ਸਤਿਕਾਰ ਯੋਗ ਪਾਠਕ ਸਾਥੀਓ,
ਇਸ ਚਿੱਠੀ ਰਾਹੀਂ ਅਸੀਂ ਤੁਹਾਨੂੰ ਦੂਜੀ ਵਾਰ
ਸੰਬੋਧਤ ਹੋ ਰਹੇ ਹਾਂ। ਮਈ-ਜੂਨ 2016 ਦੇ ਅੰਕ ’ਚ ਅਸੀਂ ਚੰਦੇ ਨਵਿਆਉਣ, ਮਾਇਕ ਸਹਾਇਤਾ ਦੀ ਮੰਗ ਕੀਤੀ ਸੀ। ਅਜਿਹਾ ਵਿਸ਼ੇਸ਼
ਰੂਪ ਵਿੱਚ ਡਾਕ ਖਰਚਿਆਂ ਦੇ ਗਿਣਨਯੋਗ ਵਾਧੇ ਕਰਕੇ ਕੀਤਾ ਗਿਆ ਸੀ। ਪਰ ਡਾਕ ਰਾਹੀਂ ਪਰਚਾ ਹਾਸਲ
ਕਰਨ ਵਾਲੇ ਪਾਠਕਾਂ ਵੱਲੋਂ ਆਏ ਹੁੰਗਾਰੇ ਤੋਂ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਨੇ ਇਸ ਅਪੀਲ ਵੱਲ
ਗਹੁ ਨਹੀਂ ਕੀਤਾ ਜਾਂ ਗਹੁ ਕਰਕੇ ਵੀ ਇਸ ਨੂੰ ਆਈ ਗਈ ਕਰ ਦਿੱਤਾ। ਕਈ ਪਾਠਕ ਅਜਿਹੇ ਵੀ ਹਨ ਜਿਨ੍ਹਾਂ
ਨੂੰ ਡਾਕ ਵਿਭਾਗ ਦੀਆਂ ਸਮੱਸਿਆਵਾਂ ਕਰਕੇ ਪਰਚਾ ਮਿਲ ਹੀ ਨਹੀਂ ਰਿਹਾ ਹੈ।
ਪਾਠਕਾਂ ਨੂੰ ਸਾਡੀ ਜ਼ੋਰਦਾਰ ਬੇਨਤੀ ਹੈ ਕਿ ਜਿਹੜੇ
ਵੀ ਪਾਠਕ ਪਰਚਾ ਜਾਰੀ ਰੱਖਣਾ ਚਾਹੁੰਦੇ ਹਨ ਉਹ ਦਿੱਤੇ ਗਏ ਮੋਬਾਈਲ ਨੰਬਰ ’ਤੇ ਐਸ. ਐਮ. ਐਸ ਰਾਹੀਂ ਜਾਂ ਫੋਨ ਕਾਲ ਰਾਹੀਂ ਜਾਂ ਫਿਰ ਈ. ਮੇਲ ਰਾਹੀਂ ਆਵਦਾ ਸੁਨੇਹਾ
ਲਾਜ਼ਮੀ ਹੀ ਸੁਰਖ਼ ਲੀਹ ਅਦਾਰੇ ਤੱਕ ਪਹੁੰਚਦਾ ਕਰਨ। ਸੁਨੇਹਾ ਭੇਜਣ ਵਾਲੇ ਪਾਠਕ ਸਾਥੀਆਂ ਨੂੰ ਸਾਡੀ
ਇਹ ਵੀ ਬੇਨਤੀ ਹੈ ਕਿ ਉਹ ਬਿਨਾਂ ਦੇਰੀ ਤੋਂ ਚੰਦੇ ਪਹੁੰਚਦੇ ਕਰਨ ਦਾ ਵੀ ਯਤਨ ਕਰਨ। ਜਿਹੜੇ
ਪਾਠਕਾਂ ਵੱਲੋਂ ਸੁਨੇਹਾ ਨਹੀਂ ਪਹੁੰਚੇਗਾ, ਅਸੀਂ ਅਗਲੇ ਅੰਕ ਤੋਂ
ਉਹਨਾਂ ਪਾਠਕਾਂ ਨੂੰ ਪਰਚਾ ਭੇਜਣਾ ਬੰਦ ਕਰਨ ਲਈ ਮਜਬੂਰ ਹੋਵਾਂਗੇ।
ਅਦਾਰਾ ਸੁਰਖ਼ ਲੀਹ (9478584295)
Email:
www.surkhleeh@gmail.com
No comments:
Post a Comment