ਸੁਰਖ਼ ਲੀਹ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ ਸਮਰਪਿਤ ਹੈ। ਇਸ ਦਾ ਮਕਸਦ ਜਨਤਾ ਨੂੰ ਲੋਕ ਇਨਕਲਾਬ ਦੀ ਲੋੜ ਅਤੇ ਮਹੱਤਵ ਬਾਰੇ ਜਾਗਰਤ ਕਰਨਾ ਅਤੇ ਮੌਜੂਦਾ ਲੋਕ ਦੋਖੀ ਰਾਜ-ਪ੍ਰਬੰਧ ਨੂੰ ਬਦਲ ਕੇ ਅਸਲੀ ਲੋਕ ਰਾਜ ਕਾਇਮ ਕਰਨਾ ਹੈ। ਅਸੀਂ ਲੋਕਾਂ ਦੀ ਮੁਕਤੀ ਦੇ ਕਾਰਜ ਨੂੰ ਸਮਰਪਤ ਇਸ ਪ੍ਰਕਾਸ਼ਨ ਲਈ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦੇ ਹਾਂ। ਲੰਮਾ ਸਮਾਂ ਸੁਰਖ ਰੇਖਾ ਵਜੋਂ ਨਿਕਲਦੇ ਰਹੇ ਇਸ ਪਰਚੇ ਦਾ ਨਾਮ ਕੁਝ ਤਕਨੀਕੀ ਕਾਰਨਾਂ ਕਰਕੇ ਬਦਲ ਕੇ ਹੁਣ ਸੁਰਖ਼ ਲੀਹ ਕਰ ਦਿੱਤਾ ਗਿਆ ਹੈ।
Thursday, June 10, 2021
ਹਜਾਰਾਂ ਖੇਤ ਮਜਦੂਰਾਂ ਵੱਲੋਂ ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਸੋਧਾਂ ਖਿਲਾਫ ਰੋਹ ਭਰਪੂਰ ਰੈਲੀ ਤੇ ਮੁਜਾਹਰਾ ਬਠਿੰਡਾ 15 ਮਾਰਚ - ਪੰਜਾਬ ਖੇਤ ਮਜਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਹਜਾਰਾਂ ਖੇਤ ਮਜਦੂਰ ਮਰਦ ਔਰਤਾਂ ਵੱਲੋਂ ਖੇਤੀ ਕਾਨੂੰਨਾਂ ,ਕਿਰਤ ਕਾਨੂੰਨਾਂ ਚ ਸੋਧਾਂ ਤੇ ਦਲਿਤਾਂ ਤੇ ਜਬਰ ਖਿਲਾਫ ਸਥਾਨਕ ਦਾਣਾ ਮੰਡੀ ਚ ਵਿਸਾਲ ਰੈਲੀ ਕਰਨ ਉਪਰੰਤ ਮੁਜਾਹਰਾ ਵੀ ਕੀਤਾ ਗਿਆ। ਇਸ ਮੌਕੇ ਜੁੜੇ ਇਕੱਠ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਜਨਰਲ ਸਕੱਤਰ ਲਛਮਣ ਸਿੰਘ,ਵਿੱਤ ਸਕੱਤਰ ਹਰਮੇਸ ਮਾਲੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਵਿਕਾਸ ਦੇ ਨਾਂਅ ਹੇਠ ਲਿਆਂਦੇ ਖੇਤੀ ਕਾਨੂੰਨ ਖੇਤ ਮਜਦੂਰਾਂ ਦੇ ਰੁਜਗਾਰ ਨੂੰ ਹੋਰ ਖੋਰਾ ਲਾਉਣ,ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਅਤੇ ਖੁਰਾਕੀ ਵਸਤਾਂ ਦੀ ਕਾਲਾਬਾਜਾਰੀ ਤੇ ਜਖੀਰੇਬਾਜੀ ਰਾਹੀਂ ਮਹਿੰਗਾਈ ਵਧਾਉਣ ਦਾ ਸਾਧਨ ਬਣਨਗੇ ਜਿਸਦਾ ਸਿੱਟਾ ਖੇਤ ਮਜਦੂਰਾਂ ਤੇ ਸਹਿਰੀ ਗਰੀਬਾਂ ਦੀ ਭੁੱਖਮਰੀ ਚ ਨਿੱਕਲੇਗਾ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਖੇਤੀ ਸੈਕਟਰ ਸਮੇਤ ਦੇਸ ਦੇ ਸਭੈ ਅਮੀਰ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਰਾਹੀਂ ਦੇਸ ਦੇ ਲੋਕਾਂ ਨਾਲ ਗਦਾਰੀ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਭਾਜਪਾ ਤੇ ਆਰ ਐਸ ਐਸ ਦੀ ਫਾਸੀਵਾਦੀ ਕੇਂਦਰੀ ਹਕੂਮਤ ਵਲੋਂ ਸਤਾ ਸੰਭਾਲਣ ਤੋਂ ਬਾਅਦ ਦਲਿਤਾਂ ਦੇ ਉੱਤੇ ਜਾਤਪਾਤੀ ਵਿਤਕਰੇ ਤੇ ਜਬਰ ਦੀਆਂ ਘਟਨਾਵਾਂ ਚ ਅਥਾਹ ਵਾਧਾ ਹੋਇਆ ਹੈ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਮਜਦੂਰ ਆਗੂਆਂ ਨੇ ਕਿਹਾ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਸਮੇਤ ਦੇਸ ਦੇ ਹਕੀਕੀ ਵਿਕਾਸ ਲਈ ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਵਾਪਸ ਲੈਕੇ ਤਿੱਖੇ ਜਮੀਨੀ ਸੁਧਾਰ ਲਾਗੂ ਕਰਨ ਰਾਹੀਂ ਖੇਤ ਮਜਦੂਰਾਂ ਤੇ ਗਰੀਬ ਕਿਸਾਨਾਂ ਦੀ ਜਮੀਨੀ ਤੋਟ ਦੂਰ ਕਰਨ , ਖੇਤੀ ਅਧਾਰਤ ਰੁਜਗਾਰ ਮੁਖੀ ਸਨਅਤਾ ਲਾਉਣ ਤੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਭਨਾਂ ਅਦਾਰਿਆਂ ਦਾ ਸਰਕਾਰੀਕਰਨ ਕਰਨ ਕਰਕੇ ਪੱਕੇ ਰੁਜਗਾਰ ਦੀ ਵਿਵਸਥਾ ਕਰਨ ਵਰਗੇ ਕਦਮ ਚੁੱਕੇ ਜਾਣ ਦੀ ਜਰੂਰਤ ਹੈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਖੇਤ ਮਜਦੂਰਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਮੌਜੂਦਾ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਮਜਦੂਰਾਂ ਕਿਸਾਨਾਂ ਦੇ ਕਰਜੇ ਮੁਆਫ ਕਰਨ ਅਤੇ ਇਹਨਾਂ ਪੁੱਗਤ ਸਥਾਪਤੀ ਲਈ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਸਾਂਝੀ ਲਹਿਰ ਦੇ ਮਹੱਤਵ ਨੂੰ ਉਘਾੜਿਆ। ਉਹਨਾਂ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਮਾਰਚ ਨੂੰ ਸਹੀਦ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਦੀ ਯਾਦ ਚ ਦਾਣਾ ਮੰਡੀ ਸੁਨਾਮ ਚ ਕੀਤੀ ਜਾ ਰਹੀ ਨੌਜਵਾਨ ਕਾਨਫਰੰਸ ਚ ਨੌਜਵਾਨਾਂ ਨੂੰ ਵਿਸਾਲ ਗਿਣਤੀ ਚ ਪਹੁੰਚਣ ਦਾ ਸੱਦਾ ਦਿੱਤਾ।ਲੋਕ ਮੋਰਚਾ ਪੰਜਾਬ ਦੇ ਸੂਬਾਈ ਆਗੂ ਜਗਮੇਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਸਮੇਤ ਦੇਸ ਦੇ ਸਮੂਹ ਲੋਕਾਂ ਨੂੰ ਦਰਪੇਸ ਬੇਰੁਜਗਾਰੀ, ਮਹਿੰਗਾਈ,ਗਰੀਬੀ, ਕਰਜੇ ਤੇ ਖੂਦਕੁਸੀਆ ਵਰਗੀਆਂ ਸਮੱਸਿਆਵਾਂ ਦੀ ਅਸਲ ਵਜਾ ਦੇਸ ਦੇ ਉੱਤੇ ਅੱਜ ਵੀ ਸਾਮਰਾਜੀ ਤਾਕਤਾਂ ਦੀ ਚੋਰ ਗੁਲਾਮੀ ਤੇ ਜਗੀਰੂ ਜਕੜ ਜਿਉਂ ਦੀ ਤਿਉਂ ਕਾਇਮ ਰਹਿਣਾ ਹੈ। ਉਹਨਾਂ ਲੋਕਾਂ ਦੀਆਂ ਸਭਨਾਂ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਮੁਲਕਾਂ ਨਾਲ ਕੀਤੇ ਸਮਝੌਤੇ ਤੇ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਦੀ ਮੁਕਤੀ ਲਈ ਸਹੀਦ ਭਗਤ ਸਿੰਘ ਦੇ ਬੋਲਾਂ ਅਨੁਸਾਰ ਇੱਥੇ ਅਜਿਹਾ ਰਾਜ ਤੇ ਸਮਾਜ ਸਿਰਜਣਾ ਪੈਣਾ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਬੰਦ ਹੋਵੇ। ਉਹਨਾਂ ਆਖਿਆ ਕਿ ਅਜਿਹਾ ਰਾਜ ਵੋਟਾਂ ਨਾਲ ਨਹੀਂ ਸਗੋਂ ਲੋਕਾਂ ਦੀ ਵਿਸਾਲ ਤੇ ਸਿਰੜੀ ਲੋਕ ਲਹਿਰ ਦੇ ਜੋਰ ਹਾਕਮਾਂ ਨਾਲ ਦਿਰੜ ਸੰਘਰਸ ਲੜਕੇ ਸਿਰਜਣਾ ਪੈਣਾ ਹੈ। ਅੱਜ ਦੇ ਇਕੱਠ ਨੂੰ ਠੇਕਾ ਮੁਲਾਜਮ ਮੋਰਚੇ ਦੇ ਆਗੂ ਜਗਰੂਪ ਸਿੰਘ ਤੋਂ ਇਲਾਵਾ ਖੇਤ ਮਜਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਤੇ ਗੁਰਪਾਲ ਸਿੰਘ ਨੰਗਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਤਾ ਪਾਸ ਕਰਕੇ ਬੀਤੇ ਦਿਨੀਂ ਬਠਿੰਡਾ ਵਿਖੇ ਆਂਗਣਵਾੜੀ ਵਰਕਰਾਂ ਤੇ ਪੁਲਿਸ ਵੱਲੋਂ ਕੀਤੇ ਜਬਰ ਦੀ ਸਖਤ ਨਿੰਦਾ ਕਰਦੇ ਹੋਏ ਦੋਸੀ ਪੁਲਿਸ ਅਧਿਕਾਰੀਆਂ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ।ਇੱਕ ਹੋਰ ਮਤਾ ਪਾਸ ਕਰਕੇ ਖੇਤੀ ਕਾਨੂੰਨ ਤੇ ਕਿਰਤ ਕਾਨੂੰਨਾਂ ਚ ਸੋਧਾਂ ਵਾਪਸ ਲੈਣ, ਮਜਦੂਰਾਂ ਕਿਸਾਨਾਂ ਸਿਰ ਚੜੇ ਕਰਜੇ ਖਤਮ ਕਰਨ, ਮਜਦੂਰਾਂ ਦੇ ਬਿਜਲੀ ਬਿੱਲ ਮੁਆਫ ਕਰਨ, ਜਮੀਨਾ ਦੀ ਕਾਣੀ ਵੰਡ ਖਤਮ ਕਰਨ ਅਤੇ ਦਲਿਤਾਂ ਤੇ ਜਬਰ ਬੰਦ ਕਰਨ ਦੀ ਮੰਗ ਕੀਤੀ ਗਈ।
ਹਜਾਰਾਂ ਖੇਤ ਮਜਦੂਰਾਂ ਵੱਲੋਂ ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਸੋਧਾਂ ਖਿਲਾਫ ਰੋਹ ਭਰਪੂਰ ਰੈਲੀ ਤੇ ਮੁਜਾਹਰਾ
ਬਠਿੰਡਾ 15 ਮਾਰਚ - ਪੰਜਾਬ ਖੇਤ ਮਜਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਹਜਾਰਾਂ ਖੇਤ ਮਜਦੂਰ ਮਰਦ ਔਰਤਾਂ ਵੱਲੋਂ ਖੇਤੀ ਕਾਨੂੰਨਾਂ ,ਕਿਰਤ ਕਾਨੂੰਨਾਂ ਚ ਸੋਧਾਂ ਤੇ ਦਲਿਤਾਂ ਤੇ ਜਬਰ ਖਿਲਾਫ ਸਥਾਨਕ ਦਾਣਾ ਮੰਡੀ ਚ ਵਿਸਾਲ ਰੈਲੀ ਕਰਨ ਉਪਰੰਤ ਮੁਜਾਹਰਾ ਵੀ ਕੀਤਾ ਗਿਆ।
ਇਸ ਮੌਕੇ ਜੁੜੇ ਇਕੱਠ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਜਨਰਲ ਸਕੱਤਰ ਲਛਮਣ ਸਿੰਘ,ਵਿੱਤ ਸਕੱਤਰ ਹਰਮੇਸ ਮਾਲੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਵਿਕਾਸ ਦੇ ਨਾਂਅ ਹੇਠ ਲਿਆਂਦੇ ਖੇਤੀ ਕਾਨੂੰਨ ਖੇਤ ਮਜਦੂਰਾਂ ਦੇ ਰੁਜਗਾਰ ਨੂੰ ਹੋਰ ਖੋਰਾ ਲਾਉਣ,ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਅਤੇ ਖੁਰਾਕੀ ਵਸਤਾਂ ਦੀ ਕਾਲਾਬਾਜਾਰੀ ਤੇ ਜਖੀਰੇਬਾਜੀ ਰਾਹੀਂ ਮਹਿੰਗਾਈ ਵਧਾਉਣ ਦਾ ਸਾਧਨ ਬਣਨਗੇ ਜਿਸਦਾ ਸਿੱਟਾ ਖੇਤ ਮਜਦੂਰਾਂ ਤੇ ਸਹਿਰੀ ਗਰੀਬਾਂ ਦੀ ਭੁੱਖਮਰੀ ਚ ਨਿੱਕਲੇਗਾ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਖੇਤੀ ਸੈਕਟਰ ਸਮੇਤ ਦੇਸ ਦੇ ਸਭੈ ਅਮੀਰ ਕੁਦਰਤੀ ਸਰੋਤਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਰਾਹੀਂ ਦੇਸ ਦੇ ਲੋਕਾਂ ਨਾਲ ਗਦਾਰੀ ਕੀਤੀ ਜਾ ਰਹੀ ਹੈ। ਉਹਨਾਂ ਆਖਿਆ ਕਿ ਭਾਜਪਾ ਤੇ ਆਰ ਐਸ ਐਸ ਦੀ ਫਾਸੀਵਾਦੀ ਕੇਂਦਰੀ ਹਕੂਮਤ ਵਲੋਂ ਸਤਾ ਸੰਭਾਲਣ ਤੋਂ ਬਾਅਦ ਦਲਿਤਾਂ ਦੇ ਉੱਤੇ ਜਾਤਪਾਤੀ ਵਿਤਕਰੇ ਤੇ ਜਬਰ ਦੀਆਂ ਘਟਨਾਵਾਂ ਚ ਅਥਾਹ ਵਾਧਾ ਹੋਇਆ ਹੈ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਮਜਦੂਰ ਆਗੂਆਂ ਨੇ ਕਿਹਾ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਸਮੇਤ ਦੇਸ ਦੇ ਹਕੀਕੀ ਵਿਕਾਸ ਲਈ ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਵਾਪਸ ਲੈਕੇ ਤਿੱਖੇ ਜਮੀਨੀ ਸੁਧਾਰ ਲਾਗੂ ਕਰਨ ਰਾਹੀਂ ਖੇਤ ਮਜਦੂਰਾਂ ਤੇ ਗਰੀਬ ਕਿਸਾਨਾਂ ਦੀ ਜਮੀਨੀ ਤੋਟ ਦੂਰ ਕਰਨ , ਖੇਤੀ ਅਧਾਰਤ ਰੁਜਗਾਰ ਮੁਖੀ ਸਨਅਤਾ ਲਾਉਣ ਤੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਕੇ ਸਭਨਾਂ ਅਦਾਰਿਆਂ ਦਾ ਸਰਕਾਰੀਕਰਨ ਕਰਨ ਕਰਕੇ ਪੱਕੇ ਰੁਜਗਾਰ ਦੀ ਵਿਵਸਥਾ ਕਰਨ ਵਰਗੇ ਕਦਮ ਚੁੱਕੇ ਜਾਣ ਦੀ ਜਰੂਰਤ ਹੈ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਖੇਤ ਮਜਦੂਰਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਮੌਜੂਦਾ ਖੇਤੀ ਕਾਨੂੰਨਾਂ ਦੀ ਵਾਪਸੀ ਸਮੇਤ ਮਜਦੂਰਾਂ ਕਿਸਾਨਾਂ ਦੇ ਕਰਜੇ ਮੁਆਫ ਕਰਨ ਅਤੇ ਇਹਨਾਂ ਪੁੱਗਤ ਸਥਾਪਤੀ ਲਈ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਸਾਂਝੀ ਲਹਿਰ ਦੇ ਮਹੱਤਵ ਨੂੰ ਉਘਾੜਿਆ। ਉਹਨਾਂ ਪੰਜਾਬ ਖੇਤ ਮਜਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਮਾਰਚ ਨੂੰ ਸਹੀਦ ਭਗਤ ਸਿੰਘ ਤੇ ਰਾਜਗੁਰੂ ਸੁਖਦੇਵ ਦੀ ਯਾਦ ਚ ਦਾਣਾ ਮੰਡੀ ਸੁਨਾਮ ਚ ਕੀਤੀ ਜਾ ਰਹੀ ਨੌਜਵਾਨ ਕਾਨਫਰੰਸ ਚ ਨੌਜਵਾਨਾਂ ਨੂੰ ਵਿਸਾਲ ਗਿਣਤੀ ਚ ਪਹੁੰਚਣ ਦਾ ਸੱਦਾ ਦਿੱਤਾ।ਲੋਕ ਮੋਰਚਾ ਪੰਜਾਬ ਦੇ ਸੂਬਾਈ ਆਗੂ ਜਗਮੇਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਸਮੇਤ ਦੇਸ ਦੇ ਸਮੂਹ ਲੋਕਾਂ ਨੂੰ ਦਰਪੇਸ ਬੇਰੁਜਗਾਰੀ, ਮਹਿੰਗਾਈ,ਗਰੀਬੀ, ਕਰਜੇ ਤੇ ਖੂਦਕੁਸੀਆ ਵਰਗੀਆਂ ਸਮੱਸਿਆਵਾਂ ਦੀ ਅਸਲ ਵਜਾ ਦੇਸ ਦੇ ਉੱਤੇ ਅੱਜ ਵੀ ਸਾਮਰਾਜੀ ਤਾਕਤਾਂ ਦੀ ਚੋਰ ਗੁਲਾਮੀ ਤੇ ਜਗੀਰੂ ਜਕੜ ਜਿਉਂ ਦੀ ਤਿਉਂ ਕਾਇਮ ਰਹਿਣਾ ਹੈ। ਉਹਨਾਂ ਲੋਕਾਂ ਦੀਆਂ ਸਭਨਾਂ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਮੁਲਕਾਂ ਨਾਲ ਕੀਤੇ ਸਮਝੌਤੇ ਤੇ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਦੀਆਂ ਨੀਤੀਆਂ ਰੱਦ ਕੀਤੇ ਜਾਣ। ਉਹਨਾਂ ਕਿਹਾ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਦੀ ਮੁਕਤੀ ਲਈ ਸਹੀਦ ਭਗਤ ਸਿੰਘ ਦੇ ਬੋਲਾਂ ਅਨੁਸਾਰ ਇੱਥੇ ਅਜਿਹਾ ਰਾਜ ਤੇ ਸਮਾਜ ਸਿਰਜਣਾ ਪੈਣਾ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਬੰਦ ਹੋਵੇ। ਉਹਨਾਂ ਆਖਿਆ ਕਿ ਅਜਿਹਾ ਰਾਜ ਵੋਟਾਂ ਨਾਲ ਨਹੀਂ ਸਗੋਂ ਲੋਕਾਂ ਦੀ ਵਿਸਾਲ ਤੇ ਸਿਰੜੀ ਲੋਕ ਲਹਿਰ ਦੇ ਜੋਰ ਹਾਕਮਾਂ ਨਾਲ ਦਿਰੜ ਸੰਘਰਸ ਲੜਕੇ ਸਿਰਜਣਾ ਪੈਣਾ ਹੈ।
ਅੱਜ ਦੇ ਇਕੱਠ ਨੂੰ ਠੇਕਾ ਮੁਲਾਜਮ ਮੋਰਚੇ ਦੇ ਆਗੂ ਜਗਰੂਪ ਸਿੰਘ ਤੋਂ ਇਲਾਵਾ ਖੇਤ ਮਜਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਣਕ ਤੇ ਗੁਰਪਾਲ ਸਿੰਘ ਨੰਗਲ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮਤਾ ਪਾਸ ਕਰਕੇ ਬੀਤੇ ਦਿਨੀਂ ਬਠਿੰਡਾ ਵਿਖੇ ਆਂਗਣਵਾੜੀ ਵਰਕਰਾਂ ਤੇ ਪੁਲਿਸ ਵੱਲੋਂ ਕੀਤੇ ਜਬਰ ਦੀ ਸਖਤ ਨਿੰਦਾ ਕਰਦੇ ਹੋਏ ਦੋਸੀ ਪੁਲਿਸ ਅਧਿਕਾਰੀਆਂ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ।ਇੱਕ ਹੋਰ ਮਤਾ ਪਾਸ ਕਰਕੇ ਖੇਤੀ ਕਾਨੂੰਨ ਤੇ ਕਿਰਤ ਕਾਨੂੰਨਾਂ ਚ ਸੋਧਾਂ ਵਾਪਸ ਲੈਣ, ਮਜਦੂਰਾਂ ਕਿਸਾਨਾਂ ਸਿਰ ਚੜੇ ਕਰਜੇ ਖਤਮ ਕਰਨ, ਮਜਦੂਰਾਂ ਦੇ ਬਿਜਲੀ ਬਿੱਲ ਮੁਆਫ ਕਰਨ, ਜਮੀਨਾ ਦੀ ਕਾਣੀ ਵੰਡ ਖਤਮ ਕਰਨ ਅਤੇ ਦਲਿਤਾਂ ਤੇ ਜਬਰ ਬੰਦ ਕਰਨ ਦੀ ਮੰਗ ਕੀਤੀ ਗਈ।
Subscribe to:
Post Comments (Atom)
No comments:
Post a Comment