Thursday, September 8, 2016

26 ਤੈਰਦੀ ਨਜ਼ਰ



ਇਰਾਕ ਤੇ ਨਾਟੋ ਹਮਲੇ ਲਈ ਘੜੇ ਬਹਾਨੇ ਝੂਠੇ ਸਨ’’

2003 ’ਚ ਇਰਾਕ ਤੇ ਹਮਲਾ ਕਰਨ ਵੇਲੇ ਤੋਂ ਹੀ ਸੰਸਾਰ ਭਰ ਚੋਂ ਇਹ ਆਵਾਜ਼ ਉੱਠਦੀ ਰਹੀ ਹੈ ਕਿ ਹਮਲੇ ਲਈ ਘੜਿਆ ਬਹਾਨਾ ਨਿਰਆਧਾਰ ਹੈ ਤੇ ਇਹ ਅਮਰੀਕੀ ਸਾਮਰਾਜੀ ਤੇ ਉਹਨਾਂ ਦੇ ਸੰਗੀ ਮੁਲਕਾਂ ਵੱਲੋਂ ਆਪਣੇ ਲੁਟੇਰੇ ਸਾਮਰਾਜੀ ਹਿਤਾਂ ਲਈ ਕੀਤਾ ਗਿਆ ਹੈ। ਹੁਣ ਏਸੇ ਹਕੀਕਤ ਦੀ ਪੁਸ਼ਟੀ ਬਰਤਾਨੀਆ ਵੱਲੋਂ ਕਈ ਵਰ੍ਹੇ ਪਹਿਲਾਂ ਬਣਾਈ ਗਈ ਇੱਕ ਖੁਦਮੁਖ਼ਤਿਆਰ ਕਮੇਟੀ ਦੀ ਰਿਪੋਰਟ ਨੇ ਕੀਤੀ ਹੈ। ਸ਼੍ਰੀ ਜੌਹਨ ਚਿਲਕੌਟ ਦੀ ਅਗਵਾਈ ਚ ਬਣਾਈ ਇਹ ਕਮੇਟੀ ਇਸ ਜੰਗ ਚ ਬਰਤਾਨੀਆ ਦੇ ਰੋਲ ਬਾਰੇ ਪੜਤਾਲ ਕਰਨ ਲਈ ਸੀ। ਇਸਦੀ ਜਾਂਚ ਦੱਸਦੀ ਹੈ ਕਿ ਵੇਲੇ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਦੀ ਹਮਾਇਤ ਲਈ ਤੱਥਾਂ ਤੇ ਸਲਾਹਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਿਹੜੇ ਜ਼ਾਹਰਾ ਤੌਰ ਤੇ ਦੱਸਦੇ ਸਨ ਕਿ ਇਰਾਕ ਚ ਅਜਿਹਾ ਕੁਝ ਵੀ ਨਹੀਂ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਅਗਵਾਈ ਚ ਨਾਟੋ ਮੁਲਕਾਂ ਨੇ ਪ੍ਰਚਾਰ ਕੀਤਾ ਸੀ ਕਿ ਇਰਾਕ ਚ ਮਾਰੂ ਰਸਾਇਣਿਕ ਤੇ ਪ੍ਰਮਾਣੂ ਹਥਿਆਰ ਹਨ ਜਿਨ੍ਹਾਂ ਦੀ ਵਰਤੋਂ ਸੱਦਾਮ ਹੁਸੈਨ ਵੱਲੋਂ ਸੰਸਾਰ ਚ ਦਹਿਸ਼ਤ ਫੈਲਾਉਣ ਲਈ ਕੀਤੀ ਜਾ ਸਕਦੀ ਹੈ। ਹਾਲਾਂਕਿ ਇਨ੍ਹਾਂ ਦੀ ਪੜਤਾਲ ਕਰਨ ਲਈ ਗਈਆਂ ਯੂ. ਐਨ. ਓ. ਟੀਮਾਂ ਨੂੰ ਅਜਿਹਾ ਕੁਝ ਨਹੀਂ ਸੀ ਮਿਲਿਆ। ਰਿਪੋਰਟ ਨੇ ਟੋਨੀ ਬਲੇਅਰ ਦੇ ਮੂਰਖਤਾ ਭਰੇ ਫੈਸਲੇ ਦੀ ਭਰਪੂਰ ਨਿਖੇਧੀ ਕੀਤੀ ਹੈ। ਭਾਵੇਂ ਕਿ ਅਮਰੀਕਾ ਇਹਦਾ ਵਿਸ਼ਾ ਨਹੀਂ ਸੀ ਪਰ ਇਸਨੇ ਬੁਸ਼ ਦੇ ਗ਼ਲਤ ਪ੍ਰਚਾਰ ਤੇ ਹਮਲੇ ਲਈ ਬਹਾਨੇ ਦੀ ਨੁਕਤਾਚੀਨੀ ਕੀਤੀ ਹੈ। ਯਾਦ ਰਹੇ ਕਿ ਇਸ ਜੰਗ ਚ ਡੇਢ ਲੱਖ ਤੋਂ ਉੱਪਰ ਇਰਾਕੀ ਨਾਗਰਿਕ ਮਾਰੇ ਗਏ ਸਨ ਤੇ 4500 ਅਮਰੀਕੀ ਸਿਪਾਹੀ ਤੇ 200 ਬਰਤਾਨੀਆ ਦੇ ਸਿਪਾਹੀ ਵੀ ਮਰੇ ਸਨ। ਇਸ ਹਮਲੇ ਅਤੇ ਨਾਟੋ ਵੱਲੋਂ ਵਰ੍ਹਿਆਂ ਤੋਂ ਕੀਤੇ ਜਬਰੀ ਕਬਜ਼ੇ ਦਾ ਨਤੀਜਾ ਹੈ ਕਿ ਇਰਾਕ ਅੱਜ ਬੁਰੀ ਤਰ੍ਹਾਂ ਖਾਨਾਜੰਗੀ ਦਾ ਸ਼ਿਕਾਰ ਹੈ। ਅਮਰੀਕੀ ਮੀਡੀਏ ਚ ਇਹ ਚਰਚਾ ਵੀ ਹੈ ਕਿ ਹੁਣ ਅਮਰੀਕਾ ਵੀ ਕਦੇ ਕੋਈ ਅਜਿਹੀ ਜਾਂਚ ਕਰਵਾਏਗਾ ਕਿ ਕੌਮੀ ਨੀਤੀ ਨੂੰ ਝੂਠਾਂ ਦੇ ਸਹਾਰੇ ਕਿਵੇਂ ਅਗਵਾ ਕੀਤਾ ਗਿਆ ਸੀ।

ਨਿਊਯਾਰਕ ਟਾਈਮਜ਼ ਦੀ ਖ਼ਬਰ ਤੇ ਅਧਾਰਤ

11 ਮਹੀਨਿਆਂ 17 ਧਾਗਾ ਮਿੱਲਾਂ ਬੰਦ,



ਮੇਕ ਇਨ ਇੰਡੀਆਨੂੰ ਚੁਣੌਤੀ

ਮੇਕ ਇਨ ਇੰਡੀਆਅਤੇ ਉਦਯੋਗਾਂ ਨੂੰ ਵਧਾਉਣ ਦੇ ਲੱਖ ਦਾਅਵਿਆਂ ਦੇ ਬਾਵਜੂਦ 11 ਮਹੀਨਿਆਂ ਦੌਰਾਨ ਦੇਸ਼ ਦੀਆਂ 17 ਕਪਾਹ ਮਿੱਲਾਂ ਬੰਦ ਹੋ ਗਈਆਂ ਹਨ। ਇਹ ਮਿੱਲਾਂ ਪੈਸੇ ਦੀ ਕਮੀ, ਘਟਦੇ ਮੁਨਾਫ਼ੇ ਤੇ ਵਧਦੇ ਉਤਪਾਦਨ ਖਰਚਿਆਂ ਨਾਲ ਜੂਝ ਰਹੀਆਂ ਸਨ ਤੇ ਆਖ਼ਰਕਾਰ ਆਵਦਾ ਵਜੂਦ ਬਚਾਉਣ ਚ ਨਾਕਾਮ ਰਹੀਆਂ। ਇਹ ਹਾਲਤ ਦੇਸ਼ ਦੇ ਟੈਕਸਟਾਈਲ ਖੇਤਰ ਦੀਆਂ ਚੁਣੌਤੀਆਂ ਦਰਸਾਉਂਦੀ ਹੈ।
ਲੋਕ ਸਭਾ ਚ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਅਜੈ ਟਮਟਾ ਨੇ ਜੂਨ 2015 ਤੋਂ ਮਈ 2016 ਦੌਰਾਨ ਦੇਸ਼ 17 ਸੂਤੀ ਰੇਸ਼ੇ ਦੀਆਂ ਟੈਕਸਟਾਈਲ ਮਿੱਲਾਂ ਦੇ ਬੰਦ ਹੋਣ ਦੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਨ੍ਹਾਂ ਮਿੱਲਾਂ ਦੇ ਬੰਦ ਹੋਣ ਦੀ ਵਜ੍ਹਾ ਪੂੰਜੀ ਦੀ ਕਮੀ, ਵਧਦੇ ਲਾਗਤ ਖਰਚੇ ਤੇ ਘਟਦਾ ਮੁਨਾਫ਼ਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੇਕ ਇਨ ਇੰਡੀਆਤੇ ਉਦਯੋਗਾਂ ਦੇ ਵਧਾਰੇ ਪਸਾਰੇ ਦਾ ਦਾਅਵਾ ਕਰ ਰਹੀ ਕੇਂਦਰ ਸਰਕਾਰ ਕੋਲ ਬੰਦ ਹੋਈਆਂ ਮਿੱਲਾਂ ਨੂੰ ਚਲਾਉਣ ਲਈ ਪੈਸੇ ਤੇ ਤਕਨੀਕੀ ਮਦਦ ਦੀ ਕੋਈ ਯੋਜਨਾ ਨਹੀਂ ਹੈ। ਇਹ ਗੱਲ ਵੀ ਕੱਪੜਾ ਰਾਜ ਮੰਤਰੀ ਨੇ ਲੋਕ ਸਭਾ ਚ ਮੰਨੀ। ਸੰਸਦ ਮੈਂਬਰਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਨਵੇਂ ਟੈਕਸਟਾਈਲ/ਸਪਿਨਿੰਗ ਮਿੱਲ ਸਮੂਹਾਂ ਦੀ ਸਥਾਪਨਾ ਕਰਨ ਜਾ ਰਹੀ ਹੈ? ਜਵਾਬ ਚ ਟਮਟਾ ਨੇ ਕਿਹਾ ਕਿ ਸਰਕਾਰ ਆਮ ਤੌਰ ਤੇ ਨਵੇਂ ਟੈਕਸਟਾਈਲ ਯੂਨਿਟ ਸਥਾਪਤ ਨਹੀਂ ਕਰਦੀ।
ਗੌਰਤਲਬ ਹੈ ਕਿ ਇਸ ਸਮੇਂ ਦੇਸ਼ 1420 ਸੂਤੀ/ਮਨੁੱਖ ਚਾਲਕ ਟੈਕਸਟਾਈਲ ਮਿੱਲਾਂ ਹਨ। ਬੰਦ ਹੋਈਆਂ ਸਤਾਰਾਂ ਮਿੱਲਾਂ ਚੋਂ ਛੇ ਤਾਮਿਲਨਾਡੂ, ਤਿੰਨ ਆਂਧਰਾ, ਤਿੰਨ ਕਰਨਾਟਕਾ ਤੇ ਇੱਕ ਇੱਕ ਹਰਿਆਣਾ, ਤਿਲੰਗਾਨਾ, ਮਹਾਂਰਾਸ਼ਟਰ, ਰਾਜਸਥਾਨ ਤੇ ਉੱਤਰਪ੍ਰਦੇਸ਼ ਦੀਆਂ ਹਨ।

ਅਜੀਤ ਸਿੰਘ

ਦੁਨੀਆ ਦੀ ਕੁੱਲ ਸੰਪਤੀ ਦੇ ਅੱਧ ਦੇ ਮਾਲਕ ਸਿਰਫ਼ 62 ਪੂੰਜੀਪਤੀ

ਪਿਛਲੇ ਦਿਨੀਂ ਇੱਕ ਰਿਪੋਰਟ ਜਾਰੀ ਹੋਈ ਹੈ ਜਿਹੜੀ ਬਰਤਾਨਵੀਂ ਸੰਸਥਾ ‘‘ਆਕਸਫਾਨ’’ ਨੇ ਤੱਥਾਂ ਅਧਾਰਤ ਜਾਰੀ ਕੀਤੀ ਹੈ। ਇਸਦਾ ਨਾਂ ਹੈ ‘‘ਐਨ ਇਕਾਨਮੀ ਫਾਰ ਵਨ ਪਰਸੈਂਟ’’ਇਸ ਰਿਪੋਰਟ ਨੇ ਦੁਨੀਆਂ ਦੇ ਅਮੀਰਾਂ ਦੇ ਹੋਰ ਅਮੀਰ ਹੁੰਦੇ ਜਾਣ ਦੇ ਤੱਥ ਦਿੱਤੇ ਹਨ ਜਿਹੜੇ ਚਿੰਤਾਜਨਕ ਹਨ। ਰਿਪੋਰਟ ਮੁਤਾਬਕ ਦੁਨੀਆਂ ਤੇ 62 ਖਰਬਪਤੀਆਂ ਦੀ ਸਰਦਾਰੀ ਹੈ ਜਿਨ੍ਹਾਂ ਚ ਭਾਰਤ ਦੇ ਤਿੰਨ ਖਰਬਪਤੀ ਵੀ ਸ਼ਾਮਲ ਹਨ। ਇਨ੍ਹਾਂ 62 ਅਮੀਰਾਂ ਕੋਲ ਜਿਹੜੀ ਸੰਪਤੀ ਹੈ ਉਹ ਦੁਨੀਆਂ ਦੇ 118 ਦੇਸ਼ਾਂ ਦੇ ਸ਼ਕਲ ਘਰੇਲੂ ਉਤਪਾਦ ਦੇ ਜੋੜ ਦੇ ਬਰਾਬਰ ਹੈ। ਪੂੰਜੀ ਦੇ ਇਉਂ ਕੁਝ ਹੱਥਾਂ ਚ ਇਕੱਤਰੀਕਰਨ ਹੋਣ ਦੀ ਪ੍ਰਵਿਰਤੀ ਨੂੰ ਸਾਫ਼ ਕਰਦਿਆਂ ਰਿਪੋਰਟ ਕਹਿੰਦੀ ਹੈ 2010 ’388 ਅਮੀਰਾਂ ਦੇ ਕੋਲ ਦੁਨੀਆਂ ਦੀ ਅੱਧੀ ਸੰਪਤੀ ਸੀ। 2011 ’177 ਕੋਲ਼, 2012 ’159 ਕੋਲ਼ ਤੇ 2015 ਤੱਕ ਸਿਰਫ਼ 62 ਨੇ ਦੁਨੀਆਂ ਦੀ ਅੱਧੀ ਸੰਪਤੀ ਦੀ ਮਾਲਕੀ ਹਥਿਆ ਲਈ ਹੈ।
ਭਾਰਤ ਚ ਜਿਹੜਾ ਅੰਕੜਾ ਮਿਲਦਾ ਹੈ ਉਸ ਮੁਤਾਬਕ ਇੱਕ ਪਰਸੈਂਟ ਆਬਾਦੀ ਕੋਲ 66 ਫ਼ੀਸਦੀ ਸੰਪਤੀ ਹੈ ਤੇ ਬਾਕੀ 99 ਫ਼ੀਸਦੀ ਆਬਾਦੀ ਕੋਲ ਕੁੱਲ ਸੰਪਤੀ ਦਾ 34 ਫ਼ੀਸਦੀ ਹੈ। ‘‘ਦ ਹਿੰਦੂ’’ ਨੇ ਹੋਰ ਚਿੰਤਾਜਨਕ ਤੱਥ ਦਿੱਤੇ ਹਨ। ਉਹਦੇ ਮੁਤਾਬਕ 15 ਸਾਲ ਪਹਿਲਾਂ ਇੱਕ ਫੀਸਦੀ ਅਮੀਰ ਆਬਾਦੀ ਕੋਲ਼ ਦੇਸ਼ ਦੀ ਕੁੱਲ ਸੰਪਤੀ ਦਾ 36.8 ਫ਼ੀਸਦੀ ਸੀ। ਜੋ ਅੱਜ 66 ਫ਼ੀਸਦੀ ਹੋ ਗਿਆ ਹੈ। ਇੱਕ ਹੋਰ ਰਿਪੋਰਟ ਮੁਤਾਬਕ ਪਿਛਲੇ ਦਸ ਸਾਲਾਂ ਵਿੱਚ ਦੁਨੀਆਂ ਵਿੱਚ ਅਰਬਪਤੀਆਂ ਦੀ ਗਿਣਤੀ 68 ਫ਼ੀਸਦੀ ਦੀ ਦਰ ਨਾਲ ਵਧੀ ਹੈ ਜਦੋਂਕਿ ਭਾਰਤ ਵਿੱਚ ਅਰਬ ਪਤੀਆਂ ਦੀਆਂ ਗਿਣਤੀ ਏਸੇ ਸਮੇਂ ਦੌਰਾਨ 333 ਫ਼ੀਸਦੀ ਦੀ ਦਰ ਨਾਲ ਵਧੀ ਹੈ।

ਮੁਲਕ ਭਰ ਚ ਫੁੱਟ ਰਹੇ ਹਨ ਲੰਮੇ ਕਿਸਾਨ-ਸੰਘਰਸ਼!

2016 ਦਾ ਪਹਿਲਾ ਅੱਧ, ਪੰਜਾਬ ਚ ਹੀ ਨਹੀਂ ਦੇਸ਼ ਭਰ ਅੰਦਰ ਕਿਸਾਨੀ ਸੰਘਰਸ਼ਾਂ ਦੇ ਨਾਂ ਰਿਹਾ ਹੈ। ਕਿਸਾਨ ਖੇਤਾਂ ਨੂੰ ਸੌਖਿਆਂ ਹੀ ਨਹੀਂ ਛੱਡਦਾ। ਕਿਤਾਬੀ ਗੱਲਾਂ ਨਾਲ ਉਹ ਧਰਨਿਆਂ ਚ ਨਹੀਂ ਲਿਆਂਦਾ ਜਾ ਸਕਦਾ। ਤੇ ਜੇ ਉਹ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ , ਪਰਿਵਾਰਾਂ ਸਮੇਤ, ਦਿਨਾਂ ਮਹੀਨਿਆਂ ਬੱਧੀ ਸੰਘਰਸ਼ਾਂ ਚ ਨਿੱਤਰ ਰਿਹਾ ਹੈ ਤਾਂ ਇਹ ਸੱਚਮੁਚ ਕੋਈ ਗੰਭੀਰ ਹਾਲਾਤ ਹੈ।
ਆਨ-ਲਾਈਨ ਅਖਬਾਰ ਦਿ ਸਿਟੀਜਨ” ’ਚ ਅਪ੍ਰੈਲ 2016 ’ਚ ਕਿਸਾਨ ਸੰਘਰਸ਼ਾਂ ਬਾਰੇ ਛਪੀ ਇਕ ਰਿਪੋਰਟ “‘‘ਭਾਰਤ ਭਰ ਚ ਬੇਰੋਕ ਕਿਸਾਨ ਸੰਘਰਸ਼ਾਂ ਦੇ ਤਿੰਨ ਮਹੀਨੇ’’ ’ਚ ਇਸ ਸਾਲ ਦੀ ਪਹਿਲੀ ਤਿਮਾਹੀ ਅੰਦਰ ਮੁਲਕ ਭਰ ਚ ਛਿੜੇ ਕਿਸਾਨ ਸੰਘਰਸ਼ਾਂ ਦਾ ਜਿਕਰ ਕੀਤਾ ਗਿਆ ਹੈ। ਹਾਲਾਂਕਿ ਇਹ ਵੀ ਇਸ ਸਮੇਂ ਹੋਏ ਕਿਸਾਨ ਸੰਘਰਸ਼ਾਂ ਦੀ ਕੋਈ ਪੂਰੀ ਰਿਪੋਰਟ ਨਹੀਂ। ਰਿਪੋਰਟ ਚ ਇਸ ਅਰਸੇ ਦੌਰਾਨ ਮਹਾਰਾਸ਼ਟਰ, ਕਰਨਾਟਕ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਚ ਹੋਏ ਕਿਸਾਨ ਸੰਘਰਸ਼ਾਂ ਦਾ ਜ਼ਿਕਰ ਹੈ। ਖੁਦ ਦਿੱਲੀ ਚ ਪੱਛਮੀ ਯੂ.ਪੀ. ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨਾਂ ਦੇ ਵੱਖ ਵੱਖ ਮੁਜ਼ਾਹਰੇ ਹੋਏ ਹਨ। ਕਿਸਾਨੀ ਦਾ ਇਹ ਰੋਸ ਕਾਂਗਰਸ ਭਾਜਪਾ ਤੇ ਹੋਰ ਦਲਾਂ ਦੀਆਂ ਸੂਬਾਈ ਸਰਕਾਰਾਂ ਤੇ ਕੇਂਦਰ ਸਰਕਾਰ ਖਿਲਾਫ ਸੇਧਤ ਰਿਹਾ ਹੈ। ਸਭ ਕਿਤੇ ਕਿਸਾਨਾਂ ਨੂੰ ਡਾਂਗਾਂ ਦਾ ਸੇਕ ਝਲਣਾ ਪਿਆ ਹੈ।
ਇਸ ਸਾਲ ਫਰਵਰੀ ਚ ਸੈਂਕੜੇ ਕਿਸਾਨਾਂ ਨੇ ਆਰ.ਐਸ.ਐਸ ਦੇ ਨਾਗਪੁਰ ਹੈਡਕੁਆਟਰ ਵੱਲ ਕੂਚ ਕੀਤਾ ਕਿਉਂਕਿ ਸੰਘ ਨਾਲ ਸਬੰਧਤ ਇਕ ਸਨਅਤਕਾਰ, ਕਿਸਾਨਾਂ ਨੂੰ ਖਰੀਦੀ ਕਪਾਹ ਦੀ ਕੀਮਤ ਨਹੀਂ ਦੇ ਰਿਹਾ ਸੀ। ਕਿਸਾਨਾਂ ਨੇ ਸਮਹੂਕ ਖੁਦਕੁਸ਼ੀ ਦੀ ਧਮਕੀ ਦਿਤੀ। ਪੁਲਸ ਵਲੋਂ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਇਹ ਰੋਸ ਪ੍ਰਦਰਸ਼ਨ ਕਾਂਗਰਸ ਦੇ ਕਿਸਾਨ ਵਿੰਗ ਦੇ ਸੱਦੇ ਤੇ ਕੀਤਾ ਗਿਆ। ਕਾਂਗਰਸ ਦਾ ਲੋਕਾਂ ਨਾਲ ਸਚਮੁਚ ਕੋਈ ਹੇਜ ਨਹੀਂ, ਪਰ ਕਿਸਾਨ ਬੇਚੈਨੀ ਖਾਰਜ ਹੋਣ ਲਈ ਮੂੰਹੇਂ ਭਾਲ ਰਹੀ ਹੈ। ਇਹ ਹਾਲਤ ਇਹ ਦਰਸਾਉਂਦੀ ਹੈ ਕਿ ਕਿਸਾਨ ਬੇਚੈਨੀ ਨੂੰ ਜੇਕਰ ਦਰੁਸਤ ਲੀਡਰਸ਼ਿਪ ਦੀ ਅਗਵਾਈ ਮਿਲ ਜਾਵੇ ਤਾਂ ਕਿਵੇਂ ਫਿਰਕਾਪ੍ਰਸਤੀ ਦੇ ਗੜ੍ਹਾਂ ਤੇ ਜਮਾਤੀ ਹਿਤਾਂ ਦੀ ਲੜਾਈ ਦਾ ਪਰਚਮ ਲਹਿਰਾ ਸਕਦੀ ਹੈ।
ਨਾਗਪੁਰ ਦਾ ਕਿਸਾਨੀ ਨਾਲ, ਚਾਹੇ ਉਹ ਹਿੰਦੂ ਕਿਸਾਨੀ ਹੀ ਕਿਉਂ ਨਾ ਹੋਵੇ, ਤੇ ਮਿਹਨਤਕਸ਼ ਲੋਕਾਂ ਨਾਲ ਜੋ ਅਸਲ ਜਮਾਤੀ ਰਿਸ਼ਤਾ ਹੈ, ਉਸਦਾ ਕਿਰਦਾਰ ਉਘਾੜ ਕੇ ਹੀ ਭਾਰਤ ਚ ਫਿਰਕਾਪ੍ਰਸਤੀ ਨਾਲ ਲੜਾਈ ਲੜੀ ਜਾ ਸਕਦੀ ਹੈ।
ਕਰਨਾਟਕਾ ਚ ਸੋਕੇ ਨਾਲ ਪੀੜਤ ਕਿਸਾਨਾਂ ਨੇ ਜ਼ਿਲ੍ਹਾ ਹੈਡਕੁਆਟਰਾਂ ਅਤੇ ਬੈਂਗਲੋਰ ਚ ਧਰਨਿਆਂ ਮੁਜ਼ਾਹਰਿਆਂ ਨਾਲ ਸੰਘਰਸ਼ ਕੀਤਾ ਤਾਂ ਸਵਾ 5 ਮਹੀਨੇ ਲਗਾਤਾਰ ਚਲੇ ਪੁਰਅਮਨ ਧਰਨਿਆਂ ਨੂੰ ਸਰਕਾਰ ਨੇ ਅਣਗੌਲਾ ਕਰਨ ਦੀ ਨੀਤੀ ਅਪਣਾਈ, ਪਰ ਜਦੋਂ ਕਿਸਾਨਾਂ ਨੇ ਮੁਜ਼ਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੂਬੇ ਦੀ ਕਾਂਗਰਸ ਹਕੂਮਤ ਨੇ ਕਿਸਾਨ ਸੰਘਰਸ਼ ਨੂੰ ਜਬਰਦਸਤ ਲਾਠੀਚਾਰਜਾਂ ਨਾਲ ਨਜਿੱਠਿਆ। ਪੁਲਸ ਨੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੈਮਰਿਆਂ ਦੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ।
ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਕਰਜ਼ਾ ਮੁਆਫੀ ਤੇ ਸੋਕੇ ਕਾਰਣ ਮਾਰੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਲਗਭਗ 30000 ਦੀ ਗਿਣਤੀ ਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਇਕੱਠ ਨਾਸਿਕ ਅੰਦਰ ਰੋਸ ਲਈ ਆਣ ਜੁਟਿਆ, ਉਹਨਾਂ ਨੇ ਨਾਸਿਕ ਦਾ ਮੁੱਖ ਬੱਸ ਅੱਡਾ ਚੌਂਕ ਮੱਲ ਲਿਆ, ਲੰਗਰ-ਪਾਣੀ ਚਲਾ ਲਿਆ ਤੇ ਮੰਗਾਂ ਮੰਨੇ ਜਾਣ ਤਕ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ।
ਮੁਲਕ ਭਰ ਚ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਰੁਝਾਨ, ਲੰਮੇਂ ਚੱਲਣ ਵਾਲੇ ਸੰਘਰਸ਼ਾਂ ਦੀ ਉਠਾਣ ਨਾਲ ਕਦਮਤਾਲ ਕਰ ਰਿਹਾ ਹੈ। ਸਾਮਰਾਜੀ ਸੁਧਾਰਾਂ ਦੇ ਹਮਲਿਆਂ ਕਾਰਣ ਧਰਤੀ ਦੀਆਂ ਸਭ ਤੋਂ ਹੇਠਲੀਆਂ ਤਹਿਆਂ ਹਰਕਤਸ਼ੀਲਤਾ ਫੜ ਰਹੀਆਂ ਹਨ।

- ਸੁਦੀਪ ਸਿੰਘ

No comments:

Post a Comment