ਕਿਸਾਨ ਅੰਦੋਲਨ : ਆਰਥਿਕ ਜਾਂ ਰਾਜਨੀਤਕ
ਕਿਸਾਨ ਅੰਦੋਲਨ ਸਬੰਧੀ ਇੱਕ ਪ੍ਰਸ਼ਨ ਇਹ ਪੁੱਛਿਆ ਜਾ
ਰਿਹਾ ਹੈ ਕਿ ਇਹ ਆਰਥਿਕ ਅੰਦੋਲਨ ਹੈ ਜਾਂ
ਰਾਜਨੀਤਕ ਅੰਦੋਲਨ। ਇਸ ਅੰਦੋਲਨ ਦਾ ਚਰਿੱਤਰ ਕੀ ਹੈ। ਇਹ ਅੰਦੋਲਨ ਆਰਥਿਕ ਅੰਦੋਲਨ ਹੈ ਇਸ ਅੰਦੋਲਨ ਦੇ ਵਿੱਚ ਰਾਜਨੀਤਿਕ ਅੰਦੋਲਨ ਦੇ ਅੰਸ਼
ਕਿਵੇਂ ਆ ਆਰਥਿਕ ਅੰਦੋਲਨ ਇਸ ਕਰਕੇ ਆ ਕਿਉਂਕਿ ਇਹ ਆਰਥਿਕ ਹਿੱਤਾਂ ਨੂੰ ਬਚਾਉਣ ਖਾਤਰ, ਉਨਾਂ ਦੀ ਰਾਖੀ ਕਰਨ ਖਾਤਰ ਆ, ਰੋਟੀ ਰੋਜੀ ਦੀ ਰਾਖੀ ਖਾਤਰ ਐ, ਜ਼ਮੀਨਾਂ ਦੀ ਰਾਖੀ ਖਾਤਰ ਹੈ, ਖ਼ੁਰਾਕ ਸੁਰੱਖਿਆ
ਨੂੰ ਹਾਸਿਲ ਜਾਂ ਬਚਾਉਣ ਖਾਤਰ ਹੈ। ਰਾਜਨੀਤਕ ਅੰਦੋਲਨ ਇਸ ਕਰਕੇ ਹੈ ਕਿਉਂਕਿ ਇਹ ਅੰਦੋਲਨ
ਸਿਰਫ਼ ਕਿਸੇ ਕੰਪਨੀ, ਕਿਸੇ ਫਰਮ ਜਾਂ
ਕਿਸੇ ਕਾਰਖਾਨੇ ਦੇ ਖਿਲਾਫ ਖਲਿਾਫ ਨਹੀਂ,
ਉੱਥੋਂ ਤੱਕ ਸੀਮਤ ਨਹੀਂ,
ਇਹ ਅੰਦੋਲਨ ਹਕੂਮਤ ਦੇ ਖ਼ਿਲਾਫ਼
ਹੈ ਤੇ ਰਾਜ ਦੀ ਨੀਤੀ ਦੇ ਖ਼ਿਲਾਫ਼ ਹੈ। ਰਾਜ ਦੀ ਨੀਤੀ ਨੂੰ, ਸਟੇਟ ਦੀ
ਨੀਤੀ ਨੂੰ ,ਜਨਤਾ ਦੀ ਆਵਾਜ਼
ਰਾਹੀਂ ਪ੍ਰਭਾਵਿਤ ਕਰਨ ਦੀ ਕੋਸਸਿ ਹੈ। ਇਨਾਂ ਅਰਥਾਂ ਵਿਚ ਇਹ ਅੰਦੋਲਨ ਰਾਜਨੀਤਿਕ ਅੰਦੋਲਨ ਵੀ
ਹੈ। ਕਿਸਾਨ ਆਪਣੀ ਰਾਜਨੀਤੀ ਦੀ ਪਛਾਣ ਵੱਲ ਵਧ
ਰਹੇ ਨੇ, ਖਾਸ ਕਰ ਕੇ ਜੋ ਲੋਕ
ਦੁਸ਼ਮਣ ਆਰਥਿਕ ਨੀਤੀਆਂ ਨੇ ਉਨਾਂ ਨੂੰ ਲਾਗੂ ਕਰਨ ਦਾ ਅਮਲ
ਤੇਜ਼ ਹੋਇਆ ਹੈ। ਵੱਧ ਤੋਂ ਵੱਧ ਇਹ
ਨੀਤੀਆਂ ਰਾਜ ਭਾਗ ਵੱਲੋਂ ਚੁੱਕੇ ਜਾ ਰਹੇ ਕਦਮਾਂ ਰਾਹੀਂ ਲਾਗੂ ਹੋ ਰਹੀਆਂ ਨੇ। ਇਹ ਵਰਤਾਰਾ ਕਾਫ਼ੀ ਲੰਮੇ ਅਰਸੇ ਤੋਂ, ਕਈ ਦਹਾਕਿਆਂ ਤੋਂ ਚੱਲਿਆ ਹੋਇਆ ਹੈ। ਸਾਰੀਆਂ ਸਰਕਾਰਾਂ
ਨੇ, ਉਹ ਲਿਸਟ ਬਹੁਤ ਵੱਡੀ ਹੈ, ਜਿਹੜੇ ਸਰਕਾਰਾਂ ਨੇ
ਕਿਸਾਨ ਵਿਰੋਧੀ ਕਾਨੂੰਨ ਬਣਾਏ ਨੇ ਸੋ ਇਨਾਂ ਅਰਥਾਂ ਵਿਚ ਸਾਰੇ ਲੋਕਾਂ ਦੇ ਅੰਦੋਲਨ ਨੇ ਜਿਹੜੇ ਉਹ
ਰਾਜਨੀਤਕ ਚੇਤਨਾ ਨਾਲ ਜੁੜ ਰਹੇ ਹਨ। ਇਸ ਪ੍ਰਬੰਧ
ਦੀ ਇਸ ਢਾਂਚੇ ਦੀ ਪਛਾਣ ਡੂੰਘੀ ਹੋ ਰਹੀ ਹੈ ਤੇ ਰਾਜਭਾਗ ਦੀਆਂ ਨੀਤੀਆਂ ਲੋਕਾਂ ਦੇ ਨਿਸ਼ਾਨੇ ‘ਤੇ ਆ ਰਹੀਆਂ ਨੇ ਇਹਦੇ ਬਾਵਜੂਦ ਰਾਜਨੀਤਕ ਹੋ ਕੇ ਵੀ ਇਹ
ਅੰਦੋਲਨ ਗੈਰ ਪਾਰਟੀ ਅੰਦੋਲਨ ਹੈ ਇਸ ਗੱਲ ਦਾ
ਮਤਲਬ ਇਹ ਹੈ ਕਿ ਰਾਜਨੀਤਕ ਮੁੱਦਾ ਸਾਮਲ ਹੋ ਕੇ ਵੀ ਇਸ ਮੁੱਦੇ ‘ਤੇ ਲੜਾਈ ਦੀ
ਰਹਿਨੁਮਾਈ, ਕਮਾਂਡ ਉਹ ਕਿਸਾਨ
ਜਥੇਬੰਦੀਆਂ ਦੇ ਹੱਥਾਂ ਵਿੱਚ ਹੈ, ਕਿਸੇ ਰਾਜਨੀਤਕ
ਪਾਰਟੀ ਕੋਲ ਅਧਿਕਾਰ ਨਹੀਂ ਹੈ ਕਿ ਉਹ ਇਸ ਕਿਸਾਨ ਮੁੱਦੇ ‘ਚ
ਕਿਸਾਨ ਪਲੇਟਫਾਰਮ ‘ਤੇ ਆ ਆ ਕੇ
ਦਖਲਅੰਦਾਜ਼ੀ ਕਰ ਸਕੇ। ਆਪਣਾ ਕੋਈ ਫੈਸਲਾ ਕਿਸਾਨਾਂ ‘ਤੇ ਠੋਸ ਸਕੇ। ਕਿਸਾਨਾਂ ਦੇ ਮੰਚ ਤੋਂ ਇਸ ਅੰਦੋਲਨ
ਨਾਲੋਂ ਵੱਖਰੀਆਂ ਗ਼ੈਰ ਪ੍ਰਸੰਗਕ ਜਾਂ ਸਵਾਰਥੀ ਜਾਂ
ਜਿਹੋ ਜਿਹੀਆਂ ਮਰਜੀ ਆਪਣੀਆਂ ਗੱਲਾਂ ਦੇ ਸੰਚਾਰ ਦਾ ਇਸ ਪਲੇਟਫਾਰਮ ਨੂੰ ਸਾਧਨ ਬਣਾਇਆ ਜਾ ਸਕੇ। ਇਸ
ਗੱਲ ਤੋਂ ਇਹ ਕਿਸਾਨ ਅੰਦੋਲਨ ਹੁਣ ਤੱਕ ਰਾਜਨੀਤਿਕ ਪਾਰਟੀਆਂ ਨੂੰ ਸਫਲਤਾ ਨਾਲ ਵਰਜਦਾ ਆ ਰਿਹਾ ਹੈ ਸੋ ਇਨਾਂ ਅਰਥਾਂ ਵਿਚ ਇਹ ਅੰਦੋਲਨ
ਗ਼ੈਰ ਪਾਰਟੀ ਅੰਦੋਲਨ ਹੈ ਤੇ ਅੱਜ ਦੀਆਂ ਹਾਲਤਾਂ ‘ਚ ਇਹਦਾ ਗੈਰ ਪਾਰਟੀ ਅੰਦੋਲਨ ਹੋਣਾ ਇਸ ਕਰਕੇ
ਮਹੱਤਵਪੂਰਨ ਹੈ ਇਸ ਕਰਕੇ ਬਹੁਤ ਜਅਿਾਦਾ ਲਾਹੇਵੰਦਾ ਹੈ, ਕਿਉਂਕਿ ਅਜੇ ਵੀ ਲੋਕਾਂ ਦੇ ਅੰਦੋਲਨ ਉਨਾਂ ਪਾਰਟੀਆਂ
ਦੀਆਂ ਦਖਲਅੰਦਾਜ਼ੀਆਂ ਦਾ ਸਾਹਮਣਾ ਕਰਦੇ ਨੇ ਜਿਨਾਂ
ਪਾਰਟੀਆਂ ਦੇ ਹਿੱਤ ਕਾਰਪੋਰੇਟਾਂ ਵਿਦੇਸ਼ੀ ਸਾਮਰਾਜੀਆਂ ਦੇ ਹਿੱਤਾਂ ਨਾਲ ਪੂੰਜੀਪਤੀਆਂ ਦੇ ਹਿੱਤਾਂ
ਨਾਲ ਵੱਡੇ ਜਗੀਰਦਾਰਾਂ ਦੇ ਹਿੱਤਾਂ ਨਾਲ ਜੁੜੇ ਹੋਏ ਨੇ। ਜਿਹੜੀਆਂ ਪਾਰਟੀਆਂ ਜੁੜੀਆਂ ਹੋਈਆਂ
ਨੇ ਉਹੋ ਜਿਹੀਆਂ ਨੀਤੀਆਂ ਨੂੰ ਹੀ ਲਾਗੂ ਕਰਦੀਆਂ
ਨੇ ਆਲੇ ਦੁਆਲੇ ਉਹ ਪਾਰਟੀਆਂ ਨੇ ਇਸ ਕਰਕੇ ਜਦੋਂ ਇਹ ਗੱਲ ਆਉਂਦੀ ਹੈ ਕਿ ਅੰਦੋਲਨ ਨੂੰ ਸਿਆਸੀ ਪਾਰਟੀਆਂ ਤੋਂ ਅਜ਼ਾਦ ਰੱਖੋ ਕਿਸਾਨ ਅੰਦੋਲਨ ਨੂੰ। ਇਹ ਗੱਲ ਚੰਗੀ ਰਾਜਨੀਤੀ ਦੇ
ਪੱਖ ਵਿੱਚ ਭੁਗਤਦੀ ਹੈ, ਲੋਕ ਪੱਖੀ ਰਾਜਨੀਤੀ
ਦੇ ਪੱਖ ਵਿੱਚ ਭੁਗਤਦੀ ਹੈ ਤੇ ਇਸ ਗੱਲ ਦਾ ਰਾਹ ਪੱਧਰਾ ਕਰਦੀ ਹੈ ਕਿ ਕਿਸਾਨ ਹੌਲੀ ਹੌਲੀ ਆਪਣੀ
ਰਾਜਨੀਤੀ ਦੀ ਪਛਾਣ ਕਰਨ ਤੇ ਆਪਣੀ ਇਸ ਸਥਿਤੀ ਤੋਂ ਮੁਕਤੀ ਦਿਵਾਉਣ ਵਾਲੇ ਆਪਣੇ ਰਹਿਨੁਮਾ ਤਲਾਸ਼ਣ। ਇਸ ਗੱਲ ਦੀ ਇਹ ਗੱਲ ਸੇਵਾ ਵਿੱਚ
ਭੁਗਤਦੀ ਹੈ ਸੋ ਇਸ ਅੰਦੋਲਨ ਦੇ ਆਰਥਿਕ ਮੁੱਦਿਆਂ ਉਤੇ ਸੇਧਤ ਜਿਨਾਂ ਗੱਲਾਂ ਵੱਲ ਹੈ ਦੂਜੀ ਗੱਲ ਇਹ
ਅੰਦੋਲਨ ਜਿਨਾਂ ਨੂੰ ਰਾਜਨੀਤਕ ਅੰਸ਼ ਲੈ ਕੇ ਆ ਰਿਹਾ ਹੈ ਤੀਜੀ ਗੱਲ ਜਿੰਨਾ ਇਹ ਅੰਦੋਲਨ ਰਾਜਨੀਤਕ
ਪਾਰਟੀਆਂ ਤੋਂ ਸੁਚੇਤ ਰਹਿਣ ਦਾ ਉਨਾਂ ਦੇ ਗਲਬੇ ਤੋਂ ਮੁਕਤ ਹੋ ਕੇ ਅੱਗੇ ਵਧਣ ਦਾ ਤੇ ਆਤਮ
ਨਿਰਭਰ ਰਸਤਾ ਤਲਾਸ਼ਣ ਦੀ ਲੋਕਾਂ ਦੀ ਕੋਸਸਿ ਹੈ ਇਹਦੇ ‘ਚ ਇਹ ਆਪਣੀ ਰਾਜਨੀਤਕ ਲੀਡਰਸ਼ਿਪ ਵੀ ਤਲਾਸ਼ ਲੈਣਗੇ ਜਾਂ
ਸਿਰਜ ਲੈਣਗੇ ਜੇ ਇਸ ਦਿਸ਼ਾ ਵਿਚ ਇਹ ਅੰਦੋਲਨ ਚਲਦਾ ਹੈ ਸੋ ਇਸ ਪੱਖੋਂ ਇਹ ਗੱਲ ਕਾਫੀ ਮਹੱਤਵਪੂਰਨ
ਹੈ।
No comments:
Post a Comment