ਮੱਖ ਸੰਪਾਦਕ ਦੀ ਡਾਇਰੀ ਦਾ ਇੱਕ ਪੰਨਾ
ਪ੍ਰੋਫੈਸਰ ਤਰਸੇਮ ਬਾਹੀਆ ਨਹੀਂ ਰਹੇ, ਯਕੀਨ ਕਿਵੇਂ ਆਵੇ? ਕਰਨਾ ਹੀ ਪੈਣਾ ਹੈ। ਤਾਂ ਵੀ ਤਸੱਲੀ ਹੈ ਕਿ ਓਹ ਪੰਜ
ਦਹਾਕਿਆਂ ਦੇ ਰਿਸਤੇ ‘ਚ ਫੈਲੀ ਯਾਦਾਂ ਦੀ
ਰੰਗੋਲੀ ਛੱਡਕੇ ਗਏ ਹਨ। ਉਹਨਾ ਦਾ ਤੁਰ ਜਾਣਾ ਮੇਰੇ ਲਈ ਨਿੱਜੀ ਘਾਟਾ ਹੈ ਪਰ ਇਸ ਤੋਂ ਵੱਡਾ ਘਾਟਾ
ਸਮਾਜ ਨੂੰ ਹੈ। ਵਿਦਿਆਰਥੀ ਲਹਿਰ ਦੇ ਕਾਰਕੁਨ ਵਜੋਂ ਮੈਂ ਉਹਨਾਂ ਦੀ ਅਗਵਾਈ ‘ਚ ਪੰਜਾਬ ਪ੍ਰਾਈਵੇਟ ਕਾਲਜ ਟੀਚਰਜ ਯੂਨੀਅਨ ਦੀ ਚੜਤ ਤੇ
ਪਸਾਰੇ ਨੂੰ ਨੇੜਿਉਂ ਵਾਚਿਆ ਹੈ। ਵਿਦਿਆਰਥੀ ਲਹਿਰ ਅਤੇ ਅਧਿਆਪਕ ਲਹਿਰ ‘ਚ ਇਕਮੁੱਠਤਾ ਦੀ ਤੰਦ ਨੂੰ ਮਜਬੂਤ ਕਰਨ ‘ਚ ਉਹਨਾਂ ਦਾ ਰੋਲ ਹਮੇਸਾ ਯਾਦ ਰਹੇਗਾ। ਉਹਨਾਂ ਨੇ ਇਕ
ਧਰਮ ਨਿਰਲੇਪ ਅਤੇ ਵਿਸ਼ਾਲ ਸਮਾਜਿਕ ਸਰੋਕਾਰਾਂ ਵਾਲੀ ਅਧਿਆਪਕ ਜਥੇਬੰਦੀ ਵਜੋਂ ਉਸਾਰੀ ਲਈ ਘਾਲਣਾ
ਘਾਲੀ।
ਵਿੱਦਿਆ ਉਹਨਾਂ ਦਾ
ਪਿਆਰ ਸੀ। ਉਹ ਤਹਿ ਦਿਲੋਂ ਅਧਿਆਪਕ ਸਨ। ਇਕ ਸਿੱਖਿਆ ਕਿਰਤੀ ਵਜੋਂ ਉਹਨਾਂ ਨੇ ਹਮੇਸਾ ਵਿੱਦਿਆ ਨੂੰ
ਵਪਾਰ ਬਣਾਉਣ ਖਿਲਾਫ ਪੇਸਾਵਰ ਦਿਆਨਤਦਾਰੀ ਦਾ ਝੰਡਾ ਉੱਚਾ ਕੀਤਾ।
ਕੁਝ ਚਿਰ ਪਹਿਲਾਂ ਹੀ ਉਹਨਾਂ ਨੇ ਸਿਰਕੱਢ ਬੁੱਧੀਜੀਵੀਆਂ
ਅਤੇ ਸ਼ਹਿਰੀ ਲੋਕਾਂ ਨੂੰ ਕਿਸਾਨਾਂ ਦੇ ਹੱਕੀ ਸੰਘਰਸ ਦੀ ਹਮਾਇਤ ‘ਚ ਲਾਮਬੰਦ ਕੀਤਾ। ਉਹਨਾਂ ਦੀ ਇੱਛਾ ਸੀ ਕਿ ਅਖੌਤੀ
ਵਿਸਵੀਕਰਨ ਦੀਆਂ ਗਿਰਝਾਂ ਖਿਲਾਫ ਵਿਦਿਆ ਦੀ ਰਾਖੀ ਅਤੇ ਖੇਤੀ ਦੀ ਰਾਖੀ ਲਈ ਸੰਘਰਸ਼ ਦਾ ਸੁਮੇਲ
ਹੋਵੇ। ਇਸ ਦਿਸ਼ਾ ‘ਚ ਛੋਟੇ ਤੋਂ ਛੋਟੇ
ਕਦਮ ਦਾ ਵੀ ਉਹਨਾਂ ਨੇ ਗਰਮਜੋਸੀ ਨਾਲ ਸੁਆਗਤ ਕੀਤਾ।
ਆਪਣੀ ਆਖਰੀ ਇੱਛਾ ਬਿਆਨਦਿਆਂ ਓਹਨਾ ਨੇ ਆਸਾ ਸਿੰਘ
ਮਸਤਾਨਾ ਦੇ ਗੀਤ ਦੀ ਆਪਣੇ ਜਨਾਜ਼ੇ ਦੀ ਧੁਨ ਵਜੋਂ ਚੋਣ ਕੀਤੀ। ਆਓ ! ਇਸ ਚੋਣ ਦੇ ਡੂੰਘੇ ਅਰਥਾਂ
ਬਾਰੇ ਸੋਚੀਏ। ਗੀਤ ਅੰਦਰ ਚੇਤਾਵਨੀ ਹੈ, “ਚੱਲਣਗੇ ਮੇਰੇ ਨਾਲ
ਦੁਸ਼ਮਣ ਵੀ ਮੇਰੇ, ਇਹ ਵੱਖਰੀ ਏ ਗੱਲ
ਕਿ ਮੁਸਕੁਰਾ ਕੇ ਚੱਲਣਗੇ। ਸੰਦੇਸ਼ ਇਹ ਹੈ ਕਿ ਬੇਇਨਸਾਫ਼ੀ ਖਿਲਾਫ਼ ਸੰਘਰਸ਼ ‘ਚ ਨਿਰਪੱਖ ਹੋ ਜਾਣਾ ਅਤੇ ‘ਸਭਨਾ ਦੇ ਮਿੱਤਰ’ ਵਜੋਂ ਪੇਸ਼ ਹੋਣਾ ਬਾਹੀਆ ਜੀ ਨੂੰ ਮਨਜ਼ੂਰ ਨਹੀਂ ਸੀ।
ਓਹਨਾ ਦਾ ਦਿਲ ਲੋਕਾਂ ਵੱਲ ਸੀ। ਉਹ ਵਿਦਿਆ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਵੱਡੇ ਵਪਾਰੀਆਂ ਨੂੰ
ਆਪਣੇ ਅਤੇ ਲੋਕਾਂ ਦੇ ਦੁਸ਼ਮਣ ਮੰਨ ਕੇ ਚਲਦੇ ਸਨ।
ਆਓ! ਲੋਕਾਂ ਦੇ ਅਜਿਹੇ ਸਮਰਪਤ ਮਿੱਤਰ ਨੂੰ ਸਲਾਮ ਕਰੀਏ ਅਤੇ ਓਹਨਾ ਦੀ ਕਰਨੀ ਨੂੰ ਅੱਗੇ
ਲਿਜਾਈਏ! - ਜਸਪਾਲ ਜੱਸੀ
No comments:
Post a Comment