Thursday, June 10, 2021

ਸਿੱਖ ਬਨਾਮ ਕਾਮਰੇਡ ਦਾ ਝੂਠਾ ਬਿਰਤਾਂਤ

 

ਸਿੱਖ ਬਨਾਮ ਕਾਮਰੇਡ ਦਾ ਝੂਠਾ ਬਿਰਤਾਂਤ

 

                ਕਿਸਾਨ ਅੰਦੋਲਨ ਬਾਰੇ ਜਿਹੜਾ ਦੂਸਰਾ  ਝੂਠਾ ਬਿਰਤਾਂਤ  ਸਰਕਾਰ ਵੱਲੋਂ ਵੀ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਈ ਹੋਰ ਹਿੱਸਿਆਂ ਵੱਲੋਂ ਵੀ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਅੰਦੋਲਨ ਦੌਰਾਨ  ਕਾਮਰੇਡਾਂ ਅਤੇ ਸਿੱਖਾਂ ਚ ਟਕਰਾਅ ਪੈਦਾ ਹੋ ਗਿਐ, ਇਸ ਕਰਕੇ ਇਹ ਅੰਦੋਲਨ ਬਹੁਤੀ ਦੇਰ ਚੱਲ ਨਹੀਂ ਸਕਦਾ।   ਇਹ ਜਿਵੇਂ ਪਹਿਲੇ ਬਿਰਤਾਤ ਦੀ ਗੱਲ  ਮੈਂ ਕੀਤੀ ਸੀ ਕਿ ਨੌਜਵਾਨਾਂ  ਤੇ ਬਜੁਰਗ ਲੀਡਰਸਿਪ ਦੀ ਗੱਲ ਉਛਾਲੀ ਗਈ ਸੀ, ਉਸੇ ਤਰਾਂ ਇਹ ਬਿਰਤਾਂਤ ਵੀ ਇੱਕ ਝੂਠਾ ਬਿਰਤਾਂਤ ਹੈ। ਇਸ ਅੰਦੋਲਨ ਚ ਕਿਸਾਨ ਸ਼ਾਮਲ ਨੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ,  ਐਮ ਐਸ ਪੀ,  ਪੀ ਡੀ ਐੱਸ ਦੀ ਗਾਰੰਟੀ ਵਾਸਤੇ ਬਿਜਲੀ ਐਕਟ 2003 ਰੱਦ ਕਰਵਾਉਣ ਵਾਸਤੇ,  ਪਰਾਲੀ ਐਕਟ ਨੂੰ ਰੱਦ ਕਰਾਉਣ ਵਾਸਤੇ ਸ਼ਾਮਿਲ ਹੋਣ ਵਾਲੇ ਕਿਸਾਨਾਂ ਦਾ, ਉਨਾਂ ਦੀ ਬਹੁਤ ਵੱਡੀ ਗਿਣਤੀ ਦਾ ਇਹੀ ਸਰੋਕਾਰ  ਹੈ। ਉਹ ਕਿਸਾਨ ਕਿਸੇ ਪਾਰਟੀ ਦਾ ਵੋਟਰ ਹੋ ਸਕਦੈ , ਚੋਣਾਂ ਚ ਕਿਸੇ ਨੂੰ ਵੋਟ ਪਾ ਸਕਦਾ ਹੈ ਕੋਈ ਪਾਰਟੀ ਉਸਨੂੰ ਚੰਗੀ ਲੱਗ ਸਕਦੀ ਹੈ ਜਾਂ ਮਾੜੀ ਲੱਗ ਸਕਦੀ ਹੈ, ਪਰ ਕਿਸਾਨ ਮੰਗਾਂ ਤੇ ਸਾਰੇ ਕਿਸਾਨ  ਇਕਮੁੱਠ ਨੇ ਇੱਕਜੁੱਟ ਨੇ। ਕੋਈ ਕਿਸਾਨ ਨਿੱਜੀ ਤੌਰ ਤੇ ਕਾਮਰੇਡ ਹੋਵੇ, ਕਿਸੇ ਨੂੰ ਕੋਈ ਹੋਰ ਪਾਰਟੀ ਪਸੰਦ ਹੋਵੇ, ਇਹ ਗੱਲ ਵੱਖਰੀ ਹੈ।  ਇਸੇ  ਤਰਾਂ ਧਰਮ ਦਾ  ਮੁੱਦਾ ਵੀ ਕਿਸੇ ਟਕਰਾਅ ਦਾ, ਕਿਸੇ ਮੱਤਭੇਦ ਦਾ ਮੁੱਦਾ ਨਹੀਂ ਹੈ । ਵੱਖ ਵੱਖ ਪਾਰਟੀਆਂ ਨੂੰ ਪਸੰਦ ਕਰਨ ਦੇ ਬਾਵਜੂਦ ਜਾਂ ਵੱਖ ਵੱਖ ਧਰਮਾਂ ਨੂੰ ਮੰਨਣ  ਦੇ ਬਾਵਜੂਦ  ਜਾਂ ਨਾ ਮੰਨਣ ਦੇ ਬਾਵਜੂਦ, ਪੰਜਾਬ ਚ ਵੀ ਕਿਸਾਨਾਂ ਨੇ ਵੱਡੇ ਸੰਘਰਸ਼ ਕੀਤੇ ਨੇ ਲੰਮੇ ਸੰਘਰਸ਼ ਕੀਤੇ ਨੇ, ਉਨਾਂ ਦੀ ਏਕਤਾ ਨੂੰ ਕੋਈ ਆਂਚ ਨਹੀਂ ਆਈ। ਕੋਈ ਇਸ ਕਿਸਮ ਦਾ  ਮਸਲਾ ਪੈਦਾ ਨਹੀਂ ਹੋਇਆ। ਕਿਸਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਚ ਉਨਾਂ ਦੇ ਲੀਡਰਾਂ ਨੂੰ ਕਈ ਵਾਰੀ ਕਾਮਰੇਡ ਕਿਹਾ ਜਾਂਦਾ ਹੈ, ਆਹ ਕਾਮਰੇਡ ਆਹ ਕਾਮਰੇਡ, ਪਰ ਸਭਨਾ ਜਥੇਬੰਦੀਆਂ ਚ ਬਹੁਤ ਵੱਡੀ ਗਿਣਤੀ  ਕਿਸਾਨਾਂ ਦੀ ਇਹੋ ਜਿਹੀ ਹੈ,  ਜਿਹੜੇ  ਅੰਮਿ੍ਰਤਧਾਰੀ ਨੇ  ਨਿੱਤ ਨੇਮ ਨਾਲ ਗੁਰਦੁਆਰੇ ਜਾਂਦੇ ਨੇ ਆਪਣ ਤਜਰਬੇ ਚ ਉਹਨਾਂ ਨੂੰ ਕੋਈ ਅਜਿਹਾ ਮਸਲਾ ਨਹੀਂ ਲੱਗਿਆ ਬਈ ਕਾਮਰੇਡ ਜਾਂ ਸਿੱਖ ਦਾ ਰੌਲਾ ਅੰਦੋਲਨ ਤੇ ਕੋਈ ਅਸਰ ਪਾ ਰਿਹੈ। ਇਹ ਰੰਗਤ  ਦੇਣ ਦੀ ਕੋਸਸਿ ਜਦੋਂ ਵਾਰ ਵਾਰ  ਇਹ ਗੱਲ ਕਰਨ ਦੀ ਕੋਸ਼ਿਸ਼ ਚਲਦੀ ਐ  ਕਿ ਕਾਮਰੇਡਾਂ ਤੇ ਸਿੱਖਾਂ ਦਾ ਟਕਰਾਅ, ਇਹਨਾਂ ਦਾ ਆਪਸ ਚ ਟਕਰਾਅ ਕੋਈ ਹੈ ਨਹੀਂ। ਅਸਲ ਟਕਰਾਅ ਕੀ ਹੈ, ਅਸਲ ਮੁੱਦਾ ਇਹ ਹੈ, ਕਿਸਾਨਾਂ ਦੇ ਟਕਰਾਅ ਦਾ ਅਸਲ ਦੇ ਵਿੱਚ ਵੱਡਾ ਟਕਰਾਅ ਤਾਂ ਹਕੂਮਤ ਨਾਲ ਹੈ, ਜਿਸ ਨੇ ਇਹ ਕਾਨੂੰਨ ਲਾਗੂ ਕੀਤੇ ਨੇ। ਇਸ ਚ ਜਦੋਂ ਕੋਈ ਟਕਰਾਅ ਆਉਦਾ, ਉਸ ਟਕਰਾਅ ਦਾ ਮਸਲਾ ਇਹੀ ਗੱਲ ਬਣਦੀ ਹੈ ਕਿ ਅੰਦੋਲਨ ਦੀ ਜਿਹੜੀ ਸਿਸਤ ਐ,  ਅੰਦੋਲਨ ਦਾ ਜੋ ਨਿਸ਼ਾਨਾ ਹੈ, ਉਹ ਇਹਨਾਂ  ਮੰਗਾਂ ਤੇ ਕੇਂਦਰਤ ਰੱਖਿਆ ਜਾਵੇ ਜਾਂ ਆਸੇ ਪਾਸੇ ਜਾਵੇ। ਇਸ ਪੱਖੋਂ  ਜਿਹੜੇ ਲੋਕ ਹੋਰ ਮੁੱਦੇ ਥੋਪਦੇ ਨੇ, ਉਹ ਸਿੱਖੀ ਦਾ ਨਾਂ ਵਰਤਦੇ ਨੇ, ਅਸਲ ਗੱਲ ਹੈ ਕਿ ਅੰਦੋਲਨ ਦੀ ਧਾਰ ਨੂੰ, ਜਿਨਾਂ ਗੱਲਾਂ ਵਾਸਤੇ ਲੜਾਈ ਲੜੀ ਜਾ ਰਹੀ ਹੈ, ਉਹਦੇ ਤੋਂ ਪਾਸੇ ਤਿਲਕਾਉਣਾ ਚਾਹੁੰਦੇ  ਨੇ, ਆਪਣੇ ਮਸਲੇ ਆਪਣੇ ਏਜੰਡੇ   ਇਸ ਅੰਦੋਲਨ ਤੇ ਥੋਪਣਾ ਚਾਹੁੰਦੇ ਨੇ।  ਇਸ ਵਜਾ ਕਰਕੇ ਇਸ ਅੰਦੋਲਨ ਚ ਜੋ ਵੀ ਮੱਤਭੇਦ ਜਾਂ ਗੱਲਾਂ ਆਈਆਂ ਨੇ ਅਸਲ ਦੇ ਵਿੱਚ ਇੱਕ ਪਾਸੇ ਕਿਸਾਨ ਨੇ ਇੱਕ ਪਾਸੇ ਕਿਸਾਨ ਅੰਦੋਲਨ ਤੋਂ ਬਾਹਰਲੀਆਂ ਸ਼ਕਤੀਆਂ ਨੇ  ਜਿਹੜੇ, ਭਾਵੇਂ ਕੋਈ ਖਾਲਿਸਤਾਨ ਦੀ ਗੱਲ ਕਰੇ, ਉਹ ਨਾਅਰਾ ਕੋਈ ਦੇਵੇ, ਗੱਲ ਕੋਈ ਕਰੇ ਉਨਾਂ ਦਾ ਜੋ ਅਸਲ ਰਸਤਾ, ਜੋ ਅਸਲ ਮਾਰਗ ਹੈ, ਜਿਹੜੀ ਗੱਲ ਖਾਤਰ ਇੱਥੇ ਲੱਖਾਂ ਦੀ ਗਿਣਤੀ ਚ ਕਿਸਾਨ ਆਏ ਨੇ, ਉਹ ਉਸਤੋਂ ਅਲਹਿਦਾ ਗੱਲਾਂ ਨੂੰ ਇਸ ਅੰਦੋਲਨ ਦੇ ਵਿੱਚ ਘਸੋੜਨਾ ਚਾਹੁੰਦੇ ਨੇ। ਪੰਜਾਬ ਦਾ ਕਿਸਾਨ ਉਹਦਾ ਧਰਮ ਭਾਵੇਂ ਸਿੱਖ ਹੋਵੇ ਪਰ ਉਹ ਸਚੇਤ ਹੈ ਕਿ ਇਹ ਲੜਾਈ ਸਾਂਝੀ ਹੈ। ਇਸ ਲੜਾਈ , ਕੋਈ ਹਿੰਦੂ ਮੁਸਲਮਾਨ ਸਿੱਖ ਜਾਂ ਇਸਾਈ ਹੈ, ਮੁਲਕ ਦੇ ਹਰ ਕਿਸਾਨ ਦਾ ਇਹ ਸਾਂਝਾ ਮੁੱਦਾ ਹੈ ਤੇ ਕਿਸਾਨਾਂ ਨੂੰ ਇੱਥੇ ਕੋਈ ਸਮੱਸਿਆ ਨਹੀਂ । ਕੋਈ ਨਿੱਜੀ ਤੌਰ ਤੇ  ਕਾਮਰੇਡ ਹੋਵੇ, ਕੋਈ ਨਿੱਜੀ ਤੌਰ ਤੇ ਅਕਾਲੀ ਹੋਵੇ ਕੋਈ ਕੁੱਛ ਹੋਵੇ, ਮੈਂ ਸਾਰੇ ਥਾਵਾਂ ਤੇ ਘੁੰਮ ਕੇ ਦੇਖਿਆ ਮੈਂ ਕਿਤੇ ਅਕਾਲੀ ਦਲ ਦਾ ਝੰਡਾ ਲੱਗਿਆ ਨੀ ਦੇਖਿਆ, ਮੈਂ ਕਿਸੇ ਕਮਿਊਨਿਸਟ ਪਾਰਟੀ ਦਾ ਝੰਡਾ ਲੱਗਿਆ ਨਹੀਂ ਦੇਖਿਆ,ਮੈਂ ਆਮ ਆਦਮੀ ਪਾਰਟੀ ਦਾ ਝੰਡਾ ਲੱਗਿਆ ਨਹੀਂ   ਦੇਖਿਆ  ਸਭ ਥਾਵਾਂ ਤੇ ਕਿਸਾਨ ਜਥੇਬੰਦੀਆਂ ਦੇ ਜਿਹੜੀ ਜਥੇਬੰਦੀ ਜਿਸ ਨੂੰ ਚੰਗੀ ਲੱਗਦੀ ਹੈ, ਉਹਦਾ ਝੰਡਾ ਲੈ ਕੇ ਆਏ ਹੋਏ ਨੇ ਤੇ ਬਹੁਤ ਗਿਣਤੀ ਵਿੱਚ ਜਿਵੇਂ ਇਹ ਬਣਾਇਆ ਜਾ ਰਿਹਾ ਵਿੱਚ ਸਿੱਖ ਧਰਮ ਦੇ ਲੋਕ ਕੋਈ ਵੱਖਰੇ ਨੇ ਏਸ ਅੰਦੋਲਨ ਨਾਲੋਂ ਬਈ ਕੋਈ ਅਲਹਿਦਾ ਗੱਲ ਐ, ਪਰ ਬਹੁਤ  ਗਿਣਤੀ ਦੇ ਵਿੱਚ ਸਿੱਖ ਧਰਮ ਦੇ ਲੋਕ ਵੀ ਇਸ ਅੰਦੋਲਨ ਦੇ ਵਿੱਚ ਸਾਮਿਲ ਨੇ ਇਸ ਕਰਕੇ ਇਹ ਗੱਲ ਨੂੰ ਸਮਝਣਾ ਚਾਹੀਦੈ ਬਈ ਕਈ ਹਿੱਸਿਆਂ ਦੇ ਆਪਣੇ ਹੋਰ ਮਕਸਦ ਨੇ ਉਹ ਆਪਣੀ ਬੰਦੂਕ ਕਦੇ  ਨੌਜਵਾਨ ਕਹਿ ਕੇ ਨੌਜਵਾਨਾਂ ਦੇ ਮੋਢੇ ਤੇ  ਧਰ ਲੈਂਦੇ ਨੇ, ਕੋਈ ਸਿੱਖ ਕਹਿਕੇ ਸਿੱਖਾਂ ਦੇ ਮੋਢੇ ਤੇ ਧਰ ਲੈਂਦਾ ਹੈ ਪਰ ਸਭ ਦਾ ਨਤੀਜਾ ਇਹ ਹੈ ਕਿ ਜੋ ਲੜਾਈ  ਤਿੱਨ ਕਾਨੂੰਨਾਂ ਤੇ ਲੜੀ ਜਾ ਰਹੀ ਹੈ ਇਹ ਲੜਾਈ ਹੱਥੋਂ ਤਿਲਕ ਜਾਵੇ ਮੁੱਦੇ ਕੋਈ ਹੋਰ ਆ ਜਾਣ ਜਿਹੜਾ ਵੀ ਕੋਈ ਅਜਿਹੀ ਗੱਲ ਕਰਨ ਦੀ ਕੋਸ਼ਿਸ਼ ਕਰਦੈ, ਉਹ ਕੇਂਦਰ ਦੀ ਮੋਦੀ ਹਕੂਮਤ ਦਾ, ਜੋ ਮੰਤਵ ਹੈ, ਅੰਦੋਲਨ ਨੂੰ ਭਟਕਾਉਣ ਦਾ, ਉਹ ਉਸ ਸਬੰਧਤ ਮੰਤਵ ਦੇ  ਹੱਕ ਵਿੱਚ ਭੁਗਤਦਾ ਹੈ, ਉਹਦੀ ਸੇਵਾ ਕਰਦਾ ਹੈ।  ਇਸ ਕਰਕੇ ਇਸ ਝੂਠੇ ਬਿਰਤਾਂਤ ਨੂੰ ਪਛਾਣ ਕੇ ਚੱਲਣ ਦੀ ਤੇ ਇਸਤੋਂ ਸੁਚੇਤ ਰਹਿ ਕੇ ਚੱਲਣ ਦੀ ਲੋੜ ਹੈ।  ਇਸੇ ਗੱਲ ਚ ਕਿਸਾਨਾਂ ਦਾ ਅੰਦੋਲਨ ਦਾ ਤੇ ਜਨਤਾ ਦਾ ਹਿੱਤ ਹੈ।

No comments:

Post a Comment