ਫਿਰਕੂ ਜਨੂੰਨੀ ਨਫ਼ਰਤ ਦੀ ਕੋਝੀ ਨੁਮਾਇਸ਼
ਯੋਗੀ ਅਦਿੱਤਿਆ ਨਾਥ ਦੇ ਰਾਜ ਭਾਗ ਹੇਠਲੇ ਉੱਤਰ ਪ੍ਰਦੇਸ਼
ਸੂਬੇ ’ਚੋਂ ਔਰਤਾਂ, ਦਲਿਤਾਂ ਅਤੇ ਮੁਸਲਮਾਨਾਂ ਉੱਪਰ ਧੌਂਸ ਜਮਾਉਣ ਤੇ ਜਬਰ
ਢਾਹੁਣ ਦੀਆਂ ਰਿਪੋਰਟਾਂ ਅਕਸਰ ਹੀ ਅਖਬਾਰਾਂ ’ਚ ਛਪਦੀਆਂ ਜਾਂ ਇਲੈਕਟਰੋਨਿਕ ਮੀਡੀਆ/ਸੋਸ਼ਲਮੀਡੀਆ ’ਤੇ ਆਉਦੀਆਂ ਰਹਿੰਦੀਆਂ ਹਨ। ਹੁਣ ਫਿਰ ਰੌਂਗਟੇ ਖੜੇ ਕਰਨ
ਵਾਲੀ ਇੱਕ ਹੋਰ ਖਬਰ ਪਿ੍ਰੰਟ ਤੇ ਇਲੈਕਰੋਨਿਕ ਮੀਡੀਆ ’ਚ ਭਖਵੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗਾਜੀਆਬਾਦ ਜਿਲੇ
’ਚ ਡਸਨਾ ਵਿਖੇ ਸ਼ਿਵ ਸ਼ਕਤੀ ਧਾਮ
ਮੰਦਰ ’ਚ ਅਣਭੋਲ ’ਚ ਹੀ ਪਾਣੀ ਪੀਣ ਦਾਖਲ ਹੋਏ 14-ਸਾਲਾ ਮੁਸਲਿਮ ਬੱਚੇ ਉੱਪਰ ਮੰਦਰ ਪ੍ਰਬੰਧਕਾਂ ਵੱਲੋਂ
ਕਸਾਈਆਂ ਵਾਂਗ ਬੇਤਹਾਸ਼ਾ ਕਹਿਰ ਢਾਹੁਣ ਅਤੇ ਕੁਟਾਪੇ ਅਤੇ ਡੰਡਿਆਂ ਦੇ ਨੀਲਾਂ ਨਾਲ ਪੁਣੇ ਉਸ ਦੇ
ਪਿੰਡੇ ਦੀਆਂ ਹੌਲਨਾਕ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ।
ਬੇਕਸੂਰ ਬੱਚੇ ੳੱੁਪਰ ਇਹ ਹੈਂਸਿਆਰੀ ਕਾਰਵਾਈ ਮੰਦਰ ’ਚ ਰਹਿਣ ਵਾਲੇ ਤੇ ਮੰਦਰ ਮੁਖੀ ਦੇ ਇੱਕ ਅਨਿਨ ਸੇਵਕ
ਝਿੰਗੀ ਨੰਦਨ ਯਾਦਵ ਵੱਲੋਂ ਅੰਜ਼ਾਮ ਦਿੱਤੀ ਗਈ। ਜਦ ਫਿਰਕੂ ਜਨੂੰਨੀ ਨਫ਼ਰਤ ’ਚ ਗੜੁੱਚ ਇਸ ਹਿੰਦੂਤਵੀ ਸੇਵਕ ਨੂੰ ਇਹ ਪਤਾ ਲੱਗਿਆ ਕਿ
ਪਾਣੀ ਪੀਣ ਮੰਦਰ ’ਚ ਵੜਿਆ ਇਹ ਬੱਚਾ
ਮੁਸਲਿਮ ਹੈ ਤਾਂ ਉਸ ਦੀ ਨਫ਼ਰਤ ਭੜਕ ੳੱੁਠੀ ਤੇ ਉਸ
ਨੇ ਬੱਚੇ ’ਤੇ ਨਾ ਸਿਰਫ ਅੰਨਾਂ
ਕਹਿਰ ਢਾਹਿਆ ਸਗੋ ਇਸ ਦੀ ਉਚੇਚ ਨਾਲ ਵੀਡੀਓ ਬਣਾਈ ਤੇ ਹਿੰਦੂ ਏਕਤਾ ਸੰਘ ਦੇ ਇੰਸਟਾਗਰਾਮ ਹੈਂਡਲ ’ਤੇ ਇਸ ਨੂੰ ਹੁੱਬ ਕੇ ਪਾਇਆ। ਇਸ ਦੇ ਗੁਪਤ ਅੰਗਾਂ ’ਤੇ ਮਿਥ ਕੇ ਠੁੱਡੇ ਮਾਰੇ ਗਏ ਤੇ ਉਸ ਨੂੰ ਧਰਤੀ ’ਤੇ ਪਟਕਾਇਆ ਗਿਆ। ਹਿੰਦੂਤਵੀ ਫਿਰਕਾਪ੍ਰਸਤਾਂ ਨੇ
ਇੰਸਟਾਗਰਾਮ ’ਤੇ ਪਾਈ ਵੀਡੀਓ ਦੇ
ਜਵਾਬ ’ਚ ਇਸ ‘‘ਬਹਾਦਰਾਨਾ ਕਾਰਵਾਈ’’ ਲਈ ਸ਼ਿ੍ਰੰਗੀ
ਨੰਦਨ ਯਾਦਵ ਵੱਲੋਂ ਉਸ ਦੇ ਗੁਪਤ ਅੰਗਾਂ ਨੂੰ ਠੁੱਡਿਆਂ ਦਾ ਨਿਸ਼ਾਨਾ ਬਣਾਉਣ ਦੀ ਵਿਸ਼ੇਸ਼
ਤੌਰ ’ਤੇ ਪ੍ਰਸੰਸ਼ਾ ਕਰਦਿਆਂ
ਟਿੱਪਣੀਆਂ ਪਾਈਆਂ: ‘‘ਮੁੱਲੇ ਕੋ ਨਿਪੁੰਸਕ
ਬਣਾ ਦੀਆ, ਭਾਈ ਕਿਆ ਮਸਤ
ਆਦਮੀ ਹੋ ਆਪ।’’ ਫਿਰਕੂ ਨਫ਼ਰਤ ਨਾਲ ਲਬਰੇਜ਼ ਬਿਮਾਰ ਜ਼ਹਿਨੀਅਤ ਦੀ ਇਸ ਤੋਂ
ਵੱਧ ਕਰੂਰ ਤੇ ਉੱਘੜਵੀਂ ਨੁਮਾਇਸ਼ ਹੋਰ ਕੀ ਹੋ ਸਕਦੀ ਹੈ?
ਹਿੰਦੂਤਵੀ ਅੰਨੇਂ ਭਗਤਾਂ ਨੂੰ ਛੱਡ ਕੇ ਆਮ ਲੋਕਾਂ ’ਚ ਹੁੰਦੀ ਥੂਹ-ਥੂਹ ਤੋਂ ਬਚਣ ਲਈ ਤਰਾਂ ਤਰਾਂ ਦੇ
ਤੋਤਕੜੇ ਘੜੇ ਗਏ। ਕੁਟਾਪਾ ਕਰਨ ਵਾਲੇ ਮੁਜ਼ਰਮ ਸ਼ਿ੍ਰੰਗੀ ਨੰਦਨ ਦਾ ਕਹਿਣਾ ਸੀ ਉਹ ਸ਼ਿਵਲਿੰਗ ਉੱਪਰ
ਥੁੱਕ ਰਿਹਾ ਸੀ, ਮੰਦਰ ਦੇ ਇੱਕ
ਪੁਜਾਰੀ ਨੇ ਕਿਹਾ ਕਿ ਉਹ ਚੋਰੀ ਕਰਨ ਆਇਆ ਸੀ, ਫਿਰ ਕਿਹਾ ਗਿਆ ਕਿ ਉਸ ਨੂੰ ਮੁਸਲਮਾਨਾਂ ਤੇ ਖੱਬੇ ਪੱਖੀਆਂ ਨੇ ਸਾਜਿਸ਼ ਕਰਕੇ ਮੰਦਰ ਨੂੰ
ਅਪਵਿੱਤਰ ਕਰਨ ਦੇ ਉਦੇਸ਼ ਨਾਲ ਭੇਜਿਆ ਗਿਆ ਸੀ ਤੇ ਸਿਰਾ ਉਦੋ ਹੋ ਗਿਆ ਜਦ ਭਾਜਪਾ ਦੇ ਘੋਰ ਫਿਰਕੂ
ਤੇ ਦੰਗੇਬਾਜ ਆਗੂ ਕਪਿਲ ਮਿਸ਼ਰਾ ਤੇ ਸਵਰਾਜਿਆ ਪੋਰਟਲ ਦੀ ਐਡੀਟਰ ਸਵਾਤੀ ਗੋਇਲ ਸ਼ਰਮਾ ਨੇ ਇਹ ਕਹਿ
ਦਿੱਤਾ ਕਿ ਬੱਚੇ ਨੂੰ ਇਸ ਲਈ ਕੁੱਟਿਆ ਗਿਆ ਕਿਉਕਿ ਉਹ ਸ਼ਿਵ ਲਿੰਗ ਉਪਰ ਮੂਤ ਕਰਦਾ ਫੜਿਆ ਗਿਆ ਸੀ।
ਇਸ ਦੇ ਸਬੂਤ ਵਜੋਂ ਉਹਨਾਂ ਨੇ ਸ਼ਿਵ ਲਿੰਗ ’ਤੇ ਪਿਸ਼ਾਬ ਕਰ ਰਹੇ ਵਿਅਕਤੀ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਜੋ ਹਿੰਦੂਤਵੀ ਚੈਨਲਾਂ ਸਾਈਬਰ
ਸਿਪਾਹੀ, ਸੁਦਰਸ਼ਨ ਟੀ ਵੀ ਤੇ
ਕੁੱਝ ਹੋਰ ਚੈਨਲਾਂ ਨੇ ਖੂਬ ਉਛਾਲੀ। ਪਰ ਛੇਤੀ ਹੀ ਇਸ ਫਰੇਬੀ ਖੇਡ ਦਾ ਭਾਂਡਾ ਫੁੱਟ ਗਿਆ ਜਦ ਇਹ
ਪ੍ਰਮਾਣਿਤ ਹੋ ਗਿਆ ਕਿ ਇਹ ਅਖੌਤੀ ਵੀਡੀਓ 2018 ’ਚ ਵਿਸਾਖਾਪਟਨਮ ਦੇ ਇੱਕ ਮੰਦਰ ’ਚ ਘਟੀ ਘਟਨਾ ਦੀ
ਹੈ। ਇਹ ਸੱਚਾਈ ਇਕ ਵਾਰ ਫਿਰ ਪੁਸ਼ਟ ਹੋ ਗਈ ਕਿ ਆਪਣੇ ਫਿਰਕੂ ਮਨਸੂਬਿਆਂ ਦੀ ਪੂਰਤੀ ਲਈ ਇਹ
ਹਿੰਦੂਤਵੀ ਅਨੁਸਰ ਕਿਸ ਹੱਦ ਤੱਕ ਨਿੱਘਰ ਸਕਦੇ ਹਨ। ਪੁਲਸ
ਨੇ ਭਾਰੀ ਬਦਨਾਮੀ ਤੋਂ ਡਰਦਿਆਂ ਭਾਵੇਂ ਰਸਮੀ ਤੌਰ ’ਤੇ ਛੇਤੀ ਹੀ ਸ਼ਿ੍ਰੰਗੀ ਨੰਦਨ ਯਾਦਵ ਨੂੰ ਗਿ੍ਰਫਤਾਰ ਕਰ
ਲਿਆ ਪਰ ਉਸ ਵਿਰੁੱਧ ਜੁਰਮ ਦੀਆਂ ਬਣਦੀਆਂ ਧਾਰਾਵਾਂ ਨਹੀਂ ਕੀਤੀਆਂ। ਜਮਾਨਤਯੋਗ ਪੋਲਾ-ਪਤਲਾ ਕੇਸ
ਬਣਾਇਆ ਗਿਆ। ਪੁਲਿਸ ਨੇ ਜਮਾਨਤ ਦੇਣ ਦਾ ਰਸਮੀ ਵਿਰੋਧ ਵੀ ਨਹੀਂ ਕੀਤਾ। ਨਤੀਜੇ ਵਜੋਂ ਮੁਜ਼ਰਮ ਬਾਹਰ
ਆ ਗਿਆ ਹੈ ਤੇ ਮੀਡੀਆ ’ਚ ਇੰਟਰਵਿਊ ਦੇ ਕੇ
ਆਪਣੀ ਕਾਰਵਾਈ ਨੂੰ ਜਾਇਜ਼ ਠਹਿਰਾ ਕੇ ਫਿਰਕੂ ਜ਼ਹਿਰ ਫੈਲਾ ਰਿਹਾ ਹੈ।
ਇਸ ਸ਼ਿਵ ਸ਼ਕਤੀ ਧਾਮ ਮੰਦਰ ਡਸਨਾ ਦੇਵੀ ਦਾ ਮੁਖੀ-ਯਤੀ
ਨਰਸਿੰਘ ਨੰਦ ਸਰਸਵਤੀ -ਆਪ ਇੱਕ ਬਦਨਾਮ ਕੱਟੜ ਹਿੰਦੂਤਵੀ ਜਨੂੰਨੀ ਤੇ ਦੰਗੇਬਾਜ ਹੈ ਜੋ ਅਕਸਰ ਹੀ
ਮੁਸਲਿਮ ਧਰਮੀਆਂ ਦੇ ਖਿਲਾਫ ਅੱਗ ਉਗਲਦਾ ਰਹਿੰਦਾ ਹੈ। ਕਪਿਲ ਮਿਸ਼ਰਾ, ਸਵਾਤੀ ਗੋਇਲ ਤੇ ਹੋਰ ਅਨੇਕ ਫਿਰਕੂ ਤੇ ਦੰਗੇਬਾਜ ਅਨੁਸਰ
ਇਸ ‘‘ਧਰਮ ਗੁਰੂ’’ ਦੇ ਹੀ ਪੈਰੋਕਾਰ ਹਨ। ਹਿੰਦੂ ਏਕਤਾ ਸੰਘ ਦੇ ਇੰਸਟਾਗਰਾਮ
ਹੈਂਡਲ ’ਤੇ ਸ਼ਿਵ ਸ਼ਕਤੀ ਧਾਮ ਵੱਲੋਂ
ਹਥਿਆਰਾਂ ਦੀ ਟਰੇਨਿੰਗ ਤੇ ਹਥਿਆਰ ਦੇਣ ਅਤੇ ਹਿੰਦੂ ਕਾਜ ਲਈ ਵਲੰਟੀਅਰਾਂ ਨੂੰ ਟਰੇਂਡ ਕਰਨ ਦਾ ਦੋ
ਸਾਲਾ ਕੋਰਸ ਚਲਾਉਣ ਦੇ ਜਾਹਰਾ ਇਸ਼ਤਿਹਾਰ ਦਿੱਤੇ ਜਾਂਦੇ ਹਨ। ਸ਼ਾਹੀਨ ਬਾਗ ’ਚ ਹਿੰਸਕ ਕਾਰਵਾਈਆਂ ਕਰਨ ਤੇ ਮਗਰੋਂ ਦਿੱਲੀ ’ਚ ਮੁਸਲਿਮ ਵਿਰੋਧੀ ਦੰਗਿਆਂ ਨੂੰ ਭੜਕਉਣ ’ਚ ਇਸ ‘ਮਹਾਰਾਜ’ ਜੀ ਦਾ ਰੋਲ ਕਿਸੇ
ਵੀ ਸੁਚੇਤ ਵਿਅਕਤੀ ਤੋਂ ਗੁੱਝਾ ਨਹੀਂ ਪਰ ਜਦ ਰਾਜ ਭਾਗ ਦੇ ਮਾਲਕ ਹੀ ਖੁਦ ਅਜਿਹੇ ਨਫ਼ਰਤ-ਪਸਾਰੇ ਦੇ
ਵਣਜਾਰੇ ਹੋਣ ਤਾਂ ਫਿਰ ਇਹਨੂੰ ਰੋਕਣਾ ਕੀਹਨੇ ਹੈ, ਹੱਲਾਸ਼ੇਰੀ ਹੀ ਦੇਣੀ ਹੈ।
ਭਗਵੇਂ ਚੋਲਿਆਂ ’ਚ ਸਜੀਆਂ ਇਹ ਅਖੌਤੀ ਧਰਮ ਸਖਸ਼ੀਅਤਾਂ ਦਰਅਸਲ ਘੋਰ ਫਿਰਕੂ
ਨਫ਼ਰਤ ਦਾ ਛਾਣਾ ਦਿੰਦੀਆਂ ਹਨ ਤੇ ਫਿਰਕੂ ਪਾਟਕ, ਹਿੰਸਾ ਤੇ ਦੰਗੇ ਭੜਕਾਉਣ ਦੀਆਂ ਮੁਜ਼ਰਮ ਚਲਦੀਆਂ ਫਿਰਦੀਆਂ ਪਾਪੀ ਸੂਰਤਾਂ ਹਨ। ਇਸ ਲਈ ਇਹ ਹਰ
ਉਸ ਮੌਕੇ ਦੀ ਤਾੜ ’ਚ ਰਹਿੰਦੀਆਂ ਹਨ
ਜਿਸ ਨੂੰ ਇਸ ਚੰਦਰੇ ਮਨੋਰਥ ਲਈ ਵਰਤਿਆ ਜਾ ਸਕੇ। ਰਾਜ ਭਾਗ ’ਤੇ ਕਾਬਜ ਮੌਜੂਦਾ ਸੰਘੀ ਲਾਣੇ ਵੱਲੋਂ ਇਹਨਾਂ ਨੂੰ ਪੂਰਾ
ਥਾਪੜਾ ਤੇ ਹਮਾਇਤ ਹਾਸਲ ਹੈ। ਇਹਨਾਂ ਦੇ ਇਹਨਾਂ ਫਿਰਕੂ ਫਾਸ਼ੀ ਮਨਸੂਬਿਆਂ ਦਾ ਪਰਦਾਚਾਕ ਤੇ ਵਿਰੋਧ
ਕਰਨ ਦੇ ਨਾਲ ਨਾਲ ਜਮਾਤੀ ਲੜਾਈ ਤਿੱਖੀ ਕਰਕੇ ਹੀ ਇਹਨਾਂ ਨੂੰ ਪਛਾੜਿਆ ਜਾ ਸਕਦਾ ਹੈ।
No comments:
Post a Comment