀਆ ਦੇ ਦੇਸ਼ਾਂ ਦੀ ਆਰਥਿਕਤਾ ਤੇ ਤਬਾਹਕੁੰਨ ਅਸਰ ਛੱਡ ਰਹੀ ਹੈ ਇਨ੍ਹਾਂ ਅਸਰਾਂ ਦੇ ਸਿੱਟੇ ਵਜੋ ਥਾਂ ਪਰ ਥਾਂ ਆਰਥਿਕ ਅਤੇ ਸਮਾਜਿਕ ਸੰਕਟ ਖੜ੍ਹੇ ਹੋ ਰਹੇ ਹਨ ਤੇ ਰਾਜਸੀ ਸੰਕਟਾਂ ਵਿੱਚ ਵੱਟ ਰਹੇ ਹਨ ਕਜ਼ਾਖ਼ਸਤਾਨ ਦੇ ਮੌਜੂਦਾ ਸੰਕਟ ਨੂੰ ਵੀ ਇਸੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ ਇਹਨੀ ਦਿਨੀਂ ਇਹ ਦੇਸ਼ ਵੱਡੀ ਲੋਕ ਹਲਚਲਚੋ ਗੁਜਰ ਰਿਹਾ ਹੈ

     ਇਹ ਦੇਸ਼ ਕਿਸੇ ਸਮੇ ਇਨਕਲਾਬੀ ਸੋਵੀਅਤ ਰੂਸ ਦਾ ਅੰਗ ਰਿਹਾ ਹੈ 1991 ਤੋ ਇਕ ਅਲੱਗ ਦੇਸ਼ ਵਜੋ ਹੋਦ ਵਿੱਚ ਆਇਆ ਕਜ਼ਾਕਿਸਤਾਨ ਕੁਦਰਤੀ ਤੇਲ ਅਤੇ ਖਣਿਜਾਂ ਨਾਲ ਮਾਲਾਮਾਲ ਦੇਸ਼ ਹੈਨਾ ਸਿਰਫ਼ ਕੁਦਰਤੀ ਖਜ਼ਾਨੇ ਦੀ ਅਮੀਰੀ ਪੱਖੋ ਬਲਕਿ ਰੂਸ ਅਤੇ ਚੀਨ ਦੇ ਐਨ ਵਿਚਕਾਰ ਹੋਣ ਕਰਕੇ ਇਸ ਦੀ ਕੇਦਰੀ ਏਸ਼ੀਆ ਵਿਚ ਮਹੱਤਵਪੂਰਨ ਯੁੱਧਨੀਤਕ ਥਾਂ ਹੈ1991 ਤੋ ਲੈ ਕੇ ਤਿੰਨ ਦਹਾਕੇ ਇਸ ਉੱਪਰ ਇੱਕੋ ਵਿਅਕਤੀ ਨੂਰਸੁਲਤਾਨ ਨਜ਼ਰਬੇਵ ਨੇ ਹਕੂਮਤ ਕੀਤੀ ਹੈ 2019 ਵਿੱਚ ਕੇ ਹੀ ਨਜ਼ਰਬਾਯੇਵ ਨੇ ਸਰਕਾਰ ਦੀ ਵਾਗਡੋਰ ਆਪਣੇ ਭਰੋਸੇਯੋਗ ਤੋਕਾਯੇਵ ਨੂੰ ਸੌਪੀ ਹੈ ਪਰ ਆਪ ਸਰਕਾਰ ਦੇ ਅਹਿਮ ਅਦਾਰਿਆ ਉੱਪਰ ਕੰਟਰੋਲ ਰੱਖਿਆ ਹੈ ਅਤੇ ਅਸਿੱਧੇ ਤੌਰ ਤੇ ਸਰਕਾਰ ਦੀ ਅਗਵਾਈ ਕਰਦਾ ਰਿਹਾ ਹੈਇਨ੍ਹਾਂ ਤਿੰਨ ਦਹਾਕਿਆ ਦੌਰਾਨ ਇਸ ਨੇ ਰੂਸ ਨਾਲ ਆਪਣੀ ਨੇੜਤਾ ਬਣਾਈ ਰੱਖੀ ਹੈ ਪਰ ਨਾਲ ਹੀ ਵੱਡੇ ਅਮਰੀਕੀ ਕਾਰਪੋਰੇਟ ਘਰਾਣਿਆ ਨੂੰ ਵੀ ਖੁੱਲ੍ਹਾਂ ਦਿੱਤੀਆ ਹਨਸ਼ੈਵਰੌਨ ਅਤੇ ਐਕਸਨ ਮੋਬਾਇਲ ਵਰਗੀਆ ਕੰਪਨੀਆ ਨੇ ਕਜ਼ਾਖਸਤਾਨ ਦੇ ਤੇਲ ਖੇਤਰਾਂ ਵਿਚ ਦਹਿ ਖਰਬਾਂ ਡਾਲਰ ਨਿਵੇਸ਼ ਕੀਤੇ ਹੋਏ ਹਨਇਨ੍ਹਾਂ ਵਰ੍ਹਿਆ ਦੌਰਾਨ ਇਨ੍ਹਾਂ ਤੇਲ ਕੰਪਨੀਆ ਅਤੇ ਕਜ਼ਾਖ਼ਸਤਾਨ ਦੇ ਚੰਦ ਘਰਾਣਿਆ ਨੇ,ਜਿਨ੍ਹਾਂ ਵਿਚ ਨਜ਼ਰਬਾਯੇਵ ਦਾ ਪਰਿਵਾਰ ਪ੍ਰਮੁੱਖ ਹੈ,ਖਰਬਾਂ ਡਾਲਰ ਕਮਾਏ ਹਨਦੂਜੇ ਪਾਸੇ ਮੁਲਕ ਵਿੱਚ ਆਰਥਿਕ ਅਸਾਵਾਂਪਣ ਬਹੁਤ ਵਧਿਆ ਹੈ ਅਤੇ ਭ੍ਰਿਸ਼ਟਾਚਾਰ ਵਿਚ ਵੱਡਾ ਵਾਧਾ ਹੋਇਆ ਹੈ ਇੱਥੋ ਦੇ ਮੁੱਠੀ ਭਰ ਘਰਾਣੇ ਖ਼ਰਬਾਂ ਦੀਆ ਕਮਾਈਆ ਦੇ ਸਿਰ ਤੇ ਵਿਦੇਸ਼ਾਂ ਅੰਦਰ ਜਾਇਦਾਦਾਂ ਖਰੀਦ ਰਹੇ ਹਨ ਜਦੋਕਿ  ਆਮ ਲੋਕਾਂ ਦੀ ਹਾਲਤ ਮੰਦੀ ਹੈ ਇੱਥੋ ਦਾ ਬੈਕਿੰਗ ਸਿਸਟਮ ਗੈਰ ਲਾਹੇਵੰਦ ਅਸਾਸਿਆ ਸਦਕਾ ਗੰਭੀਰ ਸੰਕਟ ਦਾ ਸ਼ਿਕਾਰ ਹੈ2021 ਦੇ ਸਾਲ ਦੌਰਾਨ ਹੀ ਬੇਰੁਜ਼ਗਾਰੀ ਵਿਚ ਬਾਰਾਂ ਫੀਸਦੀ ਵਾਧਾ ਹੋਇਆ ਹੈ ਹਕੂਮਤ ਵਿਰੋਧੀ ਕਿਸੇ ਵੀ ਸੁਰ ਨੂੰ ਸਖ਼ਤੀ ਨਾਲ ਦਬਾਉਣ ਦਾ ਚਲਨ ਹੈਇਹ ਹਾਲਤ ਉਥੇ ਪਨਪ ਰਹੀ ਬੇਚੈਨੀ ਦਾ ਆਧਾਰ ਹੈ ਕੋਰੋਨਾ ਕਾਲ ਨੇ ਇਸ ਸੰਕਟ ਅਤੇ ਬੇਚੈਨੀ ਨੂੰ ਕਈ ਗੁਣਾਂ ਵਧਾ ਦਿੱਤਾ ਹੈ 

      ਪਿਛਲੇ ਵਰ੍ਹਿਆ ਅੰਦਰ ਅਨੇਕ ਮੌਕਿਆ ਉੱਤੇ ਕਜ਼ਾਖ਼ਸਤਾਨ ਦੇ ਲੋਕਾਂ ਦਾ ਰੋਹ ਫੁੱਟਿਆ ਹੈ2011 ਵਿੱਚ ਤੇਲ ਖੇਤਰਾਂ ਦੇ ਮਜ਼ਦੂਰਾਂ ਵੱਲੋ ਉਜਰਤਾਂ ਦੇ ਮਾਮਲੇ ਵਿੱਚ ਹੋ ਰਹੇ ਸ਼ੋਸ਼ਣ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਨੂੰ ਨਜ਼ਰਬਾਯੇਵ ਹਕੂਮਤ ਨੇ ਹਿੰਸਾ ਦੇ ਬਲ ਕੁਚਲਿਆ ਸੀ ਪੁਲੀਸ ਵੱਲੋ ਸਿੱਧਾ ਨਿਸ਼ਾਨਾ ਵਿੰਨ੍ਹ ਕੇ ਕੀਤੀ ਫਾਇਰਿੰਗ ਵਿੱਚ ਘੱਟੋ ਘੱਟ ਸੋਲਾਂ ਵਿਅਕਤੀ ਮਾਰੇ ਗਏ ਸਨ ਉਦੋ ਵੀ ਪੱਛਮ ਦੇ ਸਾਮਰਾਜੀ ਮੁਲਕ ਨਜ਼ਰਬਾਯੇਵ ਨੂੰ ਬਚਾਉਣ ਲਈ ਅਹੁਲੇ ਸਨ ਅਤੇ ਬਰਤਾਨੀਆ ਦੇ ਪ੍ਰਧਾਨਮੰਤਰੀ ਟੋਨੀ ਬਲੇਅਰ ਨੇ ਤਾਂ ਉਹਨੂੰ ਜਨਤਾ ਦੇ ਗੁੱਸੇ ਨੂੰ ਠਾਰਨ ਲਈ ਕਹੀਆ ਜਾਣ ਵਾਲੀਆ ਗੱਲਾਂ ਵੀ ਲਿਖ ਕੇ ਭੇਜੀਆ ਸਨ ਉਸ ਵੇਲੇ ਤੋ ਲੈ ਕੇ ਹੁਣ ਤੱਕ ਦਾ ਦਹਾਕਾ ਲੋਕਾਂ ਦੇ ਅਜਿਹੇ ਅਨੇਕ ਰੋਹ ਫੁਟਾਰੇ ਦੇਖ ਚੁੱਕਿਆ ਹੈ2015 ਵਿੱਚ ਕਜ਼ਾਕੀ ਕਰੰਸੀ ਟੇਗੇ ਦੇ ਬੁਰੀ ਤਰ੍ਹਾਂ ਲੁੜੵਕਣ ਵੇਲੇ ,2016 ਵਿੱਚ ਚੀਨ ਨੂੰ ਜ਼ਮੀਨ ਵੇਚੇ ਜਾਣ ਖ਼ਿਲਾਫ਼, 2017 ਵਿਚ ਇਕ ਸਮਾਗਮ ਉੱਪਰ ਸ਼ਾਹੀ ਖਰਚ ਕੀਤੇ ਜਾਣ ਖਿਲਾਫ਼ ਅਤੇ 2019 ਵਿਚ ਨਜ਼ਰਬਾਯੇਵ ਖਿਲਾਫ਼ ਅਨੇਕਾਂ ਵਾਰ ਲੋਕ ਸੜਕਾਂ ਉੱਤੇ ਉੱਤਰਦੇ ਰਹੇ ਹਨ 2018 ਤੋ 2021 ਕਜ਼ਾਕਿਸਤਾਨ ਵਿੱਚ  ਘੱਟੋ ਘੱਟ 520 ਵਿਰੋਧ ਪ੍ਰਦਰਸ਼ਨ ਹੋਏ ਹਨ ਪਰ ਇਸ ਵਾਰ ਦਾ ਲੋਕ ਰੋਹ ਪਹਿਲੇ ਕਿਸੇ ਵੀ ਸਮੇ ਨਾਲੋ ਵੱਧ ਤਿੱਖਾ ਅਤੇ ਵਿਆਪਕ ਹੈ

     ਇਹ ਰੋਹ ਨਵੇ ਸਾਲ ਦੇ ਸ਼ੁਰੂਆਤੀ ਦਿਨਾਂ ਵਿਚ ਉਦੋ ਫੁੱਟਿਆ ਜਦੋ ਸਰਕਾਰ ਨੇ ਐਲ ਪੀ ਜੀ ਗੈਸ ਦੀ ਟਰੇਡਿੰਗ ਸ਼ੁਰੂ ਕਰ ਦਿੱਤੀ ਜਿਸ ਦਾ ਮਤਲਬ ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾਂਦੀ ਸਬਸਿਡੀ ਦਾ ਖਾਤਮਾ ਕਰਨਾ ਅਤੇ ਗੈਸ ਨੂੰ ਸਰਕਾਰੀ ਕੰਟਰੋਲ ਤੋ ਮੁਕਤ ਕਰ ਕੇ ਮੰਡੀ ਦੀਆ ਕੀਮਤਾਂ ਨਾਲ ਜੋੜਨਾ ਸੀ ਇਸ ਕਦਮ ਦਾ ਫੌਰੀ ਅਸਰ ਇਹ ਹੋਇਆ ਕਿ ਗੈਸ ਦੀਆ ਕੀਮਤਾਂ ਯਕਲਖ਼ਤ ਦੁੱਗਣੀਆ ਹੋ ਗਈਆ ਇਹ ਗੈਸ ਕਜ਼ਾਖਸਤਾਨ ਦੇ ਵਾਹਨਾਂ ਦਾ ਮੁੱਖ ਬਾਲਣ ਹੈ ਗੈਸ ਦੀਆ ਕੀਮਤਾਂ ਇਕਦਮ ਆਏ ਇਸ ਉਛਾਲ ਨੇ ਪਹਿਲਾਂ ਤੋ ਹੀ ਲੋਕਾਂ ਅੰਦਰ ਪਨਪ ਰਹੇ ਰੋਹ ਨੂੰ ਚੰਗਿਆੜੀ ਲਾ ਦਿੱਤੀ ਤੇਲ ਬਹੁਲਤਾ ਵਾਲੇ ਪੱਛਮੀ ਖੇਤਰ ਮਾਂਗਿਸਤਾਊ ਦੇ ਲੋਕ ਜਿਹਨਾਂ ਅੰਦਰ ਇਸ ਖੇਤਰ ਦੀ ਆਰਥਿਕ ਲੁੱਟ ਅਤੇ ਸਪਸ਼ਟ ਨਜ਼ਰ ਆਉੰਦੀ ਨਾਬਰਾਬਰੀ ਖ਼ਿਲਾਫ਼ ਪਹਿਲਾਂ ਹੀ ਗੁੱਸਾ ਪਨਪ ਰਿਹਾ ਸੀ,ਇਸ ਵਾਧੇ ਦੇ ਖ਼ਿਲਾਫ਼ ਉੱਠੇ ਲੋਕ ਉਭਾਰ ਦੇ ਮੋਹਰੀ ਬਣੇਇਸ ਦਿਹਾਤੀ ਖੇਤਰ ਅੰਦਰ 2 ਜਨਵਰੀ ਨੂੰ ਸ਼ੁਰੂ ਹੋਇਆ ਵਿਰੋਧ ਬਾਅਦ ਵਿਚ ਮੁੱਖ ਸ਼ਹਿਰਾਂ ਵਿੱਚ ਫੈਲ ਗਿਆਕਜ਼ਾਖ਼ਸਤਾਨ ਦੇ ਸਭ ਤੋ ਵੱਡੇ ਸ਼ਹਿਰ ਅਲਮਾਤੀ ਅੰਦਰ 5 ਤਰੀਕ ਨੂੰ ਲੋਕ ਸੁਰੱਖਿਆ ਬਲਾਂ ਨਾਲ ਭਿੜ ਗਏਲੋਕਾਂ ਨੇ ਸਰਕਾਰੀ ਸੰਪਤੀ ਉਪਰ ਕਬਜ਼ੇ ਅਤੇ ਭੰਨ ਤੋੜ ਕੀਤੀ ਅਤੇ ਪੁਲੀਸ ਨਾਲ ਤਿੱਖੇ ਟਕਰਾਅ ਹੋਏਤੇਲ ਕੀਮਤਾਂ ਦੇ ਮੁੱਦੇ ਉਪਰ ਭੜਕਿਆ ਰੋਹ ਧੱਕੜ ਹਕੂਮਤ ਖਿਲਾਫ਼ ਸੇਧਿਤ ਹੋ ਗਿਆ ਅਤੇ  ਨਜ਼ਰਬਾਯੇਵ ਖਿਲਾਫ਼ ÷ਬੁੱਢੇ ਆਦਮੀ ਦਫ਼ਾ ਹੋ÷ ਦੇ ਨਾਅਰੇ ਕਜ਼ਾਕਿਸਤਾਨ ਅੰਦਰ ਥਾਂ ਥਾਂ ਲੱਗਣ ਲੱਗੇ

       ਧੋਖਾ ਯੌਮ ਪਹਿਲਾਂ ਪਹਿਲ ਨਜ਼ਰਬਾਯੇਵ ਨੂੰ ਸਕਿਓਰਿਟੀ ਕੌਸਲ ਦੇ ਮੁਖੀ ਦੇ ਅਹੁਦੇ ਤੋ ਹਟਾ ਕੇ ਅਤੇ ਉਸ ਦੇ ਪਰਿਵਾਰ ਦੇ ਹੋਰਨਾਂ ਮੈਬਰਾਂ ਨੂੰ ਪ੍ਰਮੁੱਖ ਅਹੁਦਿਆ ਤੋ ਲਾਹ ਕੇ ਅਤੇ ਕੈਬਨਿਟ ਨੂੰ ਭੰਗ ਕਰਕੇ ਅਤੇ ਗੈਸ ਕੀਮਤਾਂ ਨੂੰ ਪਹਿਲੀ ਪੱਧਰ ਤੋ ਵੀ ਘਟਾ ਕੇ ਲੋਕ ਰੋਹ ਤੇ ਠੰਢਾ ਛਿੜਕਣ ਦੀ ਕੋਸ਼ਿਸ਼ ਕੀਤੀ ਪਰ ਫੇਰ ਜਲਦੀ ਹੀ ਉਸ ਨੇ ਪੈਤੜਾ ਬਦਲਦਿਆ ਸੰਘਰਸ਼ੀ ਲੋਕਾਂ ਨੂੰ ਅਤਿਵਾਦੀ ਕਹਿਣਾ ਸ਼ੁਰੂ ਕਰ ਦਿੱਤਾ,ਪ੍ਰਦਰਸ਼ਨਕਾਰੀਆ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਦਬਾਉਣ ਲਈ ਸੰਯੁਕਤ ਸੁਰੱਖਿਆ ਸੰਧੀ ਸੰਸਥਾ ਦੀਆਂ ਫ਼ੌਜਾਂ ਸੱਦ ਲਈਆ ਇਹ ਸੰਸਥਾ ਇਸ ਖਿੱਤੇ ਵਿਚ ਰੂਸੀ ਅਗਵਾਈ ਵਾਲੀ ਸੰਸਥਾ ਹੈ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਅੱਠ ਹਜ਼ਾਰ ਤੋ ਉੱਪਰ ਲੋਕ ਹਿਰਾਸਤ ਵਿਚ ਲਏ ਗਏ ਅਤੇ ਅਨੇਕਾਂ ਲੋਕ ਮਾਰੇ ਗਏ

     ਇਹ ਦੇਸ਼ ਰਣਨੀਤਕ ਪੱਖੋ ਵੱਡੀ ਮਹੱਤਤਾ ਰੱਖਦਾ ਹੋਣ ਕਰਕੇ ਰੂਸ,ਚੀਨ ਅਤੇ ਅਮਰੀਕਾ ਲਈ ਕਾਫੀ ਮਹੱਤਵਪੂਰਨ ਹੈ ਇਕ ਪਾਸੇ ਅਮਰੀਕਾ ਦੇ ਹਿੱਤ ਅਜਿਹੇ ਦੇਸ਼ਾਂ ਅੰਦਰ ਅਸਥਿਰਤਾ ਨੂੰ ਹਵਾ ਦੇਣ, ਰੂਸੀ ਪ੍ਰਭਾਵ ਤੋ ਮੁਕਤ ਕਰਨ ਅਤੇ ਇਸ ਉੱਤੇ ਆਪਣੇ ਯੁੱਧਨੀਤਕ ਕੰਟਰੋਲ ਸਥਾਪਤ ਕਰਨ ਦੇ ਹਨ ਦੂਜੇ ਪਾਸੇ ਇਸ ਦੇਸ਼ ਅੰਦਰ ਕੋਈ ਵੀ ਹਲਚਲ ਇੱਥੇ ਖਰਬਾਂ ਦਾ ਨਿਵੇਸ਼ ਕਰੀ ਬੈਠੀਆ ਵੱਡੀਆ ਅਮਰੀਕੀ ਕੰਪਨੀਆ ਵਾਸਤੇ ਬੇਹੱਦ ਘਾਟੇ ਦਾ ਸੌਦਾ ਹੈ ਇਸ ਕਰਕੇ ਹਾਲ ਦੀ ਘੜੀ ਅਮਰੀਕਾ ਇਸ ਉਪਰ ਬੋਚਵੀਂ ਬਿਆਨਬਾਜ਼ੀ ਕਰ ਰਿਹਾ ਹੈ

     ਕਜ਼ਾਖ਼ਸਤਾਨ ਦੇ ਲੋਕਾਂ ਦਾ ਇਹ ਉਭਾਰ ਕਿਸੇ ਚੇਤੰਨ ਅਤੇ ਜਥੇਬੰਦ ਇਨਕਲਾਬੀ ਅਗਵਾਈ ਤੋ ਸੱਖਣਾ ਆਮ ਬੇਚੈਨੀ ਦਾ ਉਭਾਰ ਹੈ,ਜਿਸ ਦੇ ਨਿਸ਼ਾਨੇ ਵੀ ਅਸਪਸ਼ਟ ਹਨ ਪਰ ਇਹ ਉਭਾਰ ਪੂੰਜੀਵਾਦੀ ਲੁੱਟ ਚੋ ਉਪਜੇ ਆਰਥਿਕ ਅਣਸਾਵੇਪਣ ਦੀ ਮਾਰ ਹੰਢਾ ਰਹੇ ਦੁਨੀਆ ਭਰ ਦੇ ਮਿਹਨਤਕਸ਼ ਲੋਕਾਂ ਦੇ ਉਭਾਰਾਂ ਦਾ ਅੰਗ ਹੈ ਇਹਨਾਂ ਉਭਾਰਾਂ ਦਾ ਖੌਲਦਾ ਰੋਹ ਇਨਕਲਾਬੀ ਦਿਸ਼ਾ ਤਲਾਸ਼ ਰਿਹਾ ਹੈ

 

 

  

No comments:

Post a Comment