Thursday, June 10, 2021

ਕਿਸਾਨ ਮਜ਼ਦੂਰ ਸਾਂਝੇ ਐਕਸ਼ਨ ਦਾ ਮਹੱਤਵ

 

ਕਿਸਾਨ ਮਜ਼ਦੂਰ ਸਾਂਝੇ ਐਕਸ਼ਨ ਦਾ ਮਹੱਤਵ
 

                ਅੱਜ ਦੇ ਅਖ਼ਬਾਰਾਂ ਵਿੱਚ ਖ਼ਬਰ ਹੈ ਕੱਲ ਟਰੇਡ ਯੂਨੀਅਨਾਂ ਦੇ ਆਲ ਇੰਡੀਆ ਪਲੇਟਫਾਰਮਾਂ ਦੀ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਵਿੱਚ ਕਿਸਾਨ ਪਲੇਟਫਾਰਮਾਂ ਦੇ ਨੁਮਾਇੰਦੇ  ਵੀ ਸ਼ਾਮਲ ਹੋਏ ਨੇ। ਬਲਵੀਰ ਸਿੰਘ ਰਾਜੇਵਾਲ ਉੱਥੇ ਪਹੁੰਚੇ ਨੇ।  ਬੀਕੇਯੂ ਏਕਤਾ ਉਗਰਾਹਾਂ ਦੇ ਨੁਮਾਇੰਦੇ ਵੀ ਉਸ ਮੀਟਿੰਗ ਚ ਗਏ ਨੇ ਤੇ ਉੱਥੇ ਫੈਸਲਾ ਹੋਇਐ ਕਿ ਸਨਅਤੀ ਮਜ਼ਦੂਰਾਂ ਦੀਆਂ ਮੰਗਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਾਂਝੇ ਐਕਸ਼ਨ ਕੀਤੇ ਜਾਣ। ਜਿਹੜੇ ਚਾਰ ਲੇਬਰ ਕੋਡ ਚਾਰ ਨਵੇਂ ਲੇਬਰ ਕੋਡ ਲਾਗੂ ਕੀਤੇ ਗਏ ਨੇ, ਜੋ ਕਿਸਾਨ ਅੰਦੋਲਨ ਦੀਆਂ ਤਿੰਨੇ ਕਾਨੂੰਨਾਂ ਨੂੰ ਰੱਦ ਕਰਾਉਣ ਦੀਆਂ ਮੰਗਾਂ ਤੇ, ਇਸ ਤੋਂ ਬਿਨਾਂ ਬਿਜਲੀ ਐਕਟ ਤੇ ਦੂਸਰੀਆਂ ਮੰਗਾਂ ਨੇ, ਇਨਾਂ ਮੰਗਾਂ ਨੂੰ ਸਾਂਝੇ ਤੌਰ ਤੇ ਲੈ ਕੇ ਵੱਖ ਵੱਖ ਦਿਨਾਂ ਤੇ ਐਕਸ਼ਨ ਪਲੈਨ ਕੀਤੇ ਜਾਣ। ਇਹੋ ਜਿਹਾ ਸੰਕੇਤ ਵੀ ਆਇਐ ਕਿ ਸ਼ਾਇਦ ਇੱਕ ਦਿਨ ਕਿਸਾਨ ਵੀ ਤੇ ਸਨਅਤੀ ਮਜਦੂਰ ਵੀ ਸਾਂਝਾ ਨਿੱਜੀਕਰਨ ਵਿਰੋਧੀ ਦਿਵਸ ਮਨਾਉਣ। ਇਹ ਐਕਸ਼ਨ ਮਹੱਤਵਪੂਰਨ ਹੈ, ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ, ਇਸ ਸੰਘਰਸ਼ ਦੌਰਾਨ ਸਭਨਾਂ ਅਜਿਹੇ ਲੋਕਾਂ ਨੂੰ ਜਿਹੜੇ ਹਕੂਮਤੀ ਨੀਤੀਆਂ ਤੋਂ ਲੋਕ-ਵਿਰੋਧੀ ਹਕੂਮਤੀ ਨੀਤੀਆਂ ਤੋਂ ਪ੍ਰਭਾਵਿਤ ਹੋ ਰਹੇ ਨੇ, ਉਨਾਂ ਦੀ ਮਾਰ ਹੇਠਾਂ ਆ ਰਹੇ ਨੇ, ਇਨਾਂ ਕਾਨੂੰਨਾਂ ਦੀ ਮਾਰ ਹੇਠ ਆ ਰਹੇ ਨੇ, ਸਭਨਾਂ ਦੀ ਏਕਤਾ ਨੂੰ ਅੱਗੇ ਵਧਾਉਣਾ, ਮਜਬੂਤ ਕਰਨਾ ਜਰੂਰੀ ਹੈ ਪਰ ਜਿਹੜੀ ਗੱਲ ਸਭ ਤੋਂ ਵੱਧ ਜਰੂਰੀ ਹੈ, ਉਹ ਇਹ ਹੈ ਕਿ ਸਨਅਤੀ ਮਜ਼ਦੂਰ ਕਿਸਾਨ ਤੇ ਖੇਤ ਮਜਦੂਰ, ਇਹ ਸਭ ਤੋਂ ਮਹੱਤਵਪੂਰਨ ਹਿੱਸੇ ਨੇ ਜਿਨਾਂ ਦੀ ਭੂਮਿਕਾ ਦੇ ਸਿਰ ਤੇ ਕਿਸੇ ਵੀ ਅੰਦੋਲਨ ਦੀ ਹੋਣੀ ਦਾ ਨਿਪਟਾਰਾ ਹੋਣੈ। ਸੋ ਇਹ ਸਾਂਝ, ਇਹ ਐਕਸ਼ਨ ਲਾਜ਼ਮੀ ਤੌਰ ਤੇ ਮਜ਼ਦੂਰ ਕਿਸਾਨ ਏਕਤਾ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣਨਗੇ, ਬੇਸ਼ਰਤੇ ਕਿ ਇਨਾਂ ਨੂੰ ਬਿਲਕੁਲ ਹੇਠਲੇ ਪੱਧਰ ਤੇ ਗਰੌਸ ਲੈਵਲ ਤੇ ਮਜਦੂਰਾਂ ਤੇ ਕਿਸਾਨਾਂ ਦੀ ਏਕਤਾ ਵਿਚ ਪਲਟਿਆ ਜਾਵੇ। ਇਸੇ ਪੱਖੋਂ ਮਹੱਤਵਪੂਰਨ ਘਟਨਾ ਵਿਕਾਸ  ਪੰਜਾਬ ਚ ਹੋਈ ਕਿਸਾਨ ਮਜ਼ਦੂਰ ਏਕਤਾ ਰੈਲੀ ਐ ਉਸ ਰੈਲੀ ਚ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰਾਂ ਦੀ ਗਿਣਨਯੋਗ, ਕਾਫ਼ੀ ਉਤਸ਼ਾਹਜਨਕ ਲਾਮਬੰਦੀ ਹੋਈ ਹੈ ਔਰ ਉਸ ਤੋਂ ਬਾਅਦ ਵੀ  ਖੇਤ ਮਜ਼ਦੂਰ ਸਰਗਰਮੀਆਂ ਦੀ ਲੜੀ ਜਾਰੀ ਰਹਿ ਰਹੀ ਹੈ  ਇਹ ਸਰੋਕਾਰ ਪਹਿਲਾਂ ਚਰਚਾ ਦਾ ਵਿਸ਼ਾ ਬਣਿਆ ਹੋਇਐ ਕਿ ਤਿੰਨਾਂ ਖੇਤੀ ਕਾਨੂੰਨਾਂ ਦਾ ਅਸਰ ਜਿੰਨਾ ਕਿਸਾਨਾਂ ਤੇ ਪੈਣਾ ਹੈ ਉਹਦੇ ਨਾਲੋਂ ਕਿਤੇ ਵੱਡਾ ਅਸਰ ਖੇਤ ਮਜ਼ਦੂਰਾਂ ਤੇ ਪੈਣਾ ਹੈ  ਜਦੋਂ ਕਿਸਾਨਾਂ ਦੀ ਰੋਟੀ ਖੁੱਸਣ ਦੀ ਗੱਲ ਆਉਂਦੀ ਹੈ, ਉਹ ਜ਼ਮੀਨ ਨਾਲ ਜੁੜ ਕੇ ਆਉਂਦੀ ਹੈ, ਜ਼ਮੀਨ ਜਾਊਗੀ ਤਾਂ ਰੋਟੀ ਵੀ ਜਾਊਗੀ। ਲੇਕਿਨ ਖੇਤ ਮਜ਼ਦੂਰਾਂ ਦੀ ਰੋਟੀ ਤਾਂ ਸਿੱਧੀ ਹੀ ਜਾਊਗੀ। ਦੋ ਪਹਿਲੂ ਨੇ ਇੱਕ ਕਿਸਾਨਾਂ ਦੀਆਂ ਜ਼ਮੀਨਾਂ ਖੁੱਸਣ ਨਾਲ ਬੇਜ਼ਮੀਨਿਆਂ ਦੀ ਗਿਣਤੀ ਵਿੱਚ ਵਾਧਾ ਹੋਵੇਗਾਰੁਜਗਾਰ ਮੰਗਦੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਊਗਾ, ਇਹਦੇ ਸਿੱਟੇ ਵਜੋਂ ਕਿਸੇ ਵੀ ਖੇਤਰ ਵਿੱਚ ਤਨਖਾਹਾਂ ਡਿੱਗਣਗੀਆਂ, ਥੱਲੇ ਆਉਣਗੀਆਂ। ਇਸ ਢੰਗ ਨਾਲ ਖੇਤ ਮਜ਼ਦੂਰਾਂ ਤੇ ਅਸਰ ਪਵੇਗਾ  ਦੂਜੀ ਗੱਲ, ਰੁਜਗਾਰ ਦੇ ਮੌਕਿਆਂ ਤੇ ਅਸਰ ਪਵੇਗਾ।  ਜਦੋਂ ਰੁਜਗਾਰ ਮੰਗਣ ਵਾਲੇ ਵੱਡੀ ਗਿਣਤੀ ਵਿੱਚ ਨੇ, ਤਾਂ ਲਾਜ਼ਮੀ ਤੌਰ ਤੇ ਜਦ ਪਹਿਲਾਂ ਹੀ ਬੇਰੁਜਗਾਰੀ ਦਾ ਪੱਧਰ ਬਹੁਤ ਜਿਆਦਾ ਉੱਚਾ ਹੈ, ਇਹ ਸਮੱਸਿਆ ਹੋਰ ਡੂੰਘੀ ਹੋਊਗੀ ਦੂਜੀ ਗੱਲ, ਜਿਹੜਾ ਜਰੂਰੀ ਵਸਤਾਂ ਸਬੰਧੀ ਕਾਨੂੰਨ ਦੀਆਂ ਸੋਧਾਂ ਨੇ ਉਨਾਂ ਨੇ ਸਿੱਧੇ ਰੂਪ ਵਿੱਚ ਹੀ ਸਭ ਤੋਂ ਵੱਧ ਖੇਤ ਮਜ਼ਦੂਰਾਂ ਨੂੰ  ਪ੍ਰਭਾਵਿਤ ਕਰਨੈ, ਜ਼ਖ਼ੀਰੇਬਾਜ਼ੀ ਵਧਣੀ ਐ, ਰਾਸ਼ਨ ਦੀ ਮਹਿੰਗਾਈ ਵਧਣੀ ਐਜਨਤਕ ਵੰਡ ਪ੍ਰਣਾਲੀ ਰਾਹੀਂ ਜਿੰਨੀਆਂ ਚੀਜ਼ਾਂ ਹੁਣ ਮਿਲਦੀਆਂ ਨੇ ਇਨਾਂ ਦਾ ਵੀ ਭੋਗ ਪਾਉਂਣ ਦੀ ਦਿਸ਼ਾ ਬਣੀ ਹੋਈ ਹੈ। ਇਸ ਕਰਕੇ ਖੇਤ ਮਜ਼ਦੂਰ ਸਭ ਤੋਂ ਜਿਆਦਾ ਇਨਾਂ ਕਾਨੂੰਨਾਂ ਦਾ ਅਸਰ ਹੰਢਾਉਣ ਵਾਲਾ, ਮਾਰ ਹੰਢਾਉਣ ਵਾਲਾ ਹਿੱਸਾ ਨੇ ਇੱਕ ਹੋਰ ਸਿੱਟਾ ਵੀ ਜਿਹੜਾ ਇਨਾਂ ਕਾਨੂੰਨਾਂ ਦਾ ਨਿਕਲਣਾ ਹੈ, ਉਹ ਇਹ ਹੈ ਕਿ ਜਿਹੜੀ ਠੇਕਾ ਖੇਤੀ ਹੈ  ਛੋਟੇ ਛੋਟੇ ਖੇਤਾਂ ਤੇ ਬਹੁਤੀ ਮੁਨਾਫਾਬਖਸ਼ ਨਹੀਂ ਹੋ ਸਕਦੀ ਜੇ ਠੇਕਾ ਖੇਤੀ ਵਾਲੇ ਕਾਨੂੰਨ ਪੁੱਗ ਜਾਂਦੇ ਨੇ ਏਸ ਖੇਤੀ ਨੂੰ ਲਾਗੂ ਕੀਤਾ ਜਾਂਦੈ ਤਾਂ ਏਹ ਨੀ ਹੋਣਾ ਕਿ ਜਿਹੜੀਆਂ ਦੇਸ਼ੀ ਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੇ ਉਹ ਇੱਕ ਕਿੱਲੇ ਵਾਲੇ ਕਿਸਾਨ ਨਾਲ, ਡੇਢ ਕਿੱਲੇ ਵਾਲੇ ਕਿਸਾਨ ਨਾਲ, ਦੋ ਕਿਲੇ ਵਾਲੇ ਕਿਸਾਨ ਨਾਲ  ਉਹ ਠੇਕਾ ਕਰਨਗੀਆਂ ਇਹ ਠੇਕੇ ਵੱਡੇ ਖੇਤਾਂ ਨਾਲ ਹੋਣਗੇ ਵੱਡੇ  ਵੱਡੇ ਖੇਤਾਂ ਵਾਲਿਆਂ ਨਾਲ ਹੋਣਗੇ ਤਾਂ ਹੀ ਉਨਾਂ ਨੂੰ ਨਵਾਂ ਠੇਕਾ ਕੀਤੀ ਦਾ ਕੋਈ ਫਾਇਦਾ ਹੋਣੈ ਇਸ ਕਰਕੇ ਉਨਾਂ ਦਾ ਇਹ ਹਿੱਤ ਹੈ ਕਿ ਜਮੀਨ ਥੋੜੇ ਹੱਥਾਂ ਚ ਇਕੱਠੀ ਹੋਵੇ ਕਿਸਾਨਾਂ ਤੇ ਗਰੀਬ ਕਿਸਾਨਾਂ ਦੇ ਹੱਥਾਂ ਵਿੱਚੋਂ ਜ਼ਮੀਨਾਂ ਜਾਣਗੀਆਂ ਤੇ ਕੁਸ਼ ਵੱਡੇ ਲੋਕਾਂ ਦੇ ਹੱਥਾਂ ਵਿੱਚ ਜਮੀਨਾਂ ਇਕੱਠੀਆਂ ਹੋਣਗੀਆਂ। ਇਹ ਕਿਸੇ ਵੱਡੇ ਲੈਂਡਲਾਰਡ ਕੋਲ ਇਕੱਠੀ ਹੋਵੇ ਜਾਂ ਕਿਸੇ ਵੱਡੀ ਕਾਰਪੋਰੇਸ਼ਨ ਕੋਲ ਇਕੱਠੀ ਹੋਵੇ, ਗਰੀਬ ਕਿਸਾਨਾਂ ਕੋਲੋਂ ਜਾਣਗੀਆਂ ਤੇ ਇਹਦਾ ਵੀ ਉਹੀ ਨਤੀਜਾ                              ਹੈ, ਬੇਜ਼ਮੀਨਿਆਂ ਦੀ ਗਿਣਤੀ ਵਿੱਚ ਵਾਧਾ ਰੁਜਗਾਰਹੀਣ ਲੋਕਾਂ ਦੀ ਗਿਣਤੀ ਚ ਵਾਧਾ, ਤਨਖਾਹਾਂ ਦਾ ਥੱਲੇ ਆਉਣਾ, ਮਾੜੀਆਂ ਸ਼ਰਤਾਂ ਤੇ ਜਦੋਂ ਤੁਸੀਂ ਕਰਜੇ ਹੇਠ ਹੁੰਦੇ ਹੋ, ਜਦੋਂ ਕਿਸੇ ਅੱਗੇ ਹੱਥ ਅੱਡਣਾ ਪੈਣੈ, ਜਦੋਂ ਉਹਦੇ ਕੋਲ ਰੁਜਗਾਰ ਤੇ ਲੱਗਦੇ ਹੋ ਤਾਂ ਤੁਹਾਡੇ ਤੇ ਮਾੜੀਆਂ ਕੰਮ ਹਾਲਤਾਂ ਠੋਸੀਆਂ ਜਾਂਦੀਆਂ ਨੇ। ਇਸ ਪੱਖੋਂ ਵੀ ਇਹ ਨਤੀਜੇ ਖੇਤ ਮਜ਼ਦੂਰਾਂ ਲਈ ਵੀ ਤੇ ਗਰੀਬ ਕਿਸਾਨਾਂ ਲਈ ਵੀ ਸਭ ਤੋਂ ਮਾੜੇ ਨੇ । ਇਹਦਾ ਇੱਕ ਹੋਰ ਪਹਿਲੂ ਇਹ ਹੈ  ਕਿ ਇਨਾਂ ਕਾਨੂੰਨਾਂ ਦੇ ਨਾਲ ਨਾਲ ਅਗਲਾ ਹਮਲਾ ਵੀ ਆਉਣ ਵਾਲੈਜੇ ਇਹ ਹਮਲਾ... ਲੋਕ ਕਿੰਨੇ ਕੁ ਹਮਲੇ ਠੱਲ ਲੈਂਦੇ ਨੇ ਰੋਕ ਲੈਂਦੇ ਨੇ ਇਹ ਉਨਾਂ ਦੀ ਸ਼ਕਤੀ ਤੇ ਲੜਾਈ ਤੇ ਨਿਰਭਰ ਕਰਦੈ ਪਰ ਹਾਕਮਾਂ ਦੀ ਨੀਤ ਹੈ ਠੇਕਾ ਖੇਤੀ ਦਾ ਮਨਸੂਬਾ  ਇਹ ਪੂਰਾ ਸਿਰੇ ਚੜਾਉਣ ਵਾਸਤੇ  ਅਗਲਾ ਕਦਮ ਜਿਹਦੀ ਲੋੜ ਪੈਣੀ ਹੈ ਉਹ ਇਹ ਹੈ ਕਿ ਲੈਂਡ ਸੀਲਿੰਗ ਦੇ ਜਿਹੜੇ ਕਾਨੂੰਨ ਨੇ  ਉਨਾਂ ਤੋਂ ਰੋਕਾਂ ਹਟਾਈਆਂ ਜਾਣ, ਸੀਲਿੰਗ ਹੱਦ ਵੱਧ ਤੋਂ ਵੱਧ ਉੱਚੀ ਕੀਤੀ ਜਾਵੇ ਸੋ ਇਹ ਇੱਕ ਹੋਰ ਵੱਡਾ ਹਮਲਾ ਹੈ, ਜਿਹੜਾ ਖੇਤ ਮਜ਼ਦੂਰਾਂ ਲਈ ਅਤੇ ਗਰੀਬ ਕਿਸਾਨਾਂ ਲਈ ਵਿਸ਼ੇਸ਼ ਤੌਰ ਤੇ  ਘਾਤਕ ਹੈ।  ਉਸ ਹਮਲੇ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਸੋ ਇਨਾਂ ਪੱਖਾਂ ਤੋਂ ਜਿਹੜੀ ਲਹਿਰ, ਸਾਂਝੀ ਜੱਦੋ ਜਹਿਦ, ਸਨਅਤੀ ਮਜ਼ਦੂਰਾਂ ਦੀ, ਖੇਤ ਮਜ਼ਦੂਰਾਂ ਦੀ ਅਤੇ ਗਰੀਬ ਕਿਸਾਨਾਂ ਦੀ ਤੇ ਬਾਕੀ ਹੋਰਨਾਂ ਤਬਕਿਆਂ ਦੀ ਵੀ ਐ ਪਰ ਸਭਨਾਂ ਨਾਲੋਂ ਮਹੱਤਵਪੂਰਨ ਹਿੱਸੇ ਇਹ ਨੇ ਜਿਨਾਂ ਦੀ ਲੜਨ ਵਿੱਚ ਵੀ ਵੱਧ ਦਿਲਚਸਪੀ ਹੋਣੀ ਚਾਹੀਦੀ ਹੈ  ਜਿਨਾਂ ਚ ਦਮਖਮ ਵੀ ਜ਼ਿਆਦਾ ਹੁੰਦਾ ਹੈ ਲੜਨ ਦਾ ਇਹ ਲੜਾਈਆਂ ਉਨਾਂ ਦੇ ਸਿਰ ਤੇ ਹੀ ਅੱਗੇ ਵਧਾਈਆਂ ਜਾਣੀਆਂ ਚਾਹੀਦੀਆਂ ਨੇ। ਜੋਗਿੰਦਰ ਸਿੰਘ ਉਗਰਾਹਾਂ ਨੇ ਪੰਜਾਬੀ ਟਿ੍ਰਬਿਊਨ ਵਿੱਚ ਇਹਦੇ ਬਾਰੇ ਲਿਖਿਆ ਕਿ ਖੇਤ ਮਜਦੂਰਾਂ ਦੀ ਭੂਮਿਕਾ ਵਧਣੀ ਚਾਹੀਦੀ ਹੈ, ਜਿੰਨਾ ਉਨਾਂ ਤੇ ਅਸਰ ਪੈਣਾ ਇਹਦੇ ਮੁਕਾਬਲੇ ਉਨਾਂ ਨੂੰ ਹੋਰ ਜ਼ੋਰ ਨਾਲ ਅੱਗੇ ਆਉਣਾ ਚਾਹੀਦੈ। ਇਸ ਬਾਰੇ ਨਵਸ਼ਰਨ ਕੌਰ ਨੇ ਵੀ ਲਿਖਿਐ ਪੰਜਾਬੀ ਟਿ੍ਰਬਿਊਨ ਦੇ ਸੰਪਾਦਕ ਸਵਰਾਜਬੀਰ ਨੇ ਵੀ ਲਿਖਿਐ ਕਿ ਏਸ ਗੱਲ ਦਾ ਮਹੱਤਵ ਹੈ। ਸੋ ਇਸ ਤਰਾਂ ਦੀਆਂ ਪਹਿਲ ਕਦਮੀਆਂ ਜਿਵੇਂ ਇਹ ਹੋਈ ਹੈ, ਸਨਅਤੀ ਮਜ਼ਦੂਰਾਂ ਨਾਲ ਸਾਂਝ ਵਧਾਉਣ ਦੀ ਪਹਿਲ ਕਦਮੀ, ਕੱਲ ਜਿਹੜਾ ਐਲਾਨ ਹੋਇਐ ਜੋ ਬਰਨਾਲਾ ਰੈਲੀ ਚ ਹੋਇਐ, ਇਹੋ ਜਿਹੇ ਕਦਮਾਂ ਰਾਹੀਂ ਏਸ ਖੇਤ ਮਜ਼ਦੂਰ ਕਿਸਾਨ ਤੇ ਸਨਅਤੀ ਮਜ਼ਦੂਰਾਂ ਦੀ ਏਕਤਾ ਨੂੰ ਹੋਰ ਅੱਗੇ ਵਧਾਉਣ ਦੇ ਕਦਮ ਲਏ ਜਾਣੇ ਚਾਹੀਦੇ ਨੇ। ਸੋ ਇਹ ਜੋ ਕੱਲ ਦੀ ਮੀਟਿੰਗ ਐ ਤੇ ਸੱਦਾ, ਇਸ ਪੱਖ ਤੋਂ ਇਸਦੇ ਮਹੱਤਵ ਨੂੰ ਦੇਖਿਆ ਜਾਣਾ ਚਾਹੀਦਾ ਹੈ । 

No comments:

Post a Comment