ਠੇਕਾ ਖੇਤੀ : ਕਾਰਪੋਰੇਟ ਫਸਲਦਾਰੀ ਦਾ ਹਮਲਾ
ਕਿਸੇ ਪਾਠਕ ਵੱਲੋਂ
ਇਹ ਸੁਆਲ ਪੁੱਛਿਆ ਗਿਆ ਹੈ ਕਿ ਇਹਨਾਂ ਕਾਨੂੰਨਾਂ ਦੇ ਸਿੱਟੇ ਵਜੋਂ ਭਾਰਤ ਦੀ ਖੇਤੀ ਜੇ ਕਾਰਪੋਰੇਟ
ਖੇਤੀ ’ਚ ਬਦਲ ਜਾਂਦੀ ਹੈ, ਤਾਂ ਇਹਦੇ ਨਤੀਜੇ ਕੀ ਹੋਣਗੇ? ਇਸ ਬਾਰੇ ਇੱਕ ਕਾਫੀ ਘਚੋਲੇ ਵਾਲਾ ਪ੍ਰਸ਼ਨ ਹੈ ਜਿਹਦੇ
ਬਾਰੇ ਕਾਫ਼ੀ ਲੋਕਾਂ ਨੂੰ ਸਪਸ਼ਟਤਾ ਨਹੀਂ ਹੈ। ਉਹ ਇਹ ਐ ਕਿ ਠੇਕਾ ਖੇਤੀ ਤੇ ਕਾਰਪੋਰੇਟ ਖੇਤੀ ’ਚ ਵਖਰੇਵਾਂ ਕੀਤਾ ਜਾਣਾ ਚਾਹੀਦੈ। ਇਹ ਦੋਵੇਂ ਚੀਜ਼ਾਂ
ਇੱਕੋ ਗੱਲ ਨਹੀਂ ਹਨ। ਕਾਰਪੋਰੇਟ ਖੇਤੀ ਦਾ ਮਤਲਬ ਹੈ, ਕਾਰਪੋਰੇਟਾਂ ਵੱਲੋਂ ਸਿੱਧਾ ਜ਼ਮੀਨਾਂ ਨੂੰ ਆਪਣੇ ਹੱਥ ’ਚ ਲੈ ਕੇ ਖੈਤੀਬਾੜੀ ਕਰਨੀ। ਵੱਡੇ ਫਾਰਮਾਂ ’ਤੇ ਕਾਰਪੋਰੇਟ ਕੰਪਨੀਆਂ ਨੇ ਸਿੱਧੇ ਰੂਪ ’ਚ ਖੇਤੀ ਕਰਨੀ। ਇਹੋ ਅੰਸ਼ ਵੀ ਜਿਵੇਂ ਖੇਤੀਬਾੜੀ ਨੂੰ ਕੰਟਰੋਲ
ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਅੰਸ਼ ਵੀ ਆਊਗਾ,
ਕੁਸ਼ ਨਾ ਕੁਸ਼ ਵਧੂਗਾ ਪਰ
ਜ਼ਿਆਦਾ ਵੱਡੀ ਗੱਲ ਜੋ ਇਹਨਾਂ ਦੇ ਨਤੀਜੇ ਵਜੋਂ, ਇਹਨਾਂ ਦੇ ਲਾਗੂ ਹੋਣ ਦੇ ਨਤੀਜੇ ਵਜੋਂ, ਵਾਪਰ ਸਕਦੀ ਹੈ, ਉਹ ਇਹ ਹੈ ਕਿ ਠੇਕਾ
ਖੇਤੀ ਦਾ ਪਸਾਰਾ ਹੋਵੇ, ਠੇਕਾ ਖੇਤੀ ਦੇ
ਪਸਾਰੇ ਦਾ ਮਤਲਬ ਇਹ ਹੈ ਕਿ ਜੇ ਕਾਰਪੋਰੇਸ਼ਨਾਂ, ਖੇਤੀ ਕਾਰਪੋਰੇਸ਼ਨਾਂ ਦਾ, ਖੇਤੀ ’ਤੇ ਕੰਟਰੋਲ ਵਧੂਗਾ, ਕੰਟਰੋਲ ਏਸ ਪੱਖੋਂ ਵੀ ਵਧੂਗਾ ਕਿ ਖਾਦਾਂ ਦੀ ਵਰਤੋਂ
ਕਿਵੇਂ ਹੋਣੀ ਐ, ਕੀੜੇਮਾਰ ਦਵਾਈਆਂ
ਦੀ ਵਰਤੋਂ ਕਿਵੇਂ ਹੋਣੀ ਐ, ਖੇਤੀ ਮਸ਼ੀਨਰੀ ਦੀ
ਵਰਤੋਂ ਕਿਵੇਂ ਹੋਣੀ ਐ ਤੇ ਉਨਾਂ ਦੀ ਨਿਗਰਾਨੀ ਥੱਲੇ ਹੋਣੀ ਐ। ਇਹ ਪੱਖ ਵੀ ਵਧੂਗਾ ਪਰ ਸਭ ਤੋਂ
ਵੱਧ ਮਹੱਤਵਪੂਰਨ ਜੋ ਪੱਖ ਹੈ, ਉਹ ਇਹ ਹੈ ਕਿ ਖੇਤੀ
ਦੀ ਉੱਪਜ ’ਤੇ ਕਾਰਪੋਰੇਸ਼ਨਾਂ
ਦੀ ਅਜਾਰੇਦਾਰੀ , ਉਨਾਂ ਦਾ ਕੰਟਰੋਲ,
ਖੇਤੀ ਦੀ ਉੱਪਜ ਨੂੰ ਉਨਾਂ
ਵੱਲੋਂ ਹਥਿਆ ਲੈਣਾ। ਏਸ ਪੱਖੋਂ ਠੇਕਾ ਖੇਤੀ ਦੇ ਮਾਮਲੋ ’ਚ ਨਿਸ਼ਾਨਾ ਖੇਤੀ ਦੀ ਉੱਪਜ ਹੈ, ਜ਼ਮੀਨ ਨਾਲੋਂ ਵੱਧ ਉੱਪਜ ਨਿਸ਼ਾਨਾ ਹੈ। ਇਸ ਤਰਾਂ ਨਾਲ
ਅਸੀਂ ਕਹਿ ਸਕਦੇ ਹਾਂ ਕਿ ਕਾਰਪੋਰੇਟ ਸ਼੍ਰੇਣੀ ਦਾ ਇੱਕ ਹੋਰ ਲੜ ਸਾਹਮਣੇ ਆਊਗਾ। ਉਹ ਜਿਹੜੀ
ਕਾਰਪੋਰੇਟ ਪੂੰਜੀਪਤੀ ਸ਼੍ਰੇਣੀ ਐ, ਉਹਦਾ ਇੱਕ ਵਿਸ਼ੇਸ਼
ਰੂਪ, ਜਿਸਨੂੰ ਤੁਸੀਂ ਫਸਲਦਾਰ ਕਹਿ
ਸਕਦੇ ਹੋ, ਜਿਹੜਾ ਜਿੰਮੀਂਦਾਰ
ਨਾਲੋਂ ਅਲੱਗ ਹੈ। ਇੱਕ ਫਸਲਦਾਰਾਂ ਦੀ ਸ਼੍ਰੇਣੀ ਜਿਹੜੀ ਵੱਡੇ ਖੇਤੀ ਰਕਬਿਆਂ ਅਤੇ ਪੈਦਾ ਹੋਈ ਉੱਪਜ
ਨੂੰ ਹਥਿਆਉਦੀ ਹੈ, ਉਹਦੇ ਥੱਲੇ ਵੱਡੇ
ਜਿੰਮੀਂਦਾਰਾਂ ਦੀ ਸ਼੍ਰੇਣੀ, ਉਹ ਸ਼੍ਰੇਣ ਆਪਣੀ ਲੁੱਟ
ਨੂੰ ਵਧਾਉਣ ਲਈ ਜਦੋਂ ਕਾਰਪੋਰੇਟ ਦੇ ਰਾਹੀਂ ਖੇਤੀ ਹੋ ਰਹੀ ਹੈ, ਖੇਤੀ ਦੀ ਉੱਪਜ ਦਾ, ਉਹਦੀ ਪੈਦਾਵਾਰ ਦਾ, ਉਹਦੇ ਮੁਨਾਫਿਆਂ ਦਾ ਕਾਫੀ ਹਿੱਸਾ ਕਾਰਪੋਰੇਟ ਹਥਿਆਉਦੇ
ਨੇ। ਇਹ ਚੀਜ਼ ਜਿੰਮੀਂਦਾਰਾਂ ਦੀ, ਜਿਹੜੀ ਵੱਡੇ
ਜਿੰਮੀਂਦਾਰਾਂ ਦੀ ਸ਼੍ਰੇਣੀ ਐ, ਉਹਦੇ ਵਾਸਤੇ ਇੱਕ
ਹਾਲਤ ਪੈਦਾ ਕਰੂਗੀ ਕਿ ਉਹ ਆਪਣਾ ਥੋੜਾ ਬਹੁਤਾ ਜੋ ਵੀ ਕਸਾਰਾ ਹੈ ਉਹਦਾ ਭਾਰ ਗਰੀਬ ਲੋਕਾਂ ’ਤੇ ਸੁੱਟੇ। ਇਸ ਗੱਲ ਦਾ ਸਾਧਨ ਕਿਹੜੀ ਚੀਜ਼ ਬਣੂਗੀ,
ਇਹਦਾ ਸਾਧਨ ਬਣੂਗੀ ਜ਼ਮੀਨਾਂ
ਖੁਹਾ ਚੁੱਕੇ ਕਿਸਾਨਾਂ ਤੇ ਬੇਜ਼ਮੀਨੇ ਖੇਤ ਮਜ਼ਦੂਰ, ਜਿੰਨਾਂ ਵਾਸਤੇ ਸ਼ਹਿਰਾਂ ’ਚ ਵੀ ਰੁਜ਼ਗਾਰ ਦੇ
ਕੋਈ ਮੌਕੇ ਨਹੀਂ । ਜਨਤਾ ਦੀ ਇਹ ਸੰਖਿਆ ਸਸਤੀ ਮਜ਼ਦੂਰੀ ਮੁਹੱਈਆ ਕਰੂਗੀ, ਬੰਧੂਆ ਜੀਵਨ ਹਾਲਤਾਂ, ਕੰਮ ਦੀਆਂ ਬੰਧੂਆ ਹਾਲਤਾਂ ਠੋਸਣ ਦੇ ਵੱਡੇ ਜ਼ਮੀਨਾਂ
ਵਾਲਿਆਂ ਨੂੰ ਮੌਕੇ ਮੁਹੱਈਆ ਕਰੂਗੀ। ਏਸ ਢੰਗ ਨਾਲ ੁਲੁੱਟ ’ਚੋਂ ਆਪਣੇ ਹਿੱਸੇ ਦੇ ਪਹਿਲੇ ਪੱਧਰ ਨੂੰ ਬਰਕਰਾਰ ਰੱਖਣ
ਜਾਂ ਕੁਸ਼ ਨਾ ਕੁਸ਼ ਵਧਾਉਣ ਦਾ ਮੌਕਾ ਦੇਊਗੀ। ਸੋ ਵਧੇਰੇ ਜਿਹੜਾ ਰੂਪ ਐ ਬੰਧੂਆ ਮਜ਼ਦੂਰੀ ਦੇ ਜਿਹੜੇ
ਰੂਪ ਨੇ, ਉਹ ਅਲੋਪ ਨਹੀਂ ਹੋਣ
ਜਾ ਰਹੇ ਤੇ ਵੱਡੀ ਜ਼ਮੀਨ ਮਾਲਕੀ ਦੇ ਸਿਰ ’ਤੇ ਜਿਹੜੀ ਲੁੱਟ ਹੈ,
ਉਹ ਅਲੋਪ ਨਹੀਂ ਹੋਣ ਜਾ ਰਹੀ
। ਕੁਸ਼ ਪੱਖਾਂ ਤੋਂ ਜਿਹੜੇ ਪਛੜੇ ਲੱਛਣ ਨੇ ਖੇਤੀਬਾੜੀ ਦੇ, ਉਹਨਾਂ ਲੱਛਣਾਂ ਦੇ ਵੀ ਅੱਗੇ ਵਧਣ ਦੀਆਂ ਸੰਭਾਵਨਾਵਾਂ
ਨੇ। ਏਹੋ ਜਿਹੇ ਨਤੀਜੇ, ਜੇ ਸਭ ਕੁਝ ਲਾਗੂ
ਹੁੰਦੈ, ਤਾਂ ਏਹੋ ਜਿਹੇ ਨਤੀਜੇ ਆਉਣ
ਦੀਆਂ ਸੰਭਾਵਨਾਵਾਂ ਬਣਦੀਆਂ ਨੇ। ਸੋ ਏਸ ਪੱਖੋਂ ਕਾਰਪੋਰੇਟ ਖੇਤੀ ਦਾ ਅੰਸ਼ ਆਊਗਾ, ਕੁਸ਼ ਵਧੂਗਾ ਵੀ, ਜੇ ਸਭ ਕੁੱਝ ਹੁੰਦੈ, ਪਰ ਉਹ ਮੁੱਖ ਨਤੀਜਾ ਨਹੀਂ ਹੋਊਗਾ। ਏਸ ਗੱਲ ਦਾ,
ਏਸ ਗੱਲ ਬਾਰੇ ਸੁਚੇਤ ਹੋਣ
ਨਾਲ ਖੇਤ ਮਜ਼ਦੂਰਾਂ ਦੀ ਜ਼ਮੀਨੀਂ ਸੁਧਾਰਾਂ ਦੇ ਮਾਮਲੇ ’ਤੇ ਤੇ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੂੰ ਉਠਾਉਣ ਦਾ
ਜਿਹੜਾ ਮਹੱਤਵ ਐ ਉਹ ਬਹੁਤ ਜ਼ਿਆਦਾ ਵਧ ਜਾਂਦਾ ਹੈ ਤੇ ਉਸ ਮਹੱਤਵ ਦੀ ਪਛਾਣ ਕੀਤੀ ਜਾਣੀ ਚਾਹੀਦੀ
ਹੈ।
No comments:
Post a Comment