ਕੋਰੋਨਾ ਮਹਾਂਮਾਰੀ ਤੇ ਖੇਤੀ ਕਨੂੰਨਾਂ ਦਾ ਕਾਰਪੋਰੇਟ ਖੇਤੀ ਮਾਡਲ
ਸੰਸਾਰ ਪੂੰਜੀਵਾਦ ਦੀਆਂ ਲੁਟੇਰੀਆਂ ਨੀਤੀਆਂ ਤੇ ਸੁਭਾਅ ਨੇ ਅਜਿਹੀ ਹਾਲਤ ਸਿਰਜੀ ਹੈ ਕਿ ਮਨੁੱਖਤਾ ਅਜਿਹੀਆਂ ਆਫ਼ਤਾਂ ਨਾਲ ਨਜਿੱਠਣ ਜੋਗੀ ਨਹੀਂ ਛੱਡੀ। ਸਿਆਸੀ ਤੇ ਆਰਥਿਕ ਹਿੱਤਾਂ ਨੇ ਸਾਇੰਸ ਨੂੰ ਅਜਿਹੀਆਂ ਮਹਾਂਮਾਰੀਆਂ ਨਾਲ ਭਿੜਨ ਦੇ ਮਾਮਲੇ ’ਚ ਕਮਜ਼ੋਰ ਕਰ ਦਿੱਤਾ ਹੈ। ਇਸ ਤੋਂ ਵੀ ਅੱਗੇ ਮਹੱਤਵਪੂਰਨ ਨੁਕਤਾ ਇਹ ਹੈ ਕਿ ਸੰਸਾਰ ਸਾਮਰਾਜੀ ਨਿਜ਼ਾਮ ਆਪ ਹੀ ਅਜਿਹੀਆਂ ਮਹਾਂਮਾਰੀਆਂ ’ਤੇ ਅਨੇਕ ਤਰ੍ਹਾਂ ਦੇ ਮਾਰੂ ਰੋਗਾਂ ਲਈ ਜੰਮਣ ਭੋਂਇੰ ਹੈ। ਇਹ ਸਾਮਰਾਜੀ ਨਿਜ਼ਾਮ ਹੈ ਜਿਹੜਾ ਸਾਇੰਸ ਵੱਲੋਂ ਪੁਰਾਣੇ ਮਾਰੂ ਰੋਗਾਂ ’ਤੇ ਫਤਹਿ ਪਾ ਲੈਣ ਮਗਰੋਂ ਨਵੇਂ ਵਾਇਰਸਾਂ ਨੂੰ ਵਿਕਾਸ ਕਰਨ ਲਈ ਜ਼ਮੀਨ ਦਿੰਦਾ ਹੈ। ਵਿਗਿਆਨੀ ਦੱਸ ਰਹੇ ਹਨ ਕਿ ਹੁਣ ਬਿਮਾਰੀਆਂ ਦੇ ਟੀਕੇ ਖੋਜਣ ਤੋਂ ਵੀ ਮਹੱਤਵਪੂਰਨ ਕਾਰਜ ਇਹ ਉੱਭਰ ਰਿਹਾ ਹੈ ਕਿ ਅਣੂਆਂ ਦੀਆਂ ਉਹਨਾਂ ਵਿਧੀਆਂ ਦਾ ਥਹੁ ਪਾਇਆ ਜਾਵੇ ਜਿੰਨਾਂ ਨਾਲ ਵਾਇਰਸ ਮਨੁੱਖੀ ਰੋਗ ਰੋਧਕ ਸਮਰੱਥਾ ਦੇ ਉੱਪਰ ਦੀ ਪੈਂਦੇ ਹਨ। ਪਰ ਦਵਾਈ ਕੰਪਨੀਆਂ ਦੀ ਇਹਨਾਂ ਖੋਜਾਂ ’ਚ ਕੋਈ ਰੁਚੀ ਨਹੀਂ ਹੈ ਕਿਉਂਕਿ ਉਹਨਾਂ ਨੂੰ ਤਾਂ ਵੈਕਸੀਨਾਂ ਤੋਂ ਮੁਨਾਫੇ ਕਮਾਉਣ ਦੀ ਹੁੰਦੀ ਹੈ। ਉਹਨਾਂ ਦੀ ਰੁਚੀ ਤਾਂ ਨਵੀਂ ਕਿਸਮ ਦੇ ਰੋਗਾਂ ਦੇ ਪੈਦਾ ਹੋ ਜਾਣ ’ਚ ਜ਼ਿਆਦਾ ਹੈ। ਇਹ ਪੂੰਜੀਵਾਦੀ ਪ੍ਰਬੰਧ ਦਾ ਘੋਰ ਅਣ-ਮਨੁੱਖੀ ਚਿਹਰਾ ਹੈ।
ਨਵੇਂ ਰੋਗਾਂ ਦੇ ਉਤਪੰਨ ਹੋਣ ਦਾ ਸੰਬੰਧ ਉਹਨਾਂ ਹਾਲਤਾਂ ਨਾਲ ਬਣਦਾ ਹੈ ਜਿਹੜੀਆਂ ਨਵੇਂ ਵਾਇਰਸਾਂ ਦੇ ਵਿਕਾਸ ਲਈ ਅਧਾਰ ਬਣਦੀਆਂ ਹਨ। ਇਹ ਹਾਲਤਾਂ ਪੂੰਜੀਵਾਦੀ ਨਿਜ਼ਾਮਾਂ ਦੀਆਂ ਆਰਥਿਕ-ਸਮਾਜਿਕ ਹਾਲਤਾਂ ਹਨ। ਜਿਵੇਂ ਕਿ ਬਹੁਕੌਮੀ ਖੇਤੀ ਕਾਰਪੋਰੇਸ਼ਨਾਂ ਦਾ ਵੱਡਾ ਕਾਰੋਬਾਰ ਇਹਨਾਂ ਨਵੇਂ ਵਾਇਰਸਾਂ ਦੇ ਪੈਦਾ ਹੋਣ ਤੇ ਮਹਾਂਮਾਰੀ ’ਚ ਵਟ ਜਾਣ ਲਈ ਸਭ ਤੋਂ ਵੱਡਾ ਦੋਸ਼ੀ ਹੈ। ਇਹ ਅਤਿ-ਆਧੁੁਨਿਕ ਤਰੀਕਿਆਂ ਨਾਲ ਖੇਤੀ @ਚੋਂ ਮੁਨਾਫੇ ਹਾਸਲ ਕਰਦਾ ਹੈ। ਜਾਨਵਰਾਂ ਦਾ ਸ਼ੋਸ਼ਣ ਤੇ ਭਿਆਨਕ ਤਕਨੀਕਾਂ ਇਹਨਾਂ ਦੇ ਢੰਗ ਤਰੀਕਿਆਂ ’ਚ ਸ਼ੁੁਮਾਰ ਹਨ। ਜਿਵੇਂ ਵੱਡੇ ਪੋਲਟਰੀ ਉਦਯੋਗ ਨੇ ਬਰੈਲਰ ਮੁੁਰਗਿਆਂ ਦਾ ਵੱਡਾ ਕਾਰੋਬਾਰ ਚਲਾ ਦਿੱਤਾ ਹੈ ਪਰ ਜੀਨ ਬਦਲਣ ਕਾਰਨ ਇਹ ਸਧਾਰਨ ਮੁੁਰਗਿਆਂ ਨਾਲੋਂ ਅੱਧੀ ਖੁਰਾਕ ਨਾਲ ਪਰ ਤਿੰਨ ਗੁਣਾਂ ਤੇਜ਼ੀ ਨਾਲ ਵਿਕਾਸ ਕਰਦੇ ਹਨ। ਇਹ ਐਟੀਬਾਇਟਿਕ ਦਵਾਈਆਂ ਸਹਾਰੇ ਪਲਦੇ ਹਨ। ਇਹ ਮੁਨਾਫੇ ਦਿੰਦੇ ਹਨ ਪਰ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਖੋਰਾ ਲਾਉਣ ਦਾ ਕਾਰਨ ਬਣਦੇ ਹਨ। ਕਿਉ ਕਿ ਮਨੁੱਖੀ ਸਰੀਰ ’ਚ ਜਾਂਦੇ ਇਹ ਐਟੀਬਾਇਟਿਕ ਰੋਗ ਪ੍ਰਤੀਰੋਧਕ ਸਮਰੱਥਾ ਦੇ ਉਲਟ ਭੁਗਤਦੇ ਹਨ।
ਬਹੁਕੌਮੀ ਖੇਤੀ ਕਾਰਪੋਰੇਸ਼ਨਾਂ ਦਾ ਸਮੁੱਚਾ ਕਾਰੋਬਾਰ ਹੀ ਅਜਿਹਾ ਹੈ ਜਿਹੜਾ ਨਵੇਂ ਵਾਇਰਸਾਂ ਦੇ ਵਿਗਸਣ ਦਾ ਅਧਾਰ ਦਿੰਦਾ ਹੈ। ਇਸਨੇ ਖੇਤੀ ਤੇ ਮਨੁੱਖੀ ਖਾਧ ਖੁਰਾਕ ਦੇ ਖੇਤਰ ’ਚ ਕੁਦਰਤੀ ਮਹੌਲ ਦਾ ਖਾਤਮਾ ਕਰਕੇ ਸਾਰਾ ਮਸਨੂਈ ਮਹੌਲ ਉਸਾਰ ਲਿਆ ਹੈ। ਇਸਨੇ ਪੌਦਿਆਂ, ਪੰਛੀਆਂ ਤੇ ਜਾਨਵਰਾਂ ਦੀਆਂ ਵੱਖ-2ਵੰਨਗੀਆਂ ਦੀ ਥਾਂ ਇਕਸਾਰ ਵੰਨਗੀਆਂ ਪੈਦਾ ਕੀਤੀਆਂ ਹਨ। ਉਹਨਾਂ ਨੂੰ ਕੁਦਰਤੀ ਮਹੌਲ ’ਚੋਂ ਕੱਢ ਕੇ ਚਾਰਦਿਵਾਰੀਆਂ ’ਚ ਕੈਦ ਕਰ ਲਿਆ ਹੈ। ਇਸਨੇ ਬਹੁ-ਵੰਨਗੀਆਂ ’ਚ ਵਿਕਸਤ ਹੋਣ ਵਾਲੀ ਪ੍ਰਤੀਰੋਧਕ ਸਮਰੱਥਾ ਨੂੰ ਬੇਹੱਦ ਕਮਜ਼ੋਰ ਕੀਤਾ ਹੈ। ਜੰਗਲਾਂ ਦੀ ਤਬਾਹੀ ਨੇ ਵਾਤਾਵਰਨ ਵਿਗਾੜਾਂ ਨੂੰ ਤੇਜ਼ ਕਰ ਦਿੱਤਾ ਹੈ। ਜੰਗਲੀ ਤੇ ਕੁਦਰਤੀ ਮਹੌਲ ’ਚ ਪਲਣ ਦੀ ਥਾਂ ਮਨੁੱਖੀ ਖਾਧ ਖੁਰਾਕ ਬਣਨ ਵਾਲੇ ਜਾਨਵਰ ਗੈਰ-ਕੁੁਦਰਤੀ ਢੰਗ ਨਾਲ ਸਿਰਜੇ ਗਏ ਮਸਨੂਈ ਮਹੌਲ ’ਚ ਵੱਡੇ ਹੁੰਦੇ ਹਨ। ਕੁਦਰਤੀ ਵਾਤਾਵਰਨ ’ਚ ਪਲਣ-ਰਹਿਣ ਵਾਲੇ ਜੀਵਾਂ ’ਚ ਪ੍ਰਤੀਰੋਧਕ ਸਮਰੱਥਾ ਜ਼ਿਆਦਾ ਹੁੰਦੀ ਹੈ, ਜਦ ਕਿ ਫੈਕਟਰੀ-ਨੁੁਮਾ ਫਾਰਮਾਂ ’ਚ ਰੱਖੇ ਜੀਵਾਂ ’ਚ ਇਹ ਬੇਹੱਦ ਘਟ ਰਹੀ ਹੈ। ਇਹਨਾਂ ’ਚ ਵਿਗਸਦੇ ਤੇ ਫੈਲਦੇ ਵਾਇਰਸਾਂ ਦਾ ਮਨੁੱਖਾਂ ਤੱਕ ਸੰਚਾਰ ਹੁੰਦਾ ਹੈ ਤੇ ਇਹ ਤਬਾਹਕੁੰੁਨ ਹੋ ਨਿੱਬੜਦੇ ਹਨ। ਬਹੁਕੌਮੀ ਕਾਰਪੋਰੇਸ਼ਨਾਂ ਵੱਲੋਂ ਖੇਤੀ ਰਾਹੀਂ ਪੈਦਾ ਕੀਤੀ ਜਾ ਰਹੀ ਖਾਧ-ਖੁਰਾਕ ਬੁਨਿਆਦੀ ਤੌਰ ’ਤੇ ਮੁਨਾਫ਼ੇ ਦੀਆਂ ਲੋੜਾਂ ’ਤੇ ਅਧਾਰਿਤ ਹੈ ਅਤੇ ਇਹਨਾਂ ਮੁਨਾਫਿਆਂ ਦੀ ਗਰੰਟੀ ਲਈ ਸਭਨਾਂ ਮੁੁਲਕਾਂ ਦੀਆਂ ਹਕੂਮਤਾਂ ਸਭ ਤਰ੍ਹਾਂ ਦੇ ਨਿਯਮਾਂ-ਕਾਨੂੰਨਾਂ ਨੂੰ ਖਾਰਜ ਕਰਕੇ ਉਹਨਾਂ ਨੂੰ ਮਰਜ਼ੀ ਕਰਨ ਦੀ ਖੁੱਲ ਦੇ ਰਹੀਆਂ ਹਨ। ਪਛੜੇ ਮੁੁਲਕਾਂ ’ਚ ਸਸਤੀ ਜ਼ਮੀਨ ਅਤੇ ਸਸਤੀ ਕਿਰਤ ਦੀ ਲੁੱਟ ਦੇ ਅਧਾਰ’ਤੇ ਏਥੇ ਪੰਛੀਆਂ-ਜਾਨਵਰਾਂ ਦੇ ਵੱਡੇ ਭੰਡਾਰ ਕੀਤੇ ਜਾਂਦੇ ਹਨ ਤੇ ਜਿਹੜੇ ਮਗਰੋਂ ਦੁਨੀਆਂ ਦੇ ਕੋਨੇ ਕੋਨੇ ’ਚ ਪਹੁੰਚਦੇ ਹਨ। ਜਿਣਸਾਂ ਦੀਆਂ ਕੌਮਾਂਤਰੀ ਲੜੀਆਂ ਜ਼ਰੀਏ ਪੂੰਜੀਵਾਦੀ ਸੰਸਾਰੀਕਰਨ ਆਪਣੇ ਆਪ ’ਚ ਹੀ ਇਹਨਾਂ ਵਾਇਰਸਾਂ ਨੂੰ ਦੇਸ਼ਾਂ ਦੇਸ਼ਾਂਤਰਾਂ ਤੱਕ ਫੈਲਾਉਣ ਦਾ ਸਾਧਨ ਹੈ। ਇਸ ਸੰਸਾਰੀਕਰਨ ਨੇ ਬਿਮਾਰੀਆਂ ਦਾ ਵੀ ਸੰਸਾਰੀਕਰਨ ਕਰ ਦਿੱਤਾ ਹੈ। ਸਾਡੇ ਮੁਲਕ ’ਚ ਨਵੇਂ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦੇ ਅਸਰ ਸਿਰਫ਼ ਆਰਥਿਕ ਖੇਤਰ ਤੱਕ ਸੀਮਤ ਰਹਿਣ ਵਾਲੇ ਨਹੀਂ ਹਨ, ਸਗੋਂ ਇਹ ਮਨੁੱਖੀ ਖਾਧ-ਖੁਰਾਕ ਨੂੰ ਹੋਰ ਵਧੇਰੇ ਗੈਰ-ਕੁਦਰਤੀ ਬਣਾਉਣ ਵਾਲੇ ਹੋਣਗੇ। ਇਉ ਹੋਰ ਵਧੇਰੇ ਮਾਰੂ ਬਿਮਾਰੀਆਂ ਲਈ ਜ਼ਮੀਨ ਸਿਰਜੀ ਜਾ ਰਹੀ ਹੈ। ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰੋਨਾ ਵਾਇਰਸ ਵਰਗੇ ਰੋਗਾਂ ਦੀ ਜੰਮਣ ਭੋਂਇ ਦੇ ਖਿਲਾਫ਼ ਬਣਦਾ ਸੰਘਰਸ਼ ਵੀ ਹੈ ਜਿਸ ਨੂੰ ਇਹ ਖੇਤੀ ਕਨੂੰਨ ਕਾਰਪੋਰੇਟ ਖੇਤੀ ਮਾਡਲ ਰਾਹੀਂ ਬਣਾਉਣ ਜਾ ਰਹੇ ਹਨ।
(ਪਿਛਲੇ ਵਰ੍ਹੇ ਦੀ ਇੱਕ ਲਿਖਤ ’ਚੋਂ)
No comments:
Post a Comment